ListVideo

GURU NANAK COLLEGE BUDHLADA

www.gncbudhlada.org

ਪੰਜਾਬ ਦੇ ਮੋਹਰੀ ਕਾਲਜਾਂ ‘ਚ ਸ਼ੁਮਾਰ ਗੁਰੂ ਨਾਨਕ ਕਾਲਜ ਬੁਢਲਾਡਾ


College NameGuru Nanak College Budhlada
AddressBareta Jakhal Road
LocationBudhlada
Phone01652 - 253146
Emailgncbudhlada@yahoo (.) co (.) in
Website
College TypeUnaided - Private
Approval Year2010
Parent OrganizationSharomani Gurdwara Parbandhak Committee, Shri Amritsar Sahib


PrincipalDr. Kuldip Singh Bal

       ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਬੰਧ ਅਧੀਨ ਚੱਲ ਰਹੀ ਉੱਚ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਨਾਂ ਪੰਜਾਬ ਦੇ ਮੋਹਰੀ ਕਾਲਜਾਂ ਵਿੱਚ ਆਉਂਦਾ ਹੈ| ਪੰਜਾਬੀ ਯੂਨੀਵਰਸ਼ਿਟੀ ਪਟਿਆਲਾ ਵੱਲੋਂ ਮਾਨਤਾ ਪ੍ਰਾਪਤ ਅਤੇ ਪੰਜਾਬ ਸਰਕਾਰ ਵੱਲੋਂ 95 % ਗ੍ਰਾਂਟ ਦੀ ਸਹੂਲਤ ਪ੍ਰਾਪਤ ਵਾਲੀ ਇਹ ਸੰਸਥਾ ਯੂ.ਜੀ.ਸੀ. ਦੇ 2 ਐਫ ਅਤੇ 12 ਬੀ ਨਿਯਮ ਤਹਿਤ ਸਥਾਪਿਤ ਹੈ| ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਮੌਜੂਦਾ ਪ੍ਧਾਨ ਜਥੇਦਾਰ ਅਵਤਾਰ ਸਿੰਘ ਜੀ ਦੀ ਸੁਯੋਗ ਸਰਪ੍ਸਤੀ ਸਦਕਾ ਕਾਲਜ ਵਿੱਚ 6500 ਦੇ ਕਰੀਬ ਵਿਦਿਆਰਥੀ ਸਾਇੰਜ, ਕੰਪਿਊਟਰ, ਆਰਟਸ, ਕਾਮਰਸ, ਖੇਤੀਬਾੜੀ, ਮੈਨੇਜੈਂਟ, ਲਾਇਬਰੇਰੀ ਅਤੇ ਫੈਸ਼ਨ ਟੈਕਨਾਲੋਜੀ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ| ਇਹ ਕਾਲਜ ਵਿਦਿਆਰਥੀਆਂ ਨੂੰ ਵਿਸ਼ਵ ਸਿੱਖਿਆ ਦੇ ਹਾਣ ਦਾ ਬਣਾਉਣ ਲਈ ਬਹੁਤ ਸਾਰੀਆਂ ਬਾਹਰਲੀਆਂ ਯੂਨੀਵਰਸ਼ਿਟੀਆਂ ਯੂਨੀਵਰਸ਼ਿਟੀ ਆਫ਼ ਕੈਂਬਰਿਜ ਯੂ.ਕੇ., ਵਿਨਟੈਕ ਨਿਊਜ਼ੀਲੈਂਡ, ਸ਼ੈਰੀਡਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਟੋਰੈਟੋ, ਕੈਨੇਡਾ ਨਾਲ ਐਮ.ਓ.ਯੂ. ਸਾਈਨ ਕਰ ਚੁੱਕਿਆ ਹੈ| ਇਹਨਾਂ ਪ੍ਰਾਪਤੀਆਂ ਵਿੱਚ ਮਾਨਯੋਗ ਸ: ਬਲਵਿੰਦਰ ਸਿੰਘ ਭੂੰਦੜ, ਮੈਂਬਰ ਰਾਜ ਸਭਾ, ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਵਿਦਿਆ ਸਕੱਤਰ ਸ: ਅਵਤਾਰ ਸਿੰਘ, ਡਾਇਰੈਕਟਰ ਐਜ਼ੂਕੇਸ਼ਨ ਡਾ: ਧਰਮਿੰਦਰ ਸਿੰਘ ਉੱਭਾ, ਕਾਲਜ ਕਮੇਟੀ ਦੇ ਵਧੀਕ ਸਕੱਤਰ ਸ: ਹਰਬੰਤ ਸਿੰਘ ਦਾਤੇਵਾਸ ਦਾ ਵੱਡਮੁਲਾ ਯੋਗਦਾਨ ਹੈ|
       ਡਾ: ਕੁਲਦੀਪ ਸਿੰਘ ਬੱਲ ਇਸ ਕਾਲਜ ਦੇ ਪਿੰਰਸ਼ੀਪਲ ਵਜੋਂ ਸੇਵਾ ਨਿਭਾ ਰਹੇ ਹਨ| ਜਿਹਨਾਂ ਦੀ ਦੂਰ ਅੰਦੇਸ਼ੀ ਸੋਚ ਸਦਕਾ ਇਸ ਕਾਲਜ ਵਿੱਚ ਉੱਚ ਪੱਧਰ ਦੇ ਕਿੱਤਾ ਮੁੱਖੀ ਅਤੇ ਹੁਨਰਮੰਦ ਕੋਰਸ ਸ਼ੁਰੂ ਕੀਤੇ ਗਏ ਹਨ, ਡਾ: ਬੱਲ ਦੀ ਸਰਪ੍ਸਤੀ ਅਧੀਨ ਕਾਲਜ ਵਿੱਚ ਵਿਸ਼ਵੀਕਰਨ ਤੇ ਬਾਜ਼ਾਰੀਕਰਨ ਦੀਆਂ ਬਦਲਦੀਆਂ ਪ੍ਸਥਿਤੀਆਂ ਅਨੁਸਾਰ ਚੱਲ ਰਹੇ ਕੋਰਸਾਂ ਵਿੱਚ ਬੀ.ਏ. (18 ਇਲੈਕਟਿਵ ਵਿਸ਼ੇ), ਬੀ.ਕਾਮ., ਬੀ.ਕਾਮ. (ਆਨਰਜ਼), ਬੀ.ਲਿਬ., ਬੀ.ਐੱਸ.ਸੀ. (ਖੇਤੀਬਾੜੀ), ਬੀ.ਬੀ.ਏ., ਬੀ.ਸੀ.ਏ., ਬੀ.ਐੱਸ.ਸੀ. (ਮੈਡੀਕਲ), ਬੀ.ਐੱਸ.ਸੀ. (ਨਾਨ-ਮੈਡੀਕਲ), ਪੀ.ਜੀ.ਡੀ.ਸੀ.ਏ., ਐਮ.ਐੱਸ.ਸੀ. (ਆਈ.ਟੀ.), ਲੇਟਰਲ ਐਂਟਰੀ, ਐਮ.ਸੀ.ਏ. (ਏ.ਆਈ.ਸੀ.ਟੀ.ਈ. ਤੋਂ ਮਾਨਤਾ ਪ੍ਰਾਪਤ), ਐਮ.ਏ. (ਪੰਜਾਬੀ), ਐੱਮ.ਏ. (ਅੰਗਰੇਜ਼ੀ), ਐੱਮ.ਏ. (ਇਤਿਹਾਸ), ਐੱਮ.ਏ. (ਸੰਗੀਤ ਵੋਕਲ), ਐੱਮ.ਲਿਬ., ਐਮ.ਐਸ.ਸੀ. (ਮੈਥ), ਐਮ.ਐਸ.ਸੀ. (ਕੈਮਿਸਟਰੀ), ਐੱਮ. ਕਾਮ., ਐਮ.ਐਸ.ਸੀ. (ਫੋਕਲ ਟੈਕਨਾਲੋਜੀ), ਐਮ.ਐਸ. (ਫਿਜ਼ੀਕਸ਼), ਐਮ.ਏ. ਹਿੰਦੀ, ਐਮ.ਏ. (ਰਾਜਨੀਤੀ ਸ਼ਾਸਤਰ), 10+1 ਅਤੇ 10+2 ਆਰਟਸ, ਕਾਮਰਸ ਅਤੇ ਸਾਇੰਸ ਆਦਿ ਕੋਰਸ ਸ਼ਾਮਲ ਹਨ| ਤਕਨੀਕੀ ਅਤੇ ਕਿੱਤਾਮੁੱਖੀ ਕੋਰਸਾਂ ‘ਚ ਉੱਚ ਪੱਧਰ ਦੇ ਤਿੰਨ ਵੋਕੇਸ਼ਨਲ ਕੋਰਸ – ਬੈਚਲਰ ਆਫ਼ ਵੋਕੇਸ਼ਨਲ (ਸੋਫ਼ਟਵੇਅਰ ਡਿਵੈਲਪਮੈਂਟ), ਬੈਚਲਰ ਆਫ਼ ਵੋਕੇਸ਼ਨਲ (ਫੈਸ਼ਨ ਟੈਕਨਾਲਜੀ) ਅਤੇ ਬੈਚਲਰ ਆਫ਼ ਵੋਕੇਸ਼ਨਲ (ਫੂਡ ਪ੍ਰੋਸੈਸ਼ਿੰਗ) ਸ਼ੁਰੂ ਹੋ ਚੁੱਕੇ ਹਨ| ਇਹਨਾਂ ਕੋਰਸਾਂ ਵਿੱਚ ਵਿਦਿਆਰਥੀ ਨੂੰ ਜਾਣਕਾਰੀ ਦੇਣ ਲਈ ਵੱਡੇ ਉਦਯੋਗਾਂ ਦੇ ਵਿਸ਼ੇਸ਼ ਮਾਹਿਰ ਵੀ ਅਗਵਾਈ ਦੇਣ ਲਈ ਕਾਲਜ ਵਿੱਚ ਆਉਂਦੇ ਹਨ| ਇਸ ਤੋਂ ਇਲਾਵਾ ਛੂ.ਜੀ.ਸੀ. ਤੋਂ ਪ੍ਵਾਨਗੀਸ਼ੁਦਾ ਬਹੁਤ ਹੀ ਮਹੱਤਵਪੂਰਣ ਐਡ ਆਨ ਕੋਰਸ – ਅਡਵਾਂਸਡ ਡਿਪਲੋਮਾ ਇਨ ਕੰਪਿਊਟਰ ਹਾਰਡਵੇਅਰ ਐਂਡ ਨੈੱਟਵਰਕਿੰਗ, ਵੈਬ ਡਿਜ਼ਾਈਨਿੰਗ, ਸਪੋਕਨ ਇੰਗਲਿਸ਼ ਤੇ ਕਮਿਊਨੀਕੇਸ਼ਨ ਸਕਿੱਲਜ਼ ਅਤੇ ਫੈਸ਼ਨ ਡਿਜ਼ਾਈਨਿੰਗ ਸ਼ੁਰੂ ਕੀਤੇ ਜਾ ਚੁੱਕੇ ਹਨ| ਇਹ ਕੋਰਸ ਨਾ-ਮਾਤਰ ਫੀਸ ਤੇ ਕਿਸੇ ਵੀ ਹੋਰ ਮੁੱਖ ਕੋਰਸ ਦੇ ਨਾਲ ਕੀਤੇ ਜਾ ਸਕਦੇ ਹਨ| ਧਾਰਮਿਕ ਖੇਤਰ ਵਿੱਚ ਕਾਲਜ ਦੇ ਧਰਮ ਅਧਿਐਨ ਵਿਭਾਗ ਵੱਲੋਂ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਵਹਾਰ ਕੋਰਸ ਕਰਵਾਇਆ ਜਾਂਦਾ ਹੈ|
       ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ 'ਸ: ਜੱਸਾ ਸਿੰਘ ਆਹਲੂਵਾਲੀਆ’ ਲਾਇਬਰੇਰੀ ਦੀ ਸ਼ਾਨਦਾਰ ਵਾਤਨੁਕੂਲ ਵਾਈ-ਫ਼ਾਈ ਇਮਾਰਤ ਹੈ| ਇਸ ਲਾਈਬਰੇਰੀ ਵਿੱਚ ਇਸ ਸਮੇਂ 22,000 ਤੋਂ ਵੱਧ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਮੌਜੂਦ ਹਨ| ਇਸੇ ਲਾਇਬਰੇਰੀ ਅਧੀਨ ਇੱਕ ਈ-ਲਾਇਬਰੇਰੀ ਸਥਾਪਿਤ ਕੀਤੀ ਗਈ ਹੈ, ਜੋ ਵਿਦਿਆਰਥੀਆਂ ਨੂੰ ਸੰਸਾਰ ਦੀਆਂ ਵੱਡੀਆਂ ਲਾਇਬਰੇਰੀਆਂ ਨਾਲ ਜੋੜਦੀ ਹੈ| ਇਸ ਲਾਇਬਰੇਰੀ ਤੋਂ ਸੇਧ ਲੈ ਕੇ ਕਾਲਜ ਦੇ ਵਿਦਿਆਰਥੀਆਂ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਅਤੇ ਕਾਨਫ਼ਰੰਸਾਂ ਵਿੱਚ ਭਾਗ ਲੈ ਚੁੱਕੇ ਹਨ|
       ਕਾਲਜ ਵਿਖੇ ਕੰਪਿਊਟਰ ਵਿਭਾਗ ਅੰਦਰ 5 ਲੈਬਜ਼, ਜਿਹਨਾਂ ਵਿੱਚ ਡੈੱਲ, ਐੱਚ.ਸੀ.ਐੱਲ. ਅਤੇ ਲੀਨੋਵਾ ਕੰਪਨੀਆਂ ਦੇ ਕਰੀਬ 300 ਅਤਿ ਆਧੁਨਿਕ ਟੈਕਨਾਲੋਜੀ ਦੇ ਕੰਪਿਊਟਰ ਸਥਾਪਿਤ ਕੀਤੇ ਗਏ ਹਨ| ਕੰਪਿਊਟਰ ਲੈਬਜ਼ ਅਤੇ ਕਾਲਜ ਕੈਂਪਸ ਪੂਰੀ ਤਰਾਂ ਵਾਈ ਫਾਈ ਕੀਤਾ ਹੋਇਆ ਹੈ ਅਤੇ 8 ਐਮ.ਬੀ.ਪੀ.ਐ੍ਸ. ਲੀਜ਼ ਲਾਈਨ ਇੰਟਰਨੈੱਟ ਦੀ ਸਹੂਲਤ ਪ੍ਦਾਨ ਕੀਤੀ ਗਈ ਹੈ| ਸਾਇੰਸ ਵਿਭਾਗ ਅੰਦਰ 2 ਕੈਮਿਸਟਰੀ, 1 ਫਿਜ਼ੀਕਸ, 1 ਬੋਟਨੀ, 1 ਜੂਆਲੋਜੀ ਅਤੇ 1 ਖੇਤੀਬਾੜੀ ਵਿਸ਼ਿਆਂ ਨਾਲ ਸਬੰਧਤ ਵਿਸ਼ਵ ਸਤੱਰੀ ਲੈਬਜ਼ ਵਿਦਿਆਰੀਆਂ ਦੇ ਪ੍ਰੇਕਟੀਕਲ ਅਤੇ ਖੋਜ ਕਰਨ ਲਈ ਸਥਾਪਿਤ ਕੀਤੀ ਜਾ ਚੁੱਕੀਆਂ ਹਨ| ਇੰਗਲਿਸ਼ ਭਾਸ਼ਾ ਨੂੰ ਸਿੱਖਣ ਦੀਆਂ ਬਰੀਕੀਆਂ ਇੰਟਰਵੀਊ ਸਕਿੱਲਜ਼, ਗਰੁੱਪ ਡਿਸਕਸ਼ਨ ਲਈ ਕਾਮਿਊਨੀਕੇਸ਼ਨ ਇੰਗਲਿਸ਼ ਲੈਬ ਵੀ ਸਥਾਪਿਤ ਕੀਤੀ ਗਈ ਹੈ| ਇਸੇ ਨਾਲ ਹੀ ਹੋਮ ਸਾਇੰਸ ਵਿਸ਼ੇ ਅੰਦਰ ਪੜ੍ ਰਹੀਆਂ ਵਿਦਿਆਰਥਣਾਂ ਲਈ ਹੋਮ ਸਾਇੰਸ ਲੈਬ ਬਣਾਈ ਗਈ ਹੈ, ਜਿਸ ਵਿੱਚ ਵਿਦਿਆਰਥਣਾਂ ਨੂੰ ਵੱਖ-ਵੱਖ ਤਰਾਂ ਦੇ ਵਿਅੰਜਨ ਬਣਾਉਣ ਦੀਆਂ ਤਕਨੀਕਾਂ ਸਿਖਾਈਆਂ ਜਾਂਦੀਆਂ ਹਨ|
       ਕਾਲਜ ਅੰਦਰ ਬਣੇ ਬੇਬੇ ਨਾਨਕੀ ਗਰਲਜ਼ ਹੋਸਟਲ ਵਿੱਚ ਇਸ ਸਮੇਂ 100 ਵਿਦਿਆਰਥਣਾਂ ਰਹਿ ਰਹੀਆਂ ਹਨ, ਜਿਹਨਾਂ ਵਿੱਚੋਂ 25 ਵਿਦਿਆਰਥਣਾਂ ਨੂੰ ਖਿਡਾਰਣਾਂ ਹੋਣ ਕਾਰਨ ਕਾਲਜ ਵੱਲੋਂ ਮੁਫ਼ਤ ਰਹਿਣ ਅਤੇ ਖਾਣ-ਪੀਣ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ|
       ਖੇਡਾਂ ਦੇ ਖੇਤਰ ਵਿੱਚ ਕਾਲਜ ਦਾ ਸ਼ਾਨਾਮਤਾ ਇਤਿਹਾਸ ਹੈ ਵਰਲਡ ਕਬੱਡੀ ਲੀਗ ਵਿੱਚ ਕਾਲਜ ਦੇ 8 ਖਿਡਾਰੀ ਅੰਤਰਰਾਸ਼ਟਰੀ ਟੀਮਾਂ ਵਿੱਚ ਖੇਡੇ ਜਿਹਨਾਂ ‘ਚ ਹਰਜੀਤ ਸਿੰਘ ਅਤੇ ਸੁਖਜਿੰਦਰ ਸਿੰਘ (ਕੈਲੀਫੋਰਨੀਆਂ ਈਗਲ), ਗਗਨਦੀਪ ਸੱਤੀ (ਵੈਨਕੂਵਰ ਲਾਈਨ), ਕਰਨਦੀਪ ਸਿੰਘ ਅਤੇ ਗੁਰਦਿੱਤ ਸਿੰਘ (ਖਾਲਸਾ ਵਾਰੀਅਰ) ਪ੍ਮੁੱਖ ਸਨ| ਕਬੱਡੀ (ਲੜਕੇ) ਸਰਕਲ ਸਟਾਈਲ ਵਿੱਚ ਕਾਲਜ ਨੇ ਪੰਜਾਬੀ ਯੂਨੀਵਰਸ਼ਿਟੀ ਪਟਿਆਲਾ ਦੀ ਚੈਂਪਿਅਨਸ਼ਿਪ ਵਿੱਚ ਜਿੱਤ ਦੀ ਹੈਟਰਿਕ ਲਗਾਈ| ਵਾਲੀਬਾਲ ਟੀਮ ਯੂਨੀਵਾਸ਼ਿਟੀ ਰਨਰਅਪ ਰਹੀ| ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕਰਵਾਏ ਜਾਂਦੇ ਖਾਲਸਾਈ ਖੇਡ ਉਤਸਵ ਵਿੱਚ ਕਾਲਜ ਲਗਾਤਾਰ ਦੋ ਸਾਲ ਓਵਰ ਆਲ ਚੈਂਪਿਅਨ ਰਿਹਾ| ਪ੍ਰਿੰਸ਼ੀਪਲ ਡਾ: ਬੱਲ ਦੀ ਕੋਸ਼ਿਸ ਸਦਕਾ ਕਾਲਜ ਕੈਂਪਸ ਵਿੱਚ 1 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਨਡੋਰ ਅਤੇ ਆਊਟਡੋਰ ਖੇਡ ਸਟੇਡੀਅਮਾਂ ਦੀ ਉਸਾਰੀ ਕੀਤੀ ਗਈ ਹੈ ਤਾਂ ਜੋ ਖਿਡਾਰੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਦਾਨ ਕਰਵਾਈਆਂ ਜਾ ਸਕਣ|
       ਸਭਿਆਚਾਰਕ ਗਤੀਵਿਧੀਆਂ ਦੀ ਗੱਲ ਕਰੀਏ ਤਾਂ ਸਾਲ 2015 ਵਿੱਚ ਖੇਤਰੀ ਯੂਵਕ ਮੇਲੇ ਵਿੱਚ ਕਾਲਜ ਓਵਰਆਲ ਪਹਿਲੇ ਅਤੇ ਖਾਲਸਾਈ ਯੂਵਕ ਮੇਲੇ ਵਿੱਚ ਵੀ ਪਹਿਲੇ ਸਥਾਨ ‘ਤੇ ਰਿਹਾ| ਕਾਲਜ ਵਿਖੇ ਵਿਦਿਆਰਥੀਆਂ ਦੀ ਬਹੁਪੱਖੀ ਸਖਸੀਅਤ ਉਸਾਰਨ ਲਈ ਸਿੱਖਿਆ ਤੋਂ ਇਲਾਵਾ ਐ੍ਨ.ਐ੍ਸ.ਐ੍ਸ., ਐ੍ਨ,ਸੀ.ਸੀ., ਯੂਵਕ ਭਲਾਈ ਵਿਭਾਗ ਵੱਲੋਂ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ| ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਉੱਤੇ ਐ੍ਨ.ਐਸ.ਐ੍ਸ. ਦੇ ਵਲੰਟੀਅਰਾਂ ਨੇ ਵੱਖ-ਵੱਖ ਕੈਂਪਾਂ ਵਿੱਚ ਭਾਗ ਲਿਆ| ਕਾਲਜ ਦੇ ਵਿਦਿਆਰਥੀ ਹਰਦੇਵ ਸਿੰਘ ਨੇ ਇੰਦਰਾ ਗਾਂਧੀ ਰਾਸ਼ਟਰੀ ਸੇਵਾ ਯੋਜਨਾ ਤਹਿਤ ਕੌਮੀ ਪੱਧਰ ‘ਤੇ ਸਿਲਵਰ ਮੈਡਲ ਪ੍ਰਾਪਤ ਕੀਤਾ|
       ਐ੍ਨ.ਸੀ.ਸੀ. ਦੀਆਂ ਵਿਦਿਆਰਥਣਾਂ ਵੱਲੋਂ ਵੀ ਆਲ ਇੰਡੀਆ ਰਿਪਬਲਿਕ ਡੇ ਦੀ ਪਰੇਡ ਮੌਕੇ ਕੀਤੀ ਜਾਣ ਵਾਲੀ ਪਰੇਡ ਵਿੱਚ ਹਿੱਸਾ ਲੈ ਕੇ ਪ੍ਧਾਨ ਮੰਤਰੀ ਅਤੇ ਰਾਜਪਾਲ ਪੰਜਾਬ ਪਾਸੋ ਸਨਮਾਨ ਹਾਸਿਲ ਕੀਤੇ|
       ਕਾਲਜ ਵਿਖੇ ਦਾਖਲ ਹੋਣ ਵਾਲੇ ਗਰੀਬ, ਐ੍ਸ.ਸੀ., ਓ.ਬੀ.ਸੀ., ਘੱਟ ਗਿਣਤੀਆਂ ਜਾਤੀਆਂ ਅਤੇ ਪੂਰਨ ਗੁਰਸਿੱਖ ਵਿਦਿਆਰਥੀਆਂ ਨੂੰ ਰਾਜ ਅਤੇ ਕੇਂਦਰੀ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦੇ ਅਧੀਨ ਵਜ਼ੀਫੇ ਦਿੱਤੇ ਜਾਂਦੇ ਹਨ|
       ਵਿਦਿਕ ਖੇਤਰ ਵਿੱਚ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਲਈ ਕਾਲਜ ਵਿਖੇ ਪਲੇਸਮੈਂਟ ਸੈੱਲ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਚੰਗੀਆਂ ਰੁਤਬੇ ਵਾਲੀਆਂ ਕੰਪਨੀਆਂ ਜਿਵੇਂ ਸਾਫਟ ਸੋਲਿਊਸ਼ਨ ਮੋਹਾਲੀ, ਐਨੀ ਵੈਬ ਮੋਹਾਲੀ, ਫ਼ਰੇਮ ਬੋਕਸ, ਸੀਵਿਜ਼ ਫ਼ਿਨੀਸ਼ਿੰਗ ਸਕੂਲਜ਼ ਚੰਡੀਗੜ੍, ਅਸਪਾਈਰਿੰਗ ਮਾਈਡਜ਼ ਗੁੜਗਾਊ, ਬੇਬੇ ਟੈਕਨਾਲੋਜੀ ਆਦਿ ਨਾਲ ਐਮ.ਓ.ਯੂ. ਸਾਨਿੲ ਕਰਕੇ ਨੌਕਰੀਆਂ ਪ੍ਦਾਨ ਕਰਵਾਈਆਂ ਜਾ ਰਹੀਆਂ ਹਨ|