ListVideo

ਗੁਰਦੁਆਰਾ ਅੰਗੀਠਾ ਸਾਹਿਬ

       ਇਸ ਪਵਿਤਰ ਅਸਥਾਨ ਤੇ ਪੁਰਾਤਨ ਰਵਾਇਤੀ ਢੰਗ ਅਨੁਸਾਰ ਭਾਈ ਬਹਿਲੋ ਜੀ ਅਤੇ ਉਹਨਾਂ ਦੀ ਸੰਤਾਨ ਦੇ ਅੰਗੀਠਿਆਂ ਦੀਆਂ ਕੱਚੀਆਂ ਸਮਾਧਾਂ ਦੇ ਰੂਪ ਮੰਨਤ ਕੀਤੀ ਜਾਂਦੀ ਸੀ ਇਸ ਸਮਾਧ-ਸਮੂਹ ਅੰਦਰ, ਬਹਿਲੋ ਜੀ ਤੋਂ ਬਿਨਾਂ ਉਹਨਾਂ ਦੀ ਔਲਾਦ ਦੀਆਂ ਨੌਂ ਹੋਰ ਸਮਾਧਾਂ ਵੀ ਸ਼ਾਮਲ ਸਨ, ਜੋ ਭਾਈ ਨਾਨੂੰ, ਭਾਈ ਭਗਤਾ, ਭਾਈ ਗੁਰਦਾਸ, ਭਾਈ ਤਾਰਾ, ਭਾਈ ਭਾਰਾ, ਭਾਈ ਮੇਹਰਾ, ਭਾਈ ਬਖ਼ਤਾ ਅਤੇ (ਕਈਆਂ ਅਨੁਸਾਰ) ਬਾਬਾ ਗੁਰਬਖਸ਼ ਅਤੇ ਬਾਬਾ ਕਰਮ ਪ੍ਰਕਾਸ਼ ਦੀਆਂ ਦੱਸੀਆਂ ਜਾਂਦੀਆਂ ਹਨ ਤਕਰੀਬਨ ਇੱਕ ਸਦੀ ਪਹਿਲਾਂ ਸੰਤ ਮੁਕਤ ਰਾਮ ਜੀ, ਜਿਨਾਂ ਬਾਬਤ ਕੋਈ ਮੁੱਢਲੀ ਜਾਣਕਾਰੀ ਨਹੀਂ ਜੋ ਬਹੁਤ ਵੱਡੇ ਲਿਖਾਰੀ ਸਨ ਭਾਈ ਬਹਿਲੋ ਜੀ ਦੇ ਦਰ ਅਨਿਠ ਸੇਵਕ ਅਤੇ ਵਰਤਮਾਨ ਲੰਗਰ ਕੰਪਲੈਕਸ ਦੇ ਬਾਨੀ ਸਨ ਨੇ ਸਿਰਫ ਭਾਈ ਬਹਿਲੋ ਸਾਹਿਬ ਜੀ ਦੀ ਪੱਕੀ ਸਮਾਧ 10 * 10 ਦੇ ਅਕਾਰ ਬਣਵਾਈ ਸੀ। ਬਾਕੀ ਸਮਾਧਾਂ ਕੱਚੇ ਰੂਪ ਵਿੱਚ ਸਨ ਉਂਜ ਹਰ ਸ਼ਰਧਾਲੂ ਇਹ ਵਿਸ਼ਵਾਸ ਰੱਖਦਾ ਹੈ ਕਿ ਬਹਿਲੋ ਜੀ ਦੀ ਸਮਾਧੀ ਉੱਪਰ ਮੱਥਾ ਟੇਕਣ ਨਾਲ ਮਨ ਦੀਆਂ ਸਭ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਪਿਛਲੇ ਸਾਲਾਂ ਤੋਂ ਸਮਾਧ ਪੂਜਾ ਨੂੰ ਸਿੱਖ ਪਰੰਪਰਾਵਾਂ ਅਨੁਸਾਰ ਪ੍ਰਚਲਿਤ ਕਰਨ ਲਈ ਕੱਚੀਆਂ ਸਮਾਧਾਂ ਢਾਹ ਕੇ, ਬਹਿਲੋ ਜੀ ਦੀ ਸਮਾਧ ਉੱਪਰ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲਿਆਂ ਨੇ ਕਾਰ ਸੇਵਾ ਨਾਲ ਸੁੰਦਰ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾ ਦਿੱਤੀ ਹੈ ਸੰਨ 2000 ਵਿੱਚ ਸੰਤ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਕਿਰਪਾ ਸਦਕਾ ਇੱਥੇ ਇਹ ਨਵੀਂ ਆਲੀਸ਼ਾਨ ਇਮਾਰਤ ਦਰਬਾਰ ਅੰਗੀਠਾ ਸਾਹਿਬ ਜੀ ਦੇ ਦਰਸ਼ਨ ਸੰਗਤਾਂ ਕਰ ਰਹੀਆਂ ਹਨ ਭਾਈ ਬਹਿਲੋ ਜੀ, ਭਾਈ ਨਾਨੂ ਜੀ, ਭਾਈ ਭਗਤਾ ਜੀ, ਭਾਈ ਗੁਰਦਾਸ ਜੀ ਦੀਆਂ ਅਸਥੀਆਂ ਉਸ ਸਮੇ ਜਿਸ ਤਰਾਂ ਪੁਰਾਤਨ ਤੌੜਿਆਂ ਵਿੱਚ ਪਾ ਕੇ ਰੱਖੀਆ ਗਈਆਂ ਸਨ ਉਸੇ ਮੂਲ ਰੂਪ ਵਿੱਚ ਪੂਰੇ ਅਦਬ ਤੇ ਸਤਿਕਾਰ  ਨਾਲ 6 * 4 ਦੇ ਫਾਈਬਰ ਦੇ ਬਕਸੇ ਵਿੱਚ ਅਸਲੀ ਪਵਿੱਤਰ ਥਾਂ ਤੇ ਥੜਾ ਸਾਹਿਬ ਦੇ ਹੇਠਾ ਬਿਰਾਜ-ਮਨ ਕਰ ਦਿੱਤੀਆ ਗਈਆਂ ਹਨ ਇਹਨਾਂ ਮਹਾਂਪੁਰਸਾਂ ਤੋਂ ਇਲਾਵਾ ਬਾਕੀ ਸੰਤਾਨ ਦੀਆਂ ਅਸਥੀਆਂ ਇਸ ਬਕਸੇ ਵਿੱਚ ਖੁੱਲੇ ਰੂਪ ਰੱਖੀਆਂ ਗਈਆਂ ਹਨ, ਪਲਾਸਟਿਕ ਦੀਆਂ ਪਲੇਟਾ ਤੇ ਸਬੰਧਤ ਮਹਾਂਪੁਰਸਾਂ ਦੇ ਨਾਮ ਅਤੇ ਜਾਣਕਾਰੀ ਵੀ ਲਿਖੀ ਗਈ ਹੈ ਲੋਕ ਹੁਣ ਮੱਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਟੇਕਦੇ ਹਨ, ਪਰ ਅੰਦਰੋਂ ਬਜ਼ੁਰਗਾਂ ਦੀ ਯਾਦ ਵੀ ਸੱਜਰੀ ਕਰ ਲੈਂਦੇ ਹਨ ਅਥਵਾ ਸ਼ਰਧਾ ਦੀ ਪੂਰਤੀ ਕਰ ਲੈਂਦੇ ਹਨ
ਪਿੰਰਸ਼ੀਪਲ ਜਗਜੀਤ ਸਿੰਘ ਗੁਰਨੇ ਕਲਾਂ ਦੀ ਮਿਹਨਤ ਅਤੇ ਖੋਜ ਸਦਕਾ ਭਾਈ ਪੰਜਾਬ ਸਿੰਘ ਸੇਲਬਰਾਹ ਦੀ ਲਿਖਤ ਬਹੀ ਜਿਸ ਵਿੱਚ ਭਾਈ ਬਹਿਲੋ ਜੀ ਦੀ ਜੀਵਨੀ ਤੇ ਬਾਣੀ ਲਿਖੀ ਹੋਈ ਹੈ, ਜੋ ਡਾ: ਗੰਡਾ ਸਿੰਘ ਹਿਸਟੋਰੀਅਨ ਦੀ ਲਾਇਬਰੇਰੀ ਦਾ ਹਿੱਸਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਉਪਰੋਕਤ ਮਹਾਂਪੁਰਸਾਂ ਦੇ ਚਲਾਣੇ ਦੇ ਵੇਰਵੇ ਇਸ ਪ੍ਰਕਾਰ ਹਨ:-
ਸੋਲਾ ਸੈ ਸੈਠਾ ਕੇ ਸਾਲ, ਚੇਤ ਸੁਦੀ ਨੌਮੀ ਨਾਲ,
ਫਫੜੇ ਨਗਰ ਮਾਲਵੇ ਮਾਹੀ, ਦੇਹ ਤਜੀ ਬਹਿਲੋ ਜੀ ਤਾਹੀ।
ਸੋਲਾ ਸਹਸ ਛਬਰਟੇ ਸਾਲੇ, ਹਾੜ ਸੁਦੀ ਤਿਥ ਦੁਆਦਸ ਨਾਲੇ,
ਫਫੜੇ ਨਗਰ ਸੁ ਦੇਹ ਤਿਆਗੀ, ਭਾਈ ਨਾਨੂੰ ਜੀ ਵਡਭਾਗੀ।
ਸਤਾਰਾ ਸੈ ਇਹ ਸੰਮਤ ਜਾਨੋ, ਕੱਤਕ ਸੁਦੀ ਇਕਾਦਸ ਮਾਨੋ,
ਭਗਤੇ ਭਾਈ ਫਫੜੇ ਭੈਣੀ ਗਾਮਾ ਤਿਆਗੋ ਬਦਨ ਜਪਤੇ ਗੁਰਨਾਮਾ।
ਸਤਾਰਾ ਸਹਸ ਬਵੰਜਾ ਮਾਹੀ, ਚੇਤ ਸੁਦੀ ਨੌਮੀ ਤਿਥ ਆਹੀ,
ਫਫੜੇ ਤਨ ਤਿਯਾਗਿਯੋ ਗੁਰਦਾਸ, ਗੁਰਪੁਰ ਕੀਓ ਜਾਏ ਨਿਵਾਸ।
ਠਾਰਾ ਸੈ ਸਤ ਸੰਗਤ ਕਹੀਏ, ਮਾਘ ਬਦੀ ਨੌਮੀ ਤਿਥ ਲਹੀਏ,
ਧਰਮ ਚੰਦ ਜੀ ਪੂਰਨ ਆਹਿ, ਦੇਹ ਤਿਆਗੀ ਸੇਲਬਰਾਹ।
ਭਾਈ ਭਗਤਾ ਜੀ ਨੇ ਵਰਤਮਾਨ ਬੁਰਜ ਹਰੀ ਦੀ ਢਾਬ ਜੋ ਪਹਿਲਾ ਭੈਣੀ ਗਾਮ ਦਾ ਹਿੱਸਾ ਸੀ ਤੇ ਚਲਣਾ ਕੀਤਾ, ਸੰਸਕਾਰ ਫਫੜੇ ਕੀਤਾ ਉਸ ਸਮੇ ਬੁਰਜ ਹਰੀ ਪਿੰਡ ਅਬਾਦ ਨਹੀਂ ਸੀ ਧਰਮ ਚੰਦ ਅਤੇ ਕਰਮ ਚੰਦ ਸਕੇ ਭਰਾ ਸਨ, ਕਰਮ ਚੰਦ ਜੀ ਦੀ ਸੰਤਾਨ ਫਫੜੇ ਅਤੇ ਧਰਮ ਚੰਦ ਜੀ ਦੀ ਸੰਤਾਨ ਸੇਲਬਰਾਹ ਹੈ ਸੰਮਤ ਅਤੇ ਈਸਵੀ ਸੰਨ ਦਾ 57 ਸਾਲ ਫਰਕ ਹੈ, ਈਸਵੀ ਸੰਮਤ ਤੋਂ 57 ਸਾਲ ਪਿੱਛੇ ਹੈ ਕਰਮ ਚੰਦ ਦਾ ਚਲਾਣਾ ਧਰਮ ਚੰਦ ਤੋਂ ਕਾਫੀ ਸਮੇਂ ਬਾਅਦ ਹੋਇਆ, ਕਰਮ ਚੰਦ ਜੀ ਦੇ ਪੁੱਤਰ ਸਨ ਵੱਡੇ ਦਾ ਨਾਂ ਭਾਈ ਸੈਣਾ ਜੀ, ਛੋਟਾ ਪੁੱਤਰ ਦਾ ਨਾਂ ਭਾਈ ਦੇਸਾ ਜੀ ਸੀ।