ListVideo
ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ, ਬੁਢਲਾਡਾ
ਫੋਟੋ ਗੈਲਰੀ ਲਈ ਇੱਥੇ ਕਲੀਕ ਕਰੋਂ ---Gallery

       ਇਹ ਸਥਾਨ ਬੁਢਲਾਡਾ ਸ਼ਹਿਰ ਦੇ ਬੱਸ ਸਟੈਂਡ ਦੇ ਬਿਲਕੁਲ ਨਜਦੀਕ ਸਥਿਤ ਹੈ ਏਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਬਰੇ ਤੋਂ ਚੱਲ ਕੇ ਆਏ ਉਸ ਵਖਤ ਗੁਰੂ ਜੀ ਦੇ ਨਾਲ ਪੂਜਨੀਕ ਮਾਤਾ ਗੁਜਰੀ ਜੀ, ਮਾਮਾ ਕਿਰਪਾਲ ਚੰਦ ਜੀ, ਹੋਰ ਬਹੁਤ ਮੁੱਖੀ ਸੇਵਾਦਾਰ ਅਤੇ ਮੱਝੀਆਂ, ਗਾਵਾਂ, ਊਠ, ਘੋੜੇ ਗੱਡੇ ਸਨ ਸਾਰੇ ਪਰਿਵਾਰ ਦੇ ਚਰਨ ਪਏ ਹਨ ਇੱਕ ਦੀਵਾਨ ਵਿੱਚ ਗਿਆਨੀ ਹੀਰਾ ਸਿੰਘ ਜੀ ਨੇ ਸ਼੍ਰੀ ਗੁਰ ਪ੍ਤਾਪ ਸੂਰਜ ਗ੍ਰੰਥ ਸਾਹਿਬ ਜੀ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਬੁਢਲਾਡੇ ਆਉਣਾ ਦੱਸਿਆ ਉਸ ਦੀਵਾਨ ਵਿੱਚ ਬੁਢਲਾਡਾ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਸੱਜਣ ਮੌਜੂਦ ਸਨ ਇਹ ਗੱਲ ਤਕਰੀਬਨ ਸੰਨ 1960-70 ਦੀ ਹੈ ਜਦੋਂ ਗੁਰਦੁਆਰਾ ਸਾਹਿਬ ਇਲਾਕਾ ਬਾਰਾਂ ਵਿਖੇ ਗਿਆਨੀ ਹੀਰਾ ਸਿੰਘ ਮੌਜੀ, ਗੁੜੱਦੀ ਵਾਲੇ ਹੈੱਡ ਗ੍ਰੰਥੀ, ਗਿਆਨੀ ਗੁਪਾਲ ਸਿੰਘ ਜੀ ਪ੍ਧਾਨ, ਸਰਦਾਰ ਪਾਲ ਸਿੰਘ ਸਕੱਤਰ ਵੱਜੋਂ ਸੇਵਾ ਨਿਭਾ ਰਹੇ ਸਨ ਏਥੇ ਇਹ ਦੌਰਾ ਗੁਰੂ ਜੀ ਨੇ ਅਨੰਦਪੁਰ ਸਾਹਿਬ ਤੋਂ ਚੱਲ ਕੇ ਸਾਰੇ ਮਾਲਵੇ ਵਿੱਚ ਹੁੰਦੇ ਹੋਏ ਪਟਨਾ ਸਾਹਿਬ ਤੋਂ ਆਸ਼ਾਮ ਤੱਕ ਗਏ ਗੁਰੂ ਜੀ ਦੇ ਆਉਣ ਤੇ ਉਹਨਾਂ ਬਚਨਾਂ ਨਾਲ ਇਸ ਖੂਹ ਦਾ ਪਾਣੀ ਮਿੱਠਾ ਹੋਇਆ ਹੈ, ਇੱਥੇ ਹੀ ਭਾਈ ਕਿਆਂ ਵੱਲੋਂ ਛੋਟੀਆਂ ਇਟਾਂ ਦਾ ਸਰੋਵਰ ਬਣਿਆ ਹੋਇਆ ਸੀ ਇਸ ਰਮਣੀਕ ਜਗ੍ਹਾ ਨੂੰ ਦੇਖ ਕੇ ਗੁਰੂ ਜੀ ਨੇ ਡੇਰਾ ਕੀਤਾ ਅਤੇ ਰਾਤ ਕੱਟੀ ਸਿੱਖ ਕੌਮ ਦੇ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰੂ ਪ੍ਤਾਪ ਸੂਰਜ ਗ੍ਰੰਥ ਦੀ ਗਿਆਰਵੀਂ ਰਾਸ ਅੰਸੂ ੪੧ ਪੰਨਾ ੪੧੨੮ ਤੇ ਲਿਖਦੇ ਹਨ:-
ਤਹਿ ਤੇ ਕੂਚ ਕਰਿਓ ਪ੍ਰਸਾਥਨੇ, ਗ੍ਰਾਮ ਬੁਲਾਡੇ ਉਰੇ ਸਥਾਨੇ।
ਉੱਤਰ ਸੋ ਨਿਸਾ ਵਿਤਾਵਤ ਭਏ, ਪੁਨ ਗੋਬਿੰਦ ਪੁਰੇ ਗੁਰ ਗਏ।।
       ਸੋ ਇਸ ਜਗ੍ਹਾ ਤੇ ਗੁਰੂ ਜੀ ਦੀ ਯਾਦ ਵਿੱਚ ਇੱਕ ਖੂਹ ਜਿਸਨੂੰ ਮਿੱਠਾ ਖੂਹ ਕਰਕੇ ਜਾਣਿਆ ਜਾਂਦਾ ਹੈ ਉਹ ਖੂਹ ਅੱਜ ਵੀ ਗੁਰਦੁਆਰਾ ਸਾਹਿਬ ਅੰਦਰ ਮੌਜੂਦ ਹੈ ਇਹ ਖੂਹ ਤੋਂ ਚੜ੍ਦੇ ਪਾਸੇ ਛੋਟੀਆਂ ਇੱਟਾਂ ਦੇ ਬਣੇ ਪੁਰਾਤਨ ਸਰੋਵਰ ਵੀ ਹੈ ਨਾਲ ਹੀ ਬੀਬੀਆਂ ਲਈ ਇਸ਼ਨਾਨ ਘਰ (ਪੌਣਾ) ਬਣਿਆ ਹੋਇਆ ਹੈ ਇਹ ਦੋ ਨਿਸ਼ਾਨੀਆਂ ਹੁਣ ਵੀ ਮਿੱਟੀ ਪੁਟਕੇ ਵੇਖੀਆਂ ਜਾ ਸਕਦੀਆਂ ਹਨ ਤਕਰੀਬਨ ਤਿੰਨ ਚਾਰ ਸਾਲ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਉਣ ਸਬੰਧੀ ਵਿਚਾਰ ਚਰਚਾ ਚਲਦੀ ਰਹੀ ਅਤੇ ਮਈ-ਜੂਨ 1974 ਵਿੱਚ ਇਸ ਸ਼ੁਭ ਕੰਮ ਨੂੰ ਨੇਪੜੇ ਚਾੜਨ ਲਈ ਗੁਰਦੁਆਰਾ ਸਾਹਿਬ ਇਲਾਕਾ ਬਾਰਾਂ ਵਿਖੇ ਬੁਢਲਾਡਾ ਵਾਸੀਆਂ ਦਾ ਭਾਰੀ ਇਕੱਠ ਕੀਤਾ ਗਿਆ ਜਿਸ ਵਿੱਚ ਸਰਵਸੰਮਤੀ ਰਾਹੀ ਪਾਸ ਕੀਤਾ ਗਿਆ ਕਿ ਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਇਸ ਜਗ੍ਹਾ ਤੇ ਕੁਝ ਬੰਦਿਆ ਨੇ ਨਾਜਾਇਜ ਕਬਜੇ ਵੀ ਕੀਤੇ ਹੋਏ ਸਨ ਸਮੇਂ ਦੇ ਵਿਧਾਇਕ ਜਥੇਦਾਰ ਤਾਰਾ ਸਿੰਘ ਜੀ ਨੇ ਮੋਹਤਬਰ ਬੰਦਿਆਂ ਨੂੰ ਨਾਲ ਲੈ ਕੇ ਇਸ ਕੰਮ ਨੂੰ ਸ਼ੁਰੂ ਕੀਤਾ ਗਿਆ ਇੱਕ ਤੰਬੂ ਵਿੱਚ ਸ਼੍ਰੀ ਅਖੰਡ ਪਾਠ ਦਾ ਪ੍ਕਾਸ਼ ਕਰਵਾਇਆ ਗਿਆ ਸਾਰੇ ਨਗਰ ਦੇ ਸਹਿਯੋਗ ਸਦਕਾ ਇਸ ਉੱਚੇ ਨੀਵੇਂ ਥਾਂ ਨੂੰ ਪੱਧਰਾ ਕੀਤਾ ਗਿਆ ਤੇ ਕੁਝ ਚਿਰ ਮਗਰੋਂ ਇੱਕ ਕਮਰੇ ਦੀ ਤਾਮੀਰ ਕੀਤੀ ਗਈ ਅਤੇ ਇਸ ਕਮਰੇ ਨੂੰ ਸ਼੍ਰੀ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਇਸ ਜਗ੍ਹਾ ਤੇ ਲਗਾਤਾਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਵਾਹ ਚੱਲ ਰਹੇ ਸਨ ਤੇ ਲਗਾਤਾਰ 85 ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ ਹੁਣ ਏਸ ਸਥਾਨ ਦੀ ਸੇਵਾ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲਾ ਵਾਲਿਆਂ ਵੱਲੋਂ ਚੱਲ ਰਹੀ ਹੈ ਜਿੱਥੇ ਕਿ ਹੁਣ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ, ਇੱਕ ਵਿਸ਼ਾਲ ਲੰਗਰ ਹਾਲ, ਹੋਰ ਵੀ ਬਹੁਤ ਸਾਰੇ ਕਮਰੇ ਬਣਾ ਦਿੱਤੇ ਗਏ ਹਨ ਸਾਰੇ ਇਲਾਕੇ ਅਤੇ ਸ਼ਹਿਰ ਦੀਆਂ ਸੰਗਤਾਂ ਬਹੁਤ ਸੇਵਾ ਕਰਦੀਆਂ ਹਨ ਸ਼ਹਿਰ ਦੇ ਲੋਕ ਅਤੇ ਹੋਰ ਸ਼ਰਧਾਲੂ ਇੱਥੇ ਆ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਪ੍ਰੱਤਖ ਨੂੰ ਪ੍ਮਾਣ ਦੀ ਲੋੜ ਨਹੀਂ ਜੋ ਵੀ ਇੱਥੇ ਕੋਈ ਸ਼ਰਧਾ ਲੈ ਕੇ ਆਉਦਾ ਕਦੇ ਵੀ ਖਾਲੀ ਨਹੀਂ ਗਿਆ ਹੁਣ ਵੀ ਇਥੇ ਕੋਈ ਸੱਚੇ ਮਨ ਨਾਲ ਅਰਦਾਸ ਕਰਦਾ ਹੈ ਤਾਂ ਉਸਦੀ ਅਰਦਾਸ ਪੂਰੀ ਹੁੰਦੀ ਹੈ ਪਹਿਲਾਂ ਦੇ ਮੁਕਾਬਲੇ ਹੁਣ ਸਿੱਖ ਸੰਗਤਾਂ ਦੀ ਗੁਰੂ ਘਰ ਦੀ ਹਾਜ਼ਰੀ ਵਿੱਚ ਕਾਫੀ ਵਾਧਾ ਹੋ ਗਿਆ ਹੈ ਹੁਣ ਏਸ ਸਥਾਨ ਤੇ ਹਰ ਸਗ੍ਰਾਂਦ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਕਾਸ਼ ਹੁੰਦੇ ਹਨ ਅਤੇ ਗੁਰੂ ਕਾ ਲੰਗਰ ਹਰ ਵਕਤ ਚਲਦਾ ਰਹਿੰਦਾ ਹੈ। ਸੰਤ ਬਾਬਾ ਅਮਰੀਕ ਸਿੰਘ ਕਾਰ ਸੇਵਾ (ਪਟਿਆਲੇ ਵਾਲਿਆਂ) ਦੇ ਉੱਦਮ ਸਦਕਾ ਸਰਕਾਰੀ ਹਸਪਤਾਲ ਬੁਢਲਾਡਾ ਦੇ ਮਰੀਜਾਂ ਅਤੇ ਉਹਨਾਂ ਦੇ ਵਾਰਸਾ ਲਈ ਸਾਲਾ ਤੋਂ ਸ਼ਾਮ ਸਮੇਂ ਦਾ ਲੰਗਰ ਅਤੇ ਦੁੱਧ ਦੀ ਸੇਵਾ ਨਿਰਵਿਘਨ ਜਾਰੀ ਹੈ। ਇਸ ਸੇਵਾ ਨੂੰ ਮਰੀਜਾਂ ਤੱਕ ਪਹੁੰਚਾ ਰਹੇ ਸੇਵਾਦਾਰ ਗੁਰਬਚਨ ਸਿੰਘ ਅਤੇ ਭੋਲਾ ਸਿੰਘ ਨੇ ਦੱਸਿਆ ਕਿ ਬਾਬਾ ਖਜਾਨ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਇਸ ਹਸਪਤਾਲ ਦੇ ਮਰੀਜਾ ਅਤੇ ਉਨਾਂ ਦੀ ਦੇਖ ਭਾਲ ਕਰਨ ਵਾਲੇ ਲੋਕਾਂ ਲਈ ਇਹ ਨਿਸ਼ਕਾਮ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਮ੍ਰਿਤ ਵੇਲੇ ਨਿਤਨੇਮ, ਸੁਖਮਣੀ ਤੋਂ ਬਾਅਦ ਪਵਿੱਤਰ ਹੁਕਮਨਾਮੇ ਦੀ ਵਿਆਖਿਆ ਬੜੇ ਹੀ ਸੋਹਣੇ ਢੰਗ ਨਾਲ ਕੀਤੀ ਜਾਂਦੀ ਹੈ ਸ਼੍ਰੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਬੱਸ ਸਟੈਂਡ ਹੋਣ ਕਰਕੇ ਹਰ ਵੇਲੇ ਰੌਣਕਾ ਲੱਗੀਆ ਰਹਿੰਦੀਆਂ ਹਨ।


ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ||