ListVideo

KK Gaur


ਅਮਰ ਸ਼ਹੀਦ ਕੈਪਟਨ ਕੁਲਭੂਸ਼ਨ ਕੁਮਾਰ (ਕੇ.ਕੇ.) ਗੌੜ (1947-1971)

ਇਸ ਮਹਾਨ ਨੌਜਵਾਨ ਦਾ ਜਨਮ ਸ਼੍ਰੀ ਰਾਮ ਪ੍ਕਾਸ਼ ਗੌੜ ਦੇ ਘਰ ਮਾਤਾ ਵੀਰ ਰਾਣੀ ਗੌੜ ਦੇ ਕੁਖੋਂ 10 ਦਸੰਬਰ, 1947 ਨੂੰ ਬੁਢਲਾਡਾ ਵਿਖੇ ਹੋਇਆ। ਇਹਨਾਂ ਦੇ ਪਿਤਾ ਜੀ ਕਿੱਤੇ ਵੱਜੋਂ ਅਧਿਆਪਕ ਸਨ। ਪਿਤਾ ਜੀ ਦੇ ਆਚਰਨ ਅਤੇ ਅਨੁਸ਼ਾਸ਼ਨ ਦਾ ਇਹਨਾਂ ਦੇ ਜੀਵਨ ਤੇ ਬੜਾ ਪ੍ਭਾਵ ਸੀ। ਪ੍ਰਾਇਮਰੀ ਤੱਕ ਦੀ ਵਿਦਿਆ ਆਪ ਜੀ ਨੇ ਪਿੰਡ ਪੱਕਾ ਕਲਾਂ ਜਿਲਾਂ ਬਠਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਹਾਸਲ ਕੀਤੀ ਜਿੱਥੇ ਕਿ ਆਪ ਜੀ ਦੇ ਪਿਤਾ ਜੀ ਅਧਿਆਪਕ ਸਨ। ਆਪ ਨੇ ਮੈਟ੍ਰਿਕ ਸਰਕਾਰੀ ਹਾਈ ਸਕੂਲ ਤੋਂ ਪਾਸ ਕੀਤੀ। ਆਪ ਜੀ ਨੇ ਇੱਕ ਚੰਗੇ ਲਿਖਾਰੀ ਦੇ ਤੌਰ ਤੇ ਆਲ ਇੰਡੀਆ ਰੇਡੀਓ, ਜਲੰਧਰ ਵੱਲੋਂ ਪਹਿਲਾ ਇਨਾਮ ਹਾਸਲ ਕੀਤਾ। ਹਾਈ ਸਕੂਲ ਦੀ ਤਾਲੀਮ ਤੱਕ ਆਪ ਜੀ ਹਾਕੀ ਦੇ ਬੜੇ ਵਧੀਆ ਖਿਡਾਰੀ ਰਹੇ ਹਨ। ਫਿਰ ਆਪ ਉਚੇਰੀ ਸਿੱਖਿਆ ਲਈ ਮਹਿੰਦਰਾ ਕਾਲਜ, ਪਟਿਆਲਾ ਵਿਖੇ ਦਾਖਲ ਹੋ ਗਏ। ਸ਼ੁਰੂ ਤੋਂ ਹੀ ਆਪ ਜੀ ਦਾ ਝੁਕਾਅ ਫੋਜ ਵੱਲ ਸੀ। ਆਪ ਜੀ ਨੂੰ ਭਾਰਤੀ ਫੋਜ ਵਿੱਚ ਜਾਣ ਦਾ ਬੜਾ ਹੀ ਸ਼ੌਂਕ ਸੀ। ਇਹੀ ਕਾਰਣ ਸੀ ਕਿ ਆਪ ਬੀ. ਐਸ. ਸ਼ੀ. ਫਾਈਨਲ ਦੀ ਪ੍ਰੀਖਿਆ ਵਿੱਚ ਹੀ ਛੱਡ ਕੇ ਭਾਰਤੀ ਫੋਜ ਵਿੱਚ ਸਿੱਧਾ ਸੈਕਿੰਡ ਲੈਫਟੀਨੈਂਟ 10-8-1968 ਨੂੰ ਚੁਣੇ ਜਾਣ ਤੇ ਭਰਤੀ ਹੋ ਗਏ। 15-9-1969 ਨੂੰ ਆਪ ਜੀ ਨੂੰ ਕਮੀਸ਼ਨ ਮਿਲਿਆ ਤੇ 26-6-1969 ਨੂੰ ਗੌਰਖਾ ਰਾਈਫਲਜ 5/1 ਬਟਾਲੀਆ ਜੁਆਇੰਨ ਕੀਤੀ। ਫਿਰ ਆਪ ਜੀ ਨੇ 13-10-1969 ਤੋਂ 14-11-1969 ਤੱਕ ਕਮਾਂਡੋ ਦੀ ਟ੍ਰੇਨਿੰਗ ਹਾਸਲ ਕੀਤੀ। ਅਗਸਤ 1871 ਵਿੱਚ ਆਪ ਜੀ ਨੂੰ ਕੈਪਟਨ ਦਾ ਰੈਂਕ ਅਤੇ ਨਾਲ ਹੀ ਇੰਟੈਲੀਜੈਂਸ ਅਫਸਰ ਦਾ ਅਹੁਦਾ ਮਿਲਿਆ। ਆਪ ਦੀ ਆਤਮ ਵਿਸ਼ਵਾਸ਼ ਅਤੇ ਜੌਸ਼ ਦੀ ਜਿਉਂਦੀ ਜਾਗਦੀ ਮੂਰਤ ਸਨ ਜਿਸ ਦੀ ਮਿਸ਼ਾਲ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਜਦੋਂ ਹਿੰਦ ਪਾਕਿ ਦੇ ਵਿਚਕਾਰ ਲੜਾਈ ਤੋਂ ਪਹਿਲਾ ਤਨਾਅਪੂਰਨ ਮਹੌਲ ਵਿੱਚ ਆਪ ਦੇ ਪਿਤਾ ਨੇ ਆਪ ਨੂੰ ਚਿੱਠੀ ਵਿੱਚ ਲਿਖਿਆ ਕਿ ‘ਪੁੱਤਰ ਮੈਂ ਤੈਨੂੰ ਕੀ ਚੀਜ਼ ਭੇਜਾਂ ਜਿਸ ਨਾਲ ਤੇਰਾ ਹੌਂਸਲਾ ਵੱਧ ਸਕੇ। ਜਿਸ ਦੇ ਜਵਾਬ ਵਿੱਚ ਆਪ ਨੇ ਲਿਖਿਆ ਕਿ ‘Dear father my moral is already very high, I didn't need anything’ ਅਤੇ ਚਿੱਠੀ ਦੇ ਆਖੀਰ ਵਿੱਚ ਪੰਜਾਬੀ ਵਿੱਚ ਲਿਖਿਆ ਕਿ ‘ਚੱਕ ਦਿਆਂਗੇ ਤੇ ਗੱਢ ਦਿਆਂਗੇ’। ਆਪ ਦਸੰਬਰ 1971 ਨੂੰ ਹਿੰਦ-ਪਾਕਿਸਤਾਨ ਦੀ ਜੰਗ ਵੇਲੇ ਪੂਰਬੀ ਸਰਹੱਦਾਂ ਉੱਪਰ ਤਾਇਨਾਤ ਸਨ। ਆਪ ਜੀ ਨੇ ਦੁਸ਼ਮਨ ਦੀਆਂ ਚਾਰ ਚੌਂਕੀਆਂ ਜਿੱਤਨ ਤੋਂ ਮਗਰੋਂ ਆਪਣੇ ਕੌਰ ਕਮਾਂਡਰ ਨਾਲ ਹੱਥ ਮਿਲਾ ਕੇ ਅੱਗੇ ਪੰਜਵੀ ਦਰਸ਼ਨਾਂ ਚੌਂਕੀ ਵੱਲ ਵਧੇ ਤਾਂ ਦੁਸ਼ਮਣ ਨੇ ਭਾਰੀ ਬੰਬਾਰੀ ਕੀਤੀ ਜਿਸ ਨਾਲ ਇੱਕ ਬੰਬ ਦਾ ਟੁਕੜਾ ਆਪ ਦੀ ਛਾਤੀ ਵਿੱਚ ਲੱਗਾ ਅਤੇ ਭਾਰਤ ਮਾਂ ਦਾ ਮਹਾਨ ਸਪੂਤ ‘ਭਾਰਤ ਮਾਤਾ ਦੀ ਜੈ’ ਦੇ ਜੈਕਾਰੇ ਬੁਲਾਉਂਦਾ ਹੋਇਆ ਹੋਇਆ ਖੁਸ਼ੀ ਖੁਸ਼ੀ ਸ਼ਹੀਦੀ ਪਾ ਗਿਆ। ਆਪ ਜੀ ਦੀ ਸ਼ਹੀਦੀ ਤੋਂ ਬਾਅਦ ਸਮੇਂ ਦੀ ਮੌਜੂਦਾ ਪ੍ਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਦੁਆਰਾ ਆਪ ਜੀ ਦੇ ਪਿਤਾ ਨੂੰ ਇੱਕ ਸ਼ੋਕ ਪੱਤਰ ਵੀ ਲਿਖਿਆ। ਆਪ ਜੀ ਦੇ ਨਾਮ ਤੇ ਬੁਢਲਾਡਾ ਵਿਖੇ ਬੱਸ ਸਟੈਂਡ ਤੋਂ ਆਈ.ਟੀ.ਆਈ. ਰੋੜ, ਵਾਰਡ ਨੰਬਰ 2 ਵਿੱਚ ਸ਼ਹੀਦ ਕੈਪਟਨ ਕੇ.ਕੇ. ਗੌੜ ਮੁੱਹਲਾ, ਕੈਪਟਨ ਕੇ.ਕੇ. ਗੌੜ ਸਰਕਾਰੀ ਸੀ. ਸੈ. ਕਨਿਆ ਸਕੂਲ, ਮਿਊਂਸੀਪਲ ਪਾਰਕ ਅਤੇ ਇੱਕ ਯਾਦਗਾਰੀ ਚੋਕ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਆਪ ਜੀ ਦੇ ਪਰਿਵਾਰ ਨੂੰ ਕਈ ਤਰਾਂ ਦੀਆਂ ਸਰਕਾਰੀ ਸਹੂਲਤਾ ਵੀ ਦਿੱਤੀਆਂ ਜਾ ਰਹੀਆਂ ਹਨ।