ListVideo
ਗਊ ਸੇਵਾ ਦਲ

ਗਊ ਸੇਵਾ ਨੂੰ ਸਮਰਪਿਤ ਬੁਢਲਾਡਾ ਸ਼ਹਿਰ ਦੀ ਸਮਾਜ ਸੇਵੀ ਸੰਸਥਾ “ਗਊ ਸੇਵਾ ਦਲ” ਦੇ ਨੌਜਵਾਨ ’ਜੋ ਪਿਛਲੇ ਲੰਬੇ ਸਮੇਂ ਤੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਜਖ਼ਮੀ ਤੇ ਬੇਸਹਾਰਾ ਗਊਆ ਦੀ ਸਾਂਭ-ਸੰਭਾਲ ਅਤੇ ਐਂਕਸੀਡੈਟ ਵਿੱਚ ਜ਼ਖਮੀ ਗਊਆਂ ਦੇ ਇਲਾਜ ਲਈ ਪੂਰੀ ਤਰ੍ਹਾਂ ਸਮਰਪਿਤ ਹਨ

ਬੇ-ਸਹਾਰਾ ਜਖ਼ਮੀ ਗਊ ਵੰਸ਼ ਦਾ ਇਲਾਜ ਕਰਵਾਉਂਣ ਲਈ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰੋ:-
ਮੁਹਮੰਦ ਅਲੀ +91-9592701202
ਸੰਜੂ ਕਾਠ +91-8000003102

FaceBook गऊ सेवा दल बुधलाड़ाਗਊ ਸੇਵਾ ਦਲ ਦੇ ਕੰਮ

ਬੇ-ਸਹਾਰਾ ਗਊ ਵੰਸ਼ ਦੇ ਹੱਲ ਲਈ ਅਤੇ ਗਊਆ ਦੀ ਰੱਖਿਆ ਲਈ ਗਊ ਸੇਵਾ ਦਲ ਬੁਢਲਾਡਾ ਵੱਲੋਂ ਹਰ ਤਰ੍ਹਾਂ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ; ਜਿਵੇਂ:- 
1. ਬੇਸਹਾਰਾ ਗਊਆਂ ਦੇ ਗਲਾਂ ਵਿੱਚ ਰੇਡੀਅਮ ਰਿਫਲੈਕਟਰ ਪਾਉਣਾ, ਜਿਸ ਨਾਲ ਐਕਸੀਡੈਂਟ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ।
2. ਬੇਸਹਾਰਾ ਜਖ਼ਮੀ ਤੇ ਬਿਮਾਰ ਗਊ ਵੰਸ਼ ਦਾ ਮਾਨਸਾ ਜਿਲ੍ਹਾਂ ਵਿੱਚ ਮੁਫ਼ਤ ਇਲਾਜ ਕਰਨਾ।
3. ਬੇਸਹਾਰਾ ਗਊਆਂ ਲਈ ਹਰੇ ਚਾਰੇ ਅਤੇ ਪਾਣੀ ਦਾ ਪ੍ਰਬੰਧ ਕਰਨਾ।
4. ਗਰੀਬ ਪਰਿਵਾਰਾਂ ਨੂੰ ਜਰੂਰਤ ਅਨੁਸਾਰ ਗਰਮ ਕੱਪੜੇ ਅਤੇ ਬੂਟ ਪੁਆਉਣੇ।
5. ਕਿਸੇ ਵੀ ਧਾਰਮਿਕ ਪ੍ਰੋਗਰਾਮ ਵਿੱਚ ਪਾਣੀ ਦਾ ਪ੍ਰਬੰਧ ਕਰਨਾ।
6. ਸੜਕਾਂ ਉਪਰ ਕੋਈ ਵੀ ਦੁਰਘਟਨਾ ਹੋਣ ਤੇ ਉਸਨੂੰ ਸਰਕਾਰੀ ਹਸਪਤਾਲ ਵਿੱਚ ਪਹੁੰਚਾ ਕੇ ਉਸਦਾ ਇਲਾਜ ਕਰਵਾਉਂਣਾ।
7. ਗਊ ਦੀ ਰੱਖਿਆ ਕਰਨਾ।
8. ਜ਼ਰੂਰਤ ਮੰਦਾ ਨੂੰ ਖੂਨਦਾਨ ਕਰਨਾ।

ਸੰਜੀਵ ਕੁਮਾਰ ਕਾਠ (ਸੰਜੂ ਕਾਠ)
ਹਰ ਇੱਕ ਪ੍ਰਾਣੀ ਨੂੰ ਗਊਸਾਲਾ ਜਾ ਆਪਣੇ ਸ਼ਹਿਰ ਵਿੱਚ ਹੀ ਗਊਆਂ ਦੀ ਸੇਵਾ ਆਪਣੀ ਸਮਰਥਾ ਅਨੁਸਾਰ ਕਰਨੀ ਚਾਹੀਦੀ ਹੈ। ਜੇਕਰ ਕਿਤੇ ਤੁਹਾਨੂੰ ਗਊ ਵੰਸ਼ ਜਾ ਕੋਈ ਵੀ ਜਾਨਵਰ ਬਿਮਾਰ ਹਾਲਤ ਵਿੱਚ ਜਾਂ ਭੁੱਖੀ ਪਿਆਸੀ ਹਾਲਤ ਵਿੱਚ ਮਿਲਦਾ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕਰਨਾ ਸਾਡਾ ਮੁੱਢਲਾ ਫਰਜ ਹੈ। ਸਾਨੂੰ ਆਪਣੇ ਬੱਚਿਆਂ ਨੂੰ ਵੀ ਗਊ ਮਾਤਾ ਦੇ ਪ੍ਰਤੀ ਆਦਰ ਸਨਮਾਨ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਉਹ ਵੀ ਗਊ ਸੇਵਾ ਅਤੇ ਸੰਸਕਾਰੀ ਬਣਨ। ਗਊ ਵੰਸ਼’ ਸਰਬਮੁੱਖ ਸੰਪਤੀ ਦੇਣ ਵਾਲੀ ਸਰਵ ਮੰਗਲਕਾਰੀ ਹੈ। ਗਊ ਨਾ ਸਿਰਫ਼ ਆਪਣੇ ਜੀਵਨ ਵਿੱਚ ਲੋਕਾਂ ਲਈ ਲਾਭਦਾਈਕ ਹੁੰਦੀ ਹੈ, ਬਲਕਿ ਮਰਨ ਉਪਰੰਤ ਵੀ ਉਸ ਦੇ ਸਰੀਰ ਦਾ ਹਰ ਇੱਕ ਅੰਗ ਕੰਮ ਆਉਦਾ ਹੈ। ਸੋ ਸਾਰੇ ਸ਼ਹਿਰ ਵਾਸੀਆਂ ਨੁੰ ਅਪੀਲ ਹੈ ਕਿ ਸ਼ਹਿਰ ਵਾਸੀ ਵੀ ਗਊਆਂ ਦੀ ਰੱਖਿਆ ਵਾਸਤੇ ਗਊ ਸੇਵਾ ਦਲ ਦੀ ਹਰ ਸੰਭਵ ਮੰਦਦ ਕਰਨ ਤਾਂ ਜੋ ਗਊ ਮਾਤਾ ਦੀ ਹੋ ਰਹੀ ਬੇ-ਅਦਵੀ ਨੂੰ ਰੋਕਿਆ ਜਾ ਸਕੇ।