ListVideo
ਜੈ ਬਾਬਾ ਕਿਸ਼ੋਰ ਦਾਸ ਜੀ
ਦੀ ਸਮਾਧ, ਅਹਿਮਦਪੁਰ (ਬੁਢਲਾਡਾ)

ਇਹ ਸਮਾਧ ਬੁਢਲਾਡਾ ਸ਼ਹਿਰ ਤੋਂ ਥੋੜੀ ਦੂਰ ਅਹਿਮਦਪੁਰ ਸੜਕ ਤੇ ਪਿੰਡ ਅਹਿਮਦਪੁਰ ਨਜ਼ਦੀਕ ਸਥਿਤ ਹੈ, ਜਿਥੇ ਹਰ ਮੰਗਲਵਾਰ ਨੂੰ ਪਿੰਡ ਅਹਿਮਦਪੁਰ ਅਤੇ ਸ਼ਹਿਰ ਦੇ ਲੋਕ ਮੱਥਾ ਟੇਕਣ ਆਉਂਦੇ ਹਨ ਬੁਢਲਾਡਾ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੈਦਲ ਚੱਲ ਕੇ ਬਾਬਾ ਜੀ ਦੀ ਸਮਾਧ ਤੇ ਹਾਜ਼ਰੀਆ ਭਰਦੇ ਹਨ ਅਤੇ ਮੂੰਹੋ ਮੰਗੀਆਂ ਮੁਰਾਦਾਂ ਪਾਉਂਦੇ ਹਨ ਬਾਬਾ ਕਿਸ਼ੋਰ ਦਾਸ ਜੀ ਦੀ ਯਾਦ ‘ਚ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਬਾਬਾ ਜੀ ਦੀ ਸਮਾਧ ‘ਤੇ ਬਾਬਾ ਕਿਸ਼ੋਰ ਦਾਸ ਪ੍ਬੰਧਕ ਕਮੇਟੀ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਭੰਡਾਰਾ ਅਤੇ ਸਲਾਨਾ ਜੋੜ ਮੇਲਾ ਲਗਦਾ ਹੈ ਅਤੇ ਪੇਂਡੂ ਖੇਡ ਮੇਲਾ ਕਰਵਾਇਆ ਜਾਂਦਾ ਹੈ

ਬਾਬਾ ਕਿਸ਼ੋਰ ਦਾਸ ਜੀ ਦਾ ਸੰਖੇਪ ਇਤਿਹਾਸ
ਇੱਥੇ ਤਪ ਕਰਦੇ ਸਮੇਂ ਸੰਤਾਂ ਕੋਲ ਬਾਰੇ੍ ਇਲਾਕੇ ਦਾ ਸਰਦਾਰ ਸੈਰ ਕਰਦਾ-ਕਰਦਾ ਆ ਗਿਆ ਉਸ ਦੇ ਔਲਾਦ ਨਹੀਂ ਸੀ ਉਸ ਨੇ ਸੰਤਾਂ ਅੱਗੇ ਬੇਨਤੀ ਕੀਤੀ ਬਾਬਾ ਜੀ ਨੇ ਕਿਹਾ ਕਿ ਜੇ ਉਹ ਸ਼ਿਕਾਰ ਕਰਨਾ ਛੱਡ ਦੇਵੇ ਤਾਂ ਉਸ ਦੇ ਔਲਾਦ ਹੋ ਜਾਵੇਗੀ ਉਸ ਨੇ ਸ਼ਿਕਾਰ ਕਰਨਾ ਛੱਡ ਦਿੱਤਾ ਤਾਂ ਉਸ ਦੇ ਲੜਕਾ ਹੋਇਆ ਸਰਦਾਰ ਨੇ ਖੁਸ਼ ਹੋ ਕੇ 500 ਬਿੱਘੇ ਜਮੀਨ ਝਿੜੀ ਵਜੋਂ ਛੱਡ ਦਿੱਤੀ[ ਇੱਕ ਵਾਰ ਪਿੰਡ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਪਿੰਡ ਵਾਸੀਆਂ ਦੀ ਬੇਨਤੀ ਤੇ ਬਾਬਾ ਜੀ ਨੇ ਬਿਮਾਰੀ ਆਪਣੇ ਸਰੀਰ ਉੱਪਰ ਲੈ ਲਈ ਪਿੰਡ ਵਿੱਚੋਂ ਇਹ ਬਿਮਾਰੀ ਹਟ ਗਈ[ ਪਰ ਸੰਤਾਂ ਦੇ ਸਰੀਰ ਉੱਪਰ ਵੱਡੇ-ਵੱਡੇ ਫੋੜੇ ਹੋ ਗਏ, ਜਿਸ ਕਾਰਨ ਸੰਤਾਂ ਦਾ ਸਰੀਰ ਚੱਲਣ ਤੋਂ ਅਸਮਰਥ ਹੋ ਗਿਆ ਉਨਾਂ ਨੇ ਕੋਲ ਖੇਡ ਰਹੇ ਛੋਟੇ-ਛੋਟੇ ਬੱਚਿਆਂ ਤੋਂ ਆਪਣੇ ਸਰੀਰ ਉੱਪਰ ਡਲੇ ਚਿਣਵਾ ਲਏ ਜਦੋਂ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਆ ਕੇ ਡਲ੍ਹਿਆਂ ਨੂੰ ਪਾਸੇ ਕੀਤਾ, ਪਰ ਬਾਬਾ ਜੀ ਉੱਥੇ ਨਹੀ ਸਨ ਰੇਲਵੇ ਲਾਈਨ ਬਣਾਉਣ ਸਮੇਂ ਜਦੋਂ ਲਾਈਨ ਸਰਵੇ ਦੇ ਵਿੱਚ ਸਮਾਧ ਵੱਲ ਆਉਣ ਲੱਗੀ ਤਾਂ ਅੰਗਰੇਜ ਉਵਰਸੀਅਰ ਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਤਾਂ ਅੰਗਰੇਜ ਉਵਰਸੀਅਰ ਨੇ ਇਸ ਬਾਰੇ ਪਿੰਡ ਵਾਸੀਆਂ ਤੋਂ ਪੁੱਛਿਆ ਤਾਂ ਪਿੰਡ ਵਾਸੀਆਂ ਨੇ ਬਾਬੇ ਦੇ ਇਤਿਹਾਸ ਬਾਰੇ ਦੱਸਣ ਤੇ ਅੰਗਰੇਜ ਉਵਰਸੀਅਰ ਨੂੰ ਲਾਈਨ ਵਿੱਚ ਦੋ ਮੋੜ ਪਾਉਣੇ ਪਏ, ਇੱਕ ਬੁਢਲਾਡਾ ਵਾਲੇ ਪਾਸੇ ਫਾਟਕ ਤੇ ਦੂਜਾ ਕੁਲੈਹਰੀ ਵਾਲੇ ਪਾਸੇ ਜਦੋਂ ਬਾਬਾ ਜੀ ਨੇ ਪਹਿਲੀ ਵਾਰ ਸਮਾਧੀ ਲਈ ਤਾਂ ਉਨਾਂ ਦੀ ਉਮਰ 16-17 ਸਾਲ ਦੀ ਸੀ[ ਸਰੀਰ ਤੇ ਹੋਏ ਛਾਲਿਆਂ ਜਾਂ ਮਾਉਕੇ ਲਈ ਡਲ੍ਹੇ ਦਾ ਲੂਣ ਬਾਬਾ ਜੀ ਦੀ ਸਮਾਧ ਤੇ ਸੁੱਖਣ ਨਾਲ ਸਰੀਰ ਤੋਂ ਬਿਮਾਰੀ ਹਟ ਜਾਂਦੀ ਹੈ ਹਰ ਮੰਗਲਵਾਰ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਅਤੇ ਮੂੰਹੋ ਮੰਗੀਆਂ ਮੁਰਾਦਾਂ ਪਾਉਂਦੇ ਹਨ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਬਾਬਾ ਜੀ ਦੀ ਸਮਾਧ ਤੇ ਭੰਡਾਰਾ ਅਤੇ ਸਲਾਨਾ ਮੇਲਾ ਜੋਰ-ਸ਼ੋਰ ਨਾਲ ਭਰਦਾ ਹੈ, ਜਿਸ ਵਿੱਚ ਮਾਲਵੇ ਦੇ ਭਗਤ ਨਤਮਸਤਕ ਹੋਕੇ ਹਾਜ਼ਰੀਆਂ ਭਰਦੇ ਹਨ
ਬਾਬਾ ਕਿਸ਼ੋਰ ਦਾਸ ਪ੍ਬੰਧਕ ਕਮੇਟੀ (ਰਜਿ:)