www.budhladacity.com

ਇੱਕ ਹੋਰ ਜਮਾਤੀ ਦੇ ਨੈਗਟਿਵ ਆਉਂਣ ‘ਤੇ ਕੋਰੋਨਾ ਪਾਜਿਟਿਵਾਂ ਦੀ ਗਿਣਤੀ 11 ਤੋਂ ਘਟਕੇ ਹੋਈ 9 (23 Apr

ਬੁਢਲਾਡਾ ਸਿਟੀ ਨਿਊਜ਼ -ਸਥਾਨਕ ਸ਼ਹਿਰ ਦੇ ਨਿਜ਼ਾਮੂਦੀਨ ਮਰਕਸ ਨਾਲ ਸਬੰਧਤ ਜਮਾਤੀਆਂ ਦੇ 3 ਅਪ੍ਰੈਲ ਨੂੰ ਲਏ ਗਏ ਕੋੋਰੋਨਾਂ ਟੈਸਟਾਂ ਅਤੇ ਉਨ੍ਹਾਂ ਦੇ ਸ਼ੰਪਰਕ ‘ਚ ਆਏ 6 ਸਥਾਨਕ ਲੋਕਾਂ ਦੇ ਕੋਰੋਨਾ ਪਾਜ਼ਿਟਿਵਾਂ ਵਿੱਚੋਂ ਪਿਛਲੇ ਦਿਨੀਂ ਇੱਕ ਬੁਢਲਾਡਾ ਵਿਖੇ ਰਹਿ ਹਰੀ ਛੱਤੀਸਗੜ੍ਹ ਦੀ 35 ਸਾਲਾਂ ਪਾਜ਼ੀਟਿਵ ਮੁਸ਼ਲਿਮ ਔਰਤ ਆਇਸ਼ਾ ਦੀ ਰਿਪੋਰਟ ਕੋਰੋਨਾ ਨੈਗਟਿਵ ਆਉਂਣ ਤੋਂ ਬਾਅਦ ਅੱਜ ਇੱਕ ਹੋਰ ਵਿਅਕਤੀ ਨੇ ਕੋਰੋਨਾ ‘ਤੇ ਜਿੱਤ ਪਾ ਲਈ ਹੈ, ਜੋ ਕਿ ਬੁਢਲਾਡਾ ਸ਼ਹਿਰ ਵਾਸੀਆਂ ਲਈ ਇੱਕ ਰਾਹਤ ਵਾਲੀ ਖ਼ਬਰ ਹੈ। ਕੋਰੋਨਾ ਵਾਇਰਸ ਨਾਲ ਪਾਜਿਟਿਵ ਮੁਹੰਮਦ ਰਫ਼ੀਕ ਨਾਮ ਦੇ ਵਿਅਕਤੀ ਦੇ ਅੱਜ ਠੀਕ ਹੋਕੇ ਵਾਪਸ ਬੁਢਲਾਡਾ ਵਿਖੇ ਪਹੁੰਚਣ ਤੇ ਸਿਹਤ ਵਿਭਾਗ ਦੀ ਟੀਮ ਅਤੇ ਪ੍ਰਸ਼ਾਸਨ ਵੱਲੋਂ ਫੁੱਲਾਂ ਦੀ ਵਰਖਾ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਹੁਣ ਮੁਹੰਮਦ ਰਫ਼ੀਕ ਦੇ ਕੋਰੋਨਾ ਨੈਗਟਿਵ ਆਉਂਣ ਤੋਂ ਬਾਅਦ ਕੋਰੋਨਾ ਪਾਜ਼ਿਟਿਵਾਂ ਦੀ ਗਿਣਤੀ 11 ਤੋਂ ਘਟਕੇ 9 ਰਹੀ ਗਈ ਹੈ, ਜਿਸ ਨਾਲ ਸ਼ਹਿਰ ਅੰਦਰ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੀ ਕੜੀ ਨੂੰ ਤੋੜਨ ਲਈ ਸਮੇਂ-ਸਮੇਂ ‘ਤੇ ਵੱਖ-ਵੱਖ ਵਾਰਡਾਂ ਦੇ ਸਰਵੇਖਣ ਕੀਤੇ ਜਾ ਰਹੇ ਹਨ, ਜਿਸ ਤਹਿਤ ਅੱਜ ਵੀ ਇਨ੍ਹਾਂ ਜਮਾਤੀਆਂ ਦੇ ਅਸਿਧੇ ਤੌਰ ਤੇ ਸੰਪਰਕ ਵਿੱਚ ਆਉਣ ਵਾਲੇ 27 ਲੋਕਾਂ ਦੇ ਸੈਪਲ ਦੁਆਰਾ ਰਿਪਿਟ ਕੀਤੇ ਗਏ ਹਨ। ਉੱਧਰ ਜਿਲ੍ਹੇ ਅੰਦਰ ਐੱਸ.ਐੱਸ.ਪੀ. ਮਾਨਸਾ ਡਾ: ਨਰਿੰਦਰ ਭਾਰਗਵ ਵੱਲੋਂ ਵੀ ਪੁਲਿਸ ਮੁਲਾਜਮਾਂ ਦੀ ਹੌਸਲਾ ਅਫਜਾਈ ਅਤੇ ਲੋਕਾਂ ਨੂੰ ਇਤਿਹਾਤ ਵਜੋਂ ਲਗਾਏ ਗਏ ਕਰਫਿਊ ਦੌਰਾਨ ਆਪਣੇ ਘਰਾਂ ਵਿੱਚ ਰਹਿਣ ਦੀ ਕੀਤੀ ਅਪੀਲ ਵੀ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਦੀ ਅਗਵਾਈ ਵਿੱਚ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾ ਦਾ ਸਮੇ ਸਮੇ ਸਿਰ ਪਾਲਣ ਕਰਨ।

 ਓਂਕਾਰ ਸਿੱਧੂ
.

www.budhladacity.com

ਅਹਿਮਦਪੁਰ ਵਿਖੇ ਅੱਗ ਲੱਗਣ ਨਾਲ ਸਾਢੇ ਪੰਜ ਏਕੜ ਕਣਕ ਦਾ ਨਾੜ ਸੜ੍ਹਕੇ ਸੁਆਹ (22 April)

ਬੁਢਲਾਡਾ ਸਿਟੀ ਨਿਊਜ਼ -ਨਜਦੀਕ ਪਿੰਡ ਅਹਿਮਦਪੁਰ ਵਿਖੇ ਅੱਜ ਦੁਪਹਿਰ 11 ਵਜੇ ਦੇ ਕਰੀਬ ਕਣਕ ਦੇ ਨਾੜ ‘ਚੋਂ ਨਿਕਲਦੀਆਂ ਅੱਗ ਦੀਆਂ ਲਾਂਟਾ ਨੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵਖਤ ਪਾ ਦਿੱਤਾ। ਮੌਕੇ ਉਤੇ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਸ ਅੱਗ ਤੇ ਫੌਰੀ ਤੌਰ ਤੇ ਕਾਬੂ ਨਾਂ ਪਾਇਆ ਜਾਂਦਾ ਤਾਂ ਪੱਤਾ ਨਹੀ ਕਿੰਨੇ ਕੁ ਕਿਸ਼ਾਨਾਂ ਦੀ ਕਣਕ ਨੇ ਸੜ੍ਹ ਜਾਣਾ ਸੀ। ਪਰ ਪਾਣੀ ਵਾਲੀਆਂ ਟੈਕੀਆਂ ਲੈ ਕੇ ਪਹੁੰਚੇ ਪਿੰਡ ਦੇ ਲੋਕਾਂ ਤੋਂ ਇਲਾਵਾ ਨੇੜਲੇ ਪਿੰਡਾਂ ਬਰ੍ਹੇ ਕੁਲੈਹਰੀ ਅੰਦਰ ਹੋਈ ਅਨਾਉਸ਼ਮੈਂਟ ਤੋ ਬਾਅਦ ਲੋਕਾਂ ਦੇ ਉਮੜੇ ਹਜੂਮ ਅਤੇ ਮਾਨਸਾ ਤੋਂ ਪਹੁੰਚੀ ਫਾਇਰਬਿਗ੍ਰੇਡ ਵੱਲੋਂ ਮਿਟਾਂ ਵਿੱਚ ਹੀ ਅੱਗ ਨੂੰ ਕਾਬੂ ਕਰ ਲਿਆ ਗਿਆ। ਮੌਕੇ ਤੋਂ ਇਕਤਰ ਕੀਤੀ ਜਾਣਕਾਰੀ ਅਨੁਸਾਰ ਵੇਖਦੇ ਹੀ ਵੇਖਦੇ ਅੱਗ ਨੇ ਅਹਿਮਦਪੁਰ ਦੇ 3 ਕਿਸਾਨਾਂ ਅਮਰਜੀਤ ਸਿੰਘ, ਬਲਦੇਵ ਸਿੰਘ ਅਤੇ ਸੀਤਾ ਰਾਮ ਦੇ ਸਾਢੇ ਪੰਜ ਏਕੜ ਨੂੰ ਪ੍ਰਭਾਵਿਤ ਕੀਤਾ ਹੈ। ਅੱਗ ਲੱਗਣ ਦੇ ਕਾਰਨਾ ਦਾ ਕੁੱਝ ਵੀ ਪਤਾ ਨਹੀ ਚੱਲ ਸਕਿਆ। ਇਸ ਮੌਕੇ ਪੀੜਤ ਕਿਸਾਨ ਸੀਤਾ ਰਾਮ ਨੇ ਦੱਸਿਆ ਕਿ ਉਸ ਦਾ ਤਿੰਨ ਏਕੜ ਨਾੜ ਸੜ੍ਹਕੇ ਸੁਆਹ ਹੋ ਗਿਆ ਹੈ, ਜੋ ਕਿ ਉਸਨੇ ਇਹ ਵਾਹਨ ਠੇਕੇ ਤੇ ਲੈ ਕੇ ਖੇਤੀ ਕਰ ਰਿਹਾ ਸੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਇਹਨਾਂ ਪੀੜਤ ਕਿਸ਼ਾਨਾ ਲਈ ਮੁਆਵਜੇ ਦੀ ਮੰਗ ਕੀਤੀ ਹੈ। ਇਸ ਮੌਕੇ ਪਹੁੰਚੀ ਪੁਲਿਸ ਪਾਰਟੀ ਅੱਗ ਲੱਗਣ ਦੇ ਕਾਰਨਾ ਦਾ ਪਤਾ ਲਗਾਉਣ ਵਿਚ ਲੱਗੀ ਹੋਈ ਹੈ। ਲੋੜ ਹੈ ਹਾੜੀ ਦੇ ਸੀਜਨ ਵਿੱਚ ਕਿਸ਼ਾਨਾ ਨੂੰ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਚੌਕੰਨੇ ਹੋ ਕੇ ਕਣਕ ਦੀ ਵਢਾਈ ਕਰਨ ਦੀ ਤਾਂ ਜੋ ਅਜਿਹੀਆਂ ਅਣਹੋਣੀਆਂ ਤੋਂ ਬਚਿਆ ਜਾ ਸਕੇ।.

www.budhladacity.com

ਸਮਾਜਸੇਵੀ ਸੰਸਥਾਵਾਂ ਵੱਲੋਂ ਜਰੂਰਤਮੰਦ ਮਾਵਾਂ–ਧੀਆਂ ਦਾ ਇਲਾਜ਼ (20 ਅਪ੍ਰੈਲ)

ਬੁਢਲਾਡਾ ਸਿਟੀ ਨਿਊਜ਼ -ਪਿਛਲੇ ਦਿਨੀ ਬੁਢਲਾਡਾ ਦੀ ਬਾਜੀਗਰ ਬਸਤੀ ਵਿਖੇ ਵਾਪਰੀ ਇੱਕ ਦੁਖਦ ਘਟਨਾ ਵਿੱਚ ਮਜਦੂਰ ਰਾਜੂ ਸਿੰਘ ਨੇ ਆਪਣੀ ਪਤਨੀ ਅਤੇ 16 ਸਾਲਾਂ ਨਾਬਾਲਗ ਧੀ ਨੂੰ ਗੰਭੀਰ ਜਖਮੀ ਕਰਨ ਉਪਰੰਤ ਖੁਦ ਵੀ ਆਤਮਹੱਤਿਆ ਕਰ ਲਈ ਸੀ। ਇਸ ਗਰੀਬ ਪਰਿਵਾਰ ਦਾ ਕੋਈ ਕਮਾਓ ਲੜਕਾ ਜਾਂ ਰਿਸ਼ਤੇਦਾਰ ਨਾ ਹੋਣ ਕਾਰਨ ਇੰਨ੍ਹਾਂ ਕੋਲ ਇਲਾਜ ਲਈ ਕੋਈ ਪੈਸਾ ਨਹੀਂ ਸੀ, ਜਿਸਨੂੰ ਦੇਖਦਿਆ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਇਨ੍ਹਾਂ ਮਾਵਾਂ ਧੀਆਂ ਦੇ ਅਪ੍ਰੇਸ਼ਨ ਦਾ ਖਰਚ ਉਠਾਉਦਿਆਂ ਅੱਜ ਡਾਕਟਰਾਂ ਵੱਲੋਂ ਸਫਲ ਓਪਰੇਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੀਆਂ ਡਾਕਟਰ ਨੇ ਦੱਸਿਆ ਕਿ ਸਵਿਤਰੀ ਦੇਵੀ’ ਜਿਸ ਦੀਆਂ ਬਾਹ੍ਹਾ ਵਿੱਚ ਪਲੇਟਾਂ ਪੈਣੀਆਂ ਹਨ, ਦਾ ਆਪ੍ਰੇਸ਼ਨ ਦੋ ਸਟੇਜਾ ਵਿੱਚ ਹੋਵੇਗਾ। ਜਿਸ ਦਾ ਅੱਜ ਪਹਿਲਾ ਆਪ੍ਰੇਸ਼ਨ ਸਫਲਤਾ ਪੂਰਵਕ ਕਰ ਦਿੱਤਾ ਗਿਆ ਹੈ ਅਤੇ ਮਰੀਜ਼ ਦੀ ਹਾਲਤ ਬੇਹਤਰ ਹੈ। ਇਸ ਦੌਰਾਨ ਆਪ੍ਰੇਸ਼ਨ ਲਈ ਲੋੜੀਦਾ ਬਲੱਡ ਦਾਨ ਸਮਾਜ ਸੇਵੀ ਗੁਰਸੇਵਕ ਸਿੰਘ ਸਿੱਧੂ ਅਤੇ ਪੰਕਜ ਰਾਜੂ ਸਰਦਾਨਾ ਵੱਲੋਂ ਦਿਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਮਾਤਾ ਗੁਜਰੀ ਦੇ ਸੰਥਾਪਕ ਮਾ: ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਸਵਿੱਤਰੀ ਦੇਵੀ ਦੇ ਆਪ੍ਰੇਸ਼ਨ ਲਈ ਸੰਸਥਾ ਵੱਲੋਂ 20 ਹਜ਼ਾਰ ਰੁਪਏ ਦਾ ਸਮਾਨ ਗੁਰਸੇਵਕ ਸਿੰਘ ਸਿੱਧੂ ਅਤੇ ਗਊ ਸੇਵਾ ਦਲ ਦੇ ਆਗੂ ਸੰਜੂ ਕਾਠ ਵੱਲੋਂ ਫਰੀਦਕੋਟ ਤੋਂ ਲਿਆਦਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪੀੜਤ ਦੀਆਂ ਲੜਕੀਆਂ ਪ੍ਰੀਤ ਅਤੇ ਲਕਛਮੀ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦੀਆਂ ਦੋਵੇਂ ਬਾਹ੍ਹਾ ਟੁੱਟ ਜਾਣ ਤੋਂ ਬਾਅਦ ਉਨ੍ਹਾਂ ਦਾ ਹੁਣ ਕੋਈ ਸਹਾਰਾ ਨਹੀਂ ਹੈ। ਉਨ੍ਹਾਂ ਮਾਤਾ ਗੁਜਰੀ ਭਲਾਈ ਕੇਂਦਰ ਦਾ ਧੰਨਵਾਦ ਕਰਦਿਆ ਹੋਰ ਸਮਾਜਸੇਵੀਆਂ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹ ਆਪਣਾ ਅਤੇ ਆਪਣੀ ਮਾਂ ਦਾ ਇਲਾਜ ਕਰਵਾ ਸਕਣ। ਇਸ ਮੌਕੇ ਡਾਕਟਰੀ ਟੀਮ ਦੇ ਡਾਕਟਰ ਕਮਲਦੀਪ, ਡਾ: ਦੀਪਕ, ਡਾ: ਸਤਿਦਰ ਕੌਰ, ਐਸ ਐਮ ਓ ਡਾ: ਗੁਰਚੇਤਨ ਪ੍ਰਕਾਸ਼, ਸਟਾਫ ਨਰਸ ਬਲਵਿੰਦਰ ਕੌਰ, ਨਰਸੀ ਰਾਮ, ਸੁਨੀਤਾ ਦੇਵੀ ਆਦਿ ਹਾਜ਼ਰ ਸਨ।.

www.budhladacity.com

ਪਿੰਡਾਂ ਦੇ ਠੀਕਰੀ ਪਹਿਰੇ ਬਣੇ’ ਪਿੰਡਾਂ ‘ਚ ਚਹਿਲ-ਪਹਿਲ ਦਾ ਕਾਰਨ (13April)

ਬੁਢਲਾਡਾ ਸਿਟੀ ਨਿਊਜ਼ -ਕੋਰੋਨਾ ਵਾਇਰਸ ਨੂੰ ਰੋਕਣ ਲਈ ਪਿੰਡਾਂ ਦੀਆਂ ਫਿਰਨੀਆਂ ‘ਤੇ ਲਗਾਏ ਗਏ ਠੀਕਰੀ ਪਹਿਰੇ ਹੁਣ ਲੜਾਈ ਦਾ ਕਾਰਣ ਬਣਦੇ ਜਾ ਰਹੇ ਹਨ, ਜਿਸ ਦੀਆਂ ਵੀਡੀਓਜ਼ ਸੋਸਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਸਰਾਰਤੀ ਅਨਸਰਾ ਵੱਲੋਂ ਗੁੰਡਾਂ-ਗਰਦੀ ਦਾ ਨਾਚ ਆਮ ਵੇਖਿਆ ਜਾ ਸਕਦਾ ਹੈ। ਕੋਰੋਨਾ ਜਿਹੀ ਮਹਾਮਾਰੀ ਦੇ ਚਲਦਿਆਂ ਜਿੱਥੇ ਪ੍ਰਸ਼ਾਸ਼ਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ, ਉਧਰ ਦੂਸਰੇ ਪਾਸੇ ਕੁਝ ਲੋਕਾਂ ਵੱਲੋਂ ਪਿੰਡਾਂ ਦੇ ਠੀਕਰੀ ਪਹਿਰੇਆ ਦਾ ਨਾਜਾਇਜ਼ ਫਾਇਦਾ ਉਠਾ ਲਿਆ ਹੈ। ਜੇਕਰ ਗੱਲ ਕਰੀਏ ਸ਼ੋਸ਼ਲ ਡਿਸਟੈਂਸ ਦੀ ਤਾਂ ਮਾਨਸਾ ਜਿਲ੍ਹੇ ਦੇ ਕੁਝ ਪਿੰਡਾਂ ਅੰਦਰ ਤਾਂ 5-5 7-7 ਨਾਕੇ ਲਗਾਏ ਹੋਏ ਹਨ, ਜਿਨ੍ਹਾਂ ਉੱਪਰ 10-10 ਆਦਮੀ ਆਮ ਬੈਠੇ ਵੇਖੇ ਜਾ ਸਕਦੇ ਹਨ। ਜਿਸ ਨਾਲ ਸ਼ੋਸ਼ਲ ਡਿਸਟੈਂਸ ਦੀਆਂ ਧੱਜੀਆਂ ਉੱਡ ਰਹੀਆਂ ਹਨ, ਉੱਥੇ ਹੀ ਇਨ੍ਹਾਂ ਪਿੰਡਾਂ ਦੀਆਂ ਸੱਥਾਂ ਅੰਦਰ ਤਾਸ ਖੇਡਦੇ ਲੋਕਾਂ ਦਾ ਇੱਕਠ ਕੋਰੋਨਾ ਦੀ ਨਾ-ਮੁਰਾਦ ਛੂਤ ਦੀ ਬਿਮਾਰੀ ਨੂੰ ਦਾਵਤ ਦੇ ਰਿਹਾ ਹੈ। ਇਸ ਸਬੰਧੀ ਪਿੰਡਾਂ ਦੇ ਕੁਝ ਸੂਝਵਾਨ ਲੋਕਾਂ ਨੇ ਦੱਸਿਆਂ ਕਿ ਪਿੰਡਾਂ ਅੰਦਰ ਪਹਿਰੇ ਲੱਗਣ ਤੋਂ ਪਹਿਲਾਂ ਲੋਕਾਂ ਅੰਦਰ ਪੁਲਿਸ ਦਾ ਡਰ ਸੀ ਅਤੇ ਲੋਕ ਬਿਨ੍ਹਾਂ ਕੰਮ ਦੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਠੀਕਰੀ ਪਹਿਰੇ ਲਗਣ ਨਾਲ ਲੋਕਾਂ ਨੂੰ ਨਾਕੇ ਲਗਾਕੇ ਘਰਾਂ ਤੋਂ ਬਾਹਰ ਨਿਕਲਣ ਦਾ ਬਹਾਣਾ ਮਿਲ ਗਿਆ ਹੈ ਅਤੇ ਪਿੰਡ ਦੇ ਬਾਹਰੋਂ ਆਉਣ ਵਾਲੇ ਰਸਤਿਆ ਤੇ ਪਿੰਡ ਦੇ ਹੀ ਲੋਕਾਂ ਵੱਲੋਂ ਨਾਕਾਬੰਦੀ ਕਰਨ ਤੋਂ ਬਾਅਦ ਪਿੰਡਾਂ ਅੰਦਰ ਚਹਿਲ-ਪਹਿਲ ਪਹਿਲਾਂ ਦੀ ਤਰ੍ਹਾਂ ਹੋ ਗਈ ਹੈ ਅਤੇ ਪਿੰਡ ਵਾਸੀ ਪ੍ਰਸ਼ਾਸਨ ਦੇ ਨਿਯਮਾਂ ਨੂੰ ਛਿੱਕੇ ਟੰਗ ਗਲੀਆਂ ਵਿੱਚ ਖੁੱਲੇ੍ਹਆਮ ਘੁੰਮ ਰਹੇ ਨੇ। ਲੋੜ ਹੈ ਪ੍ਰਸ਼ਾਸਾਨ ਨੂੰ ਆਪਣੀ ਦਾਖਲ ਦੇਕੇ ਪਿੰਡਾਂ ਦੇ ਠੀਕਰੀ ਪਹਿਰਿਆ ਉੱਪਰ ਹੁੰਦੇ ਇਕੱਠ ਨੂੰ ਨੱਥ ਪਾਉਂਣ ਦੀ ਤਾਂ ਜੋ ਦੇਸ ਵਾਸੀਆਂ ਨੂੰ ਕੋਰੋਨਾ ਜਿਹੀ ਨਾ-ਮੁਰਾਦ ਬਿਮਾਰੀ ਤੋਂ  ਜਲਦੀ ਨਿਜਾਤ ਦਿਵਾਈ ਜਾ ਸਕੇ। ਨਹੀਂ ਤਾਂ ਪਿੰਡਾਂ ਦੇ ਇਨ੍ਹਾਂ ਠੀਕਰੀ ਪਹਿਰਿਆ ਦੇ ਨਾਮ ਤੇ ਮੰਡੀਰਾਂ ਵੱਲੋਂ ਕੀਤੇ ਜਾ ਰਹੇ ਇੱਕਠਾਂ ਦਾ ਖਾਮਿਆਜਾ ਪੂਰੇ ਪੰਜਾਬ ਨੂੰ ਭੁਗਤਣਾ ਪੈ ਸਕਦਾ ਹੈ।

 (ਓਂਕਾਰ ਸਿੱਧੂ)
.

www.budhladacity.com

ਕੋਰੋਨਾ ਵੈਕਸੀਨ ਦੇ ਰਿਸਰਚ ਲਈ ਆਪਣਾ ਸਰੀਰ ਦਾਨ ਕਰਨ ਦਾ ਲਿਆ ਫੈਸਲਾ (10 ਅਪ੍ਰੈਲ)

ਬੁਢਲਾਡਾ ਸਿਟੀ ਨਿਊਜ਼ -ਚੀਨ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਦੀ ਨਾ-ਮੁਰਾਦ ਬਿਮਾਰੀ ਨੇ ਪੂਰੀ ਦੁਨੀਆਂ ਨੂੰ ਹਿੱਲਾਕੇ ਰੱਖ ਦਿੱਤਾ ਹੈ। ਜਿਸ ਦੇ ਚੱਲਦਿਆ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਬਚਾਅ ਲਈ ਪੂਰੇ ਪੰਜਾਬ ‘ਚ ਲਗਾਏ ਗਏ ਕਰਫਿਊ ਮੌਕੇ ਆਮ ਲੋਕਾਂ ਨੇ ਨਾਲ-ਨਾਲ ਆਪਣੇ ਘਰਾਂ ਤੋਂ ਬਾਹਰ ਸੜਕਾਂ ‘ਤੇ ਤੈਨਾਤ ਡਿਊਟੀਆਂ ਕਰ ਰਹੇ ਪੁਲਿਸ ਮੁਲਾਜਮਾਂ ਅਤੇ ਹਸਪਤਾਲਾਂ  ‘ਚ  ਮੌਜੂਦ ਡਾਕਟਰਾਂ ਨੂੰ ਵੀ ਸੁਰਖਿਆ ਕੀਟਾ ਦੀ ਘਾਟ ਨੂੰ ਲੈ ਕੇ ਕੋਰੋਨਾ ਦੇ ਸ਼ੱਕੀ ਮਰੀਜਾਂ ਦਾ ਇਲਾਜ ਕਰਨ ਵਿੱਚ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਦੂਸਰੇ ਪਾਸੇ ਕੁਝ ਸਮਾਜ ਸੇਵੀ ਸੰਸਥਾਵਾਂ ਵੀ ਲਾਕਡਾਊਨ ਦੌਰਾਨ ਘਰਾਂ ‘ਚ ਬੈਠੇ ਗਰੀਬ ਦਿਹਾੜੀਦਾਰ ਲੋਕਾਂ ਲਈ ਮਸੀਹਾਂ ਬਣਕੇ ਲੰਗਰਾਂ ਅਤੇ ਰਾਸਨ ਦੀ ਸੇਵਾ ਨਿਭਾ ਰਹੀਆਂ ਹਨ। ਅਜਿਹਾ ਹੀ ਉਪਰਾਲਾ ਆਪਣੇ ਪਧਰ ਤੇ ਸਮਾਜਸੇਵੀ ਮਨਮੰਦਰ ਸਿੰਘ ਬੀਰੇਵਾਲਾ ਵੱਲੋਂ ਵੀ ਕੀਤਾ ਜਾ ਰਿਹਾ ਹੈ। ਜੋ ਨਾਕਿਆ ਤੇ ਡਿਊਟੀਆਂ ਕਰ ਰਹੇ ਪੁਲਿਸ ਮੁਲਾਜਮਾਂ ਨੂੰ ਕੋਰੋਨਾ ਤੋਂ ਬਚਾਅ ਲਈ ਦਸਤਾਨੇ, ਮਾਸਕ ਅਤੇ ਸੇਟੈਨਾਇਜ਼ਰ ਵੰਡ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਆਪਣਾ ਸਰੀਰ ਦਾਨ ਕਰਨ ਦੀ ਗਲ ਆਖਦਿਆ ਦੱਸਿਆ ਕਿ ਵੱਖ-ਵੱਖ ਦੇਸ਼ਾ ਦੇ ਵਿਗਿਆਨੀਆਂ ਵੱਲੋਂ ਇਸ ਨਾਮੁਰਾਦ ਬਿਮਾਰੀ (ਕੋਰੋਨਾ) ਦੀ ਵੈਕਸੀਨ ਬਣਾਉਂਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੀ ਰਿਸਰਚ ਲਈ ਉਸਨੇ ਆਪਣਾ ਤੰਦਰੁਸਤ ਸਰੀਰ ਵਿਗਿਆਨ ਦੇ ਲੇਖੇ ਲਾਉਂਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਦੁਆਰਾ ਆਪਣਾ ਸੁਨੇਹਾ ਰਿਸਰਚ ਕਰਨ ਵਾਲੇ ਵਿਗਿਆਨੀਆਂ ਤੱਕ ਪਹੁੰਚਾਉਂਣ ਲਈ ਵੀ ਫਰਿਆਦ ਕੀਤੀ।                  -ਓਂਕਾਰ ਸਿੱਧੂ.

www.budhladacity.com

ਬੁਢਲਾਡਾ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧਕੇ ਹੋਈ 11 (09 April)

ਦਿੱਲੀ ਨਿਜਾਮੂਦੀਨ ਮਰਕਸ ਤੋਂ ਪਰਤੇ ਜਮਾਤੀਆਂ ਦੇ ਸੰਪਰਕ ਵਿੱਚ ਆਉਂਣ ਵਾਲੇ 6 ਸਥਾਨਕ ਨਿਵਾਸੀਆਂ ਦੀ ਰਿਪੋਰਟ ਆਈ ਪਾਜ਼ਿਟਿਵ ਬੁਢਲਾਡਾ ਸਿਟੀ ਨਿਊਜ਼ –ਦਿੱਲੀ ਨਿਜ਼ਾਮੂਦੀਨ ਮਰਕਸ ਤੋਂ ਪਰਤੇ ਤਬਲੀਗੀ ਜਮਾਤ ਦੇ 10 ਜਮਾਤੀਆਂ ਵਿੱਚੋਂ 5 ਦੇ ਕੋਰੋਨਾ ਟੈਸਟ ਪਾਜ਼ਿਟਿਵ ਆਉਂਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿੱਚ ਆਏ ਮਸਜ਼ਿਦ ਦੇ ਨਜ਼ਦੀਕ ਰਹਿਣ ਵਾਲੇ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਨਾਬਾਲਗ ਬੱਚੇ ਤੋਂ ਇਲਾਵਾ ਦੋ ਮਹਿਲਾਵਾਂ ਸਮੇਤ 6 ਹੋਰ ਟੈਸਟ ਪਾਜ਼ਿਟਿਵ ਆਉਂਣ ਕਾਰਨ ਹਲਕੇ ਵਿੱਚ ਹੜਕੰਪ ਮੰਚ ਗਈ ਹੈ, ਉੱਥੇ 5 ਬੱਚਿਆ ਸਮੇਤ 7 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਵੀ ਆਈ ਹੈ। ਬੁਢਲਾਡਾ ਸ਼ਹਿਰ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਹੁਣ 11 ਤੱਕ ਪਹੁੰਚ ਗਈ ਹੈ। ਇਨ੍ਹਾਂ ਪਾਜ਼ਿਟਿਵ ਆਏ ਮੁਸ਼ਲਿਮ ਜਮਾਤੀਆਂ ਵਿੱਚੋਂ ਮਸਜਿਦ ਦੇ ਰਹਿਣ ਵਾਲੇ ਅਤੇ ਇਨ੍ਹਾਂ ਦੇ ਸੰਪਰਕ ਵਿੱਚ ਆਉਂਣ ਵਾਲੇ ਲੋਕ ਹਨ, ਜਿਨ੍ਹਾਂ ਵਿੱਚ ਵਾਰਡ ਨੰਬਰ 3 ਦੀ 55 ਸਾਲਾਂ ਔਰਤ ਅਤੇ ਉਸ ਦੀ ਨੂੰਹ ਹਨ, ਜਿਨ੍ਹਾਂ ਦਾ ਘਰ ਪੁਰਾਣੇ ਕਿਲ੍ਹੇ ਦੇ ਨਜ਼ਦੀਕ ਬੰਦ ਗਲੀ ਵਿੱਚ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਸਜ਼ਿਦ ਦੇ ਨਜ਼ਦੀਕ ਘਰ ਵਿੱਚ ਰਹਿੰਦੇ ਪਤੀ ਪਤਨੀ ਅਤੇ ਉਨ੍ਹਾਂ ਦੇ 2 ਨਾਬਾਲਗ ਬੱਚੇ ਜੋ ਵਾਰਡ ਨੰਬਰ 4 ਦੇ ਵਸਨੀਕ ਹਨ। ਪੁਲਿਸ ਵੱਲੋਂ ਪਹਿਲਾਂ ਹੀ ਇਹ ਇਲਾਕਾ ਪਿਛਲੇ 2 ਹਫਤਿਆ ਤੋਂ ਸੀਲ ਕੀਤਾ ਹੋਇਆ ਹੈ। ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਲੋਕਾਂ ਨੂੰ ਅਫਵਾਹਾ ਤੋਂ ਸੁਚੇਤ ਰਹਿੰਦੀਆਂ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ, ਕੋਰੋਨਾ ਵਾਇਰਸ ਦੇ ਇਤਿਆਹਤ ਵਜੋਂ ਕਰਫਿਊ ਜਾਰੀ ਹੈ ਅਤੇ ਲੋੜਵੰਦਾਂ ਨੂੰ ਉਨ੍ਹਾਂ ਦੇ ਘਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਸਦਕਾ ਪੁਲਿਸ ਦੀ ਮੁਸਤੈਦੀ ਨਾਲ ਜ਼ਰੂਰਤ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 19 ਮਾਰਚ ਨੂੰ ਬੁਢਲਾਡਾ ਦੀ ਮਸਜਿਦ ਵਿੱਚ ਦਿੱਲੀ ਨਿਜ਼ਾਮੂਦੀਨ ਮਰਕਸ ਤੋਂ ਪਰਤੇ 10 ਲੋਕ’ ਜਿਨ੍ਹਾਂ ਵਿੱਚ 5 ਔਰਤਾਂ ਅਤੇ 5 ਮਰਦ ਸ਼ਾਮਿਲ ਸਨ ਦਾ 2 ਅਪ੍ਰੈਲ ਨੂੰ ਲਏ ਗਏ ਨਮੂਨਿਆ ਵਿੱਚ 3 ਜਮਾਤੀ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ। ਇਸ ਤੋਂ ਬਾਅਦ ਬਾਕੀ ਜਮਾਤੀਆਂ ਦੇ ਵਿੱਚੋਂ ਹੋਰ 2 ਔਰਤਾਂ ਦੇ ਟੈਸਟ ਵੀ ਪਾਜ਼ਿਟਿਵ ਪਾਏ ਗਏ, ਜਿਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਸੀ। ਇਨ੍ਹਾਂ ਵਿੱਚੋਂ ਬਚੇ ਜਮਾਤੀਆਂ ਨੂੰ ਇਕਾਤਵਾਸ ਵਿੱਚ ਰੱਖ ਲਿਆ ਸੀ, ਜੋ ਬੁਢਲਾਡਾ ਦੀ ਆਈ.ਟੀ.ਆਈ. ਵਿੱਚ ਸਥਾਪਿਤ ਕੀਤਾ ਗਿਆ ਹੈ। ਉਸ ਤੋਂ ਬਾਅਦ ਇਨ੍ਹਾਂ ਦੇ ਸੰਪਰਕ ਵਿੱਚ ਆਉਂਣ ਵਾਲੇ ਇੱਕ ਪੁਲਿਸ ਮੁਲਾਜਮ, ਦੁਕਾਨਦਾਰ, ਸਾਬਕਾ ਫੌਜੀ ਪਤੀ ਪਤਨੀ ਸਮੇਤ 24 ਲੋਕਾਂ ਦੇ ਨਮੂਨੇ ਲੈ ਕੇ ਇਕਾਤਵਾਸ ਵਿੱਚ ਰੱਖਿਆ ਗਿਆ ਸੀ, ਜਿਨ੍ਹਾਂ ਵਿੱਚੋਂ 20 ਦੇ ਨਮੂਨੇ ਨੈਗਟਿਵ ਆਉਣ ਤੋਂ ਬਾਅਦ ਆਪੋ ਆਪਣੇ ਘਰਾਂ ਵਿੱਚ ਭੇਜ ਦਿੱਤਾ ਗਿਆ ਅਤੇ ਬਾਕੀ ਵਿਅਕਤੀਆਂ ਦੀ ਰਿਪੋਰਟ ਆਉਂਣੀ ਬਾਕੀ ਸੀ। ਜਿਸ ਵਿੱਚੋਂ ਨਵੇ ਲਏ 10 ਸੈਪਲਾਂ ਵਿੱਚੋ 6 ਦੀ ਰਿਪੋਰਟ ਪਾਜ਼ਿਟਿਵ ਆਈ ਹੈ ਅਤੇ ਬਾਕੀ 5 ਬੱਚਿਆ ਸਮੇਤ 8 ਦੀ ਰਿਪੋਰਟ ਨੈਗੇਟਿਵ ਆਈ ਹੈ।.

www.budhladacity.com

ਅੰਗਹੀਣ ਲੋਕਾਂ ਦੇ ਅਧਿਕਾਰਾਂ ਪ੍ਰਤੀ ਲਗਾਇਆ ਗਿਆ ਜਾਗਰੂਕਤਾ ਕੈਂਪ

ਬੁਢਲਾਡਾ 10 ਅਕਤੂਬਰ (ਓਂਕਾਰ ਸਿੰਘ ਸਿੱਧੂ)ਇੱਥੇ ਅੱਜ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਅੰਗਹੀਣ ਲੋਕਾਂ ਦੇ ਅਧਿਕਾਰਾਂ ਪ੍ਰਤੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਸ਼ਿਵ ਸਕਤੀ ਭਵਨ ਵਿਖੇ ਲਗਾਏ ਗਏ ਇਸ ਕੈਂਪ ਵਿੱਚ ਮਹਾਨ ਅਲੋਚਕ ਤੇ ਲੇਖਕ ਨਿਰੰਜਨ ਬੋਹਾ, ਸੁਰਜੀਤ ਸਿੰਘ ਟੀਟਾ, ਸੰਤੋਖ ਸਿੰਘ ਅਤੇ ਬਾਲ ਸੁਰਖਿਆ ਕਮੇਟੀ ਮਾਨਸਾ ਦੇ ਬਲਦੇਵ ਸਿੰਘ ਕਕੱੜ ਵਿਸ਼ੇਸ ਤੌਰ ਤੇ ਹਾਜ਼ਰ ਹੋਏ ਜਿਨ੍ਹਾਂ ਨੇ ਅੰਗਹੀਣਾਂ ਦੇ ਵਿਸ਼ੇਸ਼ ਅਧਿਕਾਰਾਂ ਅਤੇ ਅੰਗਹੀਣਤਾ ਤੋਂ ਬਚਣ ਲਈ ਆਏ ਲੋਕਾਂ ਨੂੰ ਜਾਗਰੂਕ ਕੀਤਾ। ਇਸ ਕੈਂਪ ਵਿੱਚ ਸੰਸਥਾ ਵੱਲੋਂ ਜ਼ਰੂਰਤਮੰਦਾ ਨੂੰ ਪੰਜ ਟਰਾਈ ਸਾਇਕਲ, ਚਾਰ ਨੂੰ ਬੈਸਾਖੀਆਂ ਅਤੇ ਕੰਨ ਦੀਆਂ ਮਸ਼ੀਨਾਂ ਦਿੱਤੀਆਂ ਗਈਆਂ। ਮਾਤਾ ਗੁਜਰੀ ਭਲਾਈ ਕੇਂਦਰ ਕੇਂਦਰ ਦੇ ਮਾਸਟਰ ਕੁਲਵੰਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤਹਿਸੀਲਦਾਰ ਓਮ ਪ੍ਰਕਾਸ਼, ਹਲਕਾ ਵਿਧਾਇਕ ਪ੍ਰਿਸ਼ੀਪਲ ਬੁੱਧ ਰਾਮ, ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ, ਆੜ੍ਹਤਿਆਂ ਐਸੋਸੀਏਸ਼ਨ ਦੇ ਪ੍ਰਧਾਨ ਸਾਮ ਲਾਲ ਧਲੇਵਾ, ਜਸਵਿੰਦਰ ਸਿੰਘ, ਦਵਿੰਦਰ ਸਿੰਘ ਲਾਲਾ, ਕੌਸਲਰ ਗੁਰਮੀਤ ਸਿੰਘ ਚਹਿਲ, ਹੰਸ ਰਾਜ, ਰਜਿੰਦਰ ਸੈਣੀ ਝੰਡਾ, ਕੁਲਦੀਪ ਸਿੰਘ ਅਨੇਜਾ, ਕੁਲਵਿੰਦਰ ਸਿੰਘ, ਬਲਵੀਰ ਸਿੰਘ, ਗਿਆਨ ਸਿੰਘ, ਸੁਖਦੇਵ ਸਿੰਘ ਅੱਕਾਵਾਲੀ, ਡਾ: ਮਹੇਸ ਕੁਮਾਰ, ਬੀਟੂ ਬਤਰਾ, ਗੁਰਚਰਨ ਸਿੰਘ, ਬਲਬੀਰ ਸਿੰਘ ਬਤਰਾ ਆਦਿ ਹਾਜ਼ਰ ਸਨ।.

www.budhladacity.com

ਅਸਮਾਨ ‘ਤੇ ਛਾਏ ਕਾਲੇ ਬੱਦਲਾ ਨੇ ਕਿਸਾਨਾਂ ਦੇ ਸੂਤੇ ਸਾਹ

ਮਾਲਵਾ ਪੱਟੀ ਦੇ ਖੇਤਾਂ ਵਿੱਚ ਵਿਸਾਖੀ ਲੰਘਦਿਆਂ ਸਾਰ ਹੀ ਭਾਵੇਂ ਕਣਕ ਦੀ ਕੰਬਾਈਨਾਂ ਨਾਲ ਕਢਾਈ ਸ਼ੁਰੂ ਹੋ ਗਈ ਸੀ, ਪਰ ਬੀਤੇ ਦੋ ਦਿਨਾਂ ਤੋਂ ਮੌਸਮ ਦੇ ਮਿਜ਼ਾਜ ਵਿਗੜਣ ਅਤੇ ਆਏ ਝੱਖੜ ਮੀਂਹ ਨੇ ਕਿਸਾਨਾਂ ਦਾ ਕੰਮ-ਕਾਰ ਖਿਲਾਰ ਦਿੱਤਾ ਹੈ। ਮੀਂਹ ਕਾਰਨ ਕਣਕਾਂ ਨੇ ਸਲਾਬ ਫੜ ਲਈ ਹੈ, ਜਿਸ ਨਾਲ ਜਿੱਥੇ ਕਿਸਾਨਾਂ ਨੂੰ ਮੰਡੀਕਰਨ ਵਿੱਚ ਦਿੱਕਤ ਆ ਸਕਦੀ ਹੈ, ਉੱਥੇ ਹੀ ਕਣਕ ਦਾ ਨਾੜ ਸਿੱਲ੍ਹਾ ਹੋਣ ਕਾਰਨ ਵਾਢੀ ਚਾਰ-ਪੰਜ ਦਿਨ ਲੇਟ ਹੋ ਸਕਦੀ ਹੈ। ਜਦੋਂ ਕਿ ਹੱਥਾਂ ਨਾਲ ਖੇਤਾਂ ਵਿੱਚ ਵੱਢੀ ਪਈ ਕਣਕ ਨੂੰ ਤੇਜ਼ ਹਨ੍ਹੇਰੀਆਂ ਨੇ ਖਿਲਾਰ ਧਰਿਆ ਹੈ, ਜਿਸ ਦੇ ਤੀਲਾ-ਤੀਲਾ ਨੂੰ ਇੱਕਠਾ ਕਰਨ ਲਈ ਅੱਜ ਸਾਰਾ ਦਿਨ ਕਿਸਾਨ ਰੁੱਝਿਆ ਰਿਹਾ। ਵਿਗੜੇ ਮੌਸਮ ਨੇ ਕਣਕ ਦੇ ਨਾਲ-ਨਾਲ ਜੌਂਅ, ਪਛੇਤੀ ਸਰੋਂ ਅਤੇ ਪਸ਼ੂਆਂ ਦੇ ਹਰੇ-ਚਾਰੇ ਦਾ ਵੀ ਨੁਕਸਾਨ ਕੀਤਾ ਹੈ। ਅਸਮਾਨ ‘ਤੇ ਛਾਏ ਕਾਲੇ ਬੱਦਲਾ ਨੇ ਕਿਸਾਨਾਂ ਦੇ ਸਾਹ ਸੂਤ ਧਰੇ ਹਨ। ਖੇਤੀ ਮਾਹਿਰਾਂ  ਦਾ ਮੰਨਣਾ ਹੈ ਕਿ ਜੇਕਰ ਪੰਜਾਬ ਵਿੱਚ ਅਜਿਹਾ ਮੌਸਮ ਜਾਰੀ ਰਹਿੰਦਾ ਹੈ ਤਾਂ ਹਾੜੀ ਦੀਆਂ ਸਾਰੀਆਂ ਫ਼ਸਲਾਂ ਦਾ ਨੁਕਸਾਨ ਖੜ੍ਹਾ ਹੋ ਸਕਦਾ ਹੈ। ਪਿੰਡ ਗੁਰਨੇ ਕਲਾਂ ਦੇ ਕਿਸਾਨ ਆਗੂ ਦਰਸਨ ਸਿੰਘ ਦਾ ਕਹਿਣਾ ਹੈ ਕਿ ਇਲਾਕੇ ‘ਚ ਇੱਕ ਦੋ ਪ੍ਰਤੀਸ਼ਤ ਹੱਥ ਨਾਲ ਵਾਢੀ ਦੀ ਸ਼ੁਰੂਆਤ ਕੀਤੀ ਸੀ ਅਤੇ ਵਿਸਾਖੀ ਤੋਂ ਬਾਅਦ ਕਲ੍ਹ ਕੰਬਾਈਨਾਂ ਨਾਲ ਕਣਕ ਦੀ ਵਢਾਈ ਦਾ ਕੰਮ ਜ਼ੋਰ-ਸ਼ੋਰ ਨਾਲ ਸ਼ੁਰੂ ਹੋਇਆ ਸੀ, ਪਰ ਮੌਸਮ ਦੇ ਬਦਲੇ ਮਿਜ਼ਾਜ ਨੇ ਸੋਨਾ ਬਣ ਚੁੱਕੀ ਕਣਕ ਨੂੰ ਧਰਤੀ ‘ਤੇ ਵਿਛਾ ਦਿੱਤਾ ਹੈ, ਜਿਸ ਨਾਲ ਝਾੜ ਬਹੁਤ ਘੱਟ ਨਿਕਲੇਗਾ ਅਤੇ ਕਿਸਾਨ ਵਰਗ ਨੂੰ ਦੁਹਰੀ ਮਾਰ ਝਲੱਣੀ ਪਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ  800-1000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਟਾਈ ਦਾ ਖ਼ਰਚ ਦੇਣਾ ਪੈਣਾ ਸੀ ਅਤੇ ਹੁਣ ਫ਼ਸਲ ਡਿੱਗਣ ਨਾਲ 1300-1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਟਾਈ ਦਾ ਖ਼ਰਚ ਦੇਣਾ ਪਵੇਗਾ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਆਰਥਿਕ ਸਹਾਇਤਾ ਦੇਵੇ। .

www.budhladacity.com

ਬੁਢਲਾਡਾ ਦੀ ਆਯੂਸ਼ੀ ਬਾਂਸਲ ਨੇ ਕੀਤਾ ਸ਼ਹਿਰ ਦਾ ਨਾਮ ਰੌਸਨ -11 April

ਬੁਢਲਾਡਾ -ਪਿਛਲੇ ਦਿਨੀ ਹੋਈ ਐਨ.ਟੀ.ਐਸ.ਈ. (ਨੈਸ਼ਨਲ ਟੇਲੰਟ ਸਰਚ ਪ੍ਰੀਖਿਆ) ਦੀ ਮੁਕਾਬਲਾ ਪ੍ਰੀਖਿਆਂ ‘ਚੋਂ ਬੁਢਲਾਡਾ ਦੀ ਆਯੂਸ਼ੀ ਬਾਂਸਲ ਨੇ ਜਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਬੀਤੇ ਦਸੰਬਰ ਮਹੀਨੇ ਕਰਵਾਈ ਗਈ ਇਸ ਨੈਸ਼ਨਲ ਟੇਲੰਟ ਸਰਚ ਪ੍ਰੀਖਿਆ ਵਿੱਚ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਸ ਵਿੱਚੋਂ ਆਯੂਸ਼ੀ  ਬਾਂਸਲ ਨੇ ਜਿਲ੍ਹੇ ਚੋਂ ਦੂਜਾ ਸਥਾਨ ਹਾਸਲ ਕਰਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣ ਦੇ ਪਿਤਾ ਪ੍ਰਵੀਨ ਬਾਂਸਲ ਨੇ ਆਯੂਸ਼ੀ ਦੇ ਕੋਚ ਅਤੇ ਸਮੂਹ ਸਕੂਲ ਸਟਾਫ ਨੂੰ ਵਧਾਈ ਦਿੱਤੀ। -ਓਂਕਾਰ ਸਿੱਧੂ.

www.budhladacity.com

ਬਿਜਲੀ ਦੇ ਕੱਟਾ ਤੋਂ ਦੁੱਖੀ ਸ਼ਹਿਰੀਆਂ ਦਾ ਵਫ਼ਦ ਐਸ.ਡੀ.ਓ. ਨੂੰ ਮਿਲਿਆ

ਸ਼ਹਿਰ ਵਿੱਚ ਲਗਾਤਾਰ ਬਿਜਲੀ ਦੇ ਲੱਗ ਰਹੇ ਲੰਬੇ ਕੱਟਾ ਤੋਂ ਪ੍ਰਭਾਵਤ ਨੌਜਵਾਨ ਪੀੜ੍ਹੀ ਦਾ ਇੱਕ ਵਫ਼ਦ ਟੱਪਣ ਗੌੜ, ਪੂਰਨ ਸਿੰਘ, ਪੱਤਰਕਾਰ ਅਮਿਤ ਚਾਵਲਾ, ਹਰਦੇਵ ਕਮਲ ਦੀ ਅਗਵਾਈ ਵਿੱਚ ਬਿਜਲੀ ਬੋਰਡ ਦੇ ਐਸ.ਡੀ.ਓ. ਗੁਰਦਾਸ ਚੰਦ ਨੂੰ ਮਿਲਿਆ। ਜਿੱਥੇ ਵਫ਼ਦ ਵੱਲੋਂ ਸ਼ਹਿਰ ਵਿੱਚ ਦਿਨ ਸਮੇਂ ਬਿਜਲੀ ਦੀ ਭਾਰੀ ਕਿੱਲਤ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਵਫ਼ਦ ਦਾ ਕਹਿਣਾ ਸੀ ਕਿ ਗਰਮੀ ਵਧਣ ਨਾਲ ਸ਼ਹਿਰ ਦੇ ਲੋਕਾਂ ਦਾ ਬਿਜਲੀ ਤੋਂ ਬਿਨ੍ਹਾਂ ਜਿਉਣਾ ਹੀ ਮੁਹਾਲ ਹੋ ਕੇ ਰਹਿ ਗਿਆ ਹੈ। ਇਸ ਮੌਕੇ ਐਸ.ਡੀ.ਓ. ਬਿਜਲੀ ਬੋਰਡ ਨੇ ਵਫ਼ਦ ਨੂੰ ਬਿਜਲੀ ਦੀ ਸਮੱਸਿਆ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਸ਼ਹਿਰ ਵਿੱਚ ਸਰਕਾਰ ਦੀ ਆਈ.ਪੀ.ਡੀ.ਐਸ. ਸਕੀਮ ਅਧੀਨ ਬਿਜਲੀ ਬੋਰਡ ਦੇ ਪੁਰਾਣੇ ਸਿਸਟਮ ਨੂੰ ਵੱਖ ਕਰਦਿਆਂ ਨਵੇਂ ਸਿਸਟਮ ਨੂੰ ਹੋਦ ਵਿੱਚ ਲਿਆਦਾ ਜਾ ਰਿਹਾ ਹੈ। ਜਿਸ ਦਾ ਲਗਭਗ 60 ਪ੍ਰਤੀਸ਼ਤ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਬਿਜਲੀ ਦੇ ਪੁਰਾਣੇ 9 ਮੀਟਰ ਲੰਬਾਈ ਵਾਲੇ ਖੰਭਿਆ ਦੀ ਥਾਂ ‘ਤੇ ਹੁਣ 11 ਮੀਟਰ ਲੰਬਾਈ ਵਾਲੇ ਆਧੁਨਿਕ ਖੰਭੇ ਖੜ੍ਹੇ ਕਰਕੇ ਤਾਰਾਂ ਪਾਈਆਂ ਜਾ ਰਹੀਆਂ ਹਨ, ਜਿਸ ਕਰਕੇ ਬਿਜਲੀ ਦਾ ਬੰਦ ਰੱਖਣਾ ਜ਼ਰੂਰੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ 30 ਅਪ੍ਰੈਲ ਤੱਕ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਦੱਸਿਆਂ ਕਿ ਸ਼ਹਿਰ ਵਿੱਚ ਨਵੇਂ ਬਿਜਲੀ ਸੁਧਾਰ ਦਾ ਸਿਸਟਮ ਅਜਿਹਾ ਕਾਇਮ ਕੀਤਾ ਜਾ ਰਿਹਾ ਹੈ ਕਿ ਆਉਂਣ ਵਾਲੇ 10 ਸਾਲਾਂ ਤੱਕ ਲੋਕ ਬਿਜਲੀ ਦਾ ਜਾਣਾ ਹੀ ਭੁੱਲ ਜਾਣਗੇ। ਇਸ ਮੌਕੇ ਵਫ਼ਦ ਨੇ ਮੰਗ ਕੀਤੀ ਕਿ ਵਿਭਾਗ ਨੂੰ ਚਾਹੀਦਾ ਹੈ ਕਿ ਬਿਜਲੀ ਬੋਰਡ ਵੱਲੋਂ ਸ਼ਹਿਰ ਦੇ ਜਿਸ ਖੇਤਰ ਵਿੱਚ ਬਿਜਲੀ ਸੁਧਾਰ ਦਾ  ਕੰਮ ਚੱਲ ਰਿਹਾ ਹੈ, ਉਸ ਖੇਤਰ ਨੂੰ ਛੱਡ ਕੇ ਸ਼ਹਿਰ ਦੇ ਬਾਕੀ ਹਿੱਸੇ ਨੂੰ ਬਿਜਲੀ ਉਪਲਬੱੱਧ ਕਰਾਉਂਣੀ ਬਣਦੀ ਹੈ। ਇਸ ਮੌਕੇ ਗੋਲਡੀ ਸ਼ਰਮਾਂ, ਜੋਨੀ ਵਰਮਾ ਵੀ ਵਫ਼ਦ ਦੇ ਨਾਲ ਸਾਮਿਲ ਸਨ। .

www.budhladacity.com

ਭਾਵਨਾਤਮਿਕ ਤਾਕਤ ਵਿਸ਼ੇ ‘ਤੇ ਹੋਈ ਇੱਕ ਰੋਜਾ ਵਰਕਸ਼ਾਪ -10 ਅਪ੍ਰੈਲ

ਬੁਢਲਾਡਾ -ਇੱਥੇ ਅੱਜ ਸ਼ਹਿਰ ਦੇ ਪੰਜਾਬੀ ਯੂਨੀਵਰਸਿਟੀ ਅਧੀਨ ਆਉਂਦੇ ਗੁਰੂ ਨਾਨਕ ਕਾਲਜ ਦੇ ਵਿਹੜੇ ਵਿੱਚ ”ਭਾਵਨਾਤਮਿਕ ਤਾਕਤ ਅਤੇ ਸਵੈ-ਸਥਾਪਨਾ” ਵਿਸ਼ੇ ਤੇ ਇੱਕ ਰੋਜਾ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਮਿਸ: ਸਿੰਮੀ ਅਰੋੜਾ ਮਾਹਿਰ ਸਵੈ-ਸਥਾਪਨਾ ਅਤੇ ਪ੍ਰਾਣਯਾਮ, ਕੈਲੇਫੋਰਨੀਆਂ ਅਮਰੀਕਾ ਤੋਂ ਵਿਸ਼ੇਸ ਤੌਰ ‘ਤੇ ਇੱਕ ਵਕਤਾ ਵਜੋ ਸ਼ਾਮਿਲ ਹੋਏ। ਇਸ ਮੌਕੇ ਕਾਲਜ ਵਾਈਸ ਪ੍ਰਿੰਸੀਪਲ ਮੇਜਰ ਡਾ: ਜਸਪਾਲ ਸਿੰਘ ਨੇ ਵਰਕਸਾਪ ਵਿੱਚ ਸ਼ਾਮਿਲ ਮਹਿਮਾਨਾਂ ਅਤੇ ਹੋਰ ਪੱਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਮਿਸ: ਸਿੰਮੀ ਅਰੋੜਾ ਨੇ ਵਿਦਿਆਰਥੀਆਂ ਦੇ ਰੂਬਰੂ ਹੂੰਦੇ ਹੋਏ ਕਿਹਾ ਕਿ ਅੱਜ ਦੇ ਨੋਜਵਾਨਾਂ ਦੀ ਮੁੱਖ ਸਮੱਸ਼ਿਆਂ ਮਾਨਸਿਕ ਪਰੇਸ਼ਾਨੀ ਅਤੇ ਤਣਾਅ ਹੈ। ਜਿਸ ਕਰਕੇ ਇਸ ਸਮੱਸਿਆ ਦੇ ਡੂੰਘੇ ਉੱਤਰ ਜਾਣ ਨਾਲ ਹੀ ਉਹ ਸਰੀਰਕ ਕਮਜੋਰੀਆਂ ਤਹਿਤ ਮਨੁੱਖੀ ਦੇਹਾਂ ਨਸ਼ਿਆਂ ਦੀ ਜਕੜ ਵਿੱਚ ਆ ਜਾਂਦੀਆਂ ਹਨ। ਮਿਸ: ਅਰੋੜਾ ਨੇ ਇਨ੍ਹਾਂ ਸਮੱਸ਼ਿਆਵਾਂ ਦੇ ਕਾਰਨਾਂ ਉੱਤੇ ਖੁੱਲ ਕੇ ਚਾਨਣਾ ਪਾਉਦਿਆਂ ਕਿਹਾ ਕਿ ਸਾਨੂੰ ਕੁਝ ਸਮਾਂ ਆਪਣੇ ਆਪ ਲਈ ਰਾਖਵਾਂ ਕੱਢਕੇ ਆਤਮ ਮੰਥਨ ਕਰਨਾ ਕਰਨਾ ਚਾਹੀਦਾ ਹੈ ਤੇ ਨਾਲ-ਨਾਲ ਹੱਲਕੀਆਂ ਫੁੱਲਕੀਆਂ ਕਸਰਤਾਂ ਅਤੇ  ਪ੍ਰਾਣਯਾਮ ਨੂੰ ਰੋਜਾਨਾਂ ਵਰਤੋਂ ਵਿੱਚ ਲਿਆਂਉਂਣਾ ਚਾਹੀਦਾ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਅੱਜ ਨੋਜਵਾਨਾਂ ਵਿੱਚ ਘੱਟ ਰਹੀ ਸਹਿਣਸ਼ੀਲਤਾ ਲਈ ਵੀ ਉਨ੍ਹਾਂ ਦੇ ਭਵਿੱਖ ਵਿੱਚ ਰੋੜ੍ਹਾ ਬਣ ਰਹੀ ਹੈ। ਉਨ੍ਹਾਂ ਮਿਸ: ਸਿੰਮੀ ਅਰੋੜਾ ਦੁਆਰਾ ਦੱਸੀਆਂ ਗਈਆਂ ਵਿਧੀਆਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਜਦੋਂ ਕਿ ਇਸ ਵਰਕਸਾਪ ਦਾ ਮੰਚ ਸੰਚਾਲਨ ਡਾ: ਮੋਹਿੰਦਰ ਕੁਮਾਰ ਨੇ ਕੀਤਾ।.

www.budhladacity.com

ਮੁਹੰਮਦ ਰਵੀ ਦੀ ਯਾਦ ‘ਚ ਕਰਵਾਇਆ ਗਿਆ ਸੰਗੀਤਕ ਪ੍ਰੋਗਰਾਮ (07 ਅਪ੍ਰੈਲ)

ਸੰਗੀਤ ਕਲਾ ਕੇਂਦਰ ਬੁਢਲਾਡਾ ਵੱਲੋਂ ਭਾਰਤ ਦੇ ਪ੍ਰਸਿੱਧ ਫਨਕਾਰ ਮੁਹੰਮਦ ਰਫੀ ਦੀ ਯਾਦ ‘ਚ ਸਥਾਨਕ ਕਾਲਾ ਮੱਲ-ਛਾਗਾਂ ਮੱਲ ਧਰਮਸ਼ਾਲਾ ਵਿਖੇ ‘ਸੁਰ ਤਰੰਗ’ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ, ਭਾਜਪਾ ਦੇ ਸੂਬਾਈ ਆਗੂ ਰਾਕੇਸ਼ ਜੈਨ ਤੋਂ ਇਲਾਵਾ ਨਗਰ ਕੌਂਸਲ ਬੁਢਲਾਡਾ ਦੇ ਕਾਰਜ ਸਾਧਕ ਅਫ਼ਸਰ ਵਿਜੈ ਕੁਮਾਰ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਜਿੱਥੇ ਬੁਢਲਾਡਾ ਦੇ ਉਭਰਦੇ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਉੱਥੇ ਹੀ ਇਸ ਸੰਗੀਤਕ ਸ਼ਾਮ ਵਿੱਚ ਬਾਹਰ ਤੋਂ ਆਏ ਮਹਿਮਾਨ ਕਲਾਕਾਰਾਂ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ। ਚੰਡੀਗੜ੍ਹ ਅਤੇ ਹੋਰ ਬਾਹਰਲੇ ਸ਼ਹਿਰਾਂ ਦੀਆਂ ਸਟੇਜ਼ਾਂ ‘ਤੇ ਆਪਣੀ ਕਲ੍ਹਾ ਦਾ ਲੋਹਾ ਮਨਵਾ ਚੁੱਕੀ ਬੁਢਲਾਡਾ ਦੀ ਖੁਸੀ ਮਿੱਤਲ ਨੇ “ਚਿੱਠੀਏ” ਗਾਣੇ ਰਾਹੀ ਆਪਣੀ ਹਾਜ਼ਰੀ ਲਵਾਕੇ ਦਰਸ਼ਕਾ ਦੀ ਵਾਹ-ਵਾਹ ਖੱਟੀ। ਬੁਢਲਾਡਾ ਦੇ ਮਸ਼ਹੂਰ ਫ਼ਨਕਾਰ ਹਰਵਿੰਦਰ ਹੈਪੀ ਨੇ ਇਸ ਸਟੇਜ਼ ਤੋਂ ਪਹਿਲੀ ਵਾਰ ਮੁਹੰਮਦ ਰਫੀ ਦਾ “ਚੰਨ ਪ੍ਰਦੇਸੀ” ਫਿਲਮ ਦਾ ਪੰਜਾਬੀ ਗਾਣਾ “ਨਾ ਰੂਸ ਹੀਰੇ ਮੇਰੀਏ” ਰਾਹੀ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਸ ਤੋਂ ਬਾਅਦ ਜਿੱਥੇ ਵਿੱਕੀ ਐਮ.ਸੀ. ਨੇ ਸਾਥੀ ਫੀਮੇਲ ਸਿੰਗਰ ਸਵੈਤਾ, ਪਾਈਲ ਅਤੇ ਜਸਪ੍ਰੀਤ ਨਾਲ ਕਿਸ਼ੋਰ ਕੁਮਾਰ ਦੇ ਗਾਣੇ “ਹਮ ਵਣਜਾਰੋ ਕੀ ਬਾਤ ਮਤ ਪੁੱਛੋ” ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ, ਉੱਥੇ ਹੀ ਸੁਭਾਸ ਬਾਂਸਲ ਦੇ “ਬਾਬੁਲ ਕੀ ਦੁਆਏ ਲੈਤੀ ਜਾ” ਗਾਣੇ ਨੇ ਸਰੋਤਿਆ ਨੂੰ ਭਾਵੂਕ ਕਰ ਦਿੱਤਾ। ਵੱਖ-ਵੱਖ ਰੰਗਾਂ ‘ਚ ਰੰਗੀ ਇਸ ਸੰਗੀਤਮਈ ਸਾਮ ਦਾ ਸਮੁਚਾ ਮੰਚ ਸੰਚਾਲਨ ਨਵਤੇਜ ਨਵੀ ਨੇ ਬਾਖੂਬੀ ਨਿਭਾਇਆ। ਹਰਦੇਵ ਕਮਲ ਵੱਲੋਂ ਫੈਸਬੁੱਕ ਪੇਜ “ਕਮਲ ਸਾਹੀ ਲਿਵਾਸ” ਅਤੇ “ਬੁਢਲਾਡਾ ਸਿਟੀ” ‘ਤੇ ਇਸ ਪੂਰੇ ਪ੍ਰੋਗਰਾਮ ਨੂੰ ਲਾਈਵ ਦਿਖਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਰਾਜਿੰਦਰ ਮਹਿਤਾ, ਸਕੱਤਰ ਅਮਰਜੀਤ ਖਿੱਪਲ, ਡਾ: ਕਪਲਾਸ਼ ਗਰਗ, ਡਾ: ਲਲਿਤ ਗੋਇਲ, ਕੌਂਸਲਰ ਪ੍ਰੇਮ ਕੁਮਾਰ ਗਰਗ, ਯਾਦਵਿੰਦਰ ਯਾਦੂ, ਕੇਬਲ ਪੇਟਰ, ਦਿਲਰਾਜ ਰਾਜੂ, ਮੋਨੂੰ ਬਿਹਾਰੀ, ਹਰਭਜਨ ਸਿੰਘ ਖਿੱਪਲ, ਰਾਜ ਕੁਮਾਰ ਮਿੱਤਲ ਆਦਿ ਹਾਜ਼ਰ ਸਨ। .

www.budhladacity.com

ਸੰਜੀਵਨੀ ਵੈਲਫੈਅਰ ਸੁਸਾਇਟੀ ਵੱਲੋਂ ਲਾਇਆ ਗਿਆ ਦੰਦਾ ਦਾ ਚੈਕਅਪ ਕੈਂਪ -05 April

ਬੁਢਲਾਡਾ -ਸਥਾਨਕ ਕੱਕੜ ਡੇਟੇਲ ਕੇਅਰ ਹਸਪਤਾਲ ਵਿਖੇ ਸੰਜੀਵਨੀ ਵੈਲਫੈਅਰ ਸੁਸਾਇਟੀ ਵੱਲੋਂ ਮੁਫ਼ਤ ਮੈਡੀਕਲ ਅਤੇ ਦੰਦਾ ਦਾ ਚੈਕਅਪ ਕੈਂਪ ਲਾਇਆ ਗਿਆ, ਜਿਸ ਵਿੱਚ 100 ਦੇ ਕਰੀਬ ਮਰੀਜਾ ਦਾ ਚੈੱਕਅਪ ਕੀਤਾ ਗਿਆ। ਡਾ: ਅਸ਼ੀਸ ਕਕੜ (ਮਾਸਟਰ ਆਫ਼ ਡੇਂਟਲ ਸਰਜਨ) ਨੇ ਦੰਦਾ ਦਾ ਚੈਕਅਪ ਕੀਤਾ ਅਤੇ ਦੰਦਾ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬਲਦੇਵ ਕੱਕੜ ਜੋ ਬਾਲ ਭਲਾਈ ਕਮੇਟੀ ਦੇ ਮੈਂਬਰ ਵੀ ਹਨ’ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਇਸ ਕੈਂਪ ਵਿੱਚ ਲੋੜਵੰਦਾਂ ਨੂੰ ਦਵਾਈਆਂ ਵੀ ਮੁੱਫਤ ਦਿੱਤੀਆਂ ਗਈਆਂ ਹਨ। ਬਾਲ ਭਲਾਈ ਕਮੇਟੀ ਬਾਰੇ ਬੋਲਦਿਆਂ ਕਕੜ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ, ਉਹ ਕਿਸੇ ਕਿਸਮ ਦੀ ਸਮੱਸਿਆ ਸਬੰਧੀ ਉਨ੍ਹਾਂ ਨੂੰ ਮਿਲ ਸਕਦੇ ਹਨ ਜਾਂ 1098 ਤੇ ਟੈਲੀਫੋਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ ਬੱਚਿਆਂ ਦੇ ਅਧਿਕਾਰਾਂ ਸਬੰਧੀ ਜਿਵੇਂ ਬਾਲ ਮਜ਼ਦੂਰੀ, ਬਾਲ ਵਿਆਹ ਜਾ ਬੱਚਿਆਂ ਦੇ ਹੋਰ ਸੋਸਨ ਸਬੰਧੀ ਮਾਮਲਿਆਂ ਦੇ ਕਾਫੀ ਫੈਸਲਿਆਂ ਦਾ ਨਿਪਟਾਰਾ ਕਰ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਇੱਕ ਲੜਕੀ ਮੀਨਾ, ਜੋ ਗੋਹਾਟੀ ਤੋਂ ਪਿੰਡ ਕੋਟੜਾ ਆ ਗਈ ਸੀ। ਉਸ ਲੜਕੀ ਨੂੰ ਥਾਣਾ ਭੀਖੀ ਅਤੇ ਮਾਤਾ ਗੁਜਰੀ ਭਲਾਈ ਕੇਂਦਰ ਬੁਢਲਾਡਾ ਦੇ ਸਹਿਯੋਗ ਨਾਲ ਉਸਨੂੰ ਗੁਹਾਟੀ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਸੰਜੀਵਨੀ ਵੈਲਫਅਰ ਸੁਸਾਇਟੀ ਵੱਲੋਂ ਹਰ ਐਤਵਾਰ ਨੂੰ ਬਜੁਰਗਾ ਦਾ ਫਰੀ ਚੈੱਕਅਪ ਕੀਤਾ ਜਾਂਦਾ ਹੈ ਅਤੇ ਲੋੜਵੰਦ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ।.

www.budhladacity.com

ਨੇਕੀ ਫਾਊਡੇਸ਼ਨ ਨੇ ਇਲਾਕੇ ਦੇ 5700 ਗਰੀਬ ਬੱਚਿਆ ਨੂੰ ਵੰਡੀ ਸਟੇਸ਼ਨਰੀ -05 April

ਬੁਢਲਾਡਾ ਸ਼ਹਿਰ ਦੀ ਪ੍ਰਸਿੱਧ ਨੇਕੀ ਫਾਊਡੇਸਨ ਵੱਲੋਂ ਪ੍ਰਾਇਮਰੀ ਸਕੂਲਾਂ ‘ਚ ਪੜ੍ਹਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਲਈ ਵੱਡੀ ਪੱਧਰ ਤੇ ਸਟੇਸ਼ਨਰੀ ਵੰਡਣ ਦਾ ਹਭਲਾ ਮਾਰਿਆ ਹੈ। ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸੰਸਥਾ ਨੇਕੀ ਫਾਊਡੇਸ਼ਨ ਦੇ ਪ੍ਰਧਾਨ ਮਨਦੀਪ ਸ਼ਰਮਾਂ ਨੇ ਦੱਸਿਆ ਕਿ ਸੰਸਥਾ ਵੱਲੋਂ ਹਲਕੇ ਦੇ 55 ਪਿੰਡਾਂ ਵਿਚਲੇ 5700 ਗਰੀਬ ਬੱਚਿਆਂ ਨੂੰ ਉਨ੍ਹਾਂ ਦੇ ਸਕੂਲਾਂ ਤੱਕ ਪਹੁੰਚ ਕਰਕੇ ਸਟੇਸ਼ਨਰੀ ਵੰਡੀ ਗਈ, ਜਿਸ ਵਿੱਚ ਕਾਪੀਆਂ ਪਿਲਸਨਾਂ ਸਮੇਤ ਸਕੂਲੀ ਬਸਤੇ ਦਾ ਮੁਕੰਮਲ ਸਾਜੋ-ਸਮਾਨ ਬੱਚਿਆਂ ਵਿੱਚ ਵੰਡਿਆਂ ਗਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਸਿੱਖਿਅਤ ਸਮਾਜ ਦਾ ਸੁਪਨਾ ਸਿਰਜਦੇ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਉਨ੍ਹਾਂ ਬੱਚਿਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ, ਜੋ ਹੁਨਰਮੰਦ ਅਤੇ ਗਰੀਬ ਘਰਾਂ ਵਿੱਚੋਂ ਹੋਣ। ਉਨ੍ਹਾਂ ਕਿਹਾ ਕਿ ਨੇਕੀ ਫਾਊਡੇਸ਼ਨ ਦਾ ਸੁਪਨਾ ਵੀ ਇਹੀ ਸੀ। ਉਨ੍ਹਾਂ ਦੱਸਿਆਂ ਕਿ ਟੇਲੈਂਟ ਸਿਰਫ਼ ਅਮੀਰ ਘਰਾਂ ਦੇ ਬੱਚਿਆਂ ਵਿੱਚ ਹੀ ਨਹੀਂ ਹੁੰਦਾ। ਗਹੁ ਨਾਲ ਦੇਖਿਆ ਜਾਵੇ ਤਾਂ ਗਰੀਬ ਘਰਾਂ ਦੇ ਬੱਚੇ ਵੀ ਹੁਨਰਮੰਦ ਹੁੰਦੇ ਹਨ। ਜਿਹੜੇ ਕਈ ਵਾਰ ਗਰੀਬੀ ਕਾਰਨ ਪੜ੍ਹਾਈ ਵਿਚਕਾਰ ਛੱਡ ਕੇ ਮਾੜੇ ਵਖਤ ਦੇ ਸਰਾਫ਼ ਹੇਠ ਦੱਬ ਕੇ ਰਹਿ ਜਾਂਦੇ ਹਨ। ਇਸ ਮੌਕੇ ਬਾਰ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਅੱਜਕਲ੍ਹ ਸੋਸਲ ਮੀਡੀਆ ‘ਤੇ ਗਰੀਬ ਪਰਿਵਾਰਾਂ ਅਤੇ ਲੋੜਵੰਦਾਂ ਦੀ ਪ੍ਰਵਰਿਸ ਅਤੇ ਆਰਥਿਕ ਕਰਨ ਦਾ ਸਿਲਸਿਲਾ ਤੇਜੀ ਨਾਲ ਵਧਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੱਚਮੁੱਚ ਆਰਥਿਕ ਸਕੰਟ ਵਿੱਚ ਘਿਰਿਆ ਹੋਇਆਂ ਹੈ, ਇਸ ਲਈ ਸਾਨੂੰ ਰਜਦੇ-ਪੁਜਦੇ ਤੇ ਸਰਦੇ ਘਰਾਂ ਨੂਮ ਅਜਿਹੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਂਣਾ ਚਾਹੀਦਾ ਹੈ। ਕਿਉਂਕਿ ਉਹ ਲੋਕ ਸਾਡੀ ਹੀ ਧਰਤੀ ਨਾਲ ਜੁੜੇ ਸਾਡੇ ਹੀ ਭੈਣ ਭਰਾ ਹਨ। .

www.budhladacity.com

ਇਤਿਹਾਸਿਕ ਖੋਜੀ ਪਾਲ ਸਿੰਘ ਸਿੱਧੂ ਵੱਲੋਂ ਪਟਿਆਲਾ ਸ਼ਾਹੀ ਘਰਾਣੇ ਦੀ ਵੰਸਾਵਲੀ ਰੀਲੀਜ਼

ਬੁਢਲਾਡਾ ਸ਼ਹਿਰ ਦੇ ਇਤਿਹਾਸ ਖੋਜੀ ਤੇ ਲੇਖਕ ਪਾਲ ਸਿੰਘ ਸਿੱਧੂ ਵੱਲੋਂ ਸਿੱਧੂ ਬਰਾੜ ਗੋਤ ਸਬੰਧੀ ਡੂੰਘੀ ਖੋਜ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀ ਵੰਸ ਵਿੱਚੋਂ ਦਰਸਾਇਆ ਗਿਆ ਹੈ। ਇਸ ਖੋਜ ਵਿੱਚ ਉਨ੍ਹਾਂ ਨੇ ਦੁਆਪਰ ਯੁੱਗ ਤੋਂ ਲੈ ਕੇ ਅਯੋਕੇ ਕਲਯੁਗ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੋਤਰੇ ਯੁਜਵਿੰਦਰ ਸਿੰਘ ਤੱਕ ਦੀ 165 ਪੀੜੀਆਂ ਵਾਲੀ ਵੰਸਾਵਲੀ ਤਿਆਰ ਕੀਤੀ ਹੈ। ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੰਸ਼ਜਾਂ ਨੂੰ ਸ੍ਰੀ ਕ੍ਰਿਸ਼ਨ ਭਗਵਾਨ ਦੀ ਕੁੱਲ ਚੋਂ ਹੋਣ ਦੀ ਗੱਲ ਜੱਗ ਜ਼ਾਹਰ ਕਰਦਿਆਂ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਇਹ ਸਾਰੀਆਂ ਜਾਣਕਾਰੀ ਤੱਥਾ ਤੇ ਸਬੂਤਾਂ ਦੇ ਆਧਾਰਿਤ ਸਹੀ ਹੈ। ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੰਸਾਵਲੀ ਰੀਲੀਜ਼ ਕਰਦਿਆਂ ਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਦਿਆ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੀ ਚੰਦਰਵੰਸ਼ੀ ਇਹ ਪੀੜੀ ਸ੍ਰੀ ਕ੍ਰਿਸ਼ਨ ਦੇ ਬੇਟੇ ਪ੍ਰਦੰਮਣ ਤੋਂ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਉਹ ਹੁਣ ਸਾਢੇ 5 ਹਜ਼ਾਰ ਸਾਲ ਤੋਂ ਵੱਧ ਦੇ ਸਮੇਂ ਦੇ ਕੈਪਟਨ ਦੇ ਪੁਰਖਿਆਂ ਦੇ ਇਸ ਇਤਿਹਾਸਕ ਪ੍ਰਮਾਣ ਪੱਤਰ ਨੂੰ ਖੂਦ ਕੈਪਟਨ ਅਮਰਿੰਦਰ ਸਿੰਘ ਨੂੰ ਭੇਂਟ ਕਰਨਾ ਚਾਹੁੰਦੇ ਹਨ। ਪਾਲ ਸਿੰਘ ਦੱਸਦੇ ਹਨ ਕਿ ਇਕ ਵਾਰ ਬਠਿੰਡਾ ਤੋਂ ਰਾਮਪੁਰਾ ਵੱਲ ਨੂੰ ਆਉਦਿਆਂ ਉਨ੍ਹਾਂ ਦਾ ਮਾਸਟਰ ਹਰਨੇਕ ਸਿੰਘ ਬੱਜੋਆਣਾਂ ਨਾਲ ਸਬੱਬੀ ਮੇਲ ਹੋਣ ‘ਤੇ ਉਨ੍ਹਾਂ ਦੱਸਿਆਂ ਕਿ ਸਿੱਧੂ ਬਰਾੜਾ ਗੋਤੀਆਂ ਬਾਰੇ ਆਲ ਇੰਡੀਆਂ ਸਿੱਧੂ-ਬਰਾੜਾਂ ਬਾਰੇ ਇੱਕ ਵੱਡੀ ਕਾਨਫਰੰਸ ਸੰਗਰੂਰ ਜਿਲ੍ਹੇ ਦੇ ਪਿੰਡ ਜਖੇਪਲ ਵਿਖੇ ਹੋਣ ਜਾ ਰਹੀ ਹੈ, ਤੇ ਮੈਂ ਉਸ ਕਾਨੰਫਰਸ ਵਿੱਚ ਚਲਾ ਗਿਆ। ਜਿੱਥੋਂ ਮੈਨੂੰ ਬਹੁਤ ਸਾਰੀ ਜਾਣਕਾਰੀ ਮਿਲੀ। ਇਥੇ ਮੈਨੂੰ ਇਹ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਵੀ ਸਿੱਧੂ-ਬਰਾੜਾ ਚੋਂ ਹੀ ਹੈ ਜਿਸ ਕਰਕੇ ਮੇਰੀ ਦਿਲਚਸਪੀ ਵਧਦੀ ਗਈ। ਉਨ੍ਹਾਂ ਨੂੰ ਇਹ ਜਾਣਕਾਰੀ ਬਖਤਾਵਰ ਸਿੰਘ ਹਨੂੰਮਾਨਗੜ ਵਾਲੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਦੀ ਕਿਤਾਬ “ਆਇਨਾ-ਏ-ਬਰਾੜ ਵੰਸ਼” ਵਿੱਚੋਂ ਮਿਲੀ, ਜਿਸ ਵਿੱਚ ਉਨ੍ਹਾਂ ਦਾ ਇਸ ਵੰਸ਼ਾਵਾਲੀ ਬੁੱਕ ਵਿੱਚ ਫੋਨ ਨੰਬਰ ਵੀ ਲਿਖਿਆ ਹੋਇਆ ਸੀ। ਇਸੇ ਤਰ੍ਹਾਂ 101 ਗੋਤਾਂ ਦੀ ਕਿਤਾਬ ਲਿਖਣ ਵਾਲੇ ਹੁਸ਼ਿਆਰ ਸਿੰਘ ਦੁੱਲਾ, ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ’ਜਿੰਨ੍ਹਾਂ ਨੇ ਸਿੱਧੂ-ਬਰਾੜਾ ਦਾ ਇਤਿਹਾਸ ਲਿਖਿਆਂ ਹੈ ਪਾਸੋਂ ਲਈ ਗਈ ਵੱਡਮੁੱਲੀ ਜਾਣਕਾਰੀ ਦਾ ਵੀ ਵੱਡਾ ਸਹਿਯੋਗ ਰਿਹਾ। ਉਨ੍ਹਾਂ ਦੱਸਿਆਂ ਕਿ ਇਸ ਵੰਸਾਵਲੀ ਨੂੰ ਤਿਆਰ ਕਰਨ ਲਈ ਉਸਨੂੰ ਕਈ ਸਾਲ ਦਾ ਸਮਾਂ ਲੱਗਿਆ ਹੈ। ਇੱਕ ਹੋਰ ਇਤਿਹਾਸਕ ਤੱਥ ਦੀ ਜਾਣਕਾਰੀ ਦਿੰਦਿਆਂ ਸ੍ਰ: ਸਿੱਧੂ ਨੇ ਦੱਸਿਆਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਬਾਬਾ ਆਲਾ ਸਿੰਘ ਨੇ ਪਟਿਆਲਾ ਰਿਆਸਤ ਦੀ ਨੀਂਹ ਰੱਖੀ, ਉਨ੍ਹਾਂ ਦੇ ਲੜਕੇ ਸਰਦੂਲ ਸਿੰਘ ਨੇ ਸਰਦੂਲਗੜ ਰਿਆਸਤ ਵਸਾਈ। ਇਸੇ ਤਰ੍ਹਾਂ ਮਾਹਾਰਾਜ ਆਲਾ ਸਿੰਘ ਦੇ ਛੋਟੇ ਭਰਾ ਬੁੱਢਾ ਸਿੰਘ ਤੇ ਲਾਡਾ ਸਿੰਘ ਨੇ ਹੀ ਬੁਢਲਾਡਾ ਸ਼ਹਿਰ ਵਸਾਇਆ ਸੀ, ਜੋ ਕਿ ਕੁਝ ਇਤਿਹਾਸਕ ਕਿਤਾਬਾਂ ‘ਚ ਵੀ ਦਰਜ ਹੈ। ਉਨ੍ਹਾਂ ਦੱਸਿਆਂ ਕਿ ਬੁਢਲਾਡਾ ਵਿੱਚ ਵੀ ਪਟਿਆਲਾ ਰਿਆਸਤ ਦਾ ਕਿਲ੍ਹਾ ਅੱਜ ਵੀ ਮੌਜੂਦ ਹੈ, ਜਿਸ ‘ਤੇ ਭਾਈ ਸਾਹਿਬ ਭਾਈ ਸਿੱਧੂ ਦਾ ਰਾਜ ਰਿਹਾ। ਇਸ ਮੌਕੇ ਜਥੇਦਾਰ ਗਿਆਨ ਸਿੰਘ ਗਿੱਲ, ਗੁਰਸੇਵਕ ਸਿੰਘ, ਸੁਰਜੀਤ ਸਿੰਘ ਸੇਵਾ ਮੁਕਤ ਇੰਸਪੈਕਟਰ, ਮਾਸਟਰ ਗੁਰਿੰਦਰ ਸਿੰਘ, ਰਾਜਜੀਤ ਸਿੰਘ, ਦਲਬਾਰਾ ਸਿੰਘ, ਕਰਤਾਰ ਸਿੰਘ, ਹਰਕੰਵਲ ਸਿੰਘ ਆਦਿ ਹਾਜ਼ਰ ਸਨ। .

www.budhladacity.com

ਪਲਸ ਪੋਲੀਓ ਤਹਿਤ 0ਤੋਂ5 ਸਾਲ ਦੇ ਬੱਚਿਆ ਨੂੰ ਪਿਲਾਈਆਂ ਬੂੰਦਾ 10March

ਆਓ ਪੋਲੀਓ ਦੇ ਖਾਤਮੇ ਦੀ ਜਿੱਤ ਨੂੰ ਬਣਾਈ ਰੱਖੀਏ ਦੋ ਬੂੰਦਾਂ ਜਿੰਦਗੀ ਨਾਲ ਸੰਕਲਪ ਨੂੰ ਲੈ ਕੇ ਚੱਲੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਿਥੇ ਸੂਬੇ ਅੰਦਰ ਸ਼ਹਿਰਾ ਤੋਂ ਲੈ ਕੇ ਕਸਬਿਆ ਤੱਕ ਕੈਂਪ ਲਗਾਏ ਜਾ ਰਹੇ ਹਨ, ਉਥੇ ਹੀ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਬੱਚਿਆ ਪ੍ਰਤੀ ਪੂਰੀ ਤਰ੍ਹਾਂ ਸੰਜੀਦਾ ਨਜ਼ਰ ਆ ਰਹੇ ਹਨ। ਇਸ ਮੌਕੇ ਕੈਂਪ ਤੇ ਚੈਕਿੰਗ ਕਰਨ ਆਏ ਸੁਪਰਵਾਇਜਰ ਭੋਲਾ ਸਿੰਘ ਵਿਰਕ ਨੇ ਦੱਸਿਆ ਕਿ ਅੱਜ ਦੇ ਇਸ ਅਜੋਕੇ ਸਮੇਂ ਦੌਰਾਨ ਲੋਕਾਂ ਵਿੱਚ ਇਸ ਬਿਮਾਰੀ ਪ੍ਰਤੀ ਜਾਗਰੂਕ ਹੋਣਾ ਇੱਕ ਚੰਗੀ ਸੋਚ ਹੈ, ਜਿਸ ਕਾਰਨ ਸਮਾਜ ਵਿੱਚੋਂ ਪੋਲਿਓ ਦਾ ਖਾਤਮਾ ਅਤਿ ਜਰੂਰੀ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਕੈਪ ਦੌਰਾਨ ਛੋਟੇ ਬੱਚਿਆ ਦੇ ਮਾਪਿਆ ਵੱਲੋਂ ਪੂਰੀ ਜਿੰਮੇਵਾਰੀ ਨਾਲ ਕੈਂਪ ਵਿੱਚ ਪੋਲਿਓ ਬੂੰਦਾ ਬੱਚਿਆ ਨੂੰ ਪਿਲਾਈਆ ਜਾ ਰਹੀਆਂ।.

www.budhladacity.com

ਜਿਲ੍ਹੇ ਦੀ ਪਹਿਲੀ ਮਹਿਲਾ ਪੁਲਿਸ ਇੰਸਪੈਕਟਰ ਨੇ ਸੰਭਾਂਲਿਆ ਥਾਣੇ ਦਾ ਚਾਰਜ਼

ਜਿਲ੍ਹੇ ਦੀ ਪਹਿਲੀ ਮਹਿਲਾ ਪੁਲਿਸ ਇੰਸਪੈਕਟਰ ਜਦਵਿੰਦਰ ਕੌਰ ਨੇ ਥਾਣਾ ਸਦਰ ਬੁਢਲਾਡਾ ਦਾ ਬਤੌਰ ਐੈਸ.ਐਚ.ਓ. ਚਾਰਜ਼ ਸੰਭਾਲ ਲਿਆ ਹੈ। ਆਪਣੇ ਇਸ ਅਹੁਦੇ ਤੇ ਮਾਣ ਮਹਿਸੂਸ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮ ਵਿੱਚ ਪੂਰੀ ਤਨਦੇਹੀ ਅਤੇ ਇਮਾਨਦਾਰੀ ਤੋਂ ਕੰਮ ਲਵੇਗੀ। ਆਮ ਲੋਕਾਂ ਨੂੰ ਇਨਸਾਫ਼ ਦਿਵਾਉਂਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਆਮ ਲੋਕਾਂ ਦਾ ਸਹਿਯੋਗ ਲਿਆ ਜਾਵੇਗਾ। ਹਰ ਮਸਲੇ ਦਾ ਹੱਲ ਠਰੰਮੇ ਨਾਲ ਕੱਢਿਆ ਜਾਵੇਗਾ। ਉਨ੍ਹਾਂ ਥਾਣਾ ਸਦਰ ਦੇ 12 ਪਿੰਡਾਂ ਵਿਚਲੇ ਗੁੰਡਾ ਅਨਸਰਾਂ ਨੂੰ ਤਾੜਨਾਂ ਕਰਦਿਆ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਅੱਜ ਹੀ ਬਾਜ ਆ ਜਾਣ, ਨਹੀਂ ਤਾਂ ਠੀਕੱਰੀ ਪਹਿਰੇ ਦੌਰਾਨ ਅੜ੍ਹਿਕੇ ਚੜ੍ਹੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕਿਮਤ ਤੇ ਬਖਸਿਆ ਨਹੀਂ ਜਾਵੇਗਾ।.

www.budhladacity.com

ਬੁਢਲਾਡਾ ਵਿਖੇ ਕਰਵਾਈ ਕ੍ਰਿਕਟ ਟੀ-20/20 ਚੈਪੀਅਨਸ਼ਿਪ ਯਾਦਗਾਰੀ ਹੋ ਨਿਬੜੀ -26Feb

ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਬੁਢਲਾਡਾ ਵਿਖੇ ਸ਼ੇਰ-ਏ ਪੰਜਾਬ ਸਪੋਰਟਸ ਕਲੱਬ ਬੁਢਲਾਡਾ ਵੱਲੋਂ ਕਰਵਾਏ ਕ੍ਰਿਕਟ ਲੀਗ ਮੈਚਾ ਦੀ ਸਮਾਪਤੀ ਸ਼ਾਨੋ-ਸੌਕਤ ਨਾਲ ਹੋਈ। 2 ਫਰਵਰੀ ਤੋਂ ਸ਼ੂਰੂ ਹੋਏ ਇਸ ਕ੍ਰਿਕਟ ਟੂਰਨਾਮੈਂਟ ਟੀ-20/20 ਚੈਪੀਅਨ ਟ੍ਰਾਫੀ ਵਿੱਚ 10 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਸਤੋਜ ਐਲੀਫੈਂਟ ਅਤੇ ਯੁਨਾਈਟਡ ਸਪੋਰਟਸ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚੀਆਂ। ਬੀਤੇ ਦਿਨੀਂ ਚੱਲੇ ਇਸ ਫਾਈਨਲ ਮੈਚ ਦਾ ਜਿੱਥੇ ਦਰਸ਼ਕਾਂ ਨੇ ਗਰਾਊਂਡ ਵਿੱਚ ਪਹੁੰਚਕੇ ਆਨੰਦ ਮਾਣਿਆ, ਉੱਥੇ ਹੀ ਇਨ੍ਹਾਂ ਮੈਚਾਂ ਦਾ ਲਾਈਵ ਸ਼ਹਿਰ ਦੀ ਵੈੱਬਸਾਇਟ “ਬੁਢਲਾਡਾਸਿਟੀਡਾੱਟਕਾਮ” ਦੇ ਯੂ-ਟਿਊਬ ਚੈਨਲ ਅਤੇ ਮੁੱਹਬਤ ਰੇਡਿਓ ਤੋਂ ਇਲਾਵਾ ਲੋਕਲ ਕੇਬਲ ਨੈਟੱਵਰਕ ਤੇ ਵੀ ਦਿਖਾਇਆ ਗਿਆ। ਇਨ੍ਹਾਂ ਮੈਚਾਂ ਦੇ ਫਾਈਨਲ ਮੁਕਾਬਲੇ ਦੌਰਾਨ ਸਤੋਜ ਐਲੀਫੈਂਟ ਅਤੇ ਯੁਨਾਈਟਡ ਸਪੋਰਟਸ ਦੀਆਂ ਟੀਮਾਂ ਵਿਚਕਾਰ ਜਬਰਦਸਤ ਮੁਕਾਬਲੇ ਦੇਖਣ ਨੂੰ ਮਿਲੇ, ਜਿਨ੍ਹਾਂ ਵਿੱਚ ਸਤੋਜ ਐਲੀਫੈਂਟ ਟੀਮ ਜੇਤੂ ਰਹੀ ਅਤੇ ਮੈਨ ਆਫ ਦੀ ਸੀਰੀਜ ਗੁਰਪ੍ਰੀਤ ਸਿੰਘ ਕੀੜੀ ਅਤਲਾ ਕਲਾਂ, ਬੈਸਟ ਬਾਲਰ ਨਵਜੋਤ ਲਾਡੀ, ਬੈਸਟ ਬੈਟਸਮੈਨ ਭੁਪਿੰਦਰ ਸਿੰਘ ਐਲਾਨੇ ਗਏ, ਜਿਨ੍ਹਾਂ ਨੂੰ ਸੀਲਡਾਂ, ਪਿਓਰ ਐਂਡ ਕਿਓਰ ਕੰਪਨੀ ਦੇ ਆਰ.ਓ, ਸਾਇਕਲ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਦੇਰ ਸਾਮ ਸਮਾਪਤ ਹੋਏ ਇਨ੍ਹਾਂ ਮੈਚਾਂ ਦੇ ਜੇਤੂ ਖਿਡਾਰੀਆਂ ਤੇ ਸਮਰਥਕਾਂ ਵੱਲੋਂ ਲੱਡੂ ਵੰਡੇ ਗਏ ਅਤੇ ਗੁਲਾਲੀ ਖੇਡਦਿਆਂ ਆਤਿਸਬਾਜੀ ਕੀਤੀ ਗਈ। .

www.budhladacity.com

ਗੁਰਦੁਆਰਾ ਸਾਹਿਬ ਦੀ ਸਰਾਂ ਦੇ ਕਮਰਿਆਂ ਦਾ ਪਾਇਆ ਲੈਂਟਰ

ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਬੁਢਲਾਡਾ ਵਿਖੇ ਬਾਬਾ ਦਰਸ਼ਨ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਸਰਾਂ ਦੇ ਕਮਰਿਆ ਦੀ ਕਾਰ ਸੇਵਾ ਤਹਿਤ ਅੱਜ ਕਮਰਿਆ ਦੇ ਲੈਂਟਰ ਪਾਏ ਗਏ, ਜਿਸ ਦੌਰਾਨ ਦੂਰੋਂ-ਨੇੜੇ ਤੋਂ ਵੱਖ-ਵੱਖ ਪਿੰਡਾਂ ਹਰਿਆਓ, ਡਸਕਾ, ਰੱਲੀ, ਸੈਦੇਵਾਲਾ ਆਦਿ ਦੀਆਂ ਆਇਆਂ ਸੰਗਤਾਂ ਨੇ ਇਸ ਸੇਵਾ ਵਿੱਚ ਯੋਗਦਾਨ ਪਾਕੇ ਆਪਣਾ ਜੀਵਨ ਸਫਲਾ ਕੀਤਾ। ਵਰਣਨਯੋਗ ਹੈ ਕਿ ਪਿਛਲੇ ਲੰਮੇ ਅਰਸੇ ਤੋਂ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਦਾ ਕੰਮ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲਿਆ ਦੀ ਸਰਪ੍ਰਸਤੀ ਹੇਠ ਬਾਬਾ ਖਜਾਨ ਸਿੰਘ ਵੱਲੋਂ ਆਰੰਭਿਆ ਹੋਇਆ ਸੀ, ਅਤੇ ਹੁਣ ਇਹ ਕਾਰ ਸੇਵਾ ਬਾਬਾ ਦਰਸ਼ਨ ਸਿੰਘ ਜੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਗੁਰਦੁਆਰਾ ਬੱਸ ਸਟੈਡ ਦੇ ਨਜ਼ਦੀਕ ਹੋਣ ਕਰਕੇ ਵੇਲੇ-ਕੁਵੇਲੇ ਸੰਗਤਾਂ ਰਾਤ ਠਹਿਰਣ ਲਈ ਰੁੱਕ ਜਾਂਦੀਆਂ ਹਨ, ਜਿਸ ਕਰਕੇ ਕਮਰਿਆ ਦੀ ਘਾਟ ਮਹਿਸੂਸ ਹੁੰਦੀ ਸੀ, ਪ੍ਰੰਤੂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਤੇ ਬਾਬਾ ਅਮਰੀਕ ਸਿੰਘ ਪਟਿਆਲੇ ਵਾਲਿਆ ਦੇ ਆਸ਼ੀਰਵਾਦ ਸਦਕਾ ਅੱਜ ਦੋ ਮੰਜਲੀ ਸਰਾਂ ਦੇ ਕਮਰਿਆਂ ਦਾ ਕੰਮ ਵੱਡੀ ਪਧਰ ‘ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪਾਵਨ ਅਸਥਾਨ ‘ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਲਾਮ-ਲੰਸਕਰ ਨਾਲ ਇੱਥੇ ਕੁਝ ਦਿਨ ਠਹਿਰੇ ਸਨ ਅਤੇ ਇਸ ਨਗਰ ਦੀ ਧਰਤੀ ਨੂੰ ਭਾਗ ਲਾਏ ਸਨ। ਹੁਣ ਇਸ ਅਸਥਾਨ ‘ਤੇ ਹਰ ਸੰਗਰਾਦ ਨੂੰ ਸਮਾਗਮ ਕਰਵਾਏ ਜਾਂਦੇ ਹਨ ਅਤੇ ਗੁਰੂ ਦਾ ਲੰਗਰ ਚੌਵੀਂ ਘੰਟੇ ਚੱਲਦਾ ਹੈ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਗੁਰਦੁਆਰਾ ਸਾਹਿਬ ਦੀ ਚੱਲ ਰਹੀ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਥੇ ਗੁਰੂ ਜੀ ਦੀਆਂ ਬਖਸ਼ਿਸ਼ਾ ਪ੍ਰਾਪਤ ਕਰਨ। .

www.budhladacity.com

‘ਸ਼ਬਦ ਗੁਰੂ ਯਾਤਰਾ’ ਦਾ ਬੁਢਲਾਡਾ ਦੀ ਸੰਗਤ ਵੱਲੋਂ ਕੀਤਾ ਗਿਆ ਭਰਵਾਂ (15 ਫਰਵਰੀ)

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਸਾਲਾ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7 ਜਨਵਰੀ ਤੋਂ ਸ਼ੁਰੂ ਹੋਈ “ਸ਼ਬਦ ਗੁਰੂ ਯਾਤਰਾ” ਪੰਜਾਬ ਦੇ ਵੱਖ-ਵੱਖ ਪਿੰਡਾਂ-ਸ਼ਹਿਰਾਂ-ਨਗਰਾਂ ਵਿੱਚੋਂ ਦੀ ਹੁੰਦੀ ਹੋਈ ਬੀਤੀ ਸ਼ਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਸ਼ਹਿਰ ਬੁਢਲਾਡਾ ਪੁੱਜੀ। ਜਿਸ ਦੇ ਹਲਕਾ ਬੁਢਲਾਡਾ ਦੀ ਹੱਦ ਵਿੱਚ ਪ੍ਰਵੇਸ ਕਰਨ ‘ਤੇ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਸ਼ਹਿਰ ਵਾਸੀਆਂ ਨੇ ਯਾਤਰਾ ਵਾਲੇ ਰਾਹ ‘ਤੇ ਫੁੱਲਾਂ ਦੀ ਵਰਖਾ ਕਰਦਿਆਂ ਸ਼ਾਨਦਾਰ ਸਵਾਗਤ ਕੀਤਾ ਅਤੇ ਸ੍ਰੀ ਸਿੰਘ ਸਭਾ ਨਵੀਨ, ਗੁਰਦੁਆਰਾ ਰਾਮਗੜ੍ਹੀਆ ਭੀਖੀ ਰੋਡ, ਨਾਮਦੇਵ ਭਵਨ, ਮਾਤਾ ਗੁਜਰੀ ਜੀ ਭਲਾਈ ਕੇਂਦਰ ਸਮੇਤ ਹੋਰ ਧਰਾਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਚਾਹ-ਪਕੌੜੇ, ਛੋਲੇ-ਪੂਰੀਆਂ, ਲੱਡੂਆਂ ਅਤੇ ਗਜਰੇਲੇ ਆਦਿ ਦੇ ਲੰਗਰ ਵੀ ਲਾਏ ਗਏ। ਵੱਖ-ਵੱਖ ਥਾਵਾਂ ‘ਤੇ ਭਰਵੇਂ ਸਵਾਗਤ ਮੌਕੇ ਜਿੱੱਥੇ ਰਾਗੀ-ਢਾਡੀ ਜਥੇ ਵੱਲੋਂ ਗੁਰੂ ਜਸ ਅਤੇ ਵਾਰਾਂ ਸੁਣਾ ਕੇ ਸੰਗਤ ਨੂੰ ਗੁਰੂ ਸ਼ਬਦ ਨਾਲ ਜੋੜਿਆ, ਉੱਥੇ ਹੀ ਯਾਤਰਾ ਅੱਗੇ ਗੁਰੂ ਕਾਸ਼ੀ ਗੁਰਮੱਤ ਕਾਲਜ ਤਲਵੰਡੀ ਸਾਬੋ ਦੀ ਟੀਮ ਨੇ ਮਾਰਸ਼ਲ ਖੇਡ ਗੱਤਕੇ ਦੇ ਜੌਹਰ ਦਿਖਾਕੇ ਲੋਕਾਂ ਨੂੰ ਦੰਦਾਂ ਥੱਲੇ ਜੀਭ ਲੈਣ ਲਈ ਮਜ਼ਬੂਰ ਕਰ ਦਿੱਤਾ। ਇਸ ਯਾਤਰਾ ਨਾਲ ਗੁਰੂ ਜੀ ਦੇ ਸ਼ਾਸਤਰਾਂ ਦੀ ਗੱਡੀ ਵੀ ਮੌਜੂਦ ਰਹੀ, ਜਿਸ ‘ਚ ਹਰਗੋਬਿੰਦ ਸਾਹਿਬ ਜੀ ਦਾ ਤੇਗਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ੍ਰੀ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ਾਸਤਰਾਂ ਸਮੇਤ ਗੁਰੂ ਨਾਨਕ ਦੇਵ ਜੀ ਦੇ ਪਾਵਨ ਬੱਟੇ ਸ਼ੁਸੋਭਿਤ ਹਨ, ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਵਿੱਚ 13-13 ਤੋਲਦੇ ਰਹੇ, ਜਿਸ ਦੇ ਸੰਗਤਾਂ ਵੱਲੋਂ ਦਰਸ਼ਨ ਦੀਦਾਰੇ ਕੀਤੇ ਗਏ। ਇਹ ਸ਼ਬਦ ਗੁਰੂ ਯਾਤਰਾ ਰੇਲਵੇ ਓਵਰ ਬ੍ਰਿਜ, ਆਈ.ਟੀ.ਆਈ. ਚੌਕ, ਬੱਸ ਸਟੈਡ ਰੋਡ ਹੁੰਦੀ ਹੋਈ ਦੇਰ ਸ਼ਾਮ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤਸਾਹੀ ਨੌਂਵੀ ਨੇੜੇ ਬੱਸ ਸਟੈਡ, ਬੁਢਲਾਡਾ ਵਿਖੇ ਪੁੱਜੀ। ਗੁਰਦੁਆਰਾ ਸਾਹਿਬ ਪੁੱਜਣ ‘ਤੇ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਸ੍ਰੀ ਗੁਰਦੁਆਰਾ ਸਾਹਿਬ ਦੇ ਕਾਰਸੇਵਾ ਵਾਲੇ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਹੇਠ ਯਾਤਰਾ ਦਾ ਖਾਲਸਾਈ ਜਾਹੋ-ਜਲਾਲ ਨਾਲ ਸਵਾਗਤ ਕੀਤਾ। ਇੱਥੇ ਇੱਕ ਰਾਤ ਦੇ ਠਹਿਰਾਓ ਉਪਰੰਤ ਅਗਲੇ ਪੜਾਅ ਲਈ ਰਵਾਨਗੀ ਮੌਕੇ ਕਾਰਸੇਵਾ ਵਾਲੇ ਬਾਬਾ ਦਰਸ਼ਨ ਸਿੰਘ ਨੇ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਤੋਂ ਇਲਾਵਾ ਯਾਤਰਾ ਵਿੱਚ ਸ਼ਾਮਲ ਧਾਰਮਕ ਸ਼ਖਸੀਅਤਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਭਾਈ ਬਲਵਿੰਦਰ ਸਿੰਘ (ਹੈੱਡ ਗ੍ਰੰਥੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ, ਫਿਰੋਜਪੁਰ) ਨੇ ਦੱਸਿਆ ਕਿ ਇਸ ਯਾਤਰਾ ਦੇ ਅਗਲੇ ਪੜਾਅ ਲਈ ਵੀ ਵੱਖ-ਵੱਖ ਹਲਕਿਆਂ ਦੀ ਸੰਗਤ ਵੱਲੋਂ ਲੋੜੀਂਦੇ ਪ੍ਰਬੰਧ ਕਰ ਦਿੱਤੇ ਗਏ ਹਨ ਅਤੇ ਅਗਲੇ ਪੜਾਅ ਦੀ ਰਾਤਰੀ ਦਾ ਠਹਿਰਾਓ ਲਹਿਰਾ ਵਿਖੇ ਹੋਵੇਗਾ। ਜਿੱਥੋਂ ਅਗਲੇ ਦਿਨ ਸ਼ਬਦ ਗੁਰੂ ਯਾਤਰਾ ਸੰਗਰੂਰ ਹਲਕੇ ਵਿੱਚ ਪ੍ਰਵੇਸ਼ ਕਰ ਜਾਵੇਗੀ। ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਡਾ: ਨਿਸ਼ਾਨ ਸਿੰਘ, ਬੱਲਮ ਸਿੰਘ ਕਲੀਪੁਰ, ਹਰਮੇਲ ਸਿੰਘ, ਬਿੱਟੂ, ਗਗਨਦੀਪ ਸਿੰਘ, ਅਮਰਜੀਤ ਸਿੰਘ ਵਿਰਦੀ, ਤਨਜੋਤ ਸਾਹਨੀ, ਰਾਕੇਸ ਜੈਨ, ਮਾਸਟਰ ਕੁਲਵੰਤ ਸਿੰਘ, ਦਿਲਰਾਜ ਰਾਜੂ, ਕਰਮਜੀਤ ਸਿੰਘ ਮਾਘੀ, ਭੂਰਾ ਸਿੰਘ ਵਿਰਦੀ, ਕੁਲਦੀਪ ਸਿੰਘ ਵਿਰਦੀ, ਗੁਰਦੀਪ ਸਿੰਘ ਟੋਡਰਪੁਰ, ਪ੍ਰੇਮ ਦੋਦੜਾ, ਸੁਰਜੀਤ ਸਿੰਘ ਟੀਟਾ, ਹਾਕਮ ਸਿੰਘ, ਲੱਖਵਿੰਦਰ ਸਿੰਘ ਲੱਖਾ, ਬਲਜਿੰਦਰ ਸਿੰਘ ਥਿੰਦ ਸਮੇਤ ਧਾਰਮਿਕ ਅਤੇ ਸਮਾਜਿਕ ਅਤੇ ਰਾਜਨਿਤੀਕ ਆਗੂਆਂ ਨੇ ਇਸ ਯਾਤਰਾ ਵਿੱਚ ਸਾਮਿਲ ਹੋਕੇ ਆਪਣੀ ਹਾਜ਼ਰੀ ਲਵਾਈ। .

www.budhladacity.com

ਕ੍ਰਿਸ਼ਨਾ ਕਾਲਜ ਰੱਲੀ ਦੇ ਵਿਦਿਆਰਥੀਆਂ ਨੇ ਲਿਆ ਵਿੱਦਿਅਕ ਟਰਿੱਪ ਦਾ ਲੁਤਫ ਉਠਾਇਆ

ਬੁਢਲਾਡਾ -ਕ੍ਰਿਸ਼ਨਾ ਕਾਲਜ ਰੱਲੀ ਦੇ ਵਿਦਿਆਰਥੀਆਂ ਨੇ ਵਿੱਦਿਅਕ ਟਰਿੱਪ ਦਾ ਲੁਤਫ ਉਠਾਇਆ। ਇਸ ਟਰਿੱਪ ਤਹਿਤ ਵਿਦਿਆਰੀਆਂ ਨੇ ਸਰਹੰਦ, ਫਤਿਹਗੜ੍ਹ ਸਾਹਿਬ, ਪਟਿਆਲਾ ਵਿਖੇ ਵੱਖ-ਵੱਖ ਧਾਰਮਿਕ ਅਤੇ ਇਤਿਹਾਸਿਕ ਸਥਾਨਾਂ ‘ਤੇ ਪਹੁੰਚ ਕੇ ਜਾਣਕਾਰੀ ਹਾਸਿਲ ਕੀਤੀ। ਵਿਦਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਇਹ ਵਿੱਦਿਅਕ ਟਰਿੱਪ ਉਨ੍ਹਾਂ ਲਈ ਯਾਦਗਾਰ ਹੋ ਨਿਬੜਿਆ। ਇਸ ਟਰਿੱਪ ਦੇ ਕਾਲਜ ਵਿੱਚ ਵਾਪਿਸ ਪਹੁੰਚਣ ‘ਤੇ ਵਿਦਿਆਰਥੀਆਂ ਨਾਲ ਗੱਲ-ਬਾਤ ਕਰਦਿਆਂ ਹੋਇਆ ਕਾਲਜ ਦੇ ਇੰਚਾਰਜ਼ ਪ੍ਰੋ: ਗੁਰਪ੍ਰੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਵਿੱਦਿਅਕ ਟਰਿੱਪ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹਾ ਕਰਨ ਨਾਲ ਜਿੱਥੇ ਵਿਦਿਆਰਥੀਆਂ ਦਾ ਗਿਆਨ ਸਥਾਈ ਹੁੰਦਾ ਹੈ, ਉੱਥੇ ਨਾਲ-ਨਾਲ ਉਨ੍ਹਾਂ ਦਾ ਮਨੋਰੰਜਨ ਵੀ ਹੁੰਦਾ ਹੈ। ਇਸ ਲਈ ਕਾਲਜ ਵੱਲੋਂ ਸਮੇਂ-ਸਮੇਂ ਅਜਿਹੇ ਸਹਿ-ਵਿੱਦਿਅਕ ਉਪਰਾਲੇ ਕੀਤੇ ਜਾਂਦੇ ਹਨ। ਇਸ ਮੌਕੇ ਕਾਲਜ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਅਤੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਨੇ ਇਸ ਟਰਿੱਪ ਨੂੰ ਯਾਦਗਾਰ ਬਣਾਉਂਣ ਲਈ ਕਾਲਜ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ।.

www.budhladacity.com

ਨੈਸ਼ਨਲ ਵੂਸ਼ੂ ਖੇਡਾਂ ਵਿੱਚੋਂ ਬੁਢਲਾਡਾ ਸ਼ਹਿਰ ਦੀ ਹਰਲੀਨ ਕੌਰ ਨੇ ਜਿੱਤਿਆ ਕਾਸੇਂ ਦਾ ਤਗਮਾਂ (02

ਬੁਢਲਾਡਾ -ਸਥਾਨਕ ਸ਼ਹਿਰ ਦੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੀ ਵਿਦਿਆਰਥਣ ਹਰਲੀਨ ਕੌਰ ਨੇ ਪਿਛਲੇ ਦਿਨੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਹੋਈ ਨੈਸ਼ਨਲ ਸਬ-ਜੂਨੀਅਰ ਵੂਸ਼ੂ ਚੈਪੀਂਅਨਸ਼ਿਪ ਵਿੱਚੋਂ ਕਾਂਸੀ ਦਾ ਤਗਮਾਂ ਹਾਸਲ ਕਰਕੇ ਬੁਢਲਾਡਾ ਸ਼ਹਿਰ ਦੇ ਨਾਲ-ਨਾਲ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸਨ ਕੀਤਾ ਹੈ। ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸੁਨੀਤਾ ਰਾਣੀ ਨੇ ਦੱਸਿਆ ਕਿ ਸਟੇਟ ਲੈਵਲ ‘ਤੇ ਸੋਨ ਤਗਮਾਂ ਜੇਤੂ ਸਕੂਲ ਦੀ ਵਿਦਿਆਰਥਣ ਹਰਲੀਨ ਕੌਰ ਨੇ ਹੁਣ ਕਾਂਸੀ ਤਗਮਾਂ ਜਿੱਤਕੇ ਨੈਸ਼ਨਲ ਮੁਕਾਬਲੇ ਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਅੱਜ ਇਥੇ ਸਕੂਲ ਪੁੱਜਣ ‘ਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕਰਦਿਆਂ ਇਸ ਵਿਦਿਆਰਥਣ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਗਿਆਨ ਸਿੰਘ ਗਿੱਲ ਸਮੇਤ ਮੈਂਬਰ ਮਾ: ਕੁਲਵੰਤ ਸਿੰਘ, ਪਾਲਾ ਸਿੰਘ ਸਿੱਧੂ, ਕੁਲਦੀਪ ਸਿੰਘ ਅਨੇਜਾ ਅਤੇ ਸਕੂਲ ਸਟਾਫ ਸ਼ਵਿੰਦਰ ਕੌਰ, ਹਰਜਿੰਦਰ ਕੌਰ ਆਦਿ ਹਾਜ਼ਰ ਸਨ।.

www.budhladacity.com

ਬੁਢਲਾਡਾ ਸਬ ਡਵੀਜਨ ਦੇ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਦੀ ਹਾਲਤ ਤਰਸਯੋਗ

ਬੁਢਲਾਡਾ -ਪੰਜਾਬ ਸਰਕਾਰ ਦੁਆਰਾ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਦੇ ਵੱਡੇ-ਵੱਡੇ ਦਾਅਵੇ ਰੋਜਾਨਾ ਕੀਤੇ ਜਾ ਰਹੇ ਹਨ। ਬੇਸ਼ੱਕ ਵਿਦਿਆਰਥੀ ਵਿਦਿਆਰਥਣਾਂ ਨੂੰ ਰੋਜਾਨਾ ਦੁਪਹਿਰ ਦੇ ਭੋਜਨ, ਵਿਦਿਆਥਣਾਂ ਨੂੰ ਸਾਈਕਲ, ਮੁਫ਼ਤ ਕਿਤਾਬਾ, ਨਵੇਂ ਸਮਾਰਟ ਸਕੂਲਾਂ ਤੇ ਕਰੋੜਾ ਰੁਪਏ ਖਰਚ ਕੀਤੇ ਜਾ ਰਹੇ ਹਨ। ਪਰ ਬੁਢਲਾਡਾ ਦਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਸਰਕਾਰ ਦੇ ਵਿਕਾਸ ਦੇ ਕੀਤੇ ਗਏ ਦਾਅਵਿਆ ਦੀ ਪੋਲ ਖੋਲ ਰਿਹਾ ਹੈ। ਉੱਗੀਆਂ ਝਾੜੀਆਂ ‘ਚ ਖੰਡਰਾਂ ਦਾ ਭੁਲੇਖਾ ਪਾ ਰਹੀ ਬੁਢਲਾਡਾ ਦੇ ਸਬ ਡਵੀਜਨ ਪੱਧਰ ਦੇ ਸਰਕਾਰੀ ਸਕੂਲ ਦੀ ਇਮਾਰਤ, ਜੋ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵੱਲੋਂ ਗ੍ਰਾਂਟ ਦੀ ਆਸ ਵਿੱਚ ਆਪਣੀ ਹਾਲਤ ਤੇ ਹੰਝੂ ਵਹਾ ਰਹੀ ਹੈ। ਸਕੂਲ ਵਿੱਚ ਪੜਾਈ ਕਰਨ ਲਈ ਕਮਰਿਆ ਦੀ ਘਾਟ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਸਕੂਲ ਦੇ ਇੰਚਾਰਜ਼ ਪਰਵੀਨ ਕੁਮਾਰ, ਪੁਨੀਤ ਕੁਮਾਰ ਅਤੇ ਸਕੂਲ ਸਟਾਫ਼ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਛੇਵੀਂ ਤੋਂ ਦਸਵੀਂ ਤੱਕ ਦੇ 5 ਜਮਾਤਾ ਦੇ ਲਗਭਗ 500 ਵਿਦਿਆਰਥੀ ਹਨ ਅਤੇ ਹਰ ਜਮਾਤ ਦੇ ਏ., ਬੀ., ਅਤੇ ਸੀ., ਤਿੰਨ ਸੈਕਸ਼ਨ ਹੋਣੇ ਚਾਹੀਦੇ ਹਨ, ਪ੍ਰੰਤੂ ਕਮਰਿਆਂ ਦੀ ਘਾਟ ਕਾਰਨ ਹਰ ਜਮਾਤ ਦੇ ਦੋਂ ਸੈਕਸ਼ਨ ਹੀ ਬਣਾਕੇ ਕੰਮ ਚਲਾਇਆ ਜਾ ਰਿਹਾ ਹੈ, ਕਿਉਂਕਿ ਮੌਜੂਦਾ ਸਮੇਂ ਸਿਰਫ਼ 10 ਕਲਾਸ ਰੂਮ ਹੀ ਹਨ, ਜੋ ਕਿ ਬਹੁਤ ਹੀ ਖ਼ਸਤਾ ਹਾਲਤ ਵਿੱਚ ਹਨ। ਇਸ ਤੋਂ ਇਲਾਵਾ 11ਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀ ਵੀ ਸਾਇੰਸ ਰੂਮ ਅਤੇ ਆਰਟ ਐਂਡ ਕਰਾਫਟ ਦੇ ਕਮਰਿਆ ਵਿੱਚ ਹੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਨ 2015 ਵਿੱਚ ਸਕੂਲ ਦੀ ਇਮਾਰਤ ਦੇ ਦੋਨੋਂ ਬਲਾਕਾ ਦੇ 20 ਕਮਰਿਆ ਨੂੰ ਅਸੁੱਰਖਿਅਤ ਮਹਿਸੂਸ ਕਰਦੇ ਹੋਏ ਡੀ.ਐਨ.ਆਰ. ਵੱਲੋਂ ਢਾਹ ਦਿੱਤਾ ਗਿਆ ਸੀ, ਜਦਕਿ ਉਸ ਤੋਂ ਬਾਅਦ ਸਿਰਫ਼ 3 ਕਮਰੇ ਹੀ ਬਣਾਏ ਗਏ ਹਨ, ਜਦੋਂ ਕਿ ਸਕੂਲ ਨੂੰ 17 ਹੋਰ ਕਮਰਿਆ ਦੀ ਜ਼ਰੂਰਤ ਹੈ ਤਾਂ ਜੋ ਬਾਰਵੀਂ ਦੇ ਸਾਇੰਸ ਗਰੁੱਪ ਨੂੰ ਚਲਾਇਆ ਜਾ ਸਕੇ। ਜਿਸ ਨਾਲ ਗਰੀਬ ਪਰਿਵਾਰਾਂ ਦੇ ਬੱਚਿਆ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਮੋਟੀਆਂ ਫੀਸਾ ਦੇਕੇ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ ਅਤੇ ਉਹ ਸਰਕਾਰੀ ਸਕੂਲ ਤੋਂ ਚੰਗੀ ਸਿੱਖਿਆ ਹਾਸਲ ਕਰਕੇ ਆਪਣੀ ਮੰਜਿਲ ਤੇ ਪਹੁੰਚ ਸਕਣ। ਇਸ ਤੋਂ ਇਲਾਵਾ ਕਲਰਕ ਦੇ ਲਈ ਕੋਈ ਕਮਰਾ ਨਹੀਂ ਅਤੇ ਨਾ ਹੀ ਸਕੂਲ ਵਿੱਚ ਕੋਈ ਸਪੋਰਟਸ ਰੂਮ ਹੈ। ਪ੍ਰਿੰਸ਼ੀਪਲ ਦੇ ਦਫ਼ਤਰ ਦੀ ਹਾਲਤ ਵੀ ਖਰਾਬ ਹੈ। ਸਕੂਲ ਦਾ ਖੇਡ ਮੈਦਾਨ ਵੀ ਨੀਵਾ ਹੈ, ਜਿਸ ਵਿੱਚ ਥੋੜੀ ਜਿਹੀ ਬਾਰਸ ਹੋਣ ਨਾਲ ਪਾਣੀ ਜਮਾ ਹੋ ਜਾਂਦਾ ਹੈ। ਹਲਕੇ ਦੇ ਵੱਡੇ ਸਕੂਲਾ ਵਿੱਚ ਸਾਮਲ ਇਸ ਸਬ-ਡਵੀਜਨ ਪੱਧਰ ਦੇ ਸਕੂਲ ਦੀ ਹਾਲਤ ਇਹ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਸਕੂਲ ਵਿੱਚ ਕਮਰਿਆ ਦੀ ਬਹੁਤ ਜਰੂਰਤ ਹੈ ਜਦਕਿ ਕਿ ਪਿਛਲੇ ਲੰਮੇ ਸਮੇਂ ਤੋਂ ਸਿਰਫ਼ 10 ਕਲਾਸ ਰੂਮ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਦੂਸਰੀ ਤਰਫ਼ ਕਮਰਿਆ ਦੀਆਂ ਛੱਤਾਂ ਨਾ ਹੋਣ ਕਾਰਨ ਸਕੂਲ ਦੇ ਫਰਨੀਚਰ ਦੀ ਹਾਲਤ ਵੀ ਖਸ਼ਤਾ ਹੋ ਚੁੱਕੀ ਹੈ। ਇਸ ਸਬੰਧੀ ਸਕੂਲ ਪ੍ਰਿੰਸੀਪਲ ਨਾਲ ਸੰਪਰਕ ਕਰਨ ਤੇ ਪਤਾ ਲਗਾ ਕਿ ਸਰਬ ਸਿੱਖਿਆ ਅਭਿਆਨ ਵੱਲੋਂ ਸਕੂਲ ਦੇ 3 ਕਮਰਿਆ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬ-ਡਵੀਜਨ ਪੱਧਰ ਦੇ ਸਕੂਲ ਲਈ ਜਲਦ ਗ੍ਰਾਂਟ ਜਾਰੀ ਕੀਤੀ ਜਾਵੇ ਤਾਂ ਜੋ ਇਸ ਖੇਤਰ ਦੇ ਬੱਚਿਆ ਨੂੰ ਆਉਂਣ ਵਾਲੇ ਭਵਿੱਖ ਵਿੱਚ ਸਿੱਖਿਆ ਪ੍ਰਾਪਤ ਹੋ ਸਕੇਂ।.

www.budhladacity.com

ਬੁਢਲਾਡਾ ਦੀ ਮੁਟਿਆਰ ਦੀ ਹੋਈ ‘ਮਿਸਜ਼ ਵਰਲਡ ਪੰਜਾਬਣ’ ਮੁਕਾਬਲੇ ਲਈ ਚੋਣ (1 ਫਰਵਰੀ)

ਬੁਢਲਾਡਾ -ਲੰਡਨ ਵਿਖੇ ਹੋਣ ਜਾ ਰਹੇ ‘ਮਿਸਜ਼ ਵਰਲਡ ਪੰਜਾਬਣ’ ਮੁਕਾਬਲੇ ਵਿੱਚ ਬੁਢਲਾਡਾ ਸ਼ਹਿਰ ਦੀ ਜਸਵੀਰ ਕੌਰ ਭਾਗ ਲੈਣ ਜਾ ਰਹੀ ਹੈ, ਜਿਸ ਦੀ ਬੀਤੇ ਦਿਨੀ ਪਟਿਆਲਾ ਵਿਖੇ ਹੋਏ ਚੋਣ ਮੁਕਾਬਲੇ ‘ਚ ਚੋਣ ਕੀਤੀ ਗਈ ਹੈ। ਸਥਾਨਕ ਸ਼ਹਿਰ ਦੀ ਜਸਵੀਰ ਕੌਰ ਦੇ ਲੰਡਨ ਮੁਕਾਬਲੇ ਲਈ ਚੁਣੇ ਜਾਣ ਤੋਂ ਬਾਅਦ ਜਸਵੀਰ ਕੌਰ ਦਾ ਬੁਢਲਾਡਾ ਪੁੱਜਣ ‘ਤੇ ਸ਼ਹਿਰ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵੀਰ ਕੌਰ ਨੇ ਦੱਸਿਆ ਕਿ ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚੋਂ 16 ਗੇੜਾਂ ‘ਚ ਕਰਵਾਏ ਜਾਣ ਵਾਲੇ ‘ਕੋਹੇਨੂਰ ਮਿਸਜ਼ ਵਰਲਡ ਪੰਜਾਬਣ’ ਦੇ ਸੁੰਦਰਤਾ ਮੁਕਾਬਲਿਆਂ ਦੇ ਤੀਜੇ ਪੜਾਅ ਤਹਿਤ ਲੰਡਨ ਵਿਖੇ ਹੋਣ ਜਾ ਰਹੇ ‘ਮਿਸਜ਼ ਵਰਲਡ ਪੰਜਾਬਣ’ ਮੁਕਾਬਲੇ ਲਈ ਬੁਢਲਾਡਾ ਸ਼ਹਿਰ ਦੀ ਗਿੱਧਾ ਕੋਚ ਅਤੇ ਸਭਿਆਚਾਰਕ ਮਹਿਲਾ ਮੰਡਲ ਦੀ ਸਰਗਰਮ ਮੈਂਬਰ ਜਸਵੀਰ ਕੌਰ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਦੱਸਿਆਂ ਕਿ 27 ਜਨਵਰੀ ਨੂੰ ਪਟਿਆਲਾ ਵਿਖੇ ਹੋਏ ਇਸ ਅਡੀਸ਼ਨ ‘ਚ ਪੰਜਾਬ ਭਰ ਤੋਂ 50 ਦੇ ਕਰੀਬ ਮੁਟਿਆਰਾਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿੱਚੋਂ ਸਿਰਫ 13 ਮੁਟਿਆਰਾਂ ਦੀ ਚੋਣ ਹੋਈ ਹੈ। ਵਰਣਨਯੋਗ ਹੈ ਕਿ ਬੁਢਲਾਡਾ ਦੀ ਇਹ ਮੁਟਿਆਰ ਸਰਕਾਰੀ ਮਿਡਲ ਸਕੂਲ ਗੋਬਿੰਦਪੁਰਾ ਵਿਖੇ ਕੰਪਿਉਟਰ ਫਕੈਲਟੀ ਵਜੋਂ ਤਾਇਨਾਤ ਹੈ ਅਤੇ ਇਸ ਤੋਂ ਪਹਿਲਾਂ ਵੀ ਗਿੱਧੇ ਦੇ ਕੋਚ ਵਜੋਂ ਅਨੇਕਾਂ ਪ੍ਰਾਪਤੀਆਂ ਕਰ ਚੁੱਕੀ ਹੈ। ਇਸ ਮੌਕੇ ਕੌਸਲਰ ਸੁਖਵਿੰਦਰ ਕੌਰ ਸੁੱਖੀ, ਪਰਮਜੀਤ ਕੌਰ, ਮਨਦੀਪ ਕੌਰ ਏ ਆਰ ਸਿੰਚਾਈ ਵਿਭਾਗ ਬੁਢਲਾਡਾ, ਸੁਨੈਨਾਂ ਸ਼ਰਮਾਂ ਸਮੇਤ ਹੋਰ ਸਭਿਆਚਾਰਕ ਮਹਿਲਾ ਮੰਡਲ ਬੁਢਲਾਡਾ ਦੀਆਂ ਆਗੂਆਂ ਵੱਲੋਂ ਗੁਲਦਸਤੇ ਭੇਂਟ ਕਰਕੇ ਜਸਵੀਰ ਕੌਰ ਦਾ ਸਵਾਗਤ ਕੀਤਾ ਗਿਆ।.

www.budhladacity.com

ਰਾਸ਼ਟਰੀ ਕਿਸ਼ੋਰ ਸਵਾਸਥ ਕਾਰਜ ਸਿਖਲਾਈ ਵਰਕਸ਼ਾਪ

ਬੁਢਲਾਡਾ 18 ਜਨਵਰੀ -ਸਥਾਨਕ ਸਬ-ਡਵੀਜਲ ਸਿਵਲ ਹਸਪਤਾਲ ਵਿਖੇ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਜ (ਆਰ.ਕੇ.ਐਸ.ਕੇ) ਤਹਿਤ 10 ਤੋਂ 19 ਸਾਲ ਦੀ ਕਿਸ਼ੋਰ ਅਵਸਥਾ ‘ਚ ਆਉਣ ਵਾਲੀਆਂ ਤਬਦੀਲੀਆਂ ਤੋਂ ਜਾਣੂ ਕਰਵਾਉਣ ਲਈ ਲਗਾਈ ਗਈ 6 ਦਿਨ੍ਹਾਂ ਸਿਖਲਾਈ ਵਰਕਸ਼ਾਪ ਦੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਟਰੇਨਿੰਗ ਪ੍ਰੋਗਰਾਮ ਦੌਰਾਨ ਬਲਾਕ ਐਜੂਕੇਟਰ ਕ੍ਰਿਸ਼ਨ ਕੁਮਾਰ, ਸਿਹਤ ਸੁਪਰਵਾਇਜਰ ਭੁਪਿੰਦਰ ਸਿੰਘ, ਭੋਲਾ ਸਿੰਘ ਵਿਰਕ, ਏ ਐਨ ਐਮ ਰਵਿੰਦਰ ਕੌਰ ਨੇ ਕਿਸੋਰ ਅਵਸਥਾਂ ਮੌਕੇ ਆਉਣ ਵਾਲੀਆਂ ਮੁਸ਼ਕਿਲਾ ਬਾਰੇ ਸਿਖਲਾਈ ਦਿੱਤੀ ਗਈ।ਬੁਲਾਰਿਆ ਨੇ ਕਿਹਾ ਕਿ ਕਿਸ਼ੋਰ ਅਵਸਥਾ ਦਾ ਸਮਾਂ ਲੜਕੇ-ਲੜਕੀਆਂ ਦੇ ਵਾਧੇ ਦਾ ਸਮਾਂ ਵੀ ਹੁੰਦਾਂ ਹੈ ਇਸ ਦੌਰਾਨ ਖਾਸ ਕਰਕੇ ਲੜਕੀਆਂ ਚ ਕੁਝ ਮਹੱਤਵਪੂਰਨ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਹਨ ਜਿੰਨ੍ਹਾਂ ਤੋਂ ਘਬਰਾਉਣ ਦੀ ਜਰੂਰਤ ਨਹੀਂ ਸਗੋਂ ਇਸ ਸਮੇ ਆਪਣੇ ਪਰਿਵਾਰਕ ਮੈਂਬਰ ਮਾਤਾ, ਭੈਣ ਜਾ ਡਾਕਟਰ ਨਾਲ ਸਲਾਹ ਮਸ਼ਵਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਨੌਜਵਾਨਾਂ ਲਈ ਵਧਦੀ ਉਮਰ ਵਾਸਤੇ ਚੰਗੀ ਖੁਰਾਕ ਦੀ ਲੋੜ ਵੀ ਰਹਿੰਦੀ ਹੈ ਅਤੇ ਮਨੁੱਖ ਦੀ ਸਿਹਤ ਅਤੇ ਮਾਨਸਿਕ ਤੰਦਰੁਸਤੀ ਦਾ ਆਧਾਰ ਚੰਗੀ ਖੁਰਾਕ ਹੀ ਹੈ ਇਸ ਨਾਲ ਜਿਥੇ ਸਰੀਰ ਨੂੰ ਤਾਕਤ ਮਿਲਦੀ ਹੈ ਉਥੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ। ਬੁਲਾਰਿਆ ਨੇ ਯੁਵਕਾਂ ਨੂੰ ਬਾਜਾਰੀ ਜੰਕ ਫੁਡ ਨਾ ਖਾਣ ਦੀ ਸਲਾਹ ਵੀ ਦਿੱਤੀ। ਸੀਨੀਅਰ ਮੈਡੀਕਲ ਅਫਸਰ ਡਾ: ਹਰਦੀਪ ਸ਼ਰਮਾਂ ਨੇ ਦੱਸਿਆਂ ਕਿ ਇਸ ਸਿਖਾਈ ਵਰਕਸ਼ਾਪ ਦੌਰਾਨ ਸਿਖਲਾਈ ਲੈਣ ਵਾਲੇ ਵਲੰਟੀਅਰ ਲੜਕੇ-ਲੜਕੀਆਂ ਅੱਗੋਂ ਆਪਣੇ ਗਰੁਪ ਬਣਾਕੇ ਵਧਦੀ ਉਮਰ ਦੇ ਲੜਕੇ-ਲੜਕੀਆਂ ਨੂੰ  ਕਿਸ਼ੋਰ ਅਵਸਥਾ ਦੀਆਂ ਸਮੱਸਿਆਂਵਾਂ ਸਬੰਧੀ ਜਾਣੂ ਕਰਵਾਉਦਿਆਂ ਉਸ ਦੇ ਹੱਲ ਸਬੰਧੀ ਦੱਸਣ ਚ ਸਹਿਯੋਗ ਕਰਨਗੇ। ਇਸ ਮੌਕੇ ਆਸ਼ਾ ਫੇਸੀਲੇਟਰ ਸੁਖਵਿੰਦਰ ਕੌਰ ਸੁੱਖੀ, ਆਸ਼ਾ ਵਰਕਰ ਰਾਜਵਿੰਦਰ ਕੌਰ, ਨਿਸ਼ਾ ਰਾਣੀ, ਕੁਲਦੀਪ ਕੌਰ, ਮੰਜੂ ਰਾਣੀ ,ਜੋਤੀ ਵਰਮਾਂ, ਆਦਿ ਮੌਜੂਦ ਸਨ।.

www.budhladacity.com

ਕੰਮੀਆਂ ਦੇ ਵਿਹੜਿਆਂ ‘ਚ ਮਘਦੇ ਸੂਰਜ ਅਸਤ ਹੋਣ ਲੱਗੇ

ਬੁਢਲਾਡਾ -ਪਿੰਡ ਗੁਰਨੇ ਕਲਾਂ ਅੰਦਰ ਕੰਮੀਆਂ ਦੇ ਵਿਹੜਿਆਂ ‘ਚ ਮਘਦੇ ਸੂਰਜ ਝਾੜਾਂ ਦੀ ਬੁੱਕਲ ‘ਚ ਗੋਡੀ ਮਾਰਕੇ ਅਸਤ ਹੋਣ ਕਿਨਾਰੇ ਹਨ। ਪਿੰਡ ਦੇ ਤਿੰਨ ਪਰਿਵਾਰਾਂ ਦੇ ਤਿੰਨ ਨੌਜਵਾਨਾਂ ਨੂੰ ਵੱਖ-ਵੱਖ ਬਿਮਾਰੀਆਂ ਨੇ ਖਾ ਲਿਆ ਹੈ। ਜਿਹਨਾਂ ਘਰਾਂ ‘ਚ ਇਹ ਮਘਦੇ ਸੂਰਜ ਅਸਤ ਹੋਣ ਲੱਗੇ ਹਨ, ਉਹਨਾਂ ਦੀਆਂ ਮਾਂਵਾ ਆਪਣੇ ਇਹਨਾਂ ਪੁੱਤਰਾਂ ਨੂੰ ਭੁੱਖੀਆਂ ਤ੍ਰਿਹਾਈਆਂ ਰਹਿ ਕੇ ਵੀ ਰੌਜੀ ਰੋਟੀ ਦੀ ਆਸ ਮਨ ਵਿੱਚ ਪਾਲਦਿਆਂ ਉਹਨਾਂ ਦੇ ਦਰਦਾਂ ‘ਤੇ ਫੂੱਕਾਂ ਮਾਰਦੀਆਂ ਅੱਥਰੂ ਵਹ੍ਹਾ ਰਹੀਆਂ ਹਨ। ਪਿੰਡ ਦੀ 70 ਸਾਲਾਂ ਮਾੜੋ ਕੌਰ ਦੇ ਮਾੜੇ ਕਰਮਾਂ ਨੂੰ ਉਹਦਾ ਪੁੱਤ ਸੁਖਪਾਲ ਸਿੰਘ ਪਾਲੂ ਘਰ ਦੀ ਗਰੀਬੀ ਕਾਰਨ ਦਿਮਾਗੀ ਸੰਤੁਲਨ ਖੋ ਬੈਠਾ ਹੈ। ਉਹਦੀ ਪਤਨੀ ਮਹਿੰਦਰ ਕੌਰ ਨੇ ਬਾਣ ਦੀਆਂ ਰਸੀਆਂ ਨਾਲ ਬੁਣੇ ਮੰਜੇ ਉੱਤੇ ਸੰਗਲ ਨਾਲ ਬੰਨਕੇ ਰੱਖਿਆ ਹੋਇਆ ਹੈ, ਤੇ ਪਾਲੂ ਦਿਨ-ਰਾਤ ਯਬਲੀਆਂ ਮਾਰ ਰਿਹਾ ਹੈ। ਕਦੇ ਕਦੇ ਮੰਜੇ ਤੇ ਖੜ੍ਹਾ ਹੋਕੇ ਭੰਗੜਾ ਪਾਉਂਦਿਆਂ ਉੱਚੀਆਂ ਕਿੱਲਕਾਰੀਆਂ ਮਾਰਦਾ ਹੈ। ਮਾੜੋ ਬੁੜੀ ਅਤੇ ਉਸਦੀ ਨੂੰਹ ਮਹਿੰਦਰ ਕੌਰ ਹੁਣ ਪਾਲੁ ਦੇ ਦੋਵੇਂ ਪੁੱਤਰਾਂ ਦਾ ਪਾਲਣ-ਪੋਸਣ ਕਰਨ ਲੱਗੀਆਂ ਹੋਈਆਂ ਹਨ। ਇਸ ਆਸ ਨਾਲ ਕਿ ਸਾਇਦ ਉਹ ਵੱਡੇ ਹੋਕੇ ਉਹਨਾਂ ਦੀ ਡੰਗੋਰੀ ਬਣ ਜਾਣਗੇ। ਕਈ ਥਾਵਾਂ ਤੇ ਪਾਲੁ ਦਾ ਇਲਾਜ ਵੀ ਕਰਵਾਉਂਣ ਦਾ ਯਤਨ ਕੀਤਾ ਗਿਆ, ਪ੍ਰੰਤੂ ਪੈਸਿਆ ਦੀ ਥੂੜ ਕਾਰਨ ਉਸਦਾ ਇਲਾਜ ਅੱਗੇ ਨਹੀਂ ਵੱਧ ਸਕਿਆ। ਇਸੇ ਤਰ੍ਹਾਂ ਇਸ ਦਲਿਤ ਵਿਹੜੇ ਦਾ ਹਰਵਿੰਦਰ ਸਿੰਘ ਮੰਗੂ ਪੁੱਤਰ ਤਰਸੇਮ ਸਿੰਘ ਹੁਣ 21 ਸਾਲਾਂ ਦਾ ਹੋ ਗਿਆ ਹੈ। ਜਦੋਂ ਉਸਦੀ ਉਮਰ 10ਕੁ ਸਾਲਾਂ ਦੀ ਸੀ ਤਾਂ ਉਸਨੂੰ ਵੀ ਪੱਤਾ ਨਹੀਂ ਕਿਹੜੀ ਅਜਿਹੀ ਪੋਣ ਨੇ ਆ ਦਬੋਚਿਆ ਕਿ ਉਹ ਵੀ 11 ਸਾਲਾਂ ਤੋਂ ਮੰਜੇ ਨਾਲ ਬੰਨ੍ਹਿਆ ਹੋਇਆ ਹੈ। ਮੰਗੂ ਵੀ ਖਿੜ-ਖਿੜ ਹੱਸਦਾ ਹੈ, ਦੰਦ ਕਰੀਚਦਾ ਹੈ ਅਤੇ ਕਚੀਚੀਆਂ ਵੱਟਦਾ ਹੈ। ਪਰਿਵਾਰ ਵਾਲੇ ਦਿਨ ਚੜ੍ਹਦੇ ਦੇ ਨਾਲ ਉਸਦਾ ਮੰਜਾ ਗਲੀ ਦੇ ਮੁੱਖ ਗੇਟ ‘ਤੇ ਡਾਹਕੇ ਉਸਨੂੰ ਸੰਗਲ ਲਾ ਦਿੰਦੇ ਹਨ। ਮੰਗੂ ਦਾ ਘਰ ਦੇ ਗੇਟ ਨਾਲ ਸਾਰਾ ਦਿਨ ਬੰਨ੍ਹਿਆ ਰਹਿਣਾ ਘਰ ਦੀ ਰਾਖੀ ਦਾ ਵੀ ਇੱਕ ਸਬੱਬ ਬਣਿਆ ਹੋਇਆ ਹੈ। ਵਿਧਵਾ ਅਮਰਜੀਤ ਕੌਰ ਪਤਨੀ ਤਰਸੇਮ ਸਿੰਘ ਆਪਣੇ ਦੂਸਰੇ ਛੋਟੇ ਪੁੱਤਰ ਦੇ ਪਾਲਣ ਪੋਸਣ ਤੇ ਲੱਗੀ ਹੋਈ ਹੈ। ਉਸ ਨੇ ਆਪਣੇ ਛੋਟੇ ਪੁੱਤਰ ਸੁਖਪਾਲ ਪਾਲੀ ਨੂੰ 9ਵੀਂ ਕਲਾਸ ਚੋਂ ਹਟਾਕੇ ਦਿਹਾੜੀ ‘ਤੇ ਜਾਣ ਲਾ ਦਿੱਤਾ ਹੈ। ਇਸੇ ਤਰ੍ਹਾਂ ਪਿੰਡ ਦਾ 30 ਸਾਲਾਂ ਬੀਰਬਲ ਸਿੰਘ ਨੇ ਕਦੇ ਸੋਚਿਆ ਹੋਵੇਗਾ ਕਿ ਉਹ ਅਕਬਰ ਦੇ ਦਰਬਾਰ ਵਿੱਚ ਮੰਤਰੀ ਹੋਵੇਗਾ, ਪਰ ਉਸਦੇ ਸੁਪਨੇ ਵੀ ਜਿਸਮ ਦੀਆਂ ਦੋਨੇ ਕਿਡਨੀਆਂ ਨੇ ਚੂਰ-ਚੂਰ ਕਰ ਦਿੱਤੇ ਹਨ। ਬੀਰਬਲ ਆਪਣੀਆਂ ਦੋਵੇਂ ਕਿਡਨੀਆਂ ਤੋਂ ਵਾਂਝਾ ਹੋ ਕੇ ਉਦਾਸੀ ਦੇ ਆਲਮ ਵਿੱਚ ਹੈ। ਕੋਈ ਵੀ ਭੈਣ-ਭਰਾ, ਰਿਸਤੇਦਾਰ, ਸਾਕ ਸਬੰਧੀ ਉਸਨੂੰ ਇੱਕ ਕਿਡਨੀ ਦਾਨ ਦੇਣ ਲਈ ਅੱਗੇ ਨਹੀਂ ਆ ਰਿਹਾ। ਤਿੰਨ ਭੈਣਾ ਅਤੇ ਦੋ ਧੀਆਂ ਦਾ ਪਿਤਾ ਬੀਰਬਾਲ ਡੂੰਘੀਆਂ ਸੋਚਾਂ ‘ਚ ਡੂਬਿਆ ਵਿਹੜੇ ‘ਚ ਮਿੱਟੀ ਖਰੋਲਦਾ ਰਹਿੰਦਾ ਹੈ। ਪਿੰਡ ਦੇ ਲੋਕਾਂ ਨੇ ਇੱਕਲੇ ਬੀਰਬਾਲ ਸਿੰਘ ਦੀ ਕੁਝ ਥੋੜੀ ਬਹੁਤ ਇਲਾਜ ਲਈ ਮਦਦ ਤਾਂ ਕੀਤੀ ਹੈ. ਪ੍ਰੰਤੂ ਦੋਵੇ ਹੀ ਕਿਡਨੀਆਂ ਫੈਲ ਹੋ ਜਾਣ ਨਾਲ ਇਹ ਸੂਰਜ ਵੀ ਡੁੱਬਣ ਕਿਨਾਰੇ ਹੈ। ਪਿੰਡ ਦੇ ਇਤਿਹਾਸਿਕ ਖੋਜੀ ਪ੍ਰਿੰਸੀਪਲ ਜਗਜੀਤ ਸਿੰਘ ਅੋਲਖ, ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ, ਸਟੇਟ ਐਵਾਰਡੀ ਅਧਿਆਪਕ ਪਿਆਰਾ ਸਿੰਘ ਗੁਰਨੇ ਕਲਾਂ, ਅਧਿਆਪਕ ਆਗੂ ਅਮਨਦੀਪ ਸ਼ਰਮਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਅੋਲਖ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਇਹਨਾਂ ਤਿੰਨਾਂ ਪਰਿਵਾਰਾਂ ਦੀ ਤੁਰੰਤ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਕੰਮੀਆਂ ਦੇ ਵਿਹੜੀਆਂ ‘ਚ ਮਘਦੇ ਸੂਰਜ ਅਸਤ ਹੋਣੋਂ ਬੱਚ ਸਕਣ।.

www.budhladacity.com

ਪਿੰਡ ਬਹਾਦਰਪੁਰ ਦੀ ਕੈਂਸਰ ਪੀੜਤ ਵਿਦਿਆਰਥਣ ਦੀ ਇਲਾਜ ਲਈ ਅਪੀਲ (7 ਜਨਵਰੀ)

ਬੁਢਲਾਡਾ -ਪਿੰਡ ਬਹਾਦਰਪੁਰ ਦੀ ਵਿਦਿਆਰਥਣ ਗੁਰਮੀਤ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਸੰਜੋਏ ਸੁਪਨੇ ਇੱਕ ਦਿਨ ਕੈਂਸਰ ਦੀ ਪੀੜ ਬਣਕੇ ਰਹਿ ਜਾਣਗੇ। ਅਚਾਨਕ ਹੀ ਉਹਦੇ ਗਲ੍ਹ ਵਿੱਚ ਬਣੀ ਗੰਢ ਨੂੰ ਕਿਸੇ ਪ੍ਰਾਈਵੇਟ ਡਾਕਟਰ ਤੋਂ ਚੈਕ ਕਰਵਾਇਆਂ ਗਿਆ ਤਾਂ ਚੈੱਕ ਕਰਨ ਵਾਲੇ ਡਾਕਟਰ ਨੇ ਗੁਰਮੀਤ ਕੌਰ ਦੇ ਪੈਰਾਂ ਹੇਠੋਂ ਉਦੋਂ ਮਿੱਟੀ ਕੱਢ ਦਿੱਤੀ, ਜਦੋਂ ਉਸਨੇ ਕਿਹਾ ਕਿ ਇਸ ਕੁੜੀ ਨੂੰ ਬਿਕਾਨੇਰ ਦੇ ਕੈਂਸਰ ਹਸਪਤਾਲ ਵਿੱਚ ਇੱਕ ਵਾਰ ਜ਼ਰੂਰ ਦਿਖਾਕੇ ਆਓ। ਵਿਦਿਆਰਥਣ ਗੁਰਮੀਤ ਕੌਰ ਆਪਣੇ ਪਿਤਾ ਬਲਵੀਰ ਸਿੰਘ ਨਾਲ ਘਰ ਵਾਪਸ ਮੁੜਦਿਆਂ ਡੂੰਘੇ ਫਿਕਰਾਂ ‘ਚ ਡਿਕ ਡੋਲੇ ਖਾਂਦੀ ਜਦੋਂ ਘਰ ਵਾਪਸ ਪਰਤੀ ਤਾਂ ਅਗਲੇ ਦਿਨ ਹੀ ਉਸ ਦਾ ਪਿਤਾ ਅਤੇ ਮਾਤਾ ਕਰਮਜੀਤ ਕੌਰ ਪਿੰਡ ਬਹਾਦਰਪੁਰ ਦੀ ਟਿੱਬਾ ਬਸਤੀ ਵਿੱਚੋਂ ਪੈਦਲ ਤੁਰਕੇ ਆਉਂਦਿਆ ਬਰੇਟਾ ਦੇ ਰੇਲਵੇ ਸਟੇਸ਼ਨ ਤੋਂ ਸਵੇਰੇ ਸਵੇਰੇ ਚੱਲਣ ਵਾਲਾ ਡੱਬਾ ਫੜ੍ਹਕੇ ਬਠਿੰਡਾ ਪਹੁੰਚ ਗਏ, ਜਿੱਥੋਂ ਉਨ੍ਹਾਂ ਨੇ ਬੀਕਾਨੇਰ ਨੂੰ ਜਾਂਦੀ ਕੈਂਸਰ ਟਰੇਨ ਫੜ੍ਹ ਲਈ। ਜਿੱਥੇ ਪੁੱਜਦਿਆਂ ਡਾਕਟਰਾਂ ਨੇ ਉਸਨੂੰ ਗਲ੍ਹੇ ਦਾ ਕੈਂਸਰ ਦੱਸਕੇ ਡੇਢ ਲੱਖ ਰੁਪਏ ਖ਼ਰਚ ਆਉਂਣ ਦਾ ਅਨੁਮਾਨ ਵੀ ਦੱਸ ਦਿੱਤਾ। ਆਪਣੀ ਦਸਵੀਂ ਜਮਾਤ ਦੀ ਪੜ੍ਹਾਈ ਵਿੱਚੇ ਛੱਡਦਿਆਂ ਇੱਕ ਮਜ਼ਦੂਰ ਦੀ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਪਨੇ ਲੈਣ ਵਾਲੀ ਧੀ ਗੁਰਮੀਤ’ ਹੁਣ ਗਲ੍ਹੇ ਦੇ ਕੈਂਸਰ ਨਾਲ ਮੰਜ੍ਹੇ ਨਾਲ ਜੁੜੀ ਹੋਈ ਹੈ। ਪਿੰਡ ਦੇ ਗੁਰੂ ਗੋਬਿੰਦ ਸਿੰਘ ਵਿਦਿਅਕ ਭਲਾਈ ਕਲੱਬ ਅਤੇ ਗੁਰਮੱਤ ਪ੍ਰਚਾਰ ਕਮੇਟੀ ਵੱਲੋਂ ਥੋੜ੍ਹੀ ਬਹੁਤੀ ਮਦਦ ਕੀਤੀ ਗਈ ਸੀ, ਪਰ ਹੁਣ ਉਹ ਇਲਾਜ ਤੋਂ ਬਿਨ੍ਹਾਂ ਘੋਰ ਗਰੀਬੀ ਦੇ ਵਿਹੜੇ ਵਿੱਚ ਲਾਚਾਰ ਹੈ। ਕੋਈ ਵੀ ਉਹਦਾ ਦਰਦ ਪਹਿਚਾਣਨ ਵਾਲਾ ਦਰਦੀ ਉਹਦੇ ਵਿਹੜੇ ਨਹੀਂ ਪੁੱਜਿਆ। ਤਿੰਨ ਭੈਣਾਂ ਅਤੇ ਇੱਕ ਭਰਾ ਦੇ ਉਦਾਸ ਚਿਹਰਿਆਂ ਨੂੰ ਦੇਖਦੀ ਉਹ ਹੋਰ ਉਦਾਸ ਹੋ ਜਾਂਦੀ ਹੈ। ਉਸਦੇ ਪਿਤਾ ਦੀ ਨਜ਼ਰ ਕਮਜੋਰ ਹੋਣ ਕਾਰਨ ਉਹ ਕਿਸੇ ਵੀ ਕੰਮ ‘ਤੇ ਜਾਣ ਜੋਗਾ ਨਹੀਂ ਰਿਹਾ। ਰਾਜਿੰਦਰਾ ਹਸਪਤਾਲ ਪਟਿਆਲਾ ਵੀ ਉਸ ਨੂੰ ਦਿਖਾਇਆ ਗਿਆ ਤੇ ਗਰੀਬੀ ਦਾ ਵਾਸਤਾ ਵੀ ਪਾਇਆ ਗਿਆ, ਪਰ ਉਥੇ ਵੀ ਕੋਈ ਗੱਲ ਨਾ ਬਣੀ। ਬੀਕਾਨੇਰ ਦੇ ਕੈਂਸਰ ਹਸਪਤਾਲ ਨੇ ਉਸਦੇ ਇਲਾਜ ਲਈ ਘੱਟੋਂ-ਘੱਟ ਡੇਢ ਲੱਖ ਰੁਪਏ ਖ਼ਰਚਾ ਦੱਸਿਆ ਹੈ। ਇਸ ਵਿਦਿਆਰਥਣ ਦੀ ਪੰਜਾਬ  ਦੇ ਦਰਦੀਆਂ ਨੂੰ ਅਪੀਲ ਹੈ ਕਿ ਉਹ ਉਸਦੇ ਇਲਾਜ ਲਈ ਉਹਦੀ ਬਾਂਹ ਫੜ੍ਹ ਲੈਣ ਤਾਂ ਜੋ ਉਹ ਠੀਕ-ਠਾਕ ਹੋਕੇ ਸਿੱਖਿਆ ਦੇ ਖੇਤਰ ਵਿੱਚ ਆਪਣੀ ਮੰਜਿਲ ‘ਤੇ ਪਹੁੰਚ ਸਕੇ। -ਐਨ.ਪੀ. ਸਿੰਘ.

www.budhladacity.com

ਘਰ ‘ਚ ਦਾਖ਼ਲ ਹੋਕੇ ਅਣਪਛਾਤੇ ਵਿਅਕਤੀ ਨੇ ਅੌਰਤ ਦੇ ਗਹਿਣੇ ਲੁੱਟੇ (30Dec)

ਬੁਢਲਾਡਾ -ਅੱਜ ਦੇਰ ਸਾਮ ਸ਼ਹਿਰ ਦੇ ਓਵਰ ਬ੍ਰਿਜ ਨਜ਼ਦੀਕ ਲੁਟੇਰਿਆ ਵੱਲੋ ਇੱਕ ਘਰ ਅੰਦਰ ਦਾਖ਼ਲ ਹੋ ਕੇ ਇੱਕ ਅੌਰਤ ਦੀ ਮਾਰਕੁੱਟ ਕਰਨ ਅਤੇ ਲੁੱਟਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਾਮ ਦੇ ਕਰੀਬ 7 ਵਜੇ ਇੱਕ ਅਣਪਛਾਤਾ ਪੱਗੜੀ ਧਾਰੀ ਨੌਜਵਾਨ ਵਿਅਕਤੀ’ ਸੁਰਿੰਦਰ ਕੁਮਾਰ ਪੈਟਰੋਲ ਪੰਪ ਵਾਲਿਆ ਦੇ ਘਰ ਅੰਦਰ ਦਾਖ਼ਲ ਹੋਕੇ ਘਰ ‘ਚ ਮੌਜੂਦ ਸੁਰਿੰਦਰ ਕੁਮਾਰ ਦੀ ਪਤਨੀ ਸਰੀਤਾ ਰਾਣੀ (ਜੋ ਕਿ ਘਰ ਵਿੱਚ ਇੱਕਲੀ ਸੀ ਅਤੇ ਰਸੋਈ ਵਿੱਚ ਖਾਣਾ ਤਿਆਰ ਕਰ ਰਹੀ ਸੀ) ਤੋਂ ਪੈਸਿਆ ਦੀ ਮੰਗ ਕਰਦਿਆਂ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਕੇ ਉਸ ਦੀਆਂ ਕੰਨਾਂ ਦੀਆਂ ਵਾਲੀਆਂ ਪੁੱਟ ਲਈਆਂ ਅਤੇ ਉਸ ਨੂੰ ਘੜੀਸਦੇ ਹੋਏ ਨਾਲ ਦੇ ਕਮਰੇ ਵਿੱਚ ਬੰਦ ਕਰ ਦਿੱਤਾ। ਜਦੋਂ ਕੁਝ ਦੇਰ ਬਾਅਦ ਘਰ ਦੇ ਮਾਲਕ ਘਰ ਪਹੁੰਚੇ ਤਾਂ ਉਨ੍ਹਾਂ ਦੇਖਿਆਂ ਕਿ ਘਰ ਦਾ ਸਮਾਨ ਖਿਲਰਿਆ ਪਿਆ ਸੀ ਅਤੇ ਸਰੀਤਾ ਨੂੰ ਜਖ਼ਮੀ ਹਾਲਤ ‘ਚ ਕਮਰੇ ‘ਚ ਬੰਦ ਕੀਤਾ ਹੋਇਆ ਸੀ। ਉਹਨਾਂ ਤੁਰੰਤ ਹੀ ਪੁਲਿਸ ਨੂੰ ਸੁਚਿਤ ਕਰਦਿਆਂ ਜ਼ਖਮੀ ਸਰੀਤਾ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜੁਕ ਹਾਲਤ ਨੂੰ ਦੇਖਦਿਆ ਬਾਹਰ ਰੈਫਰ ਕਰ ਦਿੱਤਾ ਹੈ। ਐਸ.ਐਚ.ਓ. ਥਾਣਾ ਸਿਟੀ ਨੇ ਆਪਣੀ ਟੀਮ ਨਾਲ ਮੌਕੇ ਤੇ ਪਹੁੰਚਕੇ ਕਾਰਵਾਈ ਆਰੰਭ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਦੋਸੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। -ਓਂਕਾਰ ਸਿੰਘ ਸਿੱਧੂ.

www.budhladacity.com

ਸਾਡੇ ਰੰਗ ਦੇ ਦੁੱਪਟੇ ਲਾਲ’ ਸੁਖਪਾਲ ਵੇ ਲਲਾਰੀਆ (28ਦਸੰਬਰ)

ਬੁਢਲਾਡਾ -ਅਜੇ ਵੀ ਗਰਜਾਂ ਦੇ ਮਾਰੇ ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਪੰਚਾਇਤੀ ਚੋਣਾਂ ਵਿੱਚ ਖੁੱਲਕੇ ਨਿੱਤਰਨ ਲਈ ਅੱਗੇ ਨਹੀਂ ਆਉਂਦੇ। ਅਜਿਹੀ ਚੁਣੋਤੀ ਨੂੰ ਕਬੂਲ ਕਰਦਿਆਂ ਪਿੰਡ ਜੋਈਆਂ ਦੇ ਜੱਟਾਂ ਦਾ ਮੁੰਡਾ ਪਹਿਲੀ ਵਾਰ ਸਰਪੰਚੀ ਦੀ ਚੋਣ ਦੇ ਮੈਦਾਨ ਵਿੱਚ ਉੱਤਰਿਆ ਹੈ, ਜਿਸ ਨੂੰ ਰੰਗਾਂ ਦੀ ਖੂਬ ਜਾਣਕਾਰੀ ਹੈ। ਉਹਦੀਆਂ ਰੰਗੀਆਂ ਪੱਗਾਂ, ਦੁੱਪਟੇ, ਸੁਤੀ ਕੱਪੜੇ ਦੇਸ ਵਿਦੇਸ ਵੱਸਦੇ ਕਰੋੜਾਂ ਲੋਕਾਂ ਦੇ ਬਦਨ ਦਾ ਸਿੰਗਾਰ ਬਣਦੇ ਹਨ। ਸੁਖਪਾਲ ਨੂੰ ਨਿੱਕੇ ਹੁੰਦੇ ਹੀ ਰੰਗਾਂ ਨਾਲ ਖੇਡਣ ਦਾ ਸੌਂਕ ਸੀ, ਕਿਉਂਕਿ ਸਾਉਂਣ ਮਹੀਨੇ ਅਸਮਾਨ ‘ਤੇ ਉੱਕਰੀ ਸੱਤ ਰੰਗੀ ਪੀਂਘ ਦੇ ਰੰਗਾਂ ਚੋਂ ਇੱਕ ਨਹੀਂ’ ਉਸਨੇ ਅਨੇਕਾਂ ਰੰਗ ਆਪਣੇ ਜ਼ਿਹਨ ਵਿੱਚ ਉਤਾਰ ਲਏ ਸਨ। ਹੁਣ ਉਹ ਰੰਗਾਂ ਦੀ ਪਛਾਣ ਦਾ ਮੁਹਥਾਜ ਨਹੀਂ ਰਿਹਾ। ਇਹਨਾਂ ਰੰਗਾਂ ਵਿੱਚੋਂ ਹੀ ਹੁਣ ਉਹ ਇਹਨਾਂ ਪੰਚਾਇਤੀ ਚੋਣਾਂ ਵਿੱਚ ਪਿਛਲੇ 30 ਸਾਲਾਂ ਤੋਂ ਫਿੱਕੇ ਪੈ ਚੁੱਕੇ ਪਿੰਡ ਦੇ ਗੁਲਾਬੀ ਰੰਗ ਨੂੰ ਗੂੜ੍ਹਾ ਗੁਲਾਲ ਬਣਾਉਂਣ ‘ਤੇ ਤੁਲ ਪਿਆ ਹੈ। ਇਸ ਪਿੰਡ ‘ਤੇ ਲੰਬੇ ਸਮੇਂ ਤੋਂ ਜਰਵਾਣਿਆਂ ਦੇ ਵਿਹੜੇ ਵਿੱਚਲੀ ਤੜੀ ਦੀ ਸਰਪੰਚੀ ਨੂੰ ਤੋੜਕੇ ਭਾਈਚਾਰਕ ਸਾਂਝ ਨੂੰ ਸੁਰਜੀਤ ਕਰਨ ਲਈ ਤੁਰਿਆ ਹੋਇਆ ਹੈ। ਉਹਦੀ ਚੋਣ ਮੁਹਿੰਮ ਵਿੱਚ ਨਾ ਕੋਈ ਨਸ਼ਾ, ਨਾ ਕੋਈ ਲਾਲਚ ਅਤੇ ਨਾ ਹੀ ਕੋਈ ਇੱਕਠ ਦੇਖਣ ਨੂੰ ਮਿਲਦਾ ਹੈ। ਪਿੰਡ ਜੋਈਆਂ ਦੀ ਸਰਪੰਚੀ ਲਈ ਸੁਖਪਾਲ ਆਪਣੀ ਪਤਨੀ ਨਿਰਮਲ ਕੌਰ ਦੇ ਨਾਲ ਇੱਕਲਿਆਂ ਹੀ ਘਰੋਂ ਤੁਰ ਕੇ ਘਰੋਂ-ਘਰੀਂ ਨਵੀਂ ਪੰਚਾਇਤ ਚੁਣਨ ਦਾ ਹੋਕਾ ਦੇ ਰਿਹਾ ਹੈ। ਉਹ ਵੋਟਰਾਂ ਨੂੰ ਆਖਦਾ ਹੈ ਕਿ ਆਪਾ ਚੋਣ ਲੜ੍ਹਨੀ ਨਹੀਂ, ਚੋਣ ਕਰਨੀ ਹੈ। ਗੁਰੂ ਦੇ ਲੜ੍ਹ ਲੱਗੇ ਇਸ ਨੌਜਵਾਨ ਉਮੀਦਵਾਰ ਦਾ ਕਹਿਣਾ ਹੈ ਕਿ ਉਹ ਆਪਣੀ ਇਹ ਚੋਣ ਗੁਰਮੱਤ ਅਨੁਸਾਰ ਘਰੋਂ-ਘਰੀਂ ਜਾਕੇ ਵੋਟਾਂ ਪਾਉਂਣ ਦਾ ਵੋਟਰਾਂ ਨੂੰ ਵਲ ਵੀ ਸਿੱਖਾ ਰਿਹਾ ਹੈ। ਉਸਨੇ ਹੁਣ ਤੱਕ ਪਿੰਡ ਵਿੱਚ ਨਾ ਕੋਈ ਗੇੜ੍ਹਾ ਕੱਢਿਆ ਹੈ ਅਤੇ ਨਾ ਕੋਈ ਇੱਕਠ ਕਰਕੇ ਕਿਸੇ ਨਸ਼ੇ ਜਾ ਲਾਲਚਵਸ ਵੋਟਾਂ ਪਾਉਂਣ ਲਈ ਮਜ਼ਬੂਰ ਕੀਤਾ ਹੈ। ਉਹ ਹਰ ਘਰ ਨੂੰ ਆਪਣਾ ਸਰਪੰਚ ਚੁਣਨ ਲਈ ਅਰਦਾਸ ਬੇਨਤੀ ਕਰਦਾ ਆ ਰਿਹਾ ਹੈ। ਉਸ ਨੇ 20 ਦਸੰਬਰ ਤੋਂ 27 ਦਸੰਬਰ ਤੱਕ ਸਾਹਿਬਜ਼ਾਦਿਆ ਦੀ ਯਾਦ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਕੇ ਸਹਿਜ ਪਾਠ ਦੇ ਭੋਗ ਪਾਉਂਦਿਆਂ ਸਮੁੱਚੇ ਪਿੰਡ ਨੂੰ ਲੰਗਰ ਜ਼ਰੂਰ ਛਕਾਇਆ ਹੈ। ਉਹ ਪਿੰਡ ਦੇ ਲੋਕਾਂ ਨੂੰ ਵਾਰ-ਵਾਰ ਇਹੋਂ ਸਮਝਾਉਂਦਾ ਆ ਰਿਹਾ ਹੈ ਕਿ ਚੋਣ ਲੜ੍ਹਨ ਲਈ ਨਹੀਂ ਹੁੰਦੀ, ਬਲਕਿ ਚੋਣ ਆਪਣਾ ਨੁਮਾਇੰਦਾ ਚੁਣਨ ਲਈ ਹੁੰਦੀ ਹੈ। ਇਸ ਵਾਰ ਆਪਾਂ ਚੋਣਾਂ ਲੜ੍ਹਨ ਵਾਲਿਆਂ ਦੇ ਪਿੱਛੇ ਨਹੀਂ ਲੱਗਣਾ, ਸਗੋਂ ਆਪਣਾ ਨੁਮਾਇੰਦਾ ਖੂਦ ਚੁਣਨਾਂ ਹੈ, ਜਿਹੜਾ ਸਾਡੇ ਬਸੇਵਿਆਂ ਦੀ ਨਜ਼ਰਸਾਨੀ ਕਰਦਾ ਸਾਡੇ ਕੰਮ ਸਵਾਰੇ ਅਤੇ ਸਾਡਿਆ ਦੁੱਖਾਂ ਨੂੰ ਆਪਣੇ ਮੋਢਿਆਂ ‘ਤੇ ਥੰਮ ਲੈਣ ਲਈ ਜ਼ੋਰਾਵਰ ਵੀ ਹੋਵੇ। ਉਸ ਨੇ ਲੁਧਿਆਣਾ ਤੋਂ ਸਰਕਾਰੀ ਹੌਜਰੀ ਉਦਯੋਗਿਕ ਸਿਖਲਾਈ ਸੰਸਥਾ ਤੋਂ ਹੌਜਰੀ ਟੈਕਨੀਸੀਅਨ ਦਾ ਡਿਪਲੋਮਾ ਕਰਦਿਆਂ ਦਿੱਲੀ ਦੀਆਂ ਵੱਖ-ਵੱਖ ਇੰਡਸਟਰੀਆਂ ਵਿੱਚ ਕੱਪੜੇ ਦੀ ਰੰਗਾਈ ਦੇ ਅਨੇਕਾ ਗੂਰ ਸਿੱਖੇ ਹਨ ਤੇ ਹੁਣ ਉਹ ਬਹਾਦਰ ਗੜ੍ਹ ਹਰਿਆਣਾ ਵਿਖੇ ਹੌਜਰੀ ਟੈਕਨੀਸੀਅਨ ਵੱਲੋਂ ਕੰਮ ਕਰਦਾ ਆ ਰਿਹਾ ਹੈ। ਨਾਲ-ਨਾਲ ਉਹ ਆਪਣੇ ਪਿੰਡ ਜੋਈਆਂ ਵਿਖੇ ਖੇਤੀਬਾੜੀ ਵੀ ਕਰਦਾ ਹੈ। ਵੱਖ-ਵੱਖ ਸੂਤੀ ਕੱਪੜਿਆਂ ਨੂੰ ਆਯੁਨਿਕ ਮਸੀਨਾਂ ਰਾਹੀਂ ਰੰਗਣ ਦੀ ਉਹਦੀ ਕਲ੍ਹਾ ਜਿਹੀ ਹੋਰ ਕਲ੍ਹਾ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦੀ। ਉਸ ਨੂੰ ਅਕਸਰ ਹੀ ਮੈਚਿੰਗ ਮਾਸਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪਿੰਡ ਜੋਈਆਂ ਦਾ ਸੁਖਪਾਲ ਸਿੰਘ ਸੱਚਮੁੱਚ ਹੀ ਸੁੱਚੀ ਸਿੱਖੀ ਦੇ ਸੁੱਚੇ ਸਿਧਾਤਾਂ ‘ਤੇ ਤੁਰਦਿਆ ਹੁਣ ਆਪਣੀ ਕਲ੍ਹਾ  ਦੇ ਨਾਲ-ਨਾਲ ਆਪਣੇ ਪਿੰਡ ਨੂੰ ਵੱਖ-ਵੱਖ ਰੰਗਾਂ ਵਿੱਚ ਰੰਗਣ ਦੀ ਸੇਵਾ ਨਿਭਾਉਂਣ ਦੇ ਲਈ ਪਿੰਡ ਦੀਆਂ ਗਲੀਆਂ ‘ਚ ਸਰਪੰਚੀ ਦਾ ਚੋਣ ਨਿਸ਼ਾਨ ਟਰੈਕਟਰ ਲੈ ਕੇ ਸਾਰੇ ਹੀ ਪਿੰਡ ਨੂੰ ਆਪਣੀ ਬੁੱਕਲ ਦੇ ਨਿੱਘ ‘ਚ ਸਮਾਉਂਣ ਦਾ ਮਨ ਬਣਾਈ ਬੈਠਾ ਹੈ। ਸੁਖਪਾਲ ਸਿੰਘ ਦੀ ਚੋਣ ਮੁਹਿੰਮ ਅਤੇ ਉਸ ਦੀ ਕਲ੍ਹਾ ਸਾਰੇ ਹੀ ਪੰਜਾਬ ਦੇ ਸਰਪੰਚੀ ਦੇ ਚਾਹਵਾਨ ਉਮੀਦਵਾਰਾਂ ਨਾਲੋਂ ਵੱਖਰੀ ਹੋਕੇ ਲੋਕਾਂ ਨੂੰ ਤਾਜ ਮਹਿਲ ਵਰਗੀ ਲੱਗ ਰਹੀ ਹੈ ਅਤੇ ਜਦੋਂ ਇਸ ਪਿੰਡ ਦੀਆਂ ਅੌਰਤਾਂ ਨੂੰ ਆਪਸ ਵਿੱਚ ਗੱਲਾਂ ਕਰਦਿਆਂ ਸੁਣਿਆ ਗਿਆ ਤਾਂ ਉਹ ਆਖ ਰਹੀਆਂ ਸਨ ਕਿ “ਸਾਡੇ ਰੰਗ ਦੇ ਦੁੱਪਟੇ ਲਾਲ’ ਸੁਖਪਾਲ ਵੇ ਲਲਾਰੀਆ”।.

www.budhladacity.com

ਸ਼ਹਿਰ ਅੰਦਰ ਮਿਲੇ ਬੰਬ ਦੀ ਖ਼ਬਰ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ (29ਨਵੰਬਰ)

ਬੁਢਲਾਡਾ -ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਹਲਕੇ ਵਿੱਚ ਮਿਲੇ ਬੰਬ ਦੀ ਖ਼ਬਰ ਨਾਲ ਇੱਕ ਵਾਰ ਪੂਰਾ ਸ਼ਹਿਰ ਕੰਬ ਗਿਆ ਤੇ ਲੋਕਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਲੀ ਮਾਤਾ ਮੰਦਰ ਨੇੜੇ ਸੁਰਿੰਦਰ ਕੁਮਾਰ ਦੇ ਘਰ ਇੱਕ ਪਾਰਸਲ ਅਤੇ ਹਿੰਦੀ ਵਿੱਚ ਲਿਖਿਆ ਹੋਇਆ ਇੱਕ ਪੱਤਰ ਆਇਆ, ਜਿਸ ਨੂੰ ਸੁਰਿੰਦਰ ਕੁਮਾਰ ਦੀ ਪਤਨੀ ਨੇ ਪੜਿਆ ਤਾਂ ਘਬਰਾ ਕੇ ਉਸ ਨੇ ਤੁਰੰਤ ਆਪਣੇ ਲੜਕੇ ਸੋਨੂੰ ਨੂੰ ਫੋਨ ਕੀਤਾ। ਸੋਨੂੰ ਬਾਂਸਲ ਨੇ ਦੱਸਿਆ ਕਿ ਪੱਤਰ ਵਿੱਚ ਵੀਹ ਲੱਖ ਰੁਪਏ ਦੀ ਮੰਗ ਕਰਦੇ ਹੋਏ ਉਹਨਾਂ ਲਿਖਿਆ ਹੈ ਕਿ ਇਸ ਪਾਰਸਲ ਵਿੱਚ ਬੰਬ ਹੈ, ਜਿਸ ਦਾ ਰਿਮੋਟ ਉਹਨਾਂ ਕੋਲ ਹੈ। ਜੇਕਰ ਕਿਸੇ ਕਿਸਮ ਦੀ ਹੁਸਿਆਰੀ ਕੀਤੀ ਤਾਂ ਰਿਮੋਟ ਦਾ ਬਟਨ ਦਬਾ ਦਿੱਤਾ ਜਾਵੇਗਾ। ਸੋਨੂੰ ਨੇ ਦੱਸਿਆ ਕਿ ਉਹਨਾਂ ਮੰਗ ਕੀਤੀ ਹੈ ਕਿ ਸਨੀਵਾਰ ਸਾਮ 4 ਵਜੇ ਤੱਕ ਸਰਕਾਰੀ ਹਸਪਤਾਲ ਰਤਿਆ (ਹਰਿਆਣਾ) ਦੇ ਗੇਟ ਕੋਲ ਵੀਹ ਲੱਖ ਰੁਪਏ ਲੈ ਕੇ ਪਹੁੰਚ ਜਾਓ। ਸੋਨੂੰ ਨੇ ਇਸ ਦੀ ਇਤਲਾਹ ਥਾਣਾ ਸਿਟੀ ਬੁਢਲਾਡਾ ਵਿਖੇ ਦਿੱਤੀ, ਤਦ ਐਸ.ਐਸ.ਪੀ. ਮਣਧੀਰ ਸਿੰਘ ਅਤੇ ਡੀ.ਐਸ.ਪੀ. ਬੁਢਲਾਡਾ ਜਸਪ੍ਰੀਤ ਸਿੰਘ ਸਮੇਤ ਐਸ ਐਚ ਓ ਦੀ ਅਗਵਾਈ ਹੇਠ ਪੁਲਿਸ ਘਟਨਾ ਵਾਲੀ ਥਾ ‘ਤੇ ਪਹੁੰਚ ਗਈ ਅਤੇ ਬੰਬ ਨਿਰੋਧੀ ਦਸਤੇ ਨੂੰ ਬੁਲਾਕੇ ਪਾਰਸਲ ਖੋਲਿਆ ਗਿਆ ਤਾਂ ਇਸ ਵਿੱਚੋਂ ਸੱਕੀ ਵਸਤੂ ਮਿਲੀ, ਜਿਸ ਨੂੰ ਪੁਲਿਸ ਨੇ ਆਪਣੇ ਕਬਜੇ ‘ਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਇੱਕ ਘਰ ਵਿੱਚ ਪਹੁੰਚਾਏ ਗਏ ਪਾਰਸਲ ਵਿੱਚ ਸੱਕੀ ਵਸਤੂ ਮਿਲਣ ਦੀ ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਚਰਚਾਵਾਂ ਦਾ ਬਾਜਾਰ ਗਰਮ ਹੈ। ਵਰਣਯੋਗ ਹੈ ਕਿ ਸੁਰਿੰਦਰ ਕੁਮਾਰ ਦਾ ਪਰਿਵਾਰ ਇੱਕ ਆਮ ਪਰਿਵਾਰ ਹੈ ਤੇ ਇਸ ਪਰਿਵਾਰ ਤੋਂ ਇੰਨੀ ਵੱਡੀ ਰਕਮ ਮੰਗਣਾ ਸਮਝ ਤੋਂ ਬਾਹਰ ਹੈ। ਚਰਚਾ ਹੈ ਕਿ ਡਰ ਤੇ ਦਹਿਸਤ ਫੈਲਾਉਣ ਲਈ ਇਸ ਘਟਨਾ ਨੂੰ ਅਨਜਾਮ ਦਿੱਤਾ ਗਿਆ ਹੈ।.

www.budhladacity.com

“ਬੁਢਲਾਡਾ ਸਿਟੀ ਡਾੱਟ ਕਾਮ” ਤੇ ਦੇਖੋ ਦੁਸਹਿਰਾ ਲਾਈਵ

ਬੁਢਲਾਡਾ -ਸਥਾਨਕ ਸ਼ਹਿਰ ਦੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਬੁਢਲਾਡਾ ਵੱਲੋਂ ਖੇਡੀ ਜਾ ਰਹੀ ਰਾਮ ਲੀਲਾ ਦਾ ਅੱਜ ਦਾ ਉਦਘਾਟਨ ਨਿਖਿਲ ਖਾਈ ਵਾਲਿਆ ਵੱਲੋਂ ਕੀਤਾ ਗਿਆ। ਇਸ ਦੌਰਾਨ ਬਾਲੀ ਸੂਕਰੀਵ ਸਵਾਦ ਹੋਇਆ, ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮਲੀਲਾ ਕਲੱਬ ਦੇ ਪ੍ਰਧਾਨ ਸਤਪਾਲ ਗਰਗ, ਕਾਰਜਕਾਰੀ ਪ੍ਰਧਾਨ ਟਿੰਕੂ ਬਿਹਾਰੀ, ਸਕੱਤਰ ਮਾਗੇ ਰਾਮ ਨੇ ਦੱਸਿਆ ਕਿ ਦੁਸਹਿਰੇ ਦਾ ਮੁੱਖ ਪ੍ਰੋਗਰਾਮ 19 ਅਕਤੂਬਰ ਨੂੰ ਰਾਮਲੀਲਾ ਮੈਦਾਨ ਵਿਖੇ ਹੋਵੇਗਾ, ਜਿਸ ਨੂੰ ਸ਼ਹਿਰਵਾਸੀ ਆਪਣੇ ਘਰ ਬੈਠੇ ਵੀ ਸ਼ਹਿਰ ਦੀ ਵੈੱਬਸਾਈਟ “ਬੁਢਲਾਡਾ ਸਿਟੀ ਡਾੱਟ ਕਾਮ” ਅਤੇ ਫੈਸਬੁੱਕ ‘ਤੇ ਲਾਈਵ ਵੇਖ ਸਕਣਗੇ।.

www.budhladacity.com

ਅਸਲ ਜੀਵਨ ‘ਚ ਪਿਓ-ਪੁੱਤ ਵੱਲੋਂ ਕੀਤਾ ਜਾ ਰਿਹਾ ਦਸਰਥ ਤੇ ਸ੍ਰੀ ਰਾਮ ਦਾ ਰੋਲ

ਬੁਢਲਾਡਾ ਸ਼ਹਿਰ ਦੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਸ੍ਰੀ ਰਾਮ ਲੀਲਾ ਕਲੱਬ ਵੱਲੋਂ ਪਾਲ ਬਿਹਾਰੀ ਦੀ ਨਿਰਦੇਸ਼ਨਾਂ ਹੇਠ ਖੇਡੀ ਜਾ ਰਹੀ ਰਾਮਲੀਲਾ ‘ਚ ਸ੍ਰੀ ਰਾਮ ਅਤੇ ਉਨ੍ਹਾਂ ਦੇ ਪਿਤਾ ਦਸਰਥ ਦਾ ਰੋਲ ਕਰਨ ਵਾਲੇ ਦੋਨੋਂ ਪਾਤਰਾਂ ਦੇ ਪਿਓ-ਪੁੱਤ ਹੋਣ ਕਾਰਨ ਦਰਸ਼ਕਾਂ ‘ਚ ਕਾਫੀ ਦਿਲਚਸਪੀ ਬਣੀ ਹੋਈ ਹੈ। ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸਤਪਾਲ ਗਰਗ ਨੇ ਦੱਸਿਆਂ ਕਿ ਕਲੱਬ ਦੇ ਪੁਰਾਣੇ ਕਲਾਕਾਰ ਅੰਮ੍ਰਿਤ ਖਿੱਪਲ ਵੱਲੋਂ ਰਾਜਾ ਦਸਰਥ ਦਾ ਰੋਲ ਨਿਭਾਇਆ ਜਾ ਰਿਹਾ ਹੈ, ਉਥੇ ਉਹਨਾਂ ਦੇ ਬੇਟੇ ਮਨਮੋਹਨ ਖਿੱਪਲ ਵੱਲੋਂ ਕੀਤੇ ਜਾ ਰਹੇ ਸ੍ਰੀ ਰਾਮ ਦੇ ਰੋਲ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਕਾਰਜਕਾਰੀ ਪ੍ਰਧਾਨ ਟਿੰਕੂ ਬਿਹਾਰੀ ਨੇ ਕਿਹਾ ਕਿ ਬੁਢਲਾਡਾ ਦੀ ਇਸ ਸਟੇਜ ਦੇ ਹੁਣ ਤੱਕ ਦੇ ਇਤਿਹਾਸ ‘ਚ ਪਹਿਲੀ ਵਾਰ ਹੈ ਕਿ ਪਿਤਾ-ਪੁੱਤਰ ਦੀਆਂ ਮੁੱਖ ਭੁਮਿਕਾਵਾਂ ਨਿਭਾਉਣ ਵਾਲੇ ਅਸਲ ਜਿੰਦਗੀ ‘ਚ ਵੀ ਪਿਉ-ਪੁੱਤ ਹਨ। ਕਲੱਬ ਦੇ ਨਾਮਵਰ ਕਮੇਡੀ ਕਲਾਕਾਰ ਭਲਿੰਦਰ ਵਾਲੀਆਂ ਨੇ ਦੱਸਿਆ ਕਿ ਦੋ ਦਹਾਕੇ ਪਹਿਲਾਂ ਅੰਮ੍ਰਿਤ ਖਿੱਪਲ ਦੇ ਭਰਾ ਸਵ: ਘਣਸ਼ਿਆਮ ਖਿੱਪਲ ਵੱਲੋਂ ਨਿਭਾਈ ਜਾਂਦੀ ਸ੍ਰੀ ਰਾਮ ਦੀ ਭੂਮਿਕਾ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।.

www.budhladacity.com

ਕਾਕਾ ਕੋਚ ਬਣੇ ਨਗਰ ਕੌਸਲ ਬੁਢਲਾਡਾ ਦੇ ਨਵੇਂ ਪ੍ਰਧਾਨ (15 ਅਕਤੂਬਰ)

ਬੁਢਲਾਡਾ -ਸਥਾਨਕ ਨਗਰ ਕੌਂਸਲ ਦੇ ਪ੍ਰਧਾਨਗੀ ਪਦ ਲਈ ਹੋਈ ਚੋਣ ਵਿੱਚ ਵਾਰਡ ਨੰਬਰ 8 ਤੋਂ ਕੌਂਸਲਰ ਬਲਵਿੰਦਰ ਸਿੰਘ (ਕਾਕਾ ਕੋਚ) ਨਵੇਂ ਪ੍ਰਧਾਨ ਚੁਣੇ ਗਏ ਹਨ। ਅੱਜ ਤੋਂ ਡੇਢ ਮਹੀਨਾਂ ਪਹਿਲਾਂ ਇਸ ਕੌਂਸਲ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ ਸੀ। ਪ੍ਰਧਾਨ ਦੀ ਚੋਣ ਲਈ ਸੱਦੀ ਗਈ ਕੌਂਸਲਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਐਸ.ਡੀ.ਐਮ. ਬੁਢਲਾਡਾ ਨੇ ਕੀਤੀ। ਇਸ ਮੀਟਿੰਗ ਵਿੱਚ ਕੌਂਸਲ ਬਲਵਿੰਦਰ ਸਿੰਘ ਕਾਕਾ ਕੋਚ ਸਰਬਸੰਮਤੀ ਨਾਲ ਕੌਂਸਲ ਦੇ ਨਵੇ ਪ੍ਰਧਾਨ ਚੁਣੇ ਗਏ। ਮੀਟਿੰਗ ਵਿੱਚ ਹਲਕਾ ਵਿਧਾਇਕ ਬੁੱਧ ਰਾਮ ਤੋਂ ਇਲਾਵਾ ਕੌਂਸਲ ਦੇ ਕੁੱਲ 18 ਕੌਂਸਲਰਾਂ ਵਿੱਚੋਂ 12 ਕੌਂਸਲਰਾਂ ਨੇ ਭਾਗ ਲਿਆ। ਪ੍ਰਧਾਨਗੀ ਪਦ ਲਈ ਵਾਰਡ ਨੰਬਰ 9 ਦੇ ਕੌਂਸਲਰ ਵਿਵੇਕ ਜਲਾਨ ਨੇ ਪ੍ਰਧਾਨ ਬਲਵਿੰਦਰ ਸਿੰਘ ਦਾ ਨਾਮ ਪ੍ਰਧਾਨਗੀ ਪਦ ਲਈ ਪੇਸ ਕੀਤਾ। ਜਦੋਂ ਕਿ ਵਾਰਡ ਨੰਬਰ 14 ਤੋਂ ਕੌਂਸਲਰ ਪ੍ਰੇਮ ਗਰਗ ਨੇ ਬਲਵਿੰਦਰ ਸਿੰਘ ਕੋਚ ਦੇ ਨਾਮ ਦੀ ਤਾਈਦ ਕੀਤੀ। ਮੀਟਿੰਗ ਵਿੱਚ ਹਾਜ਼ਰ ਕੌਂਸਲਰ ਅਜੈ ਕੁਮਾਰਦਿਲਰਾਜ ਸਿੰਘ ਰਾਜੂਪ੍ਰਦੀਪ ਕੌਰਮਲਤੇਜ਼ ਕੌਰਯਾਦਵਿੰਦਰ ਸਿੰਘ,ਸੁਖਵਿੰਦਰ ਕੌਰਰਾਕੇਸ ਕੁਮਾਰਰੀਤੂ ਚਾਵਲਾਕੇਬਲ ਸਿੰਘਅਤੇ ਹਲਕਾ ਵਿਧਾਇਕ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ। ਇਸ ਮੌਕੇ ਗਲੱਬਾਤ ਕਰਦਿਆਂ ਨਵਨਿਯੁਕਤ ਪ੍ਰਧਾਨ ਨੇ ਕਿਹਾ ਕਿ ਉਹ ਸ਼ਹਿਰ ਨਿਵਾਸੀਆਂ ਦੀ ਸੇਵਾ ਲਈ ਦਿਨ-ਰਾਤ ਹਰ ਸਮੇਂ ਹਾਜ਼ਰ ਰਹਿੰਦੀਆਂ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹਲ ਕਰਨਗੇ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਬੰਦ ਪਏ ਵਿਕਾਸ ਕਾਰਜਾ ਨੂੰ ਆਪਣੀ ਪਹਿਲੀ ਮੀਟਿੰਗ ਵਿਚ ਹੀ ਲੀਹ ‘ਤੇ ਲੈ ਆਉਣਗੇ। ਮੀਟਿੰਗ ਦੀ ਸਮਾਪਤੀ ਤੋਂ ਬਾਅਦ ਚਾਰ ਕੌਂਸਲਰ ਸਰਬਜੀਤ ਕੌਰ, ਗੁਰਮੀਤ ਸਿੰਘ, ਗੀਤਾ ਰਾਣੀ ਅਤੇ ਜਸਮੇਲ ਕੌਰ ਨੇ ਵੀ ਪਹੁੰਚਕੇ ਨਵਨਿਯੁਕਤ ਪ੍ਰਧਾਨ ਨੂੰ ਵਧਾਈ ਦਿੱਤੀ, ਜਦ ਕਿ ਦੋ ਕੌਂਸਲਰ ਤੀਰਥ ਸਿੰਘ ਸਵੀਟੀ ਅਤੇ ਕਸ਼ਮੀਰ ਸਿੰਘ ਗੈਰ ਹਾਜ਼ਰ ਰਹੇ।.

www.budhladacity.com

ਸਾਇਕਲ ਯਾਤਰੀ ਤੇਜਿੰਦਰ ਪਹੁੰਚਿਆ ਬੁਢਲਾਡਾ (15ਅਕਤੂਬਰ)

ਤੇਜਿੰਦਰ ਸਿੰਘ 12 ਅਕਤੂਬਰ ਤੋਂ ਪੰਜਾਬ ਭਰ ਲਈ ਸਾਇਕਲ ਯਾਤਰਾ ਤੇ ਤੁਰਿਆ ਹੋਇਆ ਹੈ। ਉਹ ਸੂਬੇ ਦੇ 22 ਜਿਲ੍ਹਿਆਂ ਦੇ 80 ਵੱਡੇ ਸ਼ਹਿਰਾਂ ਵਿੱਚੋਂ ਦੀ ਹੁੰਦਾ ਹੋਇਆ ਸੂਬੇ ਦੇ 2000 ਪਿੰਡਾਂ ਵਿੱਚੋਂ ਦੀ ਲੰਘ ਕੇ ਆਪਣੀ 3 ਹਜ਼ਾਰ ਕਿਲੋਮੀਟਰ ਦੀ ਯਾਤਰਾ ਪੂਰੀ ਕਰਦਿਆਂ 2 ਨਵੰਬਰ ਨੂੰ ਮੁੜ ਆਪਣੇ ਵਿਹੜੇ ਦਸਤਕ ਦੇਵੇਗਾ। ਇਸ ਯਾਤਰਾ ਵਿੱਚ ਉਹ ਆਪਣੇ ਰਾਹ ਵਿੱਚ ਪੈਦੇ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲੀ ਵਿਦਿਆਰਥੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦਾ ਅੱਖਰ ਗਿਆਨ ਦੇਣ ਲਈ ਤੁਰਿਆ ਹੋਇਆ ਹੈ, ਜਿਹੜਾ ਰੋਜਾਨਾਂ ਆਪਣੀ ਯਾਤਰਾ ਦਾ 150 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੈ। ਤੇਜਿੰਦਰ ਦਾ ਕਹਿਣਾ ਹੈ ਕਿ ਪਿਛਲੇ ਵਿਦਿਅਕ ਸ਼ੈਸ਼ਨ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੰਕੜਿਆਂ ਮੁਤਾਬਕ ਇੱਕ ਲੱਖ ਦੇ ਕਰੀਬ ਦਸਵੀਂ ਜਮਾਤ ਦੇ ਵਿਦਿਆਰਥੀ ਪੰਜਾਬੀ ਵਿੱਚੋਂ ਫੇਲ ਹੋ ਗਏ ਸਨ। ਜਿਸ ਕਰਕੇ ਉਹ ਵਿਦਿਆਰਥੀਆਂ ਨੂੰ ਸੋਹਣੀ ਅਤੇ ਸੁੱਧ ਪੰਜਾਬੀ ਲਿਖਣੀ ਸਿੱਖਾਉਂਣ ਲਈ ਸਾਇਕਲ ਯਾਤਰਾ ਤੇ ਨਿਕਲਿਆ ਹੋਇਆ ਹੈ। ਬਠਿੰਡਾ ਜਿਲ੍ਹਾ ਘੁੰਮਦਿਆ ਹੁਣ ਉਸ ਦੀ ਯਾਤਰਾ ਮਾਨਸਾ ਜਿਲ੍ਹੇ ਵਿੱਚੋਂ ਦੀ ਲੰਘ ਰਹੀ ਹੈ, ਜਿਸਦੇ ਤਹਿਤ ਤੇਜਿੰਦਰ ਨੇ ਅੱਜ ਬੁਢਲਾਡਾ ਸ਼ਹਿਰ ਦੇ ਬੱਸ ਅੱਡੇ ਦੀਆਂ ਕੰਧਾਂ ‘ਤੇ ਆਪਣੀ ਮਾਂ ਬੋਲੀ ਦੇ ਅੱਖਰ ਗਿਆਨ ਨਾਲ ਭਰੇ ਚੇਤਨਾਂ ਪੋਸਟਰ ਚਿਪਕਾਉਂਣ ਤੋਂ ਬਾਅਦ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ ਸੋਹਣੀ ਅਤੇ ਸੁੱਧ ਪੰਜਾਬੀ ਲਿਖਣ ਦੇ ਗੁਰ ਸਿਖਾਏ। ਇਸ ਮੌਕੇ ਸਕੂਲ ਦੇ ਪ੍ਰਧਾਨ ਗਿਆਨ ਸਿੰਘ ਗਿੱਲ ਅਤੇ ਪ੍ਰਿੰਸੀਪਲ ਸੁਨੀਤਾ ਰਾਣੀ ਨੇ ਇਸ ਯਾਤਰੀ ਦਾ ਸਕੂਲ ਵਿੱਚ ਪਹੁੰਚਣ ਤੇ ਉਹਦੇ ਹੌਸਲੇ ਦੀ ਤਾਰੀਫ਼ ਕਰਦਿਆਂ ਨਿੱਘਾ ਸਵਾਗਤ ਕੀਤਾ। ਮਾਨਸਾ ਦੇ ਵਾਸੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਯੋਗਤਾ ਪੰਜਾਬੀ ਐਮ.ਐਡ ਹੈ, ਜਿਸ ਨੇ 2 ਵਾਰ ਟੈਕ ਦੀ ਪ੍ਰੀਖਿਆ ਪਾਸ ਕੀਤੀ ਹੈ, ਪਰ ਅਜੇ ਵੀ ਬੇਰੁਜਗਾਰ ਹੈ। ਉਸ ਨੇ ਦੱਸਿਆ ਕਿ ਉਹ ਆਪਣੀ ਇਸ ਯਾਤਰਾ ਦੌਰਾਨ ਬੱਸ ਅੱਡਿਆ, ਪਿੰਡਾਂ ਦੀਆਂ ਸੱਥਾ ਅਤੇ ਰੇਲਵੇ ਸਟੇਸਨਾਂ ‘ਤੇ ਪੰਜਾਬੀ ਦੀ ਮੁਹਾਰਨੀ ਅਤੇ ਪੈਂਤੀ ਵੰਡਣ ਦੇ ਨਾਲ-ਨਾਲ ਪੰਜਾਬੀ ਚੇਤਨਾਂ ਦੇ ਨਾਅਰੇ ਕੰਧਾਂ-ਕੋਲਿਆਂ ਅਤੇ ਮੀਲ ਪੱਥਰਾਂ ‘ਤੇ ਚਿਪਕਾਉਂਦਾ ਜਾ ਰਿਹਾ ਹੈ।.

www.budhladacity.com

ਭਾਰਤ ਵਿਕਾਸ ਪ੍ਰੀਸ਼ਦ ਨੇ ਲੋੜਬੰਦਾਂ ਨੂੰ ਵੰਡੇ ਨਕਲੀ ਅੰਗ (14 ਅਕਤੂਬਰ)

ਬੁਢਲਾਡਾ ਦੀ ਮਾਨਵ ਕਲਿਆਣ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸ਼ਹਿਰ ਦੇ ਇੰਦਰਾ ਗਾਂਧੀ ਕਾਲਜ ਵਿਖੇ ਬਨਾਵਟੀ ਅੰਗ ਵੰਡ ਸਮਾਰੋਹ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪ੍ਰੀਸ਼ਦ ਦੇ ਪੰਜਾਬ ਦੱਖਣੀ ਦੇ ਉੱਪ ਪ੍ਰਧਾਨ ਪੀ.ਐਸ. ਸ਼ਰਮਾਂ ਸ਼ਾਮਿਲ ਹੋਏ। ਇਸ ਮੌਕੇ ਪ੍ਰੀਸ਼ਦ ਦੇ ਸਮੂਹ ਅਹੁੱਦੇਦਾਰਾਂ ਵੱਲੋਂ ਸ਼ਮਾਂ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਦੇਸ ਭਗਤੀ ਗੀਤ “ਵੰਦੇ ਮਾਤਰਮ” ਤੋਂ ਬਾਅਦ ਸੰਸਥਾ ਦੇ ਸਕੱਤਰ ਐਡਵੋਕੇਟ ਮਹੇਸ ਕੁਮਾਰ ਗਰਗ ਨੇ ਪਤਵੰਤੇ ਸੱਜਣਾ ਨੂੰ ਜੀ ਆਇਆ ਕਿਹਾ। ਇਸ ਮੌਕੇ ਸੰਸਥਾ ਦੇ ਚਾਰਟਰਡ ਪ੍ਰੈਜੀਡੈਂਟ ਵਿਨੋਦ ਗਰਗ ਨੇ ਕਿਹਾ ਕਿ 25 ਸਾਲਾਂ ਤੋਂ ਲਗਾਤਾਰ ਸੰਸਥਾ ਵੱਲੋਂ ਜ਼ਰੂਰਤਬੰਦ ਲੋਕਾਂ ਦੇ ਨਕਲੀ ਅੰਗ ਲਗਾਕੇ ਮੁਫ਼ਤ ਸਮਾਜ ਸੇਵਾ ਕੀਤੀ ਜਾ ਰਹੀ ਹੈ। ਪ੍ਰਧਾਨ ਰਾਜ ਕੁਮਾਰ ਅਤੇ ਪ੍ਰੋਜੈਕਟ ਚੇਅਰਮੈਨ ਵਿਨੋਦ ਕਾਠ ਦਾ ਕਹਿਣਾ ਸੀ ਕਿ ਸੰਸਥਾ ਵੱਲੋਂ ਇਹ ਸਮਾਜ ਸੇਵਾ ਜਾਰੀ ਰਹੇਗੀ ਅਤੇ ਭਵਿੱਖ ਵਿੱਚ ਪੂਰੇ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਲੋਕਾਂ ਦੀ ਜ਼ਰੂਰਤ ਅਨੁਸਾਰ ਹੋਰ ਵੀ ਅਜਿਹੇ ਪ੍ਰੋਜੈਕਟ ਲਗਾਏ ਜਾਣਗੇ। ਉਹਨਾਂ ਕਿਹਾ ਕਿ 27 ਮਈ ਨੂੰ ਲਗਾਏ ਅੰਗਨਾਪ ਕੈਂਪ ਤੋਂ ਬਾਅਦ 10 ਜੂਨ ਨੂੰ ਅੰਗ ਵੰਡ ਸਮਾਰੋਹ ਦੌਰਾਨ 273 ਜ਼ਰੂਰਤਮੰਦਾਂ ਨੂੰ ਵਹੀਲ ਚੇਅਰ, ਟਰਾਈ ਸਾਈਕਲ, ਅਤੇ ਬਣਾਵਟੀ ਅੰਗਾਂ ਤੋਂ ਇਲਾਵਾ ਕਲਿੱਪਰ ਕੰਨਾਂ ਦੀਆਂ ਮਸੀਨਾਂ ਵੀ ਦਿੱਤੀਆਂ ਗਈਆਂ। ਜਦੋਂ ਕਿ ਅੱਜ ਦੇ ਇਸ ਕੈਂਪ ਵਿੱਚ ਲਗਭਗ 100 ਹੋਰ ਜ਼ਰੂਰਤਬੰਦਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਕੈਂਪ ਵਿੱਚ ਮੁਕੇਸ ਕੁਮਾਰ ਗਰਗ, ਰਾਜ ਕੁਮਾਰ ਪਾਂਡੇ, ਜਸਵੰਤ ਰਾਏ, ਸ਼ਿਵ ਕੁਮਾਰ ਕਾਂਸਲ, ਐਡਵੋਕੇਟ ਜੈਨੀ ਕਾਠ, ਅਮਿਤ ਜਿੰਦਲ, ਹੇਮ ਰਾਜ, ਅਸ਼ੋਕ ਤਨੇਜਾ, ਯੋਗੇਸ਼ ਸ਼ਰਮਾਂ, ਮੋਹਨ ਲਾਲ ਜੈਨ, ਹਰੀਸ ਕੁਮਾਰ ਸਾਮਿਲ ਸਨ।.

www.budhladacity.com

ਭਾਈ ਬਹਿਲੋ ਗਰਲਜ਼ ਕਾਲਜ ਦੀ ਵਿਦਿਆਰਥਣ ਨੇ ਜਿੱਤਿਆ ਚਾਂਦੀ ਦਾ ਤਗਮਾ

ਬੁਢਲਾਡਾ -ਇੱਥੋਂ ਨੇੜਲੇ ਪਿੰਡ ਫਫੜੇ ਭਾਈਕੇ ਵਿਖੇ ਸਥਿਤ ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ ਵਿਦਿਆਰਥਣ ਜੋਤੀ ਕੌਰ (ਬੀ.ਏ. ਭਾਗ ਤੀਜਾ) ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਅਤਰ ਕਾਲਜ ਖੇਡ ਮੁਕਾਬਲੇ ਬਾਕਸਿੰਗ ਵਿੱਚੋਂ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ। ਕਾਲਜ ਪਹੁੰਚਣ ‘ਤੇ ਪ੍ਰਿੰਸੀਪਲ ਡਾ: ਸੁਖਦੇਵ ਸਿੰਘ ਵੱਲੋਂ ਵਿਦਿਆਰਥਣ ਦਾ ਵਿਸ਼ੇਸ ਸਨਮਾਨ ਕੀਤਾ ਗਿਆ ਅਤੇ ਖੇਡ ਵਿਭਾਗ ਦੇ ਮੁੱਖੀ ਪ੍ਰੋ: ਅਮਨਦੀਪ ਕੌਰ ਨੂੰ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਮੋਦੀ ਕਾਲਜ, ਪਟਿਆਲਾ ਵਿਖੇ ਕਰਵਾਏ ਗਏ ਖੇਡ ਮੁਕਾਬਲਿਆ ਵਿੱਚ ਜੋਤੀ ਕੌਰ ਨੇ ਬਾਕਸਿੰਗ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।.

www.budhladacity.com

ਬੁਢਲਾਡਾ ਦੇ ਨਵੇਂ ਐਸ.ਡੀ.ਐਮ. ਆਦਿਤਿਆ ਨੇ ਅਹੁਦਾ ਸੰਭਾਲਿਆ (8ਅਕਤੂਬਰ)

ਬੁਢਲਾਡਾ -ਇਸ ਸਬ ਡਵੀਜਨਲ ਅੰਦਰ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਇੱਥੇ ਨਵੇਂ ਆਏ ਐਸ.ਡੀ.ਐਮ. ਆਦਿਤਿਆ ਆਂਡਚਵਾਲ (ਆਈ.ਏ.ਐਸ.) ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਤੱਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੀਤਾ। ਉਹਨਾਂ ਕਿਹਾ ਕਿ ਮਾਲ ਵਿਭਾਗ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਸਮਾਂ ਬੱਧ ਤਰੀਕੇ ਨਾਲ ਕੀਤਾ ਜਾਵੇਗਾ। ਉਹਨਾਂ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਾਨੂੰਗੋ, ਪਟਵਾਰੀਆਂ ਨੂੰ ਹਦਾਇਤਾ ਦਿੱਤੀਆਂ ਕਿ ਉਹ ਲੋਕਾਂ ਦੇ ਰੋਜਾਨਾਂ ਸਰਕਾਰੀ ਕੰਮਾਂ ਧੰਦਿਆਂ ਨੂੰ ਹੋਰ ਸੁਖਾਲਾ ਬਣਾਉਣ।  ਇਸ ਮੌਕੇ ਉਹਨਾਂ ਸੁਵਿਧਾ ਸੈਂਟਰ ਦੇ ਮੁਲਾਜਮਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਕਿਸੇ ਵੀ ਵਿਅਕਤੀਆਂ ਦਾ ਕੰਮ ਅਧੂਰਾ ਨਾ ਛੱਡਿਆ ਜਾਵੇ। ਉਹਨਾਂ ਕਿਹਾ ਕਿ ਸ਼ਹਿਰ ਅੰਦਰਲੀਆਂ ਟੁੱਟੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਜਲਦ ਹੀ ਉਚੇਚੇ ਕੱਦਮ ਚੁੱਕੇ ਜਾਣਗੇ। ਇਸ ਮੌਕੇ ਉਹਨਾਂ ਨੇ ਆਪਣੇ ਵਿਭਾਗ ਦੇ ਸਮੂਹ ਕਰਮਚਾਰੀਆਂ ਨਾਲ ਇੱਕ ਮੀਟਿੰਗ ਕਰਕੇ ਇੱਕ ਗੁਫਤਗੂ ਕੀਤੀ।.

www.budhladacity.com

ਸਾਇਕਲ ਗਰੁੱਪ ਦੇ ਮੈਂਬਰਾਂ ਨੇ ਕੀਤਾ ਸ਼ਹਿਰ ਦਾ ਨਾਮ ਰੌਸ਼ਨ (27ਸਤੰਬਰ)

ਬੁਢਲਾਡਾ -ਬਠਿੰਡਾ ਸਾਇਕਲ ਗਰੁੱਪ ਦੁਆਰਾ ਕਰਾਈ ਗਈ ਓ.ਡੈਸਕ ਇੰਡੀਆ ਸਾਇਕਲ ਰਾਈਡ ਜੋ ਕਿ 300 ਕਿਲੋਮੀਟਰ ਦੀ ਸੀ, ਵਿੱਚ ਬੁਢਲਾਡਾ ਸਾਇਕਲ ਗਰੁੱਪ ਦੇ ਦੋ ਮੈਂਬਰਾਂ ਨੇ ਇਸ ਨੂੰ ਸਫ਼ਲਤਾ ਪੂਰਵਕ ਤੈਅ ਕੀਤਾ। ਇਹ ਰਾਈਡ ਬਠਿੰਡਾ ਤੋਂ ਪਟਿਆਲਾ ਰੂਟ ‘ਤੇ ਆਉਂਣ-ਜਾਣ ਤੈਅ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀਨਤ ਕੁਮਾਰ ਅਤੇ ਰਮਨ ਗਰਗ ਨੇ ਦੱਸਿਆ ਕਿ ਬੁਢਲਾਡਾ ਦੇ ਕੁਨਾਲ ਜਾਲਾਨ ਅਤੇ ਅਮੀਤ ਕੁਮਾਰ ਨੇ ਇਹ ਰਾਈਡ ਨਿਰਧਾਰਿਤ ਸਮੇਂ ਤੋਂ ਪਹਿਲਾ ਤੈਅ ਕਰਕੇ ਆਪਣੇ ਸ਼ਹਿਰ ਬੁਢਲਾਡਾ ਦਾ ਨਾਮ ਰੌਸ਼ਨ ਕੀਤਾ ਹੈ। ਵਰਣਨਯੋਗ ਹੈ ਕਿ ਲੰਮੇ ਸਮੇਂ ਤੋਂ ਇਹ ਮੈਂਬਰ ਸਾਇਕਲ ਚਲਾ ਰਹੇ ਹਨ। ਇਸ ਤੋਂ ਪਹਿਲਾ ਗਰੁੱਪ ਦੇ ਮੈਂਬਰ 200 ਕਿਲੋਮੀਟਰ ਅਤੇ ਹੋਰ ਮੁਕਾਬਲਿਆਂ ਵਿੱਚ ਮੈਡਲ ਪ੍ਰਾਪਤ ਕਰ ਚੁੱਕੇ ਹਨ। ਗਰੁੱਪ ਦੇ ਇਸ ਸਾਹਸੀ ਕੰਮ ਦੀ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ।.

www.budhladacity.com

ਦਿਵਯ ਜਯੋਤੀ ਜਾਗਰਤੀ ਸੰਸਥਾਨ ਵੱਲੋਂ ਸ਼ਹਿਰ ਚ ਹੋਈ ਸ਼ਿਵ ਕਥਾ (19ਸਤੰਬਰ)

ਬੁਢਲਾਡਾ -ਦਿਵਯ ਜਯੋਤੀ ਜਾਗਰਤੀ ਸੰਸਥਾਨ ਦੁਆਰਾ ਤਿੰਨ ਦਿਨਾਂ ਭਗਵਾਨ ਸ਼ਿਵ ਕਥਾ ਦਾ ਆਯੋਜਨ ਸਥਾਨਕ ਚਿਲਡਰਨ ਮੈਮੋਰੀਅਲ ਪੰਚਾਇਤੀ ਧਰਮਸ਼ਾਲਾ ਵਿੱਚ ਕੀਤਾ ਗਿਆ। ਕਥਾ ਵਿੱਚ ਪ੍ਰਵਚਨ ਕਰਦੇ ਹੋਏ ਸ੍ਰੀ ਆਸ਼ੂਤੋਸ ਮਹਾਰਾਜ ਜੀ ਦੀ ਸ਼ਿਸਯ ਸਾਧਵੀ ਸੁਸ੍ਰੀ ਨਿਤੀਵਿਦਾ ਭਾਰਤੀ ਨੇ ਫ਼ਰਮਾਇਆ ਕਿ ਭਗਵਾਨ ਸ਼ਿਵ ਦੀ ਕਥਾ ਮਾਨਵ ਜਾਤੀ ਨੂੰ ਸੁੱਖ ਸਮਿਰਿਧੀ ਅਤੇ ਆਨੰਦ ਦੇਣ ਵਾਲੀ ਹੈ। ਭਗਵਾਨ ਸ਼ਿਵ ਕਲਿਆਣ ਅਤੇ ਸੁੱਖ ਦੇ ਮੂਲ ਸ੍ਰੋਤ ਹਨ। ਭਗਵਾਨ ਭੋਲੇ ਨਾਥ ਦੀ ਕਥਾ ਵਿੱਚ ਗੋਤਾ ਲਾਉਂਣ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਕਥਾ ਸੁਣਨ ਅਤੇ ਉਸ ਦੇ ਵਿੱਚ ਉਤਰਨ ਵਿੱਚ ਬੜਾ ਅੰਤਰ ਹੈ। ਸੁਣਨਾ ਤਾਂ ਬਹੁਤ ਸੌਖਾ ਹੈ ਪ੍ਰੰਤੂ ਉਸ ਤੇ ਅਮਲ ਕਰਨ ਦੀ ਕਲਾਂ ਸੰਤ ਹੀ ਸਿੱਖਾ ਸਕਦੇ ਹਨ। ਸਾਧਵੀ ਜੀ ਨੇ ਦੱਸਿਆ ਕਿ ਸਾਡੇ ਵੇਦ-ਸ਼ਾਸਤਰ ਸੰਤ ਸੰਗ ਦੀ ਮਹਿਮਾਦਾ ਵਰਣਨ ਅਨੇਕ ਪ੍ਰਕਾਰ ਨਾਲ ਕਰਦੇ ਹਨ। ਇੱਕ ਘੜੀ ਸਤਿਸੰਗ ਦੀ ਤੁਲਨਾ ਸਵਰਗਾ ਦੀ ਕੁੱਲ ਸੰਪਤੀ ਦੇ ਬਰਾਬਰ ਕੀਤੀ ਗਈ ਹੈ। ਪਰਮਾਤਮਾ ਨੂੰ ਪਾਉਂਣ ਲਈ ਸੰਤ ਇੱਕ ਸਾਧਨ ਹੈ ਇਸ ਲਈ ਇਨਸਾਨ ਨੂੰ ਜੀਵਨ ਅੰਦਰ ਪੂਰਨ ਸੰਤ ਦੀ ਖੋਜ ਕਰਨੀ ਜ਼ਰੂਰੀ ਹੈ। ਉਹਨਾਂ ਅੱਗੇ ਕਿਹਾ ਕਿ ਭਗਵਾਨ ਸ਼ਿਵ ਨੇ ਲੋਕ ਕਲਿਆਣ ਲਈ ਹਲਾ ਹਲ ਜ਼ਹਿਰ ਦਾ ਪਾਣ ਕੀਤਾ ਅਤੇ ਦੇਵਤਿਆ ਨੂੰ ਅਮ੍ਰਿਤ ਦੇ ਕੇ ਮਾਨਵ ਜਾਤੀ ਨੂੰ ਇਹ ਸੰਦੇਸ ਦਿੱਤਾ ਕਿ ਮਹਾਨ ਬਣਨ ਲਈ ਤਿਆਗ ਦੀ ਭਾਵਨਾ ਨਾਲ ਪੋਸ਼ਿਤ ਹੋਣਾ ਪਵੇਗਾ। ਜਿਸ ਤਰ੍ਹਾਂ ਬਾਹਰ ਦਾ ਪ੍ਰਕਾਸ਼ ਬਾਹਰ ਦੇ ਹਨੇਰੇ ਨੂੰ ਦੂਰ ਕਰਦਾ ਹੈ ਇਸ ਤਰ੍ਹਾਂ ਅੰਦਰ ਦਾ ਪ੍ਰਕਾਸ਼ ਅੰਦਰ ਦੇ ਹਨੇਰੇ ਨੂੰ ਦੂਰ ਕਰ ਦਿੰਦਾ ਹੈ। ਇਸ ਮੌਕੇ ਅਸ਼ੋਕ ਕੁਮਾਰ ਸਲੂਜਾ, ਡਾ: ਜਗਨ ਨਾਥ, ਡਾ: ਗਿਆਨ ਚੰਦ, ਸਤੀਸ਼ ਕੁਮਾਰ ਗਰਗ, ਸਿਆਮ ਲਾਲ, ਹਰੀਸ਼ ਬਜਾਜ ਅਤੇ ਵੱਡੀ ਗਿਣਤੀ ਵਿੱਚ ਸਰਧਾਲੂਆ ਨੇ ਧਰਮ ਲਾਭ ਉਠਾਇਆ। ਸਾਧਵੀ ਸਮਾਜ ਨੇ ਸੁੰਦਰ-ਸੁੰਦਰ ਭਜਨਾਂ ਨਾਲ ਸਰਧਾਲੂਆਂ ਨੂੰ ਆਨੰਦਮਈ ਕੀਤਾ।.

www.budhladacity.com

ਬੁਢਲਾਡਾ ਦੇ ਪ੍ਰਸ਼ਾਂਤ ਅਰੋੜਾ ਨੇ ਕੀਤਾ ਸ਼ਹਿਰ ਦਾ ਨਾਮ ਰੌਸਨ

ਸ਼ਹਿਰ ਬੁਢਲਾਡਾ ਦੇ ਪ੍ਰਸ਼ਾਂਤ ਅਰੋੜਾ ਨੇ ਸਿੱਖਿਆ ਦੇ ਖੇਤਰ ਵਿੱਚ ਵੱਡੀ ਪ੍ਰਾਪਤੀ ਕਰਦਿਆਂ ਬੁਢਲਾਡਾ ਦਾ ਨਾਮ ਪੂਰੇ ਦੇਸ ਵਿੱਚ ਚਮਕਾ ਦਿੱਤਾ ਹੈ। ਵਿਦਿਆਰਥੀ ਦੀ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤੀ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀ ਦੇ ਪਿਤਾ ਸਟੇਟ ਐਵਾਰਡੀ ਅਧਿਆਪਕ ਰਵਿੰਦਰ ਬਿੱਟੂ ਨੇ ਦੱਸਿਆ ਕਿ ਵਿਦਿਆਰਥੀ ਨੇ ਐਨ.ਟੀ.ਐਸ.ਈ. ਭਾਗ-2 ਦੀ ਆਲ ਇੰਡਿਆ ਐਨ.ਟੀ.ਐਸ.ਈ. ਪ੍ਰੀਖਿਆ ਪਾਸ ਕਰ ਲਈ ਗਈ ਹੈ। ਉਹਨਾਂ ਦੱਸਿਆ ਕਿ ਇਸ ਵਿਦਿਆਰਥੀ ਨੇ ਇਸ ਤੋਂ ਪਹਿਲਾ ਵੀ ਸੂਬਾ ਪੱਧਰੀ ਐਨ.ਟੀ.ਐਸ.ਈ. ਪ੍ਰੀਖਿਆ ਵਿੱਚੋਂ ਸੂਬੇ ਭਰ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਸੀ। ਉਹਨਾਂ ਦੱਸਿਆ ਕਿ ਇਹ ਵਿਦਿਆਰਥੀ ਆਲ ਇੰਡਿਆ ਐਨ.ਟੀ.ਐਸ.ਈ. ਪ੍ਰੀਖਿਆ ਪਾਸ ਕਰਨ ਵਾਲਾ ਪੂਰੇ ਜਿਲ੍ਹੇ ਦਾ ਇੱਕ ਮਾਤਰ ਵਿਦਿਆਰਥੀ ਹੈ।.

www.budhladacity.com

ਸਰਕਾਰ ਨੂੰ ਸਿੱਖਿਆ ਦੇ ਖੇਤਰ ਵਿੱਚ ਨਿਵੇਸ਼ ਵਧਾਉਣ ਦੀ ਲੋੜ ਹੈ: ਡਾ. ਘੁੰਮਣ (29 ਸਤੰਬਰ)

ਬੁਢਲਾਡਾ -ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਵਿਖੇ ਹੋਈ ਸਲਾਨਾਂ ਕਨਵੋਕੇਸ਼ਨ ਮੌਕੇ 7 ਗ੍ਰੈਜੂਏਟ ਤੇ 11 ਪੋਸਟ ਗ੍ਰੈਜੂਏਟ ਕੋਰਸਾਂ ਦੇ ਕੁੱਲ 560 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਅਤੇ ਵੱਖ ਵੱਖ ਖੇਤਰਾਂ ਵਿੱਚ ਵਿਸ਼ਵ ਪੱਧਰੀ ਪਛਾਣ ਬਨਾਉਣ ਵਾਲੇ ਸੰਸਥਾ ਦੇ ਕਈ ਵਿਦਿਆਰਥੀਆਂ ਨੂੰ ਕਾਲਜ ਕਲਰ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਦੇ ਬਾਬਾ ਬੰਦਾ ਸਿੰਘ ਬਹਾਦਰ ਆਡੀਟੋਰਿਅਮ ਵਿਖੇ ਹੋਏ ਇਸ ਡਿਗਰੀ ਵੰਡ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਅਿਾਲਾ ਦੇ ਵਾਈਸ ਚਾਂਸਲਰ ਡਾ: ਬੀ.ਐਸ. ਘੁੰਮਣ ਸਨ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਜਤਿੰਦਰ ਸਿੰਘ ਸਿੱਧੂ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਕੀਤੀ। ਪ੍ਰੋਗਰਾਮ ਦਾ ਆਗਾਜ਼ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤਾ ਗਿਆ। ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਮਹਿਮਾਨਾ ਨੂੰ ਜੀ ਆਇਆਂ ਆਖਦਿਆਂ ਕਾਲਜ ਦੀ ਸਾਲਾਨਾਂ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੇ ਜਿੱਥੇ ਅਕਾਦਮਿਕ ਖੇਤਰ ’ਚ ਮੱਲਾਂ ਮਾਰੀਆਂ ਹਨ, ਉਥੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਖੇਡ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਵੀ ਮਾਨ ਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ।ਉਨ੍ਹਾਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਜਿੰਦਗੀ ਵਿੱਚ ਕਦੇ ਹਾਰ ਨਾ ਮੰਨਣ ਅਤੇ ਸਦਾ ਕੋਸ਼ਿਸ਼ ਕਰਦੇ ਰਹਿਣ ਦਾ ਸੰਦੇਸ ਦਿੱਤਾ। ਸਮਾਗਮ ਦੇ ਮੁੱਖ ਮਹਿਮਾਨ ਡਾ: ਬੀ.ਐਸ. ਘੁੰਮਣ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਰੁਜ਼ਗਾਰ ਦੀ ਕਮੀ ਨਹੀਂ ਹੈ, ਪਰ ਨੌਜਵਾਨਾਂ ਦਾ ਊਚੇਰੀ ਸਿੱਖਿਆ ਵੱਲ ਜਿਆਦਾ ਝੁਕਾ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ, ਤੇ ਨੌਜਾਵਾਨਾਂ ਨੂੰ ਚਾਹੀਦਾ ਹੈ ਕਿ ਉਹ ਉੱਚ ਸਿੱਖਿਆ ਵਿੱਚ ਪ੍ਰਚੱਲਤ ਵਿਸ਼ਿਆਂ ਤੋਂ ਹਟਕੇ ਵਿਹਾਰਕ ਸਿੱਖਿਆ ਨੂੰ ਅਪਣਾਉਂਦਿਆਂ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਦੇ ਹਨ ਅਤੇ ਉੱਚ ਅਹੁਦਿਆਂ ‘ਤੇ ਪਹੂੰਚ ਸਕਦੇ ਹਨ। ਉਨ੍ਹਾਂ ਵਿੱਦਿਅਕ ਆਦਰਿਆ ਦੇ ਪ੍ਰਬੰਧਕਾਂ ਅਤੇ ਸਰਕਾਰ ਨੂੰ ਸਿੱਖਿਆ ਵਿੱਚ ਨਿਵੇਸ਼ ਵਧਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਸਰਕਾਰ ਕੁੱਲ ਬਜਟ ਦਾ ਸਿਰਫ 3 ਫੀਸਦੀ ਹੀ ਸਿੱਖਿਆ ਉਪਰ ਖਰਚ ਕਰ ਰਹੀ ਹੈ ਤੇ ਨਿਵੇਸ਼ ਨੂੰ ਦੁਗਣਾ ਕਰਨ ਦੀ ਮੁੱਖ ਲੋੜ ਹੈ। ਉਨ੍ਹਾਂ ਕਾਲਜ ਦੀ ਦਿੱਖ, ਪ੍ਰਬੰਧ, ਸਟਾਫ਼ ਦੀ ਮਿਹਨਤ ਅਤੇ ਵਿਦਿਆਰਥੀਆਂ ਦੇ ਅਨੂਸ਼ਾਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾ ਮਾਲਵੇ ਦਾ ਚਾਨਣਮੁਨਾਰਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਨ ਉਹ ਵਿਦਿਆਰਥੀ ਸਦਾ ਹੀ ਬਲੰਦੀਆਂ ਛੂੰਦੇ ਹਨ। ਡਾ. (ਮੇਜਰ) ਜਸਪਾਲ ਸਿੰਘ ਨੇ ਸਮਾਗਮ ਵਿੱਚ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ ਪਿਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਪ੍ਰੋਫੈਸਰ ਗੁਰਦੀਪ ਸਿੰਘ ਨੇ ਮੰਚ ਸੰਚਾਲਨ ਕੀਤਾ। ਇਸ ਸਮਾਗਮ ਵਿੱਚ ਸਮੂਹ ਅਧਿਆਪਨ ਅਤੇ ਗੈਰ-ਅਧਿਆਪਨ ਅਮਲੇ ਸਮੇਤ ਹੋਰਨਾਂ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। -ਐਨ.ਪੀ. ਸਿੰਘ.

www.budhladacity.com

ਆਜਾ ਮੇਰੇ ਸ਼ਹਿਰ ਦਾ ਹਾਲ ਦੇਖ ਲੈ, ਵਿਕਾਸ ਦੇ ਨਾਮ ‘ਤੇ ਹੋਇਆ ਕਮਾਲ ਦੇਖ ਲੈ

ਬੁਢਲਾਡਾ 23 ਸਤੰਬਰ -ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਮੰਤਰੀਆਂ, ਜਿੰਮੇਵਾਰ ਅਫ਼ਸਰਾਂ ਅਤੇ ਨਗਰ ਕੌਸਲ ਦੀ ਅਣਦੇਖੀ ਦਾ ਸ਼ਿਕਾਰ ਇਹ ਸ਼ਹਿਰ ਦੀ ਹਾਲਤ ਬਹੁਤ ਬਦ ਤੋਂ ਬੱਤਰ ਬਣੀ ਹੋਈ ਹੈ। ਤਹਿਸੀਲ ਦਾ ਦਰਜਾ ਪ੍ਰਾਪਤ ਇਹ ਸ਼ਹਿਰ ਵਿਕਾਸ ਦੀ ਥਾਂ ‘ਤੇ ਵਿਨਾਸ਼ ਦੀ ਕਗਾਰ ‘ਤੇ ਖੜ੍ਹਾ ਹੈ। ਜਿਸ ਤਰ੍ਹਾਂ ਬਿਮਾਰੀ ਦੀ ਹਾਲਤ ਵਿੱਚ ਮੌਤ ਦੇ ਦੁਆਰ ਤੇ ਖੜ੍ਹੇ ਮਰੀਜ਼ ਨੂੰ ਵੇਂਟੀਲੇਟਰ ਤੇ ਰੱਖਿਆ ਜਾਂਦਾ ਹੈ ਉਹੀ ਹਾਲਤ ਅੱਜ ਬੁਢਲਾਡਾ ਦੀ ਹੋ ਚੁੱਕੀ ਹੈ। ਵੈਸੇ ਤਾਂ ਸ਼ਹਿਰ ਦੀ ਹਾਲਤ ਬਹੁਤ ਖ਼ਸਤਾ ਹੈ, ਪ੍ਰੰਤੂ ਬਰਸਾਤ ਦੇ ਦਿਨ ਅਤੇ ਉਸ ਤੋਂ ਬਾਅਦ ਇਸ ਦੀ ਹਾਲਤ ਇੰਨੀ ਖ਼ਰਾਬ ਹੋ ਜਾਂਦੀ ਹੈ ਜੋ ਕਿ ਬਿਆਨ ਕਰਨਾ ਵੀ ਮੁੱਸ਼ਕਿਲ ਹੈ। ਸ਼ਨੀਵਾਰ ਦੀ ਸਵੇਰ ਤੋਂ ਦੁਪਹਿਰ ਤੱਕ ਹੋਈ ਬਾਰਿਸ ਨਾਲ ਭੀਖੀ ਰੋਡ, ਰੇਲਵੇ ਚੋਕ, ਕਾਲਜ ਰੋਡ, ਬੱਸ ਸਟੈਡ ਰੋਡ, ਪੀ.ਐਨ.ਬੀ. ਰੋਡ, ਰਾਮਲੀਲਾ ਮੈਦਾਨ, ਚੌੜੀ ਗਲੀ, ਧੋਬੀਆਂ ਵਾਲੀ ਗਲੀ ਸਮੇਤ ਪੂਰਾ ਸ਼ਹਿਰ ਜਲ-ਮੰਗਨ ਹੋ ਗਿਆ ਅਤੇ ਜਨ ਜੀਵਨ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ। ਸ਼ਹਿਰ ਦੇ ਚੱਪੇ-ਚੱਪੇ ਤੇ ਸਿਰਫ਼ ਪਾਣੀ ਦਾ ਹੀ ਰਾਜ ਨਜ਼ਰ ਆ ਰਿਹਾ ਸੀ ਅਤੇ ਸ਼ਹਿਰ ਨੇ ਇੱਕ ਵੱਡੀ ਝੀਲ ਦਾ ਰੂਪ ਧਾਰਨ ਕਰ ਲਿਆ। ਬਾਅਦ ਦੁਪਹਿਰ ਬਾਰਿਸ ਰੁੱਕਣ ਦੇ ਬਾਅਦ ਐਤਵਾਰ ਨੂੰ ਸ਼ਹਿਰ ਦੀ ਹਾਲਤ ਅਤਿ ਗੰਭੀਰ ਨਜ਼ਰ ਆ ਰਹੀ ਸੀ। ਸ਼ਹਿਰ ਵਿੱਚ ਪਿਛਲੀ ਅਕਾਲੀ ਸਰਕਾਰ ਦੇ 10 ਸਾਲਾਂ ਵਿੱਚ ਵਿਕਾਸ ਦੇ ਨਾਮ ਤੇ ਖ਼ਰਚ ਕੀਤੇ ਗਏ ਕਰੋੜਾ ਰੁਪਏ ਦੇ ਦਾਅਵੇ ਸ਼ਹਿਰ ਦੀ ਤਰਸਯੋਗ ਹਾਲਤ ਦਾ ਮੂੰਹ ਚੜ੍ਹਾਉਂਦੇ ਨਜ਼ਰ ਆ ਰਹੇ ਹਨ। ਸ਼ਹਿਰ ਦੇ ਚੱਪੇ-ਚੱਪੇ ‘ਤੇ ਅਤੇ ਹਰ ਬਜ਼ਾਰ ਵਿੱਚ ਚਿਕੜ, ਭਾਰੀ ਫਿਸਲਣ ਅਤੇ ਗੰਦਗੀ ਸ਼ਹਿਰ ਵਾਸੀਆਂ ਲਈ ਸਿਰ ਦਰਦੀ ਦਾ ਕਾਰਣ ਬਣੇ ਹੋਏ ਸਨ। ਵਿਕਾਸ ਦੀ ਬਜਾਏ ਵਿਨਾਸ਼ ਦਾ ਨਜ਼ਾਰਾ ਪੇਸ਼ ਕਰ ਰਹੀਆਂ ਸਨ, ਟੁੱਟੀਆਂ ਸੜਕਾਂ ਅਤੇ ਗੰਦਗੀ ਦੇ ਢੇਰ। ਟੁੱਟੀਆਂ ਸੜਕਾਂ ਵਿੱਚ ਵੱਡੇ-ਵੱਡੇ ਟੋਇਆਂ ਕਾਰਨ ਸੜਕਾਂ ਦੇ ਦਰਸ਼ਨ ਨਹੀਂ ਹੋ ਰਹੇ ਸਨ। ਸ਼ਹਿਰ ਦੀਆਂ ਮੁੱਖ ਸੜਕਾਂ ਬਹੁਤ ਬੁਰੀ ਹਾਲਤ ਵਿੱਚ ਹਨ ਜਿਸ ਕਾਰਨ ਅਕਸਰ ਹੀ ਕਾਰਾਂ, ਬੱਸਾਂ, ਟਰੱਕ ਆਦਿ ਇਸ ਵਿੱਚ ਧੱਸ ਜਾਂਦੇ ਹਨ ਅਤੇ ਦੁਰਘਟਨਾਂ ਦਾ ਸ਼ਿਕਾਰ ਹੁੰਦੇ ਹਨ। ਸ਼ਹਿਰ ਦੀ ਦਿਨ ਪ੍ਰਤੀ ਦਿਨ ਬਦਤਰ ਹੋ ਚੁੱਕੀ ਹਾਲਤ ਵਿੱਚ ਸੁਧਾਰ ਲਈ ਬਾਰ-ਬਾਰ ਫਰਿਆਦਾ ਕਰਕੇ ਥੱਕ ਚੁੱਕੇ ਮਜ਼ਬੂਰ ਸ਼ਹਿਰ ਵਾਸੀਆਂ ਨੇ ਅਗਸਤ ਵਿੱਚ ਤਿੱਖਾ ਸੰਘਰਸ ਕਰਦੇ ਹੋਏ ਆਪਣੇ ਕਾਰੋਬਾਰ ਬੰਦ ਰੱਖੇ ਅਤੇ ਧਰਨਾ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ, ਪ੍ਰੰਤੂ ਉਨ੍ਹਾਂ ਨੂੰ ਸਿਰਫ਼ ਭਰੋਸਾ ਹੀ ਮਿਲਿਆ। ਮੰਤਰੀਆਂ ਦੇ ਪ੍ਰਤੀਨਿਧੀ, ਮਹਿਕਮੀਆਂ ਦੇ ਅਫ਼ਸਰ, ਰਾਜਨੀਤਿਕ ਨੇਤਾ ਆਏ, ਵਾਅਦੇ ਕੀਤੇ ਪ੍ਰੰਤੂ ਹਮੇਸਾ ਦੀ ਤਰ੍ਹਾਂ ਸ਼ਹਿਰਵਾਸੀਆਂ ਦੇ ਪੱਲੇ ਕੁਝ ਨਹੀਂ ਪਿਆ। ਜਿਓ-ਜਿਓ ਦਵਾ ਕੀਤੀ, ਤਿਓ-ਤਿਓ ਮਰਜ ਵਧੱਦਾ ਗਿਆ। ਸੜਕਾਂ ਦੇ ਟੋਏ ਕਿਸੇ ਵੀ ਸਮੇਂ ਕਿਸੇ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੇ ਹਨ। ਉਧਰ ਦੂਸਰੀ ਤਰਫ਼ ਗੰਦਗੀ ਵਿੱਚ ਜੰਮਾ ਹੋਇਆ ਬਾਰਿਸ ਦਾ ਪਾਣੀ ਕੋਹੜ ਵਿੱਚ ਖ਼ਾਰਸ਼ ਦਾ ਕੰਮ ਕਰ ਰਿਹਾ ਹੈ ਅਤੇ ਬੰਦਬੂ ਫੈਲਾ ਰਿਹਾ ਹੈ ਜਿਸ ਕਾਰਨ ਕਿਸੇ ਵੀ ਬਿਮਾਰੀ ਫੈਲਣ ਦਾ ਡਰ ਸਤ੍ਹਾ ਰਿਹਾ ਹੈ। ਸ਼ਹਿਰ ਦੀ ਹਾਲਤ ਤੋਂ ਦੁੱਖੀ ਬੁਢਲਾਡਾ ਵਾਸੀਆਂ ਦਾ ਕਹਿਣਾ ਹੈ ਕਿ ਸਾਇਦ ਪੰਜਾਬ ਦੇ ਨਕਸੇ ਤੋਂ ਇਸ ਸ਼ਹਿਰ ਦਾ ਨਾਮ ਗਾਇਬ ਹੋ ਗਿਆ ਹੈ। ਇਸ ਲਈ ਜਿੰਮੇਵਾਰ ਸਰਕਾਰ ਤੇ ਅਧਿਕਾਰੀ ਨਰਕ ਦੀ ਜਿੰਦਗੀ ਜਿਉਂ ਰਹੇ ਲੋਕਾਂ ਦੀ ਹਾਲਤ ਤੋਂ ਬੇਫਿਕਰ ਕੁੰਭਕਰਨੀ ਨੀਂਦ ਸੌਂ ਰਹੇ ਹਨ ਤੇ ਉਨ੍ਹਾਂ ਦੀ ਜਿੰਦਗੀ ਭਗਵਾਨ ਦੇ ਭਰੋਸੇ ਚੱਲ ਰਹੀ ਹੈ।[.

www.budhladacity.com

ਨਗਰ ਕੌਂਸਲ ਪ੍ਰਧਾਨ ਬੰਟੀ ਨੂੰ ਹਜ਼ਾਰਾਂ ਲੋਕਾਂ ਨੇ ਸੇਜਲ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ

ਬੁਢਲਾਡਾ 29 ਅਗਸਤ (ਓਕਾਰ ਸਿੰਘ ਸਿੱਧੂ)ਨਗਰ ਕੌਸਲ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਦੁਆਰਾ ਮੰਗਲਵਾਰ ਨੂੰ ਕੀਤੀ ਗਈ ਖੁਦਕੁਸ਼ੀ ਤੋ ਬਾਅਦ ਅੱਜ ਸਥਾਨਕ ਬੱਸ ਸਟੈਡ ਦੇ ਨਜਦੀਕ ਸਮਸਾਨ ਘਾਟ ਵਿਚ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿਤਾ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਸੰਗਠਨਾ ਦੇ ਆਗੂਆ ਅਤੇ ਇਲਾਕਾ ਨਿਵਾਸੀਆ ਨੇ ਹੰਝੂ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿਤੀ। ਇਸ ਤੋ ਪਹਿਲਾ ਉਸ ਦੇ ਸਮਰਥਕਾਂ ਵੱਲੋ ਥਾਣਾ ਸ਼ਹਿਰੀ ਬੁਢਲਾਡਾ ਦੇ ਬਾਹਰ ਲਗਾਇਆ ਗਿਆ ਧਰਨਾ ਅੱਜ ਬਾਅਦ ਦੁਪਹਿਰ 2 ਵਜੇ ਪ੍ਰਸਾਸ਼ਨਿਕ ਅਧਿਕਾਰੀਆ ਦੁਆਰਾ ਵਿਸ਼ਵਾਸ ਦਿਵਾਏ ਜਾਣ ਤੋ ਬਾਅਦ ਸਮਾਪਤ ਕਰ ਦਿਤਾ ਗਿਆ। ਬੰਟੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਨ ਅਤੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕੱਲ ਬਾਅਦ ਦੁਪਿਹਰ ਇਹ ਧਰਨਾ ਦਿਤਾ ਗਿਆ ਸੀ ਅਤੇ ਅੱਜ ਸਵੇਰ ਤੋ ਵੱਡੀ ਗਿਣਤੀ ਵਿਚ ਉਸ ਦੇ ਸਮੱਰਥਕਾ ਤੇ ਉਸ ਦੇ ਪਰਿਵਾਰ ਦੇ ਮੈਬਰਾਂ ਵੱਲੋ ਸਰਕਾਰ ਖਿਲਾਫ ਨਾਰੇਬਾਜੀ ਵੀ ਕੀਤੀ ਗਈ। ਵਰਨਯੋਗ ਹੈ ਕਿ ਮੰਗਲਵਾਰ ਦੀ ਰਾਤ ਹਰਵਿੰਦਰ ਸਿੰਘ ਦੀ ਧਰਮ ਪਤਨੀ ਬਲਜੀਤ ਕੌਰ ਦੇ ਬਿਆਨਾਂ ਦੇ ਅਧਾਰ ਤੇ ਥਾਣਾ ਸ਼ਹਿਰੀ ਬੁਢਲਾਡਾ ਵਿਚ ਆਈ ਪੀ ਸੀ ਦੀ ਧਾਰਾ 306 ਅਧੀਨ ਐਫ ਆਈ ਆਰ ਨੰ 105 ਮਿਤੀ 28   ਅਧੀਨ 15 ਵਿਅਕਤੀਆਂ ਪ੍ਰੇਮ ਸਿੰਘ ਦੋਦੜਾ, ਲਵਲੀ ਕਾਠ, ਗੁਰਪਾਲ ਸਿੰਘ, ਸੁਸ਼ੀਲ ਕੁਮਾਰ, ਸਵਰਨਜੀਤ ਸਿੰਘ, ਟਿੰਕੂ ਪੰਜਾਬ, ਗੁਰਿੰਦਰ ਕੁਮਾਰ, ਰਾਕੇਸ਼ ਕੁਮਾਰ, ਕੁਲਦੀਪ ਸ਼ੀਮਾਰ, ਰਾਕੇਸ਼ ਗੋਇਲ, ਸਤੀਸ ਸਿੰਗਲਾ, ਗਗਨਦੀਪ ਸਿੰਘ, ਬਬਲੂ ਸ਼ਰਮਾ, ਸੁਭਾਸ ਨਾਗਪਾਲ, ਸੱਤਪਾਲ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਗੁਰਮੇਲ ਸਿੰਘ ਫਫੜੇ ਭਾਈਕੇ, ਪ੍ਰੇਮ ਅਰੋੜਾ, ਰਣਜੀਤ ਕੋਰ ਭੱਟੀ, ਡਾਕਟਰ ਨਿਸ਼ਾਨ ਸਿੰਘ, ਗੁਰਮੇਲ ਸਿੰਘ ਠੇਕੇਦਾਰ, ਸਿਮਰਨਜੀਤ ਕੋਰ ਸੰਮੀ, ਬਲਬੀਰ ਕੋਰ, ਅਜੇ ਕੁਮਾਰ ਟਿਕੂ, ਬਿੱਕਰ ਸਿੰਘ ਮਘਾਣੀਆ ਆਦਿ ਨੇ ਪਰਿਵਾਰ ਨਾਲ ਦੁਖ ਪ੍ਰਗਟ ਕਰਦੇ ਹੋਏ ਦੋਸ਼ੀ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਧਰਨੇ ਦੌਰਾਨ ਪਰਿਵਾਰ ਨੂੰ ਇਨਸਾਫ ਦਿਵਾਊਣ ਲਈ ਅਤੇ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਬੰਟੀ ਦੇ ਸਮਰਥਕਾ ਵੱਲੋ 12 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ।
                      ਇਸ ਦੁਖਦਾਈ ਘਟਨਾ ਦੇ ਸੋਗ ਵੱਜੋ ਸ਼ਹਿਰ ਦੇ ਸਾਰੇ ਬਜ਼ਾਰ ਤੇ ਪ੍ਰਾਈਵੇਟ ਸਕੂਲ ਪੂਰਨ ਤੋਰ ਤੇ ਬੰਦ ਰਹੇ। ਕਿਸੇ ਅਣਸੁਖਾਵੀ ਘਟਨਾ ਨੂੰ ਰੋਕਨ ਲਈ ਪੁਲਿਸ਼ ਪ੍ਰਸਾਸਨ ਵੱਲੋ ਸੁਰਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਸਨ। ਵੱਡੀ ਗਿਣਤੀ ਵਿਚ ਸੁਰਖਿਆ ਕਰਮੀ ਸ਼ਹਿਰ ਵਿਚ ਤੈਨਾਤ ਸਨ ਅਤੇ ਫਾਇਰ ਬ੍ਰਿਗੇਡ ਗੱਡੀ ਦਾ ਵੀ ਇੰਤਜਾਮ ਕੀਤਾ ਗਿਆ ਸੀ। ਐਸ ਐਸ ਪੀ ਮਾਨਸਾ ਸ੍ਰ ਮਨਧੀਰ ਸਿੰਘ ਥਾਣਾ ਸਿਟੀ ਬੁਢਲਾਡਾ ਵਿਚ ਬੈਠ ਕੇ ਖੁਦ ਸਾਰੇ ਹਾਲਾਤਾਂ ਉਤੇ ਨਜ਼ਰ ਰੱਖ ਰਹੇ ਸਨ।
..
 
.

www.budhladacity.com

ਬੁਢਲਾਡਾ ਤੋਂ ਸ਼ਿਮਲਾ ਬੱਸ ਸੇਵਾ ਨੂੰ ਹਰੀ ਝੰਡੀ ਦੇਕੇ ਕੀਤੀ ਸ਼ੁਰੂਆਤ

ਬੁਢਲਾਡਾ –ਪੀ ਆਰ ਟੀ ਸੀ ਡਿਪੂ ਬੁਢਲਾਡਾ ਵੱਲੋਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਦੀ ਸਹੂਲਤ ਲਈ ਸ਼ਹਿਰ ਬੁਢਲਾਡਾ ਤੋਂ ਸ਼ਿਮਲਾ (ਹਿਮਾਚਲ ਪ੍ਰਦੇਸ਼) ਲਈ ਬੱਸ ਨੂੰ ਐੱਸ ਡੀ ਐੱਮ ਗੁਰਸਿਮਰਨ ਸਿੰਘ ਢਿੱਲੋਂ ਵੱਲੋਂ ਹਰੀ ਝਡੀ ਦੇ ਕੇ ਰਵਾਨਾ ਕੀਤਾ ਗਿਆ।  ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀ ਆਰ ਟੀ ਸੀ ਦੇ ਜਨਰਲ ਹਰਬੰਸ ਸਿੰਘ ਭੱਟੀ ਨੇ ਦੱਸਿਆ ਕਿ ਹਲਕੇ ਤੋਂ ਸੈਲਾਨੀਆਂ ਦੇ ਰੁਝਾਨ ਨੂੰ ਦੇਖਦਿਆਂ ਬੁਢਲਾਡਾ ਤੋਂ ਸ਼ਿਮਲਾ ਲਈ ਰੋਜਾਨਾ ਬੱਸ ਸੇਵਾ ਸਵੇਰੇ 5:20 ਤੋਂ ਸ਼ੁਰੂ ਕੀਤੀ ਗਈ ਹੈ।  ਜਿਸਦਾ ਸ਼ਿਮਲਾ ਤੋਂ ਵਾਪਸੀ ਸਮਾਂ ਸਵੇਰ ਸਮੇਂ 5:12 ਹੋਵੇਗਾ।  ਉਹਨਾਂ ਕਿਹਾ ਕਿ ਯਾਤਰੀਆਂ ਦੀ ਮੰਗ ਮੁਤਾਬਕ ਪਹਿਲਾ ਵੀ ਨੈਣਾ ਦੇਵੀ, ਨੰਗਲ ਡੈਮ, ਦਿੱਲੀ ਅਤੇ ਜੀਂਦ ਲਈ ਵੀ ਨਵੇ ਰੂਟ ਚਲਾਏ ਗਏ ਹਨ।  ਉਹਨਾਂ ਕਿਹਾ ਕਿ ਇਸ ਸਮੇਂ ਡਿਪੂ ਅੰਦਰ 81 ਬੱਸਾਂ ਯਾਤਰੀਆਂ ਦੀ ਸਹੂਲਤ ਲਈ ਨਿਰਵਿਘਨ ਚੱਲ ਰਹੀਆਂ ਹਨ।  ਇਸ ਮੌਕੇ ਰਾਮਪਾਲ ਸਿੰਘ ਪ੍ਰਧਾਨ ਸੀਟੂ, ਜਗਸੀਰ ਸਿੰਘ ਐੱਸ ਸੀ ਬੀ ਸੀ ਵਿੰਗ, ਜਗਦੇਵ ਸਿੰਘ ਕਰਮਚਾਰੀ ਦਲ, ਗੁਰਚਰਨ ਸਿੰਘ ਇੰਟਕ, ਪਰਮਜੀਤ ਸਿੰਘ ਕਰਮਚਾਰੀ ਦਲ, ਸਰਬਜੀਤ ਸਿੰਘ ਏਟਕ ਤੋਂ ਇਲਾਵਾ ਰੋਡਵੇਜ਼ ਦੇ ਵਰਕਰ ਹਾਜ਼ਰ ਸਨ। .

www.budhladacity.com

ਹਿੱਤ ਅਭਿਲਾਸ਼ੀ ਸਕੂਲ ਵਿਖੇ ਮਨਾਇਆ “ਅੰਤਰ ਰਾਸ਼ਟਰੀ ਧਰਤੀ ਦਿਵਸ” (21 ਅਪ੍ਰੈਲ)

ਬੁਢਲਾਡਾ -ਸ਼੍ਰੀ ਹਿੱਤ ਅਭਿਲਾਸ਼ੀ ਸਰਵ ਹਿੱਤਕਾਰੀ ਵਿੱਦਿਆ ਮੰਦਰ ਬੁਢਲਾਡਾ ਵਿਖੇ ਸਕੂਲ ਦੇ ਪ੍ਰਿੰਸੀਪਲ ਮਨੀਸ਼ ਅਰੋੜਾ ਨੇ ਪ੍ਰਾਥਨਾ ਸਭਾ ਵਿੱਚ ਬੱਚਿਆਂ ਨੂੰ “ਧਰਤੀ ਬਚਾਓ” ਵਿਸ਼ੇ ਤੋਂ ਜਾਣੂ ਕਰਵਾਇਆ ਗਿਆ। ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਵੱਧ ਚੜ ਕੇ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਧਰਤੀ ਸਮੇਤ ਆਪਣੀਆਂ ਅਤੇ ਬਾਕੀ ਜੀਵ ਜੰਤੂਆਂ ਦਾ ਬਚਾਓ ਕਰ ਸਕਦੇ ਹਾਂ। ਇਸ ਮੌਕੇ ਪ੍ਰਾਥਨਾ ਸਭਾ ਵਿੱਚ ਜਿਲ੍ਹਾ ਪ੍ਰਧਾਨ ਚਿਮਨ ਲਾਲ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਲਾਲ, ਮੈਨੇਜਰ ਜਤਿੰਦਰ ਕੁਮਾਰ ਗੋਇਲ ਵੀ ਹਾਜਰ ਸਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬੁਢਲਾਡਾ ਸ਼ਹਿਰ ਵਿੱਚ ਧਰਤੀ ਦੀ ਸੁਰੱਖਿਆ ਸੰਬੰਧੀ ਵੱਖ-ਵੱਖ ਨਾਅਰੇ ਲਾਉਂਦੇ ਹੋਏ ਜਾਗਰੂਕਤਾ ਰੈਲੀ ਕੱਢੀ ਗਈ। ਸਕੂਲ ਵਾਪਸ ਆਉਣ ਤੇ ਬੱਚਿਆਂ ਨੂੰ ਜਲਪਾਨ ਕਰਵਾਇਆ ਗਿਆ। ਇਸ ਮੌਕੇ ਰੈਲੀ ਦੋਰਾਨ ਸਟਾਫ ਮੈਂਬਰ ਅਤੇ ਵਿਦਿਆਰਥੀ ਮੋਜੂਦ ਸਨ।.

www.budhladacity.com

ਲੱਭਿਆ ਮੋਬਾਇਲ ਮਾਲਕ ਨੂੰ ਵਾਪਸ ਕਰਕੇ ਦਿਖਾਈ ਇਮਾਨਦਾਰੀ

ਬੁਢਲਾਡਾ –ਅੱਜ ਕੱਲ੍ਹ ਦੇ ਯੁੱਗ ਵਿੱਚ ਇਮਾਨਦਾਰ ਬੰਦੇ ਦਾ ਮਿਲਣਾ ਬਹੁਤ ਮੁਸ਼ਕਲ ਹੈ ਪਰ ਇਮਾਨਦਾਰੀ ਦੀ ਮਿਸਾਲ ਦਿੰਦਿਆਂ ਦਿੱਲੀ ਨਿਵਾਸੀ ਰਾਹੁਲ ਮਾਥੁਰ ਨੂੰ ਬੁਢਲਾਡਾ ਦੇ ਬੱਸ ਸਟੈਡ ਰੋਡ ਤੋਂ ਇੱਕ ਮਹਿੰਗਾ ਮੋਬਾਇਲ ਡਿੱਗੀਆ ਮਿਲੀਆ ਸੀ ਤਾਂ ਉਹਨਾਂ ਨੇ ਮੋਬਾਇਲ ਵਿੱਚ ਪਈਆ ਫੋਟੋਆਂ ਅਤੇ ਬਾਕੀ ਡਾਟੇ ਤੋਂ ਮੋਬਾਇਲ ਦੇ ਮਾਲਕ ਦੀ ਪਹਿਚਾਣ ਕਰਕੇ ਲੱਭਿਆ ਮੋਬਾਇਲ ਉੁਸਦੇ ਮਾਲਕ ਅਮਿਤ ਚਾਵਲਾ ਨੂੰ ਵਾਪਸ ਕਰ ਦਿੱਤਾ। ਅਮਿਤ ਚਾਵਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੀ ਇਮਾਨਦਾਰੀ ਦੇਖਣ ਨੂੰ ਘੱਟ ਹੀ ਮਿਲਦੀ ਹੈ, ਪਰ ਅੱਜ ਇਹ ਦੇਖ ਕੇ ਇਮਾਨਦਾਰੀ ਦੀ ਇੱਕ ਮਿਸਾਲ ਸਾਹਮਣੇ ਆਈ ਹੈ।.

www.budhladacity.com

ਕੇਦਾਰ ਨਾਥ ਭੰਡਾਰੇ ਲਈ ਹਰ-ਹਰ ਮਹਾਦੇਵ ਵੱਲੋਂ ਜਥਾ ਰਵਾਨਾ

ਬੁਢਲਾਡਾ -ਸ੍ਰੀ ਕੇਦਾਰ ਨਾਥ ਧਾਮ ਦੀ ਪਵਿੱਤਰ ਯਾਤਰਾ ਦੇ ਦੌਰਾਨ ਭੰਡਾਰਾ ਲਗਾਉਣ ਵਾਲੀ ਇੱਕ ਮਾਤਰ ਸੰਸਥਾ ਸ੍ਰੀ ਬਰਫਾਨੀ ਹਰ-ਹਰ ਮਹਾਦੇਵ ਸੇਵਾ ਦਲ ਦੁਆਰਾ ੨੯ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਇਸ ਸਾਲ ਦੀ ਯਾਤਰਾ ਦੇ ਦੌਰਾਨ ਭੰਡਾਰਾ ਲਗਾਉਣ ਲਈ ਅੱਜ ਮੁੱਖ ਸਥਾਨ ਬੁਢਲਾਡਾ ਤੋਂ ਜਥਾ ਰਵਾਨਾ ਹੋਇਆ[ ਸੰਸਥਾ ਦੇ ਪ੍ਰਧਾਨ ਜਨਕ ਰਾਜ ਬਾਂਸਲ, ਸਚਿਨ ਗੋਇਲ, ਹਰਸ ਕਰਨ, ਰਜਨੀਸ਼ ਸਹਗੁਲ, ਜਸਵਿੰਦਰ ਸਿੰਘ ਰਾਜੂ, ਕੋਮਲ, ਸਜੀਵ ਬਾਂਸਲ ਦੀ ਰਹਿਨੁਮਾਈ ‘ਚ ੪੦ ਸ਼ਿਵ ਭਗਤ ੬ ਟਰੱਕਾ ਵਿੱਚ ਸਮਾਨ ਲੈਕੇ ਰਵਾਨਾ ਹੋਏ[ ਧਾਰਮਿਕ ਰੀਤਿ ਰਿਵਾਜ ਅਤੇ ਪੂਜਾ ਪਾਠ ਦੇ ਬਾਅਦ ਡਾਕਟਰ ਆਰ.ਸੀ. ਜੈਨ ਨੇ ਹਰੀ ਝੰਡੀ ਦਿਖਾ ਕੇ ਜਥੇ ਨੂੰ ਰਵਾਨਾ ਕੀਤਾ[ ਸੰਸਥਾ ਦੇ ਜਨਕ ਰਾਜ ਬਾਂਸਲ ਨੇ ਦੱਸਿਆ ਕਿ ਕੇਦਾਰ ਨਾਥ ਧਾਮ ਯਾਤਰਾ ਦੇ ਦੌਰਾਨ ਇੱਕ ਮਾਤਰ ਭੰਡਾਰਾ ੨੯ ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ[ ਇਹ ਲਗਾਤਾਰ ਦੂਸਰਾ ਭੰਡਾਰਾ ਹੈ, ਜਿਸ ਵਿੱਚ ਯਾਤਰੀਆਂ ਲਈ ਗਰਮ ਚਾਹ, ਸੁੱਧ ਭੋਜਨ, ਦਵਾਈਆ ਦੀ ਵਿਵਸਥਾ ਅਤੇ ਠਹਿਰਨ ਦਾ ਪ੍ਰਬੰਧ ਹੋਵੇਗਾ[ ਪਾਰਕਿੰਗ ਦੇ ਸਾਹਮਣੇ ਸੋਨ ਪ੍ਰਆਗ ‘ਚ ਲਗਾਏ ਜਾਣ ਵਾਲੇ ਇਸ ਭੰਡਾਰੇ ਵਿੱਚ ਪੰਜਾਬ, ਹਰਿਆਣਾ, ਦਿੱਲੀ, ਯੂ.ਪੀ., ਐਮ.ਪੀ., ਮਹਾਰਾਸਟਰ, ਹਿਮਾਚਲ ਪ੍ਰਦੇਸ, ਉਤਰਾਖੰਡ ਦੀਆਂ ੪੫ ਬ੍ਰਾਂਚਾ ਸਹਿਯੋਗ ਕਰ ਰਹੀਆ ਹਨ[ ਅੱਜ ਦੇ ਇਸ ਜਥੇ ਨੂੰ ਰਵਾਨਾ ਕਰਨ ਲਈ ਵਿਭਿੰਨ ਧਾਰਮਿਕ ਅਤੇ ਸਮਾਜਿਕ ਸੰਗਠਨਾ ਦੇ ਰਾਕੇਸ ਜੈਨ, ਕੌਸਲਰ ਗੀਤਾ ਰਾਣੀ, ਮਹਾਵੀਰ ਪ੍ਰਸ਼ਾਦ, ਰਾਜਿੰਦਰ ਮਹਿਤਾ, ਰਮੇਸ ਕੁਮਾਰ ਆਦਿ ਮੌਜੂਦ ਸਨ[.

www.budhladacity.com

ਦੀਕਸ਼ਾ ਸਮਾਰੋਹ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ (21 ਫਰਵਰੀ)

ਬੁਢਲਾਡਾ -ਸਥਾਨਕ ਸ਼ਹਿਰ ਦੀ ਪ੍ਰਸਿੱਧ ਧਾਰਮਿਕ ਸੰਸਥਾ ਐ੍ਨਸ.ਐ੍ਨਸ ਜੈਨ ਸਭਾ ਵੱਲੋਂ ਜੈਨ ਸਾਧੂ-ਸਾਧਵੀ ਅਤੇ ਜੈਨ ਭਗਵਤੀ ਦੀਕਸ਼ਾ ਸਮਾਰੋਹ ਸ਼ਰਧਾ ਤੇ ਉਤਸ਼ਾਹ ਨਾਲ ਪੁਰਾਣੀ ਅਨਾਜ ਮੰਡੀ ਵਿੱਚ ਕਰਵਾਇਆ ਗਿਆ[ ਸ਼ਹਿਰ ਦੇ ਪ੍ਰਮੁੱਖ ਬਜਾਰਾਂ ਵਿੱਚ ਸ਼ਾਨਦਾਰ ਸ਼ੋਭਾ ਯਾਤਰਾ ਤੋਂ ਬਾਅਦ ਬੈਰਾਗੀ ਅਤੇ ਬੈਰਾਗਣਾਂ ਹਜਾਰਾਂ ਜੈਨ ਭਗਤਾਂ ਸਮੇਤ ਧਾਰਮਿਕ ਜੈਕਾਰਿਆਂ ਦੀ ਗੂੰਜ ਵਿੱਚ ਸੰਮੇਲਨ ਵਿੱਚ ਪਹੁੰਚੇ[ ਪੰਡਾਲ ਵਿੱਚ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਦੇਵਤਿਆਂ ਨੂੰ ਅਕਾਸ਼ ਤੋਂ ਫੁੱਲ ਬਰਸ਼ ਰਹੇ ਹੋਣ[ ਸਭ ਸੁੱਖ ਸੁਵਿਧਾਵਾਂ ਹੋਣ ਦੇ ਬਾਵਜੂਦ ਵੀ ਤਿਆਗ ਦੇ ਰਸਤੇ ਤੇ ਚੱਲਣ ਵਾਲੇ ਬੈਰਾਗੀ ਅਤੇ ਬੈਰਾਗਣਾਂ ਨੂੰ ਆਸ਼ੀਰਵਾਦ ਦੇਣ ਲਈ ਭਾਰਤ ਦੇ ਕੋਨੇ-ਕੋਨੇ ਵਿੱਚੋਂ ਸ਼ਰਧਾਲੂ ਮਹਾਂ ਸੰਮੇਲਨ ਵਿੱਚ ਪਹੁੰਚੇ[ ਪੂਜਨੀਯ ਗੁਰੂ ਸ੍ਰੀ ਸੁਦਰਸ਼ਨ ਲਾਲ ਜੀ ਮਹਾਰਾਜ ਸੰਘ ਦੇ ਮਹਾਂਉਤਸਵ ਵਿੱਚ ਗਣਾਧੀਸ਼ ਸ਼੍ਰੀ ਪ੍ਰਕਾਸ਼ ਚੰਦ ਜੀ ਮਹਾਰਾਜ, ਸੰਘਾਧਾਰ ਸ਼੍ਰੀ ਵਿਜੇ ਮੁਨੀ ਜੀ ਮਹਾਰਾਜ, ਬਹੁਸ਼ੁਤ ਸ੍ਰੀ ਜੈ ਮੁਨੀ ਜੀ ਮਹਾਰਾਜ, ਸੰਘ ਸੰਚਾਲਕ ਸ੍ਰੀ ਨਰੇਸ਼ ਮੁਨੀ ਜੀ ਮਹਾਰਾਜ, ਸ੍ਰੀ ਸੁੰਦਰੀ ਸ਼ਾਂਤੀ ਸਾਧਵੀ ਸੰਘ ਦੀ ਸੰਘ ਵਿਭੂਤੀ ਸ੍ਰੀ ਸ਼ਿਕਸ਼ਾ ਜੀ ਮਹਾਰਾਜ, ਸੰਘ ਪ੍ਰਮੁੱਖਾ ਸ੍ਰੀ ਸਵਯਂਪ੍ਰਭਾ (ਕਮਲ) ਜੀ ਮਹਾਰਾਜ ਠਾਣੇ ੩੪ ਦੀ ਪਵਿੱਤਰ ਮੋਜੂਦਗੀ ਵਿੱਚ ਚਾਰੋਂ ਦੀਕਸ਼ਾਰਥੀ ਬੈਰਾਗੀ, ਬੈਰਾਗਣਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਇਸ ਝੂਠੇ ਸੰਸਾਰ ਨੂੰ ਤਿਆਗ ਕੇ ਜਪ-ਤਪ, ਸੰਜਮ ਦੇ ਰਸਤੇ ਤੇ ਅੱਗੇ ਵਧ ਰਹੇ ਹਨ[ ਗੁਰੂ ਚਰਨਾਂ ਵਿੱਚ ਜਾ ਕੇ ਉਨ੍ਹਾਂ ਨੇ ਜਾਣਿਆ ਕਿ ਗੁਰੂ ਹਨੇਰੇ ਤੋਂ ਰੋਸ਼ਨੀ ਵੱਲ ਲੈ ਜਾਂਦੇ ਹਨ[ ਉ੍ਨਚੀ ਮੰਜਿਲ ਪ੍ਰਾਪਤ ਕਰਨ ਲਈ ਤਪ, ਸੰਜਮ, ਸਾਧਨਾ ਹੀ ਇੱਕ ਮਾਤਰ ਸਾਧਨ ਹੈ[ ਅਖਿਲ ਜੈਨ, ਅਨੰਤ (ਨਿਖਿਲ) ਜੈਨ, ਸੰਕਲਪ ਸ਼੍ਰੀ ਜੈਨ, ਸੰਪਤੀ ਸ਼੍ਰੀ ਜੈਨ ਜਦੋਂ ਸੰਸਾਰਕ ਸੁੱਖਾਂ ਨੂੰ ਤਿਆਗ ਕੇ ਕੇਸਰੀਆਂ ਬਾਣਾ ਪਹਿਣ ਕੇ ਪੰਡਾਲ ਵਿੱਚ ਪਹੁੰਚੇ ਤਾਂ ਸ਼ਰਧਾਲੂਆਂ ਦੀਆਂ ਭਾਵਨਵਾਂ ਕਾਬੂ ਤੋਂ ਬਾਹਰ ਹੋ ਗਈਆਂ| ਇਸ ਤੋਂ ਪਹਿਲਾਂ ਜੈਨ ਸਭਾ ਬੁਢਲਾਡਾ ਵੱਲੋਂ ਬੈਰਾਗੀ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆਂ| ਬੈਰਾਗੀਆਂ ਦੇ ਪਰਿਵਾਰਾਂ ਨੇ ਖੁਸ਼ੀ-ਖੁਸ਼ੀ ਬੈਰਾਗੀ ਅਤੇ ਬੈਰਾਗਣਾਂ ਨੂੰ ਸਾਧੂ ਜੀਵਨ ਅਪਨਾਉਣ ਦੀ ਆਗਿਆ ਬਰੀ ਜਵਾਨੀ ਵਿੱਚ ਤਿਆਗ ਕਰਨ ਵਾਲਿਆਂ ਇਨ੍ਹਾਂ ਪਰਿਵਾਰਾਂ ਆਤਮਾਵਾਂ ਦੇ ਦਰਸ਼ਨ ਕਰਨ ਲਈ ਹਰ ਕੋਈ ਬਹੁਤ ਹੀ ਉਤਸੁਕ ਨਜਰ ਆ ਰਿਹਾ ਸੀ| ਅਖੀਰ ਵਿੱਚ ਸੰਘ ਸੰਚਾਲਕ ਪੂਜਨੀਯ ਗੁਰਦੇਵ ਸ਼੍ਰੀ ਨਰੇਸ਼ ਮੁਨੀ ਜੀ ਨੇ ਬੈਰਾਗੀ ਅਤੇ ਬੈਰਾਗਣਾਂ ਨੂੰ ਦੀਕਸ਼ਾ ਪਾਠ ਪੜਾਇਆ| ਇਸ ਮੌਕੇ ਸਮਾਜਕ ਬੁਰਾਈਆਂ ਖਿਲਾਫ ਨੁੱਕੜ ਨਾਟਕ ਵੀ ਖੇਡਿਆ ਗਿਆ| ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐ੍ਨਸ.ਡੀ ਅੰਕਿਤ ਬਾਂਸਲ, ਮਾਨਯੋਗ ਜੱਜ ਕ੍ਰਿਸ਼ਨ ਕੁਮਾਰ ਬਾਂਸਲ, ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੋਰ ਭੱਟੀ, ਆਪ ਪਾਰਟੀ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਸ਼ਾਮ ਲਾਲ ਧਲੇਵਾਂ, ਸਾਬਕਾ ਵਿਧਾਇਕ ਮੰਗਲ ਰਾਏ ਬਾਂਸਲ, ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਨਗਰ ਕੋਂਸਲ ਪ੍ਰਧਾਨ ਹਰਵਿੰਦਰ ਸਿੰਘ ਬੰਟੀ, ਕਾਂਗਰਸੀ ਆਗੂ ਰਣਜੀਤ ਸਿੰਘ ਦੋਦੜਾ, ਸਰਪੰਚ ਜਗਦੇਵ ਸਿੰਘ ਘੋਗਾ, ਆਸ਼ੂ ਸਿੰਗਲਾ, ਸਤੀਸ ਕੁਮਾਰ ਸਿੰਗਲਾ, ਯੂਥ ਕਾਂਗਰਸੀ ਆਗੂ ਰਵਿੰਦਰ ਕੁਮਾਰ ਟਿੰਕੂ, ਬਲਵਿੰਦਰ ਸਿੰਘ ਸੈਦੇਵਾਲਾ, ਸਤਨਾਮ ਸਿੰਘ ਸੱਤਾ, ਨਵੀਨ ਕੁਮਾਰ, ਹਰਪ੍ਰੀਤ ਸਿੰਘ ਪਿਆਰੀ, ਗੁਰਦੀਪ ਸਿੰਘ ਟੋਡਰਪੁਰ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ ਆਦਿ ਆਗੂਆਂ ਨੇ ਵੀ ਵਿਸ਼ੇਸ਼ ਤੋਰ ਤੇ ਹਾਜਰੀ ਭਰੀ| ਸਮਾਗਮ ਨੂੰ ਸਫਲ ਬਣਾਉਣ ਲਈ ਐ੍ਨਸ.ਐ੍ਨਸ ਜੈਨ ਸਭਾ ਦੇ ਸਰਪ੍ਰਸਤ ਡਾ: ਆਰ.ਸੀ. ਜੈਨ, ਪ੍ਰਧਾਨ ਚਿਰੰਜੀ ਲਾਲ ਗਰਗ, ਜਨਰਲ ਸਕੱਤਰ ਪਦਮ ਜੈਨ, ਸਕੱਤਰ ਵਿਨੋਦ ਜੈਨ, ਉਪ ਪ੍ਰਧਾਨ ਦਿਆ ਚੰਦ ਜੈਨ, ਕੈਸ਼ੀਅਰ ਮੁਕੇਸ਼ ਜੈਨ, ਸੁਰੇਸ਼ ਕੁਮਾਰ, ਵਿਜੈ ਕੁਮਾਰ ਜੈਨ, ਉ੍ਨਘੇ ਸਮਾਜ ਸੇਵਕ ਰਵਿੰਦਰ ਕੁਮਾਰ ਟਿੰਕੂ, ਕੋਂਸਲਰ ਪ੍ਰੇਮ ਕੁਮਾਰ ਤੋਂ ਇਲਾਵਾ ਸਾਰੇ ਮੈਂਬਰਾਂ, ਮਹਿਲਾ ਮੰਡਲ, ਜੈਨ ਯੁਵਕਾਂ ਦਾ ਅਹਿਮ ਯੋਗਦਾਨ ਰਿਹਾ|.

www.budhladacity.com

ਗੁਰੂ ਨਾਨਕ ਕਾਲਜ ਦੇ ਲਾਇਬਰੇਰੀ ਅਤੇ ਸੂਚਨਾ ਵਿਭਾਗ ਦੇ ਵਿਦਿਆਰਥੀ ਵੱਲੋਂ ਯੂ.ਜੀ.ਸੀ. ਪ੍ਰੀਖ

ਬੁਢਲਾਡਾ -ਸਥਾਨਕ ਕਾਲਜ ਨੇ ਆਪਣੀਆਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਕਰਦੇ ਹੋਏ ਲਾਇਬਰੇਰੀ ਅਤੇ ਸੂਚਨਾ ਵਿਭਾਗ ਦੇ ਵਿਦਿਆਰਥੀ ਦਲਜੀਤ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਪਿੰਡ ਮੰਘਾਣੀਆਂ ਨੇ ਯੂ.ਜੀ.ਸੀ. ਨੈੱਟ ਇਮਤਿਹਾਨ ਨਵੰਬਰ 2017 ਪਾਸ ਕੀਤਾ| ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਕੁਲਦੀਪ ਸਿੰਘ ਬੱਲ ਨੇ ਵਿਦਿਆਰਥੀ ਨੂੰ ਮੁਬਾਰਕਬਾਦ ਦਿੰਦੇ ਹੋਏ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਲਾਇਬਰੇਰੀ ਵਿਭਾਗ ਦੇ ਸਮੂਹ ਸਟਾਫ਼ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ| ਵਿਭਾਗ ਮੁੱਖੀ ਸਹਾਇਕ ਪ੍ਰੋ: ਹਰਵਿੰਦਰਜੀਤ ਸਿੰਘ ਨੇ ਵਿਦਿਆਰਥੀ ਅਤੇ ਉੇਸ ਦੇ ਮਾਪਿਆ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਦੱਸਿਆ ਕਿ ਸਾਡੇ ਵਿਭਾਗ ਦੇ ਵਿਦਿਆਰਥੀ ਯੂਨੀਵੲਸਿਟੀ ਅਤੇ ਯੂ.ਜੀ.ਸੀ. ਨੈੱਟ ਪ੍ਰੀਖਿਆ ਵਿੱਚ ਲਗਾਤਾਰ ਸ਼ਲਾਘਾਯੋਗ ਪ੍ਰਦਰਸ਼ਨ ਕਰਦੇ ਆ ਰਹੇ ਹਨ ਅਤੇ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਕਾਲਜ ਪ੍ਰਿੰਸੀਪਲ ਸਾਹਿਬਾਨ ਦੀ ਯੋਗ ਅਗਵਾਈ, ਕਾਲਜ ਦੇ ਸ਼ਲਾਘਾਯੋਗ ਵਿਦਿਅਕ ਢਾਂਚੇ ਅਤੇ ਮਿਹਨਤੀ ਸਟਾਫ਼ ਨੂੰ ਜਾਂਦਾ ਹੈ| ਇਸ ਮੌਕੇ ਸਹਾਇਕ ਪ੍ਰੋ: ਇੰਦਰਜੀਤ ਸਿੰਘ, ਹਰਮਨਦੀਪ ਸਿੰਘ ਅਤੇ ਰਾਜਿੰਦਰ ਕੌਰ ਹਾਜ਼ਰ ਸਨ|.

www.budhladacity.com

ਬੁਢਲਾਡਾ ਸ਼ਹਿਰ ਅੰਦਰ "ਫਨ ਪਾਰਕ ਮੇਲੇ" ਦੀ ਹੋਈ ਸ਼ੁਰੂਆਤ (13 ਨਵੰਬਰ)

ਬੁਢਲਾਡਾ -ਸ਼ਹਿਰ ਅੰਦਰ “ਫਨ ਪਾਰਕ ਮੇਲਾ” ਕਰਵਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ। ਅੱਜ ਸ਼ੁਰੂ ਹੋਏ ਇਸ ਮੇਲੇ ਵਿੱਚ ਲੋਕਾਂ ਦਾ ਵੱਡਾ ਹਜੂਮ ਉਮੜਿਆ ਅਤੇ ਲੋਕਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮੇਲੇ ਦੇ ਮੈਨੇਜਰ ਮੋਹਨ ਸਿੰਘ ਨੇ ਦੱਸਿਆ ਕਿ ਹਰ ਰੋਜ ਸਾਮ 3 ਵਜੇ ਤੋਂ ਰਾਤੀ 10 ਵਜੇ ਤੱਕ ਚੱਲਣ ਵਾਲੇ ਇਸ ਫਨ ਪਾਰਕ ਮੇਲੇ ਵਿੱਚ ਵੱਡੇ ਝੂਲੇ, ਛੋਟੇ ਝੂਲੇ (ਮਿਕੀ ਮਾਊਸ), ਬੱਚਿਆ ਲਈ ਟ੍ਰੇਨ, ਗੱਧਾ ਸਰਕਸ, ਕਾਲਾ ਜਾਦੂ, ਮੌਤ ਦਾ ਖੂਹ ( ਜਿਸ ਵਿੱਚ 20 ਫੁੱਟ ਦੀ ਲੱਕੜ ਦੀ ਦੀਵਾਰ ਤੇ ਮਾਰੂਤੀ ਕਾਰ ਚਲਾਕੇ ਦਿਖਾਈ ਜਾਵੇਗੀ ਅਤੇ ਮੋਟਰਸਾਇਕਲ ਨੂੰ ਹੱਥ ਛੱਡਕੇ ਚਲਾਏ ਜਾਣਗੇ )। ਇਸ ਮੌਕੇ ਸਰਕਸ ਦੇ ਗੱਧਾ ਮਾਸਟਰ ਸਾਗਰ ਨੇ ਦੱਸਿਆ ਕਿ ਪੰਨਾ ਲਾਲ (ਗੱਧਾ) ਵੱਲੋਂ ਲੋਕਾਂ ਵੱਲੋਂ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਤੇ ਭਵਿਖਬਾਣੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਿਮਨਾਸਟਿੱਕ ਸ਼ੋਅ, ਹਾਸੀ ਮਜਾਕ, ਕਾਮੇਡੀ ਸ਼ੋ, ਲੜਕੇ ਅਤੇ ਲੜਕੀਆਂ ਵੱਲੋਂ ਕਈ ਤਰ੍ਹਾਂ ਦੇ ਕਰਤਵ ਦਿਖਾਏ ਜਾਣਗੇ। ਇਸ ਮੌਕੇ ਮੈਨੇਜਰ ਮੋਹਨ ਸਿੰਘ ਤੋਂ ਇਲਾਵਾ ਜਾਦੂਗਰ ਹੀਰਾ ਲਾਲ, ਹਰਜੀਤ ਸਿੰਘ ਆਦਿ ਹਾਜ਼ਰ ਸਨ।.

www.budhladacity.com

ਬਾਲ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਸਰਵਪੱਖੀ ਮੁਕਾਬਲੇ ਕਰਵਾਏ (13 ਨਵੰਬਰ)

ਬੁਢਲਾਡਾ -ਪੰਜਾਬੀ ਸਾਹਿਤ ਕਲਾਂ ਮੰਚ ਵੱਲੋ ਕਲੱਸਟਰ ਗੁੜੱਦੀ ਵਿਖੇ ਅੰਡਰ-11, ਉਮਰ ਵਰਗ ਬੱਚਿਆਂ ਦੇ ਆਮ ਗਿਆਨ, ਕਵਿਤਾ ਉਚਾਰਨ, ਪੇਂਟਿੰਗ ਮੁਕਾਬਲੇ ਕਰਵਾਏ ਗਏ[ ਮੁਕਾਬਲਿਆ ਵਿੱਚ 50 ਦੇ ਲਗਭਗ ਬੱਚਿਆਂ ਨੇ ਭਾਗ ਲਿਆ। ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਅਤੇ ਸਾਰਡ ਸੰਸਥਾਂ ਦੇ ਜਗਜੀਤ ਸਿੰਘ ਨੇ ਦੱਸਿਆ ਕਿ ਇਹਨਾਂ ਮੁਕਾਬਲਿਆ ਪ੍ਰਤੀ ਬੱਚਿਆਂ ਵਿੱਚ ਭਰਪੂਰ ਉਤਸ਼ਾਹ ਦੇਖਿਆ ਗਿਆ। ਆਮ ਗਿਆਨ ਮੁਕਾਬਲਿਆਂ ਵਿੱਚ ਹਰਮੀਤ ਸਿੰਘ ਨੇ ਪਹਿਲਾ, ਭਵਨਦੀਪ ਕੋਰ ਨੇ ਦੂਜਾ, ਕਮਲਪ੍ਰੀਤ ਕੋਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਵਿਤਾ ਉਚਾਰਨ ਵਿੱਚ ਜਸਪ੍ਰੀਤ ਕੋਰ ਪਹਿਲੇ, ਹਰਮਨ ਕੋਰ ਦੂਸਰੇ ਤੇ ਕਮਲਪ੍ਰੀਤ ਕੋਰ ਤੀਸਰੇ ਸਥਾਨ ਤੇ ਰਹੇ। ਪੇਂਟਿੰਗ ਮੁਕਾਬਲਿਆਂ ਵਿੱਚ ਜਸ਼ਨਪ੍ਰੀਤ ਕੋਰ ਨੇ ਪਹਿਲਾ, ਚਰਨਦੀਪ ਕੋਰ ਨੇ ਦੂਜਾ ਅਤੇ ਸੁਖਪ੍ਰੀਤ ਕੋਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਨੂੰ ਕਰਵਾਉਣ ਵਿੱਚ ਨਹਿਰੂ ਯੁਵਾ ਕੇਂਦਰ ਦੇ ਮੈਂਬਰਾਂ ਦਾ ਪੂਰਨ ਤੌਰ ਤੇ ਸਹਿਯੋਗ ਰਿਹਾ ਹੈ। ਜੇਤੂ ਬੱਚਿਆਂ ਨੂੰ ਮੈਂਡਲਾ ਅਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੁਸ਼ਪਿੰਦਰ ਕੋਰ, ਰੁਪਿੰਦਰ ਕੋਰ, ਪਰਮਿਧਰ ਕੋਰ, ਪਰਮਜੀਤ ਕੋਰ, ਪ੍ਰਵੀਨ ਰਾਣੀ, ਵੀਰਪਾਲ ਕੋਰ ਆਦਿ ਹਾਜ਼ਰ ਸਨ।.

www.budhladacity.com

ਸ਼ਹਿਰ ਅੰਦਰ “ਨੇਕੀ ਦੀ ਦੁਕਾਨ” ਬਣੀ ਚਰਚਾ ਦਾ ਵਿਸਾ (10 ਨਵੰਬਰ)

ਬੁਢਲਾਡਾ -ਗਰੀਬਾ ਦੀ ਮਦਦ ਕਰਨਾ ਤੇ ਦਾਨ ਦੇਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ, ਅਤੇ ਸਾਡਾ ਸਾਰੀਆਂ ਦਾ ਫਰਜ ਬਣਦਾ ਹੈ ਕਿ ਸਾਨੂੰ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਲੋੜਵੰਦ ਗਰੀਬਾ, ਅਪੰਗ, ਬੇਸਹਾਰਾਂ, ਅਨਾਥ ਬੱਚਿਆ ਅਤੇ ਦੀਨ ਦੁੱਖੀ ਦੀ ਮਦਦ ਲਈ ਕੱਢਦੇ ਰਹਿੰਣਾ ਚਾਹੀਦਾ ਹੈ। ਸਥਾਨਕ ਸ਼ਹਿਰ ਦੇ ਕੁਝ ਨੌਜਵਾਨਾਂ ਵੱਲੋੋਂ “ਨੇਕੀ ਦੀ ਦੁਕਾਨ” ਨਾਮ ਹੇਠ ਇੱਕ ਦੁਕਾਨ ਖੋਲਕੇ ਸੋਸਲ ਮੀਡਿਆ ਤੇ ਧੁਮ ਪਾਈ ਹੋਈ ਹੈ ਜੋ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਸਬੰਧੀ ਜਦੋਂ ਸਾਡੀ ਟੀਮ ਨੇ ਇਸ ਦੁਕਾਨ ਦੇ ਪ੍ਰਬੰਧਕਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਇਲਾਕੇ ਦੇ ਪਿੰਡਾਂ ਸ਼ਹਿਰਾਂ ਵਿੱਚੋਂ ਪੁਰਾਣੇ ਕੱਪੜੇ, ਜੁੱਤੇ, ਕੰਬਲ, ਭਾਂਡੇ, ਕਿਤਾਬਾਂ, ਖਿਡੌਣੇ ਆਦਿ ਇਕੱਠਾ ਕਰਕੇ ਇਸ ਦੁਕਾਨ ਵਿੱਚ ਰੱਖਿਆ ਜਾਂਦਾ ਹੈ ਜਿਥੋਂ ਕਿ ਕੋਈ ਵੀ ਲੋੜਵੰਦ ਬੇਸਹਾਰਾ ਮੁਫ਼ਤ ਵਿੱਚ ਲੈ ਕੇ ਜਾ ਸਕਦਾ ਹੈ। ਉਹਨਾਂ ਕਿਹਾ ਕਿ ਲੋਕ ਵੱਧ ਚੜ੍ਹ ਕੇ ਇਸ ਮੁਹਿੰਮ ਵਿੱਚ ਹਿੱਸਾ ਪਾ ਰਹੇ ਹਨ ਅਤੇ ਪਿੱਛਲੇ ਦਿਨੀਂ ਇਸ ਦੁਕਾਨ ਨਾਲ ਜੁੜੇ ਨੌਜਵਾਨਾਂ ਨੇ ਪੂਰੇ ਇਲਾਕੇ ਦੇ ਆਰਥਿਕ ਤੌਰ ਤੇ ਕਮਜ਼ੋਰ ਸਕੂਲੀ ਬੱਚਿਆਂ ਨੂੰ ਜੁੱਤੇ ਅਤੇ ਸਵੈਟਰ ਵੰਡਣ ਦਾ ਫੈਸਲਾ ਵੀ ਲਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸੋਸਲ ਮੀਡਿਆ ਰਾਹੀਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਦਾ ਦਾਨ ਦੇਣ ਵਾਲਿਆ ਤੱਕ ਤਾਂ ਪਹੁੰਚ ਬਣਾ ਲਈ ਜਾ ਸਕਦੀ ਹੈ, ਪਰ ਜੋ ਸੜਕਾਂ, ਰੇਲਵੇ ਸਟੇਸ਼ਨਾ, ਬੱਸ ਅੱਡਿਆ ਜਾਂ ਝੁੱਗੀ ਝੋਪੜੀਆਂ ਵਿੱਚ ਰਹਿੰਦੇ ਗਰੀਬ ਲੋੜਵੰਦ ਲੋਕਾਂ ਤੱਕ ਇਹ ਪਹੁੰਚ ਪੁੱਜ ਪਾਵੇਗੀ ਜਾਂ ਨਾ 'ਜੋ ਮੋਬਾਇਲ ਫੋਨ, ਇੰਟਰਨੈੱਟ ਵਰਗੀਆਂ ਸੇਵਾਵਾਂ ਤੋਂ ਕੋਸੋ ਦੂਰ ਹਨ।.

www.budhladacity.com

ਲੋੜਵੰਦ ਪਰਿਵਾਰਾਂ ਦੀਆਂ 6 ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਕੀਤੀਆਂ (5 ਨਵੰਬਰ)

ਬੁਢਲਾਡਾ –ਸਥਾਨਕ ਸ਼ਹਿਰ ਦੀ ਸਮਾਜ ਭਲਾਈ ਕੰਮਾਂ ਵਿੱਚ ਮੋਹਰੀ ਸੰਸਥਾ ਸ਼੍ਰੀ ਰਾਮ ਸੇਵਾ ਸੰਮਤੀ ਵੱਲੋਂ 6 ਗਰੀਬ ਲੜਕੀਆਂ ਦੇ ਸਮੂਹਿਕ ਵਿਆਹ ਸਮਾਰੋਹ ਦਾ ਆਯੋਜਨ ਚਿਲਡਰਨ ਮੈਮੋਰੀਅਲ ਧਰਮਸ਼ਾਲਾ ਵਿੱਚ ਕੀਤਾ ਗਿਆ। ਇਸ ਸਮੂਹਿਕ ਵਿਆਹ ਵਿੱਚ ਬਰਾਤੀਆ ਦੇ ਸਵਾਗਤ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਮਾਰੋਹ ਦੀ ਸ਼ੁਰੂਆਤ ਵੱਖ ਵੱਖ ਲੜਕੀ ਪਰਿਵਾਰਾਂ ਵੱਲੋਂ ਰੀਬਨ ਕੱਟਣ ਦੀ ਰਸਮ ਤੋਂ ਬਾਅਦ ਬੰਦੇ ਮਾਤਰਮ, ਰਾਸ਼ਟਰੀ ਗਾਨ ਤੋਂ ਸ਼ੁਰੂ ਕਰਦਿਆਂ ਸਮਾਰੋਸ਼ਨ ਕੀਤੀ। ਇਸ ਮੌਕੇ ਬੁਢਲਾਡਾ ਸ਼ਹਿਰ, ਜਲਵੇੜਾ, ਬਰੇਟਾ ਅਤੇ ਨੰਗਲ ਖੁਰਦ ਨਾਲ ਸਬੰਧਤ 6 ਗਰੀਬ ਲੋੜਵੰਦ ਵਿਆਂਦੜ੍ਹ ਲੜਕੀਆਂ ਨੂੰ ਸ਼ਹਿਰ ਵਾਸੀਆਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਘਰੇਲੂ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ। ਵਰਣਨਯੋਗ ਹੈ ਕਿ ਸ਼੍ਰੀ ਰਾਮ ਸੇਵਾ ਸੰਮਤੀ ਲੰਬੇ ਸਮੇਂ ਤੋਂ ਗਰੀਬ ਅਤੇ ਲੋੜਵੰਦਾਂ ਦੀ ਮਦਦ ਕਰਦੀ ਆ ਰਹੀ ਹੈ। ਸੰਸਥਾ ਵੱਲੋਂ ਹੁਣ ਤੱਕ ੪੩ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾ ਚੁੱਕੇ ਹਨ। ਸੰਸਥਾ ਦੇ ਪ੍ਰਧਾਨ ਅਨੀਲ ਕੁਮਾਰ ਗੁਪਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਹਸਪਤਾਲਾਂ ਵਿੱਚ ਮਰੀਜਾਂ ਦੀ ਸਹਾਇਤਾ ਲਈ ਰੋਜਾਨਾਂ ਦੁੱਧ ਅਤੇ ਬਰੈਡ ਦੀ ਸੇਵਾ ਵੀ ਕੀਤੀ ਜਾਂਦੀ ਹੈ। ਸੰਸਥਾ ਦੇ ਸਰਪ੍ਰਸਤ ਪ੍ਰੇਮ ਸਾਗਰ ਨੇ ਕਿਹਾ ਕਿ ਸੰਸਥਾ ਲੋੜਵੰਦ ਲੋਕਾਂ ਦੇ ਮਿਹਨਤੀ ਬੱਚਿਆਂ ਦੀ ਪੜ੍ਹਾਈ ਦੀ ਵੀ ਜਿੰਮੇਵਾਰੀ ਉਠਾਉਦੀ ਹੈ। ਅੱਜ ਦੇ ਸਮਾਰੋਹ ਦੇ ਅਨੰਦ ਕਾਰਜ ਕਰਨ ਦੀ ਨਿਸਵਾਰਥ ਸੇਵਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਕੀਤੀ ਗਈ ਅਤੇ ਲੜਕੀਆਂ ਦਾ ਕੰਨਿਆ ਦਾਨ ਸੰਸਥਾ ਵੱਲੋਂ ਕੀਤਾ ਗਿਆ। ਇਸ ਮੌਕੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ, ਸਰਪ੍ਰਸਤ ਰਵਿੰਦਰ ਕੁਮਾਰ ਗੁੱਡੂ, ਸਾਬਕਾ ਸਰਪੰਚ ਹੰਸ ਰਾਜ ਅਹਿਮਦਪੁਰ, ਹਰ ਹਰ ਮਹਾਦੇਵ ਦੇ ਪ੍ਰਧਾਨ ਦੀਪਕ ਸ਼ਾਨਾ, ਮਾਤਾ ਗੁਜਰੀ ਭਲਾਈ ਕੇਂਦਰ ਦੇ ਮੁੱਖੀ ਮਾ: ਕੁਲਵੰਤ ਸਿੰਘ, ਸਮਾਜ ਸੇਵੀ ਧੀਰਜ ਕੁਮਾਰ, ਚੰਦਨ ਕੁਮਾਰ, ਨਰੇਸ਼ ਕੁਮਾਰ, ਇੰਦਰ ਸੈਨ, ਅਮਰਜੀਤ ਸਿੰਘ ਅੰਬੀ, ਸਹਾਇਕ ਥਾਣੇਦਾਰ ਗਮਦੂਰ ਸਿੰਘ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਮਹੰਤ ਝਾਂਜਰ ਦੇਵੀ, ਮਹੰਤ ਗੁਰਮੇਲ ਕੌਰ ਤੋਂ ਇਲਾਵਾ ਸ਼ਹਿਰ ਦੇ ਪੰਤਵੰਤੇ ਹਾਜ਼ਰ ਸਨ।.

www.budhladacity.com

ਨੈਕ ਵੱਲੋਂ ਗੁਰੂ ਨਾਨਕ ਕਾਲਜ ਬੁਢਲਾਡਾ ‘ਏ’ ਗਰੇਡ ਕਾਲਜ ਘੋਸ਼ਿਤ

(3.10 ਸੀ.ਜੀ.ਪੀ.ਏ. ਨਾਲ ਪੰਜਾਬ ਵਿੱਚੋਂ ਮੋਹਰੀ ਕਾਲਜ) ਬੁਢਲਾਡਾਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ.ਜੀ.ਸੀ.) ਵੱਲੋਂ ਦੇਸ ਵਿੱਚ ਉਚ ਵਿਦਿਆ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦਾ ਮੁਲਾਂਕਣ ਕਰਨ ਦੇ ਲਈ ਸਥਾਪਤ ਨੈਸ਼ਨਲ ਅਸੈਸਮੈਂਟ ਐਂਡ ਐਕਰੀਡਿਟੇਸ਼ਨ ਕਾਊਸਿਲ ਬੰਗਲੌਰ (ਨੈਕ) ਵੱਲੋਂ ਸਥਾਨਕ ਗੁਰੂ ਨਾਨਕ ਕਾਲਜ ਨੂੰ ਏ ਗਰੇਡ ਕਾਲਜ ਘੋਸ਼ਿਤ ਕੀਤਾ ਹੈ। ਵਰਨਣਯੋਗ ਹੈ ਕਿ ਮਿਤੀ 18 ਤੋਂ 19 ਸਤੰਬਰ 2017 ਤੱਕ ਨੈਕ ਪੀਆ ਟੀਮ ਵੱਲੋਂ ਕਾਲਜ ਦਾ ਨਰਿਖਣ ਕੀਤਾ ਗਿਆ ਸੀ, ਜਿਸ ਵਿੱਚ ਕਾਲਜ ਦੇ ਸਿੱਖਿਆ ਢਾਂਚੇ ਨੂੰ ਜਾਂਚਿਆ, ਕਾਲਜ ਦੁਆਰਾ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਜਿਵੇ ਸਮਾਰਟ ਕਲਾਸਰੂਮ, ਅਤਿ-ਆਧੁਨਿਕ ਲੈਬਜ਼, ਆਨ-ਲਾਈਨ ਡਿਜੀਟਲ ਲਾਇਬਰੇਰੀ, ਸੈਮੀਨਾਰ ਹਾਲ, ਬਹੁਮੰਤਵੀ ਖੇਡ ਇੰਡੋਰ ਸਟੇਡੀਅਮ, ਪੌਲੀ-ਹਾਊਸ, ਗਰੀਨ-ਹਾਊਸ ਅਤੇ ਖੇਤੀਬਾੜੀ ਖੋਜ ਕੇਂਦਰ ਦਾ ਦੌਰਾ ਕੀਤਾ ਗਿਆ। ਕਾਲਜ ਦੀਆਂ ਅਕਾਦਮਿਕ, ਖੇਡਾਂ, ਸੱਭਿਆਚਾਰਕ ਅਤੇ ਕਾਲਜ ਵੱਲੋਂ ਹੋਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਦਸਤਾਵੇਜਾਂ ਨੂੰ ਪ੍ਰਮਾਣਿਤ ਕੀਤਾ ਗਿਆ। ਨੈਕ ਪੀਅਰ ਟੀਮ ਵੱਲੋਂ  ਕਾਲਜ ਦੀ ਮਨੇਜਮੈਂਟ ਕਮੇਟੀ, ਜਿਲ੍ਹਾ ਪ੍ਰਸ਼ਾਸ਼ਨ, ਅਧਿਆਪਕਾਂ, ਵਿਦਿਆਰਥੀਆਂ, ਮਾਪੇ ਅਤੇ ਕਾਲਜ ਦੀ ਓਲਡ ਸਟੂਡੈਂਟ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਕਾਲਜ ਦੀਆ ਸਮੁੱਚੀਆਂ ਗਤੀਵਿਧੀਆਂ ਦਾ ਮੁਲਾਂਕਣ ਕੀਤਾ। ਕਾਲਜ ਪ੍ਰਿੰਸੀਪਲ ਡਾ: ਕੁਲਦੀਪ ਸਿੰਘ ਬੱਲ ਨੇ ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਜਾਣਕਾਰੀ ਦਿੱਤੀ ਕਿ ਨੈਕ ਦੀ 28ਵੀਂ ਸਟੈਂਡਿੰਗ ਕਮੇਟੀ ਵੱਲੋਂ ਪਹਿਲੇ ਸਾਇਕਲ ਵਿੱਚ ਦੇਸ ਭਰ ਦੇ ਕੁੱਲ 215 ਕਾਲਜਾਂ ਦਾ ਮੁਲਾਂਕਣ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ 7 ਕਾਲਜ ਸ਼ਮਿਲ ਸਨ, ਜਿਹਨਾਂ ਵਿੱਚੋਂ ਨੈਕ ਦੇ ਸਖਤ ਮਾਪਦੰਡਾਂ ਉਪਰ ਖਰੇ ਉੱਤਰਦਿਆਂ ਇਸ ਸੰਸਥਾ ਨੇ ਪੰਜਾਬ ਸੂਬੇ ਵਿੱਚੋਂ ਸਭ ਤੋਂ ਜਿਆਦਾ 3.10 ਸੀ.ਜੀ.ਪੀ. ਸਕੋਰ ਪ੍ਰਾਪਤ ਕਰਦੇ ਹੋਏ ‘ਏ’ ਗਰੇਡ ਹਾਸਿਲ ਕੀਤਾ ਹੈ। ਉਹਨਾਂ ਭਵਿੱਖ ਦੇ ਪ੍ਰਾਪਤ ਕਰਨ ਵਾਲੇ ਟੀਚਿਆਂ ਸਬੰਧੀ ਕਿਹਾ ਕਿ ਕਾਲਜ ਦਾ ਅਗਲਾ ਕਦਮ ਕਾਲਜ ਵਿੱਦਪੋਟੈਂਸ਼ਿਅਲ ਫਾਰ ਐਕਸੀਲੈਂਸ ਦਾ ਸਟੇਟਸ ਅਤੇ ਖੁਦਮੁਖਤਿਆਰੀ ਹਾਸਿਲ ਕਰਨਾ ਹੈ। ਅੰਤ ਵਿੱਚ ਡਾ: ਬੱਲ ਨੇ ਕਾਲਜ ਪ੍ਰਬੰਧਕ ਕਮੇਟੀ, ਜਿਲ੍ਹਾ ਪ੍ਰਸ਼ਾਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਹਰ ਸੰਭਵ ਸਹਾਇਤਾ ਕਾਲਜ ਨੂੰ ਪ੍ਰਦਾਨ ਕਰਵਾਈ।.

www.budhladacity.com

ਗੁਰੂ ਨਾਨਕ ਦੇਵ ਜੀ ਦੇ ਆਗਮਨ ਗੁਰਪੂਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ (2ਨਵੰਬਰ)

ਬੁਢਲਾਡਾ -ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਾਨ ਆਗਮਨ ਗੁਰਪੂਰਬ ਨੂੰ ਸਮਰਪਿਤ ਮਹਾਨ ਅਲੌਕਿਕ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾ ਪਿਆਰੀਆਂ ਦੀ ਯੋਗ ਅਗਵਾਈ ਹੇਠ ਸਜਾਇਆ ਗਿਆ ਜੋ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵੀਨ ਤੋਂ ਚੱਲਕੇ ਗਾਧੀ ਬਜਾਰ, ਗੋਲ ਮਾਰਕੀਟ, ਭੀਖੀ ਰੋਡ, ਬੱਸ ਸਟੈਡ ਰੋਡ, ਕੁਲਾਣਾ ਰੋਡ, ਫੁਹਾਰਾ ਚੌਕ ਹੁੰਦਾ ਹੋਇਆ ਦੇਰ ਸਾਮ ਵਾਪਸ ਗੁਰਦੁਆਰਾ ਸਾਹਿਬ ਪੁੱਜਾ। ਸ਼ਹਿਰ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਸਵਾਗਤੀ ਗੇਟ ਲਗਾਕੇ ਅਤੇ ਪੁਰੀਆਂ ਛੋਲਿਆ ਦੇ ਲੰਗਰ, ਚਾਹ, ਦੁੱਧ, ਕੇਲੇ, ਲੱਡੂ, ਬਿਸਕੁੱਟ, ਬਰੇਡ ਆਦਿ ਦੇ ਲੰਗਰ ਲਗਾਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਭਾਈ ਦਲੀਪ ਸਿੰਘ ਜੀ (ਸ਼੍ਰੀ ਗੰਗਾ ਨਗਰ ਵਾਲੇ) ਹਜੂਰੀ ਰਾਗੀ ਜਥਾ, ਭਾਈ ਰਾਮ ਸਿੰਘ ਜੀ (ਮਾਈਸਰਖਾਨੇ ਵਾਲੇ), ਭਾਈ ਗੁਰਚਰਨ ਸਿੰਘ ਜੀ ਅਤੇ ਬੀਬੀਆਂ ਦੇ ਜਥੇ ਕਥਾ ਕੀਰਤਨ ਰਾਹੀਂ ਗੁਰੂ ਜਸ ਸਰਬਨ ਕਰਵਾਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ।.

www.budhladacity.com

ਸੂਬਾ ਪੱਧਰੀ ਕਿੱਕ ਬਾਕਸਿੰਗ ਖੇਡਾਂ ਵਿੱਚ ਮੰਨੂ ਵਾਟਿਕਾ ਸਕੂਲ ਦੇ ਖਿਡਾਰੀਆਂ ਨੇ ਜਿੱਤੇ ਸੋ

ਬੁਢਲਾਡਾ -ਜੀਰਕਪੁਰ ਵਿਖੇ ਹੋਈਆਂ ਸੂਬਾ ਪੱਧਰੀ ਕਿੱਕ ਬਾਕਸਿੰਗ ਸਕੂਲੀ ਖੇਡਾਂ ਵਿੱਚੋਂ ਬੁਢਲਾਡਾ ਦੇ ਮੰਨੂ ਵਾਟਿਕਾ ਸਕੂਲ ਨੇ ਸੋਨ, ਚਾਦੀ ਅਤੇ ਕਾਸੀ ਦੇ ਤਗਮੇ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਹਨਾਂ ਸਕੂਲੀ ਖੇਡਾਂ ਦੀ ਸਮਾਪਤੀ ਤੋਂ ਬਾਅਦ ਵਾਪਸ ਆਪਣੇ ਸਕੂਲ ਪੁੱਜੇ ਖਿਡਾਰੀਆਂ ਦਾ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਕੂਲ ਮੁੱਖੀ ਵੱਲੋਂ ਜਿਥੇ ਨਿਘਾ ਸਵਾਗਤ ਕੀਤਾ ਗਿਆ, ਉਥੇ ਇਹਨਾਂ ਖਿਡਾਰੀਆਂ ਨੂੰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਖੇਡ ਵਿਭਾਗ ਦੀ ਮੁੱਖੀ ਬੀਬਾ ਅਰਵਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ ਕਿੱਕ ਬਾਕਸਿੰਗ ਕੋਚ ਕੁਲਦੀਪ ਸਿੰਘ ਅਗਵਾਈ ਹੇਠ ਸਕੂਲ ਦੇ ਹੋਣਹਾਰ ਬੌਕਸਰਾਂ ਨੇ ਸੂਬਾ ਪੱਧਰੀ ਇਹਨਾਂ ਸਕੂਲ ਖੇਡਾਂ ਵਿੱਚ ਬਹੁਤ ਹੀ ਗਰਮਜੋਸੀ ਨਾਲ ਭਾਗ ਲਿਆ। ਉਹਨਾਂ ਦੱਸਿਆ ਕਿ ਕਿੱਕ ਬਾਕਸਿੰਗ ਖੇਡ ਦੇ 32 ਕਿਲੋਂ ਭਾਰ ਵਰਗ ਵਿੱਚ ਸਕੂਲ ਦੇ ਰੋਇਲਜੀਤ ਨੇ ਸੋਨ ਤਗਮਾਂ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਸ਼ਹਿਰ ਦਾ ਨਾਮ ਰੋਸਨ ਕਰ ਦਿਖਾਇਆ ਹੈ। ਇਸੇ ਤਰ੍ਹਾਂ ਸਕੂਲ ਦੇ ਅਰਵਿੰਦਰ ਸਿੰਘ ਨੇ 52 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ ਜਦੋਂ ਕਿ ਸਕੂਲ ਦੇ ਹਰਦੀਪ ਸਿੰਘ ਨੇ 35 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾਂ ਪ੍ਰਾਪਤ ਕੀਤਾ। ਇਸ ਤਰ੍ਹਾਂ ਸਕੂਲ ਦੇ ਪੋਹਲਦੀਪ ਸਿੰਘ ਨੇ ਜਿਥੇ ਓਪਨ ਵਰਗ ਵਿੱਚੋਂ ਚਾਦੀ ਦਾ ਤਗਮਾ ਪ੍ਰਾਪਤ ਕੀਤਾ, ਉਥੇ ਹੀ ਉਸਨੇ 70 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗਮਾ ਪ੍ਰਾਪਤ ਕਰਕੇ ਸੂਬਾ ਪੱਧਰ ਤੇ ਨਾਮ ਰੌਸਨ ਕੀਤਾ। ਇਸ ਖੁਸੀ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸਨ ਸਰਾਫ ਅਤੇ ਸਕੂਲ ਮੁੱਖੀ ਮੈਡਮ ਆਸਾ ਰਾਣੀ ਵੱਲੋਂ ਜੇਤੂ ਖਿਡਾਰੀਆਂ ਨੂੰ ਸਾਨਦਾਰ ਟਰੈਕ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਨੰਵਬਰ ਮਹੀਨੇ ਵਿੱਚ ਹੋਣ ਵਾਲੀ ਸੂਬਾ ਪੱਧਰੀ ਰਾਇਫਲ ਸੂਟਿੰਗ ਲਈ ਸਕੂਲ ਦੇ ਸੂਟਰ ਤਿਆਰੀਆਂ ਵਿੱਚ ਰੁੱਝੇ ਹੋਏ ਹਨ।.

www.budhladacity.com

ਪਿੰਡ ਬਰ੍ਹੇ ਵਿਖੇ 5 ਦਿਨਾਂ ਮੁਫਤ ਚੁੰਬਕੀ ਇਲਾਜ ਪ੍ਰਣਾਲੀ ਕੈਂਪ ਸਮਾਪਤ (27 ਅਕਤੂਬਰ)

ਬੁਢਲਾਡਾ -ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀ  ਪਿੰਡ ਬਰ੍ਹੇ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੇਵਾ ਮੁਕਤ ਚੀਫ ਮੈਨੇਜਰ ਕੇਵਲ ਗਰਗ ਬੁਢਲਾਡਾ ਵੱਲੋਂ ਲਗਾਏ ਗਏ ਮੁਫਤ ਚੁੰਬਕੀ ਅਤੇ ਸੂਜ਼ੋਕ ਚਿਕਤਸਾ ਇਲਾਜ ਪ੍ਰਣਾਲੀ 5 ਦਿਨਾਂ ਕੈਂਪ ‘ਚ 250 ਤੋਂ ਵੱਧ ਮਰੀਜਾਂ ਦਾ ਇਲਾਜ ਕੀਤਾ ਗਿਆ, ਜਿਸ ਦਾ ਉਦਘਾਟਨ ਗੁਰੂ ਘਰ ਦੇ ਮੁੱਖ ਗ੍ਰੰਥੀ ਕੁਲਬੀਰ ਸਿੰਘ ਨੇ ਕੀਤਾ। ਸੰਬੋਧਨ ਕਰਦਿਆ ਸ੍ਰੀ ਗਰਗ ਨੇ ਕਿਹਾ ਕਿ ਬਿਨ੍ਹਾਂ ਦਵਾਈ ਦੇ ਇਹ ਚੁੰਬਕੀ ਅਤੇ ਸੂਜ਼ੋਕ ਚਿਕਤਸਾ ਇਲਾਜ ਪ੍ਰਣਾਲੀ ਵਿਸ਼ਵ ਦੀਆਂ ਪ੍ਰਮੁੱਖ ਇਲਾਜ ਪ੍ਰਣਾਲੀਆਂ ਚੋਂ ਇੱਕ ਹੈ। ਉਹਨਾਂ ਨੇ ਦੱਸਿਆ ਕਿ ਇਸ ਪ੍ਰਣਾਲੀ ਤਹਿਤ ਮਰੀਜਾਂ ਦੇ ਗੋਡੇ ਦੇ ਦਰਦ, ਅੱਡੀ ਦੇ ਦਰਦ, ਮੋਢੇ ਦਾ ਇਲਾਜ ਸਫਲਤਾ ਪੂਰਵਕ ਕੀਤਾ ਗਿਆ। ਜਥੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਸ੍ਰੀ ਗਰਗ ਵੱਲੋਂ ਹੁਣ ਤੱਕ ਪਿੰਡ ਕੁਲਾਣਾ, ਕਲੀਪੁਰ ਅਤੇ ਟਾਹਲੀਆਂ ਵਿਖੇ ਕੈਂਪ ਲਗਾ ਕੇ ਅਨੇਕਾ ਮਰੀਜਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਕੈਂਪ ਦੌਰਾਨ ਗੁਰੂ ਘਰ ਦੇ ਮੈਨੇਜਰ ਜਸਵਿੰਦਰ ਸਿੰਘ, ਪ੍ਰਧਾਨ ਸੁਖਪਾਲ ਸਿੰਘ, ਸਰਬਨ ਸਿੰਘ, ਨਾਇਬ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨ ਸਿੰਘ, ਗੁਰਚਰਨ ਸਿੰਘ, ਗੁਰਦੀਪ ਸਿੰਘ, ਚਰਨਜੀਤ ਕੌਰ, ਬਲਵੀਰ ਸਿੰਘ, ਅੰਮ੍ਰਿਤਪਾਲ ਸਿੰਘ ਆਦਿ ਮੌਜੂਦ ਸਨ। ਇਸ 5 ਦਿਨਾਂ ਕੈਂਪ ਦੀ ਸਮਾਪਤੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਵਲ ਗਰਗ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।.

www.budhladacity.com

ਵੱਖ-ਵੱਖ ਮਜ਼ਦੂਰ ਜੱਥੇਬੰਦੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ (27 ਅਕਤੂਬਰ)

ਬੁਢਲਾਡਾ –ਸਥਾਨਕ ਕਿਰਤ ਵਿਭਾਗ ਦੇ ਦਫ਼ਤਰ ਦੇ ਬਾਹਰ ਵੱਖ-ਵੱਖ ਮਜ਼ਦੂਰ ਜੱਥੇਬੰਦੀਆਂ ਵੱਲੋਂ ਸੀ ਪੀ ਆਈ (ਐਮ.ਐਲ.) ਲਿਬਰੇਸ਼ਨ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਨਿੱਕਾ ਸਿੰਘ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਤਹਿਤ ਲਾਭਪਾਤਰੀ ਮਜ਼ਦੂਰਾ ਨੂੰ ਸਹੂਲਤਾਂ ਦੇਣ ਵਿੱਚ ਧੱਕਾ ਕੀਤਾ ਜਾ ਰਿਹਾ ਹੈ। ਉਹਨਾਂ ਦੋਸ਼ ਲਾਇਆ ਕਿ ਵਿਭਾਗ ਦੇ ਕੁੱਝ ਮੁਲਾਜਮਾਂ ਵੱਲੋਂ ਵਜੀਫਾ ਤੇ ਹੋਰ ਸਹੂਲਤਾਂ ਦੇ ਫਾਰਮ ਗੁੰਮ ਕਰਨ ਅਤੇ ਪ੍ਰਾਈਵੇਟ ਬੰਦਿਆ ਦੁਆਰਾ ਹੋ ਰਹੀ ਬੇਲੋੜੀ ਦਾਖਲ ਅੰਦਾਜੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਲਾਭਪਾਤਰੀ ਕਾਰਡ ਬਣਾਉਣ ਲਈ ਪਿਛਲੇ 7-8 ਮਹੀਨਿਆ ਤੋਂ ਫਾਰਮ ਭਰਕੇ ਮਜ਼ਦੂਰਾਂ ਵੱਲੋਂ ਦਫ਼ਤਰ ਵਿੱਚ ਜਮਾ ਕਰਵਾਏ ਗਏ ਸਨ ਜੋ ਕਿ ਅਜੇ ਤੱਕ ਨਹੀਂ ਬਣੇ ਜਿਸ ਕਾਰਨ ਮਜ਼ਦੂਰ ਵਰਗ ਨੂੰ ਆਪਣੇ ਬਣਦੇ ਲਾਭ ਤੋਂ ਵਾਝਾਂ ਹੋਣਾ ਪੈ ਰਿਹਾ ਹੈ। ਇਸ ਮੌਕੇ ਮਜ਼ਦੂਰ ਆਗੂ ਗੁਰਤੇਜ਼ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੀਆਂ ਵਜੀਫਾ ਲਿਸਟਾ ਜਾਰੀ ਕੀਤੀਆਂ ਗਈਆ ਸਨ ਉਹਨਾਂ ਦੀ ਪੜਤਾਲ ਕਰਵਾਉਣ ਤੋਂ ਬਾਅਦ ਦਫ਼ਤਰ ਵਿੱਚ ਜਮਾ ਕਰਵਾ ਦਿੱਤੀਆਂ ਸਨ। ਉਹਨਾਂ ਕਿਹਾ ਕਿ ਲਿਸਟਾ ਵਿੱਚੋਂ ਗੁੰਮ ਕੀਤੇ ਗਏ ਫਾਰਮਾਂ ਦੇ ਲਾਭਪਾਤਰੀਆਂ ਦੀ ਮੀਟਿੰਗ ਕਰਵਾਈ ਜਾਵੇ ਅਤੇ ਉਹਨਾਂ ਬੱਚਿਆ ਦਾ ਬਣਦਾ ਵਜੀਫਾ ਤੁਰੰਤ ਜਾਰੀ ਕੀਤਾ ਜਾਵੇ ਅਤੇ ਸਰਕਲ ਦੇ ਲਗਭਗ 900 ਪਾਸ ਹੋ ਚੁੱਕੇ ਸਾਇਕਲ 'ਮਜ਼ਦੂਰਾ ਨੂੰ ਤੁਰੰਤ ਦਿੱਤੇ ਜਾਣ। ਇਸ ਮੌਕੇ ਸੱਤਪਾਲ ਸਿੰਘ ਬੁਢਲਾਡਾ, ਸੁਖਵਿੰਦਰ ਸਿੰਘ ਬੋਹਾ, ਜੀਤ ਸਿੰਘ ਬੋਹਾ, ਡਿਪਟੀ ਸਿੰਘ ਬੁਢਲਾਡਾ, ਬਿਰਬਲ ਸਿੰਘ ਦਿਆਲਪੁਰਾ, ਕਿਸਾਨ ਆਗੂ ਗੁਰਜੀਤ ਸਿੰਘ ਬੁਢਲਾਡਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪਹੁੰਚੇ ਤਹਿਸੀਲਦਾਰ ਬੁਢਲਾਡਾ ਸੁਰਿੰਦਰ ਸਿੰਘ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ।.

www.budhladacity.com

ਭਲਾਈ ਕੇਂਦਰ ਨੇ ਖਰਚ/ਆਮਦਨ ਸਬੰਧੀ ਵੇਰਵੇ ਕੀਤੇ ਜਾਰੀ (26 ਅਕਤੂਬਰ)

ਬੁਢਲਾਡਾ -ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵੱਲੋਂ ਦਸੰਬਰ 2016 ਤੱਕ ਕੀਤੇ ਗਏ ਸਮਾਜ ਸੇਵੀ ਅਤੇ ਧਾਰਮਿਕ ਕਾਰਜਾਂ ‘ਤੇ  ਖਰਚੇ ਅਤੇ ਸੰਸਥਾ ਨੂੰ ਮਿਲੇ ਦਾਨ ਸਬੰਧੀ ਹਿਸਾਬ ਜਨਤਕ ਕਰਨ ਲਈ ਕਿਤਾਬਚਾ ਜਾਰੀ ਕੀਤਾ ਗਿਆ, ਜਿਸ ਨੂੰ ਜਾਰੀ ਕਰਨ ਦੀ ਰਸਮ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਅਤੇ ਗਿਆਨ ਸਿੰਘ ਗਿੱਲ ਨੇ ਅਦਾ ਕੀਤੀ। ਸਮਾਜ ਸੇਵੀ ਸ਼ੁਭਾਸ਼ ਨਾਗਪਾਲ ਤੇ ਮਨਜੀਤ ਸਿੰਘ ਸ਼ਿਮਲਾਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਭਲਾਈ ਕੇਂਦਰ ਦੇ ਮੁੱਖ ਸੇਵਾਦਾਰ ਮਾ: ਕੁਲਵੰਤ ਸਿੰਘ ਨੇ ਸੰਬੋਧਨ ਕਰਦਿਆ ਦੱਸਿਆ ਕਿ ਸੰਸਥਾ ਨੂੰ 31 ਦਸੰਬਰ 2016 ਤੱਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਭੇਜੀ 4 ਲੱਖ ਅਤੇ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਮੁੱਖ ਜਥੇਦਾਰ ਬਾਬਾ ਖਜਾਨ ਸਿੰਘ ਕਾਰ ਸੇਵਾ (ਪਟਿਆਲੇ ਵਾਲਿਆ) ਵੱਲੋਂ ਦਿੱਤੇ ਗਏ 2 ਲੱਖ 50 ਹਜਾਰ ਸਮੇਤ ਕੁੱਲ ਪਰਾਪਤ ਹੋਈ ਦਾਨ ਦੀ ਆਮਦਨ ਚੋਂ ਸ੍ਰੀ ਗੁਰੂ ਗ੍ਰੰਥ ਸਹਿਬ ਦੇ ਸਰੂਪ ਲਿਜਾਣ ਲਈ ਪਾਲਕੀ ਸਾਹਿਬ ਵੈਨ, ਇੱਕ ਸ਼ਵ ਵੈਨ ਤੋਂ ਇਲਾਵਾ ਮ੍ਰਿਤਕ ਦੇਹ ਫਰਿਜਰ ਵੀ ਲੋਕਾਂ ਦੀ ਮੁਫਤ ਸੇਵਾ ਲਈ ਸਮਰਪਿਤ ਕੀਤੇ ਹੋਏ ਹਨ ਅਤੇ ਹੋਰਨਾਂ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਜਿਵੇਂ 142 ਲੋੜਵੰਦ ਵਿਧਵਾ ਆਸ਼ਰਿਤ ਪਰਿਵਾਰਾਂ ਨੂੰ ਮਹੀਨਾਵਾਰ ਮੁਫਤ ਰਾਸ਼ਨ ਸੇਵਾ, ਇਹਨਾਂ ਪਰਿਵਾਰਾਂ ਦੇ ਪੜ੍ਹ ਰਹੇ ਬੱਚਿਆਂ ਨੂੰ ਲੋੜੀਦੀਆਂ ਕਿਤਾਬਾਂ, ਕਾਪੀਆਂ, ਪੈਨ ਅਤੇ ਹੋਰ ਪੜ੍ਹਾਈ ਸਮੱਗਰੀ ਉਪਰ 19 ਲੱੱਖ 91 ਹਜ਼ਾਰ 995 ਰੁਪਏ ਖਰਚ ਆਇਆ ਹੈ ਅਤੇ ਜਨਵਰੀ 2017 ਤੱਕ ਸੰਸਥਾ ਕੋਲ 4 ਲੱਖ 21 ਹਜਾਰ 592 ਰੁਪਏ ਰਕਮ ਬਕਾਇਆ ਬਚਦੀ ਸੀ ਅਤੇ ਉਸ ਤੋਂ ਬਾਅਦ ਵਿਧਵਾ ਆਸ਼ਰਿਤ ਪਰਿਵਾਰਾਂ ਨੂੰ ਮਹੀਨਾਵਾਰ ਮੁਫਤ ਰਾਸ਼ਨ ਸੇਵਾ ਨਿਰੰਤਰ ਜਾਰੀ ਹੈ। ਉਹਨਾਂ ਦੱਸਿਆ ਕਿ ਸੰਸਥਾ ਦੇ ਅਗਲੇ ਸਾਲ ਦੇ ਨਿਰਧਾਰਤ ਬਜਟ ਤਹਿਤ ਅੰਦਾਜਨ 16 ਲੱਖ ਰੁਪਏ ਦੇ ਖਰਚ ਦਾ ਅਨੁਮਾਨ ਹੈ, ਜਿਸ ਵਿੱਚ ਜਰੂਰਤਮੰਦ ਪਰਿਵਾਰਾ ਦਾ ਮਹੀਨਾਵਾਰ ਰਾਸ਼ਨ, ਬੱਚਿਆ ਦੀ ਪੜਾਈ, ਲੜਕੀਆ ਦੇ ਵਿਆਹ ਮੌਕੇ ਸ਼ਗਨ/ਸਮਾਨ ਆਦਿ, ਸ਼ਵ ਵੈਨ ਤੇ ਪਾਲਕੀ ਸਾਹਿਬ ਡਰਾਇਵਰ ਦੀ ਤਨਖਾਹ, ਸਿਲਾਈ ਤੇ ਕੰਪਿਉਟਰ ਅਧਿਆਪਕ ਤਨਖਾਹ, ਦਫਤਰ ਖਰਚ, ਜਨਵਰੀ 2017 ਤੋਂ ਬਾਅਦ ਨਵੇਂ ਪਰਿਵਾਰਾਂ ਦਾ ਰਾਸ਼ਨ ਖਰਚ ਅਤੇ ਵਿਚਾਰ ਅਧੀਨ ਸਮੂਹਿਕ ਵਿਆਹਾਂ ਤੇ ਹੋਣ ਵਾਲਾ ਖਰਚ ਸ਼ਾਮਲ ਹੈ। ਉਹਨਾਂ ਦੱਸਿਆ ਕਿ ਮਾਰਚ 2018 ‘ਚ ਜ਼ਰੂਰਤਮੰਦ ਪਰਿਵਾਰਾਂ ਦੀਆਂ 11 ਲੜਕੀਆਂ ਦੇ ਸਮੂਹਿਕ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਇਸ ਪ੍ਰੋਜੈਕਟ ਦੇ ਚੇਅਰਮੈਨ ਕੁਲਵਿੰਦਰ ਸਿੰਘ ਸੇਵਾ ਮੁਕਤ ਈ ਓ ਹੋਣਗੇ। ਇਸ ਮੌਕੇ ਸੰਸਥਾ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਸੇਵਾ ਮੁਕਤ ਈ.ਓ., ਕੁਲਦੀਪ ਸਿੰਘ ਅਨੇਜਾ, ਮਿਸਤਰੀ ਮਿੱਠੂ ਸਿੰਘ, ਬਲਵੀਰ ਸਿੰਘ ਕੈਂਥ, ਸਿਕੰਦਰ ਸਿੰਘ, ਮਿ: ਜਰਨੈਲ ਸਿੰਘ, ਪਰਮਜੀਤ ਸਿੰਘ ਖਾਲਸਾ, ਸਤਨਾਮ ਸਿੰਘ, ਗੁਰਚਰਨ ਸਿੰਘ ਮਲਹੋਤਰਾ, ਮਨਜਿੰਦਰ ਸਿੰਘ ਬਿੱਟੂ ਬੱਤਰਾ, ਸੁਰਿੰਦਰ ਸਿੰਘ ਅਨੇਜਾ, ਦਵਿੰਦਰਪਾਲ ਸਿੰਘ ਲਾਲਾ, ਡਾ: ਗਿਆਨ ਚੰਦ ਮਦਾਨ ਆਦਿ ਮੌਜੂਦ ਸਨ।.

www.budhladacity.com

ਸਰਕਾਰੀ ਹਸਪਤਾਲ ‘ਚ ਹੱਡੀਆਂ ਦੀ ਓ.ਪੀ.ਡੀ. ਸ਼ੁਰੂ (25ਅਕਤੂਬਰ)

ਬੁਢਲਾਡਾ -ਸਥਾਨਕ ਸਬ-ਡਵੀਜ਼ਨਲ ਸਿਵਲ ਹਸਪਤਾਲ ਵਿਖੇ ਪਿਛਲੇ ਕਈ ਮਹੀਨਿਆ ਤੋਂ ਚੱਲੀ ਆ ਰਹੀ ਹੱਡੀਆਂ ਦੇ ਡਾਕਟਰ ਭੇਜਣ ਦੀ ਮੰਗ ਅੱਜ ਉਸ ਸਮੇਂ ਪੂਰੀ ਹੋ ਗਈ ਜਦ ਹੱਡੀਆਂ ਦੇ ਮਾਹਰ ਸਰਜਨ ਡਾ: ਰਾਕੇਸ਼ ਜਿੰਦਲ ਨੇ ਆਪਣਾ ਕਾਰਜ ਭਾਰ ਸੰਭਾਲ ਲਿਆ। ਹਸਪਤਾਲ ਵਿਖੇ ਹੱਡੀਆਂ ਦੇ ਮਾਹਰ ਡਾਕਟਰ ਰਾਕੇਸ ਜਿੰਦਲ ਵੱਲੋਂ ਓ ਪੀ ਡੀ ਸ਼ੁ ਹੋ ਜਾਣ ਨਾਲ ਇਸ ਖੇਤਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਆਸ ਬੱਝੀ ਹੈ। ਜਾਣਕਾਰੀ ਦਿੰਦਿਆ ਬਲਾਕ ਐਜੂਕੇਟਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਹਫਤੇ ਦੇ ਦੋ ਦਿਨ ਮੰਗਲਵਾਰ ਅਤੇ ਵੀਰਵਾਰ ਨੂੰ ਮਰੀਜਾਂ ਦਾ ਚੈਕ-ਅੱਪ ਕਰਿਆ ਕਰਨਗੇ ਅਤੇ ਲੋੜ ਪੈਣ ਤੇ ਅਪ੍ਰੇਸ਼ਨ ਵੀ ਕਰਨਗੇ। ਅੱਜ ਇਥੇ ਡਾ: ਜਿੰਦਲ ਦਾ ਸਵਾਗਤ ਕਰਦਿਆਂ ਡਾ: ਰੁਚਿਕਾ ਕਲੇਰ, ਸੀਨੀਅਰ ਫਾਰਮਾਸਿਸਟ ਚਰਨਜੀਤ ਕਾਠ, ਪ੍ਰਿਸਪਾਲ ਅਤੇ ਦਰਜਾ ਚਾਰ ਮੁਲਾਜ਼ਮ ਯੂਨੀਅਨ ਦੇ ਨਰਸੀ ਰਾਮ ਸਾਰਵਾਨ ਨੇ ਹਸਪਤਾਲ ਸਟਾਫ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਹੱਡੀਆਂ ਦੇ ਡਾਕਟਰ ਦੀ ਘਾਟ ਪੂਰੀ ਕਰਨ ਲਈ ਸਿਵਲ ਸਰਜਨ ਮਾਨਸਾ ਡਾ: ਸੁਨੀਲ ਪਾਠਕ ਦਾ ਧੰਨਵਾਦ ਕਰਦਿਆ ਵਿਧਾਇਕ ਪ੍ਰਿਸੀਪਲ ਬੁੱਧ ਰਾਮ, ਮਨੁੱਖੀ ਅਧਿਕਾਰ ਕੋਂਸਲ ਦੇ ਪ੍ਰਧਾਨ ਸਤੀਸ਼ ਕੁਮਾਰ ਸਿੰਗਲਾ, ਰਾਜੀਵ ਗਾਧੀ ਪੰਚਾਇਤੀ ਰਾਜ ਸੰਗਠਨ ਦੇ ਜਿਲ੍ਹਾ ਕੋਆਰਡੀਨੇਟਰ ਮੱਖਣ ਭੱਠਲ, ਪੰਜਾਬੀ ਸਭਾ ਦੇ ਪ੍ਰਧਾਨ ਸ਼ਿਆਂਮ ਚੁੱਘ ਨੇ ਕਿਹਾ ਕਿ ਇਸ ਨਾਲ ਬਲਾਕ ਭਰ ਦੇ 80 ਤੋਂ ਵੱਧ ਪਿੰਡਾਂ ਅਤੇ ਸ਼ਹਿਰ ਦੇ ਮਰੀਜਾਂ ਨੂੰ ਵੱੱਡੀ ਰਾਹਤ ਮਿਲੀ ਹੈ। ਉਹਨਾਂ ਮੰਗ ਕੀਤੀ ਕਿ ਖੇਤਰ ਦੇ ਲੋਕਾਂ ਦੀ ਲੋੜ ਨੂੰ ਦੇਖਦਿਆ ਇਥੇ ਪੱਕੇ ਤੌਰ ਤੇ ਹੱਡੀਆਂ ਦੇ ਡਾਕਟਰ ਨੂੰ ਨਿਯੁਕਤ ਕੀਤਾ ਜਾਵੇ। ਉਕਤ ਆਗੂਆ ਨੇ ਦੱਸਿਆ ਕਿ ਇਸ ਖੇਤਰ ਦਾ ਧਰਤੀ ਹੇਠਲਾ ਪਾਣੀ ਸ਼ੋਰਾ ਯੁਕਤ ਹੋਣ ਕਾਰਨ ਹੱਡੀਆਂ ਤੇ ਜੋੜਾਂ ਦੀ ਤਕਲੀਫ ਵਾਲੇ ਮਰੀਜ ਹਰ ਤੀਜੇ ਘਰ ਵਿੱਚ ਹਨ, ਦੂਜਾ ਇਸ ਖੇਤਰ ਅੰਦਰ ਆਏ ਦਿਨ ਕੋਈ ਨਾਂ ਕੋਈ ਵਾਪਰਦੀ ਸੜਕ ਦੁਰਘਟਨਾਂ ਕਾਰਨ ਟੁੱਟੀਆ ਹੱਡੀਆ ਦੇ ਕੇਸ ਅਕਸਰ ਹੀ ਇਸ ਸਬ-ਡਵੀਜਨਲ ਪੱਧਰੀ ਹਸਪਤਾਲ ‘ਚ ਆਉਦਾ ਰਹਿੰਦਾ ਹੈ, ਪਰ ਇਥੇ ਡਾਕਟਰ ਨਾਂ ਹੋਣ ਕਾਰਨ ਲੋਕਾਂ ਨੂੰ ਮਜਬੂਰੀ ਵਸ ਭਾਰੀ ਖਰਚ ਕਰਕੇ ਹੋਰਨਾਂ ਨਿੱਜੀ ਹਸਪਤਾਲਾਂ ਚੋਂ ਇਲਾਜ ਕਰਵਾਉਣਾ ਪੈਂਦਾਂ ਸੀ, ਪਰ ਇਥੇ ਡਾਕਟਰ ਆ ਜਾਣ ਨਾਲ  ਮਰੀਜਾਂ ਨੂੰ ਲਾਭ ਹੋਵੇਗਾ।.

www.budhladacity.com

ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵੱਲੋਂ ਸਾੜੀ ਗਈ ਪੰਜਾਬ ਸਰਕਾਰ ਦੀ ਅਰਥੀ (25ਅਕਤੂਬਰ)

ਬੁਢਲਾਡਾ -ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਕੀਤੇ ਵੱਡੇ ਵਾਧੇ ਦਾ ਵੱਖ-ਵੱਖ ਰਾਜਨੀਤਕ, ਜਨਤਕ, ਮੁਲਾਜਮ ਜਥੇਬੰਦੀਆਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਵੀ ਕੈਪਟਨ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵੱਲੋਂ ਸਥਾਨਕ ਫੁਹਾਰਾ ਚੌਕ ਵਿਖੇ ਮੁਜਾਹਰਾ ਕਰਕੇ ਪੰਜਾਬ ਸਰਕਾਰ ਦੀ ਅਰਧੀ ਸਾੜੀ ਗਈ। ਇਸ ਮੌਕੇ ਬੋਲਦਿਆ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਕਾਮਰੇਡ ਛੱਜੂ ਸਿੰਘ ਦਿਆਲਪੁਰਾ ਅਤੇ ਕਾਮਰੇਡ ਸੁਖਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਚੋਣ ਵਾਅਦੇ ਘਰ-ਘਰ ਨੌਕਰੀ, ਸਸਤੀ ਬਿਜਲੀ, ਕਰਜਾ ਮੁਆਫੀ, ਬੇਰੁਜਗਾਰੀ ਭੱਤਾ, ਸਮਾਰਟ ਫੋਨ ਵਰਗੇ ਵਾਅਦੇ ਕਰਕੇ ਲੋਕ ਪੱਖੀ ਦਾਅਵਾ ਕਰਕੇ ਸੱਤਾ ਵਿੱਚ ਆਏ, ਪਰ ਸਮਾ ਬੀਤਣ ਦੇ ਨਾਲ ਹੀ ਆਪਣਾ ਰੰਗ ਵਿਖਾਉਣਾ ਸ਼ੁਰੂ ਕੀਤਾ। ਬਿਜਲੀ ਦਰਾ ‘ਚ ਵਾਧਾ, 800 ਪ੍ਰਾਇਮਰੀ ਸਕੂਲ ਬੰਦ ਕਰਨੇ, ਟਰੈਕਟਰਾ ਤੇ 30 ਹਜਾਰ ਰੁਪਏ ਵਾਧੂ ਟੈਕਸ ਲਗਾ ਕੇ ਕਈ ਕਰੌੜਾ ਰੁਪਏ ਦਾ ਭਾਰ ਕਿਸਾਨਾਂ, ਮਜ਼ਦੂਰਾ ਤੇ ਆਮ ਜਨਤਾ ਤੇ ਪਾਇਆ ਜਾ ਰਿਹਾ ਹੈ। ਸ਼ਹਿਰੀ ਸਕੱਤਰ ਕਾਮਰੇਡ ਸਤਪਾਲ ਸਿੰਘ ਬੁਢਲਾਡਾ, ਕਾਮਰੇਡ ਗੁਰਜੀਤ ਸਿੰਘ ਫੌਜੀ ਨੇ ਕਿਹਾ ਕਿ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਟੈਕਸ ਲਾਕੇ ਧੱਕੇ ਸ਼ਾਹੀ ਕੀਤੀ ਜਾ ਰਹੀ ਹੈ, ਜਿਸਦੇ ਖਿਲਾਫ਼ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਪਾਰਟੀ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਸਹਿਨ ਨਹੀਂ ਕਰੇਗੀ ਤੇ ਸੰਘਰਸ਼ ਜਾਰੀ ਰਖੇਗੀ। ਇਸ ਤੋਂ ਇਲਾਵਾ ਕਾਮਰੇਡ ਮੁਖਤਿਆਰ ਸਿੰਘ ਕੁਲੈਹਰੀ, ਕਾਮਰੇਡ ਡਿਪਟੀ ਸਿੰਘ, ਲਾਭ ਸਿੰਘ ਤੇ ਤੇਜਿੰਦਰ ਸਿੰਘ ਤੇ ਅਮਰੀਕ ਸਿੰਘ ਸਟੂਡੈਟ ਸਾਥੀ ਹਰਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।.

www.budhladacity.com

ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਪਰਾਲੀ ਨੂੰ ਮਜ਼ਬੂਰੀਵੱਸ ਫੂਕਿਆ

ਬੁਢਲਾਡਾ -ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਕਿਸਾਨਾਂ ਦਾ ਵੱਡਾ ਇੱਕਠ ਕਰਕੇ ਝੋਨੇ ਦੀ ਪਰਾਲੀ ਦੇ ਨਾੜ ਨੂੰ ਅੱਗ ਲਗਾਈ ਗਈ। ਜਿਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਅਤੇ ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਕਿਹਾ ਕਿ ਜੋ ਗਰੀਨ ਟ੍ਰਿਬਿਊਨਲ ਨੇ ਝੋਨੇ ਦੀ ਪਰਾਲੀ ਸਬੰਧੀ ਸੂਬਿਆ ਦੀਆਂ ਸਰਕਾਰਾਂ ਨੂੰ ਹਦਾਇਤਾ ਕੀਤੀਆਂ ਸਨ ਕਿ ਸੂਬਿਆ ਦੀਆਂ ਸਰਕਾਰਾਂ ਕਿਸਾਨਾਂ ਨੂੰ ਯੋਗ ਥਾਂ ਅਤੇ ਮਸੀਨਰੀ ਦਾ ਪ੍ਰਬੰਧ ਕਰਨ ਪ੍ਰੰਤੂ ਕਿਸੇ ਵੀ ਸਰਕਾਰ ਨੇ ਅਜਿਹਾ ਨਹੀਂ ਕੀਤਾ। ਕਿਉਂਕਿ ਜੋ ਅੱਜ ਪੰਜਾਬ ਦਾ ਕਿਸਾਨ ਹੈ ਇਹ ਆਰਥਿਕ ਪੱਖੋੰ ਕੰਗਾਲ ਹੋਇਆ ਖੁਦਕੱਸੀਆ ਕਰ ਰਿਹਾ ਹੈ ਉੱਪਰੋਂ ਸਰਕਾਰ ਕਿਸਾਨਾਂ ਸਿਰ ਹੋਰ ਆਰਥਿਕ ਬੋਝ ਪਾਉਂਣ ਜਾ ਰਹੀ ਹੈ। ਜਥੇਬੰਦੀ ਨੇ ਇਸ ਦਾ ਸਖਤ ਵਿਰੋਧ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ ਯੋਗ ਪ੍ਰਬੰਧ ਕਰੇ ਨਹੀਂ ਤਾਂ ਮਜ਼ਬੂਰੀਵੱਸ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ।.

www.budhladacity.com

ਕਲੱਬ ਵੱਲੋਂ ਦੀਵਾਲੀ ਦੇ ਪਵਿੱਤਰ ਤਿਓਹਾਰ ਤੇ ਪੌਦੇ ਲਾਏ ਗਏ

ਬੁਢਲਾਡਾ -ਜੈ ਬਾਬਾ ਕਿਸ਼ੋਰ ਦਾਸ ਪ੍ਰਬੰਧਕ ਕਮੇਟੀ ਅਹਿਮਦਪੁਰ ਅਤੇ ਭਾਈ ਘਨੱਈਆ ਲੋਕ ਸੇਵਾ ਕਲੱਬ ਦੇ ਆਗੂਆਂ ਨੇ ਰਲ-ਮਿਲ ਕੇ ਪੌਦੇ ਲਾਏ ਅਤੇ ਉਹਨਾਂ ਨੂੰ ਪਾਣੀ ਦੇ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਅਤੇ ਪਿੰਡ ਦੇ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਪ੍ਰੇਰਣਾ ਦਿੱਤੀ ਤੇ ਨਾਲ ਹੀ ਕਿਹਾ ਕਿ ਹਰ ਇੱਕ ਇਨਸਾਨ ਨੂੰ ਇੱਕ-ਇੱਕ ਪੌਦਾ ਲਾ ਕੇ ਉਸ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਬਾਬਾ ਕਿਸ਼ੋਰ ਦਾਸ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸੁਖਦੀਪ ਸਿੰਘ ਉਰਫ ਦੀਪਾ ਚਹਿਲ, ਕਮੇਟੀ ਮੈਂਬਰ ਬਲਕਰਨ ਸਿੰਘ ਖਾਲਸਾ, ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ, ਜਸਵਿੰਦਰ ਸਿੰਘ, ਮਾ: ਮਲਕੀਤ ਸਿੰਘ, ਹਰਦੀਪ ਸਿੰਘ ਪੂਨੀਆ, ਸਤਨਾਮ ਸਿੰਘ ਸਿਵੀਆ, ਬੱਬੂ ਸ਼ਰਮਾ, ਜਸਨ ਜਵੰਧਾ, ਗਗਨਦੀਪ ਕਾਲਾ, ਅਮ੍ਰਿਤ ਦਲਿਓ, ਵਿੱਕੀ, ਕਮਲਦੀਪ ਸ਼ਰਮਾ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ।.

www.budhladacity.com

ਰਾਹੁਲ ਗਾਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਨਾਲ ਭਰੇਗਾ ਯੂਥ ਆਗੂਆਂ ‘ਚ ਉਤਸਾਹ –ਮੱਖਣ ਭੱਠਲ

ਬੁਢਲਾਡਾ -ਰਾਹੁਲ ਗਾਧੀ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਉਣ ਨਾਲ ਨੌਜਵਾਨ ਯੂਥ ਆਗੂਆਂ ‘ਚ ਭਾਰੀ ਉਤਸਾਹ ਹੋਵੇਗਾ। ਇਹਨਾਂ ਸਬਦਾ ਦਾ ਪ੍ਰਗਟਾਵਾ ਰਾਜੀਵ ਗਾਧੀ ਪੰਚਾਇਤੀ ਰਾਜ ਸੰਗਠਨ ਦੇ ਜਿਲ੍ਹਾ ਕੋਆਰਡੀਨੇਟਰ ਮੱਖਣ ਸਿੰਘ ਭੱਠਲ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆ ਕੀਤਾ। ਉਹਨਾਂ ਕਿਹਾ ਕਿ ਮੋਜੂਦਾ ਭਾਜਪਾ ਦੀ ਮੋਦੀ ਸਰਕਾਰ ਤਿੰਨ ਸਾਲਾ ਤੋਂ ਉੱਪਰ ਹੋਣ ਦੇ ਬਾਵਯੂਦ ਨੋਟਬੰਦੀ ਅਤੇ ਜੀ.ਐਸ.ਟੀ. ਲਗਾਕੇ ਦੇਸ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀ ਵਰਗ ਦੇ ਨਾਲ-ਨਾਲ ਹਰ ਵਰਗ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਖੇਤੀ ਦੇ ਸਾਧਨ ਟ੍ਰੈਕਟਰ ਉੱਪਰ ਨਵਾਂ ਟੈਕਸ ਲਾਉਣ ਦੀ ਤਜਵੀਜ ਤਿਆਰ ਕਰਕੇ ਕਿਸਾਨਾਂ ਨੂੰ ਹੋਰ ਮੰਦਹਾਲੀ ਵੱਲ ਧੱਕ ਦਿੱਤਾ ਹੈ। ਉਹਨਾਂ ਕਿਹਾ ਕਿ ਰਾਹੁਲ ਗਾਧੀ ਨੋਜਵਾਨ ਨੇਤਾ ਹੋਣ ਦੇ ਨਾਅ ਤੇ ਦੇਸ ਦੀ ਤਰਕੀ ਲਈ ਹਰ ਵਰਗ ਨੂੰ ਅੱਗੇ ਲਿਆਉਂਣ ਵਾਸਤੇ ਨੌਜਵਾਨ 2019 ‘ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾ ‘ਚ ਰਾਹੁਲ ਗਾਧੀ ਨੂੰ ਪੀ.ਐਮ. ਵੇਖਣਾ ਚਾਹੁੰਦੇ ਹਨ। ਉਹਨਾਂ ਕਾਂਗਰਸ ਦੀ ਸਰਕਾਰ ਸਮੇਂ ਦੇਸ ਦੀ ਹੋਈ ਤਰਕੀ ਤੇ ਗੱਲ ਕਰਦਿਆ ਕਿਹਾ ਕਿ ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਰਹੀ ਹੈ ਤਾਂ ਦੇਸ ਨੇ ਬਹੁਤ ਤਰਕੀ ਕੀਤੀ ਹੈ ਅਤੇ ਆਮ ਲੋਕਾਂ ਦਾ ਖਿਆਲ ਰੱਖਕੇ ਹੀ ਫੈਸਲੇ ਕੀਤੇ ਸਨ, ਜਿਹਨਾਂ ਨੂੰ ਹੁਣ ਲੋਕ ਸੱਥਾਂ ਤੇ ਆਮ ਗਲਾਂ ਵਿੱਚ ਯਾਦ ਕਰਦੇ ਹਨ ਕਿ ਦੇਸ ਨੂੰ ਚਲਾਉਣ ਵਾਸਤੇ ਕਾਂਗਰਸ ਦੀ ਸਰਕਾਰ ਹੀ ਸਭ ਵਰਗਾ ਨੂੰ ਨਾਲ ਲੈ ਕੇ ਚੱਲਦੀ ਹੈ।.

www.budhladacity.com

ਰਿਲਾਇੰਸ ਪੈਟਰੋਲ ਪੰਪ ਤੋਂ ਕਰੀਬ 24 ਲੱਖ ਦੀ ਲੁੱਟ ਕਰਨ ਵਾਲੇ ਚੜ੍ਹੇ ਪੁਲਿਸ ਅੜ੍ਹਿਕੇ

ਬੁਢਲਾਡਾ, 31 ਮਈ : 30 ਮਈ 2017 ਨੂੰ ਤੜਕਸਾਰ ਸਵੇਰੇ ਥਾਣਾ ਸਦਰ ਬੁਢਲਾਡਾ ਦੇ ਰਿਲਾਇੰਸ ਪਟਰੋਲ ਪੰਪ ਤੇ ਹਥਿਆਰਾਂ ਦੀ ਨੋਕ ਤੇ ਲੁਟੇਰਿਆਂ ਵੱਲੋ ਡਕੈਤੀ ਕਰਕੇ ਲੁੱਟੀ ਗਈ ਕਰੀਬ 24 ਲੱਖ ਰੁਪਏ ਦੀ ਨਗਦੀ, ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਸਖਤ ਮਿਹਨਤ ਸਦਕਾ 24 ਘੰਟਿਆਂ ਤੋਂ ਘੱਟ ਸਮੇਂ ਅੰਦਰ ਟਰੇਸ ਕਰਕੇ ਛੇ ਡਕੈਤਾ ਨੂੰ ਗ੍ਰਿਫਤਾਰ ਕਰਕੇ ਲੁੱਟੀ ਹੋਈ ਰਕਮ ਸਮੇਤ ਸੇਫ, ਵਰਤੇ ਹਥਿਆਰ, ਕਾਰ ਅਲਟੋ ਅਤੇ ਮੋਟਰਸਾਈਕਲ ਬਰਾਮਦ ਕਰਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਮੁਖਵਿੰਦਰ ਸਿੰਘ ਛੀਨਾ ਅਤੇ ਸੀਨੀਅਰ ਕਪਤਾਨ ਪੁਲਿਸ ਮਨਸਾ ਸ੍ਰੀ ਪਰਮਬੀਰ ਸਿੰਘ ਪਰਮਾਰ ਵੱਲੋਂ ਸਾਂਝੇ ਤੌਰ 'ਤੇ ਅੱਜ ਥਾਣਾ ਸਦਰ ਬੁਢਲਾਡਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। 
ਆਈ.ਜੀ. ਬਠਿੰਡਾ ਜੋਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੁਸ਼ਵਿੰਦਰ ਸਿੰਘ ਪੁੱਤਰ ਸੁਖਦਰਸ਼ਨ ਸਿੰਘ ਵਾਸੀ ਵਾਰਡ ਨੰਬਰ 6 ਦੀਨਾ ਨਾਥ ਟਾਇਰਾ ਵਾਲੀ ਗਲੀ ਮਾਨਸਾ, ਜੋ ਬੁਢਲਾਡਾ ਵਿਖੇ ਰਿਲਾਇੰਸ ਪਟਰੋਲ ਪੰਪ ਦਾ ਅਪਰੇਟਰ ਹੈ, ਨੇ ਮੁੱਖ ਅਫਸਰ ਥਾਣਾ ਸਦਰ ਬੁਢਲਾਡਾ ਪਾਸ ਬਿਆਨ ਲਿਖਾਇਆ ਕਿ 30 ਮਈ 2017 ਨੂੰ ਸਵੇਰੇ 2.25 'ਤੇ ਉਨ੍ਹਾਂ ਦੇ ਪੰਪ 'ਤੇ ਅਮਰਿੰਦਰ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਹਸਨਪੁਰ ਦੀ ਬਤੌਰ ਸੁਪਰਵਾਈਜ਼ਰ ਅਤੇ ਸੁਖਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬੁਢਲਾਡਾ ਦੀ ਬਤੌਰ ਸੋਲਜਮੈਨ ਡਿਊਟੀ ਸੀ ਅਤੇ ਸਵੇਰੇ ਪਟਰੋਲ ਪੰਪ ਦੀ ਲਾਈਟ ਚਲੀ ਜਾਣ ਕਰਕੇ ਅਮਰਿੰਦਰ ਸਿੰਘ ਨੇ ਉਸਨੂੰ ਦੱਸਿਆ ਕਿ ਉਹ ਜਰਨੇਟਰ ਚਲਾਉਣ ਲਈ ਗਿਆ, ਤਾਂ ਜਰਨੇਟਰ ਦੇ ਕੋਲ ਦੋ ਵਿਅਕਤੀ ਖੜੇ ਸਨ, ਜਿਨ੍ਹਾਂ ਵਿੱਚੋ ਇੱਕ ਵਿਅਕਤੀ ਨੇ ਉਸ ਦੀ ਪੁੜਪੜੀ 'ਤੇ ਪਿਸਤੌਲ ਰੱਖ ਲਿਆ ਅਤੇ ਦੂਸਰੇ ਵਿਅਕਤੀ ਜਿਸ ਦੇ ਹੱਥ ਵਿੱਚ ਨੰਗੀ ਤਲਵਾਰ ਸੀ, ਨੇ ਉਸਨੂੰ ਕਿਹਾ ਕਿ ਜੇਕਰ ਉਸਨੇ ਰੌਲਾ ਪਾਇਆ ਤਾਂ ਉਹ ਜਾਨੋ ਮਾਰ ਦੇਣਗੇ ਅਤੇ ਉਨ੍ਹਾਂ ਨੇ ਅਮਰਿੰਦਰ ਸਿੰਘ ਦੀਆਂ ਬਾਹਾਂ ਰੱਸੀ ਨਾਲ ਬੰਨ੍ਹ ਦਿੱਤੀਆਂ। 
ਆਈ.ਜੀ. ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਹੀ ਤਿੰਨ ਹੋਰ ਵਿਅਕਤੀ ਜਿਨ੍ਹਾਂ ਵਿੱਚੋ ਇੱਕ ਕੋਲ ਪਿਸਤੌਲ ਅਤੇ ਇੱਕ ਕੋਲ ਤਲਵਾਰ ਸੀ ਅਤੇ ਇੱਕ ਵਿਅਕਤੀ ਅਲਟੋ ਕਾਰ ਦੀ ਡਰਾਇਵਰ ਸੀਟ 'ਤੇ ਬੈਠਾ ਸੀ। ਉਨ੍ਹਾਂ ਦੱਸਿਆ ਕਿ ਕੱਥਿਤ ਦੋਸ਼ੀਆਂ ਨੇ ਅਮਰਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆ ਅਤੇ ਸੇਫ, ਜਿਸ ਵਿੱਚ ਕਰੀਬ 24 ਲੱਖ ਰੁਪੲੋੇ ਦੀ ਰਕਮ ਸੀ, ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਸੇਫ ਨਾ ਟੁੱਟਣ ਕਰਕੇ ਸੇਫ ਨੂੰ ਘਸੀਟ ਕੇ ਆਲਟੋ ਗੱਡੀ ਵਿੱਚ ਰੱਖ ਕੇ ਸਮੇਤ ਉਸਦਾ ਮੋਬਾਇਲ ਫੋਨ ਅਤੇ ਪੰਪ ਦਾ ਮੋਟਰਸਾਈਕਲ ਨੰਬਰੀ ਪੀਬੀ.31ਜੀ-1921 ਨੂੰ ਲੈ ਕੇ ਫਰਾਰ ਹੋ ਗਏ।
ਆਈ.ਜੀ. ਸ੍ਰੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਸ ਘਟਨਾ ਦੀ ਇਤਲਾਹ ਮਿਲਣ 'ਤੇ ਐਸ.ਐਸ.ਪੀ ਪਰਮਬੀਰ ਸਿੰਘ ਪਰਮਾਰ ਸਮੇਤ ਪੁਲਿਸ ਅਧਿਕਾਰੀਆਂ ਨਾਲ ਮੌਕੇ 'ਤੇ ਪੁੱਜੇ ਅਤੇ ਮੌਕੇ ਦਾ ਮੁਲਾਹਜਾ ਕਰਨ ਉਪਰੰਤ ਡੀ.ਐਸ.ਪੀ ਬੁਢਲਾਡਾ ਸ੍ਰੀ ਮਨਵਿੰਦਰ ਬੀਰ ਸਿੰਘ, ਡੀ.ਐਸ.ਪੀ (ਇੰਨਵੈ) ਮਾਨਸਾ ਸ੍ਰੀ ਗੁਰਸ਼ਰਨ ਸਿੰਘ, ਮੁੱਖ ਅਫਸਰ ਥਾਣਾ ਸਦਰ ਬੁਢਲਾਡਾ ਐਸ.ਆਈ. ਬਲਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਸਿਟੀ ਬੁਢਲਾਡਾ ਇੰਸਪੈਕਟਰ ਰਣਬੀਰ ਸਿੰਘ ਅਤੇ ਇੰਚਾਰਜ ਸੀ.ਆਈ.ਏ ਸਟਾਫ ਮਾਨਸਾ ਐਸ.ਆਈ ਜਗਦੀਸ਼ ਕੁਮਾਰ ਦੀ ਟੀਮ ਗਠਿਤ ਕਰਕੇ ਮੁਕੱਦਮੇ ਨੂੰ ਪੇਸ਼ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ । ਇਸ ਟੀਮ ਦੀ ਸਖਤ ਮਿਹਨਤ ਸਦਕਾ ਤਫ਼ਤੀਸ਼ ਦੌਰਾਨ ਜਸਵੀਰ ਸਿੰਘ ਉਰਫ ਪੇੜਾ ਪੁੱਤਰ ਅਮਰੀਕ ਸਿੰਘ, ਬੀਰਬਲ ਸਿੰਘ ਉਰਫ ਬੱਲਾ ਪੁੱਤਰ ਬੰਤ ਸਿੰਘ, ਇਕਬਾਲ ਸਿੰਘ ਉਰਫ ਕਾਲਾ ਪੁੱਤਰ ਰੂਪ ਸਿੰਘ ਵਾਸੀਆਨ ਜਲਵੇੜਾ (ਥਾਣਾ ਬਰੇਟਾ), ਕੁਲਦੀਪ ਸਿੰਘ ਉਰਫ ਗੋਰਾ ਪੁੱਤਰ ਰਾਮ ਸਿੰਘ ਵਾਸੀ ਗੁਰਨੇ ਕਲਾਂ, ਰਾਜਪਾਲ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਡੇਲੂਆਣਾ (ਥਾਣਾ ਸਦਰ ਮਾਨਸਾ) ਅਤੇ ਸੁਖਜਿੰਦਰ ਸਿਘ ਸੁੱਖੀ ਜੋ ਪਟਰੋਲ ਪੰਪ ਦਾ ਹੀ ਕਰਮਚਾਰੀ ਸੀ ਅਤੇ ਘਟਨਾ ਸਮੇ ਡਿਊਟੀ 'ਤੇ ਸੀ, ਨੂੰ ਦੋਸ਼ੀਅਨ ਨਾਮਜਦ ਕੀਤਾ ਗਿਆ ਹੈ। 
ਸ੍ਰੀ ਛੀਨਾ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਕੀਤੀਆਂ ਗਈਆਂ ਵਿਸ਼ੇਸ਼ ਨਾਕਾਬੰਦੀਆਂ ਦੌਰਾਨ ਮੁੱਖ ਅਫਸਰ ਥਾਣਾ ਸਦਰ ਬੁਢਲਾਡਾ ਐਸ.ਆਈ. ਬਲਵਿੰਦਰ ਸਿੰਘ ਨੇ ਡਰੇਨ ਗੁਰਨੇ ਕਲਾ ਦੇ ਪੁੱਲ ਤੋਂ ਇਸ ਕੇਸ ਦੇ ਦੋਸ਼ੀ ਇਕਬਾਲ ਸਿੰਘ ਅਤੇ ਬੀਰਬਲ ਸਿੰਘ ਨੂੰ ਖੋਹੇ ਹੋਏ ਮੋਟਰਸਾਈਕਲ ਅਤੇ ਮੋਬਾਇਲ ਫੋਨ ਸਮੇਤ ਕਾਬੂ ਕੀਤਾ ਅਤੇ ਇਨ੍ਹਾਂ ਕਥਿਤ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਅਤੇ ਨਿਸ਼ਾਨਦੇਹੀ 'ਤੇ ਦੋਸ਼ੀ ਕੁਲਦੀਪ ਸਿੰਘ ਦੇ ਬੁਢਲਾਡੇ ਵਾਲੇ ਖੇਤ ਦੇ ਕੋਠੇ ਵਿੱਚ ਬੈਠੇ ਇਨ੍ਹਾਂ ਦੇ ਬਾਕੀ ਸਾਥੀਆਂ ਸੁਖਜਿੰਦਰ ਸਿੰਘ ਉਰਫ ਸੁੱਖੀ, ਜਸਵੀਰ ਸਿੰਘ ਉਰਫ ਪੇੜਾ, ਕੁਲਦੀਪ ਸਿੰਘ ਉਰਫ ਗੋਰਾ ਅਤੇ ਰਾਜਪਾਲ ਸਿੰਘ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲ ਖੜੀ ਕਾਰ ਅਲਟੋ ਨੰਬਰ ਐਚ ਆਰ 59-8737 ਨੂੰ ਚੈੱਕ ਕੀਤਾ, ਤਾਂ ਇਸਦਾ ਅਸਲ ਨੰਬਰ ਪੀਬੀ 51-6992 ਸੀ, ਜੋ ਇਨ੍ਹਾਂ ਵੱਲੋਂ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ ਅਤੇ ਇਸ ਕਾਰ ਵਿੱਚੋਂ ਦੋ ਤਲਵਾਰਾਂ ਵੀ ਬਰਾਮਦ ਹੋਈਆਂ। ਊਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਮੁੱਢਲੀ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਵੱਲੋਂ ਪਟਰੋਲ ਪੰਪ ਦੇ ਕਮਰੇ ਵਿੱਚੋ ਪੁੱਟੀ ਹੋਈ ਸੇਫ, ਜੋ ਖੇਤ ਵਿੱਚ ਕੋਠੇ ਦੇ ਕੋਲ ਹੀ ਮਿੱਟੀ ਵਿੱਚ ਦੱਬੀ ਹੋਈ ਸੀ, ਬਰਾਮਦ ਕੀਤੀ ਗਈ, ਜਿਸਨੂੰ ਖੋਲ੍ਹਣ 'ਤੇ ਉਸ ਵਿੱਚੋਂ 23,98,460/- ਰੁਪਏ ਬਰਾਮਦ ਹੋਏ। ਊਨ੍ਹਾਂ ਦੱਸਿਆ ਕਿ ਸੁਖਜਿੰਦਰ ਸਿੰਘ ਉਰਫ ਸੁੱਖੀ ਜੋ ਪਟਰੋਲ ਪੰਪ ਦਾ ਮੁਲਾਜਮ ਹੈ ਤੇ ਇਸ ਸਾਰੀ ਵਾਰਦਾਤ ਦਾ ਮਾਸਟਰ ਮਾਈਂਡ ਹੈ, ਪਾਸੋ 17,000/- ਰੁਪਏ ਵੱਖਰੇ ਬਰਾਮਦ ਹੋਏ। 
ਆਈ.ਜੀ. ਸ਼੍ਰੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲੋ ਇੱਕ ਏਅਰਗੰਨ ਪਿਸਤੌਲ, ਇੱਕ ਦੇਸੀ 12 ਬੋਰ ਪਿਸਤੌਲ (ਕੱਟਾ) ਸਮੇਤ 2 ਜਿੰਦਾ ਕਾਰਤੂਸ 12 ਬੋਰ ਬਰਾਮਦ ਕਰਵਾਏ ਗਏ ਹਨ। ਆਈ.ਜੀ. ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਊਨ੍ਹਾਂ ਕੋਲੋਂ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ। ਇਸ ਪ੍ਰੈਸ ਕਾਨਫਰੰਸ ਮੌਕੇ ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ (ਸਥਾਨਕ) ਮਾਨਸਾ, ਸ੍ਰੀ ਨਰਿੰਦਰਪਾਲ ਸਿੰਘ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਅਤੇ ਡੀ.ਐਸ.ਪੀ. ਬੁਢਲਾਡਾ ਸ਼੍ਰੀ ਮਨਵਿੰਦਰ ਬੀਰ ਸਿੰਘ ਸਮੇਤ ਜ਼ਿਲ੍ਹਾ ਦੇ ਹੋਰ ਪੁਲਿਸ ਅਧਿਕਾਰੀ ਅਤੇ ਮੁੱਖ ਅਫਸਰਾਨ ਥਾਣਾ ਹਾਜ਼ਰ ਸਨ।.

www.budhladacity.com

ਨਮਰਤਾ ਰਾਣੀ ਨੇ CBSE 12th 'ਚੋਂ 96.8 ਪ੍ਰਤੀਸਤ ਲੈ ਕੇ ਕੀਤਾ ਲੜਕੀਆਂ ਚੋ ਟਾਪ (28 ਮਈ)

ਬੁਢਲਾਡਾ -ਐਲ.ਏ.ਡੀ.ਐਮ. ਡੀ.ਏ.ਵੀ. ਪਬਲਿਕ ਸਕੂਲ ਬੁਢਲਾਡਾ ਦਾ ਸੀ.ਬੀ.ਐਸ.ਈ. ਵੱਲੋ ਐਲਾਨਿਆਂ ਗਿਆ ਬਾਰ੍ਹਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਜਿਥੇ ਵਿਦਿਆਰਥੀਆਂ ਨੇ ਨਤੀਜੀਆਂ ਵਿੱਚ ਇਲਾਕੇ ਦਾ ਨਾਂ ਰੋਸ਼ਨ ਕੀਤਾ, ਉਥੇ ਹੀ ਇਹਨਾਂ ਨਤੀਜਿਆਂ ਵਿੱਚ ਕਾਮਰਸ ਦੇ ਛੇ ਵਿਦਿਆਰਥੀਆਂ ਵਿਸ਼ਵ ਗਰਗ (97.4%), ਸੈਲੇਸ਼ ਸਿੰਗਲਾ (95.7%), ਸਵਾਤੀ ਗੋਇਲ (93.6%), ਨਿਖਿਲ ਤਾਇਲ (91.4%), ਪਰੀਸ਼ਾ ਸਿੰਗਲਾ (91.2%), ਮਨੀਸ਼ ਕੁਮਾਰ (90%) ਅਤੇ ਨਾਨ ਮੈਡੀਕਲ ਦੇ ਚਾਰ ਵਿਦਿਆਰਥੀਆਂ; ਨਮਰਤਾ ਰਾਣੀ (96.8%), ਵਿਨਾਅਕ ਸਿੰਗਲਾ (93.4%), ਇੰਦੂਮਨਵੀਰ ਸਿੰਘ (93.2%), ਪੁਸ਼ਪੀਤ ਗਰਗ (90%) ਇਸ ਤੋਂ ਇਲਾਵਾ ਮੈਡੀਕਲ ਦੇ ਤਿੰਨ ਵਿਦਿਆਰਥੀਆਂ ਸਮਰੀਤੀ ਗੁਪਤਾ (93%), ਤਨਵੀ (92.4%), ਮੀਨਲਪ੍ਰੀਤ ਕੌਰ (90.4%) ਨੇ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਹਨਾਂ ਵਿਚੋ ਭਾਵੇ ਨਮਰਤਾ ਰਾਣੀ ਨੇ 96.8% ਅੰਕ ਹਾਸਲ ਕਰਕੇ ਸਕੂਲ ‘ਚ ਦੂਜਾ ਸਥਾਨ ਪ੍ਰਾਪਤ ਕੀਤਾ, ਪਰ ਉਹ ਲੜਕੀਆਂ ਵਿੱਚੋਂ ਪਹਿਲੇ ਸਥਾਨ ਤੇ ਰਹੀ। ਇਸੇ ਤਰ੍ਹਾਂ ਸਵਾਤੀ ਗੋਇਲ ਨੇ 93.6% ਅੰਕ ਹਾਸਲ ਕਰਕੇ ਸਕੂਲ ‘ਚ ਤੀਜਾ ਸਥਾਨ ਅਤੇ ਲੜਕੀਆਂ ‘ਚੋ ਦੂਜੇ ਸਥਾਨ ਤੇ ਰਹੀ। ਇਸ ਪ੍ਰਾਪਤੀ ਤੇ ਸਕੂਲ ਦੇ ਪ੍ਰਿੰਸੀਪਲ ਤੇ ਕਾਰਜਕਾਰੀ ਕਮੇਟੀ ਨੇ ਇਸ ਹੋਣਹਾਰ ਵਿਦਿਆਰਥਣ ਅਤੇ ਸਕੂਲ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਸ ਨੂੰ ਭਵਿੱਖ ਵਿੱਚ ਵੀ ਲਗਾਤਾਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਉਪਲਬਧੀ ਤੇ ਸਵਾਤੀ ਦੇ ਪਿਤਾ ਕ੍ਰਿਸ਼ਨ ਕੁਮਾਰ ਅਤੇ ਮਾਤਾ ਕਿਰਨ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਉਚ ਸਿੱਖਿਅਕ ਤਾਂ ਨਹੀਂ ਹਨ, ਪਰ ਆਪਣੇ ਬੱਚਿਆਂ ਨੂੰ ਉਚੇਰੀ ਸਿਖਿਆ ਦਵਾਉਣ ਲਈ ਉਹਨਾਂ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ। ਸਵਾਤੀ ਗੋਇਲ ਦਾ ਕਹਿਣਾ ਹੈ ਕਿ ਉਹ ਆਪਣੀ ਕਾਮਰਸ਼ ਗਰੈਜੂਏਸ਼ਨ ਦੀ ਡਿਗਰੀ ਹਾਸਲ ਕਰਨ ਉਪਰੰਤ ਚਾਰਟੇਡ ਅਕਾਊਟੈਂਟ ਅਧਿਕਾਰੀ ਬਣ ਕੇ ਲੋਕਾਂ ਦੀ ਸੇਵਾ ਕਰਨ ਨੂੰ ਤਰਜੀਹ ਦੇਣਗੇ। ਸਵਾਤੀ ਨੇ ਦੱਸਿਆ ਕਿ ਉਸ ਨੇ ਆਪਣੀ 10+2 ਤੱਕ ਦੀ ਪੜ੍ਹਾਈ ਦੌਰਾਨ ਅੱਜ ਤੱਕ ਕਦੇਂ ਵੀ ਸਕੂਲ ਦੀ ਪੜਾਈ ਤੋਂ ਇਲਾਵਾਂ ਟਿਊਸ਼ਨ ਦਾ ਸਹਾਰਾ ਨਹੀ ਲਿਆ। ਸਵਾਤੀ ਨੇ ਕਿਹਾ ਕਿ ਉਸ ਦੀ ਇਸ ਉਪਲੱਬਧੀ ਪਿੱਛੇ ਉਸ ਦੇ ਮਾਤਾ-ਪਿਤਾ ਤੋਂ ਇਲਾਵਾਂ ਸਮੂਹ ਅਧਿਆਪਕਾਂ ਅਤੇ ਖਾਸ ਤੌਰ ਤੇ ਉਸ ਦੇ ਵੱਡੇ ਭਰਾ ਦੀਪਾਂਸ਼ੂ ਗੋਇਲ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ, ਜਿਹਨਾਂ ਨੇ ਹਮੇਸਾ ਸਮੇਂ-ਸਮੇਂ ਤੇ ਉਸ ਦਾ ਸੁਚੱਜੇ ਢੰਗ ਨਾਲ ਮਾਰਗ ਦਰਸ਼ਨ ਕੀਤਾ ਹੈ। ਇਥੇ ਇਹ ਵੀ ਦਸਣਯੋਗ ਹੈ ਕਿ ਸਵਾਤੀ ਗੋਇਲ ਪਹਿਲਾ ਵੀ ਸੀ.ਬੀ.ਐਸ.ਈ. ਦਸਵੀ ਜਮਾਤ ਦੀ ਪ੍ਰੀਖਿਆ ‘ਚੋਂ 10 ਸੀ ਜੀ ਪੀ ਏ ਅੰਕ ਵੀ ਲੈ ਚੁੱਕੀ ਹੈ।.

www.budhladacity.com

ਮੋਹਿਤ ਚਾਵਲਾ ਦੀ ਅਚਾਨਕ ਹੋਈ ਮੌਤ ਤੇ ਪੂਰੇ ਸ਼ਹਿਰ ‘ਚ ਸੌਗ ਦੀ ਲਹਿਰ (28 ਮਈ)

ਬੁਢਲਾਡਾ -ਸਥਾਨਕ ਸ਼ਹਿਰ ਦੇ ਆਈ ਟੀ ਆਈ ਚੌਕ ਵਿਖੇ ਅੱਜ ਸਵੇਰੇ ਲਗਾਈ ਇੱਕ ਠੰਡੇ ਮਿੱਠੇ ਜਲ ਦੀ ਛਬੀਲ ਤੇ ਸੇਵਾ ਕਰ ਰਹੇ ਇੱਕ ਨੌਜਵਾਨ ਦੀ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਿਤ ਚਾਵਲਾ (28) ਪੁੱਤਰ ਮਦਨ ਲਾਲ ਚਾਵਲਾ  ਆਪਣੇ ਸਾਥੀ ਦੁਕਾਨਦਾਰਾਂ ਨਾਲ ਲਗਾਈ ਠੰਡੇ-ਮਿੱਠੇ ਜਲ ਦੀ ਛਬੀਲ ਤੇ ਸੇਵਾ ਕਰਦੇ ਵਖਤ ਅਚਾਨਕ ਚੱਕਰ ਆਕੇ ਡਿਗ ਗਿਆ, ਜਿਸ ਨੂੰ ਨੇੜੇ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਨੌਜਵਾਨ ਦੀ ਹੋਈ ਅਚਾਨਕ ਮੌਤ ਦੀ ਖਬਰ ਸੁਣਦਿਆ ਹੀ ਪੂਰੇ ਸ਼ਹਿਰ ਵਿੱਚ ਸੌਗ ਦੀ ਲਹਿਰ ਦੌੜ ਗਈ ਮ੍ਰਿਤਕ ਮੋਹਿਤ ਚਾਵਲਾ ਪੱਤਰਕਾਰ ਅਮਿਤ ਚਾਵਲਾ ਦੇ ਵੱਡੇ ਭਰਾ ਸਨ, ਜਿਸਦਾ ਕਰੀਬ ਡੇਢ ਕੁ ਸਾਲ ਹੀ ਪਹਿਲਾ ਵਿਆਹ ਹੋਇਆ ਸੀ ਅਤੇ ਉਸ ਦੇ ਘਰ ਕੁਝ ਕੁ ਮਹੀਨਿਆ ਦਾ ਬੇਟਾ ਹੈ ਇਸ ਮੌਕੇ ਹਲਕਾ ਵਿਧਾਇਕ ਪਿੰ੍ਰਸੀਪਲ ਬੁੱਧ ਰਾਮ, ਬੀਬੀ ਰਣਜੀਤ ਕੌਰ ਭੱਟੀ, ਡਾ: ਨਿਸ਼ਾਨ ਸਿੰਘ, ਹਰਿੰਦਰ ਸ਼ਾਹਨੀ, ਸੰਜੀਵ ਕੁਮਾਰ ਕਾਠ, ਦਿਵਾਨ ਸਿੰਘ, ਬਲਵਿੰਦਰ ਜਿੰਦਲ, ਸਵਰਨ ਸਿੰਘ ਰਾਹੀ, ਦਵਿੰਦਰ ਸਿੰਘ ਕੋਹਲੀ, ਗੁਰਦੀਪ ਸਿੰਘ ਸਿੱਧੂ, ਓਂਕਾਰ ਸਿੰਘ ਸਿੱਧੂ, ਪੰਕਜ ਰਾਜੂ, ਗੁਰਵਿੰਦਰ ਚਹਿਲ, ਚਤਰ ਸਿੰਘ ਵਰਨ, ਅਮਿਤ ਜਿੰਦਲ, ਕੁਲਵਿੰਦਰ ਚਹਿਲ, ਮਨਜੀਤ ਮਸੌਣ, ਅਰਵਿੰਦ ਗਰਗ ਸਮੇਤ ਸਮੂਹ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ.

www.budhladacity.com

ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ (27 ਮਈ)

ਬੁਢਲਾਡਾ -ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵੀਨ ਵੱਲੋਂ ਪੰਜਵੇ ਪਾਤਸ਼ਾਹ ਸ਼ਹੀਦਾ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ ਕੀਤੇ ਗਏ। ਬਾਅਦ ਦੁਪਹਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾ ਪਿਆਰਿਆ ਦੀ ਅਗਵਾਈ ਹੇਠ ਮਹਾਨ ਅਲੋਕਿਕ ਨਗਰ ਕੀਰਤਨ ਸਜਾਇਆ ਜਾਵੇਗਾ, ਜੋ ਗਾਧੀ ਬਾਜਾਰ, ਗੋਲ ਮਾਰਕਿਟ, ਭੀਖੀ ਰੋਡ, ਬਸ ਸਟੈਡ ਰੋਡ, ਕੁਲਾਣਾ ਰੋਡ, ਫੁਹਾਰਾ ਚੌਕ, ਰੇਲਵੇ ਰੋਡ ਹੁੰਦਾ ਹੋਇਆ ਵਾਪਸ ਨਵੀਨ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ਦੇ ਰਸਤੇ ਵਿੱਚ ਸਮੂਹ ਨਗਰ ਦੀਆਂ ਸੰਗਤਾਂ ਵੱਲੋਂ ਨਤਮਸਤਕ ਹੋ ਕੇ ਨਿੱਘਾ ਸੜਾਗਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਕੂਲ ਦੇ ਸਕੂਲੀ ਦੇ ਬੱਚੇ, ਮੁਕਤਸਰ ਦੀ ਗਤਕਾ ਪਾਰਟੀ, ਹਜੂਰੀ ਰਾਗੀ ਜਥਾ ਭਾਈ ਭੁਪਿੰਦਰ ਸਿੰਘ, ਭਾਈ ਗੁਰਚਰਨ ਸਿੰਘ, ਸੰਤੋਖ ਸਿੰਘ ਜੀ ਦੇ ਰਾਗੀ ਜਥੇ ਅਤੇ ਬੀਬੀਆ ਦੇ ਜੱਥੇ ਨੇ ਗੁਰੂ ਜਸ ਸਰਬਨ ਕਰਵਾਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਨਗਰ ਕੀਰਤਨ ਦੌਰਾਨ ਠੰਡੇ ਮਿੱਠੇ ਜਲ ਦੀਆਂ ਛਬੀਲਾ, ਛੋਲੇ ਪੂਰੀਆਂ ਅਤੇ ਕੇਲਿਆ ਦੇ ਲੰਗਰ ਵੀ ਸੰਗਤਾਂ ਵੱਲੋਂ ਥਾਂ-ਥਾਂ ਤੇ ਲਗਾਏ ਗਏ। ਨਗਰ ਕੀਰਤਨ ਦੌਰਾਨ ਗੁਰਨਾਮ ਸਿੰਘ ਕੋਹਲੀ, ਦਵਿੰਦਰਪਾਲ ਸਿੰਘ ਨਾਗਪਾਲ, ਡਾਕਟਰ ਪ੍ਰੀਤਪਾਲ ਸਿੰਘ ਕੋਹਲੀ, ਸਵਰਨਜੀਤ ਸਿੰਘ ਸਾਹਨੀ, ਪ੍ਰੀਤਇੰਦਰ ਸਿੰਘ ਕੋਹਲੀ, ਕੁਲਦੀਪ ਸਿੰਘ ਨਾਗਪਾਲ, ਦਵਿੰਦਰ ਸਿੰਘ ਕੋਹਲੀ, ਮਿੱਠੂ ਸਿੰਘ ਆਦਿ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਗੁਰਪੂਰਬ ਸਬੰਧੀ ਰੱਖੇ ਗਏ ਸ਼੍ਰੀ ਅੰਖਡ ਪਾਠ ਸਾਹਿਬ ਦੇ ਭੋਗ 29 ਮਈ ਨੂੰ ਸਵੇਰੇ ਪਾਏ ਜਾਣਗੇ।..

www.budhladacity.com

ਐਸ.ਐਚ.ਓ. ਥਾਣਾ ਸਦਰ ਬੁਢਲਾਡਾ ਨੇ ਅਹੁੱਦਾ ਸੰਭਾਲਿਆ (26 ਮਈ)

ਬੁਢਲਾਡਾ -ਸਥਾਨਕ ਥਾਣਾ ਸਦਰ ਦੇ ਨਵੇਂ ਆਏ ਐਸ.ਅੇਚ.ਓ. ਬਲਵਿੰਦਰ ਸਿੰਘ ਨੇ ਅੱਜ ਆਪਣਾ ਚਾਰਜ ਸੰਭਾਲਦਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹਨਾਂ ਦਾ ਮੁੱਖ ਉਦੇਸ਼ ਨਸ਼ੇ ਦੇ ਸੋਦਾਗਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣਾ ਹੈ ਜਿਨ੍ਹਾਂ ਨੂੰ ਕਿਸੇ ਕਿਸਮ ਤੇ ਬਰਦਾਸ਼ਤ ਨਹੀ ਕਰਨਗੇ। ਉਹਨਾਂ ਸਮਾਜ ਵਿਰੋਧੀ ਅਨਸਰਾ ਅਤੇ ਗੁੰਡਾ ਕਿਸਮ ਦੇ ਅਨਸਰਾ ਨੂੰ ਤਾੜਨਾ ਕੀਤੀ ਕਿ ਉਹ ਆਪਣੀਆਂ ਹਰਕਤਾ ਤੋਂ ਬਾਜ ਆ ਜਾਣ ਅਤੇ ਇੱਕ ਚੰਗੇ ਸਮਾਜ ਦਾ ਹਿਸਾ ਬਣਨ। ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣਾ ਆਲਾ ਦੁਆਲਾ ਸੁਰੱਖਿਅਤ ਬਣਾਉਦਿਆ ਆਪਣੇ ਘਰਾਂ ਦੇ ਬਾਹਰ ਸੀ.ਸੀ.ਟੀ.ਬੀ. ਕੈਮਰੇ ਲਗਾਉਣੇ ਚਾਹੀਦੇ ਹਨ ਤਾਂ ਜੋ ਕੋਈ ਚੋਰੀ ਆਦਿ ਦੀ ਘਟਨਾ ਹੋਣ ਤੇ ਪੁਲਿਸ ਨੂੰ ਟਰੈਸ ਕਰਨ ਵਿੱਚ ਮਦਦ ਮਿਲ ਸਕੇ ਅਤੇ ਲੋਕ ਪੁਲਿਸ ਦੇ ਸਹਿਯੋਗੀ ਬਣਨ। ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਪੰਤਵੰਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦੁੱਖ ਤਕਲੀਫਾ, ਸਮੱਸਿਆ ਬਿਨ੍ਹਾ ਕਿਸੇ ਝਿਜਕ ਦੇ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ਉਹਨਾਂ ਪੁਲਿਸ ਮੁਲਾਜਮਾ ਨੂੰ ਹਦਾਇਤ ਕੀਤੀ ਕਿ ਆਮ ਜਨਤਾ ਦੀ ਪੁਲਿਸ ਨਾਲ ਨੇੜਤਾ ਵਧਾ ਕੇ ਭਾਈਚਾਰਕ ਸਾਂਝ ਰਾਹੀਂ ਚੰਗੇ ਸਮਾਜ ਦੀ ਸਿਰਜਣਾ ਲਈ ਸਹਿਯੋਗੀ ਬਣਨ.

www.budhladacity.com

ਸਬ ਡਵੀਜਨ ਬੁਢਲਾਡਾ ਦੀ ਵਿਦਿਆਰਥਣ ਹੁਸਨਦੀਪ ਕੌਰ ਮੈਰਿਟ ‘ਚ (22 ਮਈ)

ਬੁਢਲਾਡਾ -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ-2017 ਦਾ ਨਤੀਜਾ ਅੱਜ ਬੋਰਡ ਦੇ ਚੇਅਰਮੈਨ ਬਲਵੀਰ ਸਿੰਘ ਢੋਲ ਵੱਲੋਂ ਐਲਾਨੇ ਨਤੀਜੇ ਵਿੱਚ ਨੈਸ਼ਨਲ ਪਬਲਿਕ ਸਕੂਲ ਬੱਛੋਆਣਾ ਦੀ ਵਿਦਿਆਰਥਣ ਹੁਸਨਦੀਪ ਕੌਰ ਨੇ 621/650 ਅੰਕਾਂ ਨਾਲ ਮੈਰਿਟ ਲਿਸਟ ‘ਚ ਆਪਣਾ ਨਾਂਅ ਦਰਜ਼ ਕਰਕੇ ਸਬ ਡਵੀਜ਼ਨ ਬੁਢਲਾਡਾ ਚੋਂ ਪਹਿਲਾ ਅਤੇ ਜਿਲ੍ਹੇ ਵਿੱਚੋਂ 7ਵਾਂ ਸਥਾਨ ਹਾਸਲ ਕਰਕੇ ਬੁਢਲਾਡਾ ਸ਼ਹਿਰ ਦਾ ਨਾਅ ਰੋਸ਼ਨ ਕੀਤਾ। ਜਿਸ ਮੌਕੇ ਹੁਸਨਦੀਪ ਦਾ ਮੂੰਹ ਮਿੱਠਾ ਕਰਵਾਉਂਦਿਆ ਸੰਸਥਾ ਦੇ ਪ੍ਰਬੰਧਕ ਜਸਵੀਰ ਸਿੰਘ ਤੇ ਹਰੀ ਗੋਪਾਲ ਸ਼ਰਮਾ ਨੇ ਦੱਸਿਆ ਕਿ ਹੁਸਨਦੀਪ ਕਿਸਾਨ ਪਰਿਵਾਰ ਨਾਲ ਸੰਬੰਧਿਤ ਹੋਣਹਾਰ ਲੜਕੀ ਹੈ, ਜਿਸ ਦਾ ਸਕੂਲ ਪ੍ਰਬੰਧਕਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਵਾਗਤ ਕੀਤਾ। ਇਸ ਮੌਕੇ ਵਿਦਿਆਰਥਣ ਦੇ ਪਿਤਾ ਸ਼ਮਸ਼ੇਰ ਸਿੰਘ ‘ਤੇ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਹ ਸੀ.ਏ. (ਚਾਰਟਡ ਅਕਾਊਂਟਡ) ਬਣਨਾ ਚਾਹੂੰਦੀ ਹੈ।.

www.budhladacity.com

ਸ਼ਹੀਦ ਹੋਏ ਬੱਚਿਆਂ ਅਤੇ ਅਧਿਆਪਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ (21 ਮਈ)

ਬੁਢਲਾਡਾ -ਸ਼੍ਰੀ ਹਿੱਤ ਅਭਿਲਾਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਿਰ, ਬੁਢਲਾਡਾ ਦੇ ਮਿਤੀ 21 ਮਈ 1994 ਨੂੰ ਜਲੰਧਰ ਨੇੜੇ ਸੜਕ ਹਾਦਸੇ ‘ਚ ਸ਼ਹੀਦ ਹੋਏ 2 ਅਧਿਆਪਕ ਅਤੇ 6 ਬੱਚਿਆ ਦੇ ਨਮਿੱਤ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਵਨ ਕਰਵਾਇਆ ਗਿਆ। ਉਹਨਾਂ ਦੀ ਯਾਦ ਵਿੱਚ ਸ਼ਹਿਰ ‘ਚ ਬਣੇ ਸਮਾਰਕ ਫੁਹਾਰਾ ਚੋਂਕ ਵਿਖੇ ਸਕੂਲ ਦੇ ਮੈਨੇਜਰ ਐਡਵੋਕੇਟ ਜਤਿੰਦਰ ਕੁਮਾਰ, ਸਕੂਲ ਇੰਚਾਰਜ ਮੈਡਮ ਪਾਇਲ, ਪਵਨ ਕੁਮਾਰ, ਸਮੂਹ ਸਟਾਫ ਮੈਂਬਰ, ਐਡਵੋਕੇਟ ਗੁਰਚਰਨ ਸਿੰਘ ਅਨੇਜਾ ਅਤੇ ਬੱਚਿਆ ਦੁਆਰਾ ਸ਼ਰਧਾਂਜਲੀ ਭੇਂਟ ਕੀਤੀ ਗਈ।.

www.budhladacity.com

ਕੱਪੜਾ ਵਪਾਰੀ ਦੀ ਦੁਕਾਨ ‘ਚ ਲਿਫਟ ‘ਚ ਫੱਸਕੇ ਨੌਜਵਾਨ ਦੀ ਹੋਈ ਮੌਤ (19 ਮਈ)

ਬੁਢਲਾਡਾ -ਸ਼ਹਿਰ ਦੇ ਗਊਸ਼ਾਲਾ ਰੋਡ ਨਜ਼ਦੀਕ ਇੱਕ ਥੋਕ ਦੇ ਕਪੜੇ ਦੀ ਦੁਕਾਨ ਦੇ ਗੁਦਾਮ ਵਿੱਚ ਲੱਗੀ ਲਿਫਟ ਵਿੱਚ ਇੱਕ ਨੌਜਵਾਨ ਦੇ ਫਸਨ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਸ਼ਹਿਰ ਦੇ ਕੱਪੜਾ ਵਪਾਰੀ ਦੀ ਦੁਕਾਨ ਤੇ ਕੰਮ ਕਰਦੇ ਸੁਪਿੰਦਰ ਸ਼ਰਮਾ (18) ਪੁੱਤਰ ਰਾਜੇਸ਼ ਕੁਮਾਰ ਰੋਜਾਨਾ ਦੀ ਤਰ੍ਹਾਂ ਲਿਫਟ ਤੇ ਕਪੜੇ ਦੇ ਥਾਨਾ ਦੀ ਢੋਆ ਢੋਆਈ ਕਰ ਰਿਹਾ ਸੀ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੁਪਿੰਦਰ ਹੇਠਾਂ ਤੋਂ ਲਿਫਟ ਰਾਹੀਂ ਕੱਪੜਾ ਲੈ ਕੇ ਉੱਪਰ ਜਾ ਹੀ ਰਿਹਾ ਸੀ ਕਿ ਉਸਨੇ ਤੀਸਰੀ ਮੰਜੀਲ ਨੂੰ ਲਿਫਟ ਦੇ ਸਾਇਡ ਤੋਂ ਬਣੇ ਖਾਲੀ ਥਾਂ ਤੋਂ ਦੇਖਣ ਲੱਗਾ ਤਾਂ ਉਸਦਾ ਸਿਰ ਤੀਸਰੀ ਮੰਜੀਲ ਦੀ ਫਰਸ਼ ਛੱਤ ਤੇ ਜਾ ਟਕਰਾਇਆ, ਜਿਸ ਕਾਰਨ ਉਸਦਾ ਸਿਰ ਘੁੰਮ ਕੇ ਹੇਠਾ ਵੱਲ ਫੱਸ ਗਿਆ ਅਤੇ ਲੱਤਾ ਉੱਪਰ ਵੱਲ ਹੋ ਕੇ ਵਿੱਚ ਫਸ ਗਈਆਂ। ਮੌਕੇ ਤੇ ਲੋਕਾਂ ਵੱਲੋਂ ਸੁਪਿੰਦਰ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਘਟਨਾ ਵਾਲੀ ਜਗ੍ਹਾ ਤੇ ਡੀ ਐਸ ਪੀ ਬੁਢਲਾਡਾ ਮਨਵਿੰਦਰ ਬੀਰ ਸਿੰਘ, ਐਸ ਐੱਚ ਓ ਰਣਵੀਰ ਸਿੰਘ ਭਲਵਾਨ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।.

www.budhladacity.com

ਜਿਲ੍ਹਾ ਚੈਂਸ ਚੈਪੀਅਨਸ਼ਿਪ ‘ਚ ਸੋਰਭ ਅਰੋੜਾ ਅਤੇ ਕਾਜਲ ਨੇ ਮਾਰੀ ਬਾਜੀ (14 ਮਈ)

ਬੁਢਲਾਡਾ -ਜਿਲ੍ਹਾ ਚੈਂਸ ਐਸੋਸੀਏਸ਼ਨ ਵੱਲੋਂ ਸਥਾਨਕ ਗੁਰੂ ਨਾਨਕ ਕਾਲਜ ਵਿਖੇ ਕਰਵਾਏ ਗਏ ਪਹਿਲੇ ਚੈਂਸ ਚੈਪੀਅਨਸਿਪ ‘ਚ ਜੇਤੂਆ ਨੂੰ ਇਨਾਮ ਵੰਡਣ ਦੀ ਰਸਮ ਚੈਂਸ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਕਰਮਜੀਤ ਸਿੰਘ ਸੰਧੂ ਨੇ ਅਦਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਚੈਂਸ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਕੁਮਾਰ ਅਤੇ ਜਨਰਲ ਸਕੱਤਰ ਰਾਜੇਸ ਮਿੱਤਲ ਨੇ ਦੱਸਿਆ ਕਿ ਇਸ ਪ੍ਰਤਿਯੋਗੀਤਾ ਵਿੱਚ ਲੜਕਿਆਂ ਵਿੱਚੋਂ ਸੋਰਭ ਅਰੋੜਾ ਨੇ ਪਹਿਲਾ, ਯੁਵਰਾਜ ਨੇ ਦੂਜਾ, ਗੁਨਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲੜਕੀਆਂ ‘ਚੋਂ ਕਾਜਲ ਨੇ ਪਹਿਲਾ, ਰੀਆ ਨੇ ਦੂਸਰਾ ਅਤੇ ਪ੍ਰਿਅਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਿਹਨਾਂ ਨੂੰ ਟਰਾਫੀਆ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆ ਦਿਲਰਾਜ ਸਿੰਘ ਰਾਜੂ ਨੇ ਕਿਹਾ ਕਿ ਸਮੇਂ ਸਮੇਂ ਤੇ ਅਹਿਜੀਆ ਖੇਡਾਂ ਹੋਣੀਆ ਚਾਹੀਦੀਆਂ ਹਨ, ਜਿਸ ਨਾਲ ਬੱਚਿਆ ਵਿੱਚ ਬੌਧਿਕ ਵਿਕਾਸ ਦੇ ਨਾਲ-ਨਾਲ ਖਿਡਾਰ ਦਿਮਾਗੀ ਅਤੇ ਸਰੀਰਕ ਪੱਖੋ ਚੁਸ਼ਤ-ਦਰੁਸਤ ਰਹਿੰਦਾ ਹੈ ਅਤੇ ਖਿਡਾਰੀਆਂ ਵਿੱਚ ਮਿਲਵਰਤਨ ਦੀ ਭਾਵਨਾ ਵਧਦੀ ਹੈ। ਇਸ ਮੌਕੇ ਪਹੁੰਚੇ ਅੰਤਰਰਾਸਟਰੀ ਚੈਂਸ ਖਿਡਾਰੀ ਪੰਕਜ ਸ਼ਰਮਾ ਬਠਿੰਡਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।.

www.budhladacity.com

ਡੀ.ਐਸ.ਪੀ. ਬੁਢਲਾਡਾ ਮਨਵਿੰਦਰ ਬੀਰ ਸਿੰਘ ਨੇ ਚਾਰਜ ਸੰਭਾਲਿਆ (14 ਮਈ)

ਅੱਜ ਮਨਵਿੰਦਰ ਬੀਰ ਸਿੰਘ ਨੇ ਡੀ. ਐਸ. ਪੀ. ਬੁਢਲਾਡਾ ਵਜੋਂ ਅਹੁੱਦਾ ਸੰਭਾਲਿਆ। ਉਹਨਾਂ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦਾ ਮੁੱਖ ਉਦੇਸ਼ ਨਸ਼ੇ ਦੇ ਸੋਦਾਗਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣਾ ਹੈ। ਉਹਨਾਂ ਕਿਹਾ ਕਿ ਹਰੇਕ ਨਾਗਰਿਕ ਦਾ ਵੀ ਨੈਤਿਕ ਫਰਜ ਬਣਦਾ ਹੈ ਕਿ ਉਹ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ। ਸ: ਮਨਵਿੰਦਰ ਬੀਰ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਆਪਣਾ ਆਲਾ ਦੁਆਲਾ ਸੁਰੱਖਿਅਤ ਬਣਾਉਦਿਆ ਆਪਣੇ ਘਰਾਂ ਦੇ ਬਾਹਰ ਸੀ.ਸੀ.ਟੀ.ਬੀ. ਕੈਮਰੇ ਲਗਾਉਣੇ ਚਾਹੀਦੇ ਹਨ ਤਾਂ ਜੋ ਕੋਈ ਚੋਰੀ ਆਦਿ ਦੀ ਘਟਨਾ ਹੋਣ ਤੇ ਪੁਲਿਸ ਨੂੰ ਟਰੈਸ ਕਰਨ ਵਿੱਚ ਮਦਦ ਮਿਲ ਸਕੇ ਅਤੇ ਲੋਕ ਪੁਲਿਸ ਦੇ ਸਹਿਯੋਗੀ ਬਣਨ। ਉਹਨਾਂ ਕਿਹਾ ਕਿ ਉਹ ਆਪਣੀਆ ਸਮੱਸਿਆਵਾਂ ਨੂੰ ਬਿਨ੍ਹਾਂ ਕਿਸੇ ਝਿੰਜਕ ਪੁਲਿਸ ਨਾਲ ਸਾਂਝੀਆਂ ਕਰਨ ਅਤੇ ਪੁਲਿਸ ਪ੍ਰਸ਼ਾਸਨ ਉਹਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਪਾਬੰਦ ਹੈ। ਟਰੈਫਿਕ ਸਬੰਧੀ ਉਹਨਾਂ ਬੁਢਲਾਡਾ ਸ਼ਹਿਰ ਤੋਂ ਇਲਾਵਾ ਬਰੇਟਾ ਅਤੇ ਬੋਹਾ ਕਸਬਿਆ ਅੰਦਰ ਵੀ ਟਰੈਫਿਕ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ।.

www.budhladacity.com

ਬਾਰ੍ਹਵੀਂ ਦੇ ਨਤੀਜੇ ‘ਚੋਂ ਬੁਢਲਾਡਾ ਸ਼ਹਿਰ ਦੀ ਭਾਵਿਕਾ ਨੇ ਮਾਰੀ ਬਾਜੀ (13 ਮਈ)

ਬੁਢਲਾਡਾ -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਦੇ ਨਤੀਜੇ ‘ਚੋਂ ਬੁਢਲਾਡਾ ਸ਼ਹਿਰ ਦੀ ਭਾਵਿਕਾ ਗਰਗ ਪੁੱਤਰੀ ਜਗ ਪ੍ਰਕਾਸ਼ ਗਰਗ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਨੇ 450 ‘ਚੋਂ 429 ਅੰਕ ਹਾਸਲ ਕਰਕੇ ਬੁਢਲਾਡਾ ਤੋਂ ਪਹਿਲਾ, ਜਿਲ੍ਹੇ ‘ਚੋਂ ਤੀਜਾ ਅਤੇ ਪੰਜਾਬ ‘ਚੋਂ 21ਵਾਂ ਸਥਾਨ ਹਾਸਲ ਕੀਤਾ। ਇਸੇ ਸਕੂਲ ਦੀ ਪੂਜਾ ਦੇਵੀ ਪੁੱਤਰੀ ਰਾਮਫ਼ਲ ਨੇ 423 ਅੰਕ ਅਤੇ ਹੈਪੀ ਪੁੱਤਰੀ ਪ੍ਰਸ਼ੋਤਮ ਕੁਮਾਰ ਨੇ 421 ਅੰਕ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਬੁਢਲਾਡਾ ਸ਼ਹਿਰ ਦਾ ਨਾਮ ਰੌਸਨ ਕੀਤਾ ਹੈ।.

www.budhladacity.com

ਮੌਤ ਦਾ ਖੌਅ ਬਣੀਆਂ ਸੜਕਾਂ ਤੇ ਵਿਛਾਈਆਂ ਕਣਕ ਦੀਆਂ ਬੱਲੀਆਂ

ਬੁਢਲਾਡਾ -ਲਿੰਕ ਤੇ ਮੁੱਖ ਸੜਕਾਂ ‘ਤੇ ਵਿਹਲੇ ਖੇਤਾ ‘ਚੋ ਚੁੱਗ ਕੇ ਕਣਕ ਦੇ ਦਾਣੇ ਵੱਖ ਕਰਨ ਲਈ ਵਿਛਾਈਆਂ ਜਾ ਰਹੀਆਂ ਕਣਕ ਦੀਆਂ ਬੱਲੀਆਂ ਵਾਹਨ ਚਾਲਕਾਂ ਤੇ ਆਮ ਰਾਹਗੀਰਾਂ ਲਈ ਹਾਦਸਿਆ ਦਾ ਕਾਰਨ ਬਣ ਰਹੀਆਂ ਹਨ। ਅਸਲ ਵਿੱਚ ਇਹ ਅਜਿਹਾ ਇਸ ਤੋਂ ਹੋਣ ਵਾਲੇ ਹਾਦਸਿਆ ਤੋਂ ਬੇਖਬਰ ਗਰੀਬ ਮਜ਼ਦੂਰ ਪਰਿਵਾਰਾਂ ਦੀਆਂ ਅੋਰਤਾਂ ਤੇ ਬੱਚਿਆ ਦੁਆਰਾ ਕਣਕ ਦੀਆਂ ਬੱਲੀਆਂ ‘ਚੋਂ ਦਾਣੇ ਕੱਢਣ ਲਈ ਕੀਤਾ ਜਾਂਦਾ ਹੈ। ਸੜਕਾਂ ਤੇ ਵਿਛਾਈਆਂ ਗਈਆਂ ਇਹਨਾਂ ਬੱਲੀਆਂ ਤੋਂ ਲੰਘਣ ਵਾਲੇ ਵਾਹਨਾਂ ਦੇ ਟਾਇਰਾਂ ਨਾਲ ਬੱਲੀਆਂ ਮਸਲੀਆਂ ਜਾਂਦੀਆਂ ਹਨ ਤੇ ਤੇਜ਼ ਰਫ਼ਤਾਰ ਕਾਰਨ ਤੂੜੀ ਇੱਧਰ-ਉਧਰ ਉੱਡ ਕੇ ਆਪਣੇ-ਆਪ ਹੀ ਦਾਣੇ ਵੱਖ ਹੋ ਜਾਂਦੇ ਹਨ। ਜਿਥੇ ਇਹਨਾਂ ਬੱਲੀਆਂ ਕਾਰਨ ਵਾਹਨਾਂ ਦੀ ਗਤੀ ਹੌਲੀ ਕਰਨੀ ਪੈ ਰਹੀ ਹੈ, ਉਥੇ ਹੀ ਕਈ ਵਾਰ ਸੜਕ ਦੇ ਵਿਚਕਾਰ ਲਗਾਈਆਂ ਵੱਡੀਆਂ ਢੇਰੀਆਂ ਹਾਦਸਿਆਂ ਦਾ ਕਾਰਨ ਵੀ ਬਣ ਰਹੀਆਂ ਹਨ। ਰਣਜੀਤ ਸਿੰਘ ਬਰ੍ਹੇ ਨੇ ਦੱਸਿਆ ਕਿ ਸੜਕਾਂ ਤੇ ਵਿਛਾਈਆ ਗਈਆਂ ਇਹਨਾਂ ਕਣਕ ਦੀਆਂ ਬੱਲੀਆਂ ਤੋਂ ਜਿਥੇ ਗੱਡੀਆਂ ਬਰੇਕ ਲਗਾਉਂਣ ਤੇ ਦੂਰ ਤੱਕ ਫਿਸ਼ਲ ਕੇ ਚੱਲੀਆ ਜਾਂਦੀਆਂ ਹਨ ਤੇ ਬਰੇਕ ਨਹੀਂ ਲੱਗਦੇ, ਉਥੇ ਹੀ ਦੋ ਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਜਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਵੱਡੇ ਵਾਹਨਾਂ ਟਰੱਕਾ, ਬੱਸਾਂ ਆਦਿ ਗੱਡੀਆ ਜਦੋਂ ਬੱਲੀਆਂ ਉੱਪਰੋ ਲੰਘਦੀਆਂ ਹਨ ਤਾਂ ਤੂੜੀ ਤੇ ਗਰਦਾ ਉੱਠਣ ਕਰਕੇ ਪਿੱਛੇ ਆ ਰਹੇ ਦੋ ਪਹੀਆਂ ਵਾਹਨ ਚਾਲਕਾ ਨੂੰ ਕੁਝ ਦਿਖਾਈ ਨਹੀਂ ਦਿੰਦਾ, ਜਿਸ ਕਾਰਨ ਕਾਫੀ ਹਾਦਸੇ ਵਾਪਰ ਚੁੱਕੇ ਹਨ। ਸੜਕਾਂ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੇ ਦੱਸਿਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ ‘ਤੇ ਇਹ ਢੇਰੀਆਂ ਕਾਫੀ ਵੱਡੀ ਗਿਣਤੀ ‘ਚ ਮਿਲਦੀਆਂ ਹਨ। ਉਹਨਾਂ ਦੱਸਿਆ ਕਿ ਦੋ ਪਹੀਆ ਵਾਹਨ ਚਾਲਕ ਤਾਂ ਇਹਨਾਂ ਬੱਲੀਆਂ ਤੋਂ ਤਿਲਕ ਕੇ ਕਈ ਵਾਰ ਡਿੱਗ ਵੀ ਚੁੱਕੇ ਹਨ। ਕਈ ਵਾਰ ਤਾਂ ਬੱਲੀਆਂ ਵਿਛਾਉਣ ਵਾਲੇ ਆਪਣੇ ਥਾਪੇ, ਦਾਤਰੀਆਂ ਤੇ ਪੱਲੀਆਂ ਵੀ ਸੜਕ ਦੇ ਵਿਚਕਾਰ ਹੀ ਛੱਡ ਕੇ ਚੱਲੇ ਜਾਂਦੇ ਹਨ। ਲੋਕਾਂ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ‘ਤੇ ਬੱਲੀਆਂ ਅਤੇ ਕਣਕ ਦੀ ਰਹਿੰਦ-ਖੂੰਹਦ ਵਿਛਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਕਾਰਨ ਹੋ ਰਹੇ ਹਾਦਸਿਆ ਤੋਂ ਨਿਜਾਤ ਮਿਲ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਆਉਂਣ ਵਾਲੇ ਸਮੇਂ ਵਿੱਚ ਇਸ ਦੀ ਕੀ ਤਸਵੀਰ ਉਭਰਦੀ ਹੈ।.

www.budhladacity.com

ਮਲੇਰੀਆ/ਡੇਗੂ ਦੀ ਰੋਕਥਾਮ ਲਈ ਐਸ.ਡੀ.ਐਮ. ਨੇ ਸਿਹਤ ਕਰਮੀਆਂ ਨੂੰ ਦਿੱੱਤੇ ਹੁਕਮ

ਬੁਢਲਾਡਾ -ਪੰਜਾਬ ਸਰਕਾਰ ਵੱਲੋਂ ਤੰਬਾਕੂ ਨੋਸ਼ੀ, ਡੈਂਗੂ ਅਤੇ ਮਲੇਰੀਆਂ ਦੇ ਖਾਤਮੇ ਲਈ ਸੂਬੇ ਭਰ ਵਿੱਚ ਵਿੱਢੀ ਮੁਹਿੰਮ ਤਹਿਤ ਅੱਜ ਸਥਾਨਕ ਸਰਕਾਰੀ ਹਸਪਤਾਲ ਦੇ ਸਿਹਤ ਕਰਮੀਆ ਨਾਲ ਬਲਾਕ ਪੱਧਰੀ ਮੀਟਿੰਗ ਐਸ.ਡੀ.ਐਮ. ਬੁਢਲਾਡਾ ਨਿਤਿਸ਼ ਕੁਮਾਰ ਸਿੰਗਲਾ ਦੀ ਪ੍ਰਧਾਨਗੀ ਹੇਠ ਕੀਤੀ, ਜਿਸ ਵਿੱਚ ਤੰਬਾਕੂ ਨੋਸ਼ੀ ਅਤੇ ਡੈਂਗੂ/ਮਲੇਰੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਡੀ.ਐਮ. ਬੁਢਲਾਡਾ ਨਿਤਿਸ਼ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੈ ਅੰਦਰ ਮਲੇਰੀਆ ਅਤੇ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਲਈ ਵਿੱਢੀ ਮੁਹਿੰਮ ਤਹਿਤ ਸਿਹਤ ਕਰਮੀਆਂ ਨੂੰ ਕਈ ਨਵੇ ਹੁਕਮ ਦਿੱਤੇ ਗਏ ਹਨ, ਜਿਹਨਾਂ ਵਿੱਚ ਸਿਹਤ ਕਰਮੀ ਆਪਣੇ ਆਪਣੇ ਏਰੀਅੇ ਵਿੱਚ ਤੰਬਾਕੂਨੋਸ਼ੀ ਅਤੇ ਮਲੇਰੀਆ/ਡੇਂਗੂ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣਗੇ। ਉਹਨਾਂ ਕਿਹਾ ਕਿ ਗੁਟਖਾ, ਪਾਨ-ਮਸਾਲਾ, ਫਲੇਵਰਡ/ਸੈਂਟਿਡ ਚਬਾਉਣ ਵਾਲਾ ਤੰਬਾਕੂ ਅਤੇ ਕੋਈ ਵੀ ਖਾਣ ਵਾਲਾ ਪਦਾਰਥ ਜਿਸ ਵਿੱਚ ਤੰਬਾਕੂ ਅਤੇ ਨਿਕੋਟੀਨ ਹੋਵੇ ਨੂੰ ਬਣਾਉਣ, ਜਮ੍ਹਾਂ ਕਰਨ, ਵੇਚਣ ਅਤੇ ਵੰਡਣ ਤੇ ਪੂਰਣ ਤੌਰ ਤੇ ਪਾਬੰਦੀ ਹੈ। ਜੇਕਰ ਕੋਈ ਦੁਕਾਨਦਾਰ ਤੰਬਾਕੂ ਜਾਂ ਤੰਬਾਕੂ ਯੁਕਤ ਪਦਾਰਥ ਵੇਚਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਕੋਟਾਪਾ ਅੇਕਟ ਅਧੀਨ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਜੁਰਮਾਨਾ ਅਤੇ ਸਜ਼ਾ ਦੋਵੇਂ ਹੋ ਸਕਦੀਆਂ ਹਨ। ਉਹਨਾਂ ਦੱਸਿਆ ਕਿ ਕਿਸੇ ਵੀ ਸਰਕਾਰੀ ਸੰਸਥਾਂ/ਵਿਦਿਅਕ ਅਦਾਰਾ ਦੀ ਬਾਹਰਲੀ ਦਿਵਾਰ ਤੇ ਤੰਬਾਕੂ ਨੋਸ਼ੀ ਅਤੇ ਤੰਬਾਕੂ ਉਤਪਾਦਾਂ ਦੇ ਸੇਵਨ ਅਤੇ ਵਿਕਰੀ ਤੇ ਪੂਰਨ ਤੌਰ ਤੇ ਮਨਾਹੀ ਹੈ। ਸ਼੍ਰੀ ਸਿੰਗਲਾ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਬ ਡਵੀਜਨ ਦੀਆ ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦਾ ਸਾਥ ਲਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾ ਪ੍ਰਦਾਨ ਕੀਤੀਆ ਜਾ ਸਕਣ। ਹੈਲਥ ਇੰਸਪੈਕਟਰ ਭੋਲਾ ਸਿੰਘ ਵਿਰਕ ਨੇ ਡੇਂਗੂ ਅਤੇ ਮਲੇਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਮਲੇਰੀਆ ਐਨਫੋਲੀਜ਼ ਮੱਛਰ ਦੇ ਅਤੇ ਡੇਂਗੂ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਮਲੇਰੀਏ ਦਾ ਮੱਛਰ ਰਾਤ ਵੇਲੇ ਅਤੇ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ ਜੋ ਕਿ ਖੜ੍ਹੇ ਸਾਫ਼ ਪਾਣੀ ਵਿੱਚ ਪੈਦਾ ਹੁੰਦੇ ਹਨ। ਇਸ ਮੌਕੇ ਸ: ਭੋਲਾ ਨੇ ਮਲੇਰੀਆਂ ਅਤੇ ਡੇਂਗੂ ਬੁਖਾਰ ਦੇ ਲੱਛਣਾ ਬਾਰੇ ਵੀ ਜਾਣੂ ਕਰਵਾਇਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੂਲਰਾਂ ਦਾ ਪਾਣੀ ਕੱਢ ਕੇ ਹਫਤੇ ਵਿੱਚ ਇੱਕ ਵਾਰ ਜ਼ਰੂਰ ਸਾਫ ਕੀਤਾ ਜਾਵੇ, ਛੱਤ ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆਂ ਜਾਵੇ ਅਤੇ ਛੱਤਾਂ ਤੇ ਪਏ ਪੁਰਾਣੇ ਟਾਇਰਾਂ, ਵਾਧੂ ਪਏ ਬਰਤਨਾਂ, ਗਮਲੇ, ਡਰੱਮ ਆਦਿ ਵਿੱਚ ਪਾਣੀ ਇੱਕਠਾ ਨਾ ਹੋਣ ਦਿੱਤਾ ਜਾਵੇ।.

www.budhladacity.com

ਦਿ ਰੌਇਲ ਕਾਲਜ ਬੋੜਾਵਾਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ

ਬੁਢਲਾਡਾ -ਸਥਾਨਕ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਪਿੰ ਐੱਮ.ਆਰ. ਮਿੱਤਲ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਦਿਨ ਯੂਨੈਸਕੋ ਦੇ ਫੈਸਲੇ ਅਨੁਸਾਰ 1970 ਈ. ਤੋਂ ਸੰਸਾਰ ਭਰ ਦੇ 192 ਦੇਸ਼ਾ ਵਿੱੱਚ ਮਨਾਇਆ ਜਾ ਰਿਹਾ ਹੈ, ਇਸ ਵਾਰ ਦਾ ਵਿਸ਼ਾ ਹੈ " ਚੌਗਿਰਦਾ ਅਤੇ ਜਲਵਾਯੂ ਸ਼ਾਖਰਤਾ " । ਉਨ੍ਹਾਂ  ਦੱਸਿਆ ਕਿ ਮਨੱਖ ਦੀ ਸੋਚ ਵਧੀਆ ਨਾ ਹੋਣ ਕਰਕੇ ਪੌਦਿਆ ਅਤੇ ਜੀਵ ਜੰਤੂਆਂ ਦਾ ਨਾਸ਼ ਹੋ ਰਿਹਾ ਹੈ ਨਦੀਆਂ ਸੁੱਕ ਗਈਆਂ ਹਨ, ਉਦਯੋਗਾਂ ਦੇ ਕੱਚਰੇ ਨਾਲ ਚੌਗਿਰਦਾ ਦੂਸ਼ਿਤ ਹੋ ਰਿਹਾ ਹੈ ਅਤੇ ਪਾਣੀ ਵਿੱਚ ਜ਼ਹਿਰ ਘੁਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਕੁਦਰਤੀ ਸਾਧਨਾਂ ਦੀ ਵਰਤੋਂ ਸੰਜੀਦਗੀ ਨਾਲ ਕਰਨੀ ਚਾਹੀਦੀ ਹੈ। ਜੰਗਲਾਂ ਦੀ ਕਟਾਈ ਤੇ ਰੋਕ ਅਤੇ ਜੰਗਲੀ ਜੀਵਾਂ ਦੀ ਸੁੱਰਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਰਸਾਇਣਿਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਘੱਟ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਜਨਮ ਦਿਨ ਉੱਪਰ ਪੌਦਾ ਲਗਾਉਣ ਅਤੇ ਉਸਦੀ ਸੰਭਾਲ ਕਰਨ ਲਈ ਕਿਹਾ। ਇਸ ਤੋਂ ਇਲਾਵਾ ਪੋ੍ਰ. ਹਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਛੀਆਂ ਲਈ ਬਣਾਵਟੀ ਆਲ੍ਹਣੇ ਚਾਹੀਦੇ ਹਨ, ਜਲਗਾਹਾਂ ਦੀ ਸਫਾਈ ਹੋਣੀ ਚਾਹੀਦੀ ਹੈ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜਾਗਰੂਕ ਹੋਣ ਅਤੇ ਟਿਕਾਊ ਪੌਦੇ ਲਗਾਉਣ ਲਈ ਪ੍ਰੇਰਿਆ। ਇਸ ਦੇ ਨਾਲ ਹੀ ਪੋ੍ਰ. ਭੁਪਿੰਦਰ ਸਿੰਘ ਨੇ ਦੱਸਿਆ ਕਿ "ਪਵਣ ਗੁਰੂ ਪਾਣੀ ਪਿਤਾ, ਮਾਤਾ ਧਰਤੁ ਮਹਤ" ਦੇ ਵਾਕ ਅਨੁਸਾਰ ਧਰਤੀ ਨੂੰ ਮਾਂ ਦਾ ਰੁਤਬਾ ਪ੍ਰਾਪਤ ਹੈ ਇਸ ਦੀ ਰਾਖੀ ਕਰਨੀ ਹਰ ਇੱਕ ਇਨਸਾਨ ਦਾ ਫਰਜ਼ ਹੈ। ਉਨ੍ਹਾਂ ਸਵੱਛਤਾ ਅਭਿਆਨ ਨੂੰ ਅੱਗੇ ਵਧਾਉਣ ਲਈ ਪੇ੍ਰਰਿਆ।.

www.budhladacity.com

ਬੁਢਲਾਡਾ ਸ਼ਹਿਰ ਦੇ ਇਤਿਹਾਸਿਕ ਸਥਾਨਾਂ ਨੂੰ ਦਰਸਾਉਂਦੀ ਵੈਬਸਾਈਟ “ ਬੁਢਲਾਡਾ ਸਿਟੀ ਡਾਟ ਕਾ

ਬੁਢਲਾਡਾ -ਸਥਾਨਕ ਸਿਟੀ ਕੱਲਬ ਵੱਲੋਂ ਤਿਆਰ ਕੀਤੀ ਗਈ ਸ਼ਹਿਰ ਦੀ ਵੈਬਸਾਈਟ “ ਬੁਢਲਾਡਾ ਸਿਟੀ ਡਾਟ ਕਾਮ ” ਦੀ ਟੀਮ ਵੱਲੋਂ ਵੱਖ-ਵੱਖ ਸਿੱਖਿਆ ਸੰਸਥਾਵਾ ਜਿਵੇਂ ਸਕੂਲਾ, ਕਾਲਜਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ, ਮੰਦਰਾਂ ਅਤੇ ਹੋਰ ਸ਼ਹਿਰ ਦੀਆਂ ਇਤਿਹਾਸਿਕ ਸਥਾਨਾਂ ਦੀ ਜਾਣਕਾਰੀ ਇਸ ਵੈਬਸਾਈਟ ਵਿੱਚ ਪਾਈ ਜਾ ਰਹੀ ਹੈ, ਜਿਸ ਦੇ ਲਈ “ ਬੁਢਲਾਡਾ ਸਿਟੀ ਡਾਟ ਕਾਮ ” ਦੀ ਟੀਮ ਅੱਜ ਗੁਰਦੁਆਰਾ ਭਾਈ ਬਹਿਲੋਂ ਸਭ ਤੋਂ ਪਹਿਲੋਂ ਫਫੜੇ ਭਾਈਕੇ ਵਿਖੇ ਪਹੁੰਚੀ। ਇਸ ਮੌਕੇ ਗੁਰਦੁਆਰਾ ਸਾਹਿਬ ਭਾਈ ਦਿਆ ਚੰਦ ਦੀ ਪ੍ਰਬੰਧਕ ਕਮੇਟੀ ਅਤੇ ਹੈੱਡ ਗ੍ਰੰਥੀ ਸਾਹਿਬਾਨ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਜੀ ਆਇਆਂ ਆਖਦਿਆ “ ਬੁਢਲਾਡਾ ਸਿਟੀ ਡਾਟ ਕਾਮ ” ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆ ਕਿਹਾ ਕਿ ਇਸ ਵੈਬਸਾਈਟ ਨਾਲ ਬੁਢਲਾਡਾ ਇਲਾਕੇ ਦੇ ਪੂਰੇ ਇਤਿਹਾਸਿਕ ਸਥਾਨਾਂ ਦੀ ਪੂਰੀ ਜਾਣਕਾਰੀ ਘਰ ਬੈਠਿਆ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਅਜਿਹੀ ਕੋਸ਼ਿਸ਼ ਅੱਜ ਦੇ ਸਮੇਂ ਦੀ ਮੁੱਖ ਜਰੂਰਤ ਹੈ। ਅੱਜ ਟੈਕਨੋਲੋਜੀ ਦੇ ਯੁੱਗ ਵਿੱਚ ਨੋਜਵਾਨਾ ਦੇ ਹਾਣ ਦਾ ਹੋਣ ਲਈ ਸਾਨੂੰ ਅਜਿਹੇ ਕਦਮ ਚੁੱਕਣ ਦੀ ਸਖਤ ਜਰੂਰਤ ਹੈ, ਜਿਸ ਨਾਲ ਉਹਨਾਂ ਨੂੰ ਸਾਡੇ ਅਮੀਰ ਵਿਰਸੇ ਨਾਲ ਜੋੜਕੇ ਆਪਣੇ ਅਮੀਰ ਵਿਰਸੇ ਬਾਰੇ ਜਾਣੂ ਕਰਵਾਇਆ ਜਾਵੇ। ਬਾਬਾ ਜੀ ਦੇ ਪਵਿੱਤਰ ਸਥਾਨ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦਿਆ ਉਹਨਾਂ ਦੱਸਿਆ ਕਿ ਭਾਈ ਬਹਿਲੋਂ ਜੀ ਦੀ ਸਤਵੀਂ ਪੀੜ੍ਹੀ ਤੋਂ ਬਾਬਾ ਦਿਆ ਚੰਦ ਜੀ ਨੇ ਇਸ ਸਥਾਨ ਤੇ ਲੰਗਰ ਚਲਾਇਆ ਸੀ, ਜਿਥੇ ਬਾਬਾ ਦਿਆ ਚੰਦ ਜੀ ਦੀ ਯਾਦ ਵਿੱਚ ਇਹ ਸਥਾਨ ਸੁਸੋਭਿਤ ਹੈ। ਇਸ ਮੌਕੇ ਦਵਿੰਦਰ ਸਿੰਘ ਕੋਹਲੀ, ਰੌਣਕ ਵਰਮਾ, ਓਂਕਾਰ ਸਿੰਘ ਸਿੱਧੂ, ਰਮਨ, ਕਮਲ, ਜਸਵਿੰਦਰ ਸਿੰਘ, ਮੁਖਤਿਆਰ ਸਿੰਘ ਆਦਿ ਮੌਜੂਦ ਸਨ।.

www.budhladacity.com

ਬੁਢਲਾਡਾ ਦੇ ਅਰੁਣ ਨੇ ਹਾਸਲ ਕੀਤਾ ਸਟੇਟ ਪੱਧਰ ਤੇ ਮਾਲਤੀ ਗਿਆਨ ਪੀਠ ਪੁਰਸਕਾਰ(12ਅਪ੍ਰੈਲ)

ਬੁਢਲਾਡਾ -ਨਜ਼ਦੀਕੀ ਪਿੰਡ ਰੱਲੀ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ਗਣਿਤ ਦੇ ਅਧਿਆਪਕ ਵੱਜੋਂ ਸੇਵਾ ਨਿਭਾ ਰਹੇ ਅਰੁਣ ਕੁਮਾਰ ਗਰਗ ਨੇ ਮਾਲਤੀ ਗਿਆਨ ਪੀਠ ਪੁਰਸਕਾਰ ਹਾਸਲ ਕਰਕੇ ਬੁਢਲਾਡਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਸਕੂਲ ਸਿੱਖਿਆਂ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਅਤੇ ਸਿਖਿਆ ਵਿਭਾਗ ਦੇ ਸੀਨੀਅਰ ਅਫ਼ਸਰਾਂ, ਸਿੱਖਿਆ ਮਾਹਿਰਾਂ ਦੀ ਮੌਜੂਦਗੀ ਵਿੱਚ ਹੋਏ ਲਿਖਤੀ ਟੈਸਟ ਅਤੇ ਇੰਟਰਵਿਊ ਤੋਂ ਬਾਅਦ ਪੂਰੇ ਪ੍ਰਦੇਸ਼ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਉਹਨਾਂ ਨੂੰ ਆਊਟਸਟੈਂਡਿੰਗ ਟੀਚਰ (ਗਣਿਤ) ਐਲਾਨਿਆ ਗਿਆ। 29 ਮਈ ਨੂੰ ਸਿਟੀ ਫੋਰਟ ਆਡੀਟੋਰੀਅਮ ਨਵੀਂ ਦਿੱਲੀ ਵਿਖੇ ਪ੍ਰਮੁੱਖ ਉੱਚ ਪਦ ਤੇ ਸੁਸ਼ੋਭਿਤ ਹਸਤੀ ਵੱਲੋਂ ਉਹਨਾਂ ਨੂੰ ਇੱਕ ਲੱਖ ਰੁਪਏ ਅਤੇ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਗਣਿਤ ਵਿਸ਼ੇ ਦੇ ਮਾਹਿਰ ਅਰੁਣ ਕੁਮਾਰ ਗਰਗ ਵੱਲੋਂ ਯੁਨੀਪਰ (ਪ੍ਰਤੀਸ਼ਤਤਾ ਸੰਬਧੀ ਬਣਾਏ ਗਏ ਫਾਰਮੂਲੇ ਨੂੰ) ਆਈ ਓ ਆਰ ਐਸ ਜੇ ਐਮ ਮੈਗਜੀਨ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ। ਪਿਛਲੇ ਕਈ ਸਾਲਾਂ ਤੋਂ ਸਕੂਲ ਵਿੱਚ ਸ਼ਾਨਦਾਰ ਨਤੀਜੇ ਅਤੇ ਸਕੂਲ ਵਿੱਚ ਬਣ ਰਹੇ ਸਟੇਟ ਪੱਧਰ ਦੇ ਵਿਦਿਅਕ ਪਾਰਕ ਵਿੱਚ ਸੰਪੂਰਨ ਯੋਗਦਾਨ ਉਸਦੀ ਮਿਹਨਤ ਦਾ ਨਤੀਜਾ ਹਨ। ਉਹਨਾਂ ਦੀ ਇਸ ਵਿਸ਼ੇਸ਼ ਉਪਲਬਧੀ ਤੇ ਗਦਗਦ ਉਸਦੇ ਦਾਦਾ ਸੇਵਾ ਮੁਕਤ ਹੈਡ ਟੀਚਰ ਦੇਵ ਰਾਜ ਗਰਗ, ਪਿਤਾ ਵਿਨੋਦ ਗਰਗ ਨੇ ਉਸਦੀ ਤਰੱਕੀ ਦੀ ਕਾਮਨਾ ਕੀਤੀ। ਐਸ.ਡੀ.ਐਮ. ਬੁਢਲਾਡਾ ਨਿਤੀਸ਼ ਸਿੰਗਲਾ, ਜਿਲਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ, ਹਲਕਾ ਵਿਧਾਇਕ ਬੁੱਧ ਰਾਮ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਾਬਕਾ ਵਿਧਾਇਕ ਚਤਿੰਨ ਸਿੰਘ ਸਮਾਓ ਅਤੇ ਹਰਬੰਤ ਸਿੰਘ ਦਾਤੇਵਾਸ, ਸਕੂਲ ਪ੍ਰਿੰਸੀਪਲ ਨਾਇਬ ਸਿੰਘ ਅਤੇ ਸਟਾਫ਼, ਪਿੰਡ ਰੱਲੀ ਦੀ ਪੰਚਾਇਤ ਅਤੇ ਪਿੰਡ ਵਾਸੀਆਂ, ਪ੍ਰਿੰਸੀਪਲ ਸੁਨੀਤਾ ਦੇਵੀ, ਮੈਥ ਰਿਸੋਰਸ ਪਰਸਨ ਰੁਪਿੰਦਰ ਸਿੰਘ ਅਤੇ ਹਰਜਿੰਦਰ ਸਿੰਘ, ਨਗਰ ਕੌਸਲ ਪ੍ਰਧਾਨ ਹਰਵਿੰਦਰ ਸਿੰਘ ਬੰਟੀ, ਯੰਗਜ ਸਪੋਰਟਸ ਕਲੱਬ ਦੇ ਪ੍ਰਧਾਨ ਪ੍ਰਭਜੋਤ ਸਿੰਘ ਕੋਹਲੀ, ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਬੱਲਮ ਸਿੰਘ ਕਲੀਪੁਰ, ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਗੁੜੱਦੀ, ਵਾਈਸ ਚੇਅਰਮੈਨ ਅਸੋਕ ਸਲੂਜਾ, ਬੁਢਲਾਡਾ ਵਪਾਰ ਮੰਡਲ ਦੇ ਪ੍ਰਧਾਨ ਮਹਿੰਦਰ ਪਾਲ (ਬਿੱਟੂ), ਉਪ ਪ੍ਰਧਾਨ ਅਸੋਕ ਹੰਸ, ਜੀਵਨ ਸਿੰਗਲਾ, ਸ਼ਿਵ ਕੁਮਾਰ ਕਾਂਸਲ, ਭਾਜਪਾ ਆਗੂ ਸੁਖਦੇਵ ਸਿੰਘ ਫਰਮਾਹੀ, ਰਾਕੇਸ ਜੈਨ, ਦੇਵ ਰਾਜ ਗਰਗ, ਜਨਕ ਰਾਜ ਬਾਂਸਲ ਆਦਿ ਨੇ ਅਰੁਣ ਕੁਮਾਰ ਗਰਗ ਅਤੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਪਲਬਧੀ ਹਾਸਲ ਕਰਕੇ ਜਿਲ੍ਹੇ ਅਤੇ ਹਲਕੇ ਬੁਢਲਾਡਾ ਦਾ ਬਹੁਤ ਮਾਨ ਅਤੇ ਸਨਮਾਨ ਵਧਾਇਆ ਹੈ। ਇਸ ਨਾਲ ਸਭ ਦਾ ਸਿਰ ਗਰਵ ਨਾਲ ਉੱਚਾ ਹੋਇਆ ਹੈ।.

www.budhladacity.com

ਪਿਆਰ ਨਾਲ ਦੁਨੀਆ ਨੂੰ ਸਵਰਗ ਬਣਾਇਆ ਜਾ ਸਕਦਾ ਹੈ -ਸ਼ਸ਼ੀ

ਬੁਢਲਾਡਾ –ਸਥਾਨਕ ਨਿਰੰਕਾਰੀ ਭਵਨ ਵਿੱਚ ਇੱਕ ਵਿਸ਼ਾਲ ਨਿਰੰਕਾਰੀ ਮਹਿਲਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮਨਸਾ, ਬਠਿੰਡਾ, ਬਰਨਾਲਾ ਜੋਨਾ ਤੋਂ ਵੀ ਇੱਕ ਹਜਾਰ ਦੇ ਕਰੀਬ ਸੰਗਤਾਂ ਨੇ ਪੂਰੇ ਉਤਸ਼ਾਹ ਪੂਰਵਕ ਹਿਸਾ ਲਿਆ, ਜਿਸ ਵਿੱਚ ਮਾਛੀਵਾੜਾ ਤੋਂ ਭੈਣ ਸ਼ੱਸੀ ਅਤੇ ਬਠਿੰਡਾ ਤੋਂ ਐਸ.ਪੀ. ਦੁੱਗਲ (ਜੋਨਲ ਇੰਚਾਰਜ) ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦਾ ਮੰਚ ਸੰਚਾਲਨ ਰਾਖੀ ਤੇ ਸੁਰੇਖਾ ਨੇ ਕੀਤਾ। ਇਸ ਮੌਕੇ ਸਕਿੱਟਾਂ, ਵਿਚਾਰ, ਗੀਤ, ਕਵਿਤਾਵਾਂ ਰਾਹੀਂ ਨਿਰੰਕਾਰ ਪ੍ਰਭੂ ਪ੍ਰਮਾਤਮਾ ਦਾ ਗੁਣ-ਗਾਣ ਕੀਤਾ ਗਿਆ। ਮਾਛੀਵਾੜਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭੈਣ ਸ਼ਸ਼ੀ ਜੀ ਨੇ ਆਪਣੇ ਸ਼ਬਦਾ ਵਿੱਚ ਫਰਮਾਇਆ ਕਿ ਸਾਨੂੰ ਇਹ ਜੀਵਨ ਨਿਰੰਕਾਰ ਪ੍ਰਭੂ ਦੀ ਪ੍ਰਾਪਤੀ ਲਈ ਮਿਲਿਆ ਹੈ। ਨਿਰੰਕਾਰ ਪ੍ਰਭੂ ਪ੍ਰਮਾਤਮਾ ਦੀ ਪ੍ਰਾਪਤੀ ਨਾਲ ਹੀ ਜੀਵਨ ਜੀਣ ਦਾ ਢੰਗ ਆ ਸਕਦਾ ਹੈ ਕਿਉਕਿ ਨਿਰੰਕਾਰ ਦੀ ਪ੍ਰਾਪਤੀ ਤੋਂ ਬਾਅਦ ਹੀ ਪਤਾ ਲਗਦਾ ਹੈ ਕਿ ਇਸ ਦੁਨੀਆ ਦੇ ਰਹਿਣ ਵਾਲਾ ਹਰ ਬਸ਼ਰ ਮੇਰਾ ਆਪਣਾ ਹੈ ਅਤੇ ਅਸੀਂ ਸਭ ਇੱਕ ਪ੍ਰਭੂ ਦੀ ਸੰਤਾਨ ਹਾਂ, ਜਿਸ ਨਾਲ ਪਿਆਰ, ਪ੍ਰੀਤ, ਨਿਮਰਤਾ ਦੀ ਭਾਵਨਾ ਉਜਾਗਰ ਹੁੰਦੀ ਹੈ। ਕਿਉਕਿ ਪਿਆਰ ਦੀ ਭਾਵਨਾ ਨਾਲ ਹੀ ਦੁਨੀਆ ਨੂੰ ਸਵਰਗ ਬਣਾਇਆ ਜਾ ਸਕਦਾ ਹੈ। ਅੱਜ ਦੇ ਸਮੇਂ ਵਿੱਚ ਨਿਰੰਕਾਰੀ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਵੱਲੋਂ ਇਹੀ ਸੰਦੇਸ਼ ਪੂਰੀ ਮਾਨਵਤਾ ਨੂੰ ਦਿਤਾ ਜਾ ਰਿਹਾ ਹੈ। ਜਿਸ ਨਾਲ ਇਸ ਸੰਸਾਰ ਨੂੰ ਇੱਕ ਅਜਿਹਾ ਰੂਪ ਦਿਤਾ ਜਾ ਸਕੇ। ਇਸ ਮੌਕੇ ਤੇ ਐਸ.ਪੀ. ਦੁਗਲ ਨੇ ਵੀ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਮਿਸ਼ਨ ਦਾ ਸੰਦੇਸ਼ ਦਿਤਾ।.

www.budhladacity.com

ਬਾਬਾ ਸਾਹਿਬ ਸੰਦੇਸ ਯਾਤਰਾ ਦਾ ਬੁਢਲਾਡਾ ਪਹੁੰਚਣ ਤੇ ਕੀਤਾ ਨਿੱਘਾ ਸਵਾਗਤ (10 ਅਪ੍ਰੈਲ)

ਬੁਢਲਾਡਾ -ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਵੱਲੋਂ ਭਾਰਤ ਰਤਨ ਡਾ: ਭਮਿ ਰਾਓ ਅੰਬੇਦਕਰ ਜੀ ਦੀ 125ਵੀਂ ਜਨਮ ਸਤਾਬਦੀ ਨੂੰ ਸਮਰਪਿਤ ਸੰਦੇਸ ਯਾਤਰਾ ਦਾ ਬੁਢਲਾਡਾ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬੋਲਦਿਆ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਪੰਜਾਬ ਦੇ ਸਕੱਤਰ ਸੋਰਵ ਕਪੂਰ ਅਤੇ ਉੱਪ ਸਕੱਤਰ ਚੇਤਨ ਸਾਹੋੜ ਨੇ ਦੱਸਿਆ ਕਿ ਸਮਾਜਿਕ ਤੌਰ ਤੇ ਵਿਚਰਦੇ ਹੋਏ ਬਾਬਾ ਸਾਹਿਬ ਨੇ ਦਲਿਤਾਂ ਦੇ ਵਿਦਿਅਕਤ ਅਤੇ ਸਮਾਜਿਕ ਉਨਤੀ ਲਈ ਕਾਫੀ ਪ੍ਰਭਾਵਸਾਲੀ ਕੰਮ ਕੀਤਾ ਅਤੇ ਦਲਿਤਾਂ ਦੇ ਨਾਲ ਹੁੰਦੇ ਵਿਤਕਰੇ ਦੇ ਵਿੱਰੁਧ ਆਵਾਜ਼ ਉਠਾਈ ਅਤੇ ਜਨਤਕ ਸੰਸਾਧਨਾ ਦੇ ਉਪਯੋਗ ਅਤੇ ਮੰਦਰਾਂ ਵਿੱਚ ਦਲੀਤਾਂ ਦੇ ਪ੍ਰਵੇਸ਼ ਨੂੰ ਲੈ ਕੇ ਅਦੋਲਨ ਕੀਤੇ। ਬਾਬਾ ਸਾਹਿਬ ਦੇ 125ਵੀਂ ਵਰੇਗੰਢ ਮੌਕੇ ਉਹਨਾਂ ਦਾ ਸੰਦੇਸ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਅਤੇ ਸਮਰਸਤਾ ਯਾਤਰਾ ਕੱਢੀ ਜੋ ਕਿ 3 ਅਪ੍ਰੈਲ 2017 ਨੂੰ ਰਾਮਤੀਰਥ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ 22 ਜਿਲ੍ਹਿਆ ਅਤੇ 65 ਸ਼ਹਿਰਾ ਵਿੱਚੋਂ ਦੀ ਗੁਜਰਦੀ ਹੋਈ 14 ਅਪ੍ਰੈਲ ਨੂੰ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ ਵਿਖੇ ਸਮਾਪਿਤ ਹੋਵੇਗੀ। ਉਹਨਾਂ ਕਿਹਾ ਕਿ ਵਿਦਿਆਰਥੀ ਪ੍ਰੀਸ਼ਦ ਜਿਥੇ ਸਿੱਖਿਆਂ ਦੇ ਨਾਲ-ਨਾਲ ਸਬੰਧਿਤ ਮੁਦਿੱਆ ਤੇ ਸੰਘਰਸ ਕਰਦੀ ਆ ਰਹੀ ਹੈ, ਉਥੇ ਚੰਗਾ ਸਮਾਜ ਸਿਰਜਨ ਲਈ ਉਪਰਾਲੇ ਵੀ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀ ਬਾਬਾ ਸਾਹਿਬ ਦੇ ਵਿਚਾਰਾ ਨੂੰ ਸਮਾਜ ਵਿੱਚ ਫੇਲਾਉਂਣ ਅਤੇ ਜਾਤ-ਪਾਤ ਵਰਗੀਆਂ ਬੁਰਾਈਆਂ ਨੂੰ ਦੂਰ ਕਰਕੇ ਸਮਾਜ ਵਿੱਚ ਸਮਰਸਤਾ ਦੀ ਭਾਵਨਾ ਪੈਦਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਭਾਜਪਾ ਆਗੂ ਰਾਕੇਸ਼ ਜੈਨ, ਜਿਲ੍ਹਾ ਯੁਵਾ ਮੋਰਚਾ ਪ੍ਰਧਾਨ ਜਨਕ ਬਾਂਸਲ, ਬਜਿੰਦਰ ਕੁਮਾਰ, ਸੁਖਵਿੰਦਰ ਕੁਮਾਰ ਆਦਿ ਨੇ ਵੀ ਆਪਣੇ-ਆਪਣੇ ਵਿਚਾਰ ਰਖੇ।.

www.budhladacity.com

ਆਈ.ਟੀ.ਆਈ. ਜੋਨ ਬੁਢਲਾਡਾ ਦੀਆਂ ਖੇਡਾਂ ‘ਚ ਬਠਿੰਡਾ ਦੀ ਝੰਡੀ (9 ਅਪ੍ਰੈਲ)

ਬੁਢਲਾਡਾ -ਸਥਾਨਕ ਆਈ.ਟੀ.ਆਈ. ਵਿਖੇ ਪੰਜਾਬ ਇੰਡਸਟਰੀਅਲ ਟ੍ਰੇਨੀਜ਼ ਸਪੋਰਟਸ ਅੇਸੋਸੀਏਸ਼ਨ ਚੰਡੀਗੜ੍ਹ ਦੇ ਦਿਸਾ ਨਿਰਦੇਸਾ ਅਨੁਸਾਰ ਬੁਢਲਾਡਾ ਜੋਨ ਦੀਆਂ ਖੇਡਾਂ ਆਈ.ਟੀ.ਆਈ. ਬੁਢਲਾਡਾ ਦੇ ਪ੍ਰਿੰਸੀਪਲ ਅਵਤਾਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਈਆ। ਜਿਸ ਦਾ ਉਦਘਾਟਨ ਡੀ.ਐਸ.ਪੀ. ਗੁੁਰਪ੍ਰੀਤ ਸਿੰਘ ਗਿੱਲ ਵੱਲੋਂ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਜਿਲ੍ਹਾ ਮਾਨਸਾ, ਬਠਿੰਡਾ ਅਤੇ ਮੁਕਤਸਰ ਵਿੱਚ ਚੱਲ ਰਹੀਆਂ ਸਰਕਾਰੀ ਅਤੇ ਪ੍ਰਾਈਵੇਟ ਉਦਯੋਗੀਕ ਸੰਸਥਾਵਾਂ ਦੇ ਸਿੱਖਿਆਰਥੀਆਂ ਨੇ ਹਿੱਸਾ ਲਿਆ। ਉਦਘਾਟਨੀ ਮੈਚ ਦੌਰਾਨ ਨੈਸ਼ਨਲ ਸਟਾਈਲ ਕੱਬਡੀ ਵਿੱਚ ਆਈ.ਟੀ.ਆਈ. ਬੁਢਲਾਡਾ ਅਤੇ ਮਾਨਸਾ ਵਿਚਕਾਰ ਫਸਵਾ ਮੁਕਾਬਲਾ ਦੇਖਣ ਨੂੰ ਮਿਲਿਆ। ਜਿਸ ਵਿੱਚ ਆਈ.ਟੀ.ਆਈ. ਮਾਨਸਾ ਦੇ ਖਿਡਾਰੀਆਂ ਵੱਲੋੋਂ 2 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ ਗਈ। ਇਹਨਾਂ ਖੇਡਾਂ ਵਿੱਚ ਸਰਕਾਰੀ ਆਈ.ਟੀ.ਆਈ. ਬਠਿੰਡਾ ਨੇ ਕਬੱਡੀ ਸਰਕਲ ਸਟਾਈਲ, ਕਬੱਡੀ ਨੈਸ਼ਨਲ ਸਟਾਈਲ, ਵਾਲੀਬਾਲ ਅਤੇ ਬੈਡਮਿੰਟਨ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਆਈ.ਟੀ.ਆਈ. ਮਾਨਸਾ ਦੇ ਪ੍ਰਿੰਸੀਪਲ ਪਰਗਟ ਸਿੰਘ, ਹਰਵਿੰਦਰ ਭਾਰਦਵਾਜ, ਈਸ਼ਵਰ ਦਿਆਲ, ਅਮਰੀਕ ਸਿੰਘ, ਗੁਰਮੇਲ ਸਿੰਘ ਮਾਖਾ, ਮਨਿੰਦਰ ਸਿੰਘ, ਭੁਪਿੰਦਰਜੀਤ ਸਿੰਘ, ਧਰਮਪਾਲ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਰਾਮ ਆਦਿ ਸਟਾਫ਼ ਮੈਬਰ ਹਾਜ਼ਰ ਸਨ।.

www.budhladacity.com

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ 2 ਦਿਨਾਂ ਸੱਤ ਰੰਗ-2017 ਪ੍ਰੋਗਰਾਮ ਦੀ ਪੇਸ਼ਕਾਰੀ

ਬੁਢਲਾਡਾ –ਸਥਾਨਕ ਗੁਰੂ ਨਾਨਕ ਕਾਲਜ ਵਿਖੇ ਦੋ ਰੋਜ਼ਾ ਵਿਦਿਅਕ ਤੇ ਵਿਰਾਸਤੀ ਮੇਲਾ “ਸੱਤ ਰੰਗ 2017” ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਨੇ ਸਿੱਖਣ ਦੀਆਂ ਨਵੀਆਂ ਵਿਧੀਆਂ ਤੇ ਨਵੇਂ ਗੁਰ ਸਿਖਾਉਣ ਸਬੰਧੀ ਮਾਡਲ, ਸੂਚਨਾ ਤਕਨੀਕ ਵਿੱਚ ਹੋ ਰਹੀ ਨਵੀ ਖੋਜ ਦੀ ਜਾਣਕਾਰੀ ਦੇਣ ਸਬੰਧੀ ਮਾਡਲ, ਪੰਜਾਬੀ, ਅਗਰੇਜੀ, ਹਿੰਦੀ, ਫੈਸ਼ਨ ਤਕਨੌਲੋਜੀ, ਕਪਿਊਟਰ, ਸੁਰੱਖਿਆ ਅਤੇ ਯੁੱਧਨੀਤੀ ਅਧਿਐਨ ਅਤੇ ਫਾਈਨ ਆਰਟਸ ਤੇ ਸਰੀਰਕ ਸਿੱਖਿਆ ਵਿਭਾਗ ਨੇ ਪੁਰਾਣੇ ਸਿੱਕੇ, ਰਵਾਇਤੀ ਪਹਿਰਾਵੇ, ਰਵਾਇਤੀ ਹਾਰ ਸ਼ਿੰਗਾਰ, ਰਵਾਇਤੀ ਭਾਡੇ, ਰਵਾਇਤੀ ਖਾਣੇ, ਲੋਕ ਖੇਡਾਂ, ਕਸਰਤ ਕਰਨ ਦੇ ਰਵਾਇਤੀ ਸਮਾਨ, ਲੋਕ ਕਲਾਵਾਂ, ਲੋਕ ਸੰਗੀਤ, ਤ੍ਰਿਞਣ, ਸੱਥ ਆਦਿ ਦੀ ਪੇਸ਼ਕਾਰੀ ਕਰਕੇ ਕਾਲਜ ਨੂੰ ਸਭਿਆਚਾਰਕ ਪਿੰਡ ਵਿੱਚ ਤਬਦੀਲ ਕਰ ਦਿੱਤਾ। ਪ੍ਰਦਰਸ਼ਨੀਆਂ ਤੋਂ ਇਲਾਵਾਂ ਕਾਲਜ ਦੇ ਕਲਾਕਾਰ ਵਿਦਿਆਰਥੀਆਂ ਨੇ ਮੰਚੀ ਪੇਸ਼ਕਾਰੀਆਂ ਕੀਤੀਆਂ ਜਿਹਨਾਂ ਵਿੱਚ ਫ਼ੈਸਨ ਵਿਭਾਗ ਵੱਲੋਂ ਪੇਸ਼ ਕੀਤਾ ਗਿਆਂ ਫ਼ੈਸਨ ਸ਼ੋਅ, ਨਾਟਕ ‘ਸਿੰਘ ਸੂਰਮੇ’ ਅਤੇ ਸੰਗੀਤ ਵਿਭਾਗ ਦੀਆਂ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਇਸ ਮੇਲੇ ਵਿੱਚ ਜਿੱਥੇ ਲੋਕਾਂ ਵੱਲੋਂ ਉੱਠ ਰੇੜ੍ਹੀ ਅਤੇ ਘੋੜਸਵਾਰੀ ਦਾ ਵਿਸ਼ੇਸ਼ ਤੌਰ ਤੇ ਅਨੰਦ ਮਾਣਿਆ ਉਥੇ ਦਾਣਿਆਂ ਵਾਲੀ ਭੱਠੀ ਨੇ ਇੱਕ ਵਾਰ ਫਿਰ ਭੁੱਜਦੇ ਦਾਣਿਆ ਦੀ ਮਹਿਕ ਨਾਲ ਮੇਲੇ ਦੇ ਮੌਸਮ ਵਿੱਚ ਘੁਲ-ਮਿਲਕੇ ਮੇਲੇ ਦੇ ਰੰਗ ਨੂੰ ਚਾਰ-ਚੰਨ ਲਗਾ ਦਿੱਤੇ। ਜਿੱਥੇ ਇਹ ਮੇਲਾ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਤੇ ਵਿਧੀਆਂ ਦੀ ਭਰਪੂਰ ਜਾਣਕਾਰੀ ਦਿੰਦਾ ਸੀ ਉੱਥੇ ਆਪਣੀ ਗੌਰਵ ਵਿਰਾਸਤ ਨੂੰ ਸੰਭਾਲਣ ਦੇ ਮਹੱਤਵ ਤੇ ਚੇਤਨਾ ਲਈ ਮਿਸਾਲੀ ਪ੍ਰੇਰਨਾ ਦੇ ਗਿਆ। ਮੇਲੇ ਵਿੱਚ ਸ਼ਾਮਲ ਸਮੁੱਚੇ ਲੋਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਇਸ ਤਰਾਂ ਪ੍ਰਤੀਤ ਹੁੰਦਾ ਸੀ ਜਿਵੇਂ ਤਪਦਾ ਸੂਰਜ ਇਸ ਉਤਸ਼ਾਹ ਅੱਗੇ ਹਾਰ ਗਿਆ ਹੋਵੇ। “ਸੱਤ ਰੰਗ 2017” ਦੇ ਕਨਵੀਨਰ ਪ੍ਰੋ: ਗੁਰਦੀਪ ਸਿੰਘ ਨੇ ਦੱਸਿਆ ਕਿ ਮੇਲੇ ਦੀਆਂ ਵੱਖ-ਵੱਖ ਸਰਗਰਮੀਆਂ ਵਿੱਚ ਕਾਲਜ ਦੇ 65 ਅਧਿਆਪਕਾਂ ਅਤੇ 300 ਵਿਦਿਆਰਥੀਆਂ ਨੇ ਭਾਗ ਲਿਆ। ਦੱਸਣਯੋਗ ਹੈ ਕਿ ਕਾਲਜ ਵਿੱਚ ਵਿਦਿਆਰਥੀਆਂ ਦੀਆਂ ਕਲਾਤਮਿਕ, ਸਿਰਜਣਾਤਮਿਕ ਅਤੇ ਵਿਦਿਅਕ ਰੁਚੀਆਂ ਨੂੰ ਉਭਾਰਨ ਲਈ ਕਾਲਜ ਵਿੱਚ ਪ੍ਰਤਿਭਾ ਉਸਾਰਨ ਸਮਾਗਮ ਲੜੀ ਸ਼ੁਰੂ ਕੀਤੀ ਗਈ ਸੀ’ ਸੱਤ ਰੰਗ” ਇਸ ਸਮਾਗਮ ਦੀ ਅਖੀਰਲੀ ਕੜੀ ਹੋ ਨਿੱਬੜਿਆ। ਪਿਛਲੇ ਸਾਲ ਤੋਂ ਸ਼ੁਰੂ ਕੀਤੇ ਗਏ ਇਸ ਸਲਾਨਾ ਮੇਲੇ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ, ਸਮੁੱਚੇ ਇਲਾਕੇ ਦੀਆਂ ਵਿੱਦਿਅਕ ਸੰਸਥਾਵਾਂ ਦੇ ਅਧਿਆਪਕ, ਸਮਾਜ ਸੇਵੀ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਦੇ ਮਾਪੇ ਬੜੈ ਉਤਸ਼ਾਹ ਨਾਲ ਸ਼ਾਮਲ ਹੋਏ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਪ੍ਰਿੰਸੀਪਲ ਡਾ: ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਵਿਸ਼ਵੀਕਰਨ ਦੀ ਅੰਨ੍ਹੀ ਦੌੜ ਵਿੱਚ ਅਸੀਂ ਆਪਣੇ ਵਿਰਸੇ ਦੇ ਬਹੁਤ ਸਾਰੇ ਗੌਰਵਮਈ ਮੁੱਲਾਂ ਤੇ ਕਦਰਾਂ ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ‘ਸੱਤ ਰੰਗ’ ਜਿੱਥੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਪ੍ਰਤੀ ਜਾਗਰੂਕ ਕਰੇਗਾ, ਉਥੇ ਉਹਨਾਂ ਵਿੱਚ ਪੜ੍ਹਨ ਰੁਚੀਆਂ ਦੇ ਨਾਲ ਹੀ ਉਹਨਾਂ ਨੂੰ ਨਵੀਆਂ ਖੋਜਾਂ ਤੇ ਨਵੇਂ ਗਿਆਨ ਵੱਲ ਵੀ ਪ੍ਰੇਰਿਤ ਕਰੇਗਾ। ਉਹਨਾਂ ਕਿਹਾ ਕਿ ਮੌਸਮ ਦਾ ਖਿਆਲ ਰਖਦਿਆਂ ਅਗਲੇ ਸਾਲ ਤੋਂ ਇਹ ਮੇਲਾ ਨਵੰਬਰ ਦੇ ਮਹੀਨੇ ਕਰਵਾਇਆ ਜਾਵੇਗਾ ਤੇ ਇਸ ਦਾ ਹੋਰ ਵਿਸਤਾਰ ਕਰਕੇ ਇਸ ਨੂੰ ਪੰਜਾਬ ਪੱਧਰ ਦਾ ਵਿਰਾਸਤੀ ਮੇਲਾ ਬਣਾਇਆ ਜਾਵੇਗਾ, ਜਿਸ ਦੀ ਲੋਕ ਬੇਸਬਰੀ ਨਾਲ ਉਡੀਕ ਕਰਿਆ ਕਰਨਗੇ।.

www.budhladacity.com

ਸ਼ਹਿਰ ਬੁਢਲਾਡਾ ਅੰਦਰ ਲਗਾਇਆ ਜਿਲੇ੍ ਦਾ ਪਹਿਲਾ ਮੋਬਾਇਲ ਡਿਸਪੈਸ਼ਰ (21ਮਾਰਚ)

ਬੁਢਲਾਡਾ -ਭਾਰਤ ਪੈਟਰੋਲੀਅਮ ਵੱਲੋਂ ਆਪਣੇ ਗ੍ਰਾਹਕਾ ਨੂੰ ਵਧੀਆ ਮੋਬਾਇਲ ਸਹੂਲਤਾ ਦੇਣ ਦੇ ਮਕਦਸ ਨਾਲ ਸ਼ਹਿਰ ਬੁਢਲਾਡਾ ਅੰਦਰ ਜਿਲੇ੍ ਦਾ ਪਹਿਲਾ ਮੋਬਾਇਲ ਡਿਸਪੈਸਰ ਸ਼ੁਰੂ ਕੀਤਾ ਗਿਆ। ਇਸ ਦਾ ਉਦਘਾਟਨ ਕੰਪਨੀ ਦੇ ਸਟੇਟ ਹੈੱਡ ਸੰਜੀਵ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਡਿਸਪੈਸਰ ਦੇ ਸ਼ੁਰੂ ਹੋਣ ਨਾਲ ਮੋਬਾਇਲ ਖਪਤਕਾਰਾਂ ਨੂੰ ਵਧੀਆ ਅਤੇ 30 ਪ੍ਤੀਸ਼ਤ ਦੇ ਲਗਭਗ ਸਸਤਾ ਮੋਬਾਇਲ ਮਿਲੇਗਾ, ਜਿਸ ਨਾਲ ਉਹ ਆਪਣੇ ਵਹੀਕਲਾਂ ਦਾ ਵਧੀਆ ਢੰਗ ਨਾਲ ਰੱਖ-ਰਖਾਵ ਕਰ ਸਕਣਗੇ। ਉਹਨਾਂ ਕਿਹਾ ਕਿ ਆਉਂਣ ਵਾਲੇ ਫਸਲੀ ਸ਼ੀਜਨ ਦੌਰਾਨ ਕੰਪਨੀ ਵੱਲੋਂ ਗ੍ਰਾਹਕਾਂ ਨੂੰ ਆਪਣੇ ਵੱਲ ਖਿਚਣ ਲਈ ਪਿੰਡਾਂ ਅਤੇ ਸ਼ਹਿਰਾ ਅੰਦਰ ਵੱਖ-ਵੱਖ ਥਾਵਾ ਉੱਪਰ ਕੈਂਪ ਲਗਾਏ ਜਾਣਗੇ। ਇਸ ਮੌਕੇ ਕੁਲਦੀਪ ਗੁਲਾਟੀ ਟੀ.ਐਮ. ਬਠਿੰਡਾ, ਸੰਜੀਵ ਸਿੰਗਲਾ, ਰਾਜਨ ਕੁਮਾਰ, ਰਮੇਸ ਕੁਮਾਰ, ਸੰਜੈ ਕੁਮਾਰ, ਰਿਤਿਕ ਕੁਮਾਰ, ਜਸਪਾਲ ਜਿੰਦਲ, ਸੁਲਖਣ ਸਿੰਘ, ਅਨੀਲ ਕੁਮਾਰ ਆਦਿ ਹਾਜ਼ਰ ਸਨ।.

www.budhladacity.com

ਬੱਚਿਆ ਦੇ ਬੌਧਿਕ ਵਿਕਾਸ ਨੂੰ ਉੱਚਾ ਚੁੱਕਣ ਲਈ ਕਰਵਾਇਆ ਸੈਮੀਨਾਰ

ਸਥਾਨਕ ਹੋਲੀ ਹਾਰਟ ਸਕੂਲ ਵਿਖੇ ਪੜਾਈ ਦੇ ਨਾਲ-ਨਾਲ ਬੱਚਿਆ ਦੇ ਮਨੋਬਲ ਅਤੇ ਬੋਧਿਕ ਵਿਕਾਸ ਨੂੰ ਉੱਚਾ ਚੁੱਕਣ ਦੇ ਲਈ ਸਮੇਂ-ਸਮੇਂ ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਸ ਤਹਿਤ ਅੱਜ ਸੰਜੀਵ ਸਿੰਗਲਾ ਦੀ ਪ੍ਰਧਾਨਗੀ ਹੇਠ ਮਾਪਿਆ ਅਤੇ ਅਧਿਆਪਕਾ ਦੇ ਸਹਿਯੋਗ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆ ਸਬੰਧੀ ਵੱਖ-ਵੱਖ ਪਹਿਲੂਆ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬੋਲਦਿਆ ਵੱਖ-ਵੱਖ ਬੁਲਾਰਿਆ ਪ੍ਰਿੰਸੀਪਲ ਅਜੈ ਠਾਕੁਰ, ਪ੍ਰਿੰਸੀਪਲ ਸੰਤ ਕੁਮਾਰ ਸ਼ਰਮਾ, ਲੈਕਚਰਾਰ ਮੋਨੀਕਾ ਸਿੰਗਲਾ ਨੇ ਕਿਹਾ ਕਿ ਛੋਟੇ ਬੱਚਿਆ ਨੂੰ ਸਮੇਂ ਸਮੇਂ ਉੱਪਰ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਾਜਿਕ ਅਤੇ ਆਸ-ਪਾਸ ਹੋ ਰਹੀਆਂ ਗਤੀਵਿਧੀਆ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਬੱਚੇ ਨੂੰ ਲੋੜ ਅਨੁਸਾਰ ਪੌਸਟਿਕ ਭੋਜਨ ਅਤੇ ਮਿਆਰੀ ਸਿੱਖਿਆ ਦਿੱਤੀ ਜਾਵੇ। ਉਹਨਾਂ ਕਿਹਾ ਕਿ ਬੱਚਿਆ ਦਾ ਪਹਿਲਾ ਅਧਿਆਪਕ ਉਸ ਦਾ ਮਾਤਾ-ਪਿਤਾ ਹੁੰਦਾ ਹੈ ਜੋ ਉਸ ਦਾ ਸਹੀ ਮਾਰਗ ਦਰਸ਼ਕ ਹੈ। ਇਸ ਮੌਕੇ ਪਰਮਜੀਤ ਕੌਰ, ਦਲਜੀਤ ਕੌਰ, ਪਲਕ ਛਾਬੜਾ ਨੇ ਕਿਹਾ ਕਿ 16 ਸਾਲ ਤੋਂ ਉਪਰਲੀ ਉਮਰ ਦੇ ਬੱਚਿਆ ਨੂੰ ਉਹਨਾਂ ਦੀ ਸੰਗਤ ਅਤੇ ਸਕੂਲ ਅਧਿਆਪਕਾ ਤੋਂ ਸਮੇਂ-ਸਮੇਂ ਉੱਪਰ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚੇ ਨੂੰ ਗਲਤ ਕੰਮਾ ਵਾਲੇ ਪਾਸੇ ਜਾਣ ਤੋਂ ਪਿਆਰ ਨਾਲ ਸਮਝਾਇਆ ਜਾ ਸਕੇੇ। ਇਸ ਮੌਕੇ ਬਲਦੇਵ ਸਿੰਗਲਾ, ਹਰਵਿੰਦਰ ਸਿੰਘ, ਅਮਨ ਮਹਿਤਾ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ।.

www.budhladacity.com

ਆਰਟ ਐਂਡ ਕਰਾਫਟ ਦੀਆਂ ਤਕਨੀਕਾਂ ‘ਤੇ ਵਰਕਸ਼ਾਪ ਦਾ ਆਯੋਜਨ

ਬੁਢਲਾਡਾ -ਸਥਾਨਕ ਗੁਰੂ ਨਾਨਕ ਕਾਲਜ ਵਿਖੇ ਫੈਸ਼ਨ ਡਿਜ਼ਾਇਨਿੰਗ ਐਂਡ ਹੌਮ ਸਾਇੰਸ ਵਿਭਾਗ ਦੇ ‘ਸਫੂਰਤੀ ਕਲੱਬ’ ਵੱਲੋਂ ਵਿਭਾਗ ਦੇ ਮੁੱਖੀ ਨੀਲਮ ਰਾਣੀ ਦੀ ਅਗਵਾਈ ਵਿੱਚ ਦੋ ਦਿਨ ਦੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਚਿੱਤਰਕਾਰ ਅਮਰੀਕ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ‘ਆਰਟ ਐਂਡ ਕਰਾਫਟ’ ਨਾਲ ਸਬੰਧਿਤ ਵੱਖ-ਵੱਖ ਤਕਨੀਕਾਂ ਰਾਹੀ ਹੱਥ ਨਾਲ ਘਰੇਲੂ ਚੀਜ਼ਾਂ ਜਿਵੇਂ ਕਾਰਡ, ਲੈਂਪ, ਪੇਪਰ ਵੇਟ, ਫਲਾਵਰ ਪੌਟ ਆਦਿ ਬਣਾਉਣ ਦੀ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਦੇ ਪਹਿਲੇ ਦਿਨ ਕਾਲਜ ਪਿੰਰਸੀਪਲ ਡਾ: ਕੁਲਦੀਪ ਸਿੰਘ ਬੱਲ ਨੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਵਿਦਿਆਰਥੀਆਂ ਨੂੰ ਇਸ ਵਰਕਸ਼ਾਪ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅੱਜ ਦਾ ਸਮਾਂ ਹੱਥੀ ਹੁਨਰ ਪੈਦਾ ਕਰਨ ਦਾ ਸਮਾਂ ਹੈ, ਜਿਸ ਨਾਲ ਕੋਈ ਵੀ ਇਨਸਾਨ ਆਪਣਾ ਛੋਟਾ ਵਪਾਰ ਸ਼ੁਰੂ ਕਰ ਸਕਦਾ ਹੈ। ਅੰਤ ਵਿੱਚ ਆਏ ਹੋਏ ਵਿਸ਼ੇਸ਼ ਮਹਿਮਾਨ ਦਾ ਸਨਮਾਨ ਕੀਤਾ ਗਿਆ। ਵਰਕਸ਼ਾਪ ਮੌਕੇ ਵਿਭਾਗ ਦੇ ਸਹਾਇਕ ਪ੍ਰੋਫੈਸਰ ਦੀਪਿਕਾ ਬਿਸ਼ਟ, ਅਲਕਾ ਦੀਕਸ਼ਿਤ, ਸੀਮਾ ਰਾਣੀ, ਰਮਨਪ੍ਰੀਤ ਕੌਰ ਆਦਿ ਹਾਜ਼ਰ ਸਨ।.

www.budhladacity.com

ਆਮ ਆਦਮੀ ਪਾਰਟੀ ਦੇ ਉਮੀਦਵਾਰ ਬੁੱਧ ਰਾਮ ਨੇ 52,265 ਵੋਟਾਂ ਲੈ ਕੇ ਕੀਤੀ ਜਿੱਤ ਦਰਜ (11ਮਾਰਚ)

ਬੁਢਲਾਡਾ -98 (ਰਾਖਵਾਂ) ਦੀਆਂ ਵੋਟਾਂ ਦੀ ਗਿਣਤੀ ਦੌਰਾਨ ਸਾਹਮਣੇ ਆਏ ਨਤੀਜੇ ਅਨੁਸਾਰ ਬੁਢਲਾਡਾ ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸੀਪਲ ਬੁੱਧ ਰਾਮ ਜੇਤੂ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਚੋਣ ਅਫ਼ਸਰ-ਕਮ-ਕਮਿਸ਼ਨਰ ਮਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜੇਤੂ ਉਮੀਦਵਾਰਾਂ ਨੂੰ ਸਬੰਧਤ ਰਿਟਰਨਿੰਗ ਅਧਿਕਾਰੀਆਂ ਵੱਲੋਂ ਜਿੱਤ ਦੇ ਸਰਟੀਫਿਕੇਟ ਸੌਂਪ ਦਿੱਤੇ ਗਏ ਹਨ। ਇਸ ਦੌਰਾਨ ਉਹਨਾਂ ਨੇ ਜਿਲ੍ਹਾ ਪ੍ਸ਼ਾਸਨ ਨੂੰ ਸਹਿਯੋਗ ਦੇਣ ਲਈ ਸਾਰੇ ਉਮੀਦਵਾਰਾਂ, ਸਮੂਹ ਪੱਤਰਕਾਰਾਂ ਅਤੇ ਚੋਣਾਂ ਦੌਰਾਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਵੀ ਕੀਤਾ। ਜਿਲ੍ਹਾ ਚੋਣ ਅਫ਼ਸਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ  ਬੁਢਲਾਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੁੱਧ ਰਾਮ ਨੂੰ 52265 ਵੋਟਾਂ ਪ੍ਰਾਪਤ ਹੋਈਆਂ ਅਤੇ ਉਹਨਾਂ ਨੇ ਕਾਂਗਰਸ ਪਾਰਟੀ ਦੀ ਉਮੀਦਵਾਰ ਰਣਜੀਤ ਕੌਰ ਭੱਟੀ ਤੋਂ 1276 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਜਿਲ੍ਹਾ ਚੋਣ ਅਫ਼ਸਰ ਸ਼੍ਰੀ ਸ਼ਰਮਾ ਨੇ ਦੱਸਿਆ ਕਿ ਹਲਕਾ ਬੁਢਲਾਡਾ-98 ਵਿਖੇ ਜੇਤੂ ਉਮੀਦਵਾਰ ਤੋਂ ਇਲਾਵਾ ਕਾਂਗਰਸ ਪਾਰਟੀ ਦੀ ਉਮੀਦਵਾਰ ਰਣਜੀਤ ਕੌਰ ਭੱਟੀ ਨੂੰ 50989, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਨਿਸ਼ਾਨ ਸਿੰਘ ਨੂੰ 50477, ਸੀ.ਪੀ.ਆਈ. ਦੇ ਉਮੀਦਵਾਰ ਕ੍ਰਿਸ਼ਨ ਸਿੰਘ ਨੂੰ 1986, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਨੂੰ 1074, ਟੀ.ਐਮ.ਸੀ. ਦੇ ਉਮੀਦਵਾਰ ਲੱਛਮਣ ਸਿੰਘ ਨੂੰ 491, ਏ.ਪੀ.ਪੀ. ਦੇ ਉਮੀਦਵਾਰ ਕਿਰਪਾਲ ਸਿੰਘ ਨੂੰ 549, ਸੀ.ਪੀ.ਆਈ. (ਐਮ.ਐਲ.ਲਿਬਰੇਸ਼ਨ) ਦੇ ਉਮੀਦਵਾਰ ਭਗਵੰਤ ਸਿੰਘ ਸਮਾਓ ਨੂੰ 1601, ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਰਣਜੀਤ ਸਿੰਘ ਨੂੰ 1383 ਅਤੇ ਅਜਾਦ ਉਮੀਦਵਾਰ ਕਾਲਾ ਸਿੰਘ ਨੂੰ 651 ਵੋਟਾਂ ਪ੍ਰਾਪਤ ਹੋਈਆਂ ਹਨ। ਵਿਧਾਨ ਸਭਾ ਚੋਣਾਂ -2017 ਦੀ ਹੋਈ ਗਿਣਤੀ ਮੌਕੇ ਭਾਰਤ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਗਿਣਤੀ ਆਬਜ਼ਰਵਰਾਂ ਵਜੋਂ ਬੁਢਲਾਡਾ-98 ਲਈ ਸ਼ੀਲਾ ਦਾਹੀਮਾ (ਆਈ.ਏ.ਐਸ.) ਮੌਜੂਦ ਸਨ। ਇਸ ਤੋਂ ਇਲਾਵਾ ਸਖ਼ਤ ਸੁਰੱਖਿਆ ਪ੍ਰਬੰਧਾਂ ਲਈ ਐਸ.ਐਸ.ਪੀ. ਮਨਸਾ ਵਿਵੇਕਸ਼ੀਲ ਸੋਨੀ, ਵਧੀਕ ਜਿਲ੍ਹਾ ਚੋਣ ਅਫ਼ਸਰ ਸੰਯਮ ਅਗਵਾਲ, ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਮਨਸਾ ਕਾਲਾ ਰਾਮ ਕਾਂਸਲ, ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਬੁਢਲਾਡਾ ਨਿਤਿਸ਼ ਸਿੰਗਲਾ ਅਤੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਸਰਦੂਲਗੜ੍ ਮੈਡਮ ਪੂਨਮ ਸਿੰਘ ਮੌਜੂਦ ਸਨ।.

www.budhladacity.com

ਬੁਢਲਾਡਾ ਸਿਟੀ ਪੁਲਿਸ ਨੇ ਡਿੱਗੀਆ ਬੈਗ ਵਾਪਸ ਕਰਕੇ ਦਿਖਾਈ ਇਮਾਨਦਾਰੀ

ਬੁਢਲਾਡਾ -ਸਿਟੀ ਪੁਲਿਸ ਬੁਢਲਾਡਾ ਵਿਖੇ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜਮ ਹੋਲਦਾਰ ਰਾਜਵਿੰਦਰ ਸਿੰਘ ਵੱਲੋਂ ਇੱਕ ਵਪਾਰੀ ਦੇ ਲੱਭੇ ਬੈਗ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਈਮ ਕੀਤੀ ਹੈ। ਜਾਣਕਾਰੀ ਅਨੁਸਾਰ ਲੱਕੜ ਦੀ ਆੜ੍ਤ ਦਾ ਕੰਮ ਕਰਨ ਵਾਲੇ ਕਿਰਪਾਲ ਸਿੰਘ ਵਾਸੀ ਵਾਰਡ ਨੰਬਰ 7 ਜੋ ਕਿ ਬੱਸ ਸਟੈਡ ਤੋਂ ਬੋਹਾ ਰੋਡ ਵੱਲ ਆਪਣੇ ਕੰਮ ਦੇ ਸੰਬਧ ਵਿੱਚ ਜਾ ਰਿਹਾ ਸੀ ਦਾ ਬੈਗ ਅਚਾਨਕ ਡਿੱਗ ਪਿਆ। ਜਿਸ ਦਾ ਉਸ ਨੂੰ ਕੁਝ ਚਿਰ ਬਾਅਦ ਪਤਾ ਲੱਗਾ। ਪ੍ਰੇਸ਼ਾਨੀ ਦੇ ਦੌਰ ਵਿੱਚ ਉਸ ਨੇ ਉਕਤ ਬੈਗ ਦੀ ਤਲਾਸ ਕੀਤੀ। ਪਰ ਉਸਨੇ ਨੇ ਦੱਸਿਆ ਕਿ ਉਸਨੂੰ ਉਸ ਸਮੇਂ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਜਦੋਂ ਹੋਲਦਾਰ ਰਾਜਵਿੰਦਰ ਸਿੰਘ ਵੱਲੋਂ ਉਸ ਦਾ ਬੈਗ ਉਸ ਕੋਲ ਹੋਣ ਵਾਰੇ ਫੋਨ ਕੀਤਾ। ਜਦ ਉਸ ਨੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਵੱਲੋਂ ਲਗਾਏ ਗਏ ਨਾਕੇ ਉੱਪਰ ਪਹੁੰਚ ਕੇ ਪੁਲਿਸ ਮੁਲਾਜਮਾ ਅੰਗਰੇਜ ਸਿੰਘ, ਸਤਵੰਤ ਸਿੰਘ ਦੀ ਹਾਜ਼ਰੀ ਵਿੱਚ ਆਪਣੇ ਬੈਗ ਦੀ ਪਹਿਚਾਣ ਦੱਸ ਕੇ ਹਾਸਲ ਕਰ ਲਿਆ, ਉਸ ਸਮੇਂ ਬੈਗ ਵਿੱਚ 60 ਹਜ਼ਾਰ ਰੁਪਏ ਦੇ ਕਰੀਬ ਨਗਦੀ, 1.50 ਲੱਖ ਦੇ ਕਰੀਬ ਚੈੱਕ ਅਤੇ ਉਸ ਦੇ ਜਰੂਰੀ ਕਾਗਜਾਤ ਸਨ। ਬੈਗ ਨੂੰ ਵਾਪਸ ਲੈਣ ਉਪਰੰਤ ਲੱਕੜ ਵਪਾਰੀ ਕਿਰਪਾਲ ਸਿੰਘ ਵੱਲੋਂ ਇਸ ਇਮਾਨਦਾਰੀ ਪ੍ਤੀ ਪੁਲਿਸ ਦੇ ਸਮੂਹ ਮੁਲਾਜਮਾ ਦਾ ਧੰਨਵਾਦ ਕੀਤਾ।.

www.budhladacity.com

ਬੁਢਲਾਡਾ ਦੀ ਨੰਦਨੀ ਨੇ ਪੰਜਾਬੀ ਯੂਨੀਵਰਸਿਟੀ ਵਿੱਚੋਂ ਮਾਰੀ ਬਾਜ਼ੀ

ਮੈਰਿਟ ਵਿੱਚ ਪਹਿਲਾ ਰੈਂਕ ਪ੍ਰਾਪਤ ਕਰਕੇ ਗੋਲਡ ਮੈਡਲ ਅਤੇ ਸਕਾਲਰਸ਼ਿਪ ਕੀਤੀ ਹਾਸਿਲ ਬੁਢਲਾਡਾ –ਸਥਾਨਕ ਗੁਰੂ ਨਾਨਕ ਕਾਲਜ ਦੇ ਕਾਮਰਸ ਵਿਭਾਗ ਦੀ ਐਮ.ਕਾਮ. ਦੀ ਵਿਦਿਆਰਥਣ ਨੰਦਨੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ.ਕਾਮ. ਦੇ ਨਤੀਜੇ ਵਿੱਚੋਂ 87.2 ਪ੍ਤੀਸ਼ਤ ਅੰਕ ਪ੍ਰਾਪਤ ਕਰਕੇ ਜਿਥੇ ਆਪਣੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ, ਉਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਮੈਰਿਟ ਲਿਸਟ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲਿਸਟ ਹੋਣ ਦਾ ਮਾਣ ਪ੍ਰਾਪਤ ਕੀਤਾ ਅਤੇ ਯੂਨੀਵਰਸਿਟੀ ਵੱਲੋਂ ਸਕਾਲਰਸ਼ਿਪ ਹਾਸਿਲ ਕੀਤੀ। ਇਸ ਮੁਬਾਰਕ ਮੌਕੇ ਤੇ ਅੱਜ ਕਾਲਜ ਵਿਖੇ ਪ੍ਰਿੰਸੀਪਲ ਡਾ: ਕੁਲਦੀਪ ਸਿੰਘ ਬੱਲ ਵੱਲੋਂ ਵਿਦਿਆਰਥਣ ਅਤੇ ਕਾਮਰਸ ਵਿਭਾਗ ਦੇ ਮੁੱਖੀ ਪ੍ਰੋ: ਜਸਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਵਿਦਿਆਰਥੀ ਸੰਸਥਾ ਦੇ ਗੌਰਵ ਵਿੱਚ ਵਾਧਾ ਕਰਦੇ ਹਨ। ਜੇਕਰ ਸਾਡੀਆਂ ਸੰਸਥਾਵਾਂ ਦਾ ਵਿਸ਼ਵ ਪਧਰ ਤੇ ਨਾਮ ਹੈ ਤਾਂ ਅਜਿਹੇ ਵਿਦਿਆਰਥੀ ਇਸ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ।.

www.budhladacity.com

ਆਪ ਉਮੀਦਵਾਰ ਪ੍ਰਿੰਸ਼ੀਪਲ ਬੁੱਧ ਰਾਮ ਨੇ ਕੀਤਾ ਧੰਨਵਾਦੀ ਦੌਰਾ

ਬੁਢਲਾਡਾ -ਹਲਕਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸ਼ੀਪਲ ਬੁੱਧ ਰਾਮ ਨੇ ਪਿੰਡ ਬ੍ਰੇ, ਮੰਢਾਲੀ, ਟਾਹਲੀਆਂ ਵਿਖੇ ਦੌਰਾ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ। ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਵੱਡੀ ਰਾਜਨੀਤਕ ਤਬਦੀਲੀ ਆਵੇਗੀ, ਆਮ ਲੋਕਾਂ ਦਾ ਮਾਣ ਸਨਮਾਨ ਬਹਾਲ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ ਆਪਣੀ ਚੋਣ ਮੁਹਿੰਮ ਦੋਰਾਨ ਉਹਨਾਂ ਨੇ ਕਿਸੇ ਨੂੰ ਇੱਕ ਘੁੱਟ ਵੀ ਸ਼ਰਾਬ ਦੀ ਨਹੀਂ ਪਿਆਈ, ਨਾ ਹੀ ਕੋਈ ਵੋਟ ਮੁੱਲ ਖਰੀਦੀ ਹੈ, ਨਾ ਹੀ ਕੋਈ ਪੇਡ ਨਿਊਜ ਲਵਾਈ ਅਤੇ ਨਾ ਹੀ ਸੁਰੱਖਿਆ ਲਈ ਹੈ। ਉਹਨਾਂ ਨੇ ਦੱਸਿਆ ਕਿ ਸਾਰੇ ਹੀ ਵਰਕਰਾਂ ਨੇ ਆਪਣੇ ਤੌਰ ਉਹਨਾਂ ਦੀ ਚੋਣ ਮੁਹਿੰਮ ਵਿੱਚ ਇੱਕ ਦੂਜੇ ਤੋਂ ਵਧ ਕੇ ਕੰਮ ਕੀਤਾ ਹੈ, ਜਿਸ ਦਾ ਉਹ ਦੇਣ ਨਹੀਂ ਦੇ ਸਕਦੇ। ਉਹਨਾਂ ਨੇ ਦਾਅਵੇ ਨਾਲ ਕਿਹਾ ਕਿ ਉਹ ਵੱਡੀ ਗਿਣਤੀ ਨਾਲ ਜਿੱਤ ਹਾਸਲ ਕਰਕੇ ਲੋਕਾਂ ਦੀ ਸੇਵਾ ਕਰਨਗੇ। ਇਸ ਮੌਕੇ ਗੁਰਪ੍ਰੀਤ ਸਿੰਘ, ਸੁੱਖਾ ਸਿੰਘ, ਹਰੀ ਸਿੰਘ, ਪ੍ਰੀਤ ਗਿੱਲ, ਹੈਰੀ ਗਿੱਲ, ਹਰਜੀਵਨ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ ਔਲਖ, ਰਘਬੀਰ ਸਿੰਘ, ਡਾ: ਨਰੈਣ ਸਿੰਘ, ਪ੍ਧਾਨ ਸ਼ਿਵਚਰਨ ਸਿੰਘ, ਕੁਲਜੀਤ ਸਿੰਘ, ਮੁਨੀਸ਼ ਕੁਮਾਰ, ਭੱਪਾ ਸਿੰਘ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਰੋਹੀ ਸਿੰਘ, ਰਾਮ ਸਿੰਘ, ਰਾਜੂ ਸਿੰਘ, ਜੱਜ ਸਿੰਘ, ਖੰਤ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।.

www.budhladacity.com

ਦਿ ਰੌਇਲ ਗਰੁੱਪ ਆਫ ਕਾਲਜ਼ਿਜ਼ ਵਿਖੇ ਕਰਵਾਈ ਗਈ ਐਥਲੈਟਿਕ ਮੀਟ (21ਫਰਵਰੀ)

ਬੁਢਲਾਡਾ-ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਬੁਢਲਾਡਾ ਵਿਖੇ ਸਹਿ ਉੱਚ ਵਿੱਦਿਅਕ ਸੰਸਥਾ ਵਿਖੇ ਦੂਸਰੀ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜਿਸ ਵਿੱਚ ਮੁੱਖ ਮਹਿਮਾਨ ਕੇ.ਆਰ. ਕਾਂਸਲ ਐੱਸ.ਡੀ.ਐੱਮ. ਮਨਸਾ ਵਿਸ਼ੇਸ਼ ਮਹਿਮਾਨ ਐਡਵੋਕੇਟ ਬਲਵੰਤ ਭਾਟੀਆ ਅਤੇ ਸਤਿੰਦਰਪਾਲ ਮਿੱਤਲ ਐਡਵੋਕੇਟ ਮਨਸਾ ਸ਼ਾਮਿਲ ਹੋਏ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਕਾਲਜ ਪਿੰਰਸ਼ੀਪਲ ਐਮ.ਆਰ. ਮਿੱਤਲ ਨੇ ਕਾਲਜ ਦੀਆਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਗਈਆਂ ਅਕਾਦਮਿਕ ਅਤੇ ਸਭਿਆਚਾਰਕ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਮੁੱਖ ਮਹਿਮਾਨ ਨੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਖਿਡਾਰੀ ਦੀ ਭਾਵਨਾ ਨਾਲ ਖੇਡ ਖੇਡਣੀ ਚਾਹੀਦੀ ਹੈ ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚਣ ਲਈ ਵੀ ਪ੍ਰੇਰਿਆ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ 200 ਦੇ ਕਰੀਬ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਜਿਸ ਵਿੱਚ 1500 ਮੀ: ‘ਚ ਕ੍ਮਵਾਰ ਲੜਕੇ ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਲੜਕੀਆਂ ਕਰਮਜੀਤ ਕੌਰ, ਕੁਲਵਿੰਦਰ ਕੌਰ, ਗੁਰਮੀਤ ਕੌਰ ਅਤੇ 200 ਮੀ: ਵਿੱਚ ਕ੍ਮਵਾਰ ਲੜਕੇ ਹਰਵਿੰਦਰ ਸਿੰਘ, ਸੁਮਨਦੀਪ ਸਿੰਘ, ਜਸਪ੍ਰੀਤ ਸਿੰਘ ਅਤੇ ਲੜਕੀਆਂ ਪਰਮਜੀਤ ਕੌਰ, ਨਿੰਦਰ ਕੌਰ, ਗੁਰਪ੍ਰੀਤ ਕੌਰ ਅਤੇ 100 ਮੀ: ਵਿੱਚ ਕ੍ਮਵਾਰ ਲੜਕੇ ਮਨਪ੍ਰੀਤ ਸਿੰਘ, ਸੁਖਪਾਲ ਸਿੰਘ, ਜਸਪ੍ਰੀਤ ਸਿੰਘ ਅਤੇ ਲੜਕੀਆਂ ਨਿੰਦਰਪਾਲ ਕੌਰ, ਪਰਮਜੀਤ ਕੌਰ, ਸੋਨੀ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਇਸ ਤੋਂ ਇਲਾਵਾ ਡਿਸਕਸ ਥ੍ਰੋਂ, ਸ਼ਾਟਪੁੱਟ ਅਤੇ ਲੌਂਗ ਜੰਪ ਵਿੱਚ ਵੀ ਲੜਕੇ ਅਤੇ ਲੜਕੀਆਂ  ਨੇ ਵੱਧ ਚੜ੍ ਕੇ ਹਿੱਸਾ ਲਿਆ ਇਸ ਮੌਕੇ ਕਾਲਜ ਪ੍ਰਿੰਸ਼ੀਪਲ ਐੱਮ.ਆਰ. ਮਿੱਤਲ, ਡਾਇਰੈਕਟਰ ਡਾ: ਸਰਬਜੀਤ ਕੌਰ ਸੋਹਲ ਨੈਸ਼ਨਲ ਅਵਾਰਡੀ, ਏਕਮਜੀਤ ਸਿੰਘ ਸੋਹਲ ਚੇਅਰਮੈਨ, ਰਜਿੰਦਰ ਸਿੰਘ ਸੋਹਲ ਪੀ.ਪੀ.ਐੱਸ., ਸਰਪੰਚ ਸੁਰਤਾ ਸਿੰਘ ਬੋੜਾਵਾਲ ਤੋਂ ਇਲਾਵਾ ਖੇਡ ਕੋਚ ਹਰਵਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਦੀਪ ਸਿੰਘ, ਸਮਨਦੀਪ ਕੌਰ, ਕਮਲਦੀਪ ਕੌਰ, ਪਰਮਜੀਤ ਕੌਰ, ਸੁਮਨਦੀਪ ਕੌਰ, ਰਜਨੀ ਬਾਲਾ, ਸ਼ਰਨਦੀਪ ਕੌਰ, ਪ੍ਰਭਜੋਤ ਕੌਰ, ਪਰਮਜੀਤ ਕੌਰ, ਸਿਮਰਜੀਤ ਸਿੰਘ ਅਤੇ ਵਿਦਿਆਰਥੀਆਂ ਹਾਜ਼ਰ ਸਨ.

www.budhladacity.com

ਕੇਂਦਰ ਸਰਕਾਰ ਵੱਲੋਂ ਚੱਲ ਰਹੇ ਸਕਿਲ ਡਿਵੈਲਪਮੈਂਟ ਸੈਂਟਰਾਂ ‘ਚ ਨੌਜਵਾਨਾਂ ਨੂੰ ਭਾਰੀ ਉਤਸ਼

ਬੁਢਲਾਡਾ-ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸਕਿਲ ਡਿਵੈਲਪਮੈਂਟ ਸੈਂਟਰ ਵਿੱਚ ਸਥਾਨਕ ਸ਼ਹਿਰ ਦੇ 300 ਦੇ ਲਗਭਗ ਲੜਕੇ ਅਤੇ ਲੜਕੀਆ ਵੱਲੋਂ ਵੱਖ-ਵੱਖ ਕਿੱਤਾ ਮੁੱਖੀ ਕੋਰਸਾ ਵਿੱਚ ਭਾਗ ਲੈ ਕੇ ਇਸ ਸਕੀਮ ਦਾ ਲਾਹਾ ਪ੍ਰਾਪਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਰਾਕੇਸ ਜੈਨ ਅਤੇ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਸੈਂਟਰ ਵਿਖੇ 18 ਤੋਂ 35 ਸਾਲ ਤੱਕ ਦੇ ਸਿਖਿਆਰਥੀ 10 ਵੱਖ-ਵੱਖ ਗਰੁਪਾ ਵਿੱਚ ਲੜਕੇ ਅਤੇ ਲੜਕਿਆ ਨੂੰ ਤਕਨੀਕੀ ਮਾਹਿਰਾ ਦੁਆਰਾ ਸਿਖਲਾਈ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਸਿਖਲਾਈ ਤੋਂ ਬਾਅਦ ਉਹ ਆਪਣਾ ਸਵੈ-ਰੁਜਗਾਰ ਸ਼ੁਰੂ ਕਰ ਸਕਦੇ ਹਨ, ਜਿਸ ਨਾਲ ਉਹਨਾਂ ਦੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਆਪਣਾ ਖੁਸ਼ੀ ਭਰਿਆ ਜੀਵਨ ਬਤੀਤ ਕਰ ਸਕਣਗੇ। ਇਸ ਮੌਕੇ ਸਿਖਿਆਰਥੀ ਸਤਵੀਰ ਕੌਰ, ਪਿੰਕੀ ਰਾਣੀ, ਲਖਵਿੰਦਰ ਕੌਰ, ਕਿਰਣਾ ਰਾਣੀ, ਅਮਨਦੀਪ, ਜਸਵਿੰਦਰ ਕੌਰ ਆਦਿ ਨੇ ਦੱਸਿਆ ਕਿ ਦੇਸ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨੌਜਵਾਨਾਂ ਨੂੰ ਸਕਿਲ ਡਿਵੈਲਪਮੈਂਟ ਵਿੱਚ ਸਿੱਖਿਆ ਦੇਣ ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਉਹਨਾਂ ਦੇ ਮਨੋਬਲ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ। ਸੈਂਕੜੇ ਨੌਜਵਾਨ ਇਸ ਸਕੀਮ ਰਾਹੀਂ ਆਪਣਾ ਸਹਾਇਕ ਧੰਦਾ ਸ਼ੁਰੂ ਕਰਨਗੇ।.

www.budhladacity.com

ਜੋਗੀ ਬਸਤੀ ਵਿਖੇ ਲਗਾਇਆ ਜਾਗਰੂਕਤਾ ਕੈਂਪ

ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਸਬੰਧੀ ਬਣੇ ਕਾਨੂੰਨ ਬਾਰੇ ਦਿੱਤੀ ਜਾਣਕਾਰੀ: ਬੁਢਲਾਡਾ –ਜਿਲਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਜੋਗੀ ਬਸਤੀ ਵਾਰਡ ਨੰਬਰ 6 ਬੁਢਲਾਡਾ ਵਿਖੇ ਜਾਗਰੂਕਤਾ ਕੈਪ ਲਗਾਇਆ ਗਿਆ, ਜਿਸ ਵਿੱਚ ਸਮੂਹ ਬਸਤੀ ਦੇ ਲੋਕ ਸਾਮਲ ਹੋਏ। ਇਸ ਮੌਕੇ ਪਰੋਟੈਕਸ਼ਨ ਅਫ਼ਸਰ ਡਾ: ਅਜੈ ਤਾਇਲ (ਨੋਨ ਇੰਸਟੀਚਿਊਸ਼ਨਲ ਕੇਅਰ) ਨੇ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਸਬੰਧੀ ਬਣੇ ਕਾਨੂੰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਵੀ ਵਿਅਕਤੀ ਬੱਚਿਆਂ ਤੋਂ ਭੀਖ ਮੰਗਵਾਉਣ ਦਾ ਕੰਮ ਕਰਵਾਉਂਦਾ ਹੈ ਤਾਂ ਦੋਸ਼ੀ ਪਾਏ ਜਾਣ ‘ਤੇ ਉਸਨੂੰ 5 ਸਾਲ ਤੱਕ ਦੀ ਸਜ਼ਾ ਅਤੇ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਸ ਮੌਕੇ ਪਰੋਟੈਸ਼ਨਰ ਅਫ਼ਸਰ (ਇੰਸਟੀਚਿਊਸ਼ਨਲ ਕੇਅਰ) ਸਿਕੰਦਰਪਾਲ ਸਿੰਘ ਵੱਲੋਂ ਬਾਲ ਵਿਆਹ ਰੋਕਣ ਲਈ ਬਣੇ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਰਾਜਿੰਦਰ ਕੁਮਾਰ ਕਾਊਸਲਰ ਨੇ ਪੋਕਸੋ ਐਕਟ 2012 ਅਤੇ ਰਾਈਟ ਟੂ ਐਜੂਕੇਸ਼ਨ ਐਕਟ 2009 ਬਾਰੇ ਵਿਸਥਾਰ ਪੂਰਵਕ ਲੋਕਾਂ ਨੂੰ ਜਾਣੂ ਕਰਵਾਇਆ। ਜਾਗਰੂਕਤਾ ਕੈਂਪ ਦੌਰਾਨ ਹਾਜ਼ਰ ਬਸਤੀ ਦੇ ਲੋਕਾਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਉਹਨਾਂ ਵੱਲੋਂ ਭਵਿੱਖ ਵਿੱਚ ਆਪਣੇ ਬੱਚਿਆ ਨੂੰ ਬਾਲ ਮਜ਼ਦੂਰੀ, ਬਾਲ ਭਿੱਖਿਆ ਆਦਿ ਅਜਿਹੇ ਕਿੱਤਿਆ ਵਿੱਚ ਨਾ ਲਗਾਉਦੇ ਹੋਏ, ਉਹਨਾਂ ਨੂੰ ਪੜਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜਾਗਰੂਕਤਾ ਕੈਂਪ ਦੌਰਾਨ ਸਾਰਡ ਅਤੇ ਸੇਵ ਦਾ ਚਿਲਡਰਨ ਸੰਸਥਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।.

www.budhladacity.com

ਤਿੱਖੀਆਂ ਅਤੇ ਮਾਮੂਲੀ ਝੜਪਾਂ ਤੋਂ ਬਾਅਦ ਵੋਟਾ ਦਾ ਕੰਮ ਸ਼ਾਤੀਪੂਰਨ ਢੰਗ ਨਾਲ ਨੇਪਰੇ ਚੜਿਆ

ਬੁਢਲਾਡਾ ਹਲਕੇ ਤੋਂ 87.54 ਪ੍ਤੀਸ਼ਤ ਵੋਟਾਂ ਹੋਈਆਂ ਪੋਲ ਬੁਢਲਾਡਾ (4 ਫਰਵਰੀ) -ਰਾਖਵੇਂ ਵਿਧਾਨ ਸਭਾ ਹਲਕੇ ਵਿੱਚ ਅੱਜ ਕੁਲ ਪੋਲਿੰਗ ਬੂਥਾਂ ਤੇ ਤਿੱਖੀ ਅਤੇ ਕੁਝ ਬੂਥਾਂ ਤੇ ਮਾਮੂਲੀ ਝੜਪਾਂ ਤੋਂ ਬਾਅਦ ਸਿਵਲ ਅਤੇ ਪੁਲਿਸ ਪ੍ਸ਼ਾਸ਼ਨ ਨੇ ਸਾਝੇਂ ਸਹਿਯੋਗ ਨਾਲ ਚੋਣ ਪ੍ਕਿਰਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ ਲਿਆ ਗਿਆ ਹੈ। ਮੌਕੇ ਤੋਂ ਇਕਤਰ ਕੀਤੀ ਜਾਣਕਾਰੀ ਅਨੁਸਾਰ ਆਪਣੀਆਂ ਪਾਰਟੀਆਂ ਨੂੰ ਫਾਇਦਾ ਦੇਣ ਅਤੇ ਵੋਟਰਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਵਿੱਚ ਵੱਖ-ਵੱਖ ਪਾਰਟੀਆਂ ਦੇ ਵਲੰਟੀਅਰਾਂ ਪੋਲਿੰਗ ਸ਼ਟੇਸ਼ਨਾਂ ਦੇ ਬਾਹਰ ਸਮੇਤ ਨਜ਼ਦੀਕੀ ਪਿੰਡਾਂ ਵਿੱਚ ਉਮੀਦਵਾਰਾਂ ਅਤੇ ਵਿਰੋਧੀ ਧਿਰ ਦੇ ਵਰਕਰਾਂ ਵਿੱਚ ਤਿੱਖੀਆਂ ਝੜਪਾਂ ਦੇਖਣ ਨੂੰ ਮਿਲੀਆਂ, ਪਰ ਪੁਲਿਸ ਦੇ ਵਧੀਆਂ ਇੰਤਜ਼ਾਮਾਂ ਦੇ ਚਲਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਚੋਣਾਂ ਸਬੰਧੀ ਹੋਈ ਵੋਟਿੰਗ ਵਿੱਚ ਹਲਕੇ ਦੇ 8609 ਨਵੇਂ ਵੋਟਰਾਂ ਸਮੇਤ 1,61,048 ਵਿੱਚੋਂ ਰਿਕਾਰਡ 87.54 ਪ੍ਤੀਸ਼ਤ ਵੋਟਰਾਂ, ਜਿਹਨਾਂ ਵਿੱਚੋਂ 86486 Male, 74560 Female ਅਤੇ 2 Third Gender ਨੇ ਆਪਣੇ ਵੋਟ ਦੇ ਅਧਿਕਾਰ ਰਾਹੀਂ ਚੋਣ ਲੜ੍ ਰਹੇ 10 ਉਮੀਦਵਾਰਾਂ ਦਾ ਭਵਿੱਖ ਬਿਜਲਈ ਵੋਟਿੰਗ ਮਸ਼ੀਨਾਂ ਵਿੱਚ ਬੰਦ ਕਰ ਦਿੱਤਾ ਹੈ। ਇਸ ਚੋਣ ਵਿੱਚ ਕਾਂਗਰਸ ਦੀ ਰਣਜੀਤ ਕੌਰ ਭੱਟੀਅਕਾਲੀ ਦਲ ਬਾਦਲ ਦੇ ਡਾ: ਨਿਸ਼ਾਨ ਸਿੰਘਆਮ ਆਦਮੀ ਪਾਰਟੀ ਦੇ ਪ੍ਰਿੰਸ਼ੀਪਲ ਬੁੱਧ ਰਾਮਕਮਿਊਨਿਸਟ ਪਾਰਟੀ ਦੇ ਕ੍ਰਿਸ਼ਨ ਚੌਹਾਨਬਸਪਾ ਦੇ ਸ਼ੇਰ ਸਿੰਘ ਸ਼ੇਰਤ੍ਰਿਣਮੂਲ ਕਾਂਗਰਸ ਦੇ ਲੱਛਮਣ ਸਿੰਘਆਪਣਾਂ ਪੰਜਾਬ ਪਾਰਟੀ ਦੇ ਕਿਰਪਾਲ ਸਿੰਘਲਿਬਰੇਸ਼ਨ ਦੇ ਭਗਵੰਤ ਸਿੰਘ ਸਮਾਓਸ੍ਰੋਮਣੀ ਅਕਾਲੀ ਦਲ (ਅ) ਮਾਨ ਦੇ ਰਣਜੀਤ ਸਿੰਘ ਸਮੇਤ ਅਜ਼ਾਦ ਉਮੀਦਵਾਰ ਕਾਲਾ ਸਿੰਘ ਭਗਤ ਚੋਣ ਮੈਦਾਨ ਵਿੱਚ ਡਟੇ ਰਹੇ। ਇਸ ਚੋਣ ਦੌਰਾਨ ਜੋ ਖਾਸ ਗੱਲ ਵੇਖਣ ਯੋਗ ਰਹੀ ਉਹ ਇਹ ਸੀ ਕਿ ਇਸ ਵਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਵੋਟਰਾਂ ਨੂੰ ਘਰ-ਘਰ ਜਾ ਕੇ ਪੂਰੇ ਵੇਰਵੇ ਵਾਲੀ ਵੋਟਰ ਪਰਚੀ ਪਛਾਣ ਪੱਤਰ ਵੰਡੇ ਜਾਣ ਕਾਰਨ ਕਿਸੇ ਵੀ ਵੋਟਰ ਨੇ ਉਮੀਦਵਾਰ ਵੱਲੋਂ ਲਗਾਏ ਗਏ ਮੇਜ਼ਾਂ ਤੇ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਵਿੱਚ ਦਿਲਚਸਪੀ ਨਹੀਂ ਵਿਖਾਈ ਜਦਕਿ ਵੋਟਾਂ ਪਾਉਣ ਲਈ ਵੋਟਰ ਸਵੇਰੇ ਅੱਠ ਵਜੇ ਤੋਂ ਹੀ ਬੜੇ ਉਤਸ਼ਾਹ ਨਾਲ ਲਾਈਨਾ ਵਿੱਚ ਜਾ ਖੜੇ ਅਤੇ ਨਿਰਧਾਰਿਤ ਸਮੇਂ 5 ਵਜੇ ਤੱਕ ਵੀ ਲੋਕਾਂ ਵਿੱਚ ਵੋਟਾਂ ਪਾਉਣ ਦਾ ਜ਼ਬਰਦਸ਼ਤ ਉਤਸ਼ਾਹ ਦੇਖਿਆ ਗਿਆ.

www.budhladacity.com

‘ਕਾਂ ਬੋਲਦਾ’ ਗੀਤ ਨਾਲ ਗੀਤਕਾਰ ਨਿਰਮਲ ਲਖਮੀਰਵਾਲੀਆ ਚਰਚਾ ‘ਚ

ਬੁਢਲਾਡਾ -ਬੀਤੇ ਦਿਨੀਂ ਰੀਲੀਜ਼ ਹੋਈ ਕਲਾਕਾਰ ਭਿੰਦਰ ਨਾਭੀ ਦੀ ਐਲਬੰਬ ‘ਯਮਲੇ ਦੀ ਤੂੰਬੀ-੨’ ਵਿੱਚ ਆਇਆ ਗੀਤ ‘ਕਾਂ ਬੋਲਦਾ’ ਦੇ ਗੀਤਕਾਰ ਨਿਰਮਲ ਨਿੰਮਾ (ਲਖਮੀਰ ਵਾਲੀਆ) ਕਾਫੀ ਚਰਚਾ ਵਿੱਚ ਹੈ। ਉਹਨਾਂ ਦੱਸਿਆ ਕਿ ਪ੍ਰੋਡਿਊਸਰ ਰਾਜੇਸ ਗਰਗ ਦੀ ਵਾਈਟ ਗੋਲਡ ਮਿਊਜਿਕ ਕੰਪਨੀ ਅਤੇ ਸੱਤੀ ਅਟਵਾਲ ਦੀ ਪੇਸ਼ਕਸ ਨਾਲ ਉੱਚੇ ਪੱਧਰ ਤੇ ਰੀਲੀਜ਼ ਕੀਤੇ ਗਏ ਗੀਤ ‘ਜਿਹੜਾ ਨਿੱਤ ਹੀ ਬਨੇਰੇ ਕਾ ਬੋਲਦਾ ਭੇਤ ਤੇਰੇ ਪਿਆਰ ਵਾਲੇ ਖੋਲਦਾ’ ਨੂੰ ਪੰਜਾਬ ਦੇ ਦਰਸ਼ਕਾ ਵੱਲੋਂ ਬਹੁਤ ਹੀ ਪਿਆਰ ਮਿਲ ਰਿਹਾ ਹੈ, ਜਿਸ ਦੇ ਲਈ ਉਹ ਦਰਸ਼ਕਾ ਦਾ ਹਮੇਸਾ ਰਿਣੀ ਰਹੇਗਾ। ਕੁਝ ਦਿਨਾਂ ਤੱਕ ਇਹ ਗੀਤ ਟੀ.ਵੀ ਦੇ ਵੱਖ-ਵੱਖ ਚੈਨਲਾ ਦਾ ਸਿੰਗਾਰ ਬਣੇਗਾ। ਨਿਰਮਲ ਲਖਮੀਰਵਾਲੀਆਂ ਨੇ ਦੱਸਿਆ ਕਿ ਉਹਨਾਂ ਦੇ ਲਿਖੇ ਗੀਤ ਜਲਦ ਹੀ ਹੋਰ ਕਲਾਕਾਰਾਂ ਦੀ ਆਵਾਜ਼ ਵਿੱਚ ਵੀ ਆ ਰਹੇ ਹਨ। ਆਸ ਹੈ ਕਿ ਦਰਸ਼ਕਾ ਵੱਲੋਂ ਭਰਵਾ ਹੁੰਗਾਰਾ ਮਿਲੇਗਾ।.

www.budhladacity.com

25ਵੀਂ ਸਿਲਵਰ ਜੁਬਲੀ ਮਿਊਜੀਕਲ ਨਾਈਟ ਦਾ ਆਯੋਜਨ (29ਜਨਵਰੀ)

ਬੁਢਲਾਡਾ -ਸੰਗੀਤ ਕਲਾ ਕੇਂਦਰ ਵੱਲੋਂ ਬੀਤੀ ਰਾਤ ਧਰਮਸ਼ਾਲਾ ਕਾਲਾ ਮੱਲ ਛਾਂਗਾ ਮੱਲ ਵਿਖੇ ੨੫ਵੀਂ ਸਿਲਵਰ ਜੁਬਲੀ ਨਾਈਟ ਧੂਮ ਧਾਮ ਨਾਲ ਮਨਾਈ ਗਈ ਗਾਇਕ ਮੁਹਮਦ ਰਫੀ ਦੀ ਯਾਦ ਵਿੱਚ “ਯਾਦੇ” ਬੈਨਰ ਹੇਠ ਇਹ ਸੰਗੀਤਮਈ ਨਾਈਟ ਮਾ ਸਰਸਵਤੀ ਦੇ ਪੂਜਨ ਮਗਰੋਂ ਸ਼ੁਰੂ ਹੋਈ, ਜਿਸ ਵਿੱਚ ਬਾਹਰੋਂ ਆਏ ਅਤੇ ਲੋਕਲ ਗਾਇਕਾਂ ਤੇ ਕਲਾਕਾਰਾਂ ਨੇ ਗਾਇਕ ਮੁਹਮਦ ਰਫੀ, ਕਿਸ਼ੋਰ ਕੁਮਾਰ, ਕੁਮਾਰ ਸਾਨੂੰ ਤੋਂ ਇਲਾਵਾ ਹੋਰ ਵੀ ਕਈ ਗਾਇਕਾ ਦੇ ਗੀਤਾ ਨੂੰ ਆਪਣੇ ਸੁਰੀਲੇ ਅੰਦਾਜ ਵਿੱਚ ਗਾਕੇ ਦਰਸ਼ਕਾ ਨੂੰ ਝੂੰਮਣ ਲਾ ਦਿੱਤਾ ਪ੍ਰੋਗਰਾਮ ਦੌਰਾਨ ਸੰਸਥਾ ਦੇ ਪ੍ਧਾਨ ਨਵਤੇਜ ਸਿੰਘ ਨਵੀ ਅਤੇ ਸੁਨੀਤਾ ਨੇ ‘ਕਬ ਕੇ ਵਿਛੜੇ ਹੁਏ ਆਜ ਕਹਾਂ ਆ ਕੇ ਮਿਲੇ’, ਚੇਅਰਮੈਨ ਰਾਜਿੰਦਰ ਕੁਮਾਰ ਮਹਿਤਾ ਅਤੇ ਸ਼ੀਨਮ ਦੇ ‘ਫੁੱਲ ਤੁਮਹੇ ਭੇਜਾ ਹੈ ਖ਼ਤ ਮੇ’ ਸਮੇਤ ਨਵੇਂ ਨੌਜਵਾਨ ਗਾਇਕ ਰਾਮ ਲਖਨ ਦੇ ਗੀਤ ‘ਆਜਾ ਤੁਝਕੋ ਪੁਕਾਰੇ ਮੇਰਾ ਪਿਆਰ’ ਨੇ ਦਰਸ਼ਕਾ ਦੀਆਂ ਖੂਬ ਤਾਲੀਆ ਅਤੇ ਵਾਹ-ਵਾਹ ਖੱਟੀ ਇਸ ਨਾਈਟ ਦੇ ਮੁੱਖ ਮਹਿਮਾਨ ਸੁਰਿੰਦਰ ਕੁਮਾਰ ਗਰਗ ਮੈਬਰ ਨੋਰਥ ਰੇਲਵੇ ਕਮੇਟੀ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਕਲਾਂ ਕੇਂਦਰ ਦੀ ਪ੍ਬੰਧਕੀ ਕਮੇਟੀ ਵਧਾਈ ਦੀ ਪਾਤਰ ਹੈ, ਜੋ ਹਰ ਵਰਗ ਦੇ ਨਵੇਂ ਉਭਰ ਰਹੇ ਕਾਲਾਕਾਰਾਂ ਨੂੰ ਮੰਚ ਤੇ ਲਿਆ ਕੇ ਲੋਕਾਂ ਸਾਹਮਣੇ ਇਹਨਾਂ ਨੂੰ ਆਪਣੀ ਪ੍ਤਿਭਾ ਸਾਬਿਤ ਕਰਨ ਦਾ ਮੌਕਾ ਦਿੰਦੀ ਹੈ[ ਪ੍ਰੋਗਰਾਮ ਦੌਰਾਨ ਸੰਗੀਤ ਦਾ ਡਾਇਰੈਕਸਨ ਡਾ: ਅਰੁਨ ਕਾਂਤ ਚੰਡੀਗੜ੍ਹ ਦੀ ਟੀਮ ਵੱਲੋਂ ਬੜੇ ਹੀ ਵਧੀਆ ਨਿਭਾਇਆ ਗਿਆ ਇਸ ਮੌਕੇ ਚਯਨਿਕਾ ਗਰਗ, ਖੁਸ਼ੀ ਮਿੱਤਲ, ਨੇਹਾ ਸ਼ਰਮਾ, ਨਵਜੋਤ, ਜਯੋਤੀ ਚੌਹਾਨ, ਬਬੀਤਾ ਰਾਣੀ, ਨਿਤਿਸ਼, ਪ੍ਸ਼ਾਂਤ ਕੁਮਾਰ, ਅੰਜੂ ਅਰੋੜਾ, ਸੁਨੀਤਾ ਸਹਿਗਲ, ਲਕਸਮੀ ਨਾਰਾਇਣ ਆਦਿ ਗਾਇਕ ਕਲਾਕਾਰਾਂ ਨੇ ਵੀ ਸੁਰੀਲੇ ਗੀਤਾਂ ਦੀ ਸਫ਼ਲ ਪੇਸ਼ਕਾਰੀ ਰਾਹੀ ਖੂਬ ਰੰਗ ਬੰਨਿਆ ਇਸ ਮੌਕੇ ਉਪ ਪ੍ਧਾਨ ਐਟੀ ਕਰਪਸ਼ਨ ਸੈੱਲ ਦੇ ਪ੍ਭਜੋਤ ਸਿੰਘ ਕੋਹਲੀ, ਅਸ਼ਵਨੀ ਮਿੱਤਲ ਪੰਚਕੂਲਾ, ਪਾਰਸ ਗੁਪਤਾ ਬਰਨਾਲਾ, ਰਜਿੰਦਰ ਮਹਿਤਾ, ਸੰਜੇ ਸਿੰਗਲਾ ਵੀ ਹਾਜ਼ਰ ਸਨ.

www.budhladacity.com

ਫੋਜੀ ਜਵਾਨ ਇਕਬਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਸੰਸਕਾਰ (23 ਜਨਵਰੀ)

ਬੁਢਲਾਡਾ  -ਭਾਰਤ ਨੇਪਾਲ ਬਾਰਡਰ ਤੇ ਸਰਕਾਰੀ ਰਾਇਫਲ ਦੀ ਗੋਲੀ ਦਾ ਸ਼ਿਕਾਰ ਹੋਏ ਫੌਜੀ ਜਵਾਨ ਇਕਬਾਲ ਸਿੰਘ ਜੋ ਭਾਰਤ ਨੇਪਾਲ ਬਾਰਡਰ ਤੇ ਸ਼ਸਤਰ ਸੀਮਾਂ ਬਲ (ਐਸ.ਐਸ.ਬੀ.) 48 ਵੀਂ ਬਟਾਲੀਅਨ ਦਾ ਸਿਪਾਹੀ ਸੀ ਦਾ ਅੱਜ ਉਸਦੇ ਜੱਦੀ ਪਿੰਡ ਗੁਰਨੇ ਕਲਾਂ ਵਿਖੇ ਸ਼ਸਤਰ ਸੈਨਾ ਬਲ ਦੀ ਟੁੱਕੜੀ ਵੱਲੋਂ ਤਿਰੰਗੇ ‘ਚ ਲਪੇਟ ਕੇ ਲਿਆਦੀ ਉਸਦੀ ਮ੍ਰਿਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਸਮੇਂ ਪੀੜਤ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪਹੁੰਚੇ ਡੀ.ਐਸ.ਪੀ. ਬੁਢਲਾਡਾ ਗੁਰਪ੍ਰੀਤ ਸਿੰਘ ਗਿੱਲ, ਸਾਬਕਾ ਸੂਬੇਦਾਰ ਹਰਮੀਤ ਸਿੰਘ, ਆਮ ਆਦਮੀ ਪਾਰਟੀ ਦੇ ਰਿਟਾ: ਪ੍ਰਿੰਸ਼ੀਪਲ ਬੁੱਧ ਰਾਮ, ਸ਼੍ਰੋਮਣੀ ਅਕਾਲੀ ਦਲ ਦੇ ਗੁਰਮੇਲ ਸਿੰਘ ਫਫੜੇ, ਡਾ: ਨਿਸ਼ਾਨ ਸਿੰਘ ਹਾਕਮਵਾਲਾ, ਕਾਂਗਰਸ ਪਾਰਟੀ ਦੇ ਸੁਖਦੇਵ ਸਿੰਘ ਭੱਟੀ, ਭਾਰਤੀ ਕਮਿਉਨਿਸ਼ਟ ਪਾਰਟੀ ਦੇ ਕਾਮਰੇਡ ਕ੍ਰਿਸ਼ਨ ਚੌਹਾਨ ਤੋਂ ਇਲਾਵਾ ਸਰਪੰਚ ਜਗਤਾਰ ਸਿੰਘ ਅਤੇ ਭਾਰੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਜਵਾਨ ਦੀ ਮ੍ਰਿਤਕ ਦੇਹ ਉੱਪਰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜਵਾਨ ਦੀ ਮ੍ਰਿਤਕ ਦੇਹ ਨੂੰ ਉਸਦੇ ਭਰਾ ਜਗਤਾਰ ਸਿੰਘ ਵੱਲੋਂ ਅਗਨੀ ਭੇਂਟ ਕੀਤੀ ਗਈ ਅਤੇ ਇਸ ਤੋਂ ਪਹਿਲਾ ਉਸ ਨੂੰ ਬਟਾਲੀਅਨ ਐਸ.ਆਈ. ਉਤਮ ਸਿੰਘ ਅਤੇ ਸ਼ਸਤਰ ਸੀਮਾਂ ਬਲ (ਐਸ.ਐਸ.ਬੀ.) ਦੇ ਜਵਾਨਾਂ ਵੱਲੋਂ ਆਪਣੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ ਗਈ। ਜਿਉਂ ਹੀ ਬੇਵਕਤੀ ਮੌਤ ਦਾ ਸ਼ਿਕਾਰ ਹੋਏ ਜਵਾਨ ਦੀ ਮ੍ਰਿਤਕ ਦੇਹ ਨੂੰ ਅਗਨੀ ਦਿੱਤੀ ਗਈ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਲੋਕਾਂ ਦੀਆਂ ਅੱਖਾਂ ਨੰਮ ਹੋ ਗਈਆਂ। ਉਹ ਆਪਣੇ ਪਿੱਛੇ ਪਤਨੀ ਪਰਮਜੀਤ ਕੌਰ ਅਤੇ ਇੱਕ ਬੇਟਾ ਸ਼ੁਭਦੀਪ ਸਿੰਘ ਨੂੰ ਛੱਡ ਗਿਆ ਹੈ। ਛੋਟੀ ਉਮਰੇ ਪਿੰਡ ਦੇ ਇਸ ਜਵਾਨ ਦੀ ਹੋਈ ਬੇਵਕਤੀ ਮੌਤ ਕਾਰਨ ਪਿੰਡ ਵਿੱਚ ਭਾਰੀ ਸੌਗ ਦਾ ਮਾਹੌਲ ਬਣਿਆ ਹੋਇਆ ਹੈ। ਸੰਸਕਾਰ ਮੌਕੇ ਪਰਿਵਾਰਕ ਮੈਂਬਰਾਂ ਨੇ ਇਕਬਾਲ ਸਿੰਘ ਦੀ ਮੌਤ ਤੇ ਆਸ਼ੰਕਾਂ ਜਤਾਉਦਿਆਂ ਕਿਹਾ ਕਿ ਇਕਬਾਲ ਸਿੰਘ ਬੇਹੱਦ ਮਿਲਣਸਾਰ ਸੁਭਾਅ ਤੋਂ ਇਲਾਵਾ ਚੰਗੇ ਬੁਰੇ ਹਾਲਾਤਾਂ ਵਿੱਚ ਗਲਤ ਕਦਮ ਚੁੱਕਣ ਦੀ ਬਜਾਏ ਹਾਲਾਤਾਂ ਦਾ ਸਾਹਮਣਾ ਕਰਨ ਦੀ ਤਾਕਤ ਰੱਖਦੇ ਸਨ। ਉਹਨਾਂ ਦੱਸਿਆ ਕਿ ਇੱਥੋਂ ਤੱਕ ਕਿ ਮੌਤ ਤੋਂ ਇੱਕ ਦਿਨ ਪਹਿਲਾ ਵੀ ਟੈਲੀਫੋਨ ਤੇ ਹੋਈ ਗੱਲਬਾਤ ਵਿੱਚ ਉਹਨਾਂ ਵੱਲੋਂ ਆਤਮਹੱਤਿਆ ਵਰਗਾ ਘਿਣੋਨਾ ਕਦਮ ਚੁੱਕਣ ਸਬੰਧੀ ਕੋਈ ਨਿਰਾਸ਼ਤਾ ਨਹੀਂ ਦੇਖੀ ਗਈ। ਰਹੱਸਮਈ ਹਾਲਾਤਾਂ ਵਿੱਚ ਹੋਈ ਮੌਤ ਤੇ ਸ਼ੱਕ ਜ਼ਾਹਰ ਕਰਦਿਆਂ ਪਰਿਵਾਰ ਵੱਲੋਂ ਇਸ ਦੀ ਨਿੱਰਪਖ ਜਾਂਚ ਦੀ ਮੰਗ ਕੀਤੀ ਹੈ। ਇਸ ਮੌਕੇ ਐਸ ਐਸ ਬੀ ਦੇ ਏ ਐਸ ਆਈ ਜੀ ਬੀ ਸੁਨੀਲ ਕੁਮਾਰ ਨੂੰ ਜਵਾਨ ਦੀ ਹੋਈ ਮੌਤ ਦੇ ਕਾਰਨਾਂ ਬਾਰੇ ਪੁੱਛਣ ਤੇ ਉਹਨਾਂ ਵੱਲੋਂ ਜਾਂਚ ਚੱਲ ਰਹੀ ਹੋਣ ਬਾਰੇ ਕਹਿ ਕਿ ਚੁੱਪੀ ਵੱਟ ਲਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾਂ, ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਅਤੇ ਯੋਗ ਮੁਆਵਜੇ ਦੀ ਮੰਗ ਕੀਤੀ।.

www.budhladacity.com

ਅਮ੍ਰਿਤ ਗਿੱਲ ਨੇ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਬੁਢਲਾਡਾ ਦਫ਼ਤਰ ਦਾ ਕੀਤਾ ਉਦਘਾਟਨ (21 ਜਨਵਰੀ)

ਬੁਢਲਾਡਾ -ਅੱਜ ਇਥੇ ਤ੍ਰਿਣਮੂਲ ਕਾਂਗਰਸ ਪਾਰਟੀ ਇਸਤਰੀ ਵਿੰਗ ਦੀ ਪ੍ਧਾਨ ਅਮ੍ਰਿਤ ਗਿੱਲ ਨੇ ਪਾਰਟੀ ਉਮੀਦਵਾਰ ਲੱਛਮਣ ਸਿੰਘ ਮੱਲਸਿੰਘਵਾਲਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾ ਮੈਂ ਆਮ ਆਦਮੀ ਪਾਰਟੀ ਦੇ ਮੋਹਰੀ ਵਰਕਰ ਦੇ ਤੌਰ ਤੇ ਕੰਮ ਕੀਤਾ, ਪਰ ਪਾਰਟੀ ਦੇ ਉੱਚ ਅਹੁੱਦੇਦਾਰਾਂ ਨੂੰ ਇਹ ਗੱਲ ਰਾਸ ਨਹੀਂ ਆਈ ਅਤੇ ਸਾਨੂੰ ਪਾਰਟੀ ਅੰਦਰ ਹੀ ਬੁਰੀ ਤਰਾਂ ਪ੍ਰੇਸ਼ਾਨੀ ਦੇ ਮਾਹੌਲ ਵਿੱਚੋਂ ਗੁਜਰਨਾ ਪਿਆ। ਉਹਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੂੰ ਲੋਕ ਪਹਿਲਾ ਹੀ ਪਰਖ ਚੁੱਕੇ ਹਨ, ਪਰ ਆਮ ਆਦਮੀ ਪਾਰਟੀ ਵਾਰੇ ਉਹਨਾਂ ਦੇ ਪਾਰਟੀ ਛੱਡ ਚੁੱਕੇ ਵਰਕਰਾਂ ਨੂੰ ਪੁੱਛਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਪਾਰਟੀ ਦਾ ਮੁੱਖ ਸਪਨਾ 2019 ਦੀਆਂ ਲੋਕ ਸਭਾ ਚੋਣਾ ਵਿੱਚ ਪਾਰਟੀ ਸੁਪਰੀਮੋ ਮਮਤਾ ਬੇਨਰਜੀ ਨੂੰ ਭਾਰਤ ਦਾ ਪ੍ਧਾਨ ਮੰਤਰੀ ਦੇਖਣਾ ਹੈ। ਉਹਨਾਂ ਕਿਹਾ ਕਿ ਭਾਵੇਂ ਪਾਰਟੀ ਪੰਜਾਬ ਅੰਦਰ 25 ਦੇ ਕਰੀਬ ਸੀਟਾ ਉੱਪਰ ਚੋਣ ਲੜ ਰਹੀ ਹੈ ਪਰ ਉਹਨਾਂ ਦਾ ਮੁੱਖ ਅਜੇਂਡਾ ਪਾਰਟੀ ਦੇ ਵੋਟ ਬੈਂਕ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਉਮੀਦਵਾਰ ਲੱਛਮਣ ਸਿੰਘ ਮੱਲਸਿੰਘਵਾਲਾ ਨੇ ਕਿਹਾ ਕਿ ਉਹਨਾਂ ਦਾ ਪਹਿਲਾ ਕੰਮ ਜਿੱਤਣ ਉਪਰੰਤ ਸਭ ਤੋਂ ਪਹਿਲਾ ਹਲਕੇ ਅੰਦਰ ਵਿਦਿਆ, ਸਿਹਤ ਸਹੂਲਤਾ, ਇਲਾਕੇ ਦਾ ਸਰਬਪੱਖੀ ਵਿਕਾਸ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਰੁਜਗਾਰ ਮੁਹੱਇਆ ਕਰਵਾਉਣਾ ਹੋਵੇਗਾ।.

www.budhladacity.com

ਬਾਬਾ ਨਾਥ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਲਗਾਇਆ ਗਿਆ ਦੂਸਰਾ ਖੂਨਦਾਨ ਕੈਂਪ

ਬੁਢਲਾਡਾ -ਬਾਬਾ ਨਾਥ ਸਪੋਰਟਸ ਐਂਡ ਵੈਲਫੇਅਰ ਕਲੱਬ, ਕੁਲੈਹਰੀ ਵੱਲੋ ਦੂਸਰਾ ਖੂਨਦਾਨ ਕੈਂਪ ਸਥਾਨਕ ਹੋਲੀ ਹਾਰਟ ਸਕੂਲ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਮਨਸਾ ਤੋਂ ਡਾਕਟਰਾਂ ਦੀ ਟੀਮ ਸੁਨੇਨਾ ਮੰਗਲਾ, ਵੀਰਪਾਲ ਕੌਰ, ਅਮਨਪ੍ਰੀਤ ਕੌਰ ਨੇ ਵਿਸ਼ੇਸ ਤੌਰ ਪਹੁੰਚ ਕੇ ਖੂਨ ਇੱਕਤਰ ਕੀਤਾ। ਇਸ ਕੈਂਪ ਵਿੱਚ ਵੱਖ-ਵੱਖ ਕਲੱਬਾ ਦੇ ਮੈਂਬਰਾ ਅਤੇ ਸ਼ਹਿਰ ਦੇ ਨੌਜਵਾਨਾ ਨੇ ਵੱਧ ਚੜ੍ਕੇ ਹਿੱਸਾ ਲਿਆ, ਜਿਸ ਦੌਰਾਨ 35 ਯੂਨਿਟ ਦੇ ਕਰੀਬ ਖੂਨ ਇੱਕਤਰ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਧਾਨ ਨਿਰਭੈ ਸਿੰਘ ਸਮੇਤ ਸਮੁੱਚੇ ਕਲੱਬ ਮੈਬਰਾਂ ਨੇ ਡਾਕਟਰਾਂ ਦੀ ਟੀਮ ਅਤੇ ਖੂਨ ਦਾਨ ਕਰਨ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਖੂਨ ਦਾਨ ਇਕ ਮਹਾਂਦਾਨ ਹੈ, ਜਿਸ ਨਾਲ ਲੋੜ ਪੈਣ ਤੇ ਕੀਮਤੀ ਜਾਨਾ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਅੱਜ ਦੀ ਨੌਜੁਆਨ ਪੀੜੀ ਨੂੰ ਅਪੀਲ ਕੀਤੀ ਕਿ ਅਜਿਹੇ ਕਾਰਜਾਂ ਵਿੱਚ ਹਰ ਇੱਕ ਨੂੰ ਵੱਧ ਚੱੜ ਕਿ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਪਹੁੰਚੇ ਲੋਕਾਂ ਨੂੰ ਵਿਸਵਾਸ ਦਵਾਇਆ ਕਿ ਸਾਡਾ ਕਲੱਬ ਅੱਗੇ ਤੋਂ ਵੀ ਅਜਿਹੇ ਲੋਂਕ ਭਲਾਈ ਦੇ ਕਾਰਜ ਕਰਦਾ ਰਹੇਗਾ। ਇਸ ਮੌਕੇ ਸਕੂਲ ਦੇ ਚੇਅਰਮੈਨ ਸਜੀਵ ਸਿੰਗਲਾ ਨੇ ਕਿਹਾ ਕਿ ਅੱਜ ਇਹ ਕੈਂਪ ਲਾਲਾ ਨਰੰਸੀ ਰਾਮ ਦੀ ਯਾਦ ਵਿੱਚ ਲਗਾਇਆ ਗਿਆ ਹੈ। ਇਸ ਮੌਕੇ ਮਨਦੀਪ ਸਿੰਘ, ਮਨਪ੍ਰੀਤ, ਗਿਆਨੀ ਮੰਦੀਪ, ਹਰਪ੍ਰੀਤ ਸਿੰਘ, ਭਿੰਦਾ, ਕੀਰਤ ਆਦਿ ਹਾਜ਼ਰ ਸਨ।.

www.budhladacity.com

ਗਊ ਸੇਵਾ ਦਲ ਬੁਢਲਾਡਾ ਨੇ 25 ਗਊਵੰਸ ਦਾ ਭਰਿਆ ਟਰੱਕ ਫੜਿਆ

ਬੁਢਲਾਡਾ -ਇੱਕ ਟਰੱਕ ਵਿੱਚੋਂ ਨਾਜਾਇਜ਼ ਢੰਗ ਨਾਲ ਗਊਆ ਦੇ ਭਰੇ ਟਰੱਕ ਚੋ 9 ਗਊਵੰਸ ਦੇ ਮ੍ਰਿਤਕ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸਰਦੂਲਗੜ੍ਹ ਦੇ ਨਜ਼ਦੀਕ ਇੱਕ ਨਾਜਾਇਜ਼ ਢੰਗ ਨਾਲ ਗਊਆਂ ਦੇ ਭਰੇ ਟਰੱਕ ਨੂੰ ਗਊ ਸੇਵਾ ਦਲ ਬੁਢਲਾਡਾ ਵੱਲੋਂ ਘੇਰ ਕੇ ਪੰਚਾਇਤੀ ਗਊਸਾਲਾ ਬੁਢਲਾਡਾ ਵਿਖੇ ਲਿਆਦਾ ਗਿਆ ਜਿਸ ਵਿੱਚ 25 ਗਊਆਂ ਸਨ, ਜਿਹਨਾਂ ਵਿੱਚੋਂ 9 ਗਊਵੰਸ ਦੀ ਮੌਤ ਹੋ ਚੁੱਕੀ ਸੀ। ਇਸ ਮੌਕੇ ਵੈਟਨਰੀ ਸੀਨੀਅਰ ਡਾਕਟਰ ਗੁਰਦੀਪ ਸਿੰਘ ਅਤੇ ਵੈਟਨਰੀ ਅਫ਼ਸਰ ਡਾ: ਜਗਦੇਵ ਸਿੰਘ ਗਊਆ ਦਾ ਪੋਸਟਮਾਰਟਮ ਕਰਨ ਲਈ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆ ਗਊ ਸੇਵਾ ਦਲ ਦੇ ਪ੍ਧਾਨ ਸੰਜੀਵ ਕੁਮਾਰ ਕਾਠ ਨੇ ਦੱਸਿਆ ਕਿ ਰਾਤ ਨੂੰ ਜਦੋਂ ਅਸੀਂ ਸਰਦੂਲਗੜ੍ਹ ਨੇੜੇ ਪਹੁੰਚੇ ਤਾਂ ਇੱਕ ਟਰੱਕ ਗਊਆ ਭਰ ਕੇ ਲਿਜਾ ਰਿਹਾ ਸੀ, ਜਿਸ ਦਾ ਪਿੱਛਾ ਕਰਕੇ ਕੁਝ ਦੂਰੀ ਤੇ ਲੱਗੇ ਪੁਲਿਸ ਨਾਕੇ ਤੇ ਘੇਰ ਲਿਆ ਗਿਆ ਜਿਸ ‘ਚ ਤਿੰਨ ਵਿਅਕਤੀ ਗਊਆਂ ਨੂੰ ਨਜਾਇਜ਼ ਢੰਗ ਨਾਲ ਭਰਕੇ ਲਿਜਾ ਰਹੇ ਸਨ। ਉਹਨਾਂ ਦੱਸਿਆ ਕਿ ਤਿੰਨੋਂ ਵਿਅਕਤੀਆਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਕੇ ਗਊਆਂ ਦਾ ਭਰਿਆ ਟਰੱਕ ਗਊ ਸੇਵਾ ਦਲ ਦੇ ਮੈਂਬਰਾ ਵੱਲੋਂ ਸਥਾਨਕ ਪੰਚਾਇਤੀ ਗਊਸ਼ਾਲਾ ਵਿਖੇ ਲਿਆਦਾ ਗਿਆ। ਗਊਸ਼ਾਲਾ ਵਿੱਚ ਮੌਕੇ ਤੇ ਪਹੁੰਚੇ ਏ.ਐਸ.ਆਈ. ਬਲਦੇਵ ਸਿੰਘ ਨੇ ਕਿਹਾ ਕਿ ਦੋਸੀਆ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।.

www.budhladacity.com

ਅਮਨ-ਸ਼ਾਂਤੀ ਬਹਾਲ ਰੱਖਣ ਦਾ ਸੁਨੇਹਾ ਦੇਣ ਦੇ ਮੰਤਵ ਨਾਲ ਕੱਢਿਆ ਫਲੈਗ ਮਾਰਚ

ਬੁਢਲਾਡਾ –ਵਿਧਾਨ ਸਭਾ ਚੋਣਾਂ-2017 ਦੀ ਸਮੁੱਚੀ ਚੋਣ ਪ੍ਕ੍ਰਿਆ ਨੂੰ ਜਿਲ੍ਹੇ ਅੰਦਰ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਲਾਗੂ ਕਰਨ ਅਤੇ ਜ਼ਿਲਾ ਵਾਸੀਆਂ ਨੂੰ ਬਿਨਾਂ ਕਿਸੇ ਡਰ ਜਾਂ ਲਾਲਚ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੰਦੇਸ਼ ਦੇਣ ਦੇ ਮੰਤਵ ਨਾਲ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮਨਸਾ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ. ਮਨਸਾ ਵਿਵੇਕਸ਼ੀਲ ਸੋਨੀ ਦੀ ਅਗਵਾਈ ਹੇਠ ਹਲਕਾ ਬੁਢਲਾਡਾ ਦੇ ਵੱਖ-ਵੱਖ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ। ਕੱਢੇ ਗਏ ਇਸ ਫਲੈਗ ਮਾਰਚ ਰਾਹੀਂ ਜ਼ਿਲਾ ਵਾਸੀਆਂ ਨੂੰ ਚੋਣਾਂ ਦੌਰਾਨ ਅਮਨ-ਸ਼ਾਂਤੀ ਬਹਾਲ ਰੱਖਣ ਦਾ ਸੁਨੇਹਾ ਦਿੱਤਾ ਗਿਆ। ਇਸ ਫਲੈਗ ਮਾਰਚ ਦੌਰਾਨ ਜ਼ਿਲਾ ਚੋਣ ਅਫ਼ਸਰ ਅਤੇ ਐਸ.ਐਸ.ਪੀ. ਨੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਬਿਨਾਂ ਕਿਸੇ ਲਾਲਚ, ਡਰ ਜਾਂ ਭੈਅ ਤੋਂ ਮੁਕਤ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ। ਜ਼ਿਲਾ ਚੋਣ ਅਫ਼ਸਰ ਸ਼੍ਰੀ ਸ਼ਰਮਾ ਨੇ ਕਿਹਾ ਕਿ ਪ੍ਸ਼ਾਸ਼ਨ ਵੱਲੋਂ ਚੋਣਾਂ ਸਬੰਧੀ ਸਾਰੇ ਪ੍ਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣਾਂ ਨੂੰ ਸਫ਼ਲਤਾ ਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਨ ਦੀ ਮੁਹਿੰਮ ਵਿੱਚ ਜ਼ਿਲਾ ਪ੍ਸ਼ਾਸ਼ਨ ਨੂੰ ਸਹਿਯੋਗ ਦੇਣ ਅਤੇ ਪਿੰਡਾਂ ਜਾਂ ਸ਼ਹਿਰਾਂ ਅੰਦਰ ਸ਼ਾਂਤਮਈ ਮਾਹੌਲ ਬਣਾ ਕੇ ਰੱਖਿਆ ਜਾਵੇ। ਇਸ ਮੌਕੇ ਜ਼ਿਲਾ ਚੋਣ ਅਫ਼ਸਰ ਅਤੇ ਐਸ.ਐਸ.ਪੀ. ਨੇ ਵੱਖ-ਵੱਖ ਸਕੂਲਾਂ ਵਿੱਚ ਚੋਣਾਂ ਸਬੰਧੀ ਬਣੇ ਬੂਥਾਂ ਦਾ ਵੀ ਜਾਇਜ਼ਾ ਲਿਆ। ਐਸ.ਐਸ.ਪੀ. ਮਨਸਾ ਵਿਵੇਕਸ਼ੀਲ ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰਾਂ ਦੀ ਘਟਨਾ ਸਾਹਮਣੇ ਆਉਣ ‘ਤੇ ਪੁਲਿਸ ਪ੍ਸ਼ਾਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਚੋਣਾਂ ਨੂੰ ਸ਼ਾਂਤਮਈ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਨ ਲਈ ਪੰਜਾਬ ਪੁਲਿਸ, ਸੀ.ਆਰ.ਪੀ.ਐਫ. ਅਤੇ ਸੀ.ਆਈ.ਐਸ.ਐਫ. ਦੀਆਂ ਟੁਕੜੀਆਂ ਪੂਰੀ ਮੁਸਤੈਦੀ ਨਾਲ ਤਾਇਨਾਤ ਹਨ। ਉਹਨਾਂ ਕਿਹਾ ਕਿ ਪੁਲਿਸ ਪ੍ਸ਼ਾਸ਼ਨ ਵੱਲੋਂ ਹਰ ਤਰਾਂ ਦੇ ਸੁਰੱਖਿਆ ਪ੍ਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਅਸਮਾਜਿਕ ਵਿਅਕਤੀ ਨੂੰ ਚੋਣਾਂ ਦੌਰਾਨ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੈਰਾ ਮਿਲਟਰੀ ਫੋਰਸਾਂ ਲਗਾਉਣ ਦਾ ਮੁੱਖ ਮੰਤਵ ਨਿਰਪੱਖ ਅਤੇ ਸ਼ਾਂਤਮਈ ਚੋਣਾਂ ਕਰਵਾਉਣਾ ਹੈ।.

www.budhladacity.com

ਸੋਮਨਾਥ ਨੇ ਕਰਾਟੇ ਵਿੱਚ ਜਿੱਤਿਆ ਗੋਲਡ ਮੈਡਲ (18 ਜਨਵਰੀ)

ਬੁਢਲਾਡਾ -ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ ਦੇ ਵਿਦਿਆਰਥੀ ਸੋਮਨਾਥ ਕਲਾਸ ਬੀ.ਸੀ.ਏ. ਭਾਗ ਪਹਿਲਾ ਨੇ ਬਰੇਟਾ ਵਿਖੇ ਹੋਏ ਜਿਲਾ ਕਰਾਟੇ ਚੈਪੀਂਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਕੇ ਆਪਣੀ ਸੰਸਥਾ ਅਤੇ ਆਪਣੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ। ਮੈਡਲ ਜਿੱਤਣ ਵਾਲੇ ਵਿਦਿਆਰਥੀ ਨੇ ਆਪਣੀ ਜਿੱਤ ਦਾ ਸਿਹਰਾ ਅਪਣੇ ਕੋਚ ਪੋ੍ਰ. ਹਰਵਿੰਦਰ ਸਿੰਘ, ਮਾਤਾ-ਪਿਤਾ ਅਤੇ ਕਾਲਜ ਦੇ ਸਿਰ ਬੰਨਿਆ। ਕਾਲਜ ਪਹੁੰਚਣ ਤੇ ਇਸ ਵਿਦਿਆਰਥੀ ਦਾ ਸਵਾਗਤ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਐਮ.ਆਰ. ਮਿੱਤਲ ਨੇ ਹਾਰਦਿਕ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ। ਕਾਲਜ ਦੇ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ ਨੈਸ਼ਨਲ ਐਵਾਰਡੀ ਨੇ ਆਪਣੇ ਵਧਾਈ ਸੰਦੇਸ਼ ਵਿੱਚ ਜੇਤੂ ਵਿਦਿਆਰਥੀ ਦੇ ਨਾਲ-ਨਾਲ  ਕੋਚ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ। ਉਹਨਾਂ ਕਾਮਨਾ ਕੀਤੀ ਕਿ ਅਜਿਹੇ ਵਿਦਿਆਰਥੀ ਭਵਿੱਖ ਵਿੱਚ ਹੋਰ ਵੀ ਉਪਲੱਬਧੀਆਂ ਪ੍ਰਾਪਤ ਕਰਨ। ਇਸ ਮੌਕੇ ਹੋਰਨਾ ਤੋਂ ਇਲਾਵਾ ਪੋ੍ਰ. ਭੁਪਿੰਦਰ ਸਿੰਘ, ਪੋ੍ਰ. ਰਜਨੀ ਬਾਲਾ, ਪੋ੍ਰ. ਸੁਖਜੀਤ ਕੌਰ, ਪੋ੍ਰ. ਸੁੱਖਜਿੰਦਰ ਕੌਰ, ਪੋ੍ਰ. ਪਰਮਜੀਤ ਕੌਰ, ਪੋ੍ਰ. ਸਮਨਦੀਪ ਕੌਰ, ਪੋ੍ਰ. ਕਮਲਦੀਪ ਕੌਰ, ਪੋ੍ਰ. ਸਰਨਜੀਤ ਕੌਰ,  ਸਿਮਰਜੀਤ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।.

www.budhladacity.com

ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਉਮੀਦਵਰਾਂ ਨੇ ਕਰਵਾਇਆ ਨਾਮਜ਼ਦਗੀਆ ਦਾਖਲ (17 ਜਨਵਰੀ)

ਵਿਧਾਨ ਸਭਾ ਚੋਣਾ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਰਾਂ ਵੱਲੋਂ ਆਪਣੇ ਨਾਮਜ਼ਦਗੀ ਫਾਰਮ ਦਾਖਲ ਕੀਤੇ ਜਾ ਰਹੇ ਹਨ, ਜਿਸ ਤਹਿਤ ਅੱਜ ਸਤਵੇਂ ਦਿਨ ਤੱਕ ਰਾਖਵਾ ਵਿਧਾਨ ਸਭਾ ਹਲਕਾ ਬੁਢਲਾਡਾ-98 ਤੋਂ ੯ ਉਮੀਦਵਰਾਂ ਵੱਲੋਂ ਸਥਾਨਕ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਵਿਖੇ ਐਸ.ਡੀ.ਐਮ. ਬੁਢਲਾਡਾ ਨਿਤਿਸ਼ ਸਿੰਗਲਾ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਚੁੱਕੇ ਹਨ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਿਟਾ: ਪ੍ਰਿੰਸ਼ੀਪਲ ਬੁੱਧ ਰਾਮਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਡਾ: ਨਿਸਾਨ ਸਿੰਘ ਹਾਕਮਵਾਲਾਭਾਰਤੀ ਕਮਿਉਨਿਸਟ ਪਾਰਟੀ ਦੇ ਕਾ: ਕ੍ਰਿਸ਼ਨ ਚੌਹਾਨਅਤੇ ਕਵਰਿੰਗ ਉਮੀਦਵਾਰ ਵਜੋਂ ਕਿਰਨਾ ਰਾਣੀ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਸ਼ੇਰਸੀ.ਪੀ.ਆਈ. (ਐਮ.ਐਲ.) ਲਿਬਰੇਸਨ ਦੇ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਓ, ਅਕਾਲੀ ਦਲ ਭਾਜਪਾ ਦੇ ਕਵਰਿੰਗ ਉਮੀਦਵਾਰ ਵਜੋਂ ਕਰਨੇਲ ਕੌਰ, ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਰਣਜੀਤ ਕੌਰ ਭੱਟੀ ਅਤੇ ਉਹਨਾਂ ਦੇ ਕਵਰਿੰਗ ਉਮੀਦਵਾਰ ਵਜੋਂ ਸੁਖਦੇਵ ਸਿੰਘ ਭੱਟੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ।.

www.budhladacity.com

ਦਿ ਰੌਇਲ ਗਰੁੱਪ ਆਫ ਕਾਲਜਿਜ,ਬੋੜਾਵਾਲ ਵਿਖੇ ਲੋਹੜੀ ਦੀਆਂ ਧੂਮਾਂ

ਬੁਢਲਾਡਾ -ਸਥਾਨਕ “ਦਿ ਰੌਇਲ ਗਰੁੱਪ ਆਫ਼ ਕਾਲਜਿਜ਼, ਬੋੜਾਵਾਲ” ਵਿਖੇ ਅੱਜ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਕਾਲਜ ਦੇ ਵਿਹੜੇ ਵਿੱਚ ਲੋਹੜੀ ਪਾਈ ਗਈ ਜਿਸ ਨੂੰ ਅੱਗ ਦਿਖਾਉਣ ਦੀ ਰਸਮ ਪ੍ਰਿੰਸੀਪਲ ਐਮ.ਆਰ. ਮਿੱਤਲ ਨੇ ਨਿਭਾਈ। ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਕੁੜੀਆਂ ਦੀ ਲੋਹੜੀ ਪੂਰੇ ਜੋਰ-ਸ਼ੋਰ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਉਦਾਹਰਨ ਦਿੰਦੇ ਹੋਏ ਦੱਸਿਆ ਕਿ ਪੋ੍ਰ. ਭੁਪਿੰਦਰ ਸਿੰਘ ਅਤੇ ਪੋ੍ਰ. ਸਮਨਦੀਪ ਕੌਰ ਦੀ ਬੇਟੀ ਦੀ ਪਹਿਲੀ ਲੋਹੜੀ ਮਨਾਈ ਜਾ ਰਹੀ ਹੈ, ਇਸ ਦੇ ਨਾਲ ਹੀ ਪੋ੍ਰ. ਗੁਰਦੀਪ ਸਿੰਘ ਅਤੇ ਪੋ੍ਰ. ਹਰਵਿੰਦਰ ਸਿੰਘ ਦੇ ਵਿਆਹ ਦੀ ਪਹਿਲੀ ਲੋਹੜੀ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ। ਇਸ ਪਵਿੱਤਰ ਤਿਉਹਾਰ ਦੇ ਮੌਕੇ ਆਪਸੀ ਮੱਤ-ਭੇਦ ਖਤਮ ਕਰਕੇ ਰਲ-ਮਿਲ ਕੇ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਉਹਨਾਂ ਮਾਘੀ ਦੇ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ। ਉਹਨਾਂ 'ਰੁੱਖ ਲਗਾਓ ਤੇ ਬੇਟੀ ਬਚਾਓ' ਬਾਰੇ ਕਿਹਾ। ਕਾਲਜ ਦੇ ਵਿਦਿਆਰਥੀਆਂ ਨੇ ਢੋਲ ਦੇ ਡੱਗੇ ਤੇ ਖੂਬ ਭੰਗੜਾ ਪਾਇਆ ਤੇ ਭਾਈਚਾਰੇ ਵਾਲੇ ਲੋਕ ਗੀਤ ਵੀ ਗਾਏ। ਇਸ ਮੌਕੇ 'ਸੁੰਦਰ ਮੁੰਦਰੀਏ' ਅਤੇ ਲੋਹੜੀ ਮੰਗਣ ਦੇ ਲੋਕ ਗੀਤ ਲੜਕੀਆਂ ਵੱਲੋਂ ਗਾਏ ਗਏ। ਕਾਲਜ ਦੇ ਸਟਾਫ ਵੱਲੋਂ ਵੀ ਇਹ ਤਿਉਹਾਰ ਗਿੱਧਾ ਅਤੇ ਭੰਗੜਾ ਪਾ ਕੇ ਮਨਾਇਆ ਗਿਆ। ਇਸ ਮੌਕੇ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ।.

www.budhladacity.com

ਸਿਲੰਡਰ ਫੱਟਣ ਨਾਲ ਘਰ ‘ਚ ਲੱਗੀ ਅੱਗ, ਲੱਖਾ ਦਾ ਨੁਕਸਾਨ (13 ਜਨਵਰੀ)

ਬੁਢਲਾਡਾ -ਨੇੜਲੇ ਪਿੰਡ ਗੁਰਨੇ ਕਲਾਂ ਵਿਖੇ ਬੀਤੀ ਰਾਤ ਇੱਕ ਗਰੀਬ ਮਜ਼ਦੂਰ ਦੇ ਘਰ ਵਿੱਚ ਘਰੇਲੂ ਗੈਸ ਸਿਲੰਡਰ ਫੱਟਣ ਨਾਲ ਇੱਕ ਮਕਾਨ ਦੀ ਛੱਤ ਉੱਡਣ ਅਤੇ ਅੱਗ ਲੱਗਣ ਨਾਲ ਲੱਖਾ ਦਾ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੀੜਤ ਗਰੀਬ ਪਰਿਵਾਰ ਦਾ ਮੁੱਖੀ ਸਵਰਾਜ ਸਿੰਘ ਪੁੱਤਰ ਜੀਤ ਸਿੰਘ ਪਿੰਡ ਵਿੱਚ ਹੀ ਸੀਰੀ ਦੇ ਰੂਪ ਵਿੱਚ ਕੰਮ ਕਰਕੇ ਪਰਿਵਾਰ ਦਾ ਗੁਜਾਰਾ ਚਲਾਉਦਾ ਸੀ। ਸਵਰਾਜ ਸਿੰਘ ਦੀ ਪਤਨੀ ਬਿੰਦਰ ਕੌਰ ਆਪਣੇ ਤਿੰਨ ਬੱਚਿਆ ਸਮੇਤ ਪੇਕੇ ਘਰ ਗਈ ਹੋਈ ਸੀ, ਜਿਸ ਕਾਰਨ ਵੱਡਾ ਜਾਨੀ ਨੁਕਸਾਨ ਹੋਣੋ ਬੱਚ ਗਿਆ। ਮੌਕੇ ਤੋਂ ਇੱਕਤਰ ਕੀਤੇ ਵੇਰਵੇ ਅਨੁਸਾਰ ਪੀੜਤ ਸਵਰਾਜ ਸਿੰਘ ਸਾਮ ਦੇ 9 ਵਜੇ ਦੇ ਲਗਭਗ ਖਾਣਾ ਬਣਾ ਰਿਹਾ ਸੀ ਕਿ ਅਚਾਨਕ ਸਿਲੰਡਰ ਨੂੰ ਅੱਗ ਲੱਗ ਗਈ। ਵਧਦੀ ਅੱਗ ਨੂੰ ਵੇਖ ਕੇ ਜਿਉ ਹੀ ਉਸ ਨੇ ਅੱਗ ਲੱਗਣ ਵਾਰੇ ਆਸ-ਪਾਸ ਦੇ ਲੋਕਾਂ ਨੂੰ ਸੂਚਿਤ ਕਰਨ ਲਈ ਬਾਹਰ ਨਿਕਲਿਆ ਤਾਂ ਜੋਰਦਾਰ ਧਮਾਕਾ ਹੋਇਆ ਜਿਸ ਕਾਰਨ ਉਸ ਦੇ ਮਕਾਨ ਦੀ ਛੱਤ ਅਤੇ ਘਰ ਵਿੱਚ ਪਿਆ ਘਰੇਲੂ ਸਾਮਾਨ ਕੱਪੜੇ, ਫਰੀਜ, ਪੇਟੀ, ਮੰਜੇ, ਭਾਂਡੇ, ਕਣਕ ਦੀਆਂ ਬੋਰੀਆਂ, ਅਲਮਾਰੀ ਆਦਿ ਸੜ੍ ਕੇ ਸੁਆਹ ਹੋ ਗਿਆ। ਪਿੰਡ ਵਾਸੀਆ ਦੇ ਸਹਿਯੋਗ ਨਾਲ ਅੱਗ ਤੇ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ ਜਦਕਿ ਘਰ ਦਾ ਇਕੋ ਇੱਕ ਕਮਰਾ ਤਬਾਹ ਹੋਣ ਕਾਰਨ ਪੀੜਤ ਮਜ਼ਦੂਰ ਦੇ ਰਹਿਣ ਦਾ ਕੋਈ ਟਿਕਾਣਾ ਨਹੀਂ ਰਿਹਾ। ਘਟਨਾ ਮਗਰੋਂ ਅਕਾਲੀ ਦਲ ਦੇ ਸਰਕਲ ਸੀਨੀਅਰ ਮੀਤ ਪ੍ਧਾਨ ਗੁਰਦੀਪ ਸਿੰਘ, ਭਾਕਿਯੂ ਏਕਤਾ ਡਕੋਦਾ ਦੇ ਬਲਾਕ ਵਿਤ ਸਕੱਤਰ ਦਰਸ਼ਨ ਸਿੰੰਘ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਭਗਵੰਤ ਸਮਾਓ ਅਤੇ ਪਿੰਡ ਦੇ ਸਰਪੰਚ ਜਗਤਾਰ ਸਿੰਘ ਨੇ ਪ੍ਸਾਸਨ ਤੋਂ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਲਈ ਮੁਆਵਜੇ ਦੀ ਮੰਗ ਕੀਤੀ ਹੈ।.

www.budhladacity.com

ਆਗਣਵਾੜੀ ਵਰਕਰਾਂ ਵੱਲੋਂ ਨਵਜੰਮੀਆ ਲੜਕੀਆ ਦੀ ਮਨਾਈ ਲੋਹੜੀ (12ਜਨਵਰੀ)

ਬੁਢਲਾਡਾ –ਸਥਾਨਕ ਸ਼ਹਿਰ ਦੇ ਵਾਰਡ ਨੰਬਰ 18 ਵਿੱਚ ਸਥਿਤ ਆਗਣਵਾੜੀ ਸੈਟਰ ਵਿਖੇ ਜਿਲਾ ਪ੍ਰੋਗਰਾਮ ਅਫ਼ਸਰ ਰਾਕੇਸ਼ ਬਾਜਵਾ ਦੀ ਅਗਵਾਈ ਹੇਠ ਨਵਜੰਮੀਆ ਲੜਕੀਆ ਦੀ ਲੋਹੜੀ ਮਨਾਈ ਗਈ। ਇਸ ਮੌਕੇ ਸੈਟਰ ਦੀ ਸੰਚਾਲਕ ਸੁਰਿੰਦਰ ਕੌਰ ਅਤੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਮਾਦਾ ਭਰੁਣ ਹੱਤਿਆ ਨੂੰ ਰੋਕਣਾ ਸਮੇਂ ਦੀ ਵੱਡੀ ਜ਼ਰੂਰਤ ਹੈ, ਜਿਸ ਲਈ ਆਮ ਲੋਕਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾ ਨੂੰ ਵੀ ਹੱਭਲਾ ਮਾਰਨਾ ਪਵੇਗਾ। ਉਹਨਾਂ ਕਿਹਾ ਕਿ ਅੱਜ ਦੇ ਇਸ ਪ੍ਰੋਗਰਾਮ ਵਿੱਚ ਧੀਆ ਨੂੰ ਜਿਥੇ ਪੁੱਤਾ ਵਾਂਗ ਬਰਾਬਰ ਅਧਿਕਾਰ ਅਤੇ ਸਮਾਜ ਅੰਦਰ ਬਣਦਾ ਰੁਤਬਾ ਦੇਣ ਤੇ ਜ਼ੋਰ ਦਿੱਤਾ ਗਿਆ ਉਥੇ ਸਮਾਜ ਅੰਦਰ ਵੱਧ ਰਹੀਆ ਮਾੜੀਆ ਕੁਰੀਤੀਆ ਖਿਲਾਫ਼ ਡਟਣ ਦਾ ਸੱਦਾ ਦਿੱਤਾ। ਅੰਤ ਵਿੱਚ ਪ੍ਬੰਧਕਾ ਵੱਲੋਂ ਨਵਜੰਮੀਆ ਸੰਤੋਸ਼ੀ ਰਾਣੀ ਅਤੇ ਗੁਜਣ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਆਗਣਵਾੜੀ ਵਰਕਰਾਂ ਜਸਵੀਰ ਕੌਰ, ਰੁਪਿੰਦਰ ਕੌਰ, ਧਨਵੰਤ ਰਾਣੀ, ਮਨਜੀਤ ਕੌਰ, ਉਸ਼ਾ ਦੇਵੀ, ਤਜਿੰਦਰ ਵਾਲੀਆ, ਸੀਮਾ ਰਾਣੀ, ਹਰਦੀਪ ਕੌਰ, ਅਨੀਤਾ ਰਾਣੀ ਅਤੇ ਕਰਮਜੀਤ ਕੌਰ ਵੱਲੋਂ ਲੋਹੜੀ ਦੇ ਗੀਤ ਗਾਏ ਗਏ।.

www.budhladacity.com

ਵਿਧਾਨ ਸਭਾ ਚੋਣਾ ਨੂੰ ਲੈ ਕੇ ਸਾਰੇ ਪ੍ਬੰਧ ਮੁਕੰਮਲ –ਐਸ.ਡੀ.ਐਮ. ਨਿਤਿਸ ਸਿੰਗਲਾ

ਬੁਢਲਾਡਾ - 4 ਫਰਵਰੀ ਨੂੰ ਹੋਣ ਜਾ ਰਹੀਆ 2017 ਵਿਧਾਨ ਸਭਾ ਚੋਣਾ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸਾ ਤਹਿਤ ਸਥਾਨਕ ਕੋਰਟ ਕੰਪਲੈਕਸ ਵਿੱਚ ਐਸ.ਡੀ.ਐਮ. ਨਿਤਿਸ ਸਿੰਗਲਾ ਨੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਚੋਣਾ ‘ਚ ਚੋਣ ਪ੍ਕ੍ਰਿਆ ਦੀ ਉਲਘਣਾ ਕਰਨ ਵਾਲੇ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਚੋਣਾ ਦਾ ਸਮੁੱਚਾ ਕੰਮ ਪੂਰੇ ਪਾਰਦਰਸੀ ਅਤੇ ਸੁਰਖਿਅਤ ਮਾਹੌਲ ਵਿੱਚ ਨੇਪਰੇ ਚੜਾਇਆ ਜਾਵੇਗਾ। ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ-98 ਦੇ ਤਿੰਨ ਹਲਕਿਆ ਵਿੱਚ 1 ਲੱਖ 83 ਹਜ਼ਾਰ 674 ਵੋਟਰ ਹਨ ਜਿਹਨਾਂ ਵਿੱਚੋਂ 98327 ਮਰਦ ਅਤੇ 85347 ਔਰਤਾਂ ਵੋਟਰ ਹਨ। ਜਿਨਾਂ ਵਿੱਚੋਂ 7280 ਨਵੇਂ ਵੋਟਰਾਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ ਅਤੇ 2286 ਵੋਟਾਂ ਕੱਟੀਆ ਗਈਆ ਹਨ। ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਿਆ ‘ਚ 192 ਪੋਲਿੰਗ ਬੂਥ ਬਣਾਏ ਗਏ ਹਨ। ਹਰ ਇੱਕ ਪੋਲਿੰਗ ਥਾਵਾਂ ‘ਚ 4 ਪੋਲਿੰਗ ਬੂਥ ਸਥਾਪਿਤ ਕੀਤੇ ਜਾਣਗੇ। ਉਹਨਾਂ ਦੱਸਿਆ ਕਿ 11 ਜਨਵਰੀ ਤੋਂ 18 ਜਨਵਰੀ ਤੱਕ ਨਾਮਜ਼ਦਗੀ ਪੱਤਰ ਭਰੇ ਜਾਣਗੇ ਅਤੇ 19 ਜਨਵਰੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਚੋਣਾ ਦੇ ਸਬੰਧ ‘ਚ 14 ਜਨਵਰੀ ਨੂੰ ਮਨੂੰ ਵਾਟਿਕਾ ਸਕੂਲ ਵਿਖੇ ਮੀਟਿੰਗ ਰੱਖੀ ਗਈ ਹੈ। ਉਹਨਾਂ ਕਿਹਾ ਕਿ ਹਰੇਕ ਉਮੀਦਵਾਰ ਨੂੰ ਚੋਣ ਪ੍ਚਾਰ ਲਈ ਸਬੰਧਿਤ ਰਿਟਰਨਿੰਗ ਅਫ਼ਸਰ ਤੋਂ ਪ੍ਵਾਨਗੀ ਲੈਣੀ ਲਾਜਮੀ ਹੋਵੇਗੀ ਤਾਂ ਜੋ ਸਬੰਧਤ ਉਮੀਦਵਾਰ ਦੇ ਰੈਲੀ ਪ੍ਰੋਗਰਾਮ ਜਾ ਪ੍ਚਾਰ ਮੁਹਿੰਮ ਤੇ ਆਉਂਣ ਵਾਲੇ ਖਰਚੇ ਨੂੰ ਰਜਿਸਟਰ ਵਿੱਚ ਦਰਜ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਚੋਣਾ ਵਿੱਚ ਵੀਡੀਓ ਵੈਨ 300 ਗਜ ਦੇ ਘੇਰੇ ਵਿੱਚ ਕੰਟਰੋਲ ਕਰੇਗੀ ਅਤੇ ਹੈਡੀਕੈਪਟ ਵੋਟਰਾ ਨੂੰ ਲਿਆਉਣ ਲਈ 10 ਟਰਾਈਸਾਇਕਲਾ ਦਾ ਵੀ ਪ੍ਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਵੋਟਰ ਆਪਣੀ ਵੋਟ ਦਾ ਇਸਤੇਮਾਲ ਨਿਰੱਪਖ ਤੇ ਨੀਡਰ ਹੋ ਕੇ ਕਰਨ।.

www.budhladacity.com

ਗਊ ਸੇਵਾ ਦਲ ਵੱਲੋਂ ਪਕੋੜਿਆ ਬਰੈਡਾ ਦਾ ਲੰਗਰ ਲਗਾਇਆ

ਬੁਢਲਾਡਾ -ਗਊ ਸੇਵਾ ਦਲ ਵੱਲੋਂ ਸਥਾਨਕ ਆਈ.ਟੀ.ਆਈ. ਚੌਕ ਵਿੱਚ ਬਰੈਡਾ ਪਕੋੜਿਆ ਦਾ ਲੰਗਰ ਲਗਾਇਆ ਗਿਆ। ਗਊ ਸੇਵਾ ਦਲ ਦੇ ਗਊ ਸੇਵਕ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਆਪਣੇ ਪਿਤਾ ਦੀ ਬਰਸੀ ਮੌਕੇ ਲਗਾਏ ਗਏ ਇਸ ਲੰਗਰ ਵਿੱਚ ਸਵੇਰ ਤੋਂ ਲੈ ਕੇ ਸਮੂਹ ਗਊ ਸੇਵਾ ਦਲ ਦੀ ਟੀਮ ਨੇ ਆਉਂਦੇ ਜਾਂਦੇ ਰਾਹਗੀਰਾ ਨੂੰ ਰੋਕ ਕੇ ਬਰੈਡਾ ਪਕੌੜਿਆ ਤੇ ਚਾਹ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਸੰਜੀਵ ਕੁਮਾਰ ਕਾਂਠ, ਵਿਸ਼ਵਦੀਪ, ਰਵੀ ਕਾਂਤ, ਲੱਕੀ ਕਟੌਦਿਆ, ਸੁਖਵਿੰਦਰ ਰਾਮ, ਵਿਨੂੰ, ਦੀਪਕ ਜੈਨ, ਗੌਰਵ ਕੁਮਾਰ, ਸੁਖਵਿੰਦਰ ਸਿੰਘ ਸੋਨੂੰ, ਪ੍ਰਭਦਿਆਲ, ਰਾਜ਼ਨ ਆਦਿ ਹਾਜ਼ਰ ਸਨ।.

www.budhladacity.com

ਸਿੱਖ ਨੌਜਵਾਨ ਗੁਰਮਤਿ ਚੇਤਨਾ ਸਮਾਗਮ ਲਈ ਸ਼੍ਰੀ ਅਨੰਦਪੁਰ ਸਾਹਿਬ ਲਈ 45 ਬੱਸਾਂ ਰਵਾਨਾ

ਬੁਢਲਾਡਾ –ਤਖ਼ਤ ਸ਼੍ਰੀ ਕੇਸਗੜ੍ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਸਿੱਖ ਨੌਜਵਾਨ ਗੁਰਮਤਿ ਚੇਤਨਾ ਸਮਾਗਮ ਵਿੱਚ ਭਾਗ ਲੈਣ ਲਈ ਸਥਾਨਕ ਗੁਰੂ ਨਾਨਕ ਕਾਲਜ ਵੱਲੋਂ 2500 ਦੇ ਕਰੀਬ ਵਿਦਿਆਰਥੀਆਂ ਦੀਆਂ 45 ਬੱਸਾਂ ਦਾ ਕਾਫਲਾ ਕਾਲਜ ਤੋਂ ਰਵਾਨਾ ਕੀਤਾ ਗਿਆ। ਸਮਾਗਮ ਸਬੰਧੀ ਕਾਲਜ ਪ੍ਰਿੰਸ਼ੀਪਲ ਡਾ: ਕੁਲਦੀਪ ਸਿੰਘ ਬੱਲ ਨੇ ਜਾਣਕਾਰੀ ਦਿੱਤੀ ਕਿ ਤਖ਼ਤ ਸ਼੍ਰੀ ਕੇਸਗੜ੍ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤੇ ਜਾ ਰਹੇ ਸਿੱਖ ਨੌਜਵਾਨ ਗੁਰਮਤਿ ਚੇਤਨਾ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਵਿਚਾਰਧਾਰਾ ਬਾਰੇ, ਸਿੱਖ ਧਰਮ, ਸਿੱਖੀ ਇਤਿਹਾਸ, ਸਿੱਖੀ ਪਰੰਪਰਾਵਾਂ, ਸਿੱਖ ਕੁਰਬਾਨੀਆਂ ਅਤੇ ਵਿਰਸੇ ਪ੍ਤੀ ਜਾਗਰੂਕ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਇਸ ਸਮਾਗਮ ਵਿੱਚ ਕਾਲਜ ਵਿਸ਼ੇਸ਼ ਤੌਰ ਤੇ ਖਾਲਸਾਈ ਮਾਰਚ ਪਾਸਟ, ਰਵਾਇਤੀ ਬਾਣਿਆਂ, ਦੁਮਾਲਾ-ਦਸਤਾਰ ਮੁਕਾਬਲਾ ਅਤੇ ਗਤਕਾ ਪ੍ਦਰਸ਼ਨੀ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈ ਰਿਹਾ ਹੈ। ਇਹ ਸਮਾਗਮ ਤਖ਼ਤ ਸ਼੍ਰੀ ਕੇਸਗੜ੍ ਸਾਹਿਬ ਜੀ ਦੇ ਦਸਮੇਸ਼ ਦੀਵਾਨ ਹਾਲ ਵਿਖੇ ਕਰਵਾਏ ਜਾ ਰਹੇ ਹਨ ਅਤੇ ਇਹ ਚੇਤਨਾ ਸਮਾਗਮ ਸਿੱਖ ਨੌਜਵਾਨਾਂ ਲਈ ਪ੍ਰੇਰਨਾਦਾਇਕ ਸਿੱਧ ਹੋਣਗੇ। ਕਾਫਲੇ ਦੀ ਰਵਾਨਗੀ ਮੌਕੇ ਡਾ: ਸਤਗੁਰ ਸਿੰਘ, ਪ੍ਰੋ: ਨਰਿੰਦਰ ਸਿੰਘ, ਡਾ: ਰਿਸ਼ਪਾਲ ਸਿੰਘ, ਪ੍ਰੋ: ਰਮਨਦੀਪ ਸਿੰਘ, ਪ੍ਰੋ: ਜਗਦੀਪ ਸਿੰਘ, ਡਾ: ਇੰਦਰਜੀਤ ਸਿੰਘ, ਡਾ: ਜਗਦੀਪ ਸਿੰਘ, ਅਮਨਪ੍ਰੀਤ ਸਿੰਘ ਆਦਿ ਹਾਜ਼ਿਰ ਸਨ।.

www.budhladacity.com

ਮਾਲ ਗੱਡੀ ਹੇਠ ਆ ਜਾਣ ਕਾਰਨ 5 ਗਊਵੰਸ ਦੀ ਮੌਤ

ਬੁਢਲਾਡਾ -ਇਥੋਂ ਨਜਦੀਕੀ ਪਿੰਡ ਕੁਲੈਹਰੀ ਵਿਖੇ ਰੇਲਵੇ ਲਾਈਨ ਉੱਪਰ ਸਵੇਰੇ ੭ ਵਜੇ ਦੇ ਕਰੀਬ ਮਾਲ ਗੱਡੀ ਦੇ ਹੇਠਾਂ ਬੁਰੀ ਤਰਾਂ ਕੁਚਲੇ ਜਾਣ ਕਾਰਨ 5 ਗਊਵੰਸ ਦੀ ਭਿਆਨਕ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ। ਘਟਨਾ ਸਬੰਧੀ ਗਊਵੰਸ ਦੇ ਕਿਸੇ ਸਾਜਿਸ ਅਧੀਨ ਮਾਰ ਮੁਕਾਏ ਜਾਣ ਦਾ ਖਦਸਾਂ ਪ੍ਗਟ ਕਰਦਿਆ ਗਊ ਸੇਵਾ ਰਕਸਾ ਦਲ ਦੇ ਜਿਲਾ ਪ੍ਧਾਨ ਸੰਜੀਵ ਕੁਮਾਰ ਕਾਂਠ ਨੇ ਦੱਸਿਆ ਕਿ ਬੀਤੇ ਕੁਝ ਮਹੀਨੇ ਪਹਿਲਾ ਵੀ ਇਸੇ ਰੇਲ ਲਾਈਨ ਤੇ ਕਈ ਗਊ ਵੰਸ ਰੇਲ ਗੱਡੀ ਹੇਠਾਂ ਬੁਰੀ ਤਰਾਂ ਵੱਢੇ ਗਏ ਸਨ ਜਦਕਿ ਦੁਬਾਰਾ ਫਿਰ ਇਸ ਗਊਵੰਸ ਦੀ ਮੌਤ ਸੰਕਾ ਜਾਹਰ ਕਰਦੀ ਹੈ ਕਿ ਇਸੇ ਹੀ ਪਿੰਡ ਵਿੱਚ ਬਾਰ-ਬਾਰ ਇਹ ਪਸ਼ੂ ਰੇਲ ਗੱਡੀ ਹੇਠਾ ਕਿਉਂ ਵੱਢੇ ਜਾ ਰਹੇ ਹਨ? ਉਹਨਾਂ ਖਦਸਾ ਪ੍ਰਗਟ ਕੀਤਾ ਕਿ ਕਿਸੇ ਵਿਅਕਤੀ ਵੱਲੋਂ ਸੋਚੀ ਸਮਝੀ ਸਾਜਿਸ ਤਹਿਤ ਬਾਰ-ਬਾਰ ਗਊਵੰਸ ਨੂੰ ਟਰੱਕਾ ਟਰਾਲੀਆ ਵਿੱਚ ਭਰ ਇਸੇ ਜਗਾਂ ਤੇ ਲਿਆ ਕੇ ਚਲਦੀ ਰੇਲ ਗੱਡੀ ਹੇਠ ਵੱਢਿਆ ਜਾ ਰਿਹਾ ਹੈ ਜਿਸ ਕਾਰਨ ਹਿੰਦੂ ਭਾਈਚਾਰੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਬਠਿੰਡਾ ਤੋਂ ਬੁਢਲਾਡਾ ਆ ਰਹੀ ਇਸ ਮਾਲ ਗੱਡੀ ਨੂੰ ਘਟਨਾ ਮਗਰੋ 2 ਘੰਟੇ ਰੁੱਕ ਕੇ ਲੇਟ ਰਵਾਨਗੀ ਦੇਣੀ ਪਈ। ਉਹਨਾਂ ਕਿਹਾ ਕਿ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦੇਣ ਤੋਂ ਇਲਾਵਾ ਦਲ ਵੱਲੋਂ ਪਸੂਆ ਦੇ ਅੰਤਿਮ ਸੰਸਕਾਰ ਦੀ ਕਾਰਵਾਈ ਕੀਤੀ ਗਈ। ਉਹਨਾਂ ਕਿਹਾ ਕਿ ਘਟਨਾ ਇੰਨੀ ਭਿਆਨਕ ਸੀ ਕਿ ਪਸੂਆ ਦੇ ਚਿਥੜੇ ਤੱਕ ਉਡ ਗਏ ਜਿਨ੍ਹਾਂ ਵਿੱਚ 4 ਢੱਠੇ ਅਤੇ ਇਕ ਗਊ ਦੱਸੀ ਜਾ ਰਹੀ ਹੈ। ਇਸ ਮੌਕੇ ਮੁਹੱਮਦ ਅਲੀ, ਸੁਖਵਿੰਦਰ ਸਿੰਘ ਸੋਨੂੰ, ਦੀਪਕ ਜੈਨ, ਰਵੀ ਕਾਂਤ, ਸੁਖਵਿੰਦਰ ਰਾਮ ਅਤੇ ਪਿੰਡ ਨਿਵਾਸੀ ਵੀ ਹਾਜ਼ਰ ਸਨ।.

www.budhladacity.com

ਭਿੰਦਰ ਨਾਭੀ “ਯਮਲੇ ਦੀ ਤੂੰਬੀ-2” ਐਲਬੰਬ ਨਾਲ ਜਲਦ ਹਾਜ਼ਰੀ ਲਗਵਾਉਣਗੇ

ਬੁਢਲਾਡਾ - “ ਯਮਲੇ ਦੀ ਤੂੰਬੀ ” ਸਿੰਗਲ ਟਰੇਕ ਦੀ ਸਫ਼ਲਤਾ ਤੋਂ ਬਾਅਦ ਇੱਕ ਵਾਰ ਫਿਰ ਤੋਂ ਲੈ ਕੇ ਆ ਰਹੇ ਹਨ ਗਾਇਕ ਤੇ ਗੀਤਕਾਰ ਭਿੰਦਰ ਨਾਭੀ "ਯਮਲੇ ਦੀ ਤੂੰਬੀ-2" ਐਲਬੰਬ ਜਿਸ ਦਾ ਸੰਗੀਤ ਮਿਊਜਿਕ ਇੰਮਪਾਈਰ ਅਤੇ ਡੀ ਗਿੱਲ ਵੱਲੋਂ ਕੀਤਾ ਗਿਆ ਹੈ ਅਤੇ ਜਿਸ ਦੇ ਗੀਤਕਾਰ ਨਿਰਮਲ ਲੱਖਮੀਰ ਵਾਲੀਆ ਤੇ ਸੁਰਤ ਬਰਨਾਲਾ ਹਨ। ਉਹਨਾਂ ਕਿਹਾ ਕਿ ਇਹ ਐਲਬੰਬ ਬਹੁਤ ਜਲਦ ਪ੍ਰੋਡਿਊਸਰ ਰਾਜੇਸ ਗਰਗ ਦੀ ਵਾਇਟ ਗੋਲਡ ਮਿਊਜਿਕ ਕੰਪਨੀ ਤੇ ਸੱਤੀ ਅਟਵਾਲ ਦੀ ਪੇਸ਼ਕਸ ਦੁਆਰਾ ਉੱਚੇ ਪੱਧਰ ਤੇ ਰਿਲੀਜ਼ ਕੀਤੀ ਜਾ ਰਹੀ ਹੈ। ਉਹਨਾਂ ਉਮੀਦ ਕੀਤੀ ਹੈ ਕਿ ਦਰਸ਼ਕ ਉਹਨਾਂ ਦੇ ਪਹਿਲੇ ਟਰੇਕ ਦੀ ਤਰਾਂ ਇਸ ਐਲਬੰਬ “ ਯਮਲੇ ਦੀ ਤੂੰਬੀ -2 ” ਨੂੰ ਵੀ ਭਰਵਾ ਹੁੰਗਾਰਾ ਦੇਣਗੇ।.

www.budhladacity.com

ਅਨਮੋਲ ਸਿੰਘ ਨੇ ਜਿੱਤਿਆ ਅੰਤਰ-ਕਾਲਜ ਦਸਤਾਰਬੰਦੀ ਮੁਕਾਬਲਾ (6 ਜਨਵਰੀ)

ਗੁਰੂ ਨਾਨਕ ਕਾਲਜ, ਬੁਢਲਾਡਾ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਵੇਂ ਪ੍ਕਾਸ਼ ਪੁਰਬ ਨੂੰ ਸਮਰਪਿਤ ਅੰਤਰ-ਕਾਲਜ ਦਸਤਾਰਬੰਦੀ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਫਤਿਹ ਦਸਤਾਰ ਸੈਂਟਰ ਦੇ ਅਨਮੋਲ ਸਿੰਘ ਨੇ ਕਰੀਬ 30 ਵੱਖ-ਵੱਖ ਕਾਲਜ ਦੇ ਵਿਦਿਆਰਥੀਆਂ ਨੂੰ ਪਿਛਾੜਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਪ੍ਬੰਧਕ ਡਾ: ਸਤਗੁਰ ਸਿੰਘ, ਡਾ: ਰਿਛਪਾਲ ਸਿੰਘ, ਅਨੂਪ ਸਿੰਘ ਖਾਲਸਾ ਨੇ ਜੇਤੂਆਂ ਨੂੰ ਟਰਾਫੀ ਨਾਲ ਸਨਮਾਨਿਤ ਕੀਤਾ।.

www.budhladacity.com

ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੁਲਿਸ ਨੇ ਕੀਤਾ ਫਲੈਗ ਮਾਰਚ

ਬੁਢਲਾਡਾ -ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਨੂੰ ਜਿਲੇ ਅੰਦਰ ਪੂਰੀ ਤਰਾਂ ਲਾਗੂ ਕਰਨ ਅਤੇ ਆਮ ਜਨਤਾ ਦੇ ਮਨ ਵਿੱਚ ਪੁਲਿਸ ਪ੍ਤੀ ਵਿਸ਼ਵਾਸ ਪੈਦਾ ਕਰਨ ਲਈ ਡੀ.ਆਈ.ਜੀ. ਸ਼੍ਰੀ ਯੁਰਿੰਦਰ ਸਿੰਘ ਹੇਅਰ ਦੀਆਂ ਹਦਾਇਤਾਂ ਅਤੇ ਐਸ.ਐਸ.ਪੀ. ਦੇ ਦਿਸ਼ਾ-ਨਿਰਦੇਸਾਂ ਹੇਠ ਪੁਲਿਸ ਪ੍ਸ਼ਾਸ਼ਨ ਅਤੇ ਸੀ.ਆਰ.ਪੀ.ਐਫ. ਦੀਆਂ ਟੁਕੜੀਆਂ ਵੱਲੋਂ ਬੁਢਲਾਡਾ ਵਿਖੇ ਫਲੈਗ ਮਾਰਚ ਕੱਢਿਆ ਗਿਆ। ਥਾਣਾ ਸਦਰ ਬੁਢਲਾਡਾ ਵਿਖੇ ਪਹੁੰਚੇ ਡੀ ਆਈ ਜੀ ਬਠਿੰਡਾ ਰੇਂਜ ਯੁਰਿੰਦਰ ਸਿੰਘ ਹੇਅਰ ਨੇ ਪੰਜਾਬ ਪੁਲਿਸ ਦੇ ਨੌਜਵਾਨਾਂ ਅਤੇ ਤਿੱਬਤ ਸਿਕੁੳਰਟੀ ਪੁਲਿਸ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਦੀ ਡਿਊਟੀ ਸਮਾਜ ਵਿੱਚ ਇੱਕ ਅਹਿਮ ਡਿਊਟੀ ਹੈ। ਸਾਡਾ ਦੇਸ ਡੈਮੋਕਰੇਟਿਵ ਦੇਸ਼ ਹੈ। ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਸਾਰਿਆਂ ਨੇ ਰੱਲ ਕੇ ਚੋਣ ਜ਼ਾਬਤੇ ਦੀਆਂ ਸ਼ਰਤਾਂ ਨੂੰ ਇੰਨ ਬਿੰਨ ਨਿਭਾਉਣਾ ਹੈ। ਪੁਲਿਸ ਨੇ ਆਪਣੀ ਡਿਊਟੀ ਜਿੰਮੇਵਾਰੀ ਨਾਲ ਨਿਭਾਉਣੀ ਹੈ ਅਤੇ ਪੁਲਿਸ ਮੁਲਾਜਮਾਂ ਨੇ ਜ਼ਾਬਤੇ ਵਿੱਚ ਰਹੀ ਕੇ ਆਪਣੇ ਫਰਜ਼ਾ ਪ੍ਤੀ ਸੁਚੇਤ ਰਹਿਣਾ ਹੈ। ਇਸ ਮੌਕੇ ਡੀ.ਆਈ.ਜੀ ਬਠਿੰਡਾ ਰੇਂਜ ਸ਼੍ਰੀ ਹੇਅਰ ਅਤੇ ਐਸ.ਐਸ.ਪੀ. ਸ਼੍ਰੀ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਲੇ ਅੰਦਰ ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਕਿਸੇ ਵੀ ਅਸਮਾਜਿਕ ਤੱਤ ਨੂੰ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ ਜਾਂ ਭੈਅ ਦੇ ਕਰਨ। ਉਹਨਾਂ ਨਾਲ ਹੀ ਸ਼ਰਾਰਤੀ ਅਨਸਰਾਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਅਜਿਹੇ ਕਿਸੇ ਵੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਜੋ ਚੋਣਾ ਦੌਰਾਨ ਮਾਹੌਲ ਖਰਾਬ ਕਰਨ ਦੀ ਸ਼ਰਾਰਤ ਕਰੇਗਾ। ਇਸ ਮੌਕੇ ਐਸ.ਪੀ. (ਐਚ) ਸ਼੍ਰੀ ਰਾਕੇਸ਼ ਕੁਮਾਰ, ਡੀ ਐੱਸ ਪੀ ਗੁਰਪ੍ਰੀਤ ਸਿੰਘ ਗਿੱਲ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਨਿਤਿਸ਼ ਸਿੰਗਲਾ, ਐੱਸ ਐੱਚ ਓ ਸਦਰ ਜਰਨੈਲ ਸਿੰਘ ਸਰਾਂ, ਐੱਸ ਐੱਚ ਓ ਸਿਟੀ ਹਰਪ੍ਰੀਤ ਸਿੰਘ ਚਹਿਲ ਵੀ ਸ਼ਾਮਿਲ ਸਨ।.

www.budhladacity.com

ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ (3 ਜਨਵਰੀ)

ਨਗਰ ਕੀਰਤਨ ਤੇ ਜਹਾਜ਼ ਨਾਲ ਕੀਤੀ ਗਈ ਫੁੱਲਾ ਦੀ ਵਰਖਾ ਬੁਢਲਾਡਾ -ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਇਲਾਕਾ ਬਾਰ੍ਹਾਂ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਾਹਿਬ-ਏ-ਕਮਾਲ ਕਲਗੀਧਰ ਦਸ਼ਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰਪੂਰਬ ਦੇ ਸਬੰਧ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਕਾਸ਼ ਕੀਤੇ ਜਾਣ ਬਾਅਦ ਦੁਪਹਿਰ ਮਹਾਨ ਅਲੌਕਿਕ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾ ਪਿਆਰੀਆਂ ਦੀ ਅਗਵਾਈ ਹੇਠ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਗੁਰੂ ਮਹਾਰਾਜ ਦੀ ਪਾਲਕੀ ਉੱਪਰ ਰਿਮੋਟ ਕੰਟਰੋਲ ਜਹਾਜ ਨਾਲ ਫੁੱਲਾ ਦੀ ਵਰਖਾ ਹੋ ਰਹੀ ਸੀ। ਨਗਰ ਕੀਰਤਨ ‘ਚ ਸ਼੍ਰੀ ਗੁਰੂ ਤੇਗ ਬਹਾਦੁਰ ਸਕੂਲ ਦੇ ਬੱਚੇ, ਰਨਧੀਰ ਸਿੰਘ ਐਨੋ ਦਾ ਢਾਡੀ ਜਥਾ, ਭਾਈ ਹਰਦੇਵ ਸਿੰਘ-ਭਾਈ ਨਿਧਾਨ ਸਿੰਘ ਰਾਗੀ ਜਥਾ, ਬੀਬੀਆਂ ਦੇ ਜਥੇ ਗੁਰਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਨਗਰ ਕੀਰਤਨ ਦਾ ਗਾਧੀ ਬਜ਼ਾਰ, ਗੋਲ ਮਾਰਕੀਟ, ਭੀਖੀ ਰੋਡ, ਬੱਸ ਸਟੈਡ ਰੋਡ, ਫੁਹਾਰਾ ਚੌਕ ਦੀਆਂ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਬਿਕਰ ਸਿੰਘ, ਹਾਕਮ ਸਿੰਘ, ਪਰਮਜੀਤ ਸਿੰਘ, ਸੂਬੇਦਾਰ ਬਲਦੇਵ ਸਿੰਘ, ਗਿਆਨ ਸਿੰਘ ਗਿੱਲ, ਮਿੱਠੂ ਸਿੰਘ ਆਦਿ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਗੁਰਦੁਆਂਰਾ ਪ੍ਬੰਧਕਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 4 ਜਨਵਰੀ ਨੂੰ ਸ਼ਾਮ 7 ਵਜੇ ਗੁਰਦੁਆਰਾ ਸਾਹਿਬ ਵਿਖੇ ਬੱਚਿਆ ਦਾ ਕਵੀ ਦਰਬਾਰ ਅਤੇ "ਚਾਰ ਸਾਹਿਬਜਾਦੇ" ਫਿਲਮ ਦਿਖਾਈ ਜਾਵੇਗੀ ਤੇ ਗੁਰਪੂਰਬ ਨੂੰ ਸਮਰਪਿਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 5 ਜਨਵਰੀ ਨੂੰ ਸਵੇਰੇ ਪਾਏ ਜਾਣਗੇ।.

www.budhladacity.com

ਰਾਜ ਬਰਾੜ ਦੀ ਹੋਈ ਅਚਾਨਕ ਮੌਤ ਤੇ ਦੁੱਖ ਦਾ ਪ੍ਗਟਾਵਾ

ਬੁਢਲਾਡਾ -ਬੀਤੇ ਦਿਨੀਂ ਪ੍ਸਿੱਧ ਗਾਇਕ ਤੇ ਗੀਤਕਾਰ ਰਾਜ ਬਰਾੜ ਜੀ ਦੀ ਅਚਾਨਕ ਹੋਈ ਮੌਤ ਤੇ ਗਾਇਕ ਤੇ ਗੀਤਕਾਰ ਸੱਤੀ ਅਟਵਾਲ, ਊਧਮ ਆਲਮ, ਗੀਤਕਾਰ ਭਿੰਦਰ ਨਾਭੀ, ਨਿਰਮਲ ਲੱਖਮੀਰਵਾਲਾ, ਬਿੰਟਾ ਬਰਨਾਲਾ, ਵਾਈਟ ਗੋਲਡ ਮਿਊਜਿਕ ਕੰਪਨੀ ਦੇ ਪ੍ਰੋਡਿਊਸਰ ਰਾਜੇਸ ਗਰਗ, ਦਰਸ਼ਨ ਘਾਰੂ ਅਤੇ ਬੁਢਲਾਡਾ ਦੇ ਸਮੂਹ ਸੰਗੀਤ ਜਗਤ ਭਾਈਚਾਰੇ ਨੇ ਡੂੰਘੇ ਦੁੱਖ ਦਾ ਪ੍ਗਟਾਵਾ ਕੀਤਾ। ਇਸ ਮੌਕੇ ਇਹਨਾਂ ਕਿਹਾ ਕਿ ਇਹ ਪੰਜਾਬੀ ਲੋਕ ਗਾਇਕੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਪਿੰਡ ਮੱਲਕੇ ਜਿਲ੍ਹਾ ਮੋਗਾ ਵਿਖੇ ਕੀਤਾ ਗਿਆ।.

www.budhladacity.com

ਨੌਜਵਾਨਾਂ ਨੇ ਬੁਢਲਾਡਾ 'ਚ ਬਲੱਡ ਬੈਂਕ ਬਣਾਉਣ ਦੀ ਕੀਤੀ ਮੰਗ (02 ਜਨਵਰੀ)

ਸੈਕਿਊਲਰ ਯੂਥ ਫੈਡਰੇਸ਼ਨ ਆਫ਼ ਇੰਡੀਆ (ਸੈਫੀ) ਸਰਕਲ ਬੁਢਲਾਡਾ ਵੱਲੋਂ ਪੰਚਾਇਤੀ ਧਰਮਸਾਲਾ, ਬੁਢਲਾਡਾ ਵਿਖੇ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ -ਇਸ ਕੈਂਪ 'ਚ ਸਿਵਲ ਸਰਜਨ ਮਨਸਾ ਦੀ ਬਲੱਡ ਬੈਂਕ ਟੀਮ ਦੁਆਰਾ 90 ਯੂਨਿਟ ਖੂਨ ਇੱਕਤਰ ਕੀਤਾ ਗਿਆ। ਇਸ ਮੌਕੇ ਸੈਫੀ ਪ੍ਧਾਨ ਬਿੰਦੀ ਬਰੇਟਾ ਨੇ ਖੂਨ ਦਾਨ ਕਰਨ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਖੂਨ ਦਾਨ ਇਕ ਮਹਾਂਦਾਨ ਹੈ, ਜਿਸ ਨਾਲ ਲੋੜ ਪੈਣ ਤੇ ਕੀਮਤੀ ਜਾਨਾ ਨੂੰ ਬਚਾਇਆ ਜਾ ਸਕਦਾ ਹੈ। ਉਹਨਾਂ ਅੱਜ ਦੀ ਨੌਜੁਆਨ ਪੀੜੀ ਨੂੰ ਅਪੀਲ ਕੀਤੀ ਕਿ ਅਜਿਹੇ ਕਾਰਜਾਂ ਵਿੱਚ ਹਰ ਇੱਕ ਨੂੰ ਵੱਧ ਚੱੜ ਕਿ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਪਹੁੰਚੇ ਲੋਕਾਂ ਨੂੰ ਵਿਸਵਾਸ ਦਵਾਇਆ ਕਿ ਸਾਡੀ ਜਥੇਬੰਦੀ ਅੱਗੇ ਤੋਂ ਵੀ ਅਜਿਹੇ ਲੋਂਕ ਭਲਾਈ ਦੇ ਕਾਰਜ ਕਰਦੀ ਰਹੇਗੀ। ਇਸ ਮੌਕੇ ਗੋਲਡੀ ਬੁਢਲਾਡਾ ਵਾਇਸ ਪ੍ਧਾਨ, ਸ਼ੌਕੀ ਬੁਢਲਾਡਾ, ਰਜਿੰਦਰ ਗੋਬਿੰਦਪੁਰਾ ਨੇ ਦੱਸਿਆ ਕਿ ਹਲਕਾ ਬੁਢਲਾਡਾ ਅੰਦਰ ਲਗਭਗ 3 ਲੱਖ ਦੀ ਅਬਾਦੀ ਹੋਣ ਦੇ ਬਾਵਜੂਦ ਵੀ ਬੱਲਡ ਬੈਂਕ ਦਾ ਨਾ ਹੋਣਾ ਬਹੁਤ ਹੀ ਮੰਦਭਾਗੀ ਗੱਲ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬੁਢਲਾਡਾ ਸਬ ਡਵਿਜਨਲ ਹਸਪਤਾਲ ਵਿਖੇ ਬੱਲਡ ਬੈਂਕ ਸਥਾਪਿਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਖੂਨ ਦੀ ਲੋੜ ਪੈਣ ਤੇ ਬਾਹਰ ਨਾ ਜਾਣਾ ਪਵੇ। ਇਸ ਮੌਕੇ ਸੈਫੀ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਚਿਨ੍ ਵੀ ਭੇਟ ਕੀਤੇ ਗਏ। ਇਸ ਮੌਕੇ ਸਤਗੁਰ ਬੀਰੋਕੇ, ਬਲਜੀਤ ਨੰਬਰਦਾਰ, ਰਵੀ ਬਰੇਟਾ, ਸੁੱਖਾ ਬਰੇਟਾ, ਰਾਜੂ ਕੁਲਰੀਆ, ਅਮਨ ਬਖਸੀਵਾਲਾ, ਕਾਟੀ ਦਿਆਲਪੁਰਾ, ਸੰਸਾਰ ਸਿਰਸੀਵਾਲਾ, ਗੋਤੀ ਬੁਢਲਾਡਾ, ਲਖਵਿਦਰ ਖਾਨ, ਜਗਦੀਪ ਚੱਕ ਅਲੀਸ਼ੇਰ, ਹਰਵਿੰਦਰ ਮੱਲਸਿੰਘਵਾਲਾ, ਕਾਲਾ ਗੋਬਿੰਦਪੁਰਾ ਆਦਿ ਤੋਂ ਇਲਾਵਾ 150 ਦੇ ਕਰੀਬ ਨੌਜਵਾਨਾ ਨੇ ਵੀ ਹਾਜ਼ਰੀ ਲਗਵਾਈ।.

www.budhladacity.com

ਜਰੂਰਤਮੰਦ ਲੜਕੀਆ ਨੂੰ ਮੁਫਤ ਬਿਉਟੀ ਕੇਅਰ ਕੋਰਸ ਕਰਵਾਇਆ

ਬੁਢਲਾਡਾ -ਨੌਜਵਾਨ ਲੜਕੀਆਂ ਨੂੰ ਆਪਣੇ ਪੈਰਾਂ ਸਿਰ ਖੜਾ ਕਰਨ ਦੇ ਮਕਸਦ ਨਾਲ ਸੰਜੀਵਨੀ ਵੈਲਫੇਅਰ ਸੋਸਾਇਟੀ ਬੁਢਲਾਡਾ ਵੱਲੋ ਜਰੂਰਤਮੰਦ ਲੜਕੀਆ ਨੂੰ 6 ਮਹੀਨੇ ਦਾ ਮੁਫਤ ਬਿਊਟੀ ਕੇਅਰ ਕੋਰਸ ਕਰਵਾਇਆ ਗਿਆ। ਸੰਸਥਾ ਦੇ ਚੇਅਰਮੈਨ ਡਾ: ਆਸਾ ਨੰਦ ਨੇ ਦੱਸਿਆ ਕਿ ਕੋਰਸ ਪੂਰਾ ਹੋਣ ਤੇ ਲੜਕੀਆ ਨੂੰ ਸਰਟੀਕਿੇਟ ਵੰਡੇ ਗਏ ਹਨ। ਉਨਾਂ ਦੱਸਿਆ ਕਿ ਅਗਲਾ ਕੋਰਸ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਿਖਲਾਈ ਅਧਿਆਪਕਾ ਕਿਰਨਾਂ ਰਾਣੀ ਅਤੇ ਤਰੁਣਾ ਰਾਣੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੰਸਥਾ ਦੇ ਆਗੂ ਡਾ: ਬਲਦੇਵ ਕੱਕੜ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਨਸ਼ਿਆ ਦੇ ਮਾੜੇ ਪ੍ਭਾਵ ਸਬੰਧੀ ਵਿਦਿਆਰਥੀਆ ਨੂੰ ਜਾਗਰੂਕ ਕਰਨ ਲਈ ਸ਼ਹਿਰ ਦੇ ਸਕੂਲਾਂ ਚ ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਜਾਦੇ ਹਨ। ਇਸ ਮੌਕੇ ਦਰਸ਼ਨ ਮਨਚੰਦਾਂ, ਭਗਵਾਨ ਦਾਸ, ਬਾਲ ਮੁਕੰਦ ਸ਼ਰਮਾਂ, ਕੰਚਨ ਮਨਚੰਦਾ, ਪ੍ਵੀਨ ਸੋਢੀ, ਨੀਲਮ, ਜਸਪ੍ਰੀਤ ਕੌਰ, ਮੀਨਾਂ ਰਾਣੀ ਆਦਿ ਮੌਜੂਦ ਸਨ।.

www.budhladacity.com

ਪੁੁਸਤਕ “ਸਿੱਖ ਧਰਮ ਵਿੱਚ ਅੰਕ ੫ ਨੂੰ ਮਹਾਨਤਾ” ਰਿਲੀਜ

ਬੁਢਲਾਡਾ -ਸਥਾਨਕ ਸ਼ਹਿਰ ਦੇ ਗੁਰੂ ਨਾਨਕ ਕਾਲਜ ਨਜਦੀਕ ਸੰਗਤਾਂ ਵੱਲੋਂ ਛੋਟੇ ਸਹਿਬਜਾਦਿਆ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਇਥੋਂ ਦੇ ਸਿੱਖ ਇਤਿਹਾਸਕਾਰ  ਲੇਖਕ ਪਾਲ ਸਿੰਘ ਦੁਆਰਾ ਰਚਿਤ ਲਘੂ ਪੁਸਤਕ “ਸਿੱਖ ਧਰਮ ਵਿੱਚ ਅੰਕ 5 ਨੂੰ ਮਹਾਨਤਾ” ਜਾਰੀ ਕੀਤੀ ਗਈ। ਇਹ ਰਸਮ ਉੱਘੇ ਸਿੱਖ ਵਿਦਵਾਨ ਪ੍ਰਿਸੀਪਲ ਜਗਜੀਤ ਸਿੰਘ ਅੋਲਖ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਮੈਨੇਜਰ ਗਿਆਨੀ ਭਰਪੂਰ ਸਿੰਘ, ਬਾਬਾ ਸਵਰਨ ਸਿੰਘ ਚੱਕ ਭਾਈਕੇ, ਡਾ: ਕਰਨੈਲ ਵੈਰਾਗੀ, ਜਥੇਦਾਰ ਗਿਆਨ ਸਿੰਘ, ਗਿਆਨੀ ਗੁਰਤੇਜ ਸਿੰਘ ਨੇ ਲੋਕ ਅਰਪਨ ਕੀਤੀ। ਸੰਬੋਧਨ ਕਰਦਿਆ ਪ੍ਰਿਸੀਪਲ ਅੋਲਖ ਨੇ ਕਿਹਾ ਕਿ ਇਸ ਤੋਂ ਪਹਿਲਾ ਪਾਲ ਸਿੰਘ ਨੇ ਆਪਣੀ ਪਲੇਠੀ ਕ੍ਰਿਤ “ਇਤਿਹਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਚ ਕਰਕੇ ਇੱਕ ਪੂਰੇ ਲੇਖਕ ਹੋਣ ਬਾਰੇ ਦਰਸਾ ਦਿੱਤਾ ਸੀ ਪਰ ਉਸਨੇ ਗੁਰਬਾਣੀ, ਸਿੱਖ ਇਤਿਹਾਸ ਅਤੇ ਕਾਦਰ ਦੀ ਕੁਦਰਤ ਦੇ ਸੰਦਰਭ ਚ ਲਿਖੀ ਇਸ ਵਿੱਲਖਣ ਪੁਸਤਕ ਰਾਹੀ ਜੋ ਪੰਜ ਅੰਕ ਤੇ ਖੋਜ ਕੀਤੀ ਹੈ ਉਹ ਕਾਬਲੇ ਤਾਰੀਫ ਹੈ। ਡਾ: ਵੈਰਾਗੀ ਨੇ ਕਿਹਾ ਕਿ ਲੇਖਕ ਦਾ ਇਹ ਖੋਜ ਕਾਰਜ ਕਿਸੇ ਸੰਸਥਾ ਦੇ ਕੰਮ ਤੋਂ ਘੱਟ ਨਹੀਂ ਜੋ ਖੋਜਾਰਥੀਆਂ ਲਈ ਬਹੁਤ ਹੀ ਸਹਾਇਕ ਹੋਵੇਗਾ। ਗਿਆਨੀ ਭਰਪੂਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਂਰਾ ਪ੍ਬੰਧਕ ਕਮੇਟੀ ਅਜਿਹੇ ਵਿਦਵਾਨ ਲੇਖਕਾਂ ਨੂੰ ਉਨਾਂ ਦੇ ਅਜਿਹੇ ਕਾਰਜਾਂ ਲਈ ਹੱਲਾਸ਼ੇਰੀ ਦਿੰਦਿਆ ਆਰਥਿਕ ਤੌਰ ਤੇ ਵੀ ਬਣਦਾ ਮਾਣ-ਸਨਮਾਨ ਦੇਵੇ। ਇਸ ਮੌਕੇ ਬੁੱਧ ਰਾਮ ਪ੍ਰਿਸੀਪਲ, ਬਾਰ ਅੇਸੋਸੀਏਸ਼ਨ ਦੇ ਪ੍ਧਾਨ ਬਲਕਰਨ ਸਿੰਘ ਧਾਲੀਵਾਲ, ਅਕਾਲੀ ਦਲ ਸਰਕਲ ਜਥੇਦਾਰ ਅਮਰਜੀਤ ਸਿੰਘ ਕੁਲਾਣਾਂ, ਹਰਮੇਲ ਸਿੰਘ ਕਲੀਪੁਰ, ਦਰਸਨ ਸਿੰਘ ਰੱਲੀ, ਜਸਵੀਰ ਸਿੰਘ ਜੱਸੀ ਹਲਕਾ ਪ੍ਧਾਨ ਯੂਥ ਅਕਾਲੀ ਦਲ, ਦਿਲਰਾਜ ਰਾਜੂ, ਅਜੈਬ ਸਿੰਘ ਕੈਲੇ, ਪਰਮਜੀਤ ਸਿੰਘ ਅਨੇਜਾ, ਬਲਵੀਰ ਸਿੰਘ ਬੱਛੋਆਣਾ, ਬਾਬਾ ਦਸਵੀਂ ਸਿੰਘ ਅਤੇ ਸੀਹਾ ਪੱਤੀ ਲੰਗਰ ਕਮੇਟੀ ਦੇ ਅਨੇਕਾਂ ਆਗੂ ਮੌਜੂਦ ਸਨ। .

www.budhladacity.com

350 ਸਾਲ ਪ੍ਕਾਸ਼ ਦਿਹਾੜੇ ਨੂੰ ਸਮਰਪਿਤ ਬੁਢਲਾਡਾ ਤੋਂ ਪਟਨਾ ਸਾਹਿਬ ਲਈ ਬੱਸ ਰਵਾਨਾ

ਬੁਢਲਾਡਾ -ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਪੰਜਾਬ ਸੂਬੇ ਦੇ ਲੱਖਾ ਲੋਕਾਂ ਨੂੰ ਗੁਰੂ ਧਾਮਾ ਦੇ ਦਰਸਨ ਕਰਵਾਕੇ ਸਰਕਾਰ ਨੇ ਇੱਕ ਸਲਾਘਾਯੋਗ ਕਾਰਜ ਕੀਤਾ ਹੈ। ਇਸੇ ਲੜੀ ਤਹਿਤ ਅੱਜ ਦਸਮੇਸ ਪਿਤਾ ਸਾਹਿਬ-ਏ-ਕਮਾਲ, ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਕਾਸ਼ ਦਿਹਾੜੇ ਨੂੰ ਮਨਾਉਣ ਲਈ ਸਥਾਨਕ ਬੱਸ ਸਟੈਡ ਤੋਂ ਗੁਰਦੁਆਰਾ ਤਖਤ ਸ਼੍ਰੀ ਪਟਨਾ ਸਾਹਿਬ ਲਈ ਸਰਧਾਲੂਆਂ ਦੀ ਪੀ.ਆਰ.ਟੀ.ਸੀ. ਬੱਸ ਨੂੰ ਸਰਕਲ ਪ੍ਧਾਨ ਅਮਰਜੀਤ ਸਿੰਘ ਕੁਲਾਣਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਹਨਾਂ ਦੱਸਿਆ ਕਿ ਇਸ ਬੱਸ ਵਿੱਚ ਇਲਾਕੇ ਵਿਚੋਂ 50 ਯਾਤਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਸਵਾਰ ਹੋਏ ਹਨ, ਜਿਹਨਾਂ ਦੀਆਂ ਰਾਹ ਵਿੱਚ ਪੈਣ ਵਾਲੀਆਂ ਜ਼ਰੂਰਤਾ ਲਈ ਪੰਜਾਬ ਸਰਕਾਰ ਵੱਲੋਂ ਲੋੜੀਦੇ ਸਾਰੇ ਇੰਤਜਾਮ ਕੀਤੇ ਗਏ ਹਨ। ਇਸ ਮੌਕੇ ਹਰਮੇਲ ਸਿੰਘ ਕਲੀਪੁਰ, ਇਸਤਰੀ ਵਿੰਗ ਅਕਾਲੀ ਦਲ ਦੀ ਜਿਲਾ ਪ੍ਧਾਨ ਬੀਬੀ ਬਲਵੀਰ ਕੌਰ ਤੇ ਸ਼ਹਿਰੀ ਪ੍ਧਾਨ ਪਰਮਜੀਤ ਕੌਰ ਨੇ ਇੱਕਲੇ-ਇੱਕਲੇ ਯਾਤਰੀ ਨੂੰ ਬੱਸ ਵਿੱਚ ਮਿਲਕੇ ਸਫਲ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪੱਤਰਕਾਰਾਂ ਨਾਲ ਗਲੱਬਾਤ ਕਰਦਿਆ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਵੱਲੋਂ ਮੁਫ਼ਤ ਤੀਰਥ ਯਾਤਰਾ ਸ਼ੁਰੂ ਕਰਕੇ ਆਮ ਲੋਕਾਂ ਨੂੰ ਤੀਰਥ ਸਥਾਨਾਂ ਤੇ ਜਾਣ ਲਈ ਸੁਨਿਹਰੀ ਮੌਕਾ ਦਿੱਤਾ ਹੈ, ਜਿਸ ਦੀ ਜਿੰਨ੍ਹੀ ਵੀ ਸਲਾਘਾ ਕੀਤੀ ਜਾਵੇ, ਉਨ੍ਹੀ ਹੀ ਥੋੜੀ ਹੈ। ਇਸ ਮੌਕੇ ਮਿੰਟੂ ਸਿੰਘ ਫਫੜੇ ਭਾਈਕੇ, ਨੰਬਰਦਾਰ ਪਾਲਾ ਸਿੰਘ ਸੈਕਟਰੀ, ਸ਼ਹਿਰੀ ਪ੍ਧਾਨ ਰਾਜਿਦਰ ਬਿੱਟੂ, ਐਡਵੋਕੇਟ ਗੁਰਚਰਨ ਸਿੰਘ ਅਨੇਜਾ, ਸ਼ੁਭਾਸ ਵਰਮਾ, ਕੌਸਲਰ ਰਘਵੀਰ ਸਿੰਘ ਚਹਿਲ ਆਦਿ ਮੌਜੂਦ ਸਨ।.

www.budhladacity.com

ਸੰਗਤ ਦਰਸ਼ਨ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੁਢਲਾਡਾ ਨੂੰ ਸੌਗਾਤ (31ਦਸੰਬਰ)

ਬੁਢਲਾਡਾ –ਮੁੱਖ ਮੰਤਰੀ ਸਰਦਾਰ ਪ੍ਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਲਗਾਤਾਰ ਸੰਗਤ ਦਰਸ਼ਨ ਦੀ ਲੜੀ ਅਰੰਭੀ ਹੋਈ ਹੈ, ਜਿਸ ਤੇ ਚਲਦਿਆ ਅੱਜ ਪਿੰਡ ਬੋੜਾਵਾਲ, ਅੱਕਾਂਵਾਲੀ, ਰਿਉਂਦ ਕਲਾਂ, ਕੁੱਲਰੀਆਂ ਤੋਂ ਇਲਾਵਾ ਬੁਢਲਾਡਾ ਦੇ ਰਾਮਲੀਲਾ ਗਰਾਊਡ ‘ਚ ਸੰਗਤ ਦਰਸ਼ਨ ਪ੍ਰੋਗਰਾਮ ਕਰਕੇ ਲੋਕਾਂ ਦੀਆਂ ਤਕਲੀਫਾਂ ਸੁਣੀਆਂ ਅਤੇ ਵਿਕਾਸ ਕਾਰਜਾਂ ਲਈ ਗਰਾਂਟਾ ਦੇ ਗੱਫੇ ਵੰਡੇ। ਉਹਨਾਂ ਨੇ ਕਿਹਾ ਕਿ ਗੰਠਜੋੜ ਸਰਕਾਰ ਹੀ ਹੈ ਜੋ ਆਮ ਲੋਕਾਂ ‘ਚ ਜਾ ਕੇ ਉਹਨਾਂ ਦੇ ਦੁੱਖ-ਦਰਦ ਤੇ ਮੁਸਕਿਲਾਂ ਸੁਣ ਉਹਨਾਂ ਦਾ ਹੱਲ ਕਰਦੀ ਹੈ। ਸੰਗਤ ਦਰਸ਼ਨ ਪ੍ਰੋਗਰਾਮ ਦੀ ਅਹਿਮੀਅਤ ਨੂੰ ਦੱਸਦਿਆ ਸ: ਬਾਦਲ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਲੋਕਾਂ ਦੀਆਂ ਦੁੱਖ-ਤਕਲੀਫਾਂ ਨੂੰ ਨੇੜਿਓ ਜਾਣਨ ਤੇ ਸੁਲਝਾਉਣ ਦਾ ਮੌਕਾ ਮਿਲਦਾ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਵਿੱਚੋਂ ਉੱਠਿਆ ਨੇਤਾ ਹੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕਦਾ ਹੈ। ਸ: ਬਾਦਲ ਨੇ ਕਿਹਾ, “ਰਾਜੇ ਮਹਿਲ ਵਿੱਚ ਰਹਿੰਦੇ ਹਨ ਅਤੇ ਮੈਂ ਲੋਕਾਂ ਵਿੱਚ ਰਹਿੰਦਾ ਹਾਂ”। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨ ਵਾਲੀ ਪਾਰਟੀ ਹੈ ਜੋ ਸਦਾ ਹੀ ਪੰਜਾਬੀਆਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਜਦੋ-ਜਹਿਦ ਕਰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਫੋਕੇ ਨਾਅਰਿਆਂ ਨਾਲ ਸਰਕਾਰਾਂ ਨਹੀਂ ਚਲਦੀਆਂ ਸਗੋਂ ਸੂਬੇ ਦੇ ਵਿਕਾਸ ਲਈ ਏਜੰਡੇ ਤੈਅ ਕਰਨੇ ਪੈਂਦੇ ਹਨ ਅਤੇ ਲੋਕਾਂ ਵਿੱਚ ਜਾ ਕੇ ਉਹਨਾਂ ਦੀ ਦੁੱਖ-ਤਕਲੀਫਾਂ ਦੂਰ ਕਰਨ ਲਈ ਉਪਰਾਲੇ ਕਰਨੇ ਪੈਂਦੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦਾ ਏਜੰਡਾ ਹਮੇਸ਼ਾ ਹੀ ਸੂਬੇ ਦਾ ਵਿਕਾਸ, ਭਾਈਚਾਰਕ ਸਾਂਝ ਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਗੱਠਜੋੜ ਇਸ ‘ਤੇ ਪਹਿਰਾ ਦੇਵੇਗਾ। ਇਸ ਉਪਰੰਤ ਇੱਥੇ ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਨੂੰ ਕਿਹੜੇ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਉਹਨਾਂ ਨੂੰ ਜਿਹੜੇ ਵੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਕਹੇਗੀ, ਉਹ ਖਿੜੇ ਮੱਥੇ ਪ੍ਵਾਨ ਕਰਕੇ ਉਥੋਂ ਹੀ ਚੋਣ ਲੜਨਗੇ। ਸ: ਬਾਦਲ ਨੇ ਕਿਹਾ ਸਿਆਸਤ ਵਿੱਚ ਪਾਰਟੀ ਸਭ ਤੋਂ ਸੁਪਰੀਮ ਹੁੰਦੀ ਹੈ ਅਤੇ ਉਹ ਆਪਣੇ ਪੂਰੇ ਜੀਵਨ ਵਿੱਚ ਪਾਰਟੀ ਦੇ ਹਰ ਹੁਕਮ ‘ਤੇ ਫੁੱਲ ਚੜਾਉਂਦੇ ਆਏ ਹਨ। ਦਰਿਆਈ ਪਾਣੀਆਂ ਦੀ ਰਾਖੀ ਲਈ ਲੜਾਈ ਲੜਨ ਵਾਸਤੇ ਪੰਜਾਬੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਸ: ਬਾਦਲ ਨੇ ਆਪਣੀ ਦਰਿੜਤਾ ਦਾ ਪ੍ਗਟਾਵਾ ਕਰਦਿਆ ਸਪੱਸ਼ਟ ਕੀਤਾ ਕਿ ਪਾਣੀ ਦੀ ਇੱਕ ਬੂੰਦ ਪੰਜਾਬ ਤੋਂ ਕਿਸੇ ਵੀ ਕੀਮਤ ‘ਤੇ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ, ਚਾਹੇ ਇਸ ਲਈ ਕਿੱਡੀ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਪੰਜਾਬ ਤੋਂ ਬਾਹਰ ਪਾਣੀ ਨਾ ਜਾਣ ਦਾ ਤਰਕ ਦਿੰਦਿਆ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਅੰਨ ਸੁਰੱਖਿਆ ਲਈ ਪੰਜਾਬ ਨੇ ਪਹਿਲਾਂ ਹੀ ਪਾਣੀ ਤੇ ਜਮੀਨ ਵਰਗੇ ਅਣਮੁੱਲੇ ਵਸੀਲਿਆਂ ਦੀ ਵੀ ਕੁਰਬਾਨੀ ਦਿੱਤੀ ਪਰ ਹੁਣ ਬਾਕੀ ਬਚਦਾ ਪਾਣੀ ਵੀ ਜੇਕਰ ਸੂਬੇ ਤੋਂ ਚਲਾ ਗਿਆ, ਤਾਂ ਸਾਡਾ ਸੂਬਾ ਤਬਾਹ ਹੋ ਜਾਵੇਗਾ। ਮੌਜੂਦਾ ਸ੍ਰੌਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ ਸਾਲਾਨਾ 60000 ਹਜ਼ਾਰ ਕਰੋੜ ਰੁਪਏ ਸਰਕਾਰ ਵੱਲੋਂ ਸਬਸਿਡੀ ਦੇ ਰੂਪ ਵਿੱਚ ਅਦਾ ਕੀਤੇ ਜਾਂਦੇ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਹੀ ਦੇਸ਼ ਦਾ ਇਕੋ ਇੱਕ ਅਜਿਹਾ ਸੂਬਾ ਹੈ ਜਿਥੇ ਕਿ ਗਰੀਬ ਪਰਿਵਾਰਾਂ ਨੂੰ ਆਟਾ ਤੇ ਦਾਲ ਮੁਹੱਈਆ ਕਰਵਾਉਣ ਲਈ ਆਟਾ ਦਾਲ ਸਕੀਮ ਲਾਗੂ ਕੀਤੀ ਹੈ ਅਤੇ ਕੈਂਸਰ ਤੇ ਹੈਪੇਟਾਈਟਸ-ਸੀ ਵਰਗੀਆਂ ਭਿਆਨਕ ਬਿਮਾਰੀਆਂ ਦਾ ਇਲਾਜ ਵੀ ਮੁਫਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਲਈ 50 ਹਜ਼ਾਰ ਰੁਪਏ ਤੱਕ ਮੁਫਤ ਇਲਾਜ ਲਈ ਸਿਹਤ ਬੀਮਾ ਯੋਜਨਾ ਵੀ ਲਾਗੂ ਕੀਤੀ ਗਈ ਹੈ ਅਤੇ ਜੇਕਰ ਕਿਸੇ ਹਾਦਸੇ ਵਿੱਚ ਪਰਿਵਾਰ ਦੇ ਮੁੱਖੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਪਰਿਵਾਰ ਨੂੰ 5 ਲੱਖ ਰੁਪਏ ਦੀ ਬੀਮਾ ਰਾਸ਼ੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ 50 ਹਜ਼ਾਰ ਰੁਪਏ ਦਾ ਵਿਆਜ ਮੁਕਤ ਕਰਜ਼ਾ ਵੀ ਮੁਹੱਈਆ ਕਰਵਾਉਣ ਦੀ ਸਕੀਮ ਲਿਆਂਦੀ ਗਈ ਹੈ।.

www.budhladacity.com

ਗੁਰੂ ਨਾਨਕ ਕਾਲਜ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ

ਬੁਢਲਾਡਾ (22 ਦਸੰਬਰ)-ਸਰਬੰਸ ਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦਿਆ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਅਤੇ ਅਕੀਦਤ ਅਰਪਣ ਕਰਨ ਲਈ ਸਥਾਨਕ ਗੁਰੂ ਨਾਨਕ ਕਾਲਜ ਵਿੱਚ ਸ਼੍ਰੀ ਜਪੁਜੀ ਸਾਹਿਬ ਅਤੇ ਸ਼੍ਰੀ ਚੌਪਈ ਸਾਹਿਬ ਦੀ ਬਾਣੀ ਦੇ ਜਾਪ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਸਮਾਗਮ ‘ਚ ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੀਆਂ ਪ੍ਤੀਨਿਧ ਵਿਦਿਅਕ ਸੰਸਥਾਵਾਂ ਦੇ ਅਧਿਆਪਕਾਂ ਅਤੇ ਲਗਭਗ ਤਿੰਨ ਹਜ਼ਾਰ ਵਿਦਿਆਰਥੀ ਸਾਮਿਲ ਹੋਏ। ਜਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਵੱਲੋਂ ਆਪਣੇ ਪ੍ਬੰਧ ਅਧੀਨ ਚੱਲ ਰਹੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਗੁਰਬਾਣੀ ਦੇ ਜਾਪ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ। ਗੁਰਬਾਣੀ ਜਾਪ ਤੋਂ ਪਹਿਲਾ ਡਾ: ਰਾਜਨਦੀਪ ਕੌਰ ਨੇ ਚਾਰੇ ਸਾਹਿਬਜਾਦਿਆ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨਾਲ ਸਬੰਧਤ ਇਤਿਹਾਸ ਉੱਤੇ ਚਾਨਣਾ ਪਾਇਆ। ਕਾਲਜ ਪ੍ਰਿੰਸ਼ੀਪਲ ਡਾ: ਕੁਲਦੀਪ ਸਿੰਘ ਬੱਲ ਨੇ ਪ੍ਰੈਸ ਨੂੰ ਦੱਸਿਆ ਕਿ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਪ੍ਧਾਨ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ  ਵੱਲੋਂ ਕੀਤੇ ਇਸ ਪਲੇਠੇ ਤੇ ਸ਼ਲਾਘਾਯੋਗ ਯਤਨਾਂ ਦੀ ਜਿੰਨੀ ਪ੍ਸੰਸਾ ਕੀਤੀ ਜਾਵੇ ਉਹਨੀ ਹੀ ਥੋੜੀ ਹੈ ਕਿਉਂਕਿ ਇਹਨਾਂ ਯਤਨਾਂ ਸਦਕਾ ਅੱਜ ਦੀ ਨੌਜਵਾਨ ਪੀੜੀ ਪਤਿਤਪੂਣੇ ਨੂੰ ਛੱਡਕੇ ਗੁਰਬਾਣੀ ਦੇ ਲੜ ਲੱਗ ਸਕਦੀ ਹੈ। ਅੰਤ ਵਿੱਚ ਡਾ: ਸਤਗੁਰ ਸਿੰਘ, ਮੁੱਖੀ ਪੰਜਾਬੀ ਵਿਭਾਗ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਵੱਖ-ਵੱਖ ਸਕੂਲਾਂ ਦੇ ਪ੍ਰਿੰਸ਼ੀਪਲ ਸਾਹਿਬਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।.

www.budhladacity.com

ਗੁਰੂ ਨਾਨਕ ਕਾਲਜ ਦਾ ਡਿਗਰੀ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ (21 ਦਸੰਬਰ)

ਬੁਢਲਾਡਾ -ਸਥਾਨਕ ਗੁਰੂ ਨਾਨਕ ਕਾਲਜ ਦੇ ਬਾਬਾ ਬੰਦਾ ਸਿੰਘ ਬਹਾਦਰ ਆਡੀਟੋਰੀਅਮ ਵਿਖੇ ਹੋਈ ਕਨਵੋਕੇਸ਼ਨ ਦੌਰਾਨ ਸਾਲ 2014-15 ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ 782 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਗੁਰੂ ਨਾਨਕ ਕਾਲਜ ਦੇ ਪ੍ਰਿੰਸ਼ੀਪਲ ਡਾ: ਕੁਲਦੀਪ ਸਿੰਘ ਬੱਲ ਨੇ ਕਾਲਜ ਦੀ ਸਲਾਨਾ ਰਿਪੋਰਟ ਪੇਸ ਕਰਦਿਆ ਕਿਹਾ ਕਿ ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੇ ਜਿਥੇ ਅਕਾਦਮਿਕ ਖੇਤਰ ‘ਚ ਮੱਲਾ ਮਾਰੀਆਂ ਹਨ, ਉਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਡ ਅਤੇ ਸਭਿਆਚਾਰ ਗਤੀਵਿਧੀਆ ‘ਚ ਵੀ ਮਨਮਤੀਆ ਪ੍ਰਾਪਤੀਆ ਕੀਤੀਆ ਹਨ। ਇਸ ਮੌਕੇ ਸੰਬੋਧਨ ਕਰਦਿਆ ਯਾਦਗਾਰੀ ਸਮਾਗਮ ਦੇ ਮੁੱਖ ਮਹਿਮਾਨ ਡਾ: ਤਜਿੰਦਰ ਕੌਰ ਨੇ ਕਿਹਾ ਕਿ ਵਿਦਿਆ ਜਿੰਦਗੀ ਦੀ ਅਜਿਹੀ ਵਡਮੁੱਲੀ ਕਮਾਈ ਹੈ ਜਿਸ ਨੂੰ ਤੁਹਾਡੇ ਤੋਂ ਕੋਈ ਨਹੀਂ ਖੋਹ ਸਕਦਾ। ਇਸ ਮੌਕੇ ਹਰਬੰਤ ਸਿੰਘ ਦਾਤੇਵਾਸ ਨੇ ਕਿਹਾ ਕਿ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਕਾਲਜ ਨੂੰ ਆਪਣੇ ਅਧਿਕਾਰ ‘ਚ ਲੈਣ ਤੋਂ ਬਾਅਦ ਕਾਲਜ ਦੀ ਨੁਹਾਰ ਹੀ ਬਦਲ ਗਈ ਹੈ ਅਤੇ ਹੁਣ ਇਹ ਪੰਜਾਬ ਦੀ ਨਾਮਵਰ ਵਿਦਿਅਕ ਸੰਥਾਵਾਂ ‘ਚ ਗਿਣਿਆ ਜਾਂਦਾ ਹੈ। ਇਸ ਮੌਕੇ ਡਾ: ਬਲਜੀਤ ਸਿੰਘ ਕੰਟਰੋਲਰ (ਪ੍ਰੀਖਿਆਵਾਂ) ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਗਜੀਤ ਸਿੰਘ ਜੱਗੀ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।.

www.budhladacity.com

ਹੱਥ ਲਿਖਤ ਰਸਾਲੇ ‘ਉੱਡਦੇ ਪਰਿੰਦੇ’ ਭਾਗ ਤੀਜਾ ਦੀ ਘੁੰਡ ਚੁਕਾਈ (20ਦਸੰਬਰ)

ਬੁਢਲਾਡਾ -ਇਥੋਂ ਨੇੜਲੇ ਪਿੰਡ ਫੁਲੂਵਾਲਾ ਡੋਗਰਾ ਦੇ ਪ੍ਰਾਇਮਰੀ ਸਕੂਲ ਦੇ ਬੱਚਿਆ ਵੱਲੋਂ ਹੱਥ ਲਿਖਤ ਮੈਗਜੀਨ ‘ਉੱਡਦੇ ਪਰਿੰਦੇ’ ਜਿਲਾਂ ਕੋਆਰਡੀਨੇਟਰ ਜਗਮੋਹਨ ਸਿੰਘ ਧਾਲੀਵਾਲ ਨੇ ਇਸ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ ਬੋਲਦਿਆ ਜਗਮੋਹਨ ਸਿੰਘ ਨੇ ਸਕੂਲ ਹੈੱਡ ਟੀਚਰ ਜੋਗਿੰਦਰ ਸਿੰਘ ਦੀ ਇਸ ਕਦਮ ਲਈ ਭਰਪੂਰ ਪ੍ਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਕਦਮ ਕਰਨੇ ਪ੍ਰਾਇਮਰੀ ਸਿੱਖਿਆ ਲਈ ਸੁੰਭ ਸੰਕੇਤ ਹਨ। ਇਸ ਮੌਕੇ ਸਰਪੰਚ ਮੱਸਾ ਸਿੰਘ, ਮਹਿੰਦਰ ਸਿੰਘ, ਪੰਚ ਅਮਰੀਕ ਸਿੰਘ, ਸੂਬੇਦਾਰ ਅਮਰੀਕ ਸਿੰਘ, ਜਸਵਿੰਦਰ ਸਿੰਘ, ਡਾ: ਸੁਰਿੰਦਰ ਸਿੰਘ ਛਿੰਦਾ, ਹਰਮੀਤ ਸਿੰਘ ਚਹਿਲ, ਪ੍ਦੀਪ ਸਿੰਘ ਟੀਚਰ, ਮਨਪ੍ਰੀਤ ਕੌਰ, ਮਧੂ ਸਿੰਗਲਾ, ਖੁਸ਼ਪ੍ਰੀਤ ਕੌਰ, ਆਦਿ ਹਾਜ਼ਰ ਸਨ। ਇਸ ਮੌਕੇ ਬੱਚਿਆ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ। ਅੰਤ ਵਿੱਚ ਹੈੱਡ ਟੀਚਰ ਜੋਗਿੰਦਰ ਸਿੰਘ ਲਾਲੀ ਨੇ ਸਾਰੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।.

www.budhladacity.com

ਪ੍ਧਾਨ ਮੰਤਰੀ ਉਜਵਲਾ ਸਕੀਮ ਤਹਿਤ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਵੰਡੇ

ਬੁਢਲਾਡਾ -ਪ੍ਧਾਨ ਮੰਤਰੀ ਉਜਵਲਾ ਸਕੀਮ ਤਹਿਤ ਅੱਜ ਨੇੜਲੇ ਪਿੰਡ ਅਹਿਮਦਪੁਰ ਦੀ ਕਾਲੀਆ ਗੈਸ ਏਜੰਸੀ ਵਿਖੇ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਵੰਡੇ ਗਏ ਤਾਂ ਜੋ ਕੋਈ ਵੀ ਲਾਭਪਾਤਰੀ ਬਿਨਾਂ ਗੈਸ ਕੁਨੈਕਸ਼ਨ ਤੋਂ ਨਾ ਰਹੇ। ਮੁਫਤ ਗੈਸ ਕੁਨੈਕਸ਼ਨ ਵੰਡਣ ਮੌਕੇ ਜਿਲ੍ਹਾ ਪ੍ਧਾਨ ਗੁਰਮੇਲ ਸਿੰਘ ਫਫੜੇ ਨੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਨਾਲ ਹਰ ਗਰੀਬ ਘਰ ਵਿੱਚ ਗੈਸ ਮੁਫਤ ਗੈਸ ਕੁਨੈਕਸ਼ਨ ਦੇ ਨਾਲ ਪੰਜਾਬ ਸਰਕਾਰ ਮੁਫਤ ਚੁੱਲ੍ਹੇ ਵੀ ਵੰਡ ਰਹੀ ਹੈ[ ਜਿਸ ਨਾਲ ਹੁਣ ਗਰੀਬ ਪਰਿਵਾਰਾਂ ਨੂੰ ਆਪਣੇ ਰਸੋਈ ਦੇ ਕੰਮਾ ਵਿੱਚ ਆਸਾਨੀ ਹੋਵੇਗੀ। ਇਸ ਮੌਕੇ ਕਾਲੀਆ ਗੈਸ ਅਜੈਸੀ ਦੇ ਮਾਲਕ ਸੋਮਰਾਜ ਕਾਲੀਆ ਨੇ ਦੱਸਿਆ ਕਿ ਹੁਣ ਤੱਕ ਗਰੀਬ ਪਰਿਵਾਰਾਂ ਨੁੰ 200 ਦੇ ਲੱਗਭਗ ਗੈਸ ਕੁਨੈਕਸਨ, ਸਿਲੰਡਰ, ਰੈਗੂਲੇਟਰ ਤੇ ਚੁੱਲੇ ਵੰਡੇ ਜਾ ਚੁੱਕੇ ਹਨ। ਇਸ ਮੌਕੇ ਬੁਢਲਾਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਡਾ: ਨਿਸ਼ਾਨ ਸਿੰਘ ਨੇ ਕਿਹਾ ਕਿ ਯੋਜਨਾ ਦੇ ਸ਼ੁਰੂ ਹੋਣ ਨਾਲ ਲਾਭਪਾਤਰੀਆਂ ਦੀਆਂ ਰਸੋਈਆਂ ਦੀ ਨੁਹਾਰ ਬਦਲ ਜਾਵੇਗੀ ਕਿਉਂਕਿ ਰਸੋਈਆਂ ਵਿਚੋਂ ਧੂੰਆਂ ਖਤਮ ਕਰਕੇ ਸਵੱਛਤਾ ਦਾ ਫੈਲਾਅ ਹੀ ਇਸ ਯੋਜਨਾ ਦਾ ਮੁੱਖ ਮੰਤਵ ਹੈ। ਇਸ ਮੌਕੇ ਸਰਪੰਚ ਅਮਰਜੀਤ ਕੁਲਾਣਾ, ਚੇਅਰਮੈਨ ਸਮਸ਼ੇਰ ਸਿੰਘ ਗੁੱੜਦੀ, ਦਰਸ਼ਨ ਸਿੰਘ ਰੱਲੀ, ਤੇਜ ਰਾਮ, ਸਰਪੰਚ ਵਜ਼ੀਰ ਸਿੰਘ, ਪੰਚ ਦਰੋਗਾ ਸਿੰਘ, ਜਿਉਣਾ ਸਿੰਘ, ਨਾਇਬ ਸਿੰਘ, ਦਰਸ਼ਨ ਮੰਡੇਰ, ਗੁਰਮੇਲ ਸਿੰਘ ਖਾਲਸਾ, ਹਰਦੇਵ ਸਿੰਘ ਆਦਿ ਹਾਜ਼ਰ ਸਨ।.

www.budhladacity.com

ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨਾ ਲਈ ਰੇਲ ਗੱਡੀ ਰਾਹੀ ਗਈ ਯਾਤਰਾ ਦੀ ਸੰਗਤਾਂ ਵੱਲੋਂ ਸਲਾਘਾ

ਬੁਢਲਾਡਾ -ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਪੰਜਾਬ ਸੂਬੇ ਦੇ ਲੱਖਾ ਲੋਕਾਂ ਨੂੰ ਗੁਰੂ ਧਾਮਾ ਦੇ ਦਰਸਨ ਕਰਵਾਕੇ ਸਰਕਾਰ ਨੇ ਇੱਕ ਸਲਾਘਾਯੋਗ ਕਾਰਜ ਕੀਤਾ ਹੈ। ਇਸੇ ਲੜੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਸ: ਪ੍ਕਾਸ ਸਿੰਘ ਬਾਦਲ ਵੱਲੋਂ ਯਾਤਰੂਆਂ ਨੂੰ ਮੁੱਫਤ ਰੇਲ ਗੱਡੀ ਰਾਹੀ ਕਲਗੀਧਰ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਸਾਨੀ ਜੀਵਨ ਦੀਆਂ ਅੰਤਿਮ ਘੜੀਆਂ ਨਾਲ ਸਬੰਧਿਤ ਪਵਿੱਤਰ ਅਸਥਾਨ ਤਖਤ ਸੱਚਖੰਡ ਸ਼੍ਰੀ ਹਜੂਰ ਅਬਿਚਲਨਗਰ ਸਾਹਿਬ ਨਾਂਦੇੜ, ਗੁਰਦੁਆਰਾ ਗੋਬਿੰਦ ਬਾਗ ਸਾਹਿਬ, ਗੋਦਾਵਰੀ ਨਦੀ, ਗੁਰਦੁਆਰਾ ਬੰਦਾ ਘਾਟ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ, ਗੁਰਦੁਆਰਾ ਸੰਗਤ ਸਾਹਿਬ, ਗੁਰਦੁਆਰਾ ਲੰਗਰ ਸਾਹਿਬ, ਗੁਰਦੁਆਰਾ ਟੇਕੜੀ ਸਾਹਿਬ ਅਤੇ ਹੋਰਨਾ ਅਨੇਕਾ ਇਤਿਹਾਸਕ ਗੁਰਦੁਆਰਿਆ ਦੀ ਯਾਤਰਾ ਕਰਵਾਕੇ ਇੱਕ ਸਿੱਖ ਹੋਣ ਦਾ ਸਬੂਤ ਦਿੱਤਾ ਹੈ। ਤਖਤ ਸ਼੍ਰੀ ਹਜੂਰ ਸਾਹਿਬ ਨੰਦੇੜ ਦੇ ਦਰਸ਼ਨ ਕਰਕੇ ਪਰਤੇ ਸਰਧਾਲੂਆ ਬੀਬੀ ਬਲਵੀਰ ਕੌਰ, ਦਵਿੰਦਰ ਸਿੰਘ ਕੋਹਲੀ, ਕਰਮਜੀਤ ਸਿੰਘ ਮਾਘੀ, ਗੁਰਨਾਮ ਸਿੰਘ, ਓਂਕਾਰ ਸਿੰਘ ਸਿੱਧੂ, ਭਗਵੰਤ ਸਿੰਘ, ਹਰਮਨਜੋਤ ਸਿੰਘ ਕੋਹਲੀ, ਪ੍ਭਸਹਿਜਪ੍ਰੀਤ ਕੋਹਲੀ, ਲੱਖਵਿੰਦਰ ਸਿੰਘ ਲੱਖਾ, ਪ੍ਰੀਤਮ ਸਿੰਘ, ਪ੍ਰੀਤਇੰਦਰ ਸਿੰਘ ਕੋਹਲੀ, ਲਾਭ ਸਿੰਘ, ਕਰਮਜੀਤ ਕੌਰ, ਸੰਦੀਪ ਸਿੱਧੂ, ਰਜਨੀ, ਪਰਮਜੀਤ ਕੌਰ, ਗੁਰਨਾਮ ਕੌਰ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯਾਤਰੂਆ ਲਈ ਫਸਟ ਕਲਾਸ ਦਾ ਭੋਜਨ, ਆਰ.ਓ. ਪਾਣੀ, ਰਹਿਣ ਲਈ ਕਮਰਿਆ ਦਾ ਪ੍ਬੰਧ ਅਤੇ ਮੈਡੀਕਲ ਦੀ ਸਹੂਲਤ ਵੀ ਦਿੱਤੀ ਗਈ, ਜਿਸ ਲਈ ਉਹਨਾਂ ਕੀਤੇ ਗਏ ਇਸ ਸਲਾਘਾ ਯੋਗ ਉਪਰਾਲੇ ਲਈ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਪੰਜ ਵਾਰ ਬਣੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਕਾਸ਼ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਮੁਫ਼ਤ ਤੀਰਥ ਯਾਤਰਾ ਸ਼ੁਰੂ ਕਰਕੇ ਆਮ ਲੋਕਾਂ ਨੂੰ ਤੀਰਥ ਸਥਾਨਾਂ ਤੇ ਜਾਣ ਲਈ ਸੁਨਿਹਰੀ ਮੌਕਾ ਦਿੱਤਾ ਹੈ, ਜਿਸ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ, ਉਨੀ ਹੀ ਥੋੜੀ ਹੈ।.

www.budhladacity.com

ਸ਼ਹੀਦ ਕੈਪਟਨ ਕੇ.ਕੇ ਗੌੜ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ - 4 ਦਸੰਬਰ

ਬੁਢਲਾਡਾ -ਸ਼ਹੀਦ ਕੈਪਟਨ ਕੇ.ਕੇ. ਗੌੜ ਦੇ ਅੱਜ 45ਵੇਂ ਸ਼ਹੀਦੀ ਦਿਵਸ ਮੌਕੇ ਯੁਵਕ ਭਲਾਈ ਕਲੱਬ ਵੱਲੋਂ ਇਥੇ ਬੱਸ ਸਟੈਡ ਕੋਲ ਬਣੇ ਇਸ ਸ਼ਹੀਦ ਦੇ ਬੁੱਤ ‘ਤੇ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆ ਬੁਲਾਰਿਆ ਨੇ ਕਿਹਾ ਕਿ ਇਹਨਾਂ ਸ਼ਹੀਦਾ ਦੀਆ ਕੁਰਬਾਨੀਆ ਦੇ ਸਿਰ ਤੇ ਹੀ ਅਸੀ ਅੱਜ ਆਜਾਦੀ ਦਾ ਨਿੱਘ ਮਾਨ ਰਹੇ ਹਾਂ ਤੇ ਉਹਨਾਂ ਦੀ ਕੁਰਬਾਨੀ ਤੋਂ ਸੇਧ ਲੈਣ ਲਈ ਪ੍ਰੇਰਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਬੁੱਧ ਰਾਮ ਪ੍ਰਿਸੀਪਲ ਨੇ ਕਿਹਾ ਕਿ ਉਨਾਂ ਨੂੰ ਇਸ ਦੇਸ਼ ਭਗਤ ਦੇ ਦਰਸ਼ਨ ਕਰਨ ਦਾ ਮਾਣ ਹਾਸਲ ਹੈ ਅਤੇ ਇਸ ਜਵਾਨ ਦਾ ਦੇਸ਼ ਪ੍ਤੀ ਜੋ ਜਜਬਾ ਸੀ ਉਹ ਅੱਜ ਵੀ ਉਹਨਾਂ ਨੂੰ ਯਾਦ ਹੈ। ਅਕਾਲੀ–ਭਾਜਪਾ ਗਠਜੋੜ ਉਮੀਦਵਾਰ ਡਾ: ਨਿਸ਼ਾਨ ਸਿੰਘ ਨੇ ਕਿਹਾ ਕਿ ਬੁਢਲਾਡਾ ਨੂੰ ਇੱਕ ਮਹਾਨ ਸ਼ਹੀਦ ਤੇ ਮਾਣ ਹੈ ਜਿਸ ਨੇ ਦੇਸ ਲਈ ਆਪਣਾ ਬਲਿਦਾਨ ਦਿੱਤਾ। ਇਸ ਮੌਕੇ ਮਾਰਕਿਟ ਕਮੇਟੀ ਦੇ ਓੁਪ ਚੇਅਰਮੈਨ ਅਸੋਕ ਕੁਮਾਰ ਸਲੂਜਾ,  ਤਹਿਸੀਲਦਾਰ ਸੁਰਿੰਦਰ ਸਿੰਘ, ਸ਼੍ਰੋਮਣੀ ਕਮੇਟੀ ਧਰਮ ਪ੍ਚਾਰ ਮੈਂਬਰ ਮਨਜੀਤ ਸਿੰਘ ਬੱਪੀਆਣਾ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਧਾਨ ਤਨਜੋਤ ਸਿੰਘ ਸਾਹਨੀ, ਭਾਜਪਾ ਆਗੂ ਸੁਦਰਸ਼ਨ ਸ਼ਰਮਾਂ ਲੀਲਾ, ਸ਼ੁਭਾਸ਼ ਕੁਮਾਰ, ਮਜਦੂਰ ਮੁਕਤੀ ਮੋਰਚਾ ਦੇ ਸੱਤਪਾਲ ਸਿੰਘ ਸਿੱਧੂ, ਰਜਿੰਦਰ ਮੋਨੀ ਪ੍ਧਾਨ ਆਟੋ ਯੂੀਅਨ, ਬੇਅੰਤ ਸਿੰਘ ਕੈਂਥ, ਟੇਕ ਚੰਦ ਸ਼ਰਮਾਂ, ਗੋਲਡੀ ਗੌੜ ਆਦਿ ਨੇ ਬੁੱਤ ਤੇ ਫੁੱਲ ਮਾਲਾਵਾ ਭੇਟ ਕੀਤੀਆ। ਯੁਵਕ ਭਲਾਈ ਕਲੱਬ ਦੇ ਪ੍ਧਾਨ ਸਵਰਨ ਸਿੰਘ ਰਾਹੀ ਨੇ ਕਿਹਾ ਕਿ ਕੁਝ ਸਾਲ ਪਹਿਲਾ ਇਸ ਸ਼ਹੀਦ ਦਾ ਸ਼ਹੀਦੀ ਦਿਵਸ ਸਰਕਾਰੀ ਤੋਰ ਤੇ ਮਨਾਇਆ ਜਾਂਦਾ ਰਿਹਾ ਹੈ ਪਰ ਹੁਣ ਅਧਿਕਾਰੀਆਂ ਵੱਲੋ ਫੰਡ ਨਾ ਹੋਣ ਦੀ ਦੁਹਾਈ ਪਾਉਦਿਆਂ ਇਸ ਨੂੰ ਵਿਸਾਰ ਦਿੱਤਾ ਹੈ ਪਰ ਇਸ ਸ਼ਹੀਦ ਦੀ ਯਾਦ ਨੂੰ ਲੋਕ ਮਨਾਂ ਚ ਤਾਜਾ ਰੱਖਣ ਲਈ ਉਹ ਲੋਕਾਂ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਹਿਯੋਗ ਨਾਲ ਹਰ ਸਾਲ ਬਣਦਾ ਉਪਰਾਲਾ ਜਰੂਰ ਕਰਦੇ ਹਨ। ਕਲੱਬ ਆਗੂ ਬੇਅੰਤ ਸਿੰਘ ਕੈਂਥ ਨੇ ਤਹਿਸੀਲਦਾਰ ਪਾਸੋਂ ਮੰਗ ਕੀਤੀ ਕਿ ਇਸ ਸ਼ਹੀਦ ਦੇ ਨਾਮ ਤੇ ਬਣੇ ਮਿੳਸਪਲ ਪਾਰਕ ਦੀ ਦੁਰਦਿਸ਼ਾ ਸੁਧਾਰਨ ਦਾ ਯਤਨ ਕੀਤਾ ਜਾਵੇ।.

www.budhladacity.com

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਤੇ ਮਹਾਨ ਨਗਰ ਕੀਰਤਨ ਸਜਾਇਆ

ਗੁਰਦੁਆਰਾ ਸਾਹਿਬ ਨੌਂਵੀ ਪਾਤਸ਼ਾਹੀ ਬੁਢਲਾਡਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਮਹਾਨ ਅਲੌਕਿਕ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਗੱਤਕਾ ਪਾਰਟੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬੱਚੇ, ਬਾਹਰ ਤੋਂ ਆਏ ਰਾਗੀ ਢਾਡੀ ਕਵੀਸਰੀ ਜਥੇ ਅਤੇ ਬੀਬੀਆਂ ਦੇ ਜਥੇ ਨੇ ਗੁਰੂ ਜਸ ਸਰਬਨ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਾਤਨ ਦੌਰਾਨ ਸੰਗਤਾਂ ਪੈਦਲ ਚੱਲ ਕੇ ਸੱਤਨਾਮ ਵਾਹਿਗੁਰੂ ਦਾ ਸਿਮਰਨ ਕਰ ਰਹੀਆਂ ਸਨ। ਇਸ ਮੌਕੇ ਗਿਆਨ ਸਿੰਘ ਗਿੱਲ, ਪਾਲਾ ਸਿੰਘ ਨੰਬਰਦਾਰ, ਬਾਬਾ ਦਰਸ਼ਨ ਸਿੰਘ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ। ਸ਼ਹੀਦੀ ਪੂਰਬ ਦੇ ਸਬੰਧ ‘ਚ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 4 ਦਸੰਬਰ ਨੂੰ ਸਵੇਰੇ ਪਾਏ ਜਾਣਗੇ। 5 ਦਸੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ।.

www.budhladacity.com

ਭਗਵੰਤ ਮਾਨ ਦੀ 2 ਦਸੰਬਰ ਨੂੰ ਬੁਢਲਾਡਾ ਫੇਰੀ ਨੂੰ ਲੈ ਕੇ ਤਿਆਰੀਆਂ ਜੋਰਾਂ ਤੇ

ਬੁਢਲਾਡਾ (30 ਨਵੰਬਰ)ਵਿਧਾਨ ਸਭਾ ਚੋਣਾ 2017 ਨੂੰ ਲੈ ਕੇ ਸਥਾਨਕ ਸ਼ਹਿਰ ਵਿਖੇ ਆਮ ਆਦਮੀ ਪਾਰਟੀ ਵੱਲੋਂ 2 ਦਸੰਬਰ ਦੀ ਰੈਲੀ ਰੱਖੀ ਗਈ ਹੈ, ਜਿਸ ਨੂੰ ਸੰਬੋਧਨ ਕਰਨ ਲਈ ਮੈਂਬਰ ਪਾਰਲੀਮੈਟ ਭਗਵੰਤ ਮਾਨ ਦੀ ਆਮਦ ਨੂੰ ਲੈ ਕੇ ਆਮ ਆਦਮੀ ਪਾਰਟੀ ਬੁਢਲਾਡਾ ਦੇ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿੰਸ਼ੀਪਲ ਬੁੱਧ ਰਾਮ ਦੀ ਅਗਵਾਈ ਹੇਠ ਮੀਟਿੰਗ ਬੁਲਾਈ ਗਈ ਜਿਸ ਵਿੱਚ ਲਗਭਗ 70 ਵਲੰਟੀਅਰ ਸਰਕਲ ਇੰਚਾਰਜ਼ ਸ਼ਾਮਲ ਹੋਏ। ਇਸ ਰੈਲੀ ਨੂੰ ਕਾਮਯਾਬ ਕਰਨ ਲਈ ਵਰਕਰਾਂ ਦੀਆ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਗੁਰਵਿੰਦਰ ਸਿੰਘ ਕੰਪੈਨ ਮੈਨੇਜਰ ਨੇ ਦੱਸਿਆ ਕਿ ਹਰ ਪਿੰਡ ਵਿੱਚੋਂ ਟਰੈਕਟਰ ਟਰਾਲੀਆਂ ਅਤੇ ਹੋਰ ਵਹੀਕਲ ਭਰ ਕੇ ਲਿਆਉਣ ਲਈ ਤਿਆਰੀਆਂ ਖਿੱਚ ਲਈਆਂ ਹਨ। ਇਸ ਰੈਲੀ ਨੂੰ ਲੈ ਕੇ ਵਰਕਰਾਂ ਵਿੱਚ ਬਹੁਤ ਉਤਸ਼ਾਹ ਪਾਇਆ ਗਿਆ। ਮੀਟਿੰਗ ਵਿੱਚ ਚਿਮਨ ਲਾਲ ਡੀ.ਆਰ., ਸੰਤੀਸ ਸਿੰਗਲਾ ਜੋਨ ਸਕੱਤਰ ਟਰੇਡ ਵਿੰਗ, ਅਵਤਾਰ ਸਿੰਘ, ਮੇਜਰ ਸਿੰਘ, ਜਸਵੀਰ ਸਿੰਘ ਰੰਘੜਿਆਲ, ਤਾਰੀ ਕੁਲਰੀਆਂ, ਕਰਮਜੀਤ, ਅਮਰੀਕ ਸਿੰਘ ਦਾਤੇਵਾਸ, ਧਰਮਿੰਦਰ ਸਿੰਘ ਸਰਕਲ ਇੰਚਾਜ਼, ਕੁਲਦੀਪ ਸਿੰਘ ਪ੍ਰੈਸ ਸਕੱਤਰ, ਰਮਨ ਔਲਖ ਗੁਰਨੇ ਕਲਾਂ, ਨੈਬ ਸਿੰਘ ਅੱਕਾਵਾਲੀ, ਮਿੱਠੂ ਸਿੰਘ ਸੋਸਲ ਮੀਡੀਆ ਇੰਚਾਜ਼ ਜਗਵਿੰਦਰ ਸਿੰਘ, ਕੇਵਲ ਦਾਤੇਵਾਸ, ਬੂਟਾ ਸਿੰਘ ਸਰਕਲ ਇੰਚਾਰਜ਼ ਅਤੇ ਕੁਲਦੀਪ ਸਿੰਘ ਬਿਰਦੀ ਅਤੇ ਹੋਰ ਬਹੁਤ ਸਾਰੇ ਵਰਕਰ ਸ਼ਾਮਲ ਸਨ। -ਕੁਲਦੀਪ ਸਿੰਘ.

www.budhladacity.com

ਪਾਰਟੀ ਦੁਆਰਾ ਲਗਾਈ ਜਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਂਵਾਗਾ –ਡਾ: ਨਿਸ਼ਾਨ

ਬੁਢਲਾਡਾ (29 ਨਵੰਬਰ)-ਪਾਰਟੀ ਦੁਆਰਾ ਲਗਾਈ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ ਤੇ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਲੋਕਾਂ ਨੂੰ ਦਰਪੇਸ ਸਮੱਸਿਆਵਾਂ ਸਰਕਾਰ ਦਰਬਾਰ ਛਿੱਦਤ ਨਾਲ ਚੁੱਕਕੇ ਹਲਕੇ ਨੂੰ ਵਿਕਾਸ ਦੀਆਂ ਹੋਰ ਬੁਲੰਦੀਆਂ ਤੇ ਪਹੁੰਚਾਵਾਂਗਾ। ਇਹਨਾਂ ਸ਼ਬਦਾ ਦਾ ਪ੍ਗਟਾਵਾ ਰਾਖਵਾਂ ਹਲਕਾ ਬੁਢਲਾਡਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਡਾ: ਨਿਸ਼ਾਨ ਸਿੰਘ ਹਾਕਮਵਾਲਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ। ਡਾ: ਨਿਸ਼ਾਨ ਸਿੰਘ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਰਿਕਾਰਡ ਤੋੜ ਵਿਕਾਸ ਕੀਤਾ ਹੈ ਅਤੇ ਸਰਕਾਰ ਦੀ ਅਗਲੀ ਪਾਰੀ ‘ਚ ਅਧੂਰੇ ਕੰਮਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਉਹਨਾਂ ਦੀ ਨਿੱਜੀ ਖਾਹਿਸ ਹੈ ਕਿ ਉਹ ਹਲਕੇ ਅੰਦਰ ਅਧੁਨਿਕ ਸਹੂਲਤਾਂ ਨਾਲ ਲੈਸ ਵੱਡਾ ਸਰਕਾਰੀ ਹਸਪਤਾਲ ਦੀ ਸਹੂਲਤ ਮੁਹਈਆ ਕਰਵਾ ਸਕਣ। ਇੱਕ ਸਵਾਲ ਦੇ ਜਵਾਬ ‘ਚ ਉਹਨਾਂ ਕਿਹਾ ਕਿ ਹਲਕੇ ਅੰਦਰ ਕਿਸੇ ਵੀ ਕਿਸਮ ਦੀ ਧੜੇਬੰਦੀ ਨਹੀਂ ਹੈ ਅਤੇ ਸਾਰੀ ਅਕਾਲੀ-ਭਾਜਪਾ ਲੀਡਰਸਿੱਪ ਉਹਨਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜੀ ਹੈ। ਉਹਨਾਂ ਖੁਸ਼ੀ ਪ੍ਗਟਾਈ ਕਿ ਪਾਰਟੀ ਉਹਨਾਂ ਨੂੰ ਇਹ ਜਿੰਮੇਵਾਰੀ ਦੇਕੇ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਗੱਠਜੋੜ ਦੁਆਰਾ ਹਲਕੇ ਤੋਂ ਸਾਂਝਾ ਉਮੀਦਵਾਰ ਬਣਾਏ ਜਾਣ ਤੇ ਉਹਨਾਂ ਮੁੱਖ ਮੰਤਰੀ ਪੰਜਾਬ ਸ: ਪ੍ਕਾਸ਼ ਸਿੰਘ ਬਾਦਲ, ਪਾਰਟੀ ਪ੍ਧਾਨ ਸੁਖਬੀਰ ਸਿੰਘ ਬਾਦਲ, ਪਾਰਟੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸ: ਬਲਵਿੰਦਰ ਸਿੰਘ ਭੂੰਦੜ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਜਿਲ੍ਹਾ ਪ੍ਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਵਿਧਾਇਕ ਚਤਿੰਨ ਸਿੰਘ ਸਮਾਓ ਅਤੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਵਾਇਆ ਕਿ ਜਿਸ ਤਰਾਂ ਡਾਕਟਰ ਦੇ ਅਹੁਦੇ ਤੇ ਰਹਿਕੇ ਲੋਕਾਂ ਦੀ ਨਿਰਸਵਾਰਥ ਤੇ ਇਮਾਨਦਾਰੀ ਨਾਲ ਸੇਵਾ ਕੀਤੀ ਹੈ, ਉਸੇ ਤਰਾਂ ਇੱਕ ਵਿਧਾਇਕ ਵਜੋ ਇਲਾਕੇ ਨੂੂੰ ਸੇਵਾਵਾਂ ਦੇਣਗੇ। ਇਸ ਮੌਕੇ ਉਹਨਾਂ ਨਾਲ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਬੱਪੀਆਣਾ ਵੀ ਹਾਜ਼ਰ ਸਨ।.

www.budhladacity.com

ਕੈਪਟਨ ਸਮਾਰਟ ਕੁਨੈਕਟ ਸਕੀਮ ਤਹਿਤ ਫਾਰਮ ਭਰੇ

ਹਲਕਾ ਬੁਢਲਾਡਾ ਵਿਖੇ ਕਾਂਗਰਸ ਪਾਰਟੀ ਵੱਲੋਂ ਕੈਪਟਨ ਸਮਾਰਟ ਕੁਨੈਕਟ ਸਕੀਮ ਤਹਿਤ ਗਰਲ ਸਕੂਲ, ਫੁਹਾਰਾ ਚੌਕ ਵਿਖੇ ਕਾਂਗਰਸੀ ਆਗੂਆ ਅਤੇ ਵਰਕਰਾਂ ਨੇ ਫਾਰਮ ਭਰਕੇ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਆਪਣੀ ਸਰਗਰਮੀ ਵਿਖਾਈ। ਇਸ ਮੌਕੇ ਬੀਬੀ ਰਣਜੀਤ ਕੌਰ ਭੱਟੀ ਅਤੇ ਬਲਾਕ ਪ੍ਧਾਨ ਤੀਰਥ ਸਿੰਘ ਸਵੀਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦਾ ਕੀਤਾ ਹੈ ਕਿ ਸਾਡੀ ਸਰਕਾਰ ਬਣਨ ਤੇ ਹਰ ਯੂਥ ਵਿੰਗ ਨੂੰ ਫਰੀ ਸਮਾਰਟ ਫੋਨ ਅਤੇ ਇੱਕ ਸਾਲ ਲਈ ਥਰੀ ਜੀ ਡਾਟਾ ਤੇ ਫਰੀ ਕਾਲਿੰਗ ਦੀ ਸਕੀਮ ਦਿੱਤੀ ਜਾਵੇਗੀ। ਇਸ ਮਹਿੰਮ ਤਹਿਤ ਨੌਜਵਾਨਾਂ ਨੇ ਆਪਣੇ ਫਾਰਮ ਭਰਕੇ ਕੈਪਟਨ ਸਮਾਰਟ ਕੁਨੈਕਟ ਸਕੀਮ ਪ੍ਰਤੀ ਦਿਲਚਸਪੀ ਵਿਖਾਈ। ਇਸ ਮੌਕੇ ਦਿਲਬਾਗ ਸਿੰਘ ਗੱਗੀ, ਧੀਰਾ ਸਿੰਘ ਬੀਰੋਕੇ, ਰਮੇਸ਼ ਗੋਇਲ, ਸੁਰਿੰਦਰ ਕੌਰ, ਅਜਮੇਰ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰ ਸਰਪੰਚ, ਬਾਬੂ ਸਿੰਘ ਆਦਿ ਹਾਜ਼ਰ ਸਨ।.

www.budhladacity.com

ਸੈਦੇਵਾਲਾ ਵਿਖੇ ੫ ਗਰੀਬ ਲੜਕੀਆਂ ਦੀਆਂ ਕਰਵਾਈਆਂ ਸਮੂਹਿਕ ਸ਼ਾਦੀਆਂ

ਬੁਢਲਾਡਾ -ਸਮਾਜ ਅੰਦਰ ਰੁੱਖ ਅਤੇ ਕੁੱਖ ਦੀ ਰਾਖੀ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਨਿੱਤ ਦਿਨ ਉਪਰਾਲੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਗਰੀਬ ਮਾਪਿਆ ਵੱਲੋਂ ਲੜਕੀਆਂ ਨੂੰ ਆਪਣੇ ਸਿਰ ਤੇ ਭਾਰ ਸਮਝਿਆਂ ਜਾਂਦਾ ਹੈ। ਸਮਾਜ ਅੰਦਰ ਕੁਝ ਅਜਿਹੇ ਲੋਕ ਵੀ ਰਹਿੰਦੇ ਹਨ ਜਿਹੜੇ ਗਰੀਬ ਲੜਕੀਆਂ ਦੇ ਮਾਪਿਆਂ ਤੇ ਉਹਨਾਂ ਦੀਆਂ ਧੀਆਂ ਨੂੰ ਬੋਝ ਨਹੀਂ ਬਣਨ ਦਿੰਦੇ ਸਗੋਂ ਅਜਿਹੀ ਘੜੀ ‘ਚ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ। ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ ਬੁਢਲਾਡਾ ਦੇ ਇਤਿਹਾਸਿਕ ਪਿੰਡ ਸੈਦੇਵਾਲਾ ਵਿਖੇ ਜਿਥੇ ਬਾਬਾ ਕਾਲਾ ਭਗਤ ਵੱਲੋਂ 5 ਗਰੀਬ ਲੜਕੀਆਂ ਦਾ ਵਿਆਹ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਦਿਲਰਾਜ ਸਿੰਘ ਭੂੰਦੜ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਅਤੇ ਗੁਰਬਖਸ ਸਿੰਘ ਹਿੰਦ ਡੀ.ਐਸ.ਪੀ. ਨੇ ਵਿਸ਼ੇਸ ਤੌਰ ਤੇ ਸਿਰਕਤ ਕੀਤੀ। ਜਾਣਕਾਰੀ ਦਿੰਦਿਆਂ ਬਾਬਾ ਕਾਲਾ ਭਗਤ ਨੇ ਦੱਸਿਆ ਕਿ ਬਾਬਾ ਨੀਵੇ ਸ਼ਾਹ ਜੀ ਅਤੇ ਬਾਬਾ ਸਮਝ ਨਾਥ ਜੀ ਦੇ ਆਸ਼ੀਰਵਾਦ ਸਦਕਾ ਪਿੰਡ ਵਿਖੇ 5 ਗਰੀਬ ਲੜਕੀਆਂ ਦੇ ਵਿਆਹ ਕਰਵਾਏ ਗਏ। ਉਹਨਾਂ ਕਿਹਾ ਕਿ ਗਰੀਬ ਲੜਕੀਆਂ ਦੀ ਸਾਦੀ ਕਰਵਾਉਣਾ ਇਕ ਚੰਗਾ ਕਾਰਜ ਹੈ ਜਿਸ ਕਰਕੇ ਉਹਨਾਂ ਵੱਲੋਂ ਹਰ ਸਾਲ ਲੋੜਬੰਦ ਬੱਚਿਆਂ ਨੂੰ ਆਪਣੀਆਂ ਧੀਆਂ ਮੰਨ ਕੇ ਉਹਨਾਂ ਦੇ ਸਮੁਹਿਕ ਵਿਆਹ ਕੀਤੇ ਜਾਂਦੇ ਹਨ। ਇਹਨਾਂ ਲੋੜਬੰਦ ਲੜਕੀਆਂ ਨੂੰ ਲੋੜੀਂਦਾ ਦਹੇਜ ਵੀ ਦਿੱਤਾ ਜਾਂਦਾ ਹੈ। ਇਸ ਕਾਰਜ ਤਹਿਤ ਉਹਨਾਂ ਵੱਲੋਂ ਅੱਜ ਵੀ 5 ਲੜਕੀਆਂ ਦੀ ਸਾਦੀ ਕੀਤੀ ਗਈ ਅਤੇ ਉਹਨਾਂ ਵੱਲੋਂ ਇਹ ਉਪਰਾਲਾ ਭਵਿਖ ‘ਚ ਵੀ ਜਾਰੀ ਰਹੇਗਾ। ਇਸ ਮੌਕੇ ਵਿਵਾਹਿਕ ਜੋੜਿਆ ਦੇ ਮੰਨੋਰਜਨ ਲਈ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕਾ ਅਰਸਦੀਪ ਚੋਟੀਆਂ, ਨੇਤ ਰਾਮ ਧਰਮਪੁਰਾ, ਗੁਲਾਮ ਜੁੰਗਨੀ, ਜਸ ਗੁਰਾਇਆ ਨੇ ਵੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਨਵ ਵਿਆਹੇ ਜੋੜਿਆ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ ਤੌਰ ਤੇ ਪਹੁੰਚੇ ਅਕਾਲੀ ਆਗੂ ਭੋਲਾ ਸਿੰਘ ਕਾਹਨਗੜ੍ਹ, ਬੂਟਾ ਸਿੰਘ ਕੁਲਾਣਾ, ਪਟਵਾਰੀ ਬਲਵਿੰਦਰ ਸਿੰਘ ਹਾਕਮਵਾਲਾ ਤੋਂ ਇਲਾਵਾ ਬਾਬਾ ਹਰਪ੍ਰੀਤ ਸਿੰਘ ਰੋਜਾਵਾਲੀ, ਜਤਿੰਦਰ ਬਾਂਸਲ ਮਨਸਾ, ਸੁਖਦੇਵ ਸਿੰਘ ਭੱਟੀ, ਬਲਾਕ ਪ੍ਧਾਨ ਤੀਰਥ ਸਿੰਘ ਸਵੀਟੀ, ਕੁਲਵੰਤ ਸਿੰਘ ਮੈਨੇਜਰ ਪਟਿਆਲਾ, ਜੱਗੀ ਪ੍ਧਾਨ ਬੱਛੋਆਣਾ, ਸਰਬਜੀਤ ਸਿੰਘ ਦਾਤੇਵਾਸ, ਸੁਖਦੇਵ ਸੈਦੇਵਾਲਾ, ਕੁਲਦੀਪ ਸਿੰਘ ਸੈਦੇਵਾਲਾ, ਨੱਥਾ ਸਿੰਘ ਅਚਾਨਕ ਆਦਿ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਅਪੀਲ ਕੀਤੀ ਕਿ ਲੋਕ ਅਤੇ ਸਮਾਜ ਸੇਵੀ ਅਜਿਹੇ ਕਾਰਜਾਂ ‘ਚ ਆਪਣਾ ਯੋਗਦਾਨ ਪਾਉਣ ਤਾਂ ਜੋ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਮਾਪਿਆਂ ਤੇ ਬੋਝ ਨਾ ਬਣਨ।.

www.budhladacity.com

ਖੂਨ ਦਾਨ ਕਰਨਾ ਜ਼ਿੰਦਗੀ ਦਾਨ ਕਰਨ ਦੇ ਬਰਾਬਰ ਹੈ –ਡਾ: ਕੁਲਦੀਪ ਸਿੰਘ ਬੱਲ

ਐੱਨ.ਐੱਸ.ਐੱਸ. ਵਿਭਾਗ ਵੱਲੋਂ ਐੱਚ.ਡੀ.ਐੱਫ.ਸੀ. ਬੈਂਕ ਦੇ ਸਹਿਯੋਗ ਨਾਲ ਲਗਾਇਆ ਖੂਨਦਾਨ ਕੈਂਪ -ਗੁਰੂ ਨਾਨਕ ਕਾਲਜ ਬੁਢਲਾਡਾ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਐੱਚ.ਡੀ.ਐੱਫ.ਸੀ. ਬੈਂਕ, ਡਬਲਿਊ.ਬੀ.ਓ. ਵਿਭਾਗ ਬਰਾਂਚ ਬੁਢਲਾਡਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਰਸਮੀ ਉਦਘਾਟਨ ਕਾਲਜ ਪ੍ਰਿਸ਼ੀਪਲ ਡਾ: ਕੁਲਦੀਪ ਸਿੰਘ ਬੱਲ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਐੱਚ.ਡੀ.ਐੱਫ.ਸੀ. ਦੇ ਸਹਿਯੋਗ ਨਾਲ ਕਾਲਜ ਵਿੱਚ ਹਰ ਸਾਲ ਲਗਾਏ ਜਾਂਦੇ ਇਸ ਕੈਂਪ ਵਿੱਚ ਕਾਲਜ ਦੇ ੩੨ ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਇਸ ਉੱਦਮੀ ਕਾਰਜ ਦੀ ਸ਼ਲਾਘਾ ਕਰਦਿਆਂ ਡਾ: ਕੁਲਦੀਪ ਸਿੰਘ ਬੱਲ ਨੇ ਖੂਨਦਾਨ ਨੂੰ ਮਹਾਂਦਾਨ ਦੱਸਦਿਆਂ ਕਿਹਾ ਕਿ ਖੂਨ ਦਾਨ ਕਰਨਾ ਜਿੰਦਗੀ ਦਾਨ ਕਰਨ ਦੇ ਬਰਾਬਰ ਹੈ। ਉਹਨਾਂ ਨੇ ਇਸ ਗੱਲ ਦੀ ਤਸੱਲੀ ਪ੍ਗਟਾਈ ਕਿ ਐੱਨ.ਐੱਸ.ਐੱਸ. ਦੇ ਕੈਂਪਾ ਦੌਰਾਨ ਕਾਲਜ ਦੇ ਸੈਂਕੜੇ ਵਿਦਿਆਰਥੀ ਮਾਨਵਤਾ ਦੀ ਇਸ ਸੇਵਾ ਲਈ ਹਮੇਸਾ ਤੱਤਪਰ ਰਹਿੰਦੇ ਹਨ ਅਤੇ ਉਹਨਾਂ ਨੇ ਮਾਨਵਤਾ ਦੀ ਸੇਵਾ ਲਈ ਵਿਦਿਆਰਥੀਆਂ ਨੂੰ ਖੂਨਦਾਨ ਲਈ ਵੀ ਪ੍ਰੇਰਿਤ ਕੀਤਾ। ਇਸ ਖੂਨਦਾਨ ਕੈਂਪ ਵਿੱਚ ਐੱਚ.ਡੀ.ਐੱਫ.ਸੀ. ਬੈਂਕ ਬੁਢਲਾਡਾ ਦੇ ਟੀਮ ਮੈਂਬਰ ਸੁਰੇਸ਼ ਸ਼ਰਮਾ ਡਿਪਟੀ ਮੈਨੇਜਰ, ਸੰਦੀਪ ਗਰਗ ਕਲਸਟਰ ਹੈੱਡ, ਰਾਕੇਸ਼ ਹਾਂਡਾ ਰਿਲੇਸ਼ਨਸ਼ਿਪ ਮੈਨੇਜਰ, ਪ੍ਸ਼ਾਂਤ ਵਤਨ ਵਿਸ਼ੇਸ ਤੌਰ ਤੇ ਪਹੁੰਚੇ ਅਤੇ ਬਲੱਡ ਬੈਂਕ ਮਨਸਾ ਤੋਂ ਐੱਮ.ਐੱਲ.ਟੀ. ਸਨੈਨਾ ਬਾਂਸਲ ਤੇ ਐੱਮ.ਐੱਲ.ਟੀ. ਹਰਮੀਤ ਕੌਰ ਅਤੇ ਹੋਰ ਖੂਨ ਇਕੱਤਰ ਕਰਨ ਲਈ ਪਹੁੰਚੇ।.

www.budhladacity.com

‘ਧੀ ਪੰਜਾਬ ਦੀ’ ਕਿਰਨ ਕੌਰ ਦਾ ਕਾਲਜ ਵਿਖੇ ਕੀਤਾ ਗਿਆ ਸਨਮਾਨ

ਬੁਢਲਾਡਾ –ਪਿਛਲੇ ਦਿਨੀਂ ਨੈਸ਼ਨਲ ਯੂਥ ਵੈਲਫੇਅਰ ਕਲੱਬ ਫਰੀਦਕੋਟ ਵੱਲੋਂ ਕਰਵਾਏ ਗਏ ਪੰਜਾਬ ਪੱਧਰੀ ‘ਧੀ ਪੰਜਾਬ ਦੀ ਐਵਾਰਡ 2016’ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਕਿਰਨ ਕੌਰ ਵਿਦਿਆਰਥਣ ਬੀ. ਲਿਬ ਦਾ ਸਥਾਨਕ ਗੁਰੂ ਨਾਨਕ ਕਾਲਜ ਬੁਢਲਾਡਾ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਸਨਮਾਣ ਕਰਨ ਦੀ ਰਸਮ ਸਾਬਕਾ ਵਿਧਾਇਕ ਸ: ਹਰਬੰਤ ਸਿੰਘ ਦਾਤੇਵਾਸ ਅਤੇ ਬਲਵਿੰਦਰ ਸਿੰਘ ਧਾਲੀਵਾਲ ਨੇ ਨਿਭਾਈ। ਇਸ ਮੌਕੇ ਬੋਲਦਿਆਂ ਪ੍ਰਿਸ਼ੀਪਲ ਡਾ: ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ‘ਧੀ ਪੰਜਾਬ ਦੀ’ ਐਵਾਰਡ ਲਗਾਤਾਰ ਦੂਸਰੀ ਵਾਰੀ ਸੰਸਥਾ ਦੇ ਹਿੱਸੇ ਆਉਣਾ ਸਾਡੇ ਲਈ ਬੜੀ ਮਾਣ ਅਤੇ ਫਖਰ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਸਾਡੀ ਇਸ ਹੋਣਹਾਰ ਵਿਦਿਆਰਥਣ ਨੇ ਥੀਏਟਰ, ਖੇਡਾਂ, ਐੱਨ.ਐੱਸ.ਐੱਸ. ਅਤੇ ਐੱਨ.ਸੀ.ਸੀ. ਵਿੱਚ ਵੀ ਪਿਛਲੇ ਸਾਲਾਂ ਤੋਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਵਿਸ਼ੇਸ ਤੌਰ ‘ਤੇ ਪਹੁੰਚੇ ਸ: ਹਰਬੰਤ ਸਿੰਘ ਦਾਤੇਵਾਸ ਨੇ ਕਿਹਾ ਕਿ ਇਹ ਸੰਸਥਾ ਸੱਭਿਆਚਾਰਕ ਗਤੀਵਿਧੀਆਂ ਨੂੰ ਹੁੰਗਾਰਾ ਦੇਣ ਵਿੱਚ ਵੱਡੀ ਭੂਮਿਕਾ ਅਦਾ ਕਰ ਰਹੀ ਹੈ। ਉਹਨਾਂ ਨੇ ਕਿਰਨ ਕੌਰ ਦੇ ਮਾਪਿਆਂ ਅਤੇ ਪ੍ਰਿਸ਼ੀਪਲ ਸਾਹਿਬ ਨੂੰ ਇਹ ਐਵਾਰਡ ਜਿੱਤਣ ਲਈ ਵਧਾਈ ਦਿੱਤੀ। ਬਲਵਿੰਦਰ ਸਿੰਘ ਧਾਲੀਵਾਲ ਨੇ ਵਿਸ਼ਵ ਪੱਧਰੀ ਗਿੱਧਾ ਕੋਚ ਪਾਲ ਸਿੰਘ ਸਮਾਓ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਕਿਰਨ ਕੌਰ ਵਰਗੇ ਵਿਦਿਆਥੀਆਂ ਦੇ ਹੁਨਰ ਪਛਾਣ ਕਿ ਉਹਨਾਂ ਨੂੰ ਇਸ ਮੁਕਾਮ ‘ਤੇ ਪਹੁੰਚਾਇਆ ਹੈ। ਇਸ ਮੌਕੇ ਸਮੂਹ ਸਟਾਫ਼, ਬਸੰਤ ਸਿੰਘ ਬਹਾਦਰਪੁਰ, ਢੋਲੀ ਪਰਮਜੀਤ ਸਿੰਘ ਪੰਮਾ ਅਤੇ ਮਨਦੀਪ ਕੌਰ ਹਾਜ਼ਰ ਸਨ।.

www.budhladacity.com

ਪ੍ਰਿਸ਼ੀਪਲ ਬੁੱਧ ਰਾਮ ਨੂੰ ਟਿਕਟ ਮਿਲਣ ਤੇ ਆਪ ਵਰਕਰਾਂ ‘ਚ ਭਾਰੀ ਖੁਸ਼ੀ ਦੀ ਲਹਿਰ

ਬੁਢਲਾਡਾ (13 ਨਵੰਬਰ)-ਪੰਜਾਬ ਵਿੱਚ ਹੋਣ ਵਾਲੀਆਂ 2017 ਵਿਧਾਨ ਸਭਾ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਬੁਢਲਾਡਾ ਤੋਂ ਪ੍ਰਿਸ਼ੀਪਲ ਬੁੱਧ ਰਾਮ ਨੂੰ ਟਿਕਟ ਮਿਲਣ ਤੇ ਖੁਸ਼ੀ ਵਿੱਚ ਆਪ ਵਰਕਰਾਂ ਵਿੱਚ ਭਾਰੀ ਖੁਸ਼ੀ ਵੇਖਣ ਨੂੰ ਪਾਈ ਜਾ ਰਹੀ ਹੈ। ਅੱਜ ਸਵੇਰ ਤੋਂ ਹੀ ਪ੍ਰਿਸ਼ੀਪਲ ਬੁੱਧ ਰਾਮ ਦੇ ਘਰ ਵਧਾਇਆ ਦੇਣ ਵਾਲੀਆਂ ਦਾ ਤਾਂਤਾਂ ਲੱਗਿਆ ਹੋਇਆ ਹੈ। ਇਸ ਮੌਕੇ ਵਧਾਈ ਦੇਣ ਪਹੁੰਚੇ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਆਗੂ ਅਵਤਾਰ ਸਿੰਘ ਕਲੀਪੁਰ ਅਤੇ ਸੀਨੀਅਰ ਆਗੂ ਸ਼ੁਭਾਸ ਨਾਗਪਾਲ ਨੇ ਪ੍ਰਿਸ਼ੀਪਲ ਬੁੱਧ ਰਾਮ ਦਾ ਟਿਕਟ ਮਿਲਣ ਦੀ ਖੁਸ਼ੀ ਵਿੱਚ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਆਪ ਪਾਰਟੀ ਦੇ ਕਨੰਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਪੂਰੀ ਪੜਚੋਲ ਕਰਨ ਤੋਂ ਬਾਅਦ ਸਾਫ਼-ਸੁਧਰੇ ਅਕਸ਼ ਵਾਲੇ ਸੁਝਵਾਨ ਆਗੂਆਂ ਨੁੰਮੇਦਾਨ ਵਿੱਚ ਉਤਾਰਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਸੁਝਵਾਨ ਵੋਟਰ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਰਾਂ ਨੂੰ ਪਹਿਲਾ ਹੀ ਪਰਖ ਚੁੱਕੇ ਹਨ ਤੇ ਹੁਣ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਹਰਜਿੰਦਰ ਸਿੰਘ, ਨਰਿੰਦਰ ਸਿੰਘ, ਜਸਵੰਤ ਸਿੰਘ, ਲਾਭ ਸਿੰਘ, ਹਰਬੰਸ ਸ਼ਰਮਾ, ਬਖਤੌਰ ਸਿੰਘ ਸਾਬਕਾ ਇੰਸਪੈਕਟਰ, ਕੁਲਦੀਪ ਸਿੰਘ  ਵਿਰਦੀ, ਪੰਨਾ ਰਾਮ, ਰਮਨ ਗੁਰਨੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪ ਵਰਕਰ ਹਾਜ਼ਰ ਸਨ।.

www.budhladacity.com

ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਗੁਰਪੁਰਬ ਤੇ ਨਗਰ ਕੀਰਤਨ ਸਜਾਇਆ

ਬੁਢਲਾਡਾ -ਹਰ ਸਾਲ ਦੀ ਤਰਾਂ ਇਸ ਸਾਲ ਵੀ ਪਹਿਲੇ ਪਾਤਸ਼ਾਹ ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਮਹਾਨ ਅਵਤਾਰ ਗੁਰਪੂਰਬ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵੀਨ ਰੇਲਵੇ ਰੋਡ ਬੁਢਲਾਡਾ ਵਿਖੇ ੧੨-੧੩ ਅਤੇ ੧੪ ਨਵੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰਪੂਰਬ ਦੇ ਸਬੰਧ ‘ਚ ਗੁਰਦੁਆਰਾ ਸਾਹਿਬ ਤੋਂ ਮਹਾਨ ਅਲੋੌਕਿਕ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾ ਪਿਆਰੀਆਂ ਦੀ ਅਗਵਾਈ ਹੇਠ ਗਾਧੀ ਬਜ਼ਾਰ, ਗੋਲ ਮਾਰਕੀਟ, ਭੀਖੀ ਰੋਡ, ਬਸ ਸਟੈਡ ਰੋਡ, ਬਾਈਪਾਸ, ਕੁਲਾਣਾ ਚੌਕ, ਫੁਹਾਰਾ ਚੌਕ ਦੀਆਂ ਸੰਗਤਾਂ ਵੱਲੋਂ ਨਿਘਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਦੇ ਬੱਚੇ, ਮੀਰੀ ਪੀਰੀ ਗੱਤਕਾ ਅਖਾੜਾ, ਕੀਰਤਨੀ ਜਥੇ, ਬੀਬੀਆ ਦਾ ਜਥਾ, ਫੌਜੀ ਬੈਡ, ਸਾਜ ਅਤੇ ਆਵਾਜ਼ ਗੁਰੂ ਸਾਹਿਬ ਦੀ ਬਾਣੀ ਦੀਆਂ ਧੂੰਨਾ ਪੇਸ਼ ਕਰ ਰਹੇ ਸਨ। ਨਗਰ ਕੀਰਤਨ ਦੌਰਾਨ ਸੰਗਤਾਂ ਵੱਲੋਂ ਸਵਾਗਤੀ ਗੇਟ, ਦੁੱਧ ਚਾਹ, ਪੂਰੀਆਂ ਛੋਲੇ, ਬਰੇਡ ਪਕੌੜੇ ਦੇ ਲੰਗਰ ਵੀ ਲਗਾਏ ਗਏ। ਨਗਰ ਕੀਰਤਨ ਦੌਰਾਨ ਬੌਬੀ ਸਾਊਡ ਵੱਲੋ ਸ਼ਹਿਰ ਨੂੰ ਸੁੰਦਰ ਲੜੀਆਂ ਨਾਲ ਸਜਾਇਆ ਹੋਇਆ ਸੀ। ਨਗਰ ਕੀਰਤਨ ਦੌਰਾਨ ਪ੍ਧਾਨ ਗੁਰਨਾਮ ਸਿੰਘ ਕੋਹਲੀ, ਦਵਿੰਦਰਪਾਲ ਸਿੰਘ ਨਾਗਪਾਲ, ਗਿਆਨ ਸਿੰਘ ਗਿੱਲ, ਪਾਲਾ ਸਿੰਘ ਨੰਬਰਦਾਰ, ਕੁਲਦੀਪ ਸਿੰਘ ਨਾਗਪਾਲ, ਸੁਰਜੀਤ ਸਿੰਘ, ਦਵਿੰਦਰ ਸਿੰਘ ਕੋਹਲੀ, ਮਿੱਠੂ ਸਿੰਘ, ਪਰਮਜੀਤ ਸਿੰਘ ਖਾਲਸਾ, ਪ੍ਰੇਮ ਸਿੰਘ ਦੋਦੜਾ, ਇੰਦਰਜੀਤ ਸਿੰਘ ਬਵੇਜਾ ਆਦਿ ਨੇ ਹਾਜ਼ਰੀ ਲਗਵਾਈ। ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ੧੪ ਨਵੰਬਰ ਨੂੰ ਪਾਏ ਜਾਣਗੇ। ਉਪਰੰਤ ਭਾਈ ਅਮਰਜੀਤ ਸਿੰਘ ਜੀ ਮੁਕਤਸਰ ਸਾਹਿਬ ਵਾਲੇ, ਭਾਈ ਸੁਰਜੀਤ ਸਿੰਘ, ਭਾਈ ਗੁਰਚਰਨ ਸਿੰਘ ਜੀ, ਕਥਾ ਵਾਚਕ ਗਿਆਨੀ ਜਸਵੰਤ ਸਿੰਘ ਅੰਮ੍ਰਿਤਸ਼ਰ ਸਾਹਿਬ ਵਾਲੇ ਕਥਾ ਕੀਰਤਨ ਰਾਹੀ ਗੁਰੂ ਜਸ ਸਰਬਨ ਕਰਵਾਕੇ ਸੰਗਤਾਂ ਨੂੰ ਨਿਹਾਲ ਕਰਨਗੇ। ਤਿੰਨੇ ਦਿਨ ਮਹਾਨ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।.

www.budhladacity.com

ਦਿ ਰੌਇਲ ਗਰੁੱਪ ਆੱਫ ਕਾਲਜਿਜ਼ ਬੋੜਾਵਾਲ ਵਿਖੇ ਰਾਸ਼ਟਰੀ ਏਕਤਾ ਦਿਵਸ ਸੰਬੰਧੀ ਸੈਮੀਨਾਰ

ਬੁਢਲਾਡਾ -ਦਿ ਰੌਇਲ ਗਰੁੱਪ ਆੱਫ ਕਾਲਜਿਜ਼ ਬੋੜਾਵਾਲ ਵਿਖੇ ਰਾਸ਼ਟਰੀ ਏਕਤਾ ਦਿਵਸ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਧਾਨਗੀ ਪ੍ਰਿੰਸੀਪਲ ਸ਼੍ਰੀ ਐੱਮ.ਆਰ. ਮਿੱਤਲ ਜੀ ਨੇ ਕੀਤੀ। ਜਿਸ ਵਿੱਚ ਰਾਸਟਰੀ ਏਕਤਾ ਅਤੇ ਆਖੰਡਤਾ ਸੰਬੰਧੀ ਵੱਖ-ਵੱਖ ਵਿਦਿਆਰਥੀਆਂ ਜਿਹਨਾਂ ਵਿੱਚ ਬੀ.ਏ. ਭਾਗ ਪਹਿਲਾ ਦੇ ਬੰਟੀ ਸਿੰਘ, ਸੱਤਦੇਵ ਸਿੰਘ ਨੇ ਏਕਤਾ ਸੰਬੰਧੀ ਆਪਣੀਆਂ ਕਵਿਤਾਵਾਂ ਅਤੇ ਵਿਚਾਰਾਂ ਦੁਆਰਾ ਦੇਸ਼ ਦੀ ਤਰੱਕੀ ਦੇ ਲਈ ਅਤੇ ਸਮਾਜ ਦੀ ਭਲਾਈ ਦੇ ਲਈ ਏਕਤਾ ਦੀ ਮਹੱਤਤਾ ਉੱਪਰ ਚਾਨਣਾ ਪਾਇਆ। ਜਿਸ ਵਿੱਚ ਐੱਨ.ਐੱਸ.ਐੱਸ. ਪ੍ਰੋਗਰਾਮ ਅਫਸਰ ਪ੍ਰੋ. ਭੁਪਿੰਦਰ ਸਿੰਘ ਜੀ ਨੇ ਨਸ਼ਿਆਂ ਦੀ ਵਰਤੋਂ ਕਾਰਨ ਮਨੁੱਖਤਾ ਵਿੱਚ ਘਟ ਰਹੀ ਏਕਤਾ ਨੂੰ ਉਜਾਗਰ ਕੀਤਾ ਅਤੇ ਇਸ ਦੀ ਰੋਕਥਾਮ ਲਈ ਸਾਨੂੰ ਇੱਕਜੁੱਟ ਹੋ ਕੇ ਹੰਭਲਾ ਮਾਰਨ ਲਈ ਪ੍ਰੇਰਿਤ ਕੀਤਾ। ਪ੍ਰੋ. ਹਰਵਿੰਦਰ ਸਿੰਘ ਜੀ ਨੇ ਖੇਡਾਂ ਵਿੱਚ ਵਿਦਿਆਰਥੀਆਂ ਦੀ ਏਕਤਾ ਤੇ ਸਦਭਾਵਨਾ ਅਤੇ ਆਪਸੀ ਪ੍ਰੇਮ ਪਿਆਰ ਦੀ ਮਹੱਤਤਾ ਨੂੰ ਪ੍ਗਟਾਉਂਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਪ੍ਰੋ. ਕੁਲਦੀਪ ਸਿੰਘ ਨੇ ਵਿਦਿਆਰਥੀ ਜੀਵਨ ਵਿੱਚ ਇਮਾਨਦਾਰੀ, ਏਕਤਾ, ਅਨੁਸ਼ਾਸ਼ਨ ਦੀ ਮਹੱਤਤਾ ਉੱਪਰ ਚਾਨਣਾ ਪਾਇਆ। ਅੰਤ ਵਿੱਚ ਸੰਸਥਾ ਪ੍ਰਿੰਸੀਪਲ ਸ਼੍ਰੀ ਐੱਮ.ਆਰ. ਮਿੱਤਲ ਜੀ ਨੇ ਵਿਸ਼ਵ ਵਿੱਚ ਭਾਰਤ ਦੀ ਵਿਲੱਖਣ ਹੋਂਦ ਬਣਾਉਣ ਲਈ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿੱਚ ਰਹਿੰਦੇ ਹੋਏ ਸਦਭਾਵਨਾਂ ਨਾਲ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਗੁਰਦੀਪ ਸਿੰਘ, ਪ੍ਰੋ. ਸਮਨਦੀਪ ਕੌਰ, ਪ੍ਰੋ. ਰਜਨੀ ਬਾਲਾ, ਪ੍ਰੋ. ਸੁਮਨਦੀਪ ਕੌਰ, ਪ੍ਰੋ. ਸੁਖਜਿੰਦਰ ਕੌਰ, ਪ੍ਰੋ. ਸ਼ਰਨਜੀਤ ਕੌਰ, ਪ੍ਰੋ. ਪਰਮਜੀਤ ਕੌਰ, ਪ੍ਰੋ. ਸੁਖਜੀਤ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ. ਕਮਲਦੀਪ ਕੌਰ, ਸਿਮਰਜੀਤ ਸਿੰਘ ਆਦਿ ਮੌਜੂਦ ਸਨ।..

www.budhladacity.com

ਦਿ ਰੌਇਲ ਗਰੁੱਪ ਆੱਫ ਕਾਲਜਿਜ਼ ਬੋੜਾਬਾਲ, ਐੱਮ.ਏ.(ਅੰਗਰੇਜੀ) ਸਮੈਸਟਰ ਦੂਜਾ ਦਾ ਨਤੀਜਾ 100 ਪ੍ਤੀਸ਼

ਬੁਢਲਾਡਾ -ਇਸ ਇਲਾਕੇ ਦੀ ਭੀਖੀ ਬੁਢਲਾਡਾ ਮੇਨ ਰੋਡ ਉੱਪਰ ਸਥਿਤ ਉੱਭਰ ਰਹੀ ਸਹਿ ਵਿੱਦਿਅਕ ਸੰਸਥਾ ਦਿ ਰੌਇਲ ਗਰੁੱਪ ਆੱਫ ਕਾਲਜਿਜ਼ ਬੋੜਾਬਾਲ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨਿਆ ਗਿਆ ਐੱਮ.ਏ.(ਅੰਗਰੇਜੀ) ਸਮੈਸਟਰ ਦੂਜਾ ਦਾ ਨਤੀਜਾ 100 ਪ੍ਤੀਸਤ ਰਿਹਾ। ਕਾਲਜ ਦੇ ਪ੍ਰਿੰਸੀਪਲ ਐੱਮ.ਆਰ. ਮਿੱਤਲ ਨੇ ਦੱਸਿਆ ਕੇ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਸੁਖਵੀਰ ਕੌਰ, ਸੁਮਨ ਰਾਣੀ ਅਤੇ ਅਮਨਦੀਪ ਕੌਰ ਨੇ 75% ਅੰਕ ਪ੍ਰਾਪਤ ਕੀਤੇ, ਜਦੋਂਕਿ ਅੱਠ ਲੜਕੀਆਂ ਦੇ ਅੰਕ 70% ਤੋਂ ਵੱਧ ਹਨ ਅਤੇ ਬਾਕੀ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਕਾਲਜ ਡਾਇਰੈਕਟਰ ਡਾ. ਸਰਬਜੀਤ ਕੌਰ ਸੋਹਲ (ਨੈਸ਼ਨਲ ਐਵਾਰਡੀ) ਨੇ ਇਸ ਖੁਸੀ ਦੇ ਮੌਕੇ ਸਾਰੇ ਹੀ ਵਿਦਿਆਰਥੀਆ ਨੂੰ ਵਧਾਈ ਦਿੱਤੀ ਅਤੇ ਉਹਨਾਂ ਦਾ ਮੂਹ ਮਿੱਠਾ ਕਰਾਇਆ। ਉਹਨਾਂ ਨੇ ਆਉਣ ਵਾਲੇ ਇਮਤਿਹਾਨਾਂ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਾਲਜ ਦੇ ਸਲਾਹਕਾਰ ਅਤੇ ਸਾਬਕਾ ਪ੍ਰਿੰਸੀਪਲ ਕੇ.ਕੇ. ਸ਼ਰਮਾਂ ਅਤੇ ਅੰਗਰੇਜੀ ਵਿਭਾਗ ਦੀ ਪ੍ਰੋ. ਸਪਨਾ ਮਹਿਰਾ ਦੇ ਯੋਗਦਾਨ ਦਾ ਵਿਸ਼ੇਸ ਜਿਕਰ ਕੀਤਾ।.

www.budhladacity.com

ਵਿਸ਼ਵ ਕੱਬਡੀ ਕੱਪ ਤੇ ਹੋਲੀ ਹਾਰਟ ਸਕੂਲ ਦੀਆਂ ਵਿਦਿਆਰਥਣਾਂ ਨੇ ਕਰਵਾਈ ਬੱਲੇ-ਬੱਲੇ

ਬੁਢਲਾਡਾ -੩ ਨਵੰਬਰ ਤੋਂ ਰੋਪੜ ਵਿਖੇ ਸ਼ੁਰੂ ਹੋਏ ਅੰਬੇਦਕਰ ਯਾਦਗਾਰੀ ਕੱਬਡੀ ਕੱਪ ਤੇ ਸਥਾਨਕ ਸਕੂਲ ਹੌਲੀ ਹਾਰਟ ਦੀਆਂ ਵਿਦਿਆਰਥਣਾਂ ਨੇ ਭੰਗੜਾ ਪਾ ਕੇ ਬਹਿਜਾ-ਬਹਿਜਾ ਕਰਵਾ ਦਿੱਤੀ, ਜਿਹਨਾਂ ਦੇ ਪ੍ਰੋਗਰਾਮ ਨੂੰ ਦਰਸ਼ਕਾਂ ਵੱਲੋਂ ਸਲਾਹਿਆ ਗਿਆ। ਇਹਨਾਂ ਵਿਦਿਆਰਥਣਾ ਦੀ ਇਸ ਸਟੇਜ ਤੇ ਪੇਸ਼ਕਾਰੀ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਸ ਪੇਸ਼ਕਾਰੀ ਆਈਟਮ ਨੂੰ ਤਿਆਰ ਕਰਨ ਵਿੱਚ ਸਕੂਲ ਅਧਿਆਪਕ ਰਣਵੀਰ ਸਿੰਘ ਭੀਖੀ ਅਤੇ ਮੈਡਮ ਸੁਖਵੀਰ ਜੀ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। ਇਸ ਸਮੇਂ ਸਕੂਲ ਦੇ ਚੇਅਰਮੈਨ ਸੰਜੀਵ ਸਿੰਗਲਾ, ਗਿਆਨ ਚੰਦ ਲਾਡੀ ਅਤੇ ਪ੍ਰਿੰਸ਼ੀਪਲ ਅਜੇ ਠਾਕੁਰ ਤੋਂ ਇਲਾਵਾ ਸਮੂਹ ਸਟਾਫ਼ ਨੇ ਬੱਚਿਆ ਨੁੰ ਉਹਨਾਂ ਦੀ ਪ੍ਰਾਪਤੀ ਤੇ ਵਧਾਈ ਦਿੱਤੀ।..

www.budhladacity.com

ਗੁਰੂ ਨਾਨਕ ਕਾਲਜ ਬੁਢਲਾਡਾ ਨੇ ਜਿੱਤਿਆ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਗੱਤਕਾ ਖੇਡ ਮੁਕ

ਬੁਢਲਾਡਾ –ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪ੍ਰਿੰਸ਼ੀਪਲ ਡਾ: ਕੁਲਦੀਪ ਸਿੰਘ ਬੱਲ ਦੀ ਰਹਿਨੁਮਾਈ ਅਤੇ ਪ੍ਰੋ: ਰਮਨਦੀਪ ਸਿੰਘ ਮੁੱਖੀ ਸਰੀਰਕ ਸਿੱਖਿਆ ਦੀ ਯੋਗ ਅਗਵਾਈ ਵਿੱਚ ਤਿੰਨ ਰੋਜਾ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਗੱਤਕਾ ਖੇਡ ਮੁਕਾਬਲੇ ਅਰੰਭ ਕਰਵਾਏ ਗਏ। ਜਿਸ ਦਾ ਉਦਘਾਟਨ ਕਾਲਜ ਕਾਲਜ ਪ੍ਰਿੰਸ਼ੀਪਲ ਡਾ: ਕੁਲਦੀਪ ਸਿੰਘ ਬੱਲ ਵੱਲੋਂ ਕੀਤਾ ਗਿਆ। ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਹਰਬੰਤ ਸਿੰਘ ਦਾਤੇਵਾਸ ਅਤੇ ਵਿਸ਼ੇਸ਼ ਮਹਿਮਾਨ ਹਰਜੀਤ ਸਿੰਘ ਗਰੇਵਾਲ ਨੇ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚ ਲੜਕਿਆ ਦੇ ਵਰਗ ਵਿੱਚ ਸਰਵੋਤਮ ਖਿਡਾਰੀ ਦਵਿੰਦਰ ਸਿੰਘ ਗੁਰੂ ਨਾਨਕ ਕਾਲਜ ਬੁਢਲਾਡਾ ਅਤੇ ਲੜਕੀਆਂ ਦੇ ਵਰਗ ਵਿੱਚ ਚਰਨਪ੍ਰੀਤ ਕੌਰ ਗੁਰੂ ਨਾਨਕ ਕਾਲਜ ਬੁਢਲਾਡਾ ਚੁਣੇ ਗਏ। ਇਸ ਮੁਕਾਬਲੇ ਦੀ ਓਵਰਆਲ ਟਰਾਫੀ ਲੜਕੇ ਅਤੇ ਲੜਕੀਆਂ ਦੇ ਵਰਗ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪ੍ਰਾਪਤ ਕੀਤੀ ਅਤੇ ਲੜਕਿਆ ਦੇ ਵਰਗ ਵਿੱਚ ਮਾਤਾ ਗੁਜਰੀ ਕਾਲਜ ਫਤਿਹਗੜ ਅਤੇ ਲੜਕੀਆਂ ਦੇ ਵਰਗ ਵਿੱਚ ਮੋਦੀ ਕਾਲਜ ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਸ੍: ਦਾਤੇਵਾਸ ਨੇ ਕਿਹਾ ਕਿ ਇਹ ਕਾਲਜ ਇਲਾਕੇ ਲਈ ਬਹੁਤ ਵੱਡਾ ਵਰਦਾਨ ਹੈ ਅਤੇ ਵਿਦਿਆਰਥੀ ਦੀ ਸ਼ਖਸ਼ੀਅਤ ਨੂੰ ਹਰ ਖੇਤਰ ਵਿੱਚ ਨਿਖਾਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਤੇ ਉਸ ਵਿੱਚ ਸਫ਼ਲਤਾ ਵੀ ਪ੍ਰਾਪਤ ਹੋ ਰਹੀ ਹੈ। ਕਾਲਜ ਪ੍ਰਿੰਸ਼ੀਪਲ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕਾਲਜ ਵਾਈਸ ਪ੍ਰਿੰਸ਼ੀਪਲ ਡਾ: (ਮੇਜਰ) ਜਸਪਾਲ ਸਿੰਘ, ਡਾ: ਰਿਛਪਾਲ ਸਿੰਘ, ਪ੍ਰੋ: ਸੁਰਜਨ ਸਿੰਘ, ਡਾ: ਕੁਲਵੰਤ ਸਿੰਘ, ਪ੍ਰੋ: ਗੁਰਪਾਲ ਸਿੰਘ, ਪ੍ਰੋ: ਮਨਜੀਤ ਸਿੰਘ, ਅਮਨਪ੍ਰੀਤ ਸਿੰਘ, ਗੋਬਿੰਦ ਸ਼ਰਮਾ, ਗਗਨਦੀਪ ਸਿੰਘ, ਸਿਮਰਨਜੀਤ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।.

www.budhladacity.com

ਪ੍ਰਵਾਸੀ ਸਾਹਿਤਕਾਰ ਹਰਵਿੰਦਰ ਸ਼ਰਮਾ ਦੀ ਪੁਸਤਕ ‘ਰੱਬ ਵਰਗੇ ਲੋਕ’ ਦਾ ਲੋਕ ਅਰਪਣ

ਬੁਢਲਾਡਾ –ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ ਵਿਭਾਗ ਵੱਲੋਂ ਗੁਰੂ ਨਾਨਕ ਸਾਹਿਤ ਸਦਨ ਦੇ ਸਹਿਯੋਗ ਨਾਲ ਹਰਵਿੰਦਰ ਸਰਮਾ ਦੀ ਪੁਸਤਕ ‘ਰਬ ਵਰਗੇ ਲੋਕ’ ਦਾ ਲੋਕ ਅਰਪਣ ਅਤੇ ਵਿਚਾਰ-ਗੋਸ਼ਟੀ ਸੈਮੀਨਾਰ ਹਾਲ ਭਾਈ ਨੰਦ ਲਾਲ ਅਕਾਦਮਿਕ ਬਲਾਕ ਵਿੱਚ ਕਰਵਾਈ ਗਈ। ਪਰਚਾ ਪੜ੍ਦਿਆਂ ਪ੍ਰੋ: ਗੁਰਦੀਪ ਸਿੰਘ ਨੇ ਕਿਹਾ ਕਿ ਸਮਕਾਲੀ ਪੰਜਾਬੀ ਵਾਰਤਕ ਵਿੱਚ ਕੱਥ ਤੇ ਵੱਥ ਪੱਖੋਂ ਬੜਾ ਕੁਝ ਨਿਵੇਕਲਾ ਸਿਰਜਿਆ ਜਾ ਰਿਹਾ ਹੈ। ਹਰਵਿੰਦਰ ਦੀ ਇਹ ਪੁਸਤਕ ‘ਰੱਬ ਵਰਗੇ ਲੋਕ’ ਜੀਵਨ ਯਾਦਾਂ ਦੀ ਪਟਾਰੀ ਹੈ ਅਤੇ ਲੇਖਕ ਪੇਂਡੂ ਮੁਹਾਵਰੇ ਵਾਲੀ ਸ਼ੈਲੀ ਜ਼ਰੀਏ ਪਾਠਕ ਨੂੰ ਆਪਣੇ ਵੱਲ ਖਿੱਚਣ ਵਿੱਚ ਸਫ਼ਲ ਰਿਹਾ ਹੈ। ਪ੍ਰੋ: ਦੀਪਕ ਧਲੇਵਾਂ ਨੇ ਇਸ ਪੁਸਤਕ ਦੀ ਭਾਸ਼ਾ ਤੇ ਸ਼ੈਲੀ, ਸਮਾਜਿਕ ਸੱਭਿਆਚਾਕ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਇਸ ਪੁਸਤਕ ਵਿੱਚ ਲੇਖਕ ਨੇ ਵਿਸ਼ਾਗਤ ਪੱਖੋਂ ਸਮਕਾਲ ਦੇ ਹਾਣ ਦਾ ਬੜਾ ਕੁਝ ਚਿਤਰਿਆ ਹੈ। ਸਮਾਗਮ ਦੀ ਪ੍ਧਾਨਗੀ ਕਰਦਿਆਂ ਪਿੰਰਸ਼ੀਪਲ ਡਾ: ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਹਰਵਿੰਦਰ ਸਰਮਾ ਆਪਣੇ ਸ਼ੁਰੂ ਦੇ ਦਿਨਾਂ ਤੋਂ ਹੀ ਸਾਹਿਤ ਪ੍ਰੇਮੀ ਅਤੇ ਖੋਜ ਕਾਰਜ ਨਾਲ ਜੁੜੀ ਹੋਈ ਸ਼ਖਸੀਅਤ ਹੈ। ਡਾ: ਬੱਲ ਨੇ ਕਿਹਾ ਕਿ ਕਨੇਡਾ ਵਿੱਚ ਰਹਿੰਦਿਆਂ ਪਿੰਡ ਦੇ ਰੱਬ ਵਰਗੇ ਲੋਕਾਂ ਨਾਲ ਜੁੜਨਾ ਅਤੇ ਉਹਨਾਂ ਦੇ ਮੁਹਾਵਰੇ ਵਿੱਚ ਗੱਲ ਕਰਨਾ ਟਾਵੇਂ-ਟਾਵੇਂ ਲੋਕਾਂ ਦੇ ਹੀ ਹਿੱਸੇ ਆਉਂਦਾ ਹੈ। ਪ੍ਵਾਸੀ ਸਾਹਿਤਕਾਰ ਹਰਵਿੰਦਰ ਸਰਮਾ ਨੇ ਆਪਣੀਆਂ ਜੀਵਨ ਯਾਦਾਂ ਅਤੇ ਕਨੇਡਾ ਦੇ ਅਨੁਭਵਾਂ ਬਾਰੇ ਗੱਲ ਕਰਦਿਆਂ ਪੰਜਾਬ ਅਤੇ ਕਨੇਡਾ ਦੀ ਜੀਵਨ ਸ਼ੈਲੀ ਦੇ ਪਰਸਪਰ ਅੰਤਰ ਸਬੰਧਤਾ ਅਤੇ ਵਖਰੇਵਿਆਂ ਬਾਰੇ ਸਰੋਤਿਆਂ ਨਾਲ ਗੱਲਬਾਤ ਕੀਤੀ। ਮੁੱਖ ਮਹਿਮਾਨ ਸ: ਬਹਾਦਰ ਸਿੰਘ ਰਾਓ (ਡੀ.ਐਸ.ਪੀ.) ਨੇ ਆਪਣੀ ਪੰਜਾਬੀ ਸਾਹਿਤ ਪ੍ਤੀ ਰੁਚੀ ਨੂੰ ਸਾਂਝਾ ਕਰਦਿਆਂ ਕਿਹਾ ਕਿ ਪੁਸਤਕਾਂ ਨਾਲ ਜੁੜਨਾ ਹੀ ਸਵੈ ਦੀ ਪਹਿਚਾਣ ਬਣਦਾ ਹੈ। ਇਸ ਮੌਕੇ ਸਮੂਹ ਪੰਜਾਬੀ ਵਿਭਾਗ, ਪ੍ਰੋ: ਰੇਖਾ ਕਾਲੜਾ, ਪ੍ਰੋ: ਰੁਪਿੰਦਰਜੀਤ ਕੌਰ, ਡਾ: ਰਿਸ਼ਪਾਲ ਸਿੰਘ, ਪ੍ਰੋ: ਬਲਵਿੰਦਰ ਸਿੰਘ, ਪ੍ਰੋ: ਧਰਮਿੰਦਰ ਸਿੰਘ, ਪਵਿੱਤਰ ਸਿੰਘ ਅਤੇ ਸਾਹਿਬਦੀਪ ਪਬਲੀਕੇਸ਼ਨ ਦੇ ਪ੍ਰਕਾਸ਼ਕ ਕਰਨ ਭੀਖੀ ਆਦਿ ਸ਼ਾਮਲ ਸਨ। ਅੰਤ ਵਿੱਚ ਆਏ ਹੋਏ ਮਹਿਮਾਨਾਂ ਨੁੰ ਧੰਨਵਾਦੀ ਸ਼ਬਦ ਡਾ: ਰਾਜਨਦੀਪ ਕੌਰ ਨੇ ਕਹੇ।.

www.budhladacity.com

ਬੇਗਮਪੁਰਾ ਮਾਨਵ ਸੇਵਾ ਸੁਸਾਇਟੀ ਨੇ 9 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕੀਤੇ

ਬੁਢਾਲਡਾ –ਨੇੜਲੇ ਪਿੰਡ ਗੁਰਨੇ ਕਲਾਂ ਵਿਖੇ ਬੇਗਮਪੁਰਾ ਮਾਨਵ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਵੱਖ-ਵੱਖ ਪਿੰਡਾਂ ਦੇ ਗਰੀਬ ਪਰਿਵਾਰਾਂ ਦੀਆਂ 9 ਲੜਕੀਆਂ ਦਾ ਵਿਆਹ ਪੂਰੇ ਰੀਤੀ ਰਿਵਾਜਾ ਅਨੁਸਾਰ ਕੀਤਾ ਗਿਆ। ਇਸ ਸਮਾਗਮ ਵਿੱਚ ਜੋੜਿਆ ਦਾ ਇੱਕੋ ਸਮੇਂ ਆਨੰਦ ਕਾਰਜ ਕਰਨ ਉਪਰੰਤ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਵਿਧਾਇਕ ਮੁਹੰਮਦ ਸਦੀਕ ਤੇ ਸੰਤ ਤਿਲਕ ਰਾਜ ਮਲੇਕੋਟਲਾ ਵਾਲਿਆ ਨੇ ਜੋੜਿਆ ਨੂੰ ਅਸੀਰਵਾਦ ਦਿੱਤਾ। ਮੰਗਤ ਰਾਏ ਬਾਂਸਲ ਨੇ ਜੋੜਿਆਂ ਨੂੰ ਅਸੀਰਵਾਦ ਦੇਣ ਸਮੇਂ ਸੰਬੋਧਨ ਕਰਦਿਆ ਕਿਹਾ ਕਿ ਲੜਕੀਆਂ ਦਾ ਕੰਨਿਆ ਦਾਨ ਸਭ ਤੋਂ ਵੱਡਾ ਦਾਨ ਹੈ, ਉਹਨਾਂ ਸੰਸਥਾਵਾਂ ਨੂੰ ਅਪੀਲ ਕਰਦਿਆ ਕਿਹਾ ਕਿ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅਜਿਹੇ ਕਾਰਜ ਕਰਾਉਣੇ ਚਾਹੀਦੇ ਹਨ, ਅਜਿਹੇ ਕਾਰਜਾ ਸਮੇਂ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਬਣਦੀ ਹੈ, ਸੁਸਾਇਟੀ ਵੱਲੋਂ ਕਰਵਾਏ ਇਸ ਕਾਰਜ ਦੀ ਸਲਾਘਾ ਕਰਦਿਆ ਸੁਸਾਇਟੀ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਅਤੇ ਐਲਾਨ ਕੀਤਾ ਕਿ ਸੰਸਥਾਵਾਂ ਦੇ ਸਹਿਯੋਗ ਨਾਲ 20 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਤੋਂ ਇਲਾਵਾ ਹੋਰ ਸਮਾਜਿਕ ਕਾਰਜ ਵੀ ਕੀਤੇ ਜਾਣਗੇ। ਸਮਾਗਮ ਸਮੇਂ ਸੰਤ ਤਿਲਕ ਰਾਜ ਮਲੇਰਕੋਟਲਾ ਵਾਲੇ, ਵਿਧਾਇਕ ਮੁਹੰਮਦ ਸਦੀਕ, ਗੁਰਪ੍ਰੀਤ ਕੌਰ ਗਾਗੋਵਾਲ, ਪੰਜਾਬ ਖੇਤ ਮਜ਼ਦੂਰ ਦੇ ਜਿਲ੍ਹਾ ਪ੍ਧਾਨ ਕ੍ਰਿਸ਼ਨ ਚੌਹਾਨ, ਸੁਰਿੰਦਰ ਨਿਪੋਰੀਆ ਐਮ.ਸੀ. ਮਾਨਸਾ, ਮਨਦੀਪ ਗੋਰਾ ਐਮ.ਸੀ. ਨੇ ਜੋੜਿਆ ਨੂੰ ਅਸੀਰਵਾਦ ਦਿੰਦਿਆ ਸੁਸਾਇਟੀ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕੀਤੀ। ਰਾਜ ਪੱਧਰੀ ਭਾਸਣ ਮੁਕਾਬਲੇ ‘ਚ ਜੇਤੂ ਏ.ਐਸ.ਆਈ. ਬਲਵੰਤ ਸਿੰਘ ਭੀਖੀ ਵੱਲੋਂ ਸਟੇਟ ਦੀ ਕਾਰਵਾਈ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ[ ਸੁਸਾਇਟੀ ਦੇ ਪ੍ਰਧਾਨ ਹਰਭਜਨ ਸਿੰਘ, ਸਕੱਤਰ ਬਿੱਟੂ ਸਿੰਘ ਰੰਘੜਿਆਲ ਤੇ ਖ਼ਜਾਨਚੀ ਕੁਲਦੀਪ ਸਿੰਘ ਗੁਰਨੇ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਵਿਆਹ ਦੌਰਾਨ ਜਿੱਥੇ ਸੁਸਾਇਟੀ ਟਰੱਸਟ ਵੱਲੋਂ ਘਰ ਦੀਆਂ ਲੋੜਾਂ ਮੁਤਾਬਿਕ ਪੂਰਾ ਸਮਾਨ ਦਿੱਤਾ ਗਿਆ, ਉਥੇ ਹੀ ਜੋੜਿਆ ਦੇ ਪਰਿਵਾਰਾਂ ਅਤੇ ਸੰਗਤਾਂ ਲਈ ਵਿਸੇਸ ਤੌਰ ਤੇ ਚਾਹ ਪਾਣੀ, ਮਿਠਾਈ ਅਤੇ ਲੰਗਰ ਦਾ ਪ੍ਬੰਧ ਕੀਤਾ ਗਿਆ। ਉਹਨਾਂ ਸਮਾਗਮ ਵਿੱਚ ਪੁੱਜੇ ਸਹਿਯੋਗੀ ਸੱਜਣਾਂ ਦੇ ਨਾਲ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਸੁਸਾਇਟੀ ਵੱਲੋਂ ਹੋਰ ਕੀਤੇ ਜਾਣ ਵਾਲੇ ਲੋਕ ਭਲਾਈ ਕੰਮਾ ਵਿੱਚ ਆਪਣਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਆਸ-ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਵੱਖ-ਵੱਖ ਪਾਰਟੀ ਦੇ ਆਗੂ ਅਤੇ ਸੰਤ ਆਂਦਿ ਹਾਜ਼ਰ ਸਨ।.

www.budhladacity.com

ਆਨਿਆ, ਏਕਮਨੂਰ ਅਤੇ ਹਰਸਾਹਿਬ ਬਣੇ ‘ਬੇਬੀ ਆੱਫ ਦਾ ਸਿਟੀ’

ਬੀਤੇ ਦਿਨੀ ਡੀ.ਏ.ਵੀ. ਮਾਡਲ ਸਕੂਲ, ਬੁਢਲਾਡਾ ਵਲੋ ਪਹਿਲਾ ‘ਬੇਬੀ ਸ਼ੋਅ’ ਕਰਵਾਇਆ ਗਿਆ। ਬੇਬੀ ਸ਼ੋਅ ਵਿੱਚ ਸ਼ਹਿਰ ਦੇ 0 ਤੋਂ 6 ਸਾਲ ਦੇ ਨੰਨੇ-ਮੁੰਨੇ ਬੱਚਿਆ ਨੇ ਹਿੱਸਾ ਲਿਆ। ਇਸ ਸ਼ੋਅ ਵਿੱਚ ਬੱਚਿਆਂ ਦੁਆਰਾ ਮਾਡਲਿੰਗ, ਕਵਿਤਾਵਾਂ, ਡਾਂਸ ਅਤੇ ਹੋਰ ਵੱਖ-ਵੱਖ ਤਰਾਂ ਦੀਆਂ ਐਕਟੀਵਿਟੀਆਂ ਕੀਤੀਆਂ ਗਈਆਂ। ਸ਼ੋਅ ਦੀ ਸ਼ੁਰੂਆਤ ਚੀਫ ਗੈਸਟ ਰਿਟਾਇਰਡ ਲੈਫਟੀਨੈਂਟ ਕਰਨਲ ਜੀ. ਐੱਸ. ਸੇਖੋਂ ਵਲੋਂ ਰਿਬਨ ਕੱਟ ਕੇ ਕੀਤੀ ਗਈ। ਉਸ ਤੋਂ ਬਾਅਦ ਨੰਨੇ-ਮੁੰਨੇ ਬੱਚਿਆ ਨੇ ਆਪਣੀਆਂ–ਆਪਣੀਆਂ ਅਦਾਕਾਰੀਆਂ ਨਾਲ ਸਭ ਲੋਕਾਂ ਦਾ ਦਿਲ ਮੋਹ ਲਿਆ। ਇਸ ਮੌਕੇ ਚੀਫ ਗੈਸਟ ਰਿਟਾਇਰਡ ਲੈਫਟੀਨੈਂਟ ਕਰਨਲ ਜੀ. ਐੱਸ. ਸੇਖੋਂ ਨੇ ਇਸ ਸ਼ੌਅ ਦੀ ਕਾਫੀ ਸ਼ਾਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਬੱਚਿਆਂ ਨੂੰ ਕੁੱਝ ਨਵਾਂ ਸਿੱਖਣ ਨੂੰ ਮਿਲਿਆ ਹੈ। ਇਸ ਸ਼ੋਅ ਵਿੱਚ ਪਹੁੰਚੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵਿੱਚ ਵੀ ਕਾਫੀ ਉਤਸ਼ਾਹ ਦੇਖਿਆ ਗਿਆ। ਸ਼ੋਅ ਦੇ ਅੰਤ ਵਿੱਚ ਬੱਚਿਆਂ ਨੂੰ ਇਨਾਮ ਵੰਡੇ ਗਏ। ਆਨਿਆ, ਏਕਮਨੂਰ ਅਤੇ ਹਰਸਾਹਿਬ ‘ਬੇਬੀ ਆੱਫ ਦਾ ਸਿਟੀ’ ਚੁਣੇ ਗਏ। ਡਾਂਸ ਵਿੱਚ ਬੇਬੀ ਕਸਵੀ ਅਤੇ ਭੰਗੜੇ ਵਿੱਚ ਨਵਨੂਰ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ। ‘ਨੋਟੀ ਚਾਇਲਡ’ ਦਾ ਖਿਤਾਬ ਬੇਬੀ ਸਿਮਰਨਜੀਤ ਕੌਰ ਦੇ ਹਿੱਸੇ ਆਇਆ। ਵਧੀਆ ਪੰਜਾਬੀ ਪਹਿਰਾਵੇ ਲਈ ਬੇਬੀ ਸਿਮਰਨਜੀਤ ਕੌਰ ਨੂੰ ਚੁਣਿਆਂ ਗਿਆ। ਇਸ ਸ਼ੋਅ ਨੂੰ ਸਫਲ ਬਣਾਉਣ ਵਿੱਚ ਚਾਹਤ ਗਾਰਮੈਂਟਸ, ਰਾਮ ਬੁਕ ਡਿਪੂ, ਗੋਇਲ ਬੁਕ ਡਿਪੂ, ਵਿਜੇ ਫੁਟਵੇਅਰ, ੳਰੇਨ ਮਨਸਾ, ਚੈਂਪਸ ਬੇਬੀ ਕੇਅਰ, ਨੈਸ਼ਨਲ ਬੇਕਰੀ ਬੁਢਲਾਡਾ, ਆਲੀਸ਼ਾਨ ਟੈਂਟ ਹਾਊਸ, ਬੰਟੀ ਕੋਟਨ ਹਾਊਸ ਅਤੇ ਮਹਿਤਾ ਬੁਕ ਡਿਪੂ ਦਾ ਪੂਰਾ-ਪੂਰਾ ਸਹਿਯੋਗ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਜਸਕੀਰਤ ਸਿੰਘ ਗਿੱਲ ਨੇ ਸਾਰੇ ਬੱਚਿਆ ਦੀ ਹੋਸਲਾ ਅਫਜਾਈ ਕਰਦੇ ਹੋਏ ਜੇਤੂ ਬੱਚਿਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਚੇਅਰਮੈਨ ਗੋਬਿੰਦ ਪ੍ਰਕਾਸ਼ ਗੋਇਲ, ਡਾ.ਬਲਦੇਵ ਸਿੰਘ ਦੋਦੜਾ, ਪੰਜਾਬ ਕਾਂਗਰਸ ਦੇ ਸਕੱਤਰ ਰਣਜੀਤ ਸਿੰਘ ਦੋਦੜਾ, ਸੁਖਬੀਰ ਮਹਿਤਾ, ਗੁਰਸੇਵਕ ਸਿੰਘ ਦੋਦੜਾ, ਰਣਜੀਤ ਸਿੰਘ ਬੀਰੋਕੇ, ਰਾਮ ਕੁਮਾਰ, ਕੇ.ਡੀ. ਜੈਨ, ਗਮਦੂਰ ਸਿੰਘ ਦੋਦੜਾ ਅਤੇ ਹੋਰ ਮੈਨੇਜਮੈਂਟ ਮੈਂਬਰ ਸ਼ੋਅ ਵਿੱਚ ਉਪਸਥਿਤ ਰਹੇ।.

www.budhladacity.com

ਕ੍ਰਿਸ਼ਨਾ ਕਾਲਜ ਰੱਲੀ ਦੇ ਵਿਦਿਆਰਥੀਆਂ ਨੇ ਇੱਕ ਰੋਜਾ ਟਰਿਪ ਲਗਾਇਆ

ਕ੍ਰਿਸ਼ਨਾ ਕਾਲਜ ਰੱਲੀ ਦੇ ਵਿਦਿਆਰਥੀਆਂ ਦਾ ਇੱਕ ਰੋਜਾ ਟਰਿਪ ਤੇ ਸਰਸ ਮੇਲੇ ਬਠਿੰਡਾ ਅਤੇ ਤਲਵੰਡੀ ਸਾਬੋ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕੀਤੇ। ਕਾਲਜ ਮਨੇਜਮੈਂਟ ਮੈਂਬਰ ਐ੍ਮ.ਡੀ. ਕਮਲ ਸਿੰਗਲਾ, ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਦੀ ਰਹਿਨੁਮਾਈ ਹੇਠ ਲਗਾਏ ਗਏ ਵਿਭਿੰਨ ਕਲਾਸਾਂ ਦੇ ਵਿਦਿਆਰਥੀਆਂ ਦੇ ਇਸ ਟਰਿਪ ਸਬੰਧੀ ਉਹਨਾਂ ਦੱਸਿਆ ਕਿ ਸਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਅਤੇ ਅਧਿਆਤਮਕ ਸਿੱਖਿਆ ਲਈ ਅਜਿਹੇ ਟਰਿਪ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਦੱਸਿਆ ਕਿ ਆਪਣੇ ਸਭਿਆਚਾਰ ਤੇ ਵਿਰਸੇ ਨਾਲ ਜੁੜਨ ਦੀ ਸਰਸ ਮੇਲਾ ਸਭ ਤੋਂ ਢੁਕਵੀ ਥਾਂ ਹੈ, ਜਿਥੇ ਜਾ ਕੇ ਵਿਦਿਆਰਥੀ ਆਪਣੇ ਸਭਿਆਚਾਰ ਅਤੇ ਵਿਰਸੇ ਦੇ ਨਾਲ-ਨਾਲ ਹੋਰਨਾ ਪ੍ਰਾਤਾ ਦੇ ਸਭਿਆਚਾਰ ਤੋਂ ਵੀ ਜਾਣੂ ਹੁੰਦੇ ਹਨ। ਕਾਲਜ ਇੰਚਾਰਜ਼ ਗੁਰਪ੍ਰੀਤ ਸਿੰਘ ਮੱਲੀ ਨੇ ਦੱਸਿਆ ਕਿ ਵਿਦਿਆਰਥੀਆਂ ਅੰਦਰ ਜੋ ਨੈਤਿਕ ਕਦਰਾਂ-ਕੀਮਤਾ ਦੀ ਗਿਰਾਵਟ ਆ ਰਹੀ ਹੈ, ਇਸ ਲਈ ਵਿਦਿਆਰਥੀਆਂ ਅੰਦਰ ਅਧਿਆਤਮਕ ਗੁਣਾ ਦਾ ਵਿਕਾਸ ਕਰਨਾ ਅਜੋਕੇ ਸਮੇਂ ਦੀ ਮਹੱਤਵਪੂਰਨ ਲੋੜ ਹੈ। ਇਸ ਟਰੀਪ ਦੌਰਾਨ ਵਿਦਿਆਰਥੀਆਂ ਨੇ ਸਭਿਆਚਾਰ, ਅਧਿਆਤਮਕ ਅਤੇ ਆਪਣੇ ਵਿਰਸੇ ਨਾਲ ਸਬੰਧਤ ਮਹੱਤਵਪੂਰਨ ਗਿਆਨ ਪ੍ਰਾਪਤ ਕੀਤਾ।.

www.budhladacity.com

ਸ਼੍ਰੋਮਣੀ ਅਕਾਲੀ ਦਲ ਦੀ ਇਸ਼ਤਿਹਾਰਬਾਜ਼ੀ ਨੇ ਚਮਕਣ ਲਾਇਆ ਹਲਕਾ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ‘ਚ ਇਸ਼ਤਿਹਾਰਬਾਜ਼ੀ ਦੇ ਖੇਤਰ ‘ਚ ਵੱਡੇ ਪੱਧਰ ‘ਤੇ ਜੰਗ ਛਿੜ ਚੁੱਕੀ ਹੈ ਵਿਧਾਨ ਸਭਾ ਹਲਕਾ ਬੁਢਲਾਡਾ ਅੰਦਰ ਕੰਧਾਂ ‘ਤੇ ਵੱਡ ਅਕਾਰੀ ਇਸ਼ਤਿਹਾਰ ਛਾਪਣ ਅਤੇ ਵੱਖ ਵੱਖ ਪ੍ਰਕਾਰ ਦੀਆਂ ਫਲੈਕਸਾਂ ਲਾਉਣ ‘ਚ ਸੱਤਾਧਾਰੀ ਪਾਰਟੀ  ਕਾਂਗਰਸ ਅਤੇ ਆਪ ਨੂੰ ਪਛਾੜਨ ਲੱਗੀ ਹੈ ਜਿਥੇ ਕਾਂਗਰਸ ਵੱਲੋਂ ਸੀਮਤ ਦਾਇਰੇ ਵਿੱਚ ਰਹਿੰਦੇ ਹੋਏ ਇਸ਼ਤਿਹਾਰਬਾਜ਼ੀ ਕੀਤੀ ਗਈ ਹੈ, ਉਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਦੇ ਸਾਰੇ ਪਿੰਡਾਂ ਵਿੱਚ ਜੰਗੀ ਪੱਧਰ ‘ਤੇ ਕੰਧਾਂ ‘ਤੇ ਵੱਡ ਅਕਾਰੀ ਇਸ਼ਤਿਹਾਰ ਛਾਪੇ ਜਾ ਰਹੇ ਹਨ ਜਿਸ ਨਾਲ ਅਕਾਲੀ ਵਰਕਰਾਂ ਦੇ ਚਿਹਰਿਆਂ ‘ਤੇ ਰੌਣਕ ਟਪਕਣ ਲੱਗੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਦੇ ਹਰ ਪਿੰਡ ਵਿੱਚ ਵੱਡੀਆਂ ਦੀਵਾਰਾਂ ‘ਤੇ ਅਜਿਹੇ ਇਸ਼ਤਿਹਾਰ ਅਤੇ ਵੱਡੀਆਂ ਵੱਡੀਆਂ ਫਲੈਕਸਾਂ ਅਗਲੇ ਕੁਝ ਦਿਨਾਂ ਵਿੱਚ ਲਗਾਈਆਂ ਜਾਣਗੀਆਂ ਪੰਜਾਬ ਵਿਕਾਸ ਦੇ ਖੇਤਰ ‘ਚ ਜਿਸ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਉਸ ਤੋਂ ਪ੍ਰਭਾਵਤ ਹੋ ਕੇ ਪੰਜਾਬ ਦੇ ਲੋਕ ਤੀਸਰੀ ਵਾਰ ਅਕਾਲੀ-ਭਾਜਪਾ ਗੱਠਜੋੜ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣਗੇ ਯੂਥ ਅਕਾਲੀ ਦਲ ਦੇ ਆਗੂ ਬਿੰਦਰ ਸਿੰਘ ਬੱਛੋਆਣਾ ਅਤੇ ਮੈਂਬਰ ਬਲਾਕ ਸੰਮਤੀ ਜਸਵੀਰ ਸਿੰਘ ਮੱਲਸਿੰਘ ਵਾਲਾ ਨੇ ਕਿਹਾ ਕਿ ਪਾਰਟੀ ਵਰਕਰ ਪੰਜਾਬ ਸਰਕਾਰ ਦੀਆਂ ੯ ਸਾਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣ ਲਈ ਘਰ-ਘਰ ਤੱਕ ਪਹੁੰਚ ਕਰਨਗੇ ਸਰਕਾਰ ਦੀਆਂ ਭਲਾਈ ਸਕੀਮਾਂ ਸਦਕਾ ਪੰਜਾਬ ਦਾ ਹਰ ਵਰਗ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਵੋਟ ਪਾਉਣ ਲਈ ਤਤਪਰ ਹੈ ਅਤੇ ਉਸ ਨੂੰ ਲੋਕਾਂ ਵੱਲੋਂ ਭਰਵਾ ਹੁੰਗਾਰਾ ਮਿਲਣ ਲੱਗਾ ਹੈ.

www.budhladacity.com

ਪੰਜਾਬ ਐਂਡ ਸਿੰਧ ਬੈਕ ਵੱਲੋਂ ਨਵੀਂ ਬਰਾਂਚ ਦਾ ਕੀਤਾ ਉਦਘਾਟਨ

ਬੁਢਲਾਡਾ (20ਅਕਤੂਬਰ) ਅੱਜ ਬੁਢਲਾਡਾ ਵਿਖੇ ਅਦਾਰਾ ਪੰਜਾਬ ਐਂਡ ਸਿੰਧ ਬੈਕ ਦੀ ਨਵੀਂ ਇਮਾਰਤ ਦਾ ਉਦਘਾਟਨ ਐਸ.ਡੀ.ਐਮ. ਬੁਢਲਾਡਾ ਨਿਤਿਸ਼ ਸਿੰਗਲਾ ਵੱਲੋਂ ਕੀਤਾ ਗਿਆ। ਨਵੀਂ ਇਮਾਰਤ ਵਿਖੇ ਸ਼ੁਰੂਆਤ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਕੀਤਾ ਗਿਆ। ਇਸ ਉਪਰੰਤ ਜੋਨਲ ਮਨੈਜਰ ਆਰ.ਐਸ. ਕਪੂਰ ਨੇ ਕਿਹਾ ਕਿ ਪੰਜਾਬ ਐਂਡ ਸਿੰਧ ਬੈਕ ਦੀ ਪਹਿਲੀ ਬਰਾਂਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੰਨ 1908 ਵਿੱਚ ਖੋਲੀ ਗਈ ਸੀ ਅਤੇ ਹੁਣ ਇਹ 1536 ਵੀਂ ਬਰਾਂਚ ਖੋਲੀ ਗਈ ਹੈ। ਇਸ ਤੋਂ ਪਹਿਲਾ ਬਠਿੰਡਾ ਜੋਨ ਅੰਦਰ 60 ਅਤੇ ਜਿਲਾ ਮਨਸਾ ਅੰਦਰ 13 ਬਰਾਂਚਾ ਕੰਮ ਕਰ ਰਹੀਆਂ ਹਨ। ਪੰਜਾਬ ਐਂਡ ਸਿੰਧ ਬੈਕ ਵੱਲੋਂ ਸ਼ੁਰੂ ਤੋਂ ਹੀ ਕਿਸਾਨਾਂ ਅਤੇ ਵਪਾਰੀਆਂ ਲਈ ਰਿਆਤੀ ਦਰਾਂ ਉੱਪਰ ਕਰਜੇ ਦਿੱਤੇ ਜਾਂਦੇ ਹਨ, ਜਿਸ ਨਾਲ ਉਹਨਾਂ ਵੱਲੋਂ ਆਪਣੇ ਵਪਾਰ ਵਿੱਚ ਵਾਧਾ ਕੀਤਾ ਜਾਂਦਾ ਹੈ। ਇਸ ਮੌਕੇ ਸਤਲੁਜ ਗ੍ਰਾਮੀਣ ਬੈਂਕ ਦੇ ਚੇਅਰਮੈਨ ਐਚ.ਐਸ. ਸੋਢੀ, ਚੀਫ ਮੈਨੇਜ਼ਰ ਰਾਮ ਲਾਲ, ਬੈਕ ਅਧਿਕਾਰੀ ਰਾਮ ਬਿਲਾਸ, ਬਰਾਂਚ ਮੈਨੇਜਰ ਸਾਹਿਲ ਗਰਗ, ਬਰੇਟਾ ਬਰਾਂਚ ਦੇ ਮੈਨੇਜ਼ਰ ਪਰਮਜੀਤ ਕੌਰ ਤੋਂ ਇਲਾਵਾ ਐਡਵੋਕੇਟ ਪਰਮਿੰਦਰ ਕੁਮਾਰ ਅਰੋੜਾ, ਗੁਰਿੰਦਰ ਮੋਹਨ, ਰਾਜ ਕੁਮਰ, ਪ੍ਰੇਮ ਸਿੰਘ ਦੋਦੜਾ, ਦੀਵਾਨ ਸਿੰਘ ਗੁਲਿਆਣੀ, ਗੁਰਨਾਮ ਸਿੰਘ ਕੋਹਲੀ, ਡਾ: ਰਮੇਸ ਜੈਨ, ਸ਼ਿਵ ਕੁਮਾਰ ਕਾਂਸਲ, ਐਡਵੋਕੇਟ ਜੈਨੀ ਕਾਠ, ਸਿੰਗਾਰਾ ਸਿੰਘ ਦੋਦੜਾ, ਰਾਮ ਸਿੰਘ ਦੋਦੜਾ ਆਦਿ ਵੱਡੀ ਗਿਣਤੀ ਵਿੱਚ ਸ਼ਹਿਰੀ ਹਾਜ਼ਰ ਸਨ।.

www.budhladacity.com

ਬੁਢਲਾਡਾ ਦੇ ਨਵੇਂ ਐਸ ਡੀ ਐਮ ਨੇ ਅਹੁਦਾ ਸੰਭਾਲਿਆ

ਸਬ-ਡਵੀਜਨ ਬੁਢਲਾਡਾ ਦੇ ਨਵੇਂ ਐਸ ਡੀ ਐਮ ਨਿਤਿਸ਼ ਕੁਮਾਰ ਸਿੰਗਲਾ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ[ ਉਹ ਰਾਕੇਸ਼ ਕੁਮਾਰ ਦੀ ਥਾ ਤੇ ਆਏ ਹਨ ਦਾ ਦਫਤਰ ਪੁੱਜਣ ਤੇ ਸਮੂਹ ਮੁਲਾਜਮਾ ਨੇ ਉਹਨਾਂ ਦਾ ਸਵਾਗਤ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਗਲਾਂ ਨੇ ਕਿਹਾ ਕਿ ਸਬ-ਡਵੀਜਨ ਦੇ ਲੋਕਾਂ ਦੀਆ ਸਮੱਸਿਆਵਾਂ ਤੇ ਤਕਲੀਫਾ ਦਾ ਸਮੇਂ ਸਿਰ ਨਿਪਟਾਰਾ ਕਰਵਾਉਣਾਂ ਉਹਨਾਂ ਦੀ ਪਹਿਲ ਹੋਵੇਗੀ ਉਹਨਾਂ ਸਬ-ਡਵੀਜਨ ਦੇ ਸਮੂਹ ਦਫਤਰ ਕਰਮਚਾਰੀਆ ਨੂੰ ਜਨਤਾ ਦੇ ਸੇਵਕਾਂ ਵਾਂਗ ਸੀਨੀਅਰ ਸਿਟੀਜਨਾਂ ਅਤੇ ਅੰਗਹੀਣਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਨ ਦੀ ਹਦਾਇਤ ਕੀਤੀ ਇਸ ਮੌਕੇ ਉਹਨਾਂ ਦਾ ਸਵਾਗਤ ਕਰਨ ਵਾਲਿਆ ਚ ਤਹਿਸੀਲਦਾਰ ਸੁਰਿੰਦਰ ਸਿੰਘ, ਨਾਇਬ ਤਹ.

www.budhladacity.com

ਹਰਵਿੰਦਰ ਭਖੜਿਆਲ ਦੀ ‘ਤਾਰੇ ਵੀ ਬੋਲਦੇ ਨੇ’ ਕਾਵਿ ਪੁਸਤਕ ਰਲੀਜ

ਬੁਢਲਾਡਾ -ਕ੍ਰਿਸ਼ਨਾ ਕਾਲਜ ਰੱਲੀ ਵਿਖੇ ਨੌਜਵਾਨ ਕਾਵਿ ਲੇਖਕ ਹਰਵਿੰਦਰ ਭਖੜਿਆਲ ਦੀ ਪਲੇਠੀ ਕਾਵਿ ਪੁਸਤਕ ‘ਤਾਰੇ ਵੀ ਬੋਲਦੇ ਨੇ’ ਇੱਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਦੌਰਾਨ ਰਲੀਜ ਕੀਤੀ ਗਈ। ਇਸ ਸਮਾਗਮ ਵਿੱਚ ਵਿਸ਼ੇਸ ਮਹਿਮਾਨ ਵਜੋਂ ਬੂਟਾ ਸਿੰਘ ਚੌਹਾਨ ਅਤੇ ਕਾਲਜ ਮਨੇਜਮੈਂਟ ਕਮੇਟੀ ਮੈਂਬਰ ਐਮ.ਡੀ. ਕਮਲ ਸਿੰਗਲਾ, ਉਪ ਚੇਅਰਮੈਨ ਸਤਨਾਮ ਸਿੰਘ ਚਹਿਲ ਉਚੇਚੇ ਤੌਰ ਤੇ ਹਾਜ਼ਰ ਹੋਏ। ਇਹਨਾਂ ਤੋਂ ਇਲਾਵਾ ਸਾਹਿਤਕ ਪ੍ਰੋਗਰਾਮ ਦੇ ਮਹਿਮਾਨ ਵਜੋਂ ਨਾਵਲਕਾਰ ਪ੍ਰਗਟ ਸਿੰਘ ਸੰਤੌਜ, ਗੀਤਕਾਰ ਪ੍ਰੀਤ ਸੰਘਰੇੜੀ, ਡਾ: ਬੂਟਾ ਸਿੰਘ ਸੇਖੋਂ ਆਦਿ ਨੇ ਵਿਦਿਆਰਥੀਆਂ ਨਾਲ ਆਪਣੇ ਨਿਜੀ ਵਿਚਾਰ ਸਾਂਝੇ ਕੀਤੇ ਅਤੇ ਕਾਵਿ ਪੁਸਤਕ ‘ਤਾਰੇ ਵੀ ਬੋਲਦੇ ਨੇ’ ਦਾ ਰੇਵਿਊ ਪੇਸ਼ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਵਿੱਚ ਸਾਹਿਤ ਨਾਲ ਜੁੜਨ ਅਤੇ ਚੰਗੀਆਂ ਰਚਨਾਵਾਂ ਪੜ੍ਹਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਕਾਲਜ ਵਿੱਚ ਵੱਖ-ਵੱਖ ਪਬਲੀਕੇਸ਼ਨਾਂ ਵੱਲੋਂ ਪੁਸਤਕ ਸਟਾਲਾਂ ਵੀ ਲਗਾਈਆਂ ਗਈਆਂ। ਇਸ ਮੌਕੇ ਕਾਲਜ ਇੰਚਾਰਜ਼ ਪ੍ਰੋ: ਗੁਰਪ੍ਰੀਤ ਸਿੰਘ, ਐਡਵੋਕੇਟ ਅਵਤਾਰ ਸਿੰਘ ਸਿੱਧੂ, ਜਗਵੀਰ ਸਿੰਘ, ਅਰਵ.

www.budhladacity.com

ਭਾਈ ਬਹਿਲੋ ਸਭ ਤੋਂ ਪਹਿਲੋ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ੨੩,੨੪ ਅਤੇ ੨੫ ਸਤੰਬਰ ਨੂੰ

buFlwfw -ieiqhwsk gurduAwrw swihb PPVy BweIky ivKy BweI bihlo, sB qoN pihlo dI Xwd nUM smripq slwnw joV mylw 23,24 Aqy 25 sqMbr nUM krvwieAw jw irhw hY[ ijs dw A`j postr jwrI kridAw gurduAwrw swihb dy pRDwn Avqwr isMG ny d`isAw ik myly nUM smripq 23 sqMbr nUM svyry ngr kIrqn sjwey jwxgy Aqy SRI AKMf pwT swihb r`Ky jwxgy[ 24 sqMbr nUM Dwrimk kwnPMrs nUM sMboDn krn leI SRomxI gurduAwrw pRbMDk kmytI dy pRDwn jQydwr Avqwr isMG, SRomxI AkwlI dl dy sInIAr mIq pRDwn Aqy mYNbr rwj sBw blivMdr isMG BUMdV qoN ielwvw vI hor AwgU vI sMboDn krn leI phuMc rhy hn[ ies mOky hrivMdr isMG, gurjMt isMG, suKdyv isMG POjI, bKsIs isMG, jIvn isMG, lwB isMG, gurdyv isMG, mnijMdr isMG, rxDIr isMG, blivMdr isMG, rwkys kysI, blivMdr isMG, pRdIp isMG, mndIp isMG Awid hwzr sn[.

www.budhladacity.com

NCC ਵਿਦਿਆਥੀਆਂ ਵੱਲੋਂ ਪੰਦਰਵਾੜਾ ਸਫ਼ਾਈ ਮੁਹਿੰਮ ਆਰੰਭ

ਗੁਰੂ ਨਾਨਕ ਕਾਲਜ ਬੁਢਲਾਡਾ ਦੇ ਐੱਨ ਸੀ ਸੀ ਕੈਡਿਟਾਂ ਵੱਲੋਂ ਪੰਦਰਵਾੜਾ ਸਫ਼ਾਈ ਮੁਹਿੰਮ ਆਰੰਭ ਕਰ ਦਿੱਤੀ ਗਈ ਹੈ[ ਇਸ ਮੁਹਿੰਮ ਨੂੰ ਕਾਲਜ ਦੇ ਪ੍ਰਿੰਸ਼ੀਪਲ ਡਾ: ਕੁਲਦੀਪ ਸਿੰਘ ਬੱਲ ਨੇ ਸ਼ਹਿਰ ਦੀਆਂ ਵੱਖ-ਵੱਖ ਜਨਤਕ ਥਾਵਾਂ ਦੀ ਸਫ਼ਾਈ ਲਈ ਪ੍ਰੇਰਿਤ ਕਰਦਿਆਂ ਰਵਾਨਾਂ ਕੀਤਾ[ ਇ ਮੁਹਿੰਮ ਦੀ ਜਾਣਕਾਰੀ ਦਿੰਦਿਆ ਐੱਨ ਸੀ ਸੀ ਵਿਭਾਗ ਦੇ ਮੁੱਖੀ ਅਤੇ ਕਾਲਜ ਦੇ ਵਾਇਸ ਪ੍ਰਿੰਸ਼ੀਪਲ ਮੇਜਰ ਸਿੰਘ, ਡਾ: ਜਸਪਾਲ ਸਿੰਘ ਨੇ ਦੱਸਿਆ ਕਿ ਇਹ ਸਫ਼ਾਈ ਮੁਹਿੰਮ ਪ੍ਰਧਾਨ ਮੰਤਰੀ ਵੱਲੋਂ ਆਰੰਭ ਸਵੱਛ ਭਾਰਤ ਅਭਿਆਨ ਯੋਜਨਾਂ ੨੦ ਪੰਜਾਬ ਬਟਾਲੀਅਨ ਬਠਿੰਡਾ ਦੇ ਕਮਾਡਿੰਗ ਅਫ਼ਸਰ ਹਿੰਮਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਰੰਭ ਕੀਤੀ ਗਈ ਹੈ[ ਮੁਹਿੰਮ ਦੀ ਅਗਵਾਈ ਸੂਬੇਦਾਰ ਮੇਜਰ ਪ੍ਰਕਾਸ਼ ਚੰਦ ਭਾਰਦਵਾਜ ਕਰ ਰਹੇ ਹਨ[ ਉਹਨਾਂ ਦੱਸਿਆ ਕਿ ਇਹ ਸਫ਼ਾਈ ਮੁਹਿੰਮ ਕਾਲਜ ਦੇ ਆਲੇ ਦੁਆਲੇ ਨੂੰ ਚ..

www.budhladacity.com

ਲੋਕ ਭਲਾਈ ਦੇ ਕੰਮ ਭਾਗਾਂ ਵਾਲੇ ਲੋਕਾਂ ਦੇ ਹਿੱਸੇ ਹੀ ਆਉੁਦੇ ਹਨ –ਅਰੋੜਾ

ਮੁਫਤ ਚੈਕ ਅੱਪ ਕੈਂਪ ਚ 2 ਸੌ ਤੋਂ ਵੱਧ ਮਰੀਜਾਂ ਦੇ ਦੰਦਾਂ ਦੀ ਕੀਤੀ ਜਾਂਚ
ਸ੍ਰੀ ਦੁਰਗਾ ਮੰਦਿਰ ਰਾਮਲੀਲਾ ਗਰਾਉਡ ਵਿਖੇ ਰੋਟਰੀ ਕਲੱਬ ਬੁਢਲਾਡਾ ਵੱਲੋਂ ਸੁਰਿੰਦਰਾ ਡੈਂਟਲ ਕਾਲਜ ਗੰਗਾ ਨਗਰ ਦੇ ਸਹਿਯੋਗ ਨਾਲ ਦੰਦਾਂ ਦੀ ਜਾਂਚ ਦਾ ਮੁਫਤ ਚੈ੍ਨਕ ਅੱਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਜਿਲਾ ਯੋਜਨਾ ਬੋਰਡ ਮਨਸਾ ਦੇ ਚੇਅਰਮੈਨ ਪ੍ਰੇਮ ਕੁਮਾਰ ਅਰੋੜਾ ਨੇ ਕੀਤਾ[ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਅਜਿਹੇ ਲੋਕ ਭਲਾਈ ਦੇ ਕੰਮ ਭਾਗਾਂ ਵਾਲੇ ਲੋਕਾਂ ਦੇ ਹਿੱਸੇ ਹੀ ਆਉੁਦੇ ਹਨ[ ਉਹਨਾਂ ਕਿਹਾ ਰੋਟਰੀ ਕਲੱਬ ਬੁਢਲਾਡਾ ਅਤੇ ਸ਼ਹਿਰ
.