ListVideo

ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਇਲਾਕਾ ਬਾਰ੍ਹਾ

ਗੁਰਦੁਆਰਾ ਸਾਹਿਬ ਪ੍ਬੰਧਕ ਕਮੇਟੀ ਦੇ ਮੈਂਬਰਾਂ ਦੀ ਜਾਣਕਾਰੀ ਲਈ ਨੀਚੇ ਦਿੱਤੇ ਗਏ ਲਿੰਕ ਤੇ ਕਲਿਕ ਕਰੋਂ ਜੀ
Member List

       ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸ਼ਹਿਰ ਬੁਢਲਾਡਾ ਵਿੱਚ ਤਕਰੀਬਨ ੧੪-੧੫ ਗੁਰਦੁਆਰਾ ਸਾਹਿਬ ਹਨ। ਜਿਹਨਾਂ ਵਿੱਚੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਇਲਾਕਾ ਬਾਰਾ ਨੇੜੇ ਰੇਲਵੇ ਸਟੇਸ਼ਨ, ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਨਵੀਨ, ਗੁਰਦੁਆਰਾ ਸਾਹਿਬ ਰਾਮਗੜੀਆ ਭੀਖੀ ਰੋਡ, ਗੁਰਦੁਆਰਾ ਸਾਹਿਬ ਭਗਤ ਰਵਿਦਾਸ ਜੀ, ਗੁਰਦੁਆਰਾ ਭਾਈ ਫਤਿਹ ਸਿੰਘ ਜੀ ਜੋ ਕੁਲਾਣਾ ਰੋਡ ਤੇ ਸਥਿਤ ਹੈ, ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ, ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਸਾਹਿਬ ਭਾਈ ਮਾਨ ਸਿੰਘ ਜੀ ਇਹ ਵੀ ਬੁਢਲਾਡਾ ਵਿੱਚ ਸਥਿਤ ਹੈ। ਇਹਨਾਂ ਗੁਰਦੁਆਰਾ ਸਾਹਿਬਾਨ ਵਿੱਚ ਚੰਗੇ ਪ੍ਰੋਗਰਾਮ ਵੀ ਤੇ ਸਾਰੇ ਗੁਰਪੂਰਬ ਮਨਾਏ ਜਾਂਦੇ ਹਨ। 1947 ਦੀ ਹਿੰਦ-ਪਾਕ ਵੰਡ ਤੋਂ ਪਹਿਲਾ ਇਹ ਸ਼ਹਿਰ ਅਤੇ ਇਸਦੇ ਨਾਲ ਲਗਦੇ ਗਿਆਰਾਂ ਪਿੰਡ ਜਿਹਨਾਂ ਨੂੰ ਇਲਾਕਾ ਬਾਰ੍ਹਾ ਕਿਹਾ ਜਾਂਦਾ ਹੈ ਅੰਗਰੇਜੀ ਰਾਜ ਵਿੱਚ ਸ਼ਾਮਲ ਸਨ। ਜੰਗ-ਏ-ਆਜ਼ਾਦੀ ਦੀ ਲੜਾਈ ਵਿੱਚ ਇਸ ਇਲਾਕੇ ਦਾ ਬਹੁਤ ਭਾਰੀ ਯੋਗਦਾਨ ਰਿਹਾ ਹੈ। ਰੇਲਵੇ ਸਟੇਸ਼ਨ ਦੇ ਨਾਲ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਇਲਾਕਾ ਬਾਰ੍ਹਾ ਜੰਗ-ਏ-ਆਜ਼ਾਦੀ ਦੇ ਪ੍ਰਵਾਨਿਆ ਵਾਸਤੇ ਇੱਕ ਬਹੁਤ ਵਧੀਆ ਪ੍ਸਿੱਧ ਛੁਪਣਗਾਹ ਸੀ, ਜੋ ਕਿ ਗੁਰਦੁਆਰਾ ਸਾਹਿਬ ਦੇ ਨੀਚੇ ਇੱਕ ਬਹੁਤ ਵੱਡਾ ਭੋਰਾ ਬਣਿਆ ਹੋਇਆ ਸੀ ਜੋ ਹੁਣ ਵੀ ਕਾਇਮ ਹੈ। ਜੰਗ-ਏ-ਆਜ਼ਾਦੀ ਦੇ ਸਬੰਧ ਵਿੱਚ ਇਸ ਥਾਂ ਖੁਫੀਆ ਮੀਟਿੰਗਾ ਹੁੰਦੀਆਂ ਸਨ। ਇਹ ਥਾਂ ਆਜ਼ਾਦੀ ਘੁਲਾਟੀਆਂ ਵਾਸਤੇ ਬੜਾ ਅਹਿਮ ਸਥਾਨ ਸੀ।